ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚੇਨਈ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 26 MAY 2022 8:58PM by PIB Chandigarh

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨਕੇਂਦਰੀ ਮੰਤਰੀ ਮੰਡਲ ਦੇ ਸਹਿਯੋਗੀਤਮਿਲ ਨਾਡੂ ਸਰਕਾਰ ਦੇ ਮੰਤਰੀਸੰਸਦ ਮੈਂਬਰਤਮਿਲ ਨਾਡੂ ਵਿਧਾਨ ਸਭਾ ਦੇ ਮੈਂਬਰਤਮਿਲ ਨਾਡੂ ਦੇ ਭੈਣੋ ਅਤੇ ਭਰਾਵੋ। ਵੈਨੱਕਮ! ਤਮਿਲ ਨਾਡੂ ਵਿੱਚ ਵਾਪਸ ਆਉਣਾ ਹਮੇਸ਼ਾ ਸ਼ਾਨਦਾਰ ਹੁੰਦਾ ਹੈ! ਇਹ ਧਰਤੀ ਖਾਸ ਹੈ। ਇਸ ਰਾਜ ਦੇ ਲੋਕਸੱਭਿਆਚਾਰ ਅਤੇ ਭਾਸ਼ਾ ਬੇਮਿਸਾਲ ਹਨ। ਮਹਾਨ ਭਰਤਿਯਾਰ ਨੇ ਇਸ ਨੂੰ ਸੁੰਦਰ ਢੰਗ ਨਾਲ ਪ੍ਰਗਟ ਕੀਤਾ ਜਦੋਂ ਉਨ੍ਹਾਂ ਕਿਹਾ:

सेंतमिल नाडु एन्नुम पोथीनीले इन्बा तेन वन्तु पायुतु कादिनीले |

ਮਿੱਤਰੋ,

ਹਰ ਖੇਤਰ ਵਿੱਚਤਮਿਲ ਨਾਡੂ ਤੋਂ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਸ਼ਾਨਦਾਰ ਰਿਹਾ ਹੈ। ਹੁਣੇ-ਹੁਣੇਮੈਂ ਆਪਣੇ ਨਿਵਾਸ 'ਤੇ ਭਾਰਤੀ ਡੈਫਲਿੰਪਿਕ ਦਲ ਦੀ ਮੇਜ਼ਬਾਨੀ ਕੀਤੀ ਸੀ। ਤੁਹਾਨੂੰ ਪਤਾ ਹੋਵੇਗਾ ਕਿ ਇਸ ਵਾਰ ਟੂਰਨਾਮੈਂਟ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਰਿਹਾ। ਪਰਕੀ ਤੁਸੀਂ ਜਾਣਦੇ ਹੋ ਕਿ ਅਸੀਂ ਜੋ 16 ਤਮਗ਼ੇ ਜਿੱਤੇ ਹਨਉਨ੍ਹਾਂ ਵਿੱਚੋਂ 6 ਵਿੱਚ ਤਮਿਲ ਨਾਡੂ ਦੇ ਨੌਜਵਾਨਾਂ ਦੀ ਭੂਮਿਕਾ ਸੀ! ਇਹ ਟੀਮ ਲਈ ਸਭ ਤੋਂ ਵਧੀਆ ਯੋਗਦਾਨ ਹੈ। ਤਮਿਲ ਭਾਸ਼ਾ ਸਦੀਵੀ ਹੈ ਅਤੇ ਤਮਿਲ ਸੱਭਿਆਚਾਰ ਵਿਸ਼ਵਵਿਆਪੀ ਹੈ। ਚੇਨਈ ਤੋਂ ਕੈਨੇਡਾ ਤੱਕਮਦੁਰਾਈ ਤੋਂ ਮਲੇਸ਼ੀਆ ਤੱਕਨਮੱਕਲ ਤੋਂ ਨਿਊਯਾਰਕਸਲੇਮ ਤੋਂ ਦੱਖਣੀ ਅਫਰੀਕਾ ਤੱਕਪੋਂਗਲ ਅਤੇ ਪੁਥੰਡੂ ਦੇ ਮੌਕੇ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ। ਫਰਾਂਸ ਦੇ ਕਾਨ ਵਿੱਚ ਇੱਕ ਫਿਲਮ ਫੈਸਟੀਵਲ ਚਲ ਰਿਹਾ ਹੈ। ਉੱਥੇ ਤਮਿਲ ਨਾਡੂ ਦੀ ਇਸ ਮਹਾਨ ਧਰਤੀ ਦੇ ਪੁੱਤਰ ਥੀਰੂ ਐੱਲ ਮੁਰੂਗਨ ਰਵਾਇਤੀ ਤਮਿਲ ਪਹਿਰਾਵੇ 'ਚ ਰੈੱਡ ਕਾਰਪਟ 'ਤੇ ਚੱਲੇ। ਇਸ ’ਤੇ ਦੁਨੀਆ ਭਰ ਦੇ ਤਮਿਲਾਂ ਨੂੰ ਬਹੁਤ ਮਾਣ ਮਹਿਸੂਸ ਕੀਤਾ।

ਮਿੱਤਰੋ,

ਅਸੀਂ ਇੱਥੇ ਤਮਿਲ ਨਾਡੂ ਦੀ ਵਿਕਾਸ ਯਾਤਰਾ ਦੇ ਇੱਕ ਹੋਰ ਸ਼ਾਨਦਾਰ ਅਧਿਆਇ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ। 31 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੇ ਜਾਂ ਤਾਂ ਉਦਘਾਟਨ ਕੀਤੇ ਜਾ ਰਹੇ ਹਨ ਜਾਂ ਨੀਂਹ ਪੱਥਰ ਰੱਖੇ ਜਾ ਰਹੇ ਹਨ। ਅਸੀਂ ਹੁਣੇ ਇਨ੍ਹਾਂ ਪ੍ਰੋਜੈਕਟਾਂ ਦੇ ਵੇਰਵੇ ਦੇਖੇ ਹਨ ਪਰ ਮੈਂ ਕੁਝ ਨੁਕਤੇ ਬਣਾਉਣਾ ਚਾਹੁੰਦਾ ਹਾਂ। ਸੜਕਾਂ ਦੇ ਨਿਰਮਾਣ ਵੱਲ ਧਿਆਨ ਸਪਸ਼ਟ ਦਿਖਾਈ ਦੇ ਰਿਹਾ ਹੈ। ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਿੱਧੇ ਤੌਰ 'ਤੇ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਬੰਗਲੁਰੂ ਚੇਨਈ ਐਕਸਪ੍ਰੈਸਵੇਅ ਵਿਕਾਸ ਦੇ ਦੋ ਮੁੱਖ ਕੇਂਦਰਾਂ ਨੂੰ ਜੋੜੇਗਾ। ਚੇਨਈ ਪੋਰਟ ਨੂੰ ਮਦੂਰਾਵੋਇਲ ਨਾਲ ਜੋੜਨ ਵਾਲੀ 4–ਲੇਨ ਐਲੀਵੇਟਿਡ ਸੜਕ ਚੇਨਈ ਬੰਦਰਗਾਹ ਨੂੰ ਵਧੇਰੇ ਕੁਸ਼ਲ ਅਤੇ ਸ਼ਹਿਰ ਦੀ ਆਵਾਜਾਈ ਨੂੰ ਘੱਟ ਕਰੇਗੀ। ਨੇਰਾਲੁਰੂ ਤੋਂ ਧਰਮਪੁਰੀ ਸੈਕਸ਼ਨ ਅਤੇ ਮੀਨਸਰੁੱਤੀ ਤੋਂ ਚਿਦੰਬਰਮ ਸੈਕਸ਼ਨ ਦੇ ਵਿਸਤਾਰ ਨਾਲ ਲੋਕਾਂ ਲਈ ਬਹੁਤ ਸਾਰੇ ਫਾਇਦੇ ਹੋਣਗੇ। ਮੈਨੂੰ ਖਾਸ ਤੌਰ 'ਤੇ ਖੁਸ਼ੀ ਹੈ ਕਿ 5 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ। ਇਹ ਆਧੁਨਿਕੀਕਰਣ ਅਤੇ ਵਿਕਾਸ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਸਥਾਨਕ ਕਲਾ ਅਤੇ ਸੱਭਿਆਚਾਰ ਨਾਲ ਰਲ਼ ਜਾਵੇਗਾ। ਮਦੁਰਾਈ ਅਤੇ ਥੇਨੀ ਵਿਚਕਾਰ ਗੇਜ ਪਰਿਵਰਤਨ ਮੇਰੀਆਂ ਕਿਸਾਨ ਭੈਣਾਂ ਅਤੇ ਭਰਾਵਾਂ ਦੀ ਮਦਦ ਕਰੇਗਾਉਹਨਾਂ ਨੂੰ ਹੋਰ ਮੰਡੀਆਂ ਤੱਕ ਪਹੁੰਚ ਪ੍ਰਦਾਨ ਕਰੇਗਾ।

ਮਿੱਤਰੋ,

ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਾਂਗਾ ਜੋ ਪ੍ਰਧਾਨ ਮੰਤਰੀ-ਆਵਾਸ ਯੋਜਨਾ ਅਧੀਨ ਇਤਿਹਾਸਿਕ ਚੇਨਈ ਲਾਈਟ ਹਾਊਸ ਪ੍ਰੋਜੈਕਟ ਦੇ ਹਿੱਸੇ ਵਜੋਂ ਘਰ ਹਾਸਲ ਕਰਨਗੇ। ਇਹ ਸਾਡੇ ਲਈ ਬਹੁਤ ਤਸੱਲੀਬਖਸ਼ ਪ੍ਰੋਜੈਕਟ ਰਿਹਾ ਹੈ। ਅਸੀਂ ਕਿਫਾਇਤੀਟਿਕਾਊ ਅਤੇ ਵਾਤਾਵਰਣ ਅਨੁਕੂਲ ਘਰਾਂ ਨੂੰ ਬਣਾਉਣ ਲਈ ਬਿਹਤਰੀਨ ਪਿਰਤਾਂ ਨੂੰ ਸ਼ਾਮਲ ਕਰਨ ਲਈ ਇੱਕ ਵਿਸ਼ਵਵਿਆਪੀ ਚੁਣੌਤੀ ਸ਼ੁਰੂ ਕੀਤੀ ਸੀ। ਰਿਕਾਰਡ ਸਮੇਂ ਵਿੱਚਅਜਿਹਾ ਪਹਿਲਾ ਲਾਈਟ ਹਾਊਸ ਪ੍ਰੋਜੈਕਟ ਸਾਕਾਰ ਕੀਤਾ ਗਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਚੇਨਈ ਵਿੱਚ ਹੈ। ਤਿਰੂਵੱਲੁਰ ਤੋਂ ਬੰਗਲੁਰੂ ਅਤੇ ਐਨਨੌਰ ਤੋਂ ਚੇਂਗਲਪੱਟੂ ਤੱਕ ਕੁਦਰਤੀ ਗੈਸ ਪਾਈਪਲਾਈਨ ਦੇ ਉਦਘਾਟਨ ਨਾਲ ਤਮਿਲ ਨਾਡੂਆਂਧਰ ਪ੍ਰਦੇਸ਼ ਅਤੇ ਕਰਨਾਟਕ ਦੇ ਲੋਕਾਂ ਲਈ ਅਸਾਨ ਐੱਲਐੱਨਜੀ ਉਪਲਬਧਤਾ ਹੋਵੇਗੀ। ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਚੇਨਈ ਬੰਦਰਗਾਹ ਨੂੰ ਆਰਥਿਕ ਵਿਕਾਸ ਦਾ ਕੇਂਦਰ ਬਣਾਉਣ ਦੇ ਉਦੇਸ਼ ਨਾਲਅੱਜ ਚੇਨਈ ਵਿਖੇ ਮਲਟੀ ਮਾਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸਾਡੀ ਸਰਕਾਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਜਿਹੇ ਮਲਟੀ ਮਾਡਲ ਲੌਜਿਸਟਿਕ ਪਾਰਕਾਂ ਨੂੰ ਵਿਕਸਤ ਕਰਨ ਲਈ ਪ੍ਰਤੀਬੱਧ ਹੈ। ਇਹ ਮਲਟੀ ਮਾਡਲ ਲੌਜਿਸਟਿਕ ਪਾਰਕ ਸਾਡੇ ਦੇਸ਼ ਦੇ ਮਾਲ ਭਾੜੇ ਦੇ ਈਕੋਸਿਸਟਮ ਵਿੱਚ ਇੱਕ ਮਿਸਾਲੀ ਤਬਦੀਲੀ ਹੋਣਗੇ। ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਵਿੱਚੋਂ ਹਰੇਕ ਪ੍ਰੋਜੈਕਟ ਰੁਜ਼ਗਾਰ ਸਿਰਜਣ ਅਤੇ ਆਤਮਨਿਰਭਰ ਬਣਨ ਦੇ ਸਾਡੇ ਸੰਕਲਪ ਨੂੰ ਹੁਲਾਰਾ ਦੇਵੇਗਾ।

ਮਿੱਤਰੋ,

ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਹਰੇਕ ਚਾਹੁੰਦਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਨਾਲੋਂ ਬਿਹਤਰ ਜੀਵਨ ਦੀ ਅਗਵਾਈ ਕਰਨ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਬੱਚਿਆਂ ਦਾ ਸ਼ਾਨਦਾਰ ਭਵਿੱਖ ਚਾਹੁੰਦਾ ਹੈ। ਇਸ ਲਈ ਸਭ ਤੋਂ ਅਹਿਮ ਸ਼ਰਤਾਂ ਵਿੱਚੋਂ ਇੱਕ ਉੱਚ ਮਿਆਰੀ ਬੁਨਿਆਦੀ ਢਾਂਚਾ ਹੈ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਜਿਨ੍ਹਾਂ ਰਾਸ਼ਟਰਾਂ ਨੇ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੱਤਾਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਤ ਦੇਸ਼ਾਂ ਵਿੱਚ ਤਬਦੀਲੀ ਕੀਤੀ। ਭਾਰਤ ਸਰਕਾਰ ਉੱਚ ਮਿਆਰੀ ਤੇ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ। ਜਦੋਂ ਮੈਂ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਾ ਹਾਂਮੈਂ ਸਮਾਜਿਕ ਤੇ ਭੌਤਿਕ ਬੁਨਿਆਦੀ ਢਾਂਚੇ ਦੋਵਾਂ ਦਾ ਹਵਾਲਾ ਦਿੰਦਾ ਹਾਂ। ਸਮਾਜਿਕ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਕੇ ਅਸੀਂ ਗਰੀਬਾਂ ਦਾ ਕਲਿਆਣ ਕਰਨਾ ਚਾਹੁੰਦੇ ਹਾਂ। ਸਮਾਜਿਕ ਬੁਨਿਆਦੀ ਢਾਂਚੇ 'ਤੇ ਸਾਡਾ ਜ਼ੋਰ ‘सर्व जन हितायसर्व जन सुखाय’ ਦੇ ਸਿਧਾਂਤ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।  ਸਾਡੀ ਸਰਕਾਰ ਮੁੱਖ ਯੋਜਨਾਵਾਂ ਲਈ ਸੰਤੋਖਜਨਕ ਪੱਧਰ ਦੀ ਕਵਰੇਜ ਹਾਸਲ ਕਰਨ ਲਈ ਕੰਮ ਕਰ ਰਹੀ ਹੈ। ਕਿਸੇ ਵੀ ਖੇਤਰ ਨੂੰ ਲਓ - ਪਖਾਨੇਰਿਹਾਇਸ਼ਵਿੱਤੀ ਸਮਾਵੇਸ਼... ਅਸੀਂ ਪੂਰੀ ਕਵਰੇਜ ਲਈ ਕੰਮ ਕਰ ਰਹੇ ਹਾਂ। ਅਸੀਂ ਹਰ ਘਰ ਵਿੱਚ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ - नल से जल। ਜਦੋਂ ਅਸੀਂ ਅਜਿਹਾ ਕਰਦੇ ਹਾਂਤਾਂ ਬੇਦਖਲੀ ਜਾਂ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਹੈ। ਅਤੇਭੌਤਿਕ ਬੁਨਿਆਦੀ ਢਾਂਚੇ 'ਤੇ ਧਿਆਨ ਦੇਣ ਨਾਲਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਇਹ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਅਤੇ ਨੌਜਵਾਨਾਂ ਦੁਆਰਾ ਦੌਲਤ ਅਤੇ ਕੀਮਤ ਬਣਾਉਣ ਲਈ ਵਰਤਿਆ ਜਾਵੇਗਾ।

ਮਿੱਤਰੋ,

ਸਾਡੀ ਸਰਕਾਰ ਉਸ ਤੋਂ ਵੀ ਅੱਗੇ ਨਿਕਲ ਗਈ ਹੈਜਿਸ ਨੂੰ ਰਵਾਇਤੀ ਤੌਰ 'ਤੇ ਬੁਨਿਆਦੀ ਢਾਂਚਾ ਕਿਹਾ ਜਾਂਦਾ ਸੀ। ਕੁਝ ਸਾਲ ਪਹਿਲਾਂ ਤੱਕਬੁਨਿਆਦੀ ਢਾਂਚੇ ਦਾ ਹਵਾਲਾ ਸੜਕਾਂਬਿਜਲੀ ਅਤੇ ਪਾਣੀ ਸੀ। ਅੱਜ ਅਸੀਂ ਭਾਰਤ ਦੇ ਗੈਸ ਪਾਈਪਲਾਈਨ ਨੈੱਟਵਰਕ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੇ ਹਾਂ। ਆਈ-ਵੇਅਜ਼ 'ਤੇ ਕੰਮ ਚਲ ਰਿਹਾ ਹੈ। ਹਰ ਪਿੰਡ ਤੱਕ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਾ ਸਾਡਾ ਸੁਫ਼ਨਾ ਹੈ। ਇਸ ਦੀ ਪਰਿਵਰਤਨਸ਼ੀਲ ਸੰਭਾਵਨਾ ਦੀ ਕਲਪਨਾ ਕਰੋ। ਕੁਝ ਮਹੀਨੇ ਪਹਿਲਾਂ ਅਸੀਂ ਪੀਐੱਮ-ਗਤੀ ਸ਼ਕਤੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਹ ਪ੍ਰੋਗਰਾਮ ਸਾਰੇ ਹਿੱਸੇਦਾਰਾਂ ਅਤੇ ਮੰਤਰਾਲਿਆਂ ਨੂੰ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆਏਗਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਉੱਚ ਮਿਆਰੀ ਬੁਨਿਆਦੀ ਢਾਂਚਾ ਹੋਵੇ। ਲਾਲ ਕਿਲੇ ਤੋਂ ਮੈਂ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੀ ਗੱਲ ਕੀਤੀ ਸੀ। ਇਹ ਸੌ ਲੱਖ ਕਰੋੜ ਰੁਪਏ ਤੋਂ ਵੱਧ ਦਾ ਪ੍ਰੋਜੈਕਟ ਹੈ। ਇਸ ਦ੍ਰਿਸ਼ਟੀ ਨੂੰ ਹਕੀਕਤ ਵਿੱਚ ਬਦਲਣ ਲਈ ਕੰਮ ਚਲ ਰਿਹਾ ਹੈ। ਇਸ ਸਾਲ ਦੇ ਬਜਟ ਦੌਰਾਨਪੂੰਜੀਗਤ ਖਰਚਿਆਂ ਲਈ ਸੱਤ ਪੁਆਇੰਟ ਪੰਜ ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਸਨ ਜੋ ਕਿ ਇੱਕ ਇਤਿਹਾਸਿਕ ਵਾਧਾ ਹੈ। ਬੁਨਿਆਦੀ ਢਾਂਚਾ ਬਣਾਉਣ ਦੇ ਨਾਲ-ਨਾਲ ਅਸੀਂ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਇਹ ਪ੍ਰੋਜੈਕਟ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਣ।

ਮਿੱਤਰੋ,

ਭਾਰਤ ਸਰਕਾਰ ਤਮਿਲ ਭਾਸ਼ਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸ ਸਾਲ ਜਨਵਰੀ ਵਿੱਚਚੇਨਈ ਵਿਖੇ ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਗਿਆ ਸੀ। ਨਵੇਂ ਕੈਂਪਸ ਲਈ ਸਮੁੱਚੇ ਫੰਡ ਕੇਂਦਰ ਸਰਕਾਰ ਦੁਆਰਾ ਦਿੱਤੇ ਗਏ ਹਨ। ਇਹ ਇੱਕ ਵਿਸ਼ਾਲ ਲਾਇਬ੍ਰੇਰੀਇੱਕ ਈ-ਲਾਇਬ੍ਰੇਰੀਸੈਮੀਨਾਰ ਹਾਲ ਅਤੇ ਇੱਕ ਮਲਟੀਮੀਡੀਆ ਹਾਲ ਨਾਲ ਲੈਸ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਤਮਿਲ ਅਧਿਐਨ 'ਤੇ 'ਸੁਬਰਾਮਣੀਆ ਭਾਰਤੀ ਚੇਅਰਦਾ ਹਾਲ ਹੀ ਵਿਚ ਐਲਾਨ ਕੀਤਾ ਗਿਆ ਸੀ। ਕਿਉਂਕਿ BHU ਮੇਰੇ ਹਲਕੇ ਵਿੱਚ ਸਥਿਤ ਹੈਇਸ ਲਈ ਖੁਸ਼ੀ ਹੋਰ ਖਾਸ ਸੀ। ਰਾਸ਼ਟਰੀ ਸਿੱਖਿਆ ਨੀਤੀ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਨੂੰ ਵਿਸ਼ੇਸ਼ ਮਹੱਤਵ ਦਿੰਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ਕਾਰਨ ਤਕਨੀਕੀ ਅਤੇ ਮੈਡੀਕਲ ਕੋਰਸ ਸਥਾਨਕ ਭਾਸ਼ਾਵਾਂ ਵਿੱਚ ਕੀਤੇ ਜਾ ਸਕਦੇ ਹਨ। ਤਮਿਲ ਨਾਡੂ ਦੇ ਨੌਜਵਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਮਿੱਤਰੋ,

ਸ੍ਰੀ ਲੰਕਾ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਉੱਥੋਂ ਦੇ ਵਿਕਾਸ ਨਾਲ ਚਿੰਤਤ ਹੋ। ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇਭਾਰਤ ਸ੍ਰੀ ਲੰਕਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਵਿੱਚ ਵਿੱਤੀ ਸਹਾਇਤਾਬਾਲਣ ਦੀ ਸਹਾਇਤਾਭੋਜਨਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਬਹੁਤ ਸਾਰੀਆਂ ਭਾਰਤੀ ਸੰਸਥਾਵਾਂ ਅਤੇ ਵਿਅਕਤੀਆਂ ਨੇ ਸ੍ਰੀ ਲੰਕਾ ਵਿੱਚ ਆਪਣੇ ਭੈਣਾਂ-ਭਰਾਵਾਂ ਲਈ ਸਹਾਇਤਾ ਭੇਜੀ ਹੈਜਿਸ ਵਿੱਚ ਉੱਤਰ ਵਿੱਚਪੂਰਬ ਵਿੱਚ ਅਤੇ ਉੱਪਰਲੇ ਦੇਸ਼ ਵਿੱਚ ਤਮਿਲ ਵੀ ਸ਼ਾਮਲ ਹਨ। ਭਾਰਤ ਨੇ ਸ੍ਰੀ ਲੰਕਾ ਨੂੰ ਆਰਥਿਕ ਸਹਾਇਤਾ ਦੇਣ ਲਈ ਅੰਤਰਰਾਸ਼ਟਰੀ ਮੰਚ 'ਤੇ ਵੀ ਜ਼ੋਰਦਾਰ ਗੱਲ ਕੀਤੀ ਹੈ। ਭਾਰਤ ਸ੍ਰੀ ਲੰਕਾ ਦੇ ਲੋਕਾਂ ਦੇ ਨਾਲ ਖੜ੍ਹਾ ਰਹੇਗਾ ਅਤੇ ਸ੍ਰੀ ਲੰਕਾ ਵਿੱਚ ਲੋਕਤੰਤਰਸਥਿਰਤਾ ਅਤੇ ਆਰਥਿਕ ਸੁਧਾਰ ਦਾ ਸਮਰਥਨ ਕਰੇਗਾ।

ਮਿੱਤਰੋ,

ਮੈਂ ਕੁਝ ਸਾਲ ਪਹਿਲਾਂ ਜਾਫਨਾ ਦੀ ਆਪਣੀ ਫੇਰੀ ਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਜਾਫਨਾ ਦਾ ਦੌਰਾ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਸੀ। ਭਾਰਤ ਸਰਕਾਰ ਸ੍ਰੀ ਲੰਕਾ ਵਿੱਚ ਤਮਿਲ ਲੋਕਾਂ ਦੀ ਸਹਾਇਤਾ ਲਈ ਬਹੁਤ ਸਾਰੇ ਪ੍ਰੋਜੈਕਟ ਚਲਾ ਰਹੀ ਹੈ। ਇਹ ਪ੍ਰੋਜੈਕਟ ਸਿਹਤ ਸੰਭਾਲ਼ਆਵਾਜਾਈਰਿਹਾਇਸ਼ ਅਤੇ ਸੱਭਿਆਚਾਰ ਨੂੰ ਕਵਰ ਕਰਦੇ ਹਨ।

ਮਿੱਤਰੋ,

ਇਹ ਉਹ ਸਮਾਂ ਹੈ ਜਦੋਂ ਅਸੀਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੇ ਹਾਂ। 75 ਸਾਲ ਪਹਿਲਾਂ ਅਸੀਂ ਇੱਕ ਆਜ਼ਾਦ ਰਾਸ਼ਟਰ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਸਾਡੇ ਆਜ਼ਾਦੀ ਘੁਲਾਟੀਆਂ ਨੇ ਸਾਡੇ ਦੇਸ਼ ਲਈ ਬਹੁਤ ਸਾਰੇ ਸੁਫ਼ਨੇ ਲਏ ਸਨ। ਉਨ੍ਹਾਂ ਨੂੰ ਪੂਰਾ ਕਰਨਾ ਸਾਡਾ ਫ਼ਰਜ਼ ਹੈ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਮੌਕੇ 'ਤੇ ਉੱਠ ਕੇ ਅਜਿਹਾ ਕਰਾਂਗੇ। ਇਕੱਠੇ ਮਿਲ ਕੇ ਅਸੀਂ ਭਾਰਤ ਨੂੰ ਮਜ਼ਬੂਤ ਅਤੇ ਵਧੇਰੇ ਖੁਸ਼ਹਾਲ ਬਣਾਵਾਂਗੇ। ਇੱਕ ਵਾਰ ਫਿਰ ਤੋਂ ਸ਼ੁਰੂ ਹੋਏ ਵਿਕਾਸ ਕਾਰਜਾਂ ਦੀ ਵਧਾਈ।

ਵੈਨੱਕਮ!

ਤੁਹਾਡਾ ਧੰਨਵਾਦ!

 

 

 ********

ਡੀਐੱਸ/ਟੀਐੱਸ/ਏਕੇ


(Release ID: 1828648) Visitor Counter : 184