ਵਿੱਤ ਮੰਤਰਾਲਾ

ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਯੋਜਨਾ ਵਿੱਚ ਆਰਥਿਕ ਪਰਿਵਰਤਨ ਦੇ ਸੱਤ ਇੰਜਣ – ਸੜਕ, ਰੇਲ, ਹਵਾਈ ਅੱਡੇ, ਬੰਦਰਗਾਹਾਂ, ਪਬਲਿਕ ਟ੍ਰਾਂਸਪੋਰਟ, ਜਲਮਾਰਗ ਅਤੇ ਨਿਰਵਿਘਨ ਬਹੁ-ਆਯਾਮੀ ਕਨੈਕਟੀਵਿਟੀ ਅਤੇ ਲੌਜਿਸਟਿਕਸ ਸਿਨਰਜੀ ਨੂੰ ਸ਼ਾਮਲ ਕੀਤਾ ਜਾਵੇਗਾ


ਰਾਸ਼ਟਰੀ ਰਾਜਮਾਰਗ ਨੈੱਟਵਰਕ ਨੂੰ ਸਾਲ 2022-23 ਵਿੱਚ 25,000 ਕਿਲੋਮੀਟਰ ਤੱਕ ਵਿਸਤਾਰਿਤ ਕੀਤਾ ਜਾਵੇਗਾ



ਸਾਰੇ ਹਿਤਧਾਰਕਾਂ ਨੂੰ ਰਿਅਲ ਟਾਇਮ ਸੂਚਨਾ ਪ੍ਰਦਾਨ ਕਰਨ ਦੇ ਲਈ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਦੇ ਲਈ ਏਕੀਕ੍ਰਿਤ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਐੱਲਆਈਪੀ) ਤਿਆਰ ਕੀਤਾ ਗਿਆ



ਸਾਲ 2022-23 ਵਿੱਚ ਪੀਪੀਪੀ ਮਾਡਲ ਦੇ ਮਾਧਿਅਮ ਨਾਲ ਚਾਰ ਸਥਾਨਾਂ ’ਤੇ ਮਲਟੀਮੋਡਲ ਲੌਜਿਸਟਿਕਸ ਪਾਰਕ ਸਥਾਪਤ ਕੀਤੇ ਜਾਣਗੇ



ਸਥਾਨਕ ਕਾਰੋਬਾਰ ਅਤੇ ਸਪਲਾਈ ਚੇਨ ਦੀ ਸਹਾਇਤਾ ਦੇ ਲਈ ‘ਵਨ-ਸਟੇਸ਼ਨ, ਵਨ-ਪ੍ਰੋਡਕਟ’ ਦੀ ਧਾਰਨਾ ਨੂੰ ਮਸ਼ਹੂਰ ਬਣਾਇਆ ਜਾਵੇਗਾ



ਕਵਚ ਦੇ ਤਹਿਤ 2,000 ਕਿਲੋਮੀਟਰ ਦੇ ਰੇਲ ਨੈੱਟਵਰਕ ਨੂੰ ਲਿਆਂਦਾ ਜਾਵੇਗਾ, 400 ਨਵੀਂ ਪੀੜ੍ਹੀ ਦੀਆਂ ਬੰਦੇ ਭਾਰਤ ਟ੍ਰੇਨਾਂ ਨੂੰ ਮੈਨੂਫੈਕਚਰ ਕੀਤਾ ਜਾਵੇਗਾ



ਅਗਲੇ ਤਿੰਨ ਸਾਲਾਂ ਦੇ ਦੌਰਾਨ ਮਲਟੀਮੋਡਲ ਲੌਜਿਸਟਿਕਸ ਸੁਵਿਧਾਵਾਂ ਦੇ ਲਈ 100 ਪੀਐੱਮ ਗਤੀਸ਼ਕਤੀ ਕਾਰਗੋ ਟਰਮੀਨਲ ਤਿਆਰ ਕੀਤੇ ਜਾਣਗੇ



ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਨੂੰ ਪੀਪੀਪੀ ਮੋਡ ਦੇ ਮਾਧਿਅਮ ਨਾਲ ਚਲਾਇਆ ਜਾਵੇਗਾ



ਸਾਲ 2022-23 ਵਿੱਚ 60 ਕਿਲੋਮੀਟਰ ਦੇ 8 ਰੋਪਵੇ ਪ੍ਰੋਜੈਕਟਾਂ ਦੇ ਲਈ ਕੰਟ੍ਰੈਕਟ ਦਿੱਤੇ ਜਾਣਗੇ

Posted On: 01 FEB 2022 12:49PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਪੀਐੱਮ ਗਤੀਸ਼ਕਤੀ ਆਰਥਿਕ ਵਾਧੇ ਅਤੇ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਅਪਰੋਚ ਹੈ। ਇਸ ਅਪਰੋਚ ਦਾ ਸੰਚਾਲਨ ਸੱਤ ਇੰਜਣਾ - ਸੜਕ, ਰੇਲ, ਹਵਾਈ ਅੱਡੇ, ਬੰਦਰਗਾਹਾਂ, ਪਬਲਿਕ ਟ੍ਰਾਂਸਪੋਰਟ, ਜਲਮਾਰਗ ਅਤੇ ਨਿਰਵਿਘਨ ਬਹੁ-ਆਯਾਮੀ ਸੰਪਰਕ ਅਤੇ ਲੌਜਿਸਟਿਕਸ ਸਿਨਰਜੀ ਇਨਫ੍ਰਾਸਟ੍ਰਕਚਰ ਨਾਲ ਹੁੰਦਾ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਹ ਸੱਤ ਇੰਜਣ ਇੱਕ-ਦੂਜੇ ਨਾਲ ਮਿਲ ਕੇ ਅਰਥਵਿਵਸਥਾ ਨੂੰ ਅੱਗੇ ਲੈ ਕੇ ਜਾਣਗੇ। ਇਨ੍ਹਾਂ ਇੰਜਣਾਂ ਦੀ ਸਹਾਇਤਾ ਕਰਨ ਵਿੱਚ ਊਰਜਾ ਟ੍ਰਾਂਸਮਿਸ਼ਨ, ਆਈਟੀ ਸੰਚਾਰ, ਭਾਰੀ ਮਾਤਰਾ ਵਿੱਚ ਜਲ ਅਤੇ ਜਲ ਨਿਕਾਸ ਅਤੇ ਸਮਾਜਿਕ ਇਨਫ੍ਰਾਸਟ੍ਰਕਚਰ ਆਪਣੀ ਪੂਰਕ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਤਪਾਦਨ ਨੂੰ ਸਵੱਛ ਊਰਜਾ ਅਤੇ ਸਬਕਾ ਪ੍ਰਯਾਸ, ਜਿਸ ਵਿੱਚ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਨਿਜੀ ਖੇਤਰਾਂ ਦਾ ਸੰਯੁਕਤ ਯਤਨ ਸ਼ਾਮਿਲ ਹੈ, ਨਾਲ ਸ਼ਕਤੀ ਮਿਲਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਵਿਆਪਕ ਪੱਧਰ ’ਤੇ ਰੋਜ਼ਗਾਰ ਸਿਰਜਣਾ ਹੋ ਸਕਦੀ ਹੈ ਅਤੇ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਦੇ ਲਈ ਉੱਦਮ ਦੇ ਮੌਕਿਆਂ ਦੀ ਵੀ ਸਿਰਜਣਾ ਹੋ ਸਕਦੀ ਹੈ।

 

ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ:

ਵਿੱਤ ਮੰਤਰੀ ਨੇ ਕਿਹਾ ਕਿ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਯੋਜਨਾ ਵਿੱਚ ਆਰਥਿਕ ਪਰਿਵਰਤਨ ਦੇ ਸੱਤ ਇੰਜਣ, ਨਿਰਵਿਘਨ, ਮਲਟੀਮੋਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਸਿਨਰਜੀ ਸ਼ਕਤੀ ਹੈ। ਇਸ ਵਿੱਚ ਗਤੀਸ਼ਕਤੀ ਮਾਸਟਰ ਪਲਾਨ ਦੇ ਅਨੁਸਾਰ ਰਾਜ ਸਰਕਾਰਾਂ ਦੁਆਰਾ ਤਿਆਰ ਇਨਫ੍ਰਾਸਟ੍ਰਕਚਰ ਵੀ ਸ਼ਾਮਲ ਹੋਣਗੇ। ਇਸ ਦਾ ਧਿਆਨ ਪਲਾਨਿੰਗ ਇਨੋਵੇਟਿਵ ਤਰੀਕਿਆਂ ਨਾਲ ਫਾਇਨਾਂਸਿੰਗ, ਟੈਕਨੋਲੋਜੀ ਦੀ ਵਰਤੋਂ ਅਤੇ ਜ਼ਿਆਦਾ ਤੇਜ਼ੀ ਨਾਲ ਲਾਗੂ ਕਰਨ ਵੱਲ ਕੇਂਦ੍ਰਿਤ ਹੋਵੇਗਾ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਰਾਸ਼ਟਰੀ ਇਨਫ੍ਰਾਸਟ੍ਰਕਚਰ ਪਾਈਨ ਲਾਈਨ ਵਿੱਚ ਇਨ੍ਹਾਂ 7 ਇੰਜਣਾਂ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਪੀਐੱਮ ਗਤੀਸ਼ਕਤੀ ਫ੍ਰੇਮਵਰਕ ਦੇ ਨਾਲ ਜੋੜੇ ਜਾਣਗੇ। ਮਾਸਟਰ ਪਲਾਨ ਦੀ ਵਿਸ਼ੇਸ਼ਤਾ ਵਿਸ਼ਵ ਪੱਧਰੀ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਲੋਕਾਂ ਅਤੇ ਵਸਤਾਂ ਦੋਵਾਂ ਦੀ ਆਵਾਜਾਈ ਦੇ ਵਿਭਿੰਨ ਮਾਧਿਅਮਾਂ ਅਤੇ ਪ੍ਰੋਜੈਕਟਾਂ ਦੇ ਲੋਕੇਸ਼ਨ ਦੇ ਵਿੱਚ ਲੌਜਿਸਟਿਕਸ ਤਾਲਮੇਲ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਤਪਾਦਕਤਾ ਨੂੰ ਵਧਾਉਣ, ਆਰਥਿਕ ਵਾਧੇ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।

ਰੋਡ ਟ੍ਰਾਂਸਪੋਰਟ:

ਵਿੱਤ ਮੰਤਰੀ ਨੇ ਕਿਹਾ ਕਿ ਸਾਲ 2022-23 ਵਿੱਚ ਐਕਸਪ੍ਰੈੱਸ ਮਾਰਗ ਦੇ ਲਈ ਪੀਐੱਮ ਗਤੀਸ਼ਕਤੀ ਮਾਸਟਰ ਪਲਾਨ ਨੂੰ ਸੂਤਰਬੱਧ ਕੀਤਾ ਜਾਵੇਗਾ ਤਾਕਿ ਲੋਕਾਂ ਅਤੇ ਵਸਤਾਂ ਦੀ ਜ਼ਿਆਦਾ ਤੇਜ਼ੀ ਨਾਲ ਆਵਾਜਾਈ ਹੋ ਸਕੇ। ਸਾਲ 2022-23 ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ ਵਿੱਚ 25,000 ਕਿਲੋਮੀਟਰ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਾਇਨਾਂਸਿੰਗ ਦੇ ਇਨੋਵੇਟਿਵ ਤਰੀਕਿਆਂ ਨਾਲ 20,000 ਕਰੋੜ ਰੁਪਏ ਜੁਟਾਏ ਜਾਣਗੇ ਤਾਕਿ ਸਰਕਾਰੀ ਸੰਸਾਧਨਾਂ ਨੂੰ ਪੂਰਾ ਕੀਤਾ ਜਾ ਸਕੇ।

ਵਸਤਾਂ ਅਤੇ ਲੋਕਾਂ ਦੀ ਨਿਰਵਿਘਨ ਬਹੁ-ਆਯਾਮੀ ਆਵਾਜਾਈ:

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਾਰੇ ਮਾਧਿਅਮਾਂ ਦੇ ਅਪਰੇਟਰਾਂ ਨੂੰ ਡਾਟਾ ਐਕਸਚੇਂਜ, ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਦੇ ਲਈ ਡਿਜ਼ਾਈਨ, ਏਕੀਕ੍ਰਿਤ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਐੱਲਆਈਪੀ) ’ਤੇ ਲਿਆਂਦਾ ਜਾਵੇਗਾ। ਇਸ ਨਾਲ ਵਿਭਿੰਨ ਮਾਧਿਅਮਾਂ ਦੇ ਜ਼ਰੀਏ ਵਸਤਾਂ ਦੀ ਕੁਸ਼ਲ ਆਵਾਜਾਈ, ਲੌਜਿਸਟਿਕਸ ਲਾਗਤ ਅਤੇ ਸਮਾਂ ਘੱਟ ਕਰਨ, ਜਾਂ ਸਮਾਂ ਇਨਵੈਂਟਰੀ ਮੈਨੇਜਮੈਂਟ ਵਿੱਚ ਸਹਾਇਤਾ ਕਰਨ ਅਤੇ ਗ਼ੈਰ-ਪ੍ਰਾਸੰਗਿਕ ਦਸਤਾਵੇਜ਼ੀਕਰਨ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਸਭ ਤੋਂ ਮਹੱਤਵਪੂਰਨ, ਇਸ ਨਾਲ ਸਾਰੇ ਹਿਤਧਾਰਕਾਂ ਨੂੰ ਰੀਅਲ ਟਾਈਮ ਸੂਚਨਾ ਉਪਲਬਧ ਹੋਵੇਗੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਨਿਰਵਿਘਨ ਯਾਤਰਾ ਦੇ ਲਈ ਸਮਾਨ ਨੂੰ ਲਿਆਉਣ ਲਿਜਾਣ ਦੇ ਲਈ ਖੁੱਲ੍ਹੇ ਸਰੋਤ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਮਲਟੀਮੋਡਲ ਲੌਜਿਸਟਿਕਸ ਪਾਰਕ:

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਾਲ 2022-23 ਵਿੱਚ ਪੀਪੀਪੀ ਮੋਡ ਵਿੱਚ ਚਾਰ ਸਥਾਨਾਂ ’ਤੇ ਮਲਟੀਮੋਡਲ ਲੌਜਿਸਟਿਕਸ ਪਾਰਕਾਂ ਨੂੰ ਸ਼ੁਰੂ ਕਰਨ ਦੇ ਲਈ ਕੰਟਰੈਕਟ ਦਿੱਤੇ ਜਾਣਗੇ।

ਰੇਲਵੇ:

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਰੇਲਵੇ ਪਾਰਸਲਾਂ ਦੀ ਨਿਰਵਿਘਨ ਆਵਾਜਾਈ ਦੀ ਸੁਵਿਧਾ ਉਪਲਬਧ ਕਰਵਾਉਣ ਦੇ ਲਈ ਡਾਕ ਅਤੇ ਰੇਲਵੇ ਨੂੰ ਜੋੜਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਰੇਲਵੇ ਛੋਟੇ ਕਿਸਾਨ ਅਤੇ ਲਘੂ ਅਤੇ ਮੱਧਮ ਉੱਦਮੀਆਂ ਦੇ ਲਈ ਨਵੇਂ ਉਤਪਾਦ ਅਤੇ ਕਾਰਜ ਕੁਸ਼ਲ ਲੌਜਿਸਟਿਕਸ ਸੇਵਾਵਾਂ ਵਿਕਸਿਤ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਸਥਾਨਕ ਕਾਰੋਬਾਰ ਅਤੇ ਸਪਲਾਈ ਚੇਨ ਦੀ ਸਹਾਇਤਾ ਕਰਨ ਦੇ ਲਈ ‘ਵਨ-ਸਟੇਸ਼ਨ, ਵਨ-ਪ੍ਰੋਡਕਟ’ ਦੀ ਧਾਰਨਾ ਨੂੰ ਮਸ਼ਹੂਰ ਬਣਾਇਆ ਜਾਵੇ।

ਆਤਮਨਿਰਭਰ ਭਾਰਤ ਦੇ ਤਹਿਤ ਸਾਲ 2022-23 ਵਿੱਚ 2,000 ਕਿਲੋਮੀਟਰ ਦੇ ਨੈੱਟਵਰਕ ਨੂੰ ਕਵਚ ਦੇ ਤਹਿਤ ਲਿਆਂਦਾ ਜਾਵੇਗਾ ਜੋ ਕਿ ਸੁਰੱਖਿਆ ਅਤੇ ਸਮਰੱਥਾ ਵਧਾਉਣ ਦੇ ਲਈ ਵਿਸ਼ਵ ਪੱਧਰ ਦੀ ਸਵਦੇਸ਼ੀ ਟੈਕਨੋਲੋਜੀ ਹੈ। ਅਗਲੇ ਤਿੰਨ ਸਾਲਾਂ ਦੇ ਦੌਰਾਨ 400 ਨਵੀਂ ਪੀੜ੍ਹੀ ਦੀਆਂ ਬੰਦੇ ਭਾਰਤ ਟ੍ਰੇਨਾਂ ਦਾ ਵਿਕਾਸ ਅਤੇ ਮੈਨੂਫੈਕਚਰਿੰਗ ਕੀਤੀ ਜਾਵੇਗੀ ਜੋ ਕਿ ਊਰਜਾ ਸਮਰੱਥਾ ਅਤੇ ਯਾਤਰੀਆਂ ਦੇ ਸੁਖਦ ਅਹਿਸਾਸ ਦੇ ਨਜ਼ਰੀਏ ਤੋਂ ਬਿਹਤਰ ਹੋਵੇਗੀ।

ਰੇਲਵੇ ਨਾਲ ਸੰਪਰਕ ਸਮੇਤ ਜਨਤਕ ਸ਼ਹਿਰੀ ਟ੍ਰਾਂਸਪੋਰਟ:

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵੱਡੇ ਪੈਮਾਨੇ ’ਤੇ ਢੁਕਵੇਂ ਤਰ੍ਹਾਂ ਦੇ ਮੈਟਰੋ ਸਿਸਟਮ ਦੇ ਨਿਰਮਾਣ ਦੇ ਲਈ ਫਾਇਨਾਂਸਿੰਗ ਅਤੇ ਇਸਦੇ ਤੇਜੀ ਨਾਲ ਲਾਗੂਕਰਨ ਦੇ ਨਵੇਂ ਤਰੀਕਿਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਜਨਤਕ ਸ਼ਹਿਰੀ ਟ੍ਰਾਂਸਪੋਰਟ ਅਤੇ ਰੇਲਵੇ ਸਟੇਸ਼ਨਾਂ ਦੇ ਵਿੱਚ ਮਲਟੀਮੋਡਲ ਸੰਪਰਕ ਦੇ ਲਈ ਪ੍ਰਾਥਮਿਕਤਾ ਦੇ ਅਧਾਰ ’ਤੇ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਟਰੋ ਸਿਸਟਮ ਦਾ ਡਿਜ਼ਾਇਨ, ਜਿਸ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਵੀ ਆਉਂਦੇ ਹਨ, ਵਿੱਚ ਮੁੜ-ਸੁਧਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਭਾਰਤੀ ਪ੍ਰਸਥਿਤੀਆਂ ਅਤੇ ਜ਼ਰੂਰਤਾਂ ਦੇ ਅਨੁਸਾਰ ਸਟੈਂਡਰਡ ਪੱਧਰ ਦਾ ਬਣਾਇਆ ਜਾਵੇਗਾ।

ਪਰਬਤਮਾਲਾ: ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ:

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਦੂਰ-ਦੁਰਾਡੇ ਦੇ ਪਹਾੜੀ ਖੇਤਰਾਂ ਵਿੱਚ ਪਰੰਪਰਾਗਤ ਸੜਕਾਂ ਦੇ ਵਿਕਲਪ ਜੋ ਟੂਰਿਜ਼ਮ ਦੇ ਨਜ਼ਰੀਏ ਤੋਂ ਟਿਕਾਊ ਹੋਣ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਪੀਪੀਪੀ ਮੋਡ ਦੇ ਤਹਿਤ ਇੱਕ ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਦਾ ਉਦੇਸ਼ ਸੰਪਰਕ ਵਿੱਚ ਸੁਧਾਰ ਲਿਆਉਣਾ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਦੇ ਲਈ ਸੁਵਿਧਾ ਪ੍ਰਦਾਨ ਕਰਨਾ ਹੈ ਜੋ ਕਿ ਟੂਰਿਜ਼ਮ ਨੂੰ ਵਧਾਵਾ ਦੇਣ ਤੋਂ ਇਲਾਵਾ ਹੈ। ਇਸ ਵਿੱਚ ਸੰਘਣੀ ਆਬਾਦੀ ਵਾਲੇ ਅਜਿਹੇ ਸ਼ਹਿਰੀ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਿੱਥੇ ਪਰੰਪਰਾਗਤ ਜਨਤਕ ਪਰਿਵਹਣ ਵਿਵਸਥਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2022-23 ਵਿੱਚ 8 ਰੋਪਵੇ ਪ੍ਰੋਜੈਕਟਾਂ, ਜਿਨ੍ਹਾਂ ਦੀ ਕੁੱਲ ਲੰਬਾਈ 60 ਕਿਲੋਮੀਟਰ ਹੋਵੇਗੀ, ਦੇ ਲਈ ਕੰਟਰੈਕਟ ਦਿੱਤੇ ਜਾਣਗੇ।

ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਸਮਰੱਥਾ ਨਿਰਮਾਣ

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਮਰੱਥਾ ਨਿਰਮਾਣ ਆਯੋਗ ਦੀ ਤਕਨੀਕੀ ਸਹਾਇਤਾ ਨਾਲ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਉਨ੍ਹਾਂ ਦੀਆਂ ਇਨਫ੍ਰਾ ਏਜੰਸੀਆਂ ਦੀ ਕਾਰਜ ਸਮਰੱਥਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੀਐੱਮ ਗਤੀਸ਼ਕਤੀ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੀ ਯੋਜਨਾ, ਡਿਜ਼ਾਈਨ, ਫਾਇਨਾਂਸਿੰਗ (ਜਿਸ ਵਿੱਚ ਨਵੇਂ ਤਰੀਕੇ ਵੀ ਸ਼ਾਮਲ ਹਨ) ਅਤੇ ਲਾਗੂਕਰਨ ਦੇ ਪ੍ਰਬੰਧਨ ਦੀ ਸਮਰੱਥਾ ਵਿੱਚ ਵਾਧਾ ਹੋ ਸਕੇਗਾ।

ਸਾਲ 2022-23 ਦੇ ਲਈ ਵਿੱਤ ਮੰਤਰੀ ਨੇ ਅਰਥਵਿਵਸਥਾ ਵਿੱਚ ਸਮੁੱਚੇ ਨਿਵੇਸ਼ਾਂ ਨੂੰ ਮਦਦ ਦੇਣ ਦੇ ਲਈ ਰਾਜਾਂ ਦੀ ਸਹਾਇਤਾ ਦੇ ਲਈ 1 ਲੱਖ ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਦਿੱਤਾ। ਇਹ 50 ਸਾਲ ਦੇ ਵਿਆਜ ਮੁਕਤ ਕ੍ਰੈਡਿਟ ਰਾਜਾਂ ਦੇ ਲਈ ਆਮ ਉਧਾਰੀ ਦੀ ਮਨਜ਼ੂਰੀ ਤੋਂ ਜ਼ਿਆਦਾ ਹਨ।

ਇਸ ਵੰਡ ਦੀ ਵਰਤੋਂ ਪੀਐੱਮ ਗਤੀਸ਼ਕਤੀ ਨਾਲ ਸਬੰਧਿਤ ਅਤੇ ਰਾਜਾਂ ਨੂੰ ਹੋਰ ਉਤਪਾਦਕ ਪੂੰਜੀ ਨਿਵੇਸ਼ ਦੇ ਲਈ ਕੀਤਾ ਜਾਵੇਗਾ। ਇਸ ਵਿੱਚ ਹੇਠ ਲਿਖੇ ਘਟਕ ਵੀ ਸ਼ਾਮਲ ਹੋਣਗੇ।

  • ਰਾਜਾਂ ਦੇ ਹਿੱਸੇ ਦੀ ਸਹਾਇਤਾ ਸਮੇਤ ਪੀਐੱਮ ਗ੍ਰਾਮ ਸੜਕ ਯੋਜਨਾ ਦੇ ਪ੍ਰਾਥਮਿਕ ਕਾਰਕਾਂ ਦੇ ਲਈ ਫੰਡਿੰਗ ਪੂਰਕ।

  • ਓਐੱਫਸੀ ਨੈੱਟਵਰਕ ਦੀ ਪੂਰਨਤਾ ਅਤੇ ਡਿਜੀਟਲ ਭੁਗਤਾਨਾਂ ਸਮੇਤ ਅਰਥਵਿਵਸਥਾ ਦਾ ਡਿਜੀਟਾਈਜ਼ੇਸ਼ਨ ਅਤੇ

  • ਉਸਾਰੀ ਉਪ-ਕਾਨੂੰਨ, ਸ਼ਹਿਰ ਪਲਾਨਿੰਗ ਯੋਜਨਾ, ਸ਼ਹਿਰ ਪਲਾਨਿੰਗ ਯੋਜਨਾ, ਟ੍ਰਾਂਜਿਟ-ਅਧਾਰਿਤ ਵਿਕਾਸ ਅਤੇ ਟ੍ਰਾਂਸਫਰੇਬਲ ਵਿਕਾਸ ਅਧਿਕਾਰ

***********

ਆਰਐੱਮ/ਐੱਮਜੇਪੀਐੱਸ/ ਏਕੇ/ ਵੀਕੇਐੱਸ



(Release ID: 1794576) Visitor Counter : 218