ਗ੍ਰਹਿ ਮੰਤਰਾਲਾ

ਗ੍ਰਿਹ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਕਿ ਸਿਹਤ ਸਹੂਲਤਾਂ ਵਾਲੀਆਂ ਥਾਵਾਂ ਤੇ ਕੋਈ ਅੱਗ ਲੱਗਣ ਦੀ ਘਟਨਾ ਨਾ ਹੋਵੇ, ਵਿਸ਼ੇਸ਼ ਕਰਕੇ ਕੋਵਿਡ 19 ਸਹੂਲਤਾਂ ਵਿੱਚ , ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸੰਬੰਧ ਵਿੱਚ ਕਾਰਜਕਾਰੀ ਯੋਜਨਾ ਬਣਾਉਣ ਦੀ ਲੋੜ ਵੱਲ ਧਿਆਨ ਦਿਵਾਇਆ


ਗ੍ਰਿਹ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਤੇ ਮੈਡੀਕਲ ਸਹੂਲਤਾਂ ਜਿਹਨਾਂ ਵਿੱਚ ਕੋਵਿਡ ਸਮਰਪਿਤ ਸਹੂਲਤਾਂ ਵੀ ਸ਼ਾਮਲ ਹਨ , ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਜਰੂਰਤ ਤੇ ਜ਼ੋਰ ਦਿੱਤਾ


Posted On: 05 MAY 2021 1:04PM by PIB Chandigarh

ਗ੍ਰਿਹ ਮੰਤਰਾਲੇ ਨੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦਾ ਹਾਲ ਹੀ ਵਿੱਚ ਨਰਸਿੰਗ ਹੋਮ ਤੇ ਹਸਪਤਾਲਾਂ ਵਿੱਚ ਸ਼ੋਰਟ ਸਰਕਟ ਕਾਰਨ ਹੋਈਆਂ ਅੱਗ ਦੁਰਘਟਨਾਵਾਂ ਵੱਲ ਧਿਆਨ ਦਿਵਾਇਆ ਹੈ ।
ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਅੱਜ ਇੱਕ ਸੰਚਾਰ ਰਾਹੀਂ ਕੇਂਦਰੀ ਗ੍ਰਿਹ ਸਕੱਤਰ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅੱਗ ਦੀਆਂ ਘਟਨਾਵਾਂ ਦੇ ਪ੍ਰਸੰਗ ਅਤੇ ਵਿਸ਼ੇਸ਼ਕਰ ਆਉਂਦੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਇਹ ਉਜਾਗਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਜਾਂ ਤਾਂ ਉੱਚੇ ਤਾਪਮਾਨ ਕਰਕੇ , ਰੱਖ ਰਖਾਵ ਦੀ ਕਮੀ ਜਾਂ ਸਹੂਲਤਾਂ ਦੇ ਅੰਦਰ ਅੰਦਰੂਨੀ ਵਾਇਰਿੰਗ ਤੇ ਜਿ਼ਆਦਾ ਲੋਡ ਪੈਣ ਕਰਕੇ ਸ਼ਾਰਟ ਸਰਕਟ ਹੋ ਜਾਂਦਾ ਹੈ , ਜਿਸ ਨਾਲ ਅੱਗ ਦੁਰਘਟਨਾ ਵਾਪਰਦੀ ਹੈ ਅਤੇ ਸਿੱਟੇ ਵਜੋਂ ਜੀਵਨ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦਾ ਨੁਕਸਾਨ ਹੁੰਦਾ ਹੈ ।
ਸਕੱਤਰ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਖਿਆਲ ਰੱਖਿਆ ਜਾਵੇ ਤਾਂ ਜੋ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਿਹਤ ਸਹੂਲਤਾਂ (ਵਿਸ਼ੇਸ਼ ਕਰਕੇ ਕੋਵਿਡ 19 ਲਈ ਸਮਰਪਿਤ ਸਿਹਤ ਸਹੂਲਤਾਂ) ਸਰਕਾਰੀ ਤੇ ਨਿਜੀ ਦੋਨਾਂ ਖੇਤਰਾਂ ਵਿੱਚ ਕੋਈ ਵੀ ਅੱਗ ਲੱਗਣ ਦੀ ਘਟਨਾ ਨਾ ਵਾਪਰੇ ।
ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿਹਤ , ਪਾਵਰ ਤੇ ਅੱਗ ਬੁਝਾਊ ਵਿਭਾਗਾਂ ਨਾਲ ਇੱਕ ਵਿਸਥਾਰਿਤ ਸਮੀਖਿਆ ਕਰਨ ਦੀ ਬੇਨਤੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਸਾਰੇ ਹਸਪਤਾਲਾਂ ਤੇ ਸਿਹਤ ਸਹੂਲਤਾਂ ਵਿੱਚ ਅੱਗ ਤੋਂ ਬਚਾਅ ਲਈ ਉਪਾਵਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ । ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ ਵੱਖ ਪੱਧਰ ਦੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ ਕਿ ਫੀਲਡ ਪੱਧਰ ਦੇ ਅਧਿਕਾਰੀ ਸਿਹਤ ਸਹੂਲਤਾਂ ਦਾ ਦੌਰਾ ਕਰਨ ਅਤੇ ਅੰਦਰੂਨੀ ਵਾਇਰਿੰਗ ਦਾ ਨਰਿੱਖਣ ਅਤੇ ਅੱਗ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਲੂ ਸੁਰੱਖਿਆ ਉਪਕਰਣਾਂ ਦੀ ਉਪਲਬੱਧਤਾ ਜੋ ਇਹਨਾਂ ਸਹੂਲਤਾਂ ਅੰਦਰ ਦਿੱਤੀ ਗਈ ਹੈ , ਦਾ ਨਰਿੱਖਣ ਕੀਤਾ ਜਾਵੇ ਅਤੇ ਕਿਸੇ ਤਰਾਂ ਦੀ ਕੋਈ ਕਮੀ ਪਾਏ ਜਾਣ ਤੇ ਉਸ ਨੂੰ ਠੀਕ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ।
ਗ੍ਰਿਹ ਮੰਤਰਾਲੇ ਨੇ ਡਾਇਰੈਕਟਰ ਜਨਰਲ (ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਅਤੇ ਹੋਮ ਗਾਰਡਸ, ਗ੍ਰਿਹ ਮੰਤਰਾਲਾ) ਵੱਲੋਂ ਨਰਸਿੰਗ ਹੋਮਸ ਤੇ ਹਸਪਤਾਲਾਂ ਵਿੱਚ ਅੱਗ ਤੋਂ ਸੁਰੱਖਿਆ ਲਈ ਹਾਲ ਹੀ ਵਿੱਚ ਜਾਰੀ ਐਡਵਾਇਜ਼ਰੀ ਵੱਲ ਵੀ ਧਿਆਨ ਦਿਵਾਇਆ ਹੈ ।
ਸੰਚਾਰ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਦੇਸ਼ ਭਰ ਵਿੱਚ ਕੋਵਿਡ ਸਮਰਪਿਤ ਸਿਹਤ ਸਹੂਲਤਾਂ ਵਿੱਚ ਵੱਡੀ ਗਿਣਤੀ ਵਿੱਚ ਕੋਵਿਡ 19 ਕੇਸਾਂ ਦਾ ਇਲਾਜ ਚੱਲ ਰਿਹਾ ਹੈ । ਜਿ਼ਆਦਾਤਰ ਕੇਸਾਂ ਵਿੱਚ ਆਕਸੀਜਨ ਵਾਲੇ ਬੈੱਡ , ਆਈ ਸੀ ਯੂ ਬੈੱਡ ਅਤੇ ਵੈਂਟੀਲੇਟਰਸ ਹਨ ਅਤੇ ਇਸ ਲਈ ਇਹ ਮਹੱਤਵਪੂਰਨ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਲਗਾਤਾਰ 24x7 ਦੇ ਅਧਾਰ ਤੇ ਸਾਰੇ ਹਸਪਤਾਲਾਂ ਤੇ ਮੈਡੀਕਲ ਸਹੂਲਤਾਂ ਵਿੱਚ ਨਿਰਵਿਘਨ ਸਪਲਾਈ ਕੀਤੀ ਜਾਵੇ ।
ਇਸ ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਰੇਕ ਜਿ਼ੰਦਗੀ ਨੂੰ ਬਚਾਉਣਾ ਤਰਜੀਹ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਅਜਿਹੀ ਘਟਨਾ ਨੂੰ ਲੋੜੀਂਦੀ ਅਗਾਊਂ ਕਾਰਵਾਈ ਨਾਲ ਰੋਕਿਆ ਜਾਵੇ, ਜੋ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਪ੍ਰਭਾਵੀ ਸਿਹਤ ਸੰਭਾਲ ਵਿੱਚ ਵਿਘਨ ਪਾ ਸਕਦੀ ਹੋਵੇ । ਪੱਤਰ ਵਿੱਚ ਕੋਵਿਡ 19 ਦਾ ਪ੍ਰਬੰਧਨ ਕਰ ਰਹੀਆਂ ਸਾਰੀਆਂ ਸਿਹਤ ਸਹੂਲਤਾਂ ਨੂੰ ਲੋੜੀਂਦੇ ਸਹਿਯੋਗ ਦੇਣ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ।

 

****************************


ਐੱਨ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ
 



(Release ID: 1716252) Visitor Counter : 193