ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 21 ਜਨਵਰੀ ਨੂੰ ਸੋਮਨਾਥ ਵਿੱਚ ਨਵੇਂ ਸਰਕਿਟ ਹਾਊਸ ਦਾ ਉਦਘਾਟਨ ਕਰਨਗੇ

प्रविष्टि तिथि: 20 JAN 2022 12:36PM by PIB Chandigarh

ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  21 ਜਨਵਰੀ,  2022 ਨੂੰ ਸਵੇਰੇ 11 ਵਜੇ ਵੀਡੀਓ ਕਾਨ‍ਫਰੰਸਿੰਗ  ਦੇ ਜ਼ਰੀਏ ਸੋਮਨਾਥ ਵਿੱਚ ਨਵੇਂ ਸਰਕਿਟ ਹਾਊਸ ਦਾ ਉਦਘਾਟਨ ਕਰਨਗੇ। ਉਦਘਾਟਨ  ਦੇ ਬਾਅਦ ਪ੍ਰਧਾਨ ਮੰਤਰੀ  ਸਭਾ ਨੂੰ ਸੰਬੋਧਨ ਕਰਨਗੇ । 

ਸੋਮਨਾਥ ਮੰਦਿਰ  ਵਿੱਚ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਨਵੇਂ ਸਰਕਿਟ ਹਾਊਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ,  ਕਿਉਂਕਿ ਮੌਜੂਦਾ ਸਰਕਾਰੀ ਸੁਵਿਧਾ ਮੰਦਿਰ ਤੋਂ ਬਹੁਤ ਦੂਰ ਸਥਿਤ ਹੈ ।  ਨਵਾਂ ਸਰਕਿਟ ਹਾਊਸ 30 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਸੋਮਨਾਥ ਮੰਦਿਰ  ਦੇ ਪਾਸ ਸਥਿਤ ਹੈ। ਇਹ ਵੀਆਈਪੀ ਅਤੇ ਡੀਲਕਸ,  ਕਮਰਿਆਂ, ਸੁਇਟਸ,  ਕਾਨਫਰੰਸ ਰੂਮ,  ਆਡੀਟੋਰੀਅਮ ਹਾਲ ਸਮੇਤ ਉੱਚ ਸ਼੍ਰੇਣੀ ਦੀਆਂ ਸੁਵਿਧਾਵਾਂ ਨਾਲ ਲੈਸ ਹੈ ।  ਨਿਰਮਾਣ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਹਰੇਕ ਕਮਰੇ ਤੋਂ ਸਮੁੰਦਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ।

****

ਡੀਐੱਸ/ਐੱਸਐੱਚ


(रिलीज़ आईडी: 1791310) आगंतुक पटल : 217
इस विज्ञप्ति को इन भाषाओं में पढ़ें: Gujarati , English , Urdu , Marathi , हिन्दी , Bengali , Manipuri , Assamese , Odia , Tamil , Telugu , Kannada , Malayalam