ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਫਾਰਮਾ ਇੰਡਸਟ੍ਰੀ ਦੇ ਲੀਡਰਾਂ ਨਾਲ ਗੱਲਬਾਤ ਕੀਤੀ

Posted On: 19 APR 2021 8:08PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਫਾਰਮਾਸਿਊਟੀਕਲ ਇੰਡਸਟ੍ਰੀ ਦੇ ਲੀਡਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿਰੁੱਧ ਜੰਗ ਵਿੱਚ ਫਾਰਮਾ ਸੈਕਟਰ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਉਸ ਢੰਗ ਦੀ ਸ਼ਲਾਘਾ ਕੀਤੀ, ਜਿਵੇਂ ਫਾਰਮਾ ਇੰਡਸਟ੍ਰੀ ਇਨ੍ਹਾਂ ਔਖੇ ਹਾਲਾਤ ਵਿੱਚ ਵੀ ਕੰਮ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਰਮਾ ਇੰਡਸਟ੍ਰੀ ਦੀਆਂ ਕੋਸ਼ਿਸ਼ ਕਾਰਣ ਅੱਜ ਭਾਰਤ ਦੀ ਪਛਾਣ ਵਿਸ਼ਵ ਦੀ ਫਾਰਮੇਸੀਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਸਮੁੱਚੇ ਵਿਸ਼ਵ ਦੇ 150 ਤੋਂ ਵੱਧ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਉਪਲਬਧ ਕਰਵਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਫਾਰਮਾ ਇੰਡਸਟ੍ਰੀ ਦੀਆਂ ਬਰਾਮਦਾਂ ਵਿੱਚ ਪਿਛਲੇ ਵਰ੍ਹੇ 18 ਫੀਸਦੀ ਵਾਧਾ ਵੀ ਦਰਜ ਕੀਤਾ ਗਿਆ ਹੈ।

 

ਵਾਇਰਸ ਦੀ ਦੂਸਰੀ ਲਹਿਰ ਅਤੇ ਮਾਮਲਿਆਂ ਦੀ ਵਧਦੀ ਜਾ ਰਹੀ ਗਿਣਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਈ ਜ਼ਰੂਰੀ ਦਵਾਈਆਂ ਦਾ ਉਤਪਾਦਨ ਵਧਾਉਣ ਲਈ ਕੀਤੀਆਂ ਕੋਸ਼ਿਸ਼ਾਂ ਲਈ ਫਾਰਮਾ ਉਦਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਰੇਮਡੇਸਿਵਿਰ ਜਿਹੇ ਇੰਜੈਕਸ਼ਨਾਂ ਦੀ ਕੀਮਤ ਘਟਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਦਵਾਈਆਂ ਅਤੇ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਸਪਲਾਈ ਨੂੰ ਰਵਾਂ ਰੱਖਣ ਲਈ ਪ੍ਰਧਾਨ ਮੰਤਰੀ ਨੇ ਫਾਰਮਾ ਇੰਡਸਟ੍ਰੀ ਨੂੰ ਬੇਰੋਕ ਸਪਲਾਈਚੇਨਾਂ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਜਿਹੀਆਂ ਸੁਵਿਧਾਵਾਂ ਲਈ ਸਰਕਾਰ ਦੀ ਮਦਦ ਵੀ ਦਿੱਤੀ।

 

ਉਨ੍ਹਾਂ ਇੰਡਸਟ੍ਰੀ ਨੂੰ ਕੋਵਿਡ ਦੇ ਨਾਲਨਾਲ ਭਵਿੱਖ ਚ ਸਾਹਮਣੇ ਆਉਣ ਵਾਲੇ ਖ਼ਤਰਿਆਂ ਬਾਰੇ ਵੱਧ ਤੋਂ ਵੱਧ ਖੋਜਾਂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵਾਇਰਸ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ।

 

ਫਾਰਮਾ ਇੰਡਸਟ੍ਰੀ ਤੋਂ ਸਹਿਯੋਗ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਨਵੀਆਂ ਦਵਾਈਆਂ ਤੇ ਰੈਗੂਲੇਟਰੀ ਪ੍ਰਕਿਰਿਆਵਾਂ ਚ ਸੁਧਾਰ ਲਿਆ ਰਹੀ ਹੈ।

 

ਫਾਰਮਾ ਇੰਡਸਟ੍ਰੀ ਦੇ ਲੀਡਰਾਂ ਨੇ ਸਰਕਾਰ ਤੋਂ ਮਿਲੀ ਸਰਗਰਮ ਮਦਦ ਤੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿਛਲੇ ਇੱਕ ਸਾਲ ਦੌਰਾਨ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਨਿਰਮਾਣ ਤੇ ਲੌਜਿਸਟਿਕਸ ਨੂੰ ਚੱਲਦਾ ਰੱਖਣ ਵਾਸਤੇ ਕੀਤੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ। ਨਿਰਮਾਣ, ਟ੍ਰਾਂਸਪੋਰਟੇਸ਼ਨ, ਲੌਜਿਸਟਿਕਸ ਅਤੇ ਸਹਾਇਕ ਸੇਵਾਵਾਂ ਲਈ ਫਾਰਮਾ ਧੁਰਿਆਂ ਤੇ ਅਪਰੇਸ਼ਨਸ ਦਾ ਰੱਖਰਖਾਅ ਵਧੀਆ ਤੋਂ ਵਧੀਆ ਪੱਧਰਾਂ ਤੇ ਕੀਤਾ ਜਾ ਰਿਹਾ ਹੈ। ਭਾਗੀਦਾਰਾਂ ਨੇ ਕੋਵਿਡ ਇਲਾਜ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਕੁਝ ਦਵਾਈਆਂ ਦੀ ਮੰਗ ਵਿੱਚ ਅਥਾਹ ਵਾਧੇ ਦੇ ਬਾਵਜੂਦ ਦੇਸ਼ ਵਿੱਚ ਦਵਾਈਆਂ ਦੀ ਕੁੱਲ ਮੰਗ ਨੂੰ ਪੂਰਾ ਕਰਨ ਲਈ ਕੀਤੇ ਉਪਾਵਾਂ ਬਾਰੇ ਇਨਪੁਟਸ ਵੀ ਸਾਂਝੇ ਕੀਤੇ।

 

ਇਸ ਮੀਟਿੰਗ ਚ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲਨਾਲ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ, ਰਾਜ ਮੰਤਰੀ (ਸਿਹਤ) ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ, ਰਾਜ ਮੰਤਰੀ (ਸੀਐਂਡਐੱਫ਼) ਮਨਸੁਖ ਮਾਂਡਵੀਯਾ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਨੀਤੀ ਆਯੋਗ ਦੇ ਮੈਂਬਰ (ਐੱਚ) ਡਾ. ਵੀ.ਕੇ. ਪੌਲ, ਕੈਬਨਿਟ ਸਕੱਤਰ, ਕੇਂਦਰ ਸਿਹਤ ਸਕੱਤਰ, ਕੇਂਦਰੀ ਫਾਰਮਾਸਿਊਟੀਕਲ ਸਕੱਤਰ, ਡਾ. ਬਲਰਾਮ ਭਾਰਗਵ, ਡੀਜੀ ਆਈਸੀਐੱਮਆਰ ਨੇ ਵੀ ਹਿੱਸਾ ਲਿਆ।

 

******

 

ਡੀਐੱਸ/ਏਕੇ


(Release ID: 1712800) Visitor Counter : 198