ਪ੍ਰਧਾਨ ਮੰਤਰੀ ਦਫਤਰ

ਵਿਲੱਖਣਤਾ ਤੇ ਵਿਵਿਧਤਾ ਸਾਡੇ ਸਟਾਰਟ–ਅੱਪਸ ਦੇ ਦੋ ਵੱਡੇ ਯੂਐੱਸਪੀਜ਼ ਹਨ: ਪ੍ਰਧਾਨ ਮੰਤਰੀ ਮੋਦੀ

Posted On: 16 JAN 2021 9:20PM by PIB Chandigarh

https://youtu.be/Ro5CHAkvp8I

 

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਟਾਰਟਅੱਪ ਵਿਸ਼ਵ ਦੀ ਸਭ ਤੋਂ ਵੱਡੀ ਯੂਐੱਸਪੀ (USP) ਇਸ ਦੀ ਵਿਲੱਖਣਤਾ ਤੇ ਵਿਵਿਧਤਾ ਦੀ ਸਮਰੱਥਾ ਹੈ। ਉਹ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕਰ ਰਹੇ ਸਨ।

 

ਵਿਲੱਖਣਤਾ ਇਸ ਲਈ ਕਿਉਂਕਿ ਸਟਾਰਟਅੱਪਸ ਨਵੀਆਂ ਪਹੁੰਚਾਂ, ਨਵੀਂ ਟੈਕਨੋਲੋਜੀ ਤੇ ਨਵੀਂ ਤਰੀਕਿਆਂ ਨੂੰ ਉਭਾਰਦੇ ਹਨ। ਉਹ ਸੋਚਣ ਦੇ ਵੇਲਾ–ਵਿਹਾਅ ਚੁੱਕੇ ਤਰੀਕਿਆਂ ਨੂੰ ਬਦਲ ਰਹੇ ਹਨ।

 

ਵਿਵਿਧਤਾ ਇਸ ਲਈ ਕਿਉਂਕਿ ਵੱਡੀ ਗਿਣਤੀ ‘ਚ ਵਿਭਿੰਨ ਕਿਸਮ ਦੇ ਵਿਚਾਰ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਨਾਲ ਹੀ ਉਹ ਵੱਖੋ–ਵੱਖਰੇ ਖੇਤਰਾਂ ਵਿੱਚ ਬੇਮਿਸਾਲ ਪੱਧਰ ਤੇ ਮਾਤਰਾ ਦਾ ਇਨਕਲਾਬ ਲਿਆ ਰਹੇ ਹਨ। ਉਹ ਕਈ ਖੇਤਰਾਂ ਵਿੱਚ ਇਨਕਲਾਬ ਲਿਆ ਰਹੇ ਹਨ। ਇਸ ਈਕੋਸਿਸਟਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਵਹਾਰਕਤਾਵਾਦ ਨਾਲੋਂ ਜ਼ਿਆਦਾ ਜਨੂੰਨ ਦੁਆਰਾ ਸੰਚਾਲਿਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਜਿਸ ਤਰੀਕੇ ਕੰਮ ਕਰ ਰਿਹਾ ਹੈ, ਉਹ ਇਸ ‘ਕਰ ਸਕਦੇ ਹਾਂ’ ਦੀ ਭਾਵਨਾ ਤੋਂ ਸਪੱਸ਼ਟ ਹੈ।

 

ਪ੍ਰਧਾਨ ਮੰਤਰੀ ਨੇ ‘ਭੀਮ ਯੂਪੀਆਈ’ ਦੀ ਉਦਾਹਰਣ ਦਿੱਤੀ, ਜਿਸ ਨੇ ਭੁਗਤਾਨ–ਪ੍ਰਣਾਲੀ ਵਿੱਚ ਇਨਕਲਾਬ ਲੈ ਆਂਦਾ ਹੈ ਕਿਉਂਕਿ ਸਿਰਫ਼ ਦਸੰਬਰ 2020 ‘ਚ ਹੀ ਭਾਰਤ ਵਿੱਚ ਯੂਪੀਆਈ ਜ਼ਰੀਏ 4 ਲੱਖ ਕਰੋੜ ਰੁਪਏ ਦੇ ਲੈਣ–ਦੇਣ ਹੋਏ। ਇਸੇ ਤਰ੍ਹਾਂ ਭਾਰਤ ਸੋਲਰ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਮੋਹਰੀ ਚਲ ਰਿਹਾ ਹੈ।

 

****

 

ਡੀਐੱਸ



(Release ID: 1689248) Visitor Counter : 91