ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਸਮਾਗਮ ਨੂੰ ਸੰਬੋਧਨ ਕਰਨਗੇ

Posted On: 04 JUN 2021 7:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਵਿਸ਼ਵ ਵਾਤਾਵਰਣ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ। ਇਹ ਸਮਾਰੋਹ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸੰਯੁਕਤ ਤੌਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਆਯੋਜਨ ਦਾ ਵਿਸ਼ਾ ਹੈ ‘ਬਿਹਤਰ ਵਾਤਾਵਰਣ ਲਈ ਜੈਵ-ਈਂਧਣਾਂ ਨੂੰ ਹੁਲਾਰਾ’।

 

ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ, “2020-2025 ਵਿੱਚ ਭਾਰਤ ਵਿੱਚ ਈਥੇਨੌਲ ਮਿਸ਼ਰਣ ਲਈ ਰੋਡ ਮੈਪ ਉੱਤੇ ਮਾਹਿਰ ਕਮੇਟੀ ਦੀ ਰਿਪੋਰਟ” ਜਾਰੀ ਕਰਨਗੇ। ਵਿਸ਼ਵ ਵਾਤਾਵਰਣ ਦਿਵਸ ਦੇ ਸਮਾਰੋਹ ਲਈ, ਭਾਰਤ ਸਰਕਾਰ ਈ-20 ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ, ਜਿਸ ਵਿੱਚ ਤੇਲ ਕੰਪਨੀਆਂ ਨੂੰ 1 ਅਪ੍ਰੈਲ 2023 ਤੋਂ 20 ਫ਼ੀਸਦੀ ਈਥੇਨੌਲ ਦੇ ਨਾਲ ਈਥੇਨੌਲ ਮਿਸ਼ਰਿਤ ਪੈਟਰੋਲ ਨੂੰ ਵੇਚਣ ਲਈ ਨਿਰਦੇਸ਼ ਦਿੱਤੇ ਗਏ ਹਨ; ਅਤੇ ਉੱਚ ਈਥੇਨੌਲ ਮਿਸ਼ਰਣ ਈ12 ਅਤੇ ਈ15 ਲਈ ਬੀਆਈਐੱਸ ਨਿਰਧਾਰਨ ਕੀਤਾ ਗਿਆ ਹੈ। ਇਹ ਯਤਨ ਈਥੇਨੌਲ ਡਿਸਟਿੱਲੇਸ਼ਨ ਸਮਰੱਥਾਵਾਂ ਦੀ ਸਥਾਪਨਾ ਦੀ ਸੁਵਿਧਾ ਦੇਵੇਗਾ ਅਤੇ ਪੂਰੇ ਦੇਸ਼ ਵਿੱਚ ਮਿਸ਼ਰਤ ਈਂਧਣ ਉਪਲਬਧ ਕਰਵਾਉਣ ਲਈ ਟਾਈਮ-ਲਾਈਨ ਪ੍ਰਦਾਨ ਕਰੇਗਾ। ਇਹ ਸਾਲ 2025 ਤੋਂ ਪਹਿਲਾਂ, ਈਥੇਨੌਲ ਪੈਦਾ ਕਰਨ ਵਾਲੇ ਰਾਜਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ  ਈਥੇਨੌਲ ਦੀ ਖਪਤ ਵਧਾਉਣ ਵਿੱਚ ਵੀ ਸਹਾਇਤਾ ਕਰੇਗਾ।   

 

ਪ੍ਰਧਾਨ ਮੰਤਰੀ ਪੁਣੇ ਵਿੱਚ ਤਿੰਨ ਥਾਵਾਂ ’ਤੇ ਈ100 ਡਿਸਪੈਂਸਿੰਗ ਸਟੇਸ਼ਨਾਂ ਦਾ ਪਾਇਲਟ ਪ੍ਰੋਜੈਕਟ ਲਾਂਚ ਕਰਨਗੇ। ਈਥੇਨੌਲ ਮਿਸ਼ਰਿਤ ਪੈਟਰੋਲ ਅਤੇ ਕੰਪ੍ਰੈੱਸਡ ਬਾਇਓਗੈਸ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ ਦੇ ਕਰਨਹਾਰਾਂ ਵਜੋਂ ਅਨੁਭਵ ਸਮਝਣ ਲਈ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ। 

 

*********

 

ਡੀਐੱਸ/ ਏਕੇਜੇ/ ਏਕੇ



(Release ID: 1724546) Visitor Counter : 213