ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਫਰਵਰੀ ਨੂੰ ਦੂਸਰੇ ਖੇਲੋ ਇੰਡੀਆ ਨੈਸ਼ਨਲ ਵਿੰਟਰ ਗੇਮਸ ਵਿੱਚ ਉਦਘਾਟਨੀ ਭਾਸ਼ਣ ਦੇਣਗੇ

प्रविष्टि तिथि: 25 FEB 2021 4:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਫਰਵਰੀ 2021 ਨੂੰ ਦੂਸਰੇ ਖੇਲੋ ਇੰਡੀਆ ਨੈਸ਼ਨਲ ਵਿੰਟਰ ਗੇਮਸ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਵੇਰੇ 11.50 ’ਤੇ ਉਦਘਾਟਨੀ ਭਾਸ਼ਣ ਦੇਣਗੇ।

 

ਖੇਡਾਂ ਦਾ ਆਯੋਜਨ 26 ਫਰਵਰੀ ਤੋਂ 2 ਮਾਰਚ, 2021 ਤੱਕ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਦਾ ਆਯੋਜਨ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਜੰਮੂ ਤੇ ਕਸ਼ਮੀਰ ਸਪੋਰਟਸ ਕੌਂਸਲ ਅਤੇ ਜੰਮੂ ਤੇ ਕਸ਼ਮੀਰ ਵਿੰਟਰ ਗੇਮਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਹੈ। ਖੇਲ ਗਤੀਵਿਧੀਆਂ ਵਿੱਚ ਅਲਪਾਇਨ ਸਕੀਇੰਗ, ਨਾਰਡਿਕ ਸਕੀ, ਸਨੋਬੋਰਡਿੰਗ, ਸਕੀ ਪਰਵਤਾਰੋਹਣ,  ਆਇਸ ਹਾਕੀ, ਆਇਸ ਸਕੇਟਿੰਗ, ਆਇਸ ਸਟਾਕ ਆਦਿ ਸ਼ਾਮਲ ਹੋਣਗੇ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ 27 ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਬੋਰਡਾਂ ਨੇ ਆਪਣੀਆਂ ਟੀਮਾਂ ਨੂੰ ਭੇਜਿਆ ਹੈ।

 

******

ਡੀਐੱਸ/ਐੱਸਐੱਚ


(रिलीज़ आईडी: 1700952) आगंतुक पटल : 185
इस विज्ञप्ति को इन भाषाओं में पढ़ें: Assamese , English , Urdu , Marathi , हिन्दी , Bengali , Manipuri , Gujarati , Odia , Tamil , Telugu , Kannada , Malayalam