ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਐੱਨਐਕਸਪੀ ਸੈਮੀਕੰਡਕਟਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 30 MAR 2023 10:16AM by PIB Chandigarh

ਐੱਨਐਕਸਪੀ ਸੈਮੀਕੰਡਕਟਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਕਰਟ ਸੀਵਰਸ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਐੱਨਐਕਸਪੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :

 “@NXP ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ  ਕਰਟ ਸੀਵਰਸ ਨੂੰ ਮਿਲ ਕੇ ਅਤੇ ਸੈਮੀਕੰਡਕਟਰਸ ਅਤੇ ਇਨੋਵੇਸ਼ਨ ਦੇ ਸੰਸਾਰ ਵਿੱਚ ਟ੍ਰਾਂਸਫਾਰਮੇਟਿਵ (ਪਰਿਵਰਤਨਗਾਮੀ) ਲੈਂਡਸਕੇਪ ’ਤੇ ਚਰਚਾ ਕਰਕੇ ਆਨੰਦ ਆਇਆ। ਭਾਰਤ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਬਲ ’ਤੇ ਇਨ੍ਹਾਂ ਸੈਕਟਰਾਂ ਵਿੱਚ ਪ੍ਰਮੁੱਖ ਸ਼ਕਤੀ ਬਣ ਕੇ ਉੱਭਰ ਰਿਹਾ ਹੈ।”

 

************

ਡੀਐੱਸ/ਏਕੇ


(Release ID: 1912328) Visitor Counter : 108