ਪ੍ਰਧਾਨ ਮੰਤਰੀ ਦਫਤਰ
ਤੁਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਹੀ ਅਹਿਮੀਅਤ ਰੱਖਦਾ ਹੈ: ਪ੍ਰਧਾਨ ਮੰਤਰੀ ਨੇ ਤਲਵਾਰਬਾਜ਼ ਭਵਾਨੀ ਦੇਵੀ ਨੂੰ ਕਿਹਾ
प्रविष्टि तिथि:
26 JUL 2021 9:55PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਤਲਵਾਰਬਾਜ਼ੀ (ਫੈਂਸਿੰਗ) ਦੀ ਖਿਡਾਰਨ ਸੀ ਏ ਭਵਾਨੀ ਦੇਵੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਭਵਾਨੀ ਦੇਵੀ ਨੇ ਓਲੰਪਿਕ ਫੈਂਸਿੰਗ ਦੇ ਮੁਕਾਬਲੇ ਵਿੱਚ ਭਾਰਤ ਨੂੰ ਪਹਿਲੀ ਜਿੱਤ ਦਿਵਾਈ, ਭਾਵੇਂ ਅਗਲੇ ਦੌਰ ਵਿੱਚ ਉਹ ਹਾਰ ਗਈ।
ਓਲੰਪੀਅਨ ਭਵਾਨੀ ਦੇਵੀ ਦੇ ਇੱਕ ਭਾਵੁਕ ਟਵੀਟ ਦੀ ਪ੍ਰਤੀਕਿਰਿਆ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਤੁਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਹੀ ਅਹਿਮੀਅਤ ਰੱਖਦਾ ਹੈ।
ਜਿੱਤ ਅਤੇ ਹਾਰ ਤਾਂ ਜੀਵਨ ਦਾ ਹਿੱਸਾ ਹੁੰਦੇ ਹਨ।
ਭਾਰਤ ਨੂੰ ਤੁਹਾਡੇ ਯੋਗਦਾਨ 'ਤੇ ਬਹੁਤ ਮਾਣ ਹੈ। ਤੁਸੀਂ ਸਾਡੇ ਨਾਗਰਿਕਾਂ ਦੇ ਲਈ ਇੱਕ ਪ੍ਰੇਰਣਾ ਹੋ।”
***
ਡੀਐੱਸ/ਐੱਸਐੱਚ
(रिलीज़ आईडी: 1739410)
आगंतुक पटल : 190
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada