ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਿਟਿਡ ਦੀਆਂ ਤਿੰਨ ਇਕਾਈਆਂ ਲਈ ਨਵੀਂ ਨਿਵੇਸ਼ ਨੀਤੀ-2012 ਦੀ ਲਾਗੂਤਾ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ

Posted On: 22 MAR 2022 2:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਿਟਿਡ (ਐੱਚਯੂਆਰਐੱਲ) ਦੀਆਂ ਤਿੰਨ ਇਕਾਈਆਂ ਯਾਨੀ ਗੋਰਖਪੁਰਸਿੰਦਰੀ ਅਤੇ ਬਰੌਨੀ ਲਈ ਨਵੀਂ ਨਿਵੇਸ਼ ਨੀਤੀ (ਐੱਨਆਈਪੀ)-2012 ਦੀ ਲਾਗੂਤਾ ਦੇ ਵਾਧੇ ਲਈ ਖਾਦ (ਫਰਟੀਲਾਈਜ਼ਰ) ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਐੱਚਯੂਆਰਐੱਲ ਦਾ 15 ਜੂਨ, 2016 ਨੂੰ ਨਿਗਮੀਕਰਣ ਹੋਇਆ ਸੀ। ਉਹ ਕੋਲ ਇੰਡੀਆ ਲਿਮਿਟਿਡ (ਸੀਆਈਐੱਲ)ਐੱਨਟੀਪੀਸੀ ਲਿਮਿਟਿਡ (ਐੱਨਟੀਪੀਸੀ) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀਐੱਲ) ਦੁਆਰਾ ਇੱਕ ਸੰਯੁਕਤ ਉੱਦਮ ਕੰਪਨੀ ਹੈ। ਐੱਚਯੂਆਰਐੱਲ 12.7 ਲੱਖ ਮੀਟ੍ਰਿਕ ਟਨ ਪ੍ਰਤੀ ਵਰ੍ਹੇ (ਆਈਐੱਲਐੱਮਟੀਪੀਏ) ਦੀ ਸਥਾਪਿਤ ਸਮਰੱਥਾ ਵਾਲੇ ਨਵੇਂ ਗੈਸ ਅਧਾਰਿਤ ਯੂਰੀਆ ਪਲਾਂਟ ਸਥਾਪਿਤ ਕਰਕੇ ਐੱਫਸੀਆਈਐੱਲ ਦੇ ਪੁਰਾਣੇ ਗੋਰਖਪੁਰ ਅਤੇ ਸਿੰਦਰੀ ਯੂਨਿਟਾਂ ਅਤੇ ਜੀਐੱਫਸੀਐੱਲ ਦੀ ਬਰੌਨੀ ਯੂਨਿਟ ਨੂੰ ਪੁਨਰ ਸੁਰਜੀਤ ਕਰ ਰਿਹਾ ਹੈ। ਸਾਰੇ ਤਿੰਨ ਐੱਚਯੂਆਰਐੱਲ ਯੂਰੀਆ ਪ੍ਰੋਜੈਕਟਾਂ ਦੀ ਲਾਗਤ 25.120 ਕਰੋੜ ਰੁਪਏ ਹੈ। ਐੱਚਯੂਆਰਐੱਲ ਦੇ ਇਨ੍ਹਾਂ ਤਿੰਨ ਯੂਨਿਟਾਂ ਨੂੰ ਗੇਲ (GAIL) ਨੈਚੁਰਲ ਗੈਸ ਦੀ ਸਪਲਾਈ ਕਰ ਰਹੀ ਹੈ।

 

ਅਤਿ-ਆਧੁਨਿਕ ਐੱਚਯੂਆਰਐੱਲ ਪਲਾਂਟ ਯੂਰੀਆ ਸੈਕਟਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਐੱਸਸੀਆਈਐੱਲ/ਐੱਚਐੱਫਸੀਐੱਲ ਦੀਆਂ ਬੰਦ ਪਈਆਂ ਯੂਰੀਆ ਯੂਨਿਟਾਂ ਨੂੰ ਪੁਨਰ ਸੁਰਜੀਤ ਕਰਨ ਲਈ ਸਰਕਾਰ ਦੁਆਰਾ ਕੀਤੀ ਗਈ ਪਹਿਲ ਦਾ ਇੱਕ ਹਿੱਸਾ ਹਨ। ਤਿੰਨਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਦੇਸ਼ ਵਿੱਚ 38.1 ਐੱਲਐੱਮਟੀਪੀਏ ਸਵਦੇਸ਼ੀ ਯੂਰੀਆ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਯੂਰੀਆ ਉਤਪਾਦਨ ਵਿੱਚ ਭਾਰਤ ਨੂੰ 'ਆਤਮਨਿਰਭਰਬਣਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਇਹ ਪ੍ਰੋਜੈਕਟ ਨਾ ਸਿਰਫ਼ ਕਿਸਾਨਾਂ ਨੂੰ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਕਰੇਗਾ ਬਲਕਿ ਇਸ ਖੇਤਰ ਵਿੱਚ ਅਰਥਵਿਵਸਥਾ ਨੂੰ ਵੀ ਹੁਲਾਰਾ ਦੇਵੇਗਾਜਿਸ ਵਿੱਚ ਸੜਕਾਂਰੇਲਵੇਸਹਾਇਕ ਉਦਯੋਗ ਆਦਿ ਜਿਹੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।

 

ਤਿੰਨੋਂ ਐੱਚਯੂਆਰਐੱਲ ਯੂਨਿਟਾਂ ਵਿੱਚ ਡੀਸੀਐੱਸ (ਡਿਸਟ੍ਰੀਬਿਊਟਡ ਕੰਟਰੋਲ ਸਿਸਟਮ)ਈਐੱਸਡੀ (ਐਮਰਜੈਂਸੀ ਸ਼ੱਟਡਾਊਨ ਸਿਸਟਮ) ਅਤੇ ਵਾਤਾਵਰਣ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਅਤਿ ਆਧੁਨਿਕ ਬਲਾਸਟ ਪਰੂਫ ਕੰਟਰੋਲ ਰੂਮ ਜਿਹੀਆਂ ਵਿਭਿੰਨ ਵਿਲੱਖਣ ਵਿਸ਼ੇਸ਼ਤਾਵਾਂ ਹਨ। ਇਨ੍ਹਾਂ ਪਲਾਂਟਾਂ ਵਿੱਚ ਗੰਦੇ ਪਾਣੀ ਦਾ ਕੋਈ ਔਫਸਾਈਟ ਨਿਪਟਾਰਾ ਨਹੀਂ ਹੈ। ਇਹ ਸਿਸਟਮ ਬਹੁਤ ਹੀ ਪ੍ਰੇਰਿਤਸਮਰਪਿਤਚੰਗੀ ਤਰ੍ਹਾਂ ਟ੍ਰੇਨਡ ਅਪਰੇਟਰਾਂ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ। ਐੱਚਯੂਆਰਐੱਲ-ਗੋਰਖਪੁਰ ਯੂਨਿਟ ਪਾਸ 65 ਮੀਟਰ ਲੰਬਾਈ ਅਤੇ 2 ਮੀਟਰ ਉਚਾਈ ਦਾ ਭਾਰਤ ਦਾ ਪਹਿਲਾ ਏਅਰ ਅਪਰੇਟਿਡ ਬੁਲਡ ਪਰੂਫ ਰਬੜ ਡੈਮ ਹੈ।

 

ਇਹ ਤਿੰਨ ਸੁਵਿਧਾਵਾਂ ਭਾਰਤ ਦੇ ਸੱਤ ਰਾਜਾਂ ਯਾਨੀ ਉੱਤਰ ਪ੍ਰਦੇਸ਼ਬਿਹਾਰਝਾਰਖੰਡਛੱਤੀਸਗੜ੍ਹਮੱਧ ਪ੍ਰਦੇਸ਼ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਯੂਰੀਆ ਦੀ ਮੰਗ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਦੁਨੀਆ ਦੀਆਂ ਸਰਬੋਤਮ ਟੈਕਨੋਲੋਜੀਆਂ ਨੂੰ ਇੰਟੀਗ੍ਰੇਟ ਕਰਦੀਆਂ ਹਨ।

 

 *******

 

ਡੀਐੱਸ


(Release ID: 1808198) Visitor Counter : 164