ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਡਾ. ਦੇਵੇਂਦਰ ਪਟੇਲ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ

Posted On: 05 APR 2022 2:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਔਨਕੋ-ਸਰਜਨ ਡਾ. ਦੇਵੇਂਦਰ ਪਟੇਲ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਕੈਂਸਰ ਦੀ ਦੇਖਭਾਲ਼ ਨੂੰ ਹੁਲਾਰਾ ਦੇਣ ਵਿੱਚ ਡਾ. ਪਟੇਲ ਦੇ ਯੋਗਦਾਨ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਡਾ. ਦੇਵੇਂਦਰ ਪਟੇਲ ਨੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਕੈਂਸਰ ਦੇਖਭਾਲ਼ ਨੂੰ ਹੁਲਾਰਾ ਦੇਣ ਦੇ ਆਪਣੇ ਪ੍ਰਯਤਨਾਂ ਦੇ ਕਾਰਨ ਅਣਗਿਣਤ ਲੋਕਾਂ ਦਾ ਆਦਰ ਅਤੇ ਸਦਭਾਵਨਾ ਕਮਾਏ। ਚਿਕਿਤਸਾ ਬਾਰੇ ਉਨ੍ਹਾਂ ਦੇ ਗਹਿਨ ਗਿਆਨ ਅਤੇ ਦਿਆਲੂ ਸੁਭਾਅ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਮੈਨੂੰ ਦੁਖ ਪਹੁੰਚਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।”

***

ਡੀਐੱਸ


(Release ID: 1813787) ਵਿਜ਼ੀਟਰ ਕਾਊਂਟਰ : 168