ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੂਐੱਨਆਈਟੀਏਆਰ ਦਾ ਆਭਾਰ ਵਿਅਕਤ ਕੀਤਾ

Posted On: 24 MAR 2021 10:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਇੰਸਟੀਟਿਊਟ ਫਾਰ ਟ੍ਰੇਨਿੰਗ ਐਂਡ ਰਿਸਰਚ ( ਯੂਐੱਨਆਈਟੀਏਆਰ ) ਦਾ ਆਭਾਰ ਵਿਅਕਤ ਕੀਤਾ ਹੈ। ਯੂਐੱਨਆਈਟੀਏਆਰ ਨੇ ਗ਼ੈਰ - ਸੰਚਾਰੀ ਰੋਗਾਂ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ (ਅਚਾਨਕ) ਮੌਤਾਂ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ ਹੈ ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਗ਼ੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਸਿਹਤ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਪਹਿਲਾਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਯੂਐੱਨਆਈਟੀਏਆਰ ਦਾ ਆਭਾਰੀ ਹਾਂ ਕਿ ਉਸ ਨੇ ਭਾਰਤ ਦੇ ਯਤਨਾਂ ਦੀ ਸਰਾਹਨਾ ਕੀਤੀ। ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਇਸ ਗ੍ਰਹਿ ਨੂੰ ਵਧੇਰੇ ਤੰਦਰੁਸਤ ਬਣਾਉਣਾ ਹੈ।

https://twitter.com/narendramodi/status/1374585598422384644


**********

 

ਡੀਐੱਸ/ਵੀਜੇ


(Release ID: 1707263) Visitor Counter : 190