ਪ੍ਰਧਾਨ ਮੰਤਰੀ ਦਫਤਰ
ਉੱਜਵਲਾ ਸਬਸਿਡੀ 'ਤੇ ਅੱਜ ਦਾ ਫ਼ੈਸਲਾ, ਪਰਿਵਾਰ ਦੇ ਬਜਟ ਨੂੰ ਕਾਫੀ ਅਸਾਨ ਬਣਾਏਗਾ: ਪ੍ਰਧਾਨ ਮੰਤਰੀ
प्रविष्टि तिथि:
21 MAY 2022 8:16PM by PIB Chandigarh
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਮਹੱਤਵਪੂਰਨ ਕਮੀ ਨਾਲ ਵਿਭਿੰਨ ਖੇਤਰਾਂ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਾਡੇ ਨਾਗਰਿਕਾਂ ਨੂੰ ਰਾਹਤ ਮਿਲੇਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉੱਜਵਲਾ ਸਬਸਿਡੀ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ‘ਤੇ ਅੱਜ ਦੇ ਫ਼ੈਸਲਿਆਂ ਨਾਲ ਵਿਭਿੰਨ ਖੇਤਰਾਂ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਾਡੇ ਨਾਗਰਿਕਾਂ ਨੂੰ ਰਾਹਤ ਮਿਲੇਗੀ ਅਤੇ 'ਈਜ਼ ਆਵ੍ ਲਿਵਿੰਗ' ਨੂੰ ਹੋਰ ਹੁਲਾਰਾ ਮਿਲੇਗਾ।
ਫ਼ੈਸਲਿਆਂ ਦੇ ਸਬੰਧ ਵਿੱਚ ਵਿੱਤ ਮੰਤਰੀ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਜਨਤਾ, ਸਾਡੇ ਲਈ ਹਮੇਸ਼ਾ ਸਭ ਤੋਂ ਪਹਿਲਾਂ ਹੁੰਦੀ ਹੈ!
ਅੱਜ ਦੇ ਫ਼ੈਸਲਿਆਂ, ਵਿਸ਼ੇਸ਼ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਮਹੱਤਵਪੂਰਨ ਕਮੀ ਨਾਲ ਸਬੰਧਿਤ ਫ਼ੈਸਲਿਆਂ, ਨਾਲ ਵਿਭਿੰਨ ਖੇਤਰਾਂ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਾਡੇ ਨਾਗਰਿਕਾਂ ਨੂੰ ਰਾਹਤ ਮਿਲੇਗੀ ਅਤੇ 'ਈਜ਼ ਆਵ੍ ਲਿਵਿੰਗ' ਨੂੰ ਹੋਰ ਹੁਲਾਰਾ ਮਿਲੇਗਾ।"
"ਉੱਜਵਲਾ ਯੋਜਨਾ ਨੇ ਕਰੋੜਾਂ ਭਾਰਤੀਆਂ, ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਦੀ ਮਦਦ ਕੀਤੀ ਹੈ। ਉੱਜਵਲਾ ਸਬਸਿਡੀ 'ਤੇ ਅੱਜ ਦਾ ਫ਼ੈਸਲਾ, ਪਰਿਵਾਰ ਦੇ ਬਜਟ ਨੂੰ ਕਾਫੀ ਅਸਾਨ ਬਣਾਏਗਾ।"
*********
ਡੀਐੱਸ/ਏਕੇ
(रिलीज़ आईडी: 1827432)
आगंतुक पटल : 209
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam