ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਸਤੰਬਰ ਨੂੰ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ 2022 ਦਾ ਉਦਘਾਟਨ ਕਰਨਗੇ

Posted On: 10 SEP 2022 9:41PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ 12 ਸਤੰਬਰ 2022 ਨੂੰ ਸਵੇਰੇ 10:30 ਵਜੇ ਇੰਡੀਆ ਐਕਸਪੋ ਸੈਂਟਰ ਅਤੇ ਮਾਰਟਗ੍ਰੇਟਰ ਨੌਇਡਾ ਵਿਖੇ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (IDF WDS) 2022 ਦਾ ਉਦਘਾਟਨ ਕਰਨਗੇ।

ਚਾਰ ਦਿਨਾਂ ਦਾ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (IDF WDS) 2022 12 ਤੋਂ 15 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਉਦਯੋਗ ਦੇ ਨੇਤਾਵਾਂਮਾਹਿਰਾਂਕਿਸਾਨਾਂ ਅਤੇ ਨੀਤੀਘਾੜਿਆਂ ਸਮੇਤ ਦੁਨੀਆ ਭਰ ਦੇ ਹੋਰ ਭਾਰਤੀ ਡੇਅਰੀ ਹਿੱਸੇਦਾਰ ਸ਼ਾਮਲ ਹੋਣਗੇ। ਕਾਨਫਰੰਸ 'ਪੋਸ਼ਣ ਅਤੇ ਜੀਵਿਕਾ ਲਈ ਡੇਅਰੀਵਿਸ਼ੇ 'ਤੇ ਕੇਂਦ੍ਰਿਤ ਸੀ। ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (IDF WDS) 2022 ਵਿੱਚ 50 ਦੇਸ਼ਾਂ ਦੇ ਲਗਭਗ 1500 ਭਾਗੀਦਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਅਜਿਹੀ ਅੰਤਿਮ ਸਮਿਟ ਲਗਭਗ ਅੱਧੀ ਸਦੀ ਪਹਿਲਾਂ 1974 ਵਿੱਚ ਭਾਰਤ ਚ ਹੋਈ ਸੀ।

ਭਾਰਤੀ ਡੇਅਰੀ ਉਦਯੋਗ ਇਸ ਪੱਖੋਂ ਵਿਲੱਖਣ ਹੈ ਕਿ ਇਹ ਇੱਕ ਸਹਿਕਾਰੀ ਮਾਡਲ 'ਤੇ ਅਧਾਰਿਤ ਹੈਜੋ ਛੋਟੇ ਅਤੇ ਸੀਮਾਂਤ ਡੇਅਰੀ ਕਿਸਾਨਾਂਖਾਸ ਕਰਕੇ ਮਹਿਲਾਵਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਤੋਂ ਪ੍ਰੇਰਿਤ ਹੋ ਕੇ ਸਰਕਾਰ ਨੇ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਕਈ ਕਦਮ ਉਠਾਏ ਹਨ। ਇਸ ਨਾਲ ਪਿਛਲੇ ਅੱਠ ਸਾਲਾਂ ਵਿੱਚ ਦੁੱਧ ਉਤਪਾਦਨ ਵਿੱਚ 44 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਭਾਰਤੀ ਡੇਅਰੀ ਉਦਯੋਗ ਦੀ ਸਫਲਤਾ ਦੀ ਕਹਾਣੀ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (IDF WDS) 2022 ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀਜੋ ਕਿ ਵਿਸ਼ਵ ਭਰ ਚ ਦੁੱਧ ਦਾ 23 ਪ੍ਰਤੀਸ਼ਤ ਹੈ। ਹਰ ਸਾਲ ਲਗਭਗ 21 ਕਰੋੜ ਟਨ ਦੁੱਧ ਦਾ ਉਤਪਾਦਨ ਹੁੰਦਾ ਹੈ ਅਤੇ ਇਸ ਨਾਲ 8 ਕਰੋੜ ਡੇਅਰੀ ਕਿਸਾਨਾਂ ਨੂੰ ਤਾਕਤ ਮਿਲ ਰਹੀ ਹੈ। ਇਹ ਸਮਿਟ ਭਾਰਤੀ ਡੇਅਰੀ ਕਿਸਾਨਾਂ ਨੂੰ ਵਿਸ਼ਵ ਦੀਆਂ ਬਿਹਤਰੀਨ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਵੀ ਮਦਦ ਕਰੇਗਾ।

 

 

   ***  ***  ***

ਡੀਐੱਸ



(Release ID: 1858622) Visitor Counter : 121