ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਹੈਦਰਾਬਾਦ ਵਿੱਚ ਭਗਤੀ ਸੰਤ ਸ੍ਰੀ ਰਾਮਾਨੁਜਆਚਾਰੀਆ ਦੀ ਯਾਦ ਵਿੱਚ 'ਸਟੈਚੂ ਆਵ੍ ਇਕੁਐਲਿਟੀ' ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 FEB 2022 10:17PM by PIB Chandigarh

ਓਮ ਅਸਮਦ੍ ਗੁਰੂਭਯੋ ਨਮ:!

ਓਮ ਸ਼੍ਰੀਮਤੇ ਰਾਮਾਨੁਜਾਯ ਨਮ:!

(ओम असमद् गुरुभ्यो नमः!

ओम श्रीमते रामानुजाय नमः!)

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਤੇਲੰਗਾਨਾ ਦੀ ਰਾਜਪਾਲ ਡਾਕਟਰ ਤਮਿਲਸਾਈ ਸੌਂਦਰਰਾਜਨ ਜੀ, ਪੂਜਯ ਸ਼੍ਰੀ ਜੀਯਰ ਸਵਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜੀ ਕ੍ਰਿਸ਼ਣ ਰੈੱਡੀ ਜੀ, ਆਦਰਯੋਗ ਸ਼੍ਰੀਮਾਨ ਡਾਕਟਰ ਰਾਮੇਸ਼ਵਰ ਰਾਓ ਜੀ, ਭਾਗਵਦ੍ ਵਿਭੂਤੀਆਂ ਨਾਲ ਸੰਪੰਨ ਸਭ ਪੂਜਯ ਸੰਤਗਣ, ਦੇਵੀਓ ਅਤੇ ਸੱਜਣੋਂ,

ਅੱਜ ਮਾਂ ਸਰਸਵਤੀ ਦੀ ਆਰਾਧਨਾ ਦੇ ਪਾਵਨ ਪੁਰਬਬਸੰਤ ਪੰਚਮੀ ਦਾ ਸ਼ੁਭ ਅਵਸਰ ਹੈ। ਮਾਂ ਸ਼ਾਰਦਾ ਦੀ ਵਿਸ਼ੇਸ਼ ਕ੍ਰਿਪਾ ਅਵਤਾਰ ਸ਼੍ਰੀ ਰਾਮਾਨੁਜਆਚਾਰੀਆ ਜੀ ਦੀ ਪ੍ਰਤਿਮਾ ਇਸ ਅਵਸਰ ‘ਤੇ ਸਥਾਪਿਤ ਹੋ ਰਹੀ ਹੈ। ਮੈਂ ਆਪ ਸਭ ਨੂੰ ਬਸੰਤ ਪੰਚਮੀ ਦੀਆਂ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਮਾਂ ਸਰਸਵਤੀ ਨੂੰ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਗਦਗੁਰੂ ਰਾਮਾਨੁਜਆਚਾਰੀਆ ਜੀ ਦਾ ਗਿਆਨ ਵਿਸ਼ਵ ਦਾ ਪਥ ਪ੍ਰਦਰਸ਼ਨ ਕਰੇ

ਸਾਥੀਓ,

ਸਾਡੇ ਇੱਥੇ ਕਿਹਾ ਗਿਆ ਹੈ- ‘ਧਿਆਨ ਮੂਲਮ੍ ਗੁਰੂ ਮੂਰਤੀ’! (ध्यान मूलम् गुरु मूर्ति’! )ਅਰਥਾਤ, ਸਾਡੇ ਗੁਰੂ ਦੀ ਮੂਰਤੀ ਹੀ ਸਾਡੇ ਧਿਆਨ ਦਾ ਕੇਂਦਰ ਹੈ। ਕਿਉਂਕਿ, ਗੁਰੂ ਦੇ ਮਾਧਿਅਮ ਨਾਲ ਹੀ ਸਾਡੇ ਲਈ ਗਿਆਨ ਪ੍ਰਗਟ ਹੁੰਦਾ ਹੈ। ਜੋ ਅਬੋਧ ਹੈ, ਸਾਨੂੰ ਉਸ ਦਾ ਬੋਧ ਹੁੰਦਾ ਹੈ। ਅਪ੍ਰਗਟ ਨੂੰ ਪ੍ਰਗਟ ਕਰਨ ਦੀ ਇਹ ਪ੍ਰੇਰਣਾ, ਸੂਖਮ ਨੂੰ ਵੀ ਸਾਕਾਰ ਕਰਨ ਦਾ ਇਹ ਸੰਕਲਪ, ਇਹੀ ਭਾਰਤ ਦੀ ਪਰੰਪਰਾ ਰਹੀ ਹੈ। ਅਸੀਂ ਹਮੇਸ਼ਾ ਉਨ੍ਹਾਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਆਕਾਰ ਦਿੱਤਾ ਹੈ, ਜੋ ਯੁਗਾਂ-ਯੁਗਾਂ ਤੱਕ ਮਾਨਵਤਾ ਨੂੰ ਦਿਸ਼ਾ ਦਿਖਾ ਸਕਣ। ਅੱਜ ਇੱਕ ਵਾਰ ਫਿਰ, ਜਗਤਗੁਰੂ ਸ਼੍ਰੀ ਰਾਮਾਨੁਜਆਚਾਰੀਆ ਜੀ ਦੀ ਇਸ ਸ਼ਾਨਦਾਰ ਵਿਸ਼ਾਲ ਮੂਰਤੀ ਦੇ ਜ਼ਰੀਏ ਭਾਰਤ ਮਾਨਵੀ ਊਰਜਾ ਅਤੇ ਪ੍ਰੇਰਣਾਵਾਂ ਨੂੰ ਮੂਰਤ ਰੂਪ ਦੇ ਰਿਹਾ ਹੈ। ਰਾਮਾਨੁਜਆਚਾਰੀਆ ਜੀ ਦੀ ਇਹ ਪ੍ਰਤਿਮਾ ਉਨ੍ਹਾਂ ਦੇ ਗਿਆਨ, ਵੈਰਾਗ ਅਤੇ ਆਦਰਸ਼ਾਂ ਦਾ ਪ੍ਰਤੀਕ ਹੈ। ਮੈਨੂੰ ਵਿਸ਼ਵਾਸ ਹੈ, ਇਹ ਪ੍ਰਤਿਮਾ ਨਾ ਕੇਵਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇਗੀ, ਬਲਕਿ ਭਾਰਤ ਦੀ ਪ੍ਰਾਚੀਨ ਪਹਿਚਾਣ ਨੂੰ ਵੀ ਮਜ਼ਬੂਤ ਕਰੇਗੀ। ਮੈਂ ਆਪ  ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ, ਅਤੇ ਪੂਰੇ ਵਿਸ਼ਵ ਵਿੱਚ ਫੈਲੇ ਰਾਮਾਨੁਜਆਚਾਰੀਆ ਜੀ ਦੇ ਸਾਰੇ ਅਨੁਯਾਈਆਂ ਨੂੰ ਇਸ ਸ਼ੁਭ ਅਵਸਰ ‘ਤੇ ਅਨੇਕ-ਅਨੇਕ ਵਧਾਈ ਦਿੰਦਾ ਹਾਂ

ਸਾਥੀਓ,

ਹੁਣੇ ਮੈਂ 108 ਦਿੱਵਯ ਦੇਸ਼ਮ੍ ਮੰਦਿਰਾਂ ਦੇ ਦਰਸ਼ਨ ਕਰਕੇ ਆ ਰਿਹਾ ਹਾਂ। ਆਲਵਾਰ ਸੰਤਾਂ ਨੇ ਜਿਨ੍ਹਾਂ 108 ਦਿੱਵਯ ਦੇਸ਼ਮ੍ ਮੰਦਿਰਾਂ ਦਾ ਦਰਸ਼ਨ ਪੂਰੇ ਭਾਰਤ ਵਿੱਚ ਭ੍ਰਮਣ ਕਰਕੇ ਕੀਤਾ ਸੀ, ਕੁਝ ਵੈਸਾ ਹੀ ਸੁਭਾਗ ਮੈਨੂੰ ਅੱਜ ਸ਼੍ਰੀ ਰਾਮਾਨੁਜਆਚਾਰੀਆ ਜੀ ਦੀ ਕ੍ਰਿਪਾ ਨਾਲ ਇੱਥੇ ਮਿਲ ਗਿਆ। ਮਾਨਵਤਾ ਦੇ ਕਲਿਆਣ ਦਾ ਜੋ ਯੱਗ ਉਨ੍ਹਾਂ ਨੇ 11ਵੀਂ ਸ਼ਤਾਬਦੀ ਵਿੱਚ ਸ਼ੁਰੂ ਕੀਤਾ ਸੀ, ਉਹੀ ਸੰਕਲਪ ਇੱਥੇ 12 ਦਿਨਾਂ ਤੱਕ ਵਿਭਿੰਨ ਅਨੁਸ਼ਠਾਨਾਂ ਵਿੱਚ ਦੁਹਰਾਇਆ ਜਾ ਰਿਹਾ ਹੈ। ਪੂਜਯ ਸ਼੍ਰੀ ਜੀਯਰ ਸਵਾਮੀ ਜੀ ਦੇ ਸਨੇਹ ਨਾਲ ਅੱਜ ‘ਵਿਸ਼ਵਕ੍ ਸੇਨ ਇਸ਼ਟੀ ਯੱਗ’(विश्वक् सेन इष्टि यज्ञ’ ) ਦੀ ਪੂਰਨ-ਆਹੂਤੀ ਵਿੱਚ ਸ਼ਾਮਲ ਹੋਣ ਦਾ ਸੁਭਾਗ ਵੀ ਮੈਨੂੰ ਮਿਲਿਆ ਹੈ।ਮੈਂ ਇਸ ਦੇ ਲ਼ਈ ਸ਼੍ਰੀ ਜੀਯਰ ਸਵਾਮੀ ਜੀ ਦਾ ਵਿਸ਼ੇਸ਼ ਤੌਰ ‘ਤੇ ਆਭਾਰ ਪ੍ਰਗਟ ਕਰਦਾ ਹਾਂ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ‘ਵਿਸ਼ਵਕ੍ ਸੇਨ ਇਸ਼ਟੀ ਯੱਗ’(विश्वक् सेन इष्टि यज्ञ’ )  ਸੰਕਲਪਾਂ ਅਤੇ ਲਕਸ਼ਾਂ ਦੀ ਪੂਰਤੀ ਦਾ ਯੱਗ ਹੈ। ਮੈਂ ਇਸ ਯੱਗ ਦੇ ਸੰਕਲਪ ਨੂੰ, ਦੇਸ਼ ਕੇ ਅੰਮ੍ਰਿਤ ਸੰਕਲਪਾਂ ਕੀ ਸਿੱਧੀ ਦੇ ਲਈ ਨਤਮਸਤਕ ਹੋ ਕੇ ਸਮਰਪਿਤ ਕਰਦਾ ਹਾਂ। ਇਸ ਯੱਗ ਦਾ ਫਲ ਮੈਂ ਆਪਣੇ 130 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਤੀ ਦੇ ਲਈ ਅਰਪਿਤ ਕਰਦਾ ਹਾਂ

ਸਾਥੀਓ,

ਦੁਨੀਆ ਦੀ ਜ਼ਿਆਦਾਤਰ ਸੱਭਿਅਤਾਵਾਂ ਵਿੱਚ, ਜ਼ਿਆਦਾਤਰ ਦਰਸ਼ਨਾਂ ਵਿੱਚ ਕਿਸੇ ਵਿਚਾਰ ਨੂੰ ਜਾਂ ਤਾਂ ਸਵੀਕਾਰ ਕੀਤਾ ਗਿਆ ਹੈ, ਜਾਂ ਫਿਰ ਉਸ ਦਾ ਖੰਡਨ ਕੀਤਾ ਗਿਆ ਹੈ। ਲੇਕਿਨ ਭਾਰਤ ਇੱਕ ਐਸਾ ਦੇਸ਼ ਹੈ, ਜਿਸ ਦੇ ਮਨੀਸ਼ੀਆਂ ਨੇ ਗਿਆਨ ਨੂੰ ਖੰਡਨ-ਮੰਡਨ, ਸਵੀਕ੍ਰਿਤੀ-ਅਸਵੀਕ੍ਰਿਤੀ ਇਸ ਤੋਂ ਉੱਪਰ ਹੀ ਉਠਾ ਕੇ ਦੇਖਿਆ। ਖ਼ੁਦ ਉਸ ਤੋਂ ਉੱਪਰ ਉਠੇ। ਦਿੱਬ ਦ੍ਰਿਸ਼ਟੀ ਨਾਲ ਉਸ ਵਿਵਾਦ ਨੂੰ ਦੇਖਿਆ। ਸਾਡੇ ਇੱਥੇ ਅਦ੍ਵੈਤ ਵੀ ਹੈ, ਦ੍ਵੈਤ ਵੀ ਹੈ। ਅਤੇ, ਇਨ੍ਹਾਂ ਦ੍ਵੈਤ-ਅਦ੍ਵੈਤ ਨੂੰ ਸਮਾਹਿਤ ਕਰਦੇ ਹੋਏ ਸ਼੍ਰੀ ਰਾਮਾਨੁਜਆਚਾਰੀਆ ਜੀ ਦਾ ਵਿਸ਼ਿਸ਼ਟਾ-ਦ੍ਵੈਤ ਵੀ ਸਾਡੇ ਲਈ ਪ੍ਰੇਰਣਾ ਹੈ। ਰਾਮਾਨੁਜਆਚਾਰੀਆ ਜੀ ਦੇ ਗਿਆਨ ਦੀ ਇੱਕ ਅਲੱਗ ਸ਼ਾਨ ਹੈ। ਸਾਧਾਰਣ ਦ੍ਰਿਸ਼ਟੀ ਨਾਲ ਜੋ ਵਿਚਾਰ ਪਰਸਪਰ ਵਿਰੋਧਾਭਾਸੀ ਲਗਦੇ ਹਨ, ਰਾਮਾਨੁਜਆਚਾਰੀਆ ਜੀ ਉਨ੍ਹਾਂ ਨੂੰ ਬੜੀ ਸਹਿਜਤਾ ਨਾਲ ਇੱਕ ਸੂਤਰ ਵਿੱਚ ਪਿਰੋ ਦਿੰਦੇ ਹਨ। ਉਨ੍ਹਾਂ ਦੇ ਗਿਆਨ ਨਾਲ, ਉਨ੍ਹਾਂ ਦੀ ਵਿਆਖਿਆ ਨਾਲ ਆਮ ਤੋਂ ਆਮ ਮਾਨਵੀ ਵੀ ਜੁੜ ਜਾਂਦਾ ਹੈ ਤੁਸੀਂ ਦੇਖੋ, ਇੱਕ ਤਰਫ਼ ਰਾਮਾਨੁਜਆਚਾਰੀਆ ਜੀ ਦੀਆਂ ਟਿੱਪਣੀਆਂ ਵਿੱਚ ਗਿਆਨ ਦੀ ਪਰਾਕਾਸ਼ਠਾ ਹੈ, ਤਾਂ ਦੂਸਰੀ ਤਰਫ਼ ਉਹ ਭਗਤੀਮਾਰਗ ਦੇ ਜਨਕ ਵੀ ਹਨ। ਇੱਕ ਤਰਫ਼ ਉਹ ਸਮ੍ਰਿੱਧ ਸੰਨਿਆਸ ਪਰੰਪਰਾ ਦੇ ਸੰਤ ਵੀ ਹਨ, ਅਤੇ ਦੂਸਰੀ ਤਰਫ਼ ਗੀਤਾ ਭਾਸ਼ਯ (ਟੀਕਾ) ਵਿੱਚ ਕਰਮ ਦੇ ਮਹੱਤਵ ਨੂੰ ਵੀ ਅਤਿਅੰਤ ਉੱਤਮ ਰੂਪ ਵਿੱਚ ਪੇਸ਼ ਕਰਦੇ ਹਨ। ਉਹ ਖ਼ੁਦ ਵੀ ਆਪਣਾ ਪੂਰਾ ਜੀਵਨ ਕਰਮ ਦੇ ਲਈ ਸਮਰਪਿਤ ਕਰਦੇ ਰਹੇ ਹਨ। ਰਾਮਾਨੁਜਆਚਾਰੀਆ ਜੀ ਨੇ ਸੰਸਕ੍ਰਿਤ ਗ੍ਰੰਥਾਂ ਦੀ ਵੀ ਰਚਨਾ ਕੀਤੀ, ਅਤੇ ਤਮਿਲ ਭਾਸ਼ਾ ਨੂੰ ਵੀ ਭਗਤੀਮਾਰਗ ਵਿੱਚ ਉਤਨਾ ਹੀ ਮਹੱਤਵ ਦਿੱਤਾ। ਅੱਜ ਵੀ ਰਾਮਾਨੁਜ ਪੰਰਪਰਾ ਦੇ ਮੰਦਿਰਾਂ ਵਿੱਚ ਥਿਰੁੱਪਾਵਾਈ ਦੇ ਪਾਠ ਦੇ ਬਿਨਾ ਸ਼ਾਇਦ ਹੀ ਕੋਈ ਅਨੁਸ਼ਠਾਨ ਪੂਰਾ ਹੁੰਦਾ ਹੋਵੇ

ਸਾਥੀਓ,

ਅੱਜ ਜਦੋਂ ਦੁਨੀਆ ਵਿੱਚ ਸਮਾਜਿਕ ਸੁਧਾਰਾਂ ਦੀ ਗੱਲ ਹੁੰਦੀ ਹੈ, ਪ੍ਰਗਤੀਸ਼ੀਲ ਦੀ ਗੱਲ ਹੁੰਦੀ ਹੈ, ਤਾਂ ਮੰਨਿਆ ਜਾਂਦਾ ਹੈ ਕਿ ਸੁਧਾਰ ਜੜਾਂ ਤੋਂ ਦੂਰ ਜਾ ਕੇ ਹੋਵੇਗਾ ਲੇਕਿਨ, ਜਦੋਂ ਅਸੀਂ ਰਾਮਾਨੁਜਆਚਾਰੀਆ ਜੀ ਨੂੰ ਦੇਖਦੇ ਹਨ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਪ੍ਰਗਤੀਸ਼ੀਲ ਅਤੇ ਪ੍ਰਾਚੀਨਤਾ ਵਿੱਚ ਕੋਈ ਵਿਰੋਧ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸੁਧਾਰ ਦੇ ਲਈ ਆਪਣੀਆਂ ਜੜਾਂ ਤੋਂ ਦੂਰਾ ਜਾਣਾ ਪਵੇ। ਬਲਕਿ ਜ਼ਰੂਰੀ ਇਹ ਹੈ ਕਿ ਅਸੀਂ ਆਪਣੀ ਅਸਲੀ ਜੜਾਂ ਨਾਲ ਜੁੜੀਏ, ਆਪਣੀ ਵਾਸਤਵਿਕ ਸ਼ਕਤੀ ਨਾਲ ਜਾਣੂ ਹੋਈਏਅੱਜ ਤੋਂ ਇੱਕ ਹਜ਼ਾਰ ਸਾਲ ਪਹਿਲਾਂ ਤਾਂ ਰੂੜ੍ਹੀਆਂ ਦਾ ਦਬਾਅ, ਅੰਧਵਿਸ਼ਵਾਸ ਦਾ ਦਬਾਅ, ਕਲਪਨਾ ਦੇ ਬਾਹਰ ਕਿਤਨਾ ਜ਼ਿਆਦਾ ਰਿਹਾ ਹੋਵੇਗਾਲੇਕਿਨ ਰਾਮਾਨੁਜਆਚਾਰੀਆ ਜੀ ਨੇ ਸਮਾਜ ਵਿੱਚ ਸੁਧਾਰ ਦੇ ਲਈ ਸਮਾਜ ਨੂੰ ਭਾਰਤ ਦੇ ਅਸਲੀ ਵਿਚਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਦਲਿਤਾਂ-ਪਿਛੜਿਆਂ ਨੂੰ ਗਲੇ ਲਗਾਇਆ, ਉਸ ਸਮੇਂ ਜਿਨ੍ਹਾਂ ਜਾਤੀਆਂ ਨੂੰ ਲੈ ਕੇ ਕੁਝ ਹੋਰ ਭਾਵਨਾ ਸੀ, ਉਨ੍ਹਾਂ ਜਾਤੀਆਂ ਨੂੰ ਉਨ੍ਹਾਂ ਨੇ ਵਿਸ਼ੇਸ਼ ਸਨਮਾਨ ਦਿੱਤਾ ਯਾਦਵਗਿਰਿ ‘ਤੇ ਉਨ੍ਹਾਂ ਨੇ ਨਾਰਾਇਣ ਮੰਦਿਰ ਬਣਵਾਇਆ, ਜਿਸ ਵਿੱਚ ਦਲਿਤਾਂ ਨੂੰ ਦਰਸ਼ਨ ਪੂਜਨ ਦਾ ਅਧਿਕਾਰ ਦਿੱਤਾ। ਰਾਮਾਨੁਜਆਚਾਰੀਆ ਜੀ ਨੇ ਦੱਸਿਆ ਕਿ ਧਰਮ ਕਹਿੰਦਾ ਹੈ- “ਨ ਜਾਤਿਕਾਰਣੰ ਲੋਕੇ ਗੁਣਾਕਲਯਾਣ ਹੇਤਵ:” (न जातिः कारणं लोके गुणाः कल्याण हेतवः”  )ਅਰਥਾਤ, ਸੰਸਾਰ ਵਿੱਚ ਜਾਤ ਨਾਲ ਨਹੀਂ, ਗੁਣਾਂ ਨਾਲ ਕਲਿਆਣ ਹੁੰਦਾ ਹੈ। ਰਾਮਾਨੁਜਆਚਾਰੀਆ ਜੀ ਦੇ ਗੁਰੂ ਸ਼੍ਰੀ ਮਹਾਪੂਰਣ ਜੀ ਨੇ ਇੱਕ ਵਾਰ ਦੂਸਰੀ ਜਾਤ ਦੇ ਆਪਣੇ ਇੱਕ ਮਿੱਤਰ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਸਮੇਂ ਰਾਮਾਨੁਜਆਚਾਰੀਆ ਜੀ ਨੇ ਲੋਕਾਂ ਨੂੰ ਭਗਵਾਨ ਸ਼੍ਰੀਰਾਮ ਦੀ ਯਾਦ ਦਿਵਾਈ ਸੀ। ਉਨ੍ਹਾਂ ਨੇ ਕਿਹਾ ਕਿ ਅਗਰ ਭਗਵਾਨ ਰਾਮ ਆਪਣੇ ਹੱਥਾਂ ਨਾਲ ਜਟਾਯੂ ਦਾ ਅੰਤਿਮ ਸੰਸਕਾਰ ਕਰ ਸਕਦੇ ਹਾਂ, ਤਾਂ ਭੇਦਭਾਵ ਵਾਲੀ ਸੋਚ ਦਾ ਅਧਾਰ ਧਰਮ ਕਿਵੇਂ ਹੋ ਸਕਦਾ ਹੈਇਹ ਆਪਣੇ ਆਪ ਵਿੱਚ ਬਹੁਤ ਬੜਾ ਸੰਦੇਸ਼ ਹੈ

ਸਾਥੀਓ,

ਸਾਡੇ ਸੱਭਿਆਚਾਰ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ, ਸੁਧਾਰ ਦੇ ਲਈ, ਸਾਡੇ ਸਮਾਜ ਦੇ ਅੰਦਰ ਤੋਂ ਹੀ ਲੋਕ ਨਿਕਲਦੇ ਹਨ। ਯੁਗਾਂ ਤੋਂ ਦੇਖਦੇ ਆਓ, ਸਮਾਜ ਵਿੱਚ ਜਦੋਂ ਵੀ ਕੁਝ ਬੁਰਾਈ ਦੇ ਤੱਤ ਫੈਲਣ ਲਗਦੇ ਹਨ, ਕੋਈ ਨਾ ਕੋਈ ਮਹਾਪੁਰਸ਼ ਸਾਡੇ ਹੀ ਵਿੱਚੋਂ ਪੈਦਾ ਹੁੰਦਾ ਹੈ। ਅਤੇ ਇਹ ਹਜ਼ਾਰਾਂ ਵਰ੍ਹਿਆਂ ਦਾ ਅਨੁਭਵ ਹੈ ਕਿ ਐਸੇ ਸੁਧਾਰਕਾਂ ਨੂੰ ਹਮੇਸ਼ਾ ਉਨ੍ਹਾਂ ਦੇ ਕਾਲਖੰਡ ਵਿੱਚ ਸ਼ਾਇਦ ਸਵੀਕ੍ਰਿਤੀ ਮਿਲੀ ਹੋਵੇ ਜਾਂ ਨਾ ਮਿਲੀ ਹੋਵੇ, ਚੁਣੌਤੀਆਂ ਰਹੀਆਂ ਹੋਣ ਜਾਂ ਨਾ ਰਹੀਆਂ ਹੋਣ, ਸੰਕਟ ਝੱਲਣੇ ਪਏ ਹੋਣ ਜਾਂ ਨਾ ਪਏ ਹੋਣ, ਵਿਰੋਧ ਵੀ ਸਹਿਣਾ ਪਿਆ ਹੋਵੇ, ਲੇਕਿਨ ਉਸ ਵਿਚਾਰ ਵਿੱਚ, ਉਸ ਤੱਤ ਵਿੱਚ ਇਤਨੀ ਤਾਕਤ ਰਹਿੰਦੀ ਸੀ, ਉਨ੍ਹਾਂ ਦਾ conviction ਇਤਨਾ ਜ਼ਬਰਦਸਤ ਹੁੰਦਾ ਸੀ ਕਿ ਉਹ  ਸਮਾਜ ਦੀਆਂ ਬੁਰਾਈਆਂ ਦੇ ਖ਼ਿਲਾਫ਼ ਲੜਨ ਦੇ ਲਈ ਆਪਣੀ ਸ਼ਕਤੀ ਲਗਾ ਦਿੰਦੇ ਸਨ। ਲੇਕਿਨ ਜਦੋਂ ਸਮਾਜ ਇਸ ਨੂੰ ਸਮਝ ਪਾਉਂਦਾ ਹੈ ਤਾਂ ਜਿਸ ਦਾ ਕਦੇ ਵਿਰੋਧ ਹੁੰਦਾ ਹੈ, ਉਸ ਨੂੰ ਸਵੀਕ੍ਰਿਤੀ  ਵੀ ਉਤਨੀ ਤੇਜ਼ੀ ਨਾਲ ਮਿਲਦੀ ਹੈ। ਸਨਮਾਨ ਅਤੇ ਆਦਰ ਵੀ ਉਤਨਾ ਹੀ ਮਿਲਦਾ ਹੈ। ਇਹ ਇਸ ਬਾਤ ਦਾ ਸਬੂਤ ਹੈ ਕਿ ਬੁਰਾਈਆਂ ਦੇ ਪੱਖ ਵਿੱਚ, ਕੁਰੀਤੀਆਂ ਦੇ ਪੱਖ ਵਿੱਚ, ਅੰਧਵਿਸ਼ਵਾਸ ਦੇ ਪੱਖ ਵਿੱਚ in general ਸਾਡੇ ਸਮਾਜ ਵਿੱਚ ਸੋਸ਼ਲ sanction ਨਹੀਂ ਹੁੰਦਾ ਹੈ। ਜੋ ਬੁਰਾਈ ਨਾਲ ਲੜਦੇ ਹਨ, ਜੋ ਸਮਾਜ ਨੂੰ ਸੁਧਾਰਦੇ ਹਨ, ਸਾਡੇ ਇੱਥੇ ਉਨ੍ਹਾਂ ਨੂੰ ਹੀ ਮਾਨ ਅਤੇ ਸਨਮਾਨ ਮਿਲਦਾ ਹੈ

ਭਾਈਓ ਭੈਣੋਂ,

ਆਪ ਸਭ ਲੋਕ ਰਾਮਾਨੁਜਆਚਾਰੀਆ ਜੀ ਦੇ ਜੀਵਨ ਦੇ ਵਿਭਿੰਨ ਆਯਾਮਾਂ ਤੋਂ ਪਰੀਚਿਤ ਹੋ। ਉਹ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਆਧਿਆਤਮ ਦੇ ਸੰਦੇਸ਼ਾਂ ਦਾ ਵੀ ਪ੍ਰਯੋਗ ਕਰਦੇ ਸਨ, ਅਤੇ ਵਿਵਹਾਰਕ ਜੀਵਨ ਦਾ ਵੀ! ਜਾਤ ਦੇ ਨਾਮ ’ਤੇ ਜਿਨ੍ਹਾਂ ਦੇ ਨਾਲ ਭੇਦਭਾਵ ਹੁੰਦਾ ਸੀ, ਰਾਮਾਨੁਜਆਚਾਰੀਆ ਜੀ ਨੇ ਉਨ੍ਹਾਂ ਨੂੰ ਨਾਮ ਦਿੱਤਾ ਥਿਰੁਕੁਲਥਾਰ। ਯਾਨੀ ਲਕਸ਼ਮੀ ਜੀ ਦੇ ਕੁਲ ਵਿੱਚ ਜਨਮ ਲੈਣ ਵਾਲਾ, ਸ਼੍ਰੀਕੁਲ,  ਜਾਂ ਦੈਵੀਯ ਜਨ! ਉਹ ਸਨਾਨ ਕਰਕੇ ਆਉਂਦੇ ਸਮੇਂ ਆਪਣੇ ਚੇਲੇ ‘ਧਨੁਰਦਾਸ’ਦੇ ਮੋਢੇ ’ਤੇ ਹੱਥ ਰੱਖ ਕੇ ਆਉਂਦੇ ਸਨ। ਐਸਾ ਕਰਕੇ ਰਾਮਾਨੁਜਆਚਾਰੀਆ ਜੀ ਛੁਆਛੂਤ ਦੀ ਬੁਰਾਈ ਨੂੰ ਮਿਟਾਉਣ ਦਾ ਸੰਕੇਤ ਦਿੰਦੇ ਸਨ। ਇਹੀ ਵਜ੍ਹਾ ਸੀ ਕਿ ਬਾਬਾ ਸਾਹਬ ਅੰਬੇਡਕਰ ਜਿਹੇ ਸਮਾਨਤਾ ਦੇ ਆਧੁਨਿਕ ਨਾਇਕ ਵੀ ਰਾਮਾਨੁਜਆਚਾਰੀਆ ਜੀ ਦੀ ਭਰਪੂਰ ਪ੍ਰਸ਼ੰਸਾ ਕਰਦੇ ਸਨ, ਅਤੇ ਸਮਾਜ ਨੂੰ ਵੀ ਕਹਿੰਦੇ ਸਨ ਕਿ ਅਗਰ ਸਿੱਖਣਾ ਹੈ ਤਾਂ ਰਾਮਾਨੁਜਆਚਾਰੀਆ ਜੀ ਦੀ ਸਿੱਖਿਆ ਤੋਂ ਸਿੱਖੋ। ਅਤੇ ਇਸੇ ਲਈ, ਅੱਜ ਰਾਮਾਨੁਜਆਚਾਰੀਆ ਜੀ ਵਿਸ਼ਾਲ ਮੂਰਤੀ ਸਟੈਚੂ ਆਵ੍ equality ਦੇ ਰੂਪ ਵਿੱਚ ਸਮਾਨਤਾ ਦਾ ਸੰਦੇਸ਼ ਦੇ ਰਹੀ ਹੈ। ਇਸੇ ਸੰਦੇਸ਼ ਨੂੰ ਲੈ ਕੇ ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ ਦੇ ਮੰਤਰ ਦੇ ਨਾਲ ਆਪਣੇ ਨਵੇਂ ਭਵਿੱਖ ਦੀ ਨੀਂਹ ਰੱਖ ਰਿਹਾ ਹੈ।  ਵਿਕਾਸ ਹੋਵੇ, ਸਭ ਦਾ ਹੋਵੇ, ਬਿਨਾ ਭੇਦਭਾਵ ਹੋਵੇ। ਸਮਾਜਿਕ ਨਿਆਂ, ਸਭ ਨੂੰ ਮਿਲੇ, ਬਿਨਾ ਭੇਦਭਾਵ ਮਿਲੇ । ਜਿਨ੍ਹਾਂ ਨੂੰ ਸਦੀਆਂ ਤੱਕ ਪ੍ਰਤਾੜਿਤ ਕੀਤਾ ਗਿਆ, ਉਹ ਪੂਰੀ ਗਰਿਮਾ ਦੇ ਨਾਲ ਵਿਕਾਸ ਦੇ ਭਾਗੀਦਾਰ ਬਣਨ, ਇਸ ਦੇ ਲਈ ਅੱਜ ਦਾ ਬਦਲਦਾ ਹੋਇਆ ਭਾਰਤ, ਇਕਜੁੱਟ ਪ੍ਰਯਾਸ ਕਰ ਰਿਹਾ ਹੈ। ਅੱਜ ਸਰਕਾਰ ਜੋ ਯੋਜਨਾਵਾਂ ਚਲਾ ਰਹੀ ਹੈ, ਉਨ੍ਹਾਂ ਦਾ ਬਹੁਤ ਬੜਾ ਲਾਭ ਸਾਡੇ ਦਲਿਤ-ਪਿਛੜੇ ਭਾਈ- ਭੈਣਾਂ ਨੂੰ ਹੋ ਰਿਹਾ ਹੈ। ਚਾਹੇ ਪੱਕੇ ਘਰ ਦੇਣਾ ਹੋਵੇ ਜਾਂ ਫਿਰ ਉੱਜਵਲਾ ਦਾ ਮੁਫ਼ਤ ਕਨੈਕਸ਼ਨ, ਗੈਸ ਕਨੈਕ‍ਸ਼ਨ, ਚਾਹੇ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਹੋਵੇ ਜਾਂ ਫਿਰ ਬਿਜਲੀ ਦਾ ਮੁਫ਼ਤ ਕਨੈਕਸ਼ਨ, ਚਾਹੇ ਜਨਧਨ ਬੈਂਕ ਖਾਤੇ ਖੋਲ੍ਹਣਾ ਹੋਵੇ ਜਾਂ ਫਿਰ ਸਵੱਛ ਭਾਰਤ ਅਭਿਯਾਨ ਦੇ ਤਹਿਤ ਕਰੋੜਾਂ ਸ਼ੌਚਾਲਿਆਂ (ਪਖਾਨਿਆਂ)ਦਾ ਨਿਰਮਾਣ ਕਰਨਾ ਹੋਵੇ, ਅਜਿਹੀਆਂ ਯੋਜਨਾਵਾਂ ਨੇ ਦਲਿਤ-ਪਿਛੜੇ,  ਗ਼ਰੀਬ, ਸ਼ੋਸ਼ਿਤ-ਵੰਚਿਤ, ਸਭ ਦਾ ਭਲਾ ਕੀਤਾ ਹੈ, ਬਿਨਾ ਭੇਦਭਾਵ, ਸਭ ਨੂੰ ਸਸ਼ਕਤ ਕੀਤਾ ਹੈ।

ਸਾਥੀਓ,

ਰਾਮਾਨੁਜਆਚਾਰੀਆ ਜੀ ਕਹਿੰਦੇ ਸਨ - ‘‘ਉਈਰਗਲੁੱਕੂਲ ਬੇਡਮ ਇੱਲੈ’’।(- ‘उईरगलुक्कूल बेडम इल्लै’’।) ਅਰਥਾਤ, ਸਾਰੇ ਜੀਵ ਸਮਾਨ ਹਨ। ਉਹ ਬ੍ਰਹਮ ਅਤੇ ਜੀਵ ਦੀ ਏਕਤਾ ਦੀ ਬਾਤ ਹੀ ਕਰਕੇ ਰੁਕਦੇ ਨਹੀਂ ਸਨ, ਉਹ ਵੇਦਾਂਤ ਦੇ ਇਸ ਸੂਤਰ ਨੂੰ ਖ਼ੁਦ ਵੀ ਜਿਉਂਦੇ ਸਨ। ਉਨ੍ਹਾਂ ਦੇ ਲਈ ਖ਼ੁਦ(ਸਵੈ) ਵਿੱਚ ਅਤੇ ਦੂਸਰਿਆਂ ਵਿੱਚ ਕੋਈ ਭੇਦ ਨਹੀਂ ਸੀ । ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਕਲਿਆਣ ਤੋਂ ਜ਼ਿਆਦਾ ਜੀਵ ਦੇ ਕਲਿਆਣ ਦੀ ਚਿੰਤਾ ਸੀ। ਉਨ੍ਹਾਂ ਦੇ ਗੁਰੂ ਨੇ ਕਿਤਨੇ ਹੀ ਪ੍ਰਯਾਸਾਂ ਦੇ ਬਾਅਦ ਜਦੋਂ ਉਨ੍ਹਾਂ ਨੂੰ ਗਿਆਨ ਦਿੱਤਾ, ਤਾਂ ਉਸ ਨੂੰ ਗੁਪਤ ਰੱਖਣ ਲਈ ਕਿਹਾ। ਕਿਉਂਕਿ, ਉਹ ਗੁਰੂਮੰਤਰ ਉਨ੍ਹਾਂ ਦੇ ਕਲਿਆਣ ਦਾ ਮੰਤਰ ਸੀ। ਉਨ੍ਹਾਂ ਨੇ ਸਾਧਨਾ ਕੀਤੀ ਸੀ,  ਤਪੱਸਿਆ ਕੀਤੀ ਸੀ, ਜੀਵਨ ਸਮਰਪਿਤ ਕੀਤਾ ਸੀ ਅਤੇ ਇਸ ਲਈ ਇਹ ਗੁਰੂਮੰਤਰ ਮਿਲਿਆ ਸੀ। ਲੇਕਿਨ ਰਾਮਾਨੁਜਆਚਾਰੀਆ ਜੀ ਦੀ ਸੋਚ ਅਲੱਗ ਸੀ। ਰਾਮਾਨੁਜਆਚਾਰੀਆ ਜੀ ਨੇ ਕਿਹਾ- ਪਤਿਸ਼ਯੇ ਏਕ ਏਵਾਹੰ, ਨਰਕੇ ਗੁਰੂ ਪਾਤਕਾਤ੍। ਸਰਵੇ ਗੱਛੰਤੁ ਭਵਤਾਂ, ਕ੍ਰਿਪਯਾ ਪਰਮੰ ਪਦਮ੍।(पतिष्ये एक एवाहंनरके गुरु पातकात्। सर्वे गच्छन्तु भवतांकृपया परमं पदम्।) ਯਾਨੀ, ਮੈਂ ਇਕੱਲਾ ਨਰਕ ਜਾਵਾਂ ਤਾਂ ਵੀ ਕੋਈ ਬਾਤ ਨਹੀਂ, ਲੇਕਿਨ ਬਾਕੀ ਸਭ ਦਾ ਕਲਿਆਣ ਹੋਣਾ ਚਾਹੀਦਾ ਹੈ।  ਇਸ ਦੇ ਬਾਅਦ ਉਨ੍ਹਾਂ ਨੇ ਮੰਦਿਰ ਦੇ ਸਿਖ਼ਰ ’ਤੇ ਚੜ੍ਹ ਕੇ ਹਰ ਨਰ ਨਾਰੀ ਨੂੰ ਉਹ ਮੰਤਰ ਸੁਣਾਇਆ ਜੋ ਉਨ੍ਹਾਂ ਦੇ ਗੁਰੂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਲਿਆਣ ਦੇ ਲਈ ਦਿੱਤਾ ਸੀ। ਸਮਾਨਤਾ ਦਾ ਐਸਾ ਅੰਮ੍ਰਿਤ ਰਾਮਾਨੁਜਆਚਾਰੀਆ ਜੀ ਜੈਸਾ ਕੋਈ ਮਹਾਪੁਰਖ ਹੀ ਕੱਢ ਸਕਦਾ ਸੀ, ਜਿਸ ਨੇ ਵੇਦ ਵੇਦਾਂਤ ਦਾ ਵਾਸਤਵਿਕ ਦਰਸ਼ਨ ਕੀਤਾ ਹੋਵੇ।

ਸਾਥੀਓ,

ਰਾਮਾਨੁਜਆਚਾਰੀਆ ਜੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਵੀ ਇੱਕ ਪ੍ਰਦੀਪਤ ਪ੍ਰੇਰਣਾ ਹਨ। ਉਨ੍ਹਾਂ ਦਾ ਜਨਮ ਦੱਖਣ ਵਿੱਚ ਹੋਇਆ, ਲੇਕਿਨ ਉਨ੍ਹਾਂ ਦਾ ਪ੍ਰਭਾਵ ਦੱਖਣ ਤੋਂ ਉੱਤਰ ਅਤੇ ਪੂਰਬ ਤੋਂ ਪੱਛਮ ਤੱਕ ਪੂਰੇ ਭਾਰਤ ’ਤੇ ਹੈ। ਅੰਨਾਮਾਚਾਰੀਆ ਜੀ ਨੇ ਤੇਲੁਗੂ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ, ਕਨਕਦਾਸ ਜੀ  ਨੇ ਕੰਨੜ ਭਾਸ਼ਾ ਵਿੱਚ ਰਾਮਾਨੁਜਆਚਾਰੀਆ ਜੀ ਦੀ ਮਹਿਮਾ ਗਾਈ ਹੈ, ਗੁਜਰਾਤ ਅਤੇ ਰਾਜਸਥਾਨ ਵਿੱਚ ਅਗਰ ਆਪ ਜਾਓਗੇ, ਤਾਂ ਉੱਥੇ ਵੀ ਅਨੇਕ ਸੰਤਾਂ ਦੇ ਉਪਦੇਸ਼ਾਂ ਵਿੱਚ ਰਾਮਾਨੁਜਆਚਾਰੀਆ ਜੀ ਦੇ ਵਿਚਾਰਾਂ ਦੀ ਸੁਗੰਧ ਮਹਿਸੂਸ ਹੁੰਦੀ ਹੈ। ਅਤੇ, ਉੱਤਰ ਵਿੱਚ ਰਾਮਾਨੰਦੀਯ ਪਰੰਪਰਾ ਦੇ ਗੋਸਵਾਮੀ ਤੁਲਸੀਦਾਸ ਜੀ ਤੋਂ ਲੈ ਕੇ ਕਬੀਰਦਾਸ ਤੱਕ, ਹਰ ਮਹਾਨ ਸੰਤ ਦੇ  ਲਈ ਰਾਮਾਨੁਜਆਚਾਰੀਆ ਪਰਮ ਗੁਰੂ ਹਨ। ਇੱਕ ਸੰਤ ਕਿਵੇਂ ਆਪਣੀ ਅਧਿਆਤਮਿਕ ਊਰਜਾ ਨਾਲ ਪੂਰੇ ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਦਿੰਦਾ ਹੈ,  ਰਾਮਾਨੁਜਆਚਾਰੀਆ ਜੀ ਦੇ ਜੀਵਨ ਵਿੱਚ ਅਸੀਂ ਇਹ ਦੇਖ ਸਕਦੇ ਹਾਂ। ਇਸੇ ਅਧਿਆਤਮਿਕ ਚੇਤਨਾ ਨੇ ਗ਼ੁਲਾਮੀ ਦੇ ਸੈਂਕੜੇ ਵਰ੍ਹਿਆਂ ਦੇ ਕਾਲਖੰਡ ਵਿੱਚ, ਭਾਰਤ ਦੀ ਚੇਤਨਾ ਨੂੰ ਜਾਗ੍ਰਿਤ ਰੱਖਿਆ ਸੀ।

ਸਾਥੀਓ,

ਇਹ ਵੀ ਇੱਕ ਸੁਖਦ ਸੰਜੋਗ ਹੈ ਕਿ ਸ਼੍ਰੀ ਰਾਮਾਨੁਜਆਚਾਰੀਆ ਜੀ ’ਤੇ ਇਹ ਸਮਾਰੋਹ ਉਸੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਨੂੰ ਯਾਦ ਕਰ ਰਹੇ ਹਾਂ। ਅੱਜ ਦੇਸ਼ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਕ੍ਰਿਤੱਗ ਸ਼ਰਧਾਂਜਲੀ ਦੇ ਰਿਹਾ ਹੈ। ਆਪਣੇ ਇਤਿਹਾਸ ਤੋਂ ਅਸੀਂ ਆਪਣੇ ਭਵਿੱਖ ਦੇ ਲਈ ਪ੍ਰੇਰਣਾ ਲੈ ਰਹੇ ਹਾਂ, ਊਰਜਾ ਲੈ ਰਹੇ ਹਾਂ। ਇਸੇ ਲਈ, ਅੰਮ੍ਰਿਤ ਮਹੋਤਸਵ ਦਾ ਇਹ ਆਯੋਜਨ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਹਜ਼ਾਰਾਂ ਸਾਲਾਂ ਦੀ ਭਾਰਤ ਦੀ ਵਿਰਾਸਤ ਨੂੰ ਵੀ ਸਮੇਟੇ ਹੋਏ ਹੈ। ਅਸੀਂ ਜਾਣਦੇ ਹਾਂ, ਭਾਰਤ ਦਾ ਸੁਤੰਤਰਤਾ ਸੰਗ੍ਰਾਮ ਕੇਵਲ ਆਪਣੀ ਸੱਤਾ ਅਤੇ ਆਪਣੇ ਅਧਿਕਾਰਾਂ ਦੀ ਲੜਾਈ ਭਰ ਨਹੀਂ ਸੀ। ਇਸ ਲੜਾਈ ਵਿੱਚ ਇੱਕ ਤਰਫ਼ ‘ਬਸਤੀਵਾਦੀ ਮਾਨਸਿਕਤਾ’ ਸੀ, ਤਾਂ ਦੂਸਰੀ ਤਰਫ਼ 'ਜੀਓ ਅਤੇ ਜੀਣ ਦਿਓ' ਦਾ ਵਿਚਾਰ ਸੀ। ਇਸ ਵਿੱਚ ਇੱਕ ਤਰਫ਼, ਇਹ ਨਸਲੀ ਸ੍ਰੇਸ਼ਠਤਾ ਅਤੇ ਭੌਤਿਕਵਾਦ ਦਾ ਉਨਮਾਦ ਸੀ,  ਤਾਂ ਦੂਸਰੀ ਤਰਫ਼ ਮਾਨਵਤਾ ਅਤੇ ਆਧਿਆਤਮ ਵਿੱਚ ਆਸਥਾ ਸੀ। ਅਤੇ ਇਸ ਲੜਾਈ ਵਿੱਚ ਭਾਰਤ ਵਿਜਈ ਹੋਇਆ, ਭਾਰਤ ਦੀ ਪਰੰਪਰਾ ਵਿਜਈ ਹੋਈ। ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਸਮਾਨਤਾ, ਮਾਨਵਤਾ ਅਤੇ ਆਧਿਆਤਮ ਦੀ ਉਹ ਊਰਜਾ ਵੀ ਲਗੀ ਸੀ, ਜੋ ਭਾਰਤ ਨੂੰ ਰਾਮਾਨੁਜਆਚਾਰੀਆ ਜਿਹੇ ਸੰਤਾਂ ਤੋਂ ਮਿਲੀ ਸੀ।

ਕੀ ਅਸੀਂ ਗਾਂਧੀ ਜੀ ਦੇ ਬਿਨਾ ਆਪਣੇ ਸੁਤੰਤਰਤਾ ਸੰਗ੍ਰਾਮ ਦੀ ਕਲਪਨਾ ਕਰ ਸਕਦੇ ਹਾਂ? ਅਤੇ ਕੀ ਅਸੀਂ ਅਹਿੰਸਾ ਅਤੇ ਸਤਯ(ਸੱਚ) ਜਿਹੇ ਆਦਰਸ਼ਾਂ ਦੇ ਬਿਨਾ ਗਾਂਧੀ ਜੀ ਦੀ ਕਲਪਨਾ ਕਰ ਸਕਦੇ ਹਾਂ?  ਅੱਜ ਵੀ ਗਾਂਧੀ ਜੀ ਦਾ ਨਾਮ ਆਉਂਦੇ ਹੀ ‘ਵੈਸ਼ਣਵ ਜਨ ਤੋ ਤੇਨੇ ਕਹੀਏ’, ਇਹ ਧੁਨ ਸਾਡੇ ਅੰਤਰਮਨ ਵਿੱਚ ਵੱਜਣ ਲਗਦੀ ਹੈ। ਇਸ ਦੇ ਰਚਇਤਾ (ਲੇਖਕ )ਨਰਸੀ ਮਹਿਤਾ ਜੀ, ਰਾਮਾਨੁਜਆਚਾਰੀਆ ਜੀ ਦੀ ਭਗਤੀ ਪਰੰਪਰਾ ਦੇ ਹੀ ਮਹਾਨ ਸੰਤ ਸਨ। ਇਸ ਲਈ, ਸਾਡੀ ਆਜ਼ਾਦੀ ਦੀ ਲੜਾਈ ਨੂੰ ਜਿਸ ਤਰ੍ਹਾਂ ਸਾਡੀ ਆਧਿਆਤਮਿਕ ਚੇਤਨਾ ਊਰਜਾ ਦੇ ਰਹੀ ਸੀ, ਉਹੀ ਊਰਜਾ ਆਜ਼ਾਦੀ ਦੇ 75 ਸਾਲ ਵਿੱਚ ਸਾਡੇ ਅੰਮ੍ਰਿਤ ਸੰਕਲਪਾਂ ਨੂੰ ਵੀ ਮਿਲਣੀ ਚਾਹੀਦੀ ਹੈ। ਅਤੇ ਅੱਜ ਜਦੋਂ ਮੈਂ ਭਾਗਯਨਗਰ ਵਿੱਚ ਹਾਂ, ਹੈਦਰਾਬਾਦ ਵਿੱਚ ਹਾਂ, ਤਾਂ ਸਰਦਾਰ ਪਟੇਲ ਜੀ ਦਾ ਵਿਸ਼ੇਸ਼ ਉਲੇਖ ਜ਼ਰੂਰ ਕਰਾਂਗਾ। ਵੈਸੇ ਕ੍ਰਿਸ਼ਣ ਰੈੱਡੀ ਜੀ ਨੇ ਆਪਣੇ ਬਿਆਨ ਵਿੱਚ ਬੜਾ ਵਿਸਤਾਰ ਨਾਲ ਉਸ ਦੇ ਲਈ ਕਿਹਾ। ਭਗਯਨਗਰ ਦਾ ਕੌਣ ਐਸਾ ਭਾਗਸ਼ਾਲੀ ਹੋਵੇਗਾ? ਕੌਣ ਐਸਾ ਹੈਦਰਾਬਾਦੀ ਹੋਵੇਗਾ ਜੋ ਸਰਦਾਰ ਪਟੇਲ ਦੀ ਦਿੱਬ ਦ੍ਰਿਸ਼ਟੀ, ਸਰਦਾਰ ਪਟੇਲ ਦੀ ਸਮਰੱਥਾ ਅਤੇ ਹੈਦਰਾਬਾਦ ਦੀ ਆਨ-ਬਾਨ-ਸ਼ਾਨ ਦੇ ਲਈ ਸਰਦਾਰ ਸਾਹਬ ਦੀ ਕੂਟਨੀਤੀ ਨੂੰ ਨਾ ਜਾਣਦਾ ਹੋਵੇ? ਅੱਜ ਦੇਸ਼ ਵਿੱਚ ਇੱਕ ਤਰਫ਼ ਸਰਦਾਰ ਸਾਹਬ ਦੀ ‘ਸਟੈਚੂ ਆਵ੍ ਯੂਨਿਟੀ’ ਏਕਤਾ ਦੀ ਸ਼ਪਥ (ਸਹੁੰ) ਦੋਹਰਾ ਰਹੀ ਹੈ, ਤਾਂ ਰਾਮਾਨੁਜਆਚਾਰੀਆ ਜੀ ਦੀ ‘ਸਟੈਚੂ ਆਵ੍ equality’ ਸਮਾਨਤਾ ਦਾ ਸੰਦੇਸ਼ ਦੇ ਰਹੀ ਹੈ। ਇਹੀ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਚਿਰ ਪੁਰਾਤਨ ਵਿਸ਼ੇਸ਼ਤਾ ਹੈ। ਸਾਡੀ ਏਕਤਾ ਸੱਤਾ ਜਾਂ ਸ਼ਕਤੀ ਦੀ ਬੁਨਿਆਦ ’ਤੇ ਨਹੀਂ ਖੜ੍ਹੀ ਹੁੰਦੀ,  ਸਾਡੀ ਏਕਤਾ ਸਮਾਨਤਾ ਅਤੇ ਸਮਾਦਰ ਇਸ ਸੂਤਰ ਨਾਲ ਸਿਰਜਿਤ ਹੁੰਦੀ ਹੈ।

ਅਤੇ ਸਾਥੀਓ,

ਅੱਜ ਜਦੋਂ ਮੈਂ ਤੇਲੰਗਾਨਾ ਵਿੱਚ ਹਾਂ, ਤਾਂ ਇਸ ਬਾਤ ਗੱਲ ਦਾ ਜ਼ਿਕਰ ਵੀ ਜ਼ਰੂਰ ਕਰਾਂਗਾ ਕਿ ਕਿਵੇਂ ਤੇਲੁਗੂ ਕਲਚਰ ਨੇ ਭਾਰਤ ਦੀ ਵਿਵਿਧਤਾ ਨੂੰ ਸਸ਼ਕਤ ਕੀਤਾ ਹੈ। ਤੇਲੁਗੂ ਕਲਚਰ ਦੀਆਂ ਜੜ੍ਹਾਂ ਦਾ ਵਿਸਤਾਰ ਸਦੀਆਂ ਵਿੱਚ ਫੈਲਿਆ ਹੋਇਆ ਹੈ। ਅਨੇਕ ਮਹਾਨ ਰਾਜਾ, ਰਾਣੀਆਂ, ਇਸ ਦੇ ਧਵਜਾਵਾਹਕ ਰਹੇ ਹਨ।  ਸਾਤਵਾਹਨ ਹੋਣ, ਕਾਕਾਤੀਆ ਹੋਵੇ ਜਾਂ ਵਿਜੈਨਗਰ ਸਾਮਰਾਜ ਸਭ ਨੇ ਤੇਲੁਗੂ ਸੱਭਿਆਚਾਰ ਦੀ ਪਤਾਕਾ ਨੂੰ ਬੁਲੰਦ ਕੀਤਾ। ਮਹਾਨ ਕਵੀਆਂ ਨੇ ਤੇਲੁਗੂ ਸੱਭਿਆਚਾਰ ਨੂੰ ਸਮ੍ਰਿੱਧ ਕੀਤਾ ਹੈ। ਪਿਛਲੇ ਵਰ੍ਹੇ ਹੀ ਤੇਲਾਂਗਨਾ ਵਿੱਚ ਸਥਿਤ 13ਵੀਂ ਸ਼ਤਾਬਦੀ ਦੇ ਕਾਕਾਤੀਆ ਰੁਦਰੇਸ਼ਵਰ-ਰਾਮੱਪਾ  ਮੰਦਿਰ ਨੂੰ ਯੂਨੈਸਕੋ ਵਿਸ਼ਵ ਧਰੋਹਰ ਸਥਲ ਘੋਸ਼ਿਤ ਕੀਤਾ ਗਿਆ ਹੈI ਵਰਲਡ ਟੂਰਿਜ਼ਮ ਆਰਗਨਾਈਜੇਸ਼ਨ ਨੇ ਪੋਚਮਪੱਲੀ ਨੂੰ ਵੀ ਭਾਰਤ ਦੇ ਸਭ ਤੋਂ ਬਿਹਤਰੀਨ tourism village ਦਾ ਦਰਜਾ ਦਿੱਤਾ ਹੈ। ਪੋਚਮਪੱਲੀ ਦੀਆਂ ਮਹਿਲਾਵਾਂ ਦਾ ਹੁਨਰ ਪੋਚਮਪੱਲੀ ਸਾੜੀਆਂ ਦੇ ਰੂਪ ਵਿੱਚ ਵਿਸ਼ਵ ਪ੍ਰਸਿੱਧ ਹੈ। ਇਹ ਉਹ ਸੱਭਿਆਚਾਰ ਹੈ ਜਿਸ ਨੇ ਸਾਨੂੰ ਹਮੇਸ਼ਾ ਸਦਭਾਵ, ਭਾਈ-ਚਾਰਾ ਅਤੇ ਨਾਰੀ ਸ਼ਕਤੀ ਦਾ ਸਨਮਾਨ ਕਰਨਾ ਸਿਖਾਇਆ ਹੈ।

ਤੇਲੁਗੂ ਸੱਭਿਆਚਾਰ ਦੀ ਇਸ ਗੌਰਵਸ਼ਾਲੀ ਪਰੰਪਰਾ ਨੂੰ ਅੱਜ ਤੇਲੁਗੂ ਫਿਲਮ ਇੰਡਸਟ੍ਰੀ ਵੀ ਪੂਰੇ ਆਨ- ਬਾਨ-ਸ਼ਾਨ ਨਾਲ ਅੱਗੇ ਵਧਾ ਰਹੀ ਹੈ। ਤੇਲੁਗੂ ਸਿਨੇਮਾ ਦਾ ਦਾਇਰਾ ਸਿਰਫ਼ ਉਤਨਾ ਹੀ ਨਹੀਂ ਹੈ ਜਿੱਥੇ ਤੇਲੁਗੂ ਬੋਲੀ ਜਾਂਦੀ ਹੈ। ਇਸ ਦਾ ਵਿਸਤਾਰ ਪੂਰੇ ਵਿਸ਼ਵ ਵਿੱਚ ਹੈ। ਸਿਲਵਰ ਸਕ੍ਰੀਨ ਤੋਂ ਲੈ ਕੇ OTT ਪਲੈਟਫਾਰਮਸ ਤੱਕ ਇਸ creativity ਦੀ ਚਰਚਾ ਛਾਈ ਹੋਈ ਹੈ। ਭਾਰਤ ਦੇ ਬਾਹਰ ਵੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਤੇਲੁਗੂ ਭਾਸ਼ੀ ਲੋਕਾਂ ਦਾ ਆਪਣੀ ਕਲਾ ਅਤੇ ਆਪਣੇ ਸੱਭਿਆਚਾਰ ਦੇ ਪ੍ਰਤੀ ਇਹ ਸਮਰਪਣ,  ਸਭ ਦੇ ਲਈ ਪ੍ਰੇਰਣਾ ਸਮਾਨ ਹੈ।

ਸਾਥੀਓ,  

ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਇਸ ਅੰਮ੍ਰਿਤਕਾਲ ਵਿੱਚ, ਸ਼੍ਰੀ ਰਾਮਾਨੁਜਆਚਾਰੀਆ ਜੀ ਦੀ ਇਹ ਪ੍ਰਤਿਮਾ ਹਰੇਕ ਦੇਸ਼ਵਾਸੀ ਨੂੰ ਨਿਰੰਤਰ ਪ੍ਰੇਰਿਤ ਕਰੇਗੀ। ਮੈਨੂੰ ਪੂਰਾ ਭਰੋਸਾ ਹੈ, ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਸੀਂ ਉਨ੍ਹਾਂ ਕੁਰੀਤੀਆਂ ਨੂੰ ਵੀ ਪੂਰੀ ਤਰ੍ਹਾਂ ਸਮਾਪਤ ਕਰ ਪਾਵਾਂਗੇ, ਜਿਨ੍ਹਾਂ ਨੂੰ ਖ਼ਤਮ ਕਰਨ ਦੇ ਲਈ ਸ਼੍ਰੀ ਰਾਮਾਨੁਜਆਚਾਰੀਆ ਜੀ ਨੇ ਸਮਾਜ ਨੂੰ ਜਾਗ੍ਰਿਤ ਕੀਤਾ ਸੀ। ਇਸੇ ਭਾਵ ਦੇ ਨਾਲ, ਪੂਜਯ ਸਵਾਮੀ ਜੀ  ਦਾ ਆਦਰਪੂਰਵਕ ਧੰਨਵਾਦ ਕਰਦੇ ਹੋਏ, ਇਸ ਪਵਿੱਤਰ ਅਵਸਰ ਵਿੱਚ ਹਿੱਸੇਦਾਰ ਬਣਨ ਦੇ ਲਈ ਤੁਸੀਂ ਮੈਨੂੰ ਅਵਸਰ ਦਿੱਤਾ, ਮੈਂ ਤੁਹਾਡਾ ਬਹੁਤ ਆਭਾਰੀ ਹਾਂ! ਵਿਸ਼ਵ ਭਰ ਵਿੱਚ ਫੈਲੇ ਹੋਏ ਪ੍ਰਭੂ ਰਾਮਾਨੁਜਆਚਾਰੀਆ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਪ੍ਰੇਰਿਤ ਹਰ ਕਿਸੇ ਨੂੰ ਮੈਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ! ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਵੀਜੇ/ਏਕੇ/ਏਵੀ(Release ID: 1796017) Visitor Counter : 103