ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਮਾਰਚ 2021 ਨੂੰ ਸੁਆਮੀ ਚਿਦਭਵਾਨੰਦ ਜੀ ਦੀ ਭਗਵਦ ਗੀਤਾ ਦਾ ਕਿੰਡਲ ਸੰਸਕਰਣ ਲਾਂਚ ਕਰਨਗੇ

Posted On: 10 MAR 2021 4:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਮਾਰਚ, 2021 (ਵੀਰਵਾਰ) ਨੂੰ ਸਵੇਰੇ 10.25 ਵਜੇ ਸੁਆਮੀ ਚਿਦਭਵਾਨੰਦ ਜੀ ਦੀ ਭਗਵਦ ਗੀਤਾ ਦਾ ਕਿੰਡਲ ਸੰਸਕਰਣ ਲਾਂਚ ਕਰਨਗੇ ਅਤੇ ਵਰਚੁਅਲੀ ਜ਼ਰੀਏ ਸੰਬੋਧਨ ਕਰਨਗੇ। ਇਹ ਸਮਾਗਮ ਸੁਆਮੀ ਚਿਦਭਵਨੰਦ ਜੀ ਦੀ ਭਗਵਦ ਗੀਤਾ ਦੀਆਂ 5 ਲੱਖ ਤੋਂ ਵੱਧ ਕਾਪੀਆਂ ਦੀ ਵਿਕਰੀ ਦੇ ਅਵਸਰ ‘ਤੇ ਆਯੋਜਿਤ ਕੀਤਾ ਗਿਆ ਹੈ।

 

ਸੁਆਮੀ ਚਿਦਭਵਾਨੰਦ ਜੀ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਸਥਿਤ ਤਿਰੂਪਰਾਥੁਰਈ ਵਿੱਚ ਸ੍ਰੀ ਰਾਮਕ੍ਰਿਸ਼ਂ ਤਪੋਵਨਮ ਆਸ਼ਰਮ ਦੇ ਸੰਸਥਾਪਕ ਹਨ। ਸੁਆਮੀ ਜੀ 186 ਪੁਸਤਕਾਂ ਦੇ ਲੇਖਕ ਹਨ ਅਤੇ ਉਨ੍ਹਾਂ ਨੇ ਸਾਰੀਆਂ ਸ਼ੈਲੀਆਂ ਵਿੱਚ ਸਾਹਿਤਕ ਰਚਨਾਵਾਂ ਕੀਤੀਆਂ ਹਨ। ਗੀਤਾ ਉੱਤੇ ਉਨ੍ਹਾਂ ਦਾ ਵਿਦਵਤਾਪੂਰਵਕ ਕੰਮ ਇਸ ਵਿਸ਼ੇ ਉੱਤੇ ਸਭ ਤੋਂ ਵੱਧ ਵਿਸਤ੍ਰਿਤ ਪੁਸਤਕਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀਆਂ ਟਿੱਪਣੀਆਂ ਵਾਲਾ ਗੀਤਾ ਦਾ ਤਮਿਲ ਸੰਸਕਰਣ 1951 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਬਾਅਦ ਵਿੱਚ 1965 ‘ਚ ਉਸ ਦਾ ਅੰਗ੍ਰੇਜ਼ੀ ਸੰਸਕਰਣ ਪ੍ਰਕਾਸ਼ਿਤ ਹੋਇਆ। ਇਸ ਦੇ ਬਾਅਦ ਉਨ੍ਹਾਂ ਦੇ ਭਗਤਾਂ ਨੇ ਇਸ ਪੁਸਤਕ ਦਾ ਤੇਲੁਗੂ, ਉੜੀਆ, ਜਰਮਨ ਅਤੇ ਜਪਾਨੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ।


 

                **********


 

ਡੀਐੱਸ / ਐੱਸਐੱਚ(Release ID: 1703967) Visitor Counter : 6