ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਰਾਸ਼ਟਰ–ਪੱਧਰੀ ‘ਫਿੱਟ ਇੰਡੀਆ ਫ੍ਰੀਡਮ ਰਨ 2.0’ ਦੀ ਸ਼ੁਰੂਆਤ


ਯੁਵਾ ਸੋਚ ਨਾਲ ਭਰਪੂਰ ਮਨ, ਸਰੀਰ ਤੇ ਆਤਮਾ ਹੀ ਇੱਕ ਸਿਹਤਮੰਦ ਤੇ ਫਿੱਟ ਇੰਡੀਆ ਦਾ ਮੁੱਖ ਚਾਲਕ ਹੈ: ਸ਼੍ਰੀ ਅਨੁਰਾਗ ਠਾਕੁਰ

‘ਫਿੱਟ ਇੰਡੀਆ ਫ੍ਰੀਡਮ’ ਦੌੜਾਂ ਦੇਸ਼ ਭਰ ਦੇ 750 ਜ਼ਿਲ੍ਹਿਆਂ, ਹਰੇਕ ਜ਼ਿਲ੍ਹੇ ਦੇ 75 ਪਿੰਡਾਂ ’ਚ ਹੋਣਗੀਆਂ: ਅਨੁਰਾਗ ਠਾਕੁਰ

Posted On: 13 AUG 2021 3:13PM by PIB Chandigarh

ਪ੍ਰਮੁੱਖ ਝਲਕੀਆਂ:

  • ’ਫਿੱਟ ਇੰਡੀਆ ਫ੍ਰੀਡਮ’ ਦੌੜ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਜਾ ਰਹੀ ਹੈ

  • ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ‘ਨਵੇਂ ਭਾਰਤ’ ਨੂੰ ਲਿਆ ‘ਫਿੱਟ ਇੰਡੀਆ’ ਬਣਾਉਣ ਦਾ ਸੰਕਲਪ

  • ਇੱਕ ‘ਫਿੱਟ ਇੰਡੀਆ’ ਹੀ ਇੱਕ ‘ਹਿੱਟ ਇੰਡੀਆ’ ਬਣਾਏਗਾ: ਸ਼੍ਰੀ ਅਨੁਰਾਗ ਠਾਕੁਰ

  • ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਪ੍ਰਮੁੱਖ ਟਿਕਾਣਿਆਂ ’ਤੇ ਭਾਗੀਦਾਰਾਂ ਨਾਲ ਕੀਤੀ ਗੱਲਬਾਤ

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ 13 ਅਗਸਤ ਨੂੰ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨਾਂ ਦੇ ਚੱਲਦਿਆਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਰਾਸ਼ਟਰਵਿਆਪੀ ਪ੍ਰੋਗਰਾਮ ‘ਫਿੱਟ ਇੰਡੀਆ ਫ੍ਰੀਡਮ ਰਨ 2.0’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ ਤੇ ਯੁਵਾ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਵੀ ਮੌਜੂਦ ਸਨ। 

image001FF2E

 

ਦਿੱਲੀ ਦੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਤੋਂ ‘ਫ੍ਰੀਡਮ ਰਨ’ (ਆਜ਼ਾਦੀ ਦੀ ਦੌੜ) ਨੂੰ ਝੰਡੀ ਵਿਖਾ ਕੇ ਰਵਾਨਾ ਕਰਦੇ ਸਮੇਂ ਉਨ੍ਹਾਂ ਸਟੇਡੀਅਮ ’ਚ ਇਸ ਦੌੜ ਵਿੱਚ ਭਾਗ ਲਿਆ। ਇਹ ਸਮਾਰੋਹ ਦੇਸ਼ ’ਚ 75 ਹੋਰ ਸਥਾਨਾਂ ਉੱਤੇ ਵੀ ਰੱਖਿਆ ਗਿਆ ਸੀ; ਜਿਨ੍ਹਾਂ ਵਿੱਚ ਕੁਝ ਪ੍ਰਮੁੱਖ ਸਥਾਨ ਵੀ ਸ਼ਾਮਲ ਸਨ; ਜਿਵੇਂ ਕਿ ਹੋਰਨਾਂ ਤੋਂ ਇਲਾਵਾ ਪੋਰਟ ਬਲੇਅਰ ’ਚ ਸੈਲੂਲਰ ਜੇਲ੍ਹ; ਲਾਹੌਲ ਸਪਿਤੀ ’ਚ ਕਾਜ਼ਾ ਚੌਕੀ; ਮੁੰਬਈ ਦਾ ਗੇਟਵੇਅ ਆੱਵ੍ ਇੰਡੀਆ ਤੇ ਪੰਜਾਬ ’ਚ ਅਟਾਰੀ ਬਾਰਡਰ।

image002ZEK1

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ‘ਫਿੱਟ ਇੰਡੀਆ ਫ੍ਰੀਡਮ ਰਨ’ ਵਿੱਚ ਸ਼ਾਮਲ ਹੋ ਕੇ ‘ਨਿਊ ਇੰਡੀਆ’ ਨੂੰ ‘ਫਿੱਟ ਇੰਡੀਆ’ ਬਣਾਉਣ ਦਾ ਫਿੱਟਨੈੱਸ ਸੰਕਲਪ ਲਿਆ। ਖੇਡ ਮੰਤਰੀ ਤੇ ਹੋਰ ਭਾਗੀਦਾਰਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ‘ਫਿੱਟ ਇੰਡੀਆ ਫ੍ਰੀਡਮ ਰਨ 2.0’ ਦੀ ਸ਼ੁਰੂਆਤ ਮੌਕੇ ਰਾਸ਼ਟਰੀ ਗੀਤ ਗਾਇਆ।

image00303S7

ਇਸ ਸਮਾਗਮ ਦੀ ਸ਼ੁਰੂਆਤ ਸੱਭਿਆਚਾਰ ਮੰਤਰਾਲੇ ਨੇ ਸਾਡੇ ਆਜ਼ਾਦੀ ਘੁਲਾਟੀਆਂ ਦੇ ਜੋਸ਼ ਦਾ ਜਸ਼ਨ ਮਨਾਉਂਦੇ ਹੋਏ ਮਾਰਸ਼ਲ ਨ੍ਰਿਤ ਪੇਸ਼ਕਾਰੀ ਦੇ ਨਾਲ ਕੀਤੀ ਅਤੇ ਇਸ ਤੋਂ ਬਾਅਦ ਮੰਤਰੀਆਂ ਨੇ ਹਥਿਆਰਬੰਦ ਅਤੇ ਨੀਮ ਸੈਨਿਕ ਬਲਾਂ ਦੇ ਮੈਂਬਰਾਂ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨਵਾਈਕੇਐਸ) ਦੇ ਵਲੰਟੀਅਰਾਂ ਨਾਲ ਦੇਸ਼ ਭਰ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਨਾ ਸਿਰਫ ਦੇਸ਼ ਦੀ ਰੱਖਿਆ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਸਗੋਂ ਨੌਜਵਾਨਾਂ ਨੂੰ ਤੰਦਰੁਸਤੀ ਨੂੰ ਇੱਕ ਨਿਯਮਿਤ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ।

ਦੇਸ਼ ਭਰ ਦੇ ਵੱਖ -ਵੱਖ ਵਿਲੱਖਣ ਸਥਾਨਾਂ 'ਤੇ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਡ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ‘ਫਿੱਟ ਇੰਡੀਆ ਫਰੀਡਮ ਰਨ 2.0’ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਫਰੀਡਮ ਰਨ’ (ਆਜ਼ਾਦੀ ਦੀ ਦੌੜ) ਸਮਾਰੋਹ ਦੇਸ਼ ਨੂੰ ਉਨ੍ਹਾਂ ਦੇ ਰਾਸ਼ਟਰੀ ਨਾਇਕਾਂ ਨਾਲ ਵੀ ਜੋੜ ਦੇਵੇਗਾ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦਿਵਾਈ। ਮੰਤਰੀ ਨੇ ਕਿਹਾ ਕਿ ਅਗਲੇ 25 ਸਾਲਾਂ ਵਿੱਚ ਸਾਡਾ ਰਾਸ਼ਟਰ ਕਿਹੜੀ ਸੂਰਤ ਅਤੇ ਦਿਸ਼ਾ ਅਪਣਾਏਗਾ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੇ ਫਿੱਟ ਹਾਂ। ਮੰਤਰੀ ਨੇ ਦੁਹਰਾਇਆ, “ਇੱਕ ਨੌਜਵਾਨ ਦਿਮਾਗ, ਸਰੀਰ ਅਤੇ ਆਤਮਾ ਇੱਕ ਸਿਹਤਮੰਦ ਅਤੇ ਤੰਦਰੁਸਤ ਭਾਰਤ ਦਾ ਮੁੱਖ ਚਾਲਕ ਹੈ। ”ਫਿੱਟ ਇੰਡੀਆ” ਹੀ ‘ਹਿੱਟ ਇੰਡੀਆ’ ਬਣਾਏਗਾ। ਸ਼੍ਰੀ ਅਨੁਰਾਗ ਠਾਕੁਰ ਨੇ ਹਰ ਨਾਗਰਿਕ ਨੂੰ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ,“ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ‘ਫਿੱਟ ਇੰਡੀਆ ਅੰਦੋਲਨ’ ਬਣਾਉਣ ਦੀ ਅਪੀਲ ਕੀਤੀ ਹੈ, ਜੋ ਸਿਰਫ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਪਸੰਦ ਦਾ ਸਥਾਨ ਅਤੇ ਗਤੀ ਚੁਣਨ ਅਤੇ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ। ”

ਅਸਾਮ ਤੋਂ ਐਸਐਸਬੀ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਵੇਂ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, 75 ਸਥਾਨਾਂ ਦੇ ਲੋਕ ਅੰਦੋਲਨ ਵਿੱਚ ਸ਼ਾਮਲ ਹੋਣਗੇ ਅਤੇ ਇਹ ਹਰ ਵਿਅਕਤੀ ਤੱਕ ਪਹੁੰਚੇਗੀ। ਬੀਐਸਐਫ ਦੇ ਜਵਾਨਾਂ ਨੂੰ ਕਿਹਾ ਕਿ ਉਹ ‘ਫਿੱਟ ਇੰਡੀਆ’ ਅੰਦੋਲਨ ਨੂੰ ਹਰ ਪਿੰਡ ਵਿੱਚ ਲੈ ਕੇ ਜਾਣ ਕਿਉਂਕਿ ਭਾਰਤ ਆਪਣਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਿਹਾ ਹੈ। ਯੁਵਾ ਅਤੇ ਖੇਡ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਨੇ ਆਪਣੀ ਗੱਲਬਾਤ ਵਿੱਚ ‘ਫਿੱਟ ਇੰਡੀਆ’ ਅੰਦੋਲਨ ਵਿੱਚ ਹਿੱਸਾ ਲੈਣ ਲਈ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਦੇ ‘ਨਿਊ ਇੰਡੀਆ, ਏ ਫਿੱਟ ਇੰਡੀਆ’ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ।

image004USF1

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ,“ਅਸੀਂ ਆਜਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਅਤੇ ਦੇਸ਼ ਦੇ ਨੌਜਵਾਨਾਂ ਨੂੰ ਫਿੱਟਨੈਸ ਲਈ ਉਤਸ਼ਾਹਿਤ ਕਰਨ ਵਾਸਤੇ ਅੱਜ ‘ਫਿੱਟ ਇੰਡੀਆ ਫ੍ਰੀਡਮ ਰਨ 2.0’ ਲਾਂਚ ਕੀਤੀ। ਇਹ ਦੌੜ ਦੇਸ਼ ਭਰ ਦੇ 75 ਪ੍ਰਸਿੱਧ ਸਥਾਨਾਂ 'ਤੇ ਆਯੋਜਿਤ ਕੀਤੀ ਜਾ ਰਹੀ ਹੈ, ਜੋ ਇਸ ਨੂੰ ਅੱਗੇ ਦੇਸ਼ ਦੇ ਲਗਭਗ 750 ਜ਼ਿਲ੍ਹਿਆਂ ਦੇ 75 ਪਿੰਡਾਂ ਵਿੱਚ ਲੈ ਕੇ ਜਾਣਗੇ ਅਤੇ ‘ਫਿੱਟਨੈਸ ਕੀ ਡੋਜ਼, ਆਧਾ ਘੁੰਟਾ ਰੋਜ਼’ ਮੁਹਿੰਮ ਨੂੰ ਉਤਸ਼ਾਹਿਤ ਕਰਨਗੇ। ਇਸ ਦੇ ਨਾਲ ਹੀ ਸਾਡਾ ਉਦੇਸ਼ ਪ੍ਰਧਾਨ ਮੰਤਰੀ ਦੇ ‘ਫਿੱਟਨੈੱਸ ਅੰਦੋਲਨ’ ਨੂੰ ਦੇਸ਼ ਦੇ ਹਰ ਹਿੱਸੇ ਵਿੱਚ ਲਿਜਾਣਾ ਅਤੇ ਇਸ ਨੂੰ ਇੱਕ ਜਨਤਕ ਤੰਦਰੁਸਤੀ ਅੰਦੋਲਨ ਬਣਾਉਣਾ ਹੈ। ਫ੍ਰੀਡਮ ਰਨ 15 ਅਗਸਤ ਨੂੰ ਸ਼ੁਰੂ ਹੋਵੇਗੀ ਅਤੇ 2 ਅਕਤੂਬਰ, 2021 ਤੱਕ ਚੱਲੇਗੀ। ਇਸ ਨਾਲ ਸਾਡਾ ਟੀਚਾ ਦੇਸ਼ ਭਰ ਵਿੱਚ 7.50 ਕਰੋੜ ਤੋਂ ਵੱਧ ਨੌਜਵਾਨਾਂ ਅਤੇ ਨਾਗਰਿਕਾਂ ਤੱਕ ਪਹੁੰਚਣ ਦਾ ਹੈ।

image005U28V

 ਇਸ ਮੌਕੇ ਬੋਲਦਿਆਂ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਇਸ ਸਮਾਰੋਹ ’ਚ ਸ਼ਾਮਲ ਹੋਏ ਭਾਗੀਦਾਰਾਂ ਦਾ ਸ਼ੁਕਰੀਆ ਅਦਾ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਫ਼ਨਾ ‘ਨਿਊ ਇੰਡੀਆ’ ਨੂੰ ‘ਫਿੱਟ ਇੰਡੀਆ’ ਬਣਾਉਣ ਦਾ ਹੈ। ਅਤੇ ‘ਇਹ ਫਿੱਟ ਇੰਡੀਆ ਫ੍ਰੀਡਮ ਰਨ 2.0’ ਇਹ ਸੁਪਨਾ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ। 

image006TJW6

ਸਕੱਤਰ, ਖੇਡਾਂ ਸ਼੍ਰੀ ਰਵੀ ਮਿੱਤਲ ਨੇ ਦੱਸਿਆ ਕਿ 2 ਅਕਤੂਬਰ 2021 ਤੱਕ ਹਰ ਹਫਤੇ 75 ਜ਼ਿਲ੍ਹਿਆਂ ਅਤੇ 75 ਜ਼ਿਲਿਆਂ ਦੇ 75 ਪਿੰਡਾਂ ਵਿੱਚ ‘ਫਿੱਟ ਇੰਡੀਆ ਫ੍ਰੀਡਮ’ ਦੌੜਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ ਵਿੱਚ ਦੌੜਨ ਤੇ ਖੇਡਾਂ ਜਿਹੀਆਂ ਫਿੱਟਨੈੱਸ ਗਤੀਵਿਧੀਆਂ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।

‘ਫਿੱਟ ਇੰਡੀਆ ਫ੍ਰੀਡਮ ਰਨ 2.0’ ਦੀਆਂ ਮੁੱਖ ਗਤੀਵਿਧੀਆਂ ਵਿੱਚ ਸਹੁੰ (ਸੰਕਲਪ), ਰਾਸ਼ਟਰੀ ਗੀਤ ਦੀ ਪੇਸ਼ਕਾਰੀ, ਆਜ਼ਾਦੀ ਦੌੜ, ਵੱਖੋ–ਵੱਖਰੇ ਸਥਾਨਾਂ 'ਤੇ ਸੱਭਿਆਚਾਰਕ ਸਮਾਰੋਹ, ਯੂਥ ਵਲੰਟੀਅਰਾਂ ਵਿੱਚ ਭਾਗ ਲੈਣ ਲਈ ਜਾਗਰੂਕਤਾ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਇਸੇ ਤਰ੍ਹਾਂ ਦੀ ਆਜ਼ਾਦੀ ਦੌੜਾਂ ਦਾ ਆਯੋਜਨ ਕਰਨਾ ਸ਼ਾਮਲ ਹਨ। ਲੋਕ ਫਿੱਟ ਇੰਡੀਆ ਪੋਰਟਲ https://fitindia.gov.in 'ਤੇ ਰਜਿਸਟਰ ਕਰ ਕੇ ਆਪੋ–ਆਪਣਾ ਦੌੜਾਂ ਅਪਲੋਡ ਕਰ ਸਕਦੇ ਹਨ ਅਤੇ ਆਪਣੇ ਸੋਸ਼ਲ ਮੀਡੀਆ ਚੈਨਲਾਂ 'ਤੇ #Run4India ਅਤੇ #AzadikaAmritMahotsav ਨਾਲ ਇਸ ‘ਫ੍ਰੀਡਮ ਰਨ’ ਨੂੰ ਉਤਸ਼ਾਹਿਤ ਕਰ ਸਕਦੇ ਹਨ।

ਉੱਘੀਆਂ ਸ਼ਖ਼ਸੀਅਤਾਂ, ਜਨ -ਪ੍ਰਤੀਨਿਧੀਆਂ, ਪੀਆਰਆਈ ਨੇਤਾਵਾਂ, ਸਮਾਜ ਸੇਵਕਾਂ, ਖੇਡ ਸ਼ਖਸੀਅਤਾਂ, ਮੀਡੀਆ ਨਾਲ ਜੁੜੀਆਂ ਹਸਤੀਆਂ, ਡਾਕਟਰਾਂ, ਕਿਸਾਨਾਂ ਅਤੇ ਫੌਜ ਦੇ ਕਰਮਚਾਰੀਆਂ ਨੂੰ ਵੱਖ -ਵੱਖ ਪੱਧਰਾਂ 'ਤੇ ਇਨ੍ਹਾਂ ਸਮਾਗਮਾਂ ਦੀ ਸ਼ਲਾਘਾ ਕਰਕੇ ਲੋਕਾਂ ਨੂੰ ਹਿੱਸਾ ਲੈਣ, ਉਤਸ਼ਾਹਤ ਕਰਨ ਅਤੇ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ। ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਮਾਰੋਹ ਅਸਲ ਵਿੱਚ ਤੇ ਵਰਚੁਅਲੀ ਦੋਵੇਂ ਤਰੀਕਿਆਂ ਨਾਲ ਸਾਰੇ ਦੇਸ਼ ਵਿੱਚ ਕੀਤੇ ਜਾ ਰਹੇ ਹਨ।

*******

ਐੱਨਬੀ/ਓਏ


(Release ID: 1745575) Visitor Counter : 265