ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭੁਚਾਲ ਦੇ ਬਾਅਦ ਕੱਛ ਦੇ ਵਿਕਾਸ ਦੀ ਵੀਡੀਓ ਸਾਂਝੀ ਕੀਤੀ

Posted On: 28 AUG 2022 1:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭੁਚਾਲ ਦੇ ਬਾਅਦ ਗੁਜਰਾਤ ਦੇ ਕੱਛ ਇਲਾਕੇ ਦੇ ਵਿਕਾਸ ਤੇ ਅਧਾਰਿਤ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਇਲਾਕਾ ਹੁਣ ਉਦਯੋਗਖੇਤੀਬਾੜੀਟੂਰਿਜ਼ਮ ਆਦਿ ਦਾ ਇੱਕ ਸਮ੍ਰਿੱਧ ਕੇਂਦਰ ਬਣ ਗਿਆ ਹੈ। ਇਸ ਵੀਡੀਓ ਨੂੰ ਮੋਦੀ ਸਟੋਰੀ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉੱਥੋਂ ਦੇ ਲੋਕਾਂ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜ਼ਿਕਰਯੋਗ ਕਾਰਜਾਂ ਬਾਰੇ ਗੱਲ ਕੀਤੀ ਹੈ। ਲੋਕਾਂ ਨੇ ਭੁਚਾਲ ਦੇ ਬਾਅਦ ਕੱਛ ਦੇ ਪੁਨਰਨਿਰਮਾਣ ਦੇ ਲਈ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

2001 ਵਿੱਚ ਆਏ ਭੁਚਾਲ ਦੇ ਬਾਅਦਕੁਝ ਲੋਕਾਂ ਨੇ ਕੱਛ ਨੂੰ ਨਸ਼ਟ ਹੋਇਆ ਮੰਨ ਲਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕੱਛ ਹੁਣ ਕਦੇ ਨਹੀਂ ਉਠ ਸਕਦਾਲੇਕਿਨ ਇਨ੍ਹਾਂ ਸੰਦੇਹਵਾਦੀਆਂ ਨੇ ਕੱਛ ਦੀ ਭਾਵਨਾ ਨੂੰ ਘੱਟ ਕਰਕੇ ਆਂਕਿਆ।

 

ਕੁਝ ਹੀ ਸਮੇਂ ਵਿੱਚਕੱਛ ਫਿਰ ਤੋਂ ਉਠ ਖੜ੍ਹਾ ਹੋਇਆ ਅਤੇ ਉਹ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਬਣ ਗਿਆ।

 

 

 

****

 

 

ਡੀਐੱਸ/ਐੱਸਟੀ



(Release ID: 1855126) Visitor Counter : 124