ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ-ਸੀ 51 / ਐਮਾਜ਼ੋਨੀਆ-1 ਮਿਸ਼ਨ ਦੇ ਪਹਿਲੇ ਡੈਡੀਕੇਟਡ ਕਮਰਸ਼ੀਅਲ ਲਾਂਚ ਦੀ ਸਫਲਤਾ ‘ਤੇ ਐੱਨਐੱਸਆਈਐੱਲ ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ

Posted On: 28 FEB 2021 1:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ-ਸੀ 51 / ਐਮਾਜ਼ੋਨੀਆ-1 ਮਿਸ਼ਨ ਦੇ ਪਹਿਲੇ ਡੈਡੀਕੇਟਡ ਕਮਰਸ਼ੀਅਲ ਲਾਂਚ ਦੀ ਸਫਲਤਾ ‘ਤੇ ਐੱਨਐੱਸਆਈਐੱਲ ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪੀਐੱਸਐੱਲਵੀ-ਸੀ 51 / ਐਮਾਜ਼ੋਨੀਆ-1 ਮਿਸ਼ਨ ਦੇ ਪਹਿਲੇ ਡੈਡੀਕੇਟਡ ਕਮਰਸ਼ੀਅਲ ਲਾਂਚ ਦੀ ਸਫਲਤਾ ਲਈ ਐੱਨਐੱਸਆਈਐੱਲ ਅਤੇ ਇਸਰੋ ਨੂੰ ਵਧਾਈਆਂ। ਇਸ ਨਾਲ ਦੇਸ਼ ਵਿੱਚ ਪੁਲਾੜ ਸੁਧਾਰਾਂ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੁੰਦੀ ਹੈ। 18 ਕੋ-ਪਸੈਂਜਰਸ ਵਿੱਚ ਚਾਰ ਛੋਟੇ ਸੈਟੇਲਾਈਟ ਸ਼ਾਮਲ ਸਨ ਜੋ ਸਾਡੇ ਨੌਜਵਾਨਾਂ ਦੇ ਜੋਸ਼ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਦਾ ਹੈ।"  

 

 

ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ-ਸੀ 51 ਦੁਆਰਾ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਸੈਟੇਲਾਈਟ ਦੇ ਸਫਲ ਲਾਂਚ ‘ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਵੀ ਵਧਾਈ ਦਿੱਤੀ। 

 

ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਪੀਐੱਸਐੱਲਵੀ-ਸੀ 51 ਦੁਆਰਾ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਸੈਟੇਲਾਈਟ ਦੇ ਸਫਲ ਲਾਂਚ ‘ਤੇ ਰਾਸ਼ਟਰਪਤੀ @jairbolsonaro ਨੂੰ ਵਧਾਈਆਂ। ਇਹ ਸਾਡੇ ਪੁਲਾੜ ਸਹਿਯੋਗ ਦੇ ਲਈ ਇੱਕ ਇਤਿਹਾਸਿਕ ਪਲ ਹੈ ਅਤੇ ਬ੍ਰਾਜ਼ੀਲ ਦੇ ਵਿਗਿਆਨੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ।"

 

 

 

 

***

ਡੀਐੱਸ/ਐੱਸਐੱਚ



(Release ID: 1701589) Visitor Counter : 162