PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 JAN 2021 5:30PM by PIB Chandigarh

 

http://static.pib.gov.in/WriteReadData/userfiles/image/image002UDUS.pngCoat of arms of India PNG images free download

 

 

http://static.pib.gov.in/WriteReadData/userfiles/image/image003WLAK.png

#Unite2FightCorona

#IndiaFightsCorona

 

Image

 

ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ; 197 ਦਿਨਾਂ ਤੋਂ ਬਾਅਦ ਮਾਮਲੇ 2.5 ਲੱਖ ਤੋਂ ਘੱਟ ਹੋਏ, ਪਿਛਲੇ 24 ਘੰਟਿਆਂ ਵਿੱਚ 15,968 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲੇ ਦਰਜ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਰਫ਼ਤਾਰ ਅੱਜ ਘਟ ਕੇ 2.14 ਲੱਖ (2,14,507) ਰਹਿ ਗਈ ਹੈ। ਮੌਜੂਦਾ ਐਕਟਿਵ ਮਾਮਲੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦੇ ਸਿਰਫ 2.04 ਫੀਸਦ ਰਹਿ ਗਏ ਹਨ। ਇਹ 197 ਦਿਨਾਂ ਬਾਅਦ ਸਭ ਤੋਂ ਘੱਟ ਹੈ। 30 ਜੂਨ, 2020 ਨੂੰ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 2,15,125 ਸੀ। ਪਿਛਲੇ 24 ਘੰਟਿਆਂ ਵਿੱਚ ਕੁੱਲ ਐਕਟਿਵ ਮਾਮਲਿਆਂ ਵਿੱਚ 2,051 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿੱਚ ਕੁੱਲ ਐਕਟਿਵ ਮਾਮਲੇ ਰੋਜ਼ਾਨਾ ਦੇ ਅਧਾਰ ‘ਤੇ ਨਿਰੰਤਰ ਗਿਰਾਵਟ ਦਰਜ ਕਰ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 16,000 ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ (15,968) ਰਾਸ਼ਟਰੀ ਗਿਣਤੀ ਵਿੱਚ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ, ਪਿਛਲੇ 24 ਘੰਟਿਆਂ ਦੌਰਾਨ 17,817 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਕਿਤੇ ਵੱਧ ਦਰਜ ਨਵੀਆਂ ਰਿਕਵਰੀਆਂ ਨੇ ਐਕਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ। ਕੁੱਲ ਰਿਕਵਰ ਕੀਤੇ ਗਏ ਮਾਮਲੇ 10,129,111 ਹੋ ਗਏ ਹਨ। ਵੱਧ ਰਹੀਆਂ ਰਿਕਵਰੀਆਂ ਨੇ ਰਿਕਵਰੀ ਦਰ ਨੂੰ ਵੀ ਹੋਰ ਸੁਧਾਰ ਕੇ 96.51 ਫੀਸਦ ਕਰ ਦਿੱਤਾ ਹੈ। ਰਿਕਵਰੀ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਵੇਲੇ ਇਹ ਫਰਕ 99,14,604 ਤੱਕ ਪਹੁੰਚ ਗਿਆ ਹੈ। ਨਵੇਂ ਰਿਕਵਰ ਕੇਸਾਂ ਵਿਚੋਂ 81.83 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 4,270 ਰਿਪੋਰਟ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 3,282 ਨਵੀਆਂ ਰਿਕਵਰੀਆਂ ਦਰਜ ਹਨ। ਛੱਤੀਸਗੜ ਵਿਚ ਰੋਜ਼ਾਨਾ 1,207 ਹੋਰ  ਵਿਅਕਤੀ ਸਿਹਤਯਾਬ ਰਿਪੋਰਟ ਹੋਏ ਹਨ। ਸੱਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 74.82 ਫੀਸਦ ਦਾ ਯੋਗਦਾਨ ਪਾਇਆ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ 5,507 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 2,936 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਜਦੋਂਕਿ ਕਰਨਾਟਕ ਵਿੱਚ ਕੱਲ੍ਹ 751 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 202 ਮਾਮਲਿਆਂ ਵਿਚੋਂ 70.30 ਫੀਸਦ  ਮਾਮਲੇ ਸੱਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਦਰਜ ਹੋਏ ਹਨ। ਮਹਾਰਾਸ਼ਟਰ ਵਿੱਚ 50 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 25 ਅਤੇ 18 ਨਵੀਂਆਂ ਮੌਤਾਂ ਦਰਜ ਹੋਈਆਂ ਹਨ। ਬ੍ਰਿਟੇਨ ਵਿੱਚ ਪਾਏ ਗਏ ਨਵੇਂ ਕਿਸਮ ਦੇ ਜੀਨੋਮ ਨਾਲ  ਸੰਕਰਮਿਤ ਵਿਅਕਤੀਆਂ ਦੀ ਕੁਲ ਗਿਣਤੀ ਅੱਜ 102 ਹੋ ਗਈ ਹੈ। ਕੋਵਿਡ -19 ਟੀਕਾਕਰਣ ਮੁਹਿੰਮ 16 ਜਨਵਰੀ, 2021 ਤੋਂ ਸ਼ੁਰੂ ਹੋਣ ਜਾ ਰਹੀ ਹੈ।  ਕੋਵਿਡ -19 ਟੀਕਾ ਸਿਹਤ ਦੇਖਭਾਲ਼ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲ ਦੇ  ਅਧਾਰ 'ਤੇ ਦਿੱਤਾ ਜਾਵੇਗਾ, ਜਿਸ ਦੀ ਗਿਣਤੀ ਲਗਭਗ 3 ਕਰੋੜ ਹੈ। ਇਸ ਤੋਂ ਬਾਅਦ ਇਹ ਟੀਕਾ 50 ਸਾਲ ਤੋਂ ਵੱਧ ਉਮਰ ਦੇ ਅਤੇ 50 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੀ ਸਹਾਇਤਾ ਲਈ ਦਿੱਤਾ ਜਾਵੇਗਾ, ਜਿਸ ਦੀ ਗਿਣਤੀ ਲਗਭਗ 27 ਕਰੋੜ ਹੈ।

: https://pib.gov.in/PressReleseDetail.aspx?PRID=1688157 

ਕੋਵਿਡ -19 ਟੀਕੇ ਦੀ ਸ਼ੁਰੂਆਤ, ਜਿਵੇਂ ਭਾਰਤ ਕੋਵਿਡ 19 ਟੀਕੇ ਦੀ ਸ਼ੁਰੂਆਤ ਲਈ ਤਿਆਰੀ ਤੇਜ ਕਰ ਰਿਹਾ ਹੈ, ਕੇਂਦਰ ਨੇ ਕੋ-ਵਿਨ ਪ੍ਰਬੰਧਨ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਮਾਰਗ ਦਰਸ਼ਨ ਕੀਤਾ

ਕੇਂਦਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਾਰੇ ਹਿੱਸੇਦਾਰਾਂ ਦੇ ਨੇੜਲੇ ਸਹਿਯੋਗ ਨਾਲ ਕੋਵਿਡ -19 ਟੀਕੇ ਦੀ ਦੇਸ਼-ਵਿਆਪੀ ਸ਼ੁਰੂਆਤ ਦੀ ਤਿਆਰੀ ਦੀ ਦਿਸ਼ਾ ਵਿੱਚ ਗਤੀਵਿਧੀਆਂ ਨੂੰ ਨਿਰੰਤਰ ਸਰਗਰਮੀ ਨਾਲ ਅੰਜਾਮ ਦੇ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕੋਵਿਨ ਸੌਫਟਵੇਅਰ, ਜੋ ਆਖਰੀ ਪੜਾਅ ਤਕ ਟੀਕਾ ਪ੍ਰਸ਼ਾਸਨ ਦੀ ਰੀਡ ਦੀ ਹੱਡੀ (ਆਧਾਰ) ਹੈ,  'ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਦੇ ਨਾਲ ਇਕ ਵੀਡੀਓ ਕਾਂਫ੍ਰੇਂਸ ਦਾ ਆਯੋਜਨ ਕੀਤਾ। ਇਹ ਮੀਟਿੰਗ ਕੋਵਿਡ .-19 ਦਾ ਮੁਕਾਬਲਾ ਕਰਨ ਲਈ ਟੈਕਨੋਲੋਜੀ ਅਤੇ ਡਾਟਾ ਮੈਨੇਜਮੇੰਟ ਦੇ ਅਧਿਕਾਰਤ ਸਮੂਹ ਦੇ ਚੇਅਰਮੈਨ ਅਤੇ ਕੋਵਿਡ -19 ਦੇ ਟੀਕਾ ਪ੍ਰਸ਼ਾਸ਼ਨ ਬਾਰੇ ਰਾਸ਼ਟਰੀ ਮਾਹਰ ਸਮੂਹ ਦੇ ਮੈਂਬਰ ਸ਼੍ਰੀ ਰਾਮ ਸੇਵਕ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਰਾਜਾਂ ਦੇ ਪ੍ਰਿੰਸੀਪਲ ਸਕੱਤਰਾਂ, ਐਨਐਚਐਮ ਮਿਸ਼ਨ ਦੇ ਡਾਇਰੈਕਟਰਾਂ ਅਤੇ ਰਾਜ ਟੀਕਾਕਰਨ ਅਧਿਕਾਰੀ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਕੋ-ਵਿਨ ਸੌਫਟਵੇਅਰ ਅਤੇ ਇਸ ਦੇ ਸੰਚਾਲਿਤ ਉਪਯੋਗਾਂ ਬਾਰੇ ਰਾਜਾਂ  / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਰ ਡਰਾਈ ਰਨ ਬਾਰੇ ਫੀਡਬੈਕ ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਆਰ. ਐਸ. ਸ਼ਰਮਾ ਨੇ ਕੋ-ਵਿਨ ਸੌਫਟਵੇਅਰ ਅਤੇ ਇਸਦੇ ਸਿਧਾਂਤਾਂ ਬਾਰੇ ਆਪਣਾ ਸਮੁਚਾ ਨਜ਼ਰੀਆ ਪੇਸ਼ ਕੀਤਾ ਜੋ ਟੀਕਾਕਰਣ ਅਭਿਆਸ ਲਈ ਟੈਕਨੋਲੋਜੀ ਬੈਕ ਅਪ ਨੂੰ ਰੇਖਾਂਕਿਤ ਕਰੇਗਾ। ਉਨ੍ਹਾਂ ਕਿਹਾ ਕਿ ਮਜ਼ਬੂਤ, ਭਰੋਸੇਮੰਦ ਅਤੇ ਫੁਰਤੀਲੀ ਟੈਕਨੋਲੋਜੀ ਦੇਸ਼ ਦੀ ਕੋਵਿਡ-19 ਟੀਕਾਕਰਣ ਦੀ ਨੀਂਹ ਅਤੇ ਬੈਕ ਅਪ ਦੋਵਾਂ ਦਾ ਨਿਰਮਾਣ ਕਰੇਗੀ ਜੋ ਵਿਸ਼ਵ ਦੀ ਸਭ ਤੋਂ ਵੱਡੇ ਟੀਕਾਕਰਣ ਦਾ ਅਭਿਆਸ ਹੋਵੇਗਾ।

https://pib.gov.in/PressReleasePage.aspx?PRID=1687421 

 

ਕੋਵਿਡ 19 ਵੈਕਸੀਨ ਰੋਲ ਆਊਟ, ਡਾਕਟਰ ਹਰਸ਼ ਵਰਧਨ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਦੌਰਾਨ 08 ਜਨਵਰੀ ਨੂੰ ਨਿਰਵਿਘਨ ਡ੍ਰਾਈ ਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੂੰ ਵਿਅਕਤੀਗਤ ਅਗਵਾਈ ਦੇਣ ਲਈ ਕਿਹਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਿੰਸੀਪਲ ਸਕੱਤਰਾਂ / ਵਧੀਕ ਮੁੱਖ ਸਕੱਤਰਾਂ ਨਾਲ ਗੱਲਬਾਤ ਦੌਰਾਨ ਭਲਕੇ 08 ਜਨਵਰੀ ਸੂਚੀਬੱਧ ਕੋਵਿਡ  ਟੀਕਾਕਰਨ ਦੀ ਕੌਮੀ ਪੱਧਰ ਤੇ ਮੌਕਡ੍ਰਿਲ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਜਾਇਜ਼ਾ ਵੀਡੀਓ ਕਾਨਫਰੰਸ ਰਾਹੀਂ ਲਿਆ ਗਿਆ। ਉਹਨਾਂ ਨੇ ਇਹ ਸਾਰੇ ਅਭਿਆਸ ਦੀ ਅਗਵਾਈ ਅਤੇ ਨਿਗਰਾਨੀ ਲਈ ਉਹਨਾਂ ਦੀ ਵਿਅਕਤੀਗਤ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਰਾਸ਼ਟਰੀ ਪੱਧਰ ਦੀ ਇਹ ਦੂਜੀ ਮੌਕਡ੍ਰਿਲ 33 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 736 ਜਿ਼ਲਿ੍ਆਂ ਵਿੱਚ 3 ਸੈਸ਼ਨ ਸਾਈਟਸ ਤੇ ਹੋਵੇਗੀ। ਕੋਵਿਡ 19 ਟੀਕਾਕਰਨ ਦੀ ਮੌਕਡ੍ਰਿਲ ਦਾ ਉਦੇਸ਼ ਅਸਲ ਵੈਕਸੀਨ ਪ੍ਰਸ਼ਾਸਨ ਈਵੈਂਟ ਨੂੰ ਹੂਬਹੂ ਕਰਨਾ ਹੈ। ਟੀਕਾਕਰਨ ਮੁਹਿੰਮ ਦੀ ਸਾਰੀ ਯੋਜਨਾ ਵਿੱਚ ਲਾਭਪਾਤਰੀ ਦਾ ਪੰਜੀਕਰਨ, ਲਘੂ ਯੋਜਨਾ ਅਤੇ ਸਾਰੀਆਂ ਯੋਜਨਾ ਸੈਸ਼ਨ ਸਾਈਟਸ ਤੇ ਟੀਕਾਕਰਨ ਆਦਿ ਜਿ਼ਲ੍ਹਾ ਕਲੈਕਟਰ/ਜਿ਼ਲ੍ਹਾ ਮੈਜਿਸਟ੍ਰੇਟ ਦੀ ਅਗਵਾਈ ਤਹਿਤ ਟੈਸਟ ਕੀਤਾ ਜਾਵੇਗਾ। ਇਹ ਡ੍ਰਾਈ ਰਨ ਸੂਬਾ, ਜਿ਼ਲ੍ਹਾ, ਬਲਾਕ ਅਤੇ ਹਸਪਤਾਲ ਪੱਧਰ ਦੇ ਅਧਿਕਾਰੀਆਂ ਨੂੰ ਕੋਵਿਡ 19 ਰੋਲ ਆਊਟ ਦੇ ਸਾਰੇ ਪੱਖਾਂ ਤੋਂ ਜਾਣੂੰ ਕਰਵਾਏਗਾ। ਇਹ ਕਾਰਜਵਿਧੀ ਪ੍ਰਸ਼ਾਸਕਾਂ ਨੂੰ ਯੋਜਨਾ ਨੂੰ ਲਾਗੂ ਕਰਨ ਅਤੇ ਰਿਪੋਰਟਿੰਗ ਦੇ ਢੰਗ ਤਰੀਕੇ, ਅਸਲ ਤੌਰ ਤੇ ਲਾਗੂ ਕਰਨ ਤੋਂ ਪਹਿਲਾਂ ਕਿਸੇ ਵੀ ਛੋਟੀ ਮੋਟੀ ਚੁਣੌਤੀ ਦੀ ਪਛਾਣ ਕਰਨ ਅਤੇ ਪ੍ਰੋਗਰਾਮ ਮੈਨੇਜਰਾਂ ਨੂੰ ਸਾਰੇ ਪੱਧਰਾਂ ਤੇ ਵਿਸ਼ਵਾਸ ਮੁਹੱਈਆ ਕਰਨ ਵਿੱਚ ਸਹਿਯੋਗ ਦੇਵੇਗੀ ਤਾਂ ਜੋ ਟੀਕਾਕਰਨ ਮੁਹਿੰਮ ਨੂੰ ਨਿਰਵਿਘਨ ਚਲਾਇਆ ਜਾ ਸਕੇ

https://pib.gov.in/PressReleasePage.aspx?PRID=1686812 

 

ਦੇਸ਼ਵਿਆਪੀ ਅਭਿਆਸ ਦੇ ਤਹਿਤ 08 ਜਨਵਰੀ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ- 19 ਟੀਕਾਕਰਣ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਹੋਰ ਮੌਕ ਡਰਿੱਲ ਦਾ ਹੋਵੇਗਾ ਆਯੋਜਨ

ਕੇਂਦਰ ਸਰਕਾਰ ਨੇ ਦੇਸ਼ ਭਰ  ਦੇ ਲੋਕਾਂ ਤੱਕ ਕੋਵਿਡ-19ਦਾ ਟੀਕਾ ਪਹੁੰਚਾਉਣ ਲਈ ਕਮਰ ਕਸ ਲਈ ਹੈ।  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ  ਕੋਵਿਡ-19 ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਫ਼ੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ।  ਮੰਤਰਾਲਾ  ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦੇਸ਼ ਭਰ  ਦੇ ਕਈ ਰਾਜਾਂ,  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕਈ ਹਿਤਧਾਰਕਾਂ  ਨਾਲ ਮਿਲ ਕੇ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਕੋਵਿਡ-19 ਟੀਕਾਕਰਣ ਨੂੰ ਸ਼ੁਰੂ ਕਰਨ ਦੀ ਤਿਆਰੀਆਂ ਠੀਕ ਦਿਸ਼ਾ ਵਿੱਚ ਅੱਗੇ ਵਧਣ। ਭਾਰਤ  ਦੇ ਔਸ਼ਧੀ ਡਰੱਗ ਕੰਟਰੋਲ ( ਡੀਸੀਜੀਆਈ )  ਨੇ ਹਾਲ ਹੀ ਵਿੱਚ ਦੋ ਕੋਵਿਡ ਟੀਕਿਆਂ ਨੂੰ ਆਪਾਤ ਸਥਿਤੀ ਵਿੱਚ ਉਪਯੋਗ ਕਰਨ ਦੀ ਆਗਿਆ ਦਿੱਤੀ ਹੈ।  ਜਲਦੀ ਹੀ ਟੀਕਾਕਰਣ ਸ਼ੁਰੂ ਹੋਣ ਦੀ ਉਮੀਦ ਹੈ।  ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਦੇਸ਼ਭਰ ਵਿੱਚ ਟੀਕਾਕਰਣ ਅਭਿਯਾਨ  ਦੇ ਸੰਚਾਲਨ ਨਾਲ ਜੁੜੀਆਂ ਸਾਰੀਆਂ ਸੁਨਿਯੋਜਿਤ ਪ੍ਰਣਾਲੀਆਂ ਦਾ ਘੱਟ ਤੋਂ ਘੱਟ ਇੱਕ ਵਾਰ ਟੈਸਟਿੰਗ ਜ਼ਰੂਰ ਕੀਤੀ ਜਾਵੇ।  ਟੀਕਾਕਰਣ ਦੀਆਂ ਅਸਲੀ ਤਿਆਰੀਆਂ ਦਾ ਟੈਸਟ ਕਰਨ ਲਈ ਦੇਸ਼ਭਰ  ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ 700 ਤੋਂ ਅਧਿਕ ਜ਼ਿਲ੍ਹਿਆਂ  (ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਛੱਡ ਕੇ,  ਇੱਥੇ ਜਾਂ ਤਾਂ ਪਹਿਲਾਂ ਹੀ ਡਰਾਈ ਰਣ ਸੰਚਾਲਿਤ ਕੀਤਾ ਜਾ ਚੁੱਕਿਆ ਹੈ,  ਜਾਂ ਫਿਰ ਕ੍ਰਮਵਾਰ 5 ਅਤੇ 7 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ)  ਵਿੱਚ 8 ਜਨਵਰੀ ਨੂੰ ਦੂਜੇ ਪੜਾਅ ਦਾ ਡਰਾਈ ਰਣ  (ਮੌਕ ਡਰਿੱਲ)  ਚਲਾਇਆ ਜਾਵੇਗਾ।  ਇਸ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਸਾਰੇ ਜ਼ਿਲ੍ਹਿਆਂ ਵਿੱਚ ਵੈਕਸੀਨ ਸਪਲਾਈ ਲਈ ਕੁਸ਼ਲ ਯੋਜਨਾ ਅਤੇ ਪ੍ਰਬੰਧਨ ਨੂੰ ਸੁਨਿਸ਼ਚਿਤ ਕਰਨਾ ਹੈ।  ਪਿਛਲੇ ਡਰਾਈ ਰਣ ਦੀ ਤਰ੍ਹਾਂ ਇਸ ਵਾਰ ਵੀ ਹਰੇਕ ਜਿਲ੍ਹੇ ਵਿੱਚ ਤਿੰਨ ਪੱਧਰਾਂ ਉੱਤੇ ਟੀਕਾਕਰਣ ਸਥਾਨ ਨਿਰਧਾਰਿਤ ਕੀਤੇ ਜਾਣਗੇ।  ਇਨ੍ਹਾਂ ਵਿੱਚ ਜਨਤਕ ਸਿਹਤ ਸੇਵਾਵਾਂ  ( ਜ਼ਲ੍ਹਾ ਹਸਪਤਾਲ / ਮੈਡੀਕਲ ਕਾਲਜ),  ਨਿਜੀ ਸਿਹਤ ਸੇਵਾਵਾਂ ਅਤੇ ਗ੍ਰਾਮੀਣ ਅਤੇ ਸ਼ਹਿਰੀ ਪਹੁੰਚ ਵਾਲੇ ਸਥਾਨ ਸ਼ਾਮਲ ਹਨ।

https://pib.gov.in/PressReleasePage.aspx?PRID=1686615 

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਟੀਕਾਕਰਣ ਬਾਰੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਜਨਵਰੀ, 2021 ਨੂੰ ਕੋਵਿਡ–19 ਟੀਕਾਕਰਣ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨਾਲ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਕੇਂਦਰ ਤੇ ਰਾਜਾਂ ਵਿਚਾਲੇ ਨਿਰੰਤਰ ਤਾਲਮੇਲ ਤੇ ਆਪਸੀ ਗੱਲਬਾਤ ਅਤੇ ਸਮੇਂ–ਸਿਰ ਫ਼ੈਸਲਾ ਲੈਣ ਦੀ ਸ਼ਲਾਘਾ ਕੀਤੀ, ਇਸੇ ਗੱਲ ਨੇ ਵਾਇਰਸ ਖ਼ਿਲਾਫ਼ ਜੰਗ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸੇ ਦੇ ਨਤੀਜੇ ਵਜੋਂ, ਕਈ ਹੋਰ ਦੇਸ਼ਾਂ ਵਿੱਚ ਵਾਇਰਸ ਨੂੰ ਠੱਲ੍ਹ ਪਈ ਹੈ। ਪ੍ਰਧਾਨ ਮੰਤਰੀ ਨੇ ਕਿਹ ਕਿ ਮਹਾਮਾਰੀ ਦੇ ਸ਼ੁਰੂ ਵਿੱਚ ਨਾਗਰਿਕਾਂ ’ਚ ਜਿਹੜੇ ਡਰ ਤੇ ਖ਼ਦਸ਼ੇ ਪਾਏ ਜਾਂਦੇ ਸਨ, ਉਹ ਹੁਣ ਘਟ ਗਏ ਹਨ ਤੇ ਵਧਦੇ ਜਾ ਰਹੇ ਆਤਮ–ਵਿਸ਼ਵਾਸ ਨੇ ਆਰਥਿਕ ਗਤੀਵਿਧੀਆਂ ’ਤੇ ਵੀ ਹਾਂ–ਪੱਖੀ ਅਸਰ ਪਾਇਆ ਹੈ। ਉਨ੍ਹਾਂ ਇਸ ਜੰਗ ਵਿੱਚ ਉਤਸ਼ਾਹ ਨਾਲ ਕੰਮ ਕਰਨ ਲਈ ਰਾਜਾਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਸ ਜੰਗ ਵਿੱਚ ਇੱਕ ਨਿਰਣਾਇਕ ਦੌਰ ’ਚ ਹੈ ਕਿਉਂਕਿ 16 ਜਨਵਰੀ ਤੋਂ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋ ਰਹੀ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਦੋਵੇਂ ਹੀ ਵੈਕਸੀਨਾਂ ਲਈ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਹੈ, ਉਹ ਭਾਰਤ ’ਚ ਬਣੀਆਂ ਹਨ। ਉਨ੍ਹਾਂ ਇਸ ਪੱਖ ਨੂੰ ਵੀ ਉਜਾਗਰ ਕੀਤਾ ਕਿ ਦੁਨੀਆ ਦੀਆਂ ਹੋਰ ਵੈਕਸੀਨਾਂ ਦੇ ਮੁਕਾਬਲੇ ਇਹ ਪ੍ਰਵਾਨਿਤ ਵੈਕਸੀਨਾਂ ਬਹੁਤ ਹੀ ਘੱਟ ਲਾਗਤ ਵਾਲੀਆਂ ਹਨ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਤੇ ਭਾਰਤ ਨੂੰ ਵਿਦੇਸ਼ੀ ਵੈਕਸੀਨਾਂ ’ਤੇ ਨਿਰਭਰ ਰਹਿਣਾ ਪੈਂਦਾ, ਤਾਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਸੀ। ਮੁੱਖ ਮੰਤਰੀ ਨੇ ਟੀਕਾਕਰਣ ਦੀ ਸ਼ੁਰੂਆਤ ਉੱਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਟੀਕਿਆਂ ਬਾਰੇ ਕੁਝ ਮੁੱਦਿਆਂ ਤੇ ਚਿੰਤਾਵਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਨੂੰ ਬੈਠਕ ਵਿੱਚ ਸਪਸ਼ਟ ਕੀਤਾ ਗਿਆ।

https://pib.gov.in/PressReleseDetail.aspx?PRID=1687680 

 

ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਣ ਰੋਲਆਊਟ ਬਾਰੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1687708

 

ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਲਈ ਕੋਵਿਡ–19 ਦੀ ਤਾਜ਼ਾ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਨੇ ਅੱਜ ਕੋਵਿਡ ਟੀਕਾਕਰਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਿਆਰੀ ਦੇ ਨਾਲ–ਨਾਲ ਦੇਸ਼ ’ਚ ਕੋਵਿਡ–19 ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਅਤੇ ਹੋਰ ਸਬੰਧਿਤ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਪ੍ਰਧਾਨ ਮੰਤਰੀ ਨੇ ਵਿਭਿੰਨ ਮਾਮਲਿਆਂ ਬਾਰੇ ਕੋਵਿਡ ਪ੍ਰਬੰਧਨ ਦੀ ਤਾਜ਼ਾ ਸਥਿਤੀ ਦੀ ਵਿਸਤ੍ਰਿਤ ਤੇ ਵਿਆਪਕ ਸਮੀਖਿਆ ਕੀਤੀ। ਰਾਸ਼ਟਰੀ ਨਿਯੰਤ੍ਰਕ ਦੁਆਰਾ ‘ਅਧਿਕਾਰ ਦੀ ਵਰਤੋਂ’ ਜਾਂ ‘ਤੇਜ਼–ਰਫ਼ਤਾਰ ਪ੍ਰਵਾਨਗੀ’ ਦੀ ਇਜਾਜ਼ਤ ਉਨ੍ਹਾਂ ਦੋ ਵੈਕਸੀਨਾਂ (ਕੋਵੀਸ਼ੀਲਡ ਅਤੇ ਕੋਵੈਕਸੀਨ) ਲਈ ਦਿੱਤੀ ਗਈ ਹੈ, ਜੋ ਸੁਰੱਖਿਅਤ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਸਿੱਧ ਹੋਈਆਂ ਹਨ। ਮਾਣਯੋਗ ਪ੍ਰਧਾਨ ਮੰਤਰੀ ਨੂੰ ਨੇੜ–ਭਵਿੱਖ ’ਚ ਵੈਕਸੀਨ ਲਿਆਉਣ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰ ਨਾਲ ਮਿਲ ਕੇ ਕੇਂਦਰ ਦੀਆਂ ਤਿਆਰੀਆਂ ਦੀ ਤਾਜ਼ਾ ਸਥਿਤੀ ਤੋਂ ਵੀ ਜਾਣੂ ਕਰਵਾਇਆ ਗਿਆ। ਟੀਕਾਕਾਰਨ ਦਾ ਇਹ ਅਭਿਆਸ ਲੋਕਾਂ ਦੀ ਸ਼ਮੂਲੀਅਤ (ਜਨ ਭਾਗੀਦਾਰੀ); ਚੋਣਾਂ ਦੇ ਅਨੁਭਵ ਦਾ ਉਪਯੋਗ ਕਰਦਿਆਂ (ਬੂਥ ਰਣਨੀਤੀ ਅਤੇ ਵਿਆਪਕ ਟੀਕਾਕਰਣ ਪ੍ਰੋਗਰਾਮ (ਯੂਆਈਪੀ); ਮੌਜੂਦਾ ਸਿਹਤ–ਸੰਭਾਲ਼ ਸੇਵਾਵਾਂ, ਖ਼ਾਸ ਤੌਰ ’ਤੇ ਰਾਸ਼ਟਰੀ ਪ੍ਰੋਗਰਾਮਾਂ ਤੇ ਬੁਨਿਆਦੀ ਸਿਹਤ ਸੰਭਾਲ਼ ਨਾਲ ਕੋਈ ਸਮਝੌਤਾ ਨਾ ਕਰਨ; ਵਿਗਿਆਨਕ ਤੇ ਨਿਯੰਤ੍ਰਣ ਨੇਮਾਂ, ਹੋਰ ਐੱਸਓਪੀਜ਼ ਨਾਲ ਕੋਈ ਸਮਝੌਤਾ ਨਾ ਕਰਨ; ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਇੱਕ ਵਿਵਸਥਿਤ ਤੇ ਰਵਾਨੀ ਨਾਲ ਲਾਗੂ ਕਰਨ ਦੇ ਸਿਧਾਂਤਾਂ ਉੱਤੇ ਅਧਾਰਿਤ ਹੈ। ਕੋਵਿਡ–19 ਵੈਕਸੀਨ ਦੀ ਸ਼ੁਰੂਆਤ ਸਮੇਂ ਹੈਲਥਕੇਅਰ ਵਰਕਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਦੀ ਅਨੁਮਾਨਿਤ ਗਿਣਤੀ ਲਗਭਗ 3 ਕਰੋੜ ਹੋਵੇਗੀ, ਉਨ੍ਹਾਂ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਦੇ ਅਤੇ 50 ਸਾਲ ਤੋਂ ਘੱਟ ਉਮਰ ਵਾਲੇ ਪਰ ਪਹਿਲਾਂ ਤੋਂ ਰੋਗਾਂ ਨਾਲ ਜੂਝ ਰਹੇ ਲਗਭਗ 27 ਕਰੋੜ ਵਿਅਕਤੀਆਂ ਦੇ ਟੀਕੇ ਲਾਉਣ ਦੀ ਵਾਰੀ ਆਵੇਗੀ।

https://pib.gov.in/PressReleasePage.aspx?PRID=1687305 

 

ਭਾਰਤ-ਜਰਮਨੀ ਦੇ ਲੀਡਰਾਂ ਦੀ ਵੀਡੀਓ-ਟੈਲੀਕਾਨਫਰੰਸ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਜਰਮਨੀ ਦੀ ਚਾਂਸਲਰ ਡਾ. ਐਂਜੇਲਾ ਮਰਕਲ ਨਾਲ ਇੱਕ ਵੀਡੀਓ-ਟੈਲੀਕਾਨਫਰੰਸ ਕੀਤੀ। ਪ੍ਰਧਾਨ ਮੰਤਰੀ ਨੇ ਯੂਰਪੀ ਅਤੇ ਆਲਮੀ ਮੰਚ 'ਤੇ ਸਥਿਰ ਅਤੇ ਮਜ਼ਬੂਤ ਲੀਡਰਸ਼ਿਪ ਪ੍ਰਦਾਨ ਕਰਨ ਦੇ ਲਈ ਚਾਂਸਲਰ ਮਰਕਲ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਦੇ ਵਿਕਾਸ ਵਾਸਤੇ ਮਾਰਗ ਦਰਸ਼ਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ, ਦੁਵੱਲੇ ਸਬੰਧਾਂ, ਖੇਤਰੀ ਤੇ ਆਲਮੀ ਵਿਸ਼ਿਆਂ ਅਤੇ ਖਾਸ ਕਰਕੇ ਭਾਰਤ-ਯੂਰਪੀ ਸੰਘ ਸਬੰਧਾਂ ਸਮੇਤ ਆਪਸੀ ਮਹੱਤਵ ਦੇ ਪ੍ਰਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕੋਵਿਡ ਦਾ ਟੀਕਾ (ਵੈਕਸੀਨ) ਵਿਕਸਿਤ ਕਰਨ ਸਬੰਧੀ ਚਾਂਸਲਰ ਮਰਕਲ ਨੂੰ ਜਾਣਕਾਰੀ ਦਿੱਤੀ ਅਤੇ ਚਾਂਸਲਰ ਮਰਕਲ ਨੂੰ ਵਿਸ਼ਵ ਦੇ ਲਾਭ ਲਈ ਆਪਣੀਆਂ ਸਮਰੱਥਾਵਾਂ ਦਾ ਲਾਭ ਦੇਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਸੰਕ੍ਰਮਣਾਂ ਦੀ ਨਵੀਂ ਲਹਿਰ ਨੂੰ ਜਲਦੀ ਰੋਕਣ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਵਿੱਚ ਸ਼ਾਮਲ ਹੋਣ ਦੇ ਜਰਮਨੀ ਦੇ ਫੈਸਲੇ ਦਾ ਸੁਆਗਤ ਕੀਤਾ, ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ ਲਈ ਗਠਬੰਧਨ (ਸੀਡੀਆਰਆਈ) ਦੇ ਤਹਿਤ ਜਰਮਨੀ ਦੇ ਨਾਲ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਇੱਛਾ ਵਿਅਕਤ ਕੀਤੀ।

https://pib.gov.in/PressReleasePage.aspx?PRID=1686612

 

ਸਿੱਖਿਆ ਮੰਤਰਾਲੇ ਨੇ ਪ੍ਰਵਾਸੀ ਬੱਚਿਆਂ ਦੀ ਪਛਾਣ, ਅਡਮਿਸ਼ਨ ਅਤੇ ਨਿਰੰਤਰ ਸਿੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ

ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਕਾਰਨ ਸਕੂਲਾਂ ਤੋਂ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਤੇ ਪਏ ਅਸਰ ਨੂੰ ਘੱਟ ਕਰਨ ਲਈ, ਹਰੇਕ ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ ਨੇ ਇਹ ਮਹਿਸੂਸ ਕੀਤਾ ਕਿ ਹਾਲਹੀ ਦੇ ਸਾਲਾਂ ਵਿੱਚ ਵਧ ਰਹੇ ਡਰੌਪ ਆਊਟਸ, ਘੱਟ ਗਿਣਤੀ ਅਡਮਿਸ਼ਨ, ਸਿੱਖਿਆ ਦੇ ਨੁਕਸਾਨ ਅਤੇ ਉਹਨਾ ਫਾਇਦਿਆਂ ਦੇ ਘੱਟ ਹੋਣ ਜਿਹਨਾ ਨੂੰ ਵਿਆਪਕ ਪਹੁੰਚ, ਗੁਣਵਤਾ ਅਤੇ ਬਰਾਬਰੀ ਪ੍ਰਦਾਨ ਕੀਤੀ ਗਈ ਸੀ, ਲਈ ਇਕ ਉਚਿਤ ਨੀਤੀ ਬਣਾਈ ਜਾਵੇ। ਇਸ ਲਈ ਸਿੱਖਿਆ ਮੰਤਰਾਲੇ ਨੇ ਪ੍ਰਵਾਸੀ ਬੱਚਿਆਂ ਦੀ ਪਛਾਣ, ਅਡਮਿਸ਼ਨ ਅਤੇ ਨਿਰੰਤਰ ਸਿੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਜਾ ਰਹੇ ਬੱਚਿਆਂ ਨੂੰ ਮਿਆਰੀ ਅਤੇ ਬਰਾਬਰ ਸਿੱਖਿਆ ਦੀ ਪਹੁੰਚ ਮਿਲਣ ਨੂੰ ਯਕੀਨੀ ਬਨਾਉਣ ਅਤੇ ਦੇਸ਼ ਵਿਚ ਸਕੂਲ ਸਿੱਖਿਆ ਦੇ ਮਹਾਮਾਰੀ ਦੇ ਅਸਰ ਨੂੰ ਘੱਟ ਕਰਨ ਲਈ ਸਿੱਖਿਆ ਮੰਤਰਾਲੇ ਨੇ ਸੂਬਾ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ ਸਕੂਲ ਬੰਦ ਰਹਿਣ ਸਮੇਂ ਅਤੇ ਫਿਰ ਤੋਂ ਸਕੂਲ ਖੋਲਣ ਸਮੇਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰਤ ਨਿਰਦੇਸ਼ ਤਿਆਰ ਕਰਕੇ ਜਾਰੀ ਕੀਤੇ ਹਨ। ਇਹਨਾ ਨਿਰਦੇਸ਼ਾਂ ਦੀਆਂ ਮੁੱਖ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਹਨ, ਸਕੂਲ ਤੋਂ ਬਾਹਰ ਵਾਲੇ ਬੱਚਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਨਿਰੰਤਰ ਸਿਖਿਆ, ਸਕੂਲ ਤੋਂ ਬਾਹਰ ਬੱਚਿਆਂ ਦੀ ਪਛਾਣ,  ਇਨਰੋਲਮੈਂਟ ਮੁਹਿਮਾਂ ਅਤੇ ਜਾਗਰੂਕਤਾ, ਸਕੂਲ ਬੰਦ ਹੋਣ ਸਮੇਂ ਵਿਦਿਆਰਥੀਆਂ ਲਈ ਸਹਿਯੋਗ,  ਮੁੜ ਸਕੂਲ ਖੋਲਣ ਸਮੇਂ ਵਿਦਿਆਰਥੀਆਂ ਲਈ ਸਹਿਯੋਗ,ਅਧਿਆਪਕ ਸਮਰੱਥਾ ਉਸਾਰਨਾ।

https://pib.gov.in/PressReleseDetail.aspx?PRID=1687442

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ,  ਕੋਰੋਨਾ ਭਾਰਤ ਨੂੰ ਵਾਪਸ ਇਸ ਦੇ ਮੂਲ ਲੋਕਾਚਾਰ ‘ਤੇ ਲੈ ਆਇਆ

ਕੇਂਦਰੀ ਪੂਰਬੀ ਉੱਤਰੀ ਖੇਤਰ ਵਿਕਾਸ  (ਡੋਨਰ)  ਰਾਜ ਮੰਤਰੀ   ( ਸੁਤੰਤਰ ਚਾਰਜ ),  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ,  ਜਨ ਸ਼ਿਕਾਇਤ,  ਪੈਨਸ਼ਨ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ  ਡਾ.  ਜਿਤੇਂਦਰ ਸਿੰਘ  ਨੇ ਅੱਜ ਕਿਹਾ ਕਿ ਕੋਰੋਨਾ ਨੇ ਸਾਨੂੰ ਵਾਪਸ ਸਾਡੇ ਮੂਲ ਭਾਰਤੀ ਲੋਕਾਚਾਰ ਅਤੇ ਅਭਿਆਸਾਂ ਵੱਲ ਪਰਤਣ ਵਿੱਚ ਸਮਰੱਥ ਬਣਾਇਆ ਹੈ ਅਤੇ ਨਮਸਤੇ ਨਵੇਂ ਉਤਸ਼ਾਹ  ਨਾਲ ਪ੍ਰਚਲਨ ਵਿੱਚ ਆ ਗਿਆ ਹੈ।  ਉਨ੍ਹਾਂ ਨੇ ਕਿਹਾ,  ਕੋਵਿਡ ਨੇ ਸਾਨੂੰ ਇੱਕ ਰਾਸ਼ਟਰੀ ਪ੍ਰਾਥਮਿਕਤਾ ਦੇ ਰੂਪ ਵਿੱਚ ਸਿਹਤ  ਦੇ ਮਹੱਤਵ  ਪ੍ਰਤੀ ਜਾਗਰੂਕ ਬਣਾਇਆ ਹੈ ਅਤੇ ਵਿਸ਼ਵ ਨੂੰ ਵੀ ਸੋਸ਼ਲ ਡਿਸਟੈਸਿੰਗ,  ਸਫਾਈ,  ਸਵੱਛਤਾ,  ਯੋਗ,  ਆਯੁਰਵੇਦ ਅਤੇ ਪਾਰਮਪਰਿਕ ਔਸ਼ਧੀ ਆਦਿ ਦੇ ਗੁਣਾਂ  ਬਾਰੇ ਜਾਣੂ ਕਰਵਾ ਦਿੱਤਾ।  ਹੁਣ ਉਹ ਪਹਿਲਾਂ ਦੀ ਤੁਲਣਾ ਵਿੱਚ ਹੋਰ ਅਧਿਕ ਇਸ ‘ਤੇ ਵਿਸ਼ਵਾਸ ਕਰਨ ਲੱਗੇ ਹਨ ਅਤੇ ਯੋਗ, ਆਯੁਰਵੇਦ ਇਤਆਦਿ ਪ੍ਰਤੀ ਫਿਰ ਤੋਂ ਦਿਲਚਸਪੀ ਉਤਪੰਨ ਹੋ ਗਈ ਹੈ,  ਜੋ ਹਮੇਸ਼ਾ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਲਈ ਮਹੱਤਵ ਦਾ ਖੇਤਰ ਰਿਹਾ ਹੈ।  ਉਹ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ  (ਆਈਆਈਪੀਏ)  ਵਿੱਚ ‘ਅੰਦਰੂਨੀ ਇੰਜੀਨੀਅਰਿੰਗ-ਟੈਕਨੋਲੋਜੀਜ਼ ਫੌਰ ਵੈਲਿੰਗ ਵੀਇੰਗ’  ਉੱਤੇ ਸਦਗੁਰੂ  ਨਾਲ ਇੱਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

https://pib.gov.in/PressReleasePage.aspx?PRID=1687294 

ਸੀਬੀਆਈਸੀ ਨੇ ਐੱਮਐੱਸਐੱਮਈ ਲਈ ਲਿਬਰਲਾਇਜਡ ਆਥਰਾਇਜਡ ਇਕੋਨਾਮਿਕ ਅਪਰੇਟਰ ਪੈਕੇਜ ਲਾਗੂ ਕੀਤਾ

ਕੋਵਿਡ-19 ਮਹਾਮਾਰੀ ਜਿਹੇ ਕਠਿਨ ਸਮੇਂ ਵਿੱਚ ਸੂਖ਼ਮ,  ਲਘੂ ਅਤੇ ਦਰਮਿਆਨੇ ਉੱਦਮਾਂ  (ਐੱਮਐੱਸਐੱਮਈ)  ਦੁਆਰਾ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਮੰਨਦੇ ਹੋਏ ਕੇਂਦਰੀ ਪ੍ਰਤੱਖ ਟੈਕਸ ਅਤੇ ਸੀਮਾ ਸ਼ੁਲਕ ਬੋਰਡ (ਸੀਬੀਆਈਸੀ)  ਨੇ ਸੂਖ਼ਮ,  ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਐੱਮਐੱਸਐੱਮਈ ਏਈਓ ਪੈਕੇਜ ਲਾਗੂ ਕੀਤਾ ਹੈ।

https://pib.gov.in/PressReleasePage.aspx?PRID=1686826

 

ਸਿਹਤ ਮੰਤਰਾਲਾ ਨੇ ਕੇਰਲ ਅਤੇ ਹਰਿਆਣਾ ਦੇ ਏਵੀਅਨ ਇਨਫਲੂਐਂਜ਼ਾ ਪ੍ਰਭਾਵਤ ਜ਼ਿਲ੍ਹਿਆਂ ਵਿਚ ਬਹੁ-ਅਨੁਸ਼ਾਸਨੀ ਟੀਮਾਂ ਤੈਨਾਤ ਕੀਤੀਆਂ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਏਵੀਅਨ ਇਨਫਲੂਐਂਜ਼ਾ ਨਾਲ ਪ੍ਰਭਾਵਤ ਕੇਰਲ ਦੇ ਅੱਲਾਪੁੱਝਾ ਅਤੇ ਕੋਟਾਯਾਮ ਅਤੇ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿਚ ਬਹੁ-ਅਨੁਸ਼ਾਸਨੀ ਟੀਮਾਂ ਤੈਨਾਤ ਕੀਤੀਆਂ ਹਨ। ਕੇਰਲ ਵਿਚ ਪਸ਼ੂ ਪਾਲਣ ਵਿਭਾਗ ਨੇ ਅੱਲਾਪੁੱਝਾ ਕੋਟਾਯਾਮ ਜ਼ਿਲ੍ਹਿਆਂ ਵਿਚ ਮਰੀਆਂ ਪਾਈਆਂ ਗਈਆਂ ਬਤਖਾਂ ਦੇ ਨਮੂਨਿਆਂ  ਵਿਚ 4 ਜਨਵਰੀ, 2021 ਨੂੰ ਏਵੀਅਨ ਐਨਇਫਲੂਐਂਜ਼ਾਂ (ਐੱਚ5ਐੱਨ8) ਪਾਏ ਜਾਣ ਦੀ ਗੱਲ ਨੋਟੀਫਾਈ ਕੀਤੀ। ਇਸੇ ਤਰ੍ਹਾਂ ਦੀਆਂ ਏਵੀਅਨ ਇਨਫਲੂਐਂਜ਼ਾ ਰਿਪੋਰਟਾਂ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਤੋਂ ਪੋਲਟਰੀ ਨਮੂਨਿਆਂ ਤੋਂ ਪ੍ਰਾਪਤ ਕੀਤੀਆਂ ਗਈਆਂ। ਰਾਸ਼ਟਰੀ ਡਿਜ਼ੀਜ਼ ਕੰਟਰੋਲ ਸੈਂਟਰ, ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ,  ਪੀਜੀਆਈਐੱਮਈਆਰ, ਚੰਡੀਗੜ੍ਹ, ਡਾ. ਆਰਐਮਐਲ ਹਸਪਤਾਲ, ਨਵੀਂ ਦਿੱਲੀ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਮਾਹਰਾਂ ਦੀਆਂ ਦੋ ਬਹੁ-ਅਨੁਸ਼ਾਸਨੀ  ਟੀਮਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 4 ਜਨਵਰੀ, 2021 ਨੂੰ ਪ੍ਰਭਾਵਤ ਜ਼ਿਲ੍ਹਿਆਂ ਵਿਚ ਤੈਨਾਤ ਕੀਤਾ ਗਿਆ ਤਾਂ ਜੋ ਇਹ ਟੀਮਾਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਏਵੀਅਨ ਇਨਫਲੂਐਂਜ਼ਾ ਕੰਟੇਨਮੈਂਟ ਯੋਜਨਾ ਨੂੰ ਲਾਗੂ ਕਰਨ ਵਿਚ ਇਨ੍ਹਾਂ ਰਾਜਾਂ ਦੇ ਸਿਹਤ ਵਿਭਾਗਾਂ ਦੀ ਮਦਦ ਕਰ ਸਕਣ। ਇਸ ਤੋਂ ਇਲਾਵਾ, ਇਕ ਉੱਚ ਪੱਧਰੀ ਟੀਮ ਐੱਨਸੀਡੀਸੀ ਦੇ ਡਾਇਰੈਕਟਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗਾਂ ਬਾਰੇ ਮੰਤਰਾਲਾ ਦੇ ਸੰਯੁਕਤ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਫਸਰ ਦੀ ਬਣਾਈ ਗਈ। ਉੱਚ ਪੱਧਰੀ ਟੀਮ 6 ਜਨਵਰੀ, 2021 (ਅੱਜ) ਕੇਰਲ ਵਿਚ ਤੈਨਾਤ ਕੀਤੀ ਗਈ ਤਾਂ ਜੋ ਏਵੀਅਨ ਇਨਫਲੂਐਂਜ਼ਾ ਕੰਟੇਨਮੈਂਟ ਅਪ੍ਰੇਸ਼ਨਾਂ ਨੂੰ ਲਾਗੂ ਕਰਨ ਦੇ ਕੰਮ ਨੂੰ ਵੇਖਿਆ ਜਾ ਸਕੇ ਅਤੇ ਰਾਜ ਦੇ ਸਿਹਤ ਵਿਭਾਗਾਂ ਨੂੰ ਸੇਧ ਦੇਣ ਲਈ ਜ਼ਰੂਰੀ ਸਿਹਤ ਦਖ਼ਲਅੰਦਾਜ਼ੀਆਂ ਨੂੰ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਉੱਚ ਪੱਧਰੀ ਟੀਮ ਰਾਜ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਵੀ ਕਰੇਗੀ।

https://pib.gov.in/PressReleasePage.aspx?PRID=1686569 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਅਰੁਣਾਚਲ ਪ੍ਰਦੇਸ਼: ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ 5 ਨਵੇਂ ਮਾਮਲੇ ਸਾਹਮਣੇ ਆਏ। ਰਾਜ ਵਿੱਚ 61 ਐਕਟਿਵ ਕੇਸ ਹਨ।

  • ਅਸਾਮ: ਅਸਾਮ ਵਿੱਚ 55 ਨਵੇਂ ਕੇਸ ਆਉਣ ਨਾਲ ਕੋਵਿਡ-19 ਦੇ ਕੁੱਲ ਕੇਸ ਵਧ ਕੇ 2,16,690 ਹੋ ਗਏ ਹਨ। ਕੁੱਲ ਡਿਸਚਾਰਜ ਮਰੀਜ਼ 2,12,632 ਹਨ ਅਤੇ ਕੁੱਲ 1,064 ਮੌਤਾਂ ਹੋਈਆਂ ਹਨ।

  • ਨਾਗਾਲੈਂਡ: ਮੰਗਲਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 10 ਨਵੇਂ ਮਾਮਲੇ ਸਾਹਮਣੇ ਆਏ। ਕੁੱਲ ਕੇਸ ਵਧ ਕੇ 11,997 ਹੋ ਗਏ ਹਨ।

  • ਸਿੱਕਮ: ਮੰਗਲਵਾਰ ਨੂੰ ਸਿੱਕਮ ਵਿੱਚ 7 ਨਵੇਂ ਕੇਸਾਂ ਦੇ ਆਉਣ ਨਾਲ ਕੋਵਿਡ-19 ਦੇ ਕੁੱਲ ਕੇਸ ਵਧ ਕੇ 5,996 ਹੋ ਗਏ, ਕੁੱਲ ਡਿਸਚਾਰਜ ਮਰੀਜ਼ 5,459, ਐਕਟਿਵ ਕੇਸ 313 ਅਤੇ ਕੁੱਲ ਮੌਤਾਂ 129 ਹੋ ਗਈਆਂ ਹਨ।

  • ਕੇਰਲ: ਦੇਸ਼ ਦੇ ਪਹਿਲੇ ਰਾਜ ਕੇਰਲ ਵਿੱਚ ਟੀਕਾਕਰਣ ਦੇ ਪਹਿਲੇ ਪੜਾਅ ਲਈ ਕੋਵਿਡ ਟੀਕੇ ਲੈ ਕੇ ਜਾਣ ਵਾਲੀ ਪਹਿਲੀ ਉਡਾਣ ਅੱਜ ਸਵੇਰੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਹੈ। ਪੂਨੇ ਸਥਿਤ ਸੀਰਮ ਇੰਸਟੀਟੀਊਟ ਆਵ੍ ਇੰਡੀਆ ਵੱਲੋਂ ਤਿਆਰ ਕੀਤੇ ਕੋਵੀਸ਼ੀਲਡ ਟੀਕੇ ਦੀਆਂ 4,33,500 ਖੁਰਾਕਾਂ ਕੇਰਲ ਨੂੰ ਮਿਲਣਗੀਆਂ। ਪੂਨੇ ਤੋਂ ਪਹਿਲੀ ਉਡਾਣ ਵਿੱਚ ਏਰਨਾਕੂਲਮ ਅਤੇ ਕੋਜ਼ੀਕੋਡ ਜ਼ਿਲ੍ਹਿਆਂ ਲਈ ਟੀਕਿਆਂ ਦੀਆਂ ਖੁਰਾਕਾਂ ਸ਼ਾਮਲ ਸਨ। ਤਿਰੂਵਨੰਤਪੁਰਮ ਲਈ ਵੈਕਸੀਨ ਅੱਜ ਬਾਅਦ ਵਿੱਚ ਆਵੇਗੀ। ਇਹ ਵੈਕਸੀਨ ਤਿੰਨ ਜ਼ਿਲ੍ਹਿਆਂ ਦੇ ਖੇਤਰੀ ਟੀਕਾ ਭੰਡਾਰਾਂ ਵਿੱਚ ਸਟੋਰ ਕੀਤੀ ਜਾਵੇਗੀ। ਜਦੋਂ ਕਿ ਤਿਰੂਵਨੰਤਪੁਰਮ ਟੀਕੇ ਦੀਆਂ 1,34,000 ਖੁਰਾਕਾਂ ਪ੍ਰਾਪਤ ਕਰੇਗਾ, ਏਰਨਾਕੁਲਮ ਅਤੇ ਕੋਜ਼ੀਕੋਡ ਕ੍ਰਮਵਾਰ 1,80,000 ਅਤੇ 1,19,500 ਖੁਰਾਕਾਂ ਪ੍ਰਾਪਤ ਕਰਨਗੇ। ਹੁਣ ਤੱਕ 3,62,870 ਲੋਕਾਂ ਨੇ ਟੀਕਾਕਰਨ ਲਈ ਆਪਣਾ ਨਾਮ ਦਰਜ ਕਰਵਾਇਆ ਹੈ, ਜੋ ਕਿ 16 ਜਨਵਰੀ ਤੋਂ ਸ਼ੁਰੂ ਹੋਵੇਗਾ। ਰਾਜ ਭਰ ਵਿੱਚ ਕੁੱਲ 133 ਕੇਂਦਰ ਸਥਾਪਤ ਕੀਤੇ ਗਏ ਹਨ। ਹਰ ਕੇਂਦਰ ਵਿੱਚ ਇੱਕ ਦਿਨ ਵਿੱਚ 100 ਖੁਰਾਕਾਂ ਪ੍ਰਦਾਨ ਕੀਤੀਆਂ ਜਾਣਗੀਆਂ। ਰਾਜ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਹੈ ਕਿ ਟੀਕੇ ਦੀ ਉਪਲਬਧਤਾ ਦੇ ਅਧਾਰ ’ਤੇ, ਸ਼ਾਟਸ ਅਤੇ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।

  • ਤਮਿਲ ਨਾਡੂ: ਅੱਜ ਦੀ ਤਾਰੀਖ਼ ਤੱਕ ਤਮਿਲ ਨਾਡੂ ਵਿੱਚ ਕੁੱਲ 8,27,614 ਕੇਸ ਆਏ, 12,236 ਮੌਤਾਂ ਹੋਈਆਂ, 6,807 ਐਕਟਿਵ ਕੇਸ ਅਤੇ 8,08,571 ਡਿਸਚਾਰਜ ਹੋਏ ਕੇਸ ਹਨ।

  • ਕਰਨਾਟਕ: ਅੱਜ ਦੀ ਤਾਰੀਖ਼ ਤੱਕ ਕਰਨਾਟਕ ਵਿੱਚ ਕੁੱਲ 9,28,806 ਕੇਸ ਆਏ, 12,149 ਮੌਤਾਂ ਹੋਈਆਂ, 8,909 ਐਕਟਿਵ ਕੇਸ ਅਤੇ 9,07,729 ਡਿਸਚਾਰਜ ਹੋਏ ਕੇਸ ਹਨ।

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਨੇ ਮੰਗਲਵਾਰ ਨੂੰ ਆਪਣੀ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਪ੍ਰਾਪਤ ਕੀਤੀ, ਉਸੇ ਦਿਨ ਜਦੋਂ ਪੂਨੇ ਸਥਿਤ ਸੀਰਮ ਇੰਸਟੀਟੀਊਟ ਆਫ਼ ਇੰਡੀਆ ਨੇ ਕੋਵੀਸ਼ੀਲਡ ਦੇ ਪਹਿਲੇ ਬੈਚ ਭੇਜੇ-ਕੋਵੀਸ਼ੀਲਡ ਭਾਰਤ ਵਿੱਚ ਐਮਰਜੈਂਸੀ ਵਰਤਣ ਲਈ ਮਨਜ਼ੂਰ ਕੀਤੇ ਗਏ ਦੋ ਟੀਕਿਆਂ ਵਿੱਚੋਂ ਇੱਕ ਹੈ। ਇਸ ਸ਼ਨੀਵਾਰ ਨੂੰ ਦੇਸ਼ ਵਿੱਚ ‘ਸਭ ਤੋਂ ਵੱਡੀ ਟੀਕਾਕਰਨ ਮੁਹਿੰਮ’ ਸ਼ੁਰੂ ਕਰਨ ਲਈ ਤਿਆਰ ਹੋਣ ਦੇ ਕਾਰਨ ਲਗਭਗ 4.77 ਲੱਖ ਖੁਰਾਕਾਂ ਪ੍ਰਾਪਤ ਕੀਤੀਆਂ ਗਈਆਂ ਹਨ। ਸ਼ੀਸ਼ੀਆਂ ਨੂੰ ਉੱਚ ਸੁਰੱਖਿਆ ਅਧੀਨ ਗਨਾਵਰਾਮ ਕਮਿਊਨਿਟੀ ਸਿਹਤ ਕੇਂਦਰ ਵਿਖੇ ਸਟੇਟ ਕੋਲਡ ਸਟੋਰੇਜ ਸੈਂਟਰ ਲਿਜਾਇਆ ਗਿਆ। ਰਾਜ ਨੂੰ ਪਹਿਲੇ ਪੜਾਅ ਲਈ ਰਾਜ ਨੂੰ ਕੁੱਲ 4,97,000 ਸ਼ੀਸ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇੰਟੈਗਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਟਾਫ ਸਮੇਤ ਲਗਭਗ 3.8 ਲੱਖ ਸਿਹਤ ਕਰਮਚਾਰੀ ਪਹਿਲੇ ਪੜਾਅ ਵਿੱਚ 332 ਸੈਸ਼ਨ ਥਾਵਾਂ ’ਤੇ ਟੀਕਾਕਰਣ ਲਈ ਤਿਆਰ ਹਨ। ਬਾਅਦ ਵਿੱਚ, 9 ਲੱਖ ਫ਼ਰੰਟਲਾਈਨ ਕਰਮਚਾਰੀਆਂ ਨੂੰ ਟੀਕੇ ਲਗਾਏ ਜਾਣਗੇ ਜਿਨ੍ਹਾਂ ਵਿੱਚ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ, ਆਰਮਡ ਫੋਰਸਿਜ਼ ਦੇ ਕਰਮਚਾਰੀ, ਹੋਮ ਗਾਰਡ, ਜੇਲ ਸਟਾਫ਼, ਆਫ਼ਤ ਪ੍ਰਬੰਧਨ ਵਾਲੰਟੀਅਰ, ਸਿਵਲ ਡਿਫੈਂਸ ਸਟਾਫ, ਮਿਉਂਸੀਪਲ ਕਾਮੇ ਅਤੇ ਮਾਲ ਕਰਮਚਾਰੀ ਸ਼ਾਮਲ ਹੋਣਗੇ। ਫਿਰ, 50 ਸਾਲ ਤੋਂ ਵੱਧ ਉਮਰ ਦੇ ਅਤੇ ਬਿਮਾਰੀਆਂ ਨਾਲ ਜੁੰਝਦੇ 90 ਲੱਖ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਗਾਏ ਜਾਣਗੇ। ਪਿੰਡ ਦੇ ਵਲੰਟੀਅਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਰੋਗੀਆਂ ਦਾ ਡੇਟਾਬੇਸ ਤਿਆਰ ਕਰਨ ਲਈ ਘਰ-ਘਰ ਜਾ ਕੇ ਸਰਵੇਖਣ ਕਰਨ। ਰਾਜ ਵਿੱਚ ਇੱਕ ਰਾਜ ਪੱਧਰੀ ਅਤੇ ਚਾਰ ਖੇਤਰੀ ਕੋਲਡ ਸਟੋਰੇਜ ਕੇਂਦਰ (ਕੁਰਨੂਲ, ਕੜਪਾ, ਗੁੰਟੂਰ ਅਤੇ ਵਿਸ਼ਾਖਾਪਟਨਮ ਵਿੱਚ ਇੱਕ-ਇੱਕ ਕੇਂਦਰ), 13 ਜ਼ਿਲ੍ਹਾ ਟੀਕਾ ਭੰਡਾਰਨ ਇਕਾਈਆਂ ਅਤੇ 1,659 ਕੋਲਡ ਚੇਨ ਪੁਆਇੰਟ ਹਨ। ਇਸ ਦੌਰਾਨ ਮੰਗਲਵਾਰ ਨੂੰ ਆਂਧਰ ਪ੍ਰਦੇਸ਼ ਵਿੱਚ ਕੋਵਿਡ-19 ਦੇ ਮਾਮਲੇ 8,85,234 ਹੋ ਗਏ ਹਨ। ਕੁੱਲ ਰਿਕਵਰਡ ਕੇਸ 8,75,690 ਹਨ ਅਤੇ 7,133 ਮੌਤਾਂ ਹੋਈਆਂ ਹਨ, 2,411 ਐਕਟਿਵ ਮਾਮਲੇ ਰਹਿ ਗਏ ਹਨ। ਕੁੱਲ 1.23 ਕਰੋੜ ਨਮੂਨਿਆਂ ਦੇ ਟੈਸਟਾਂ ਤੋਂ ਬਾਅਦ ਰਾਜ ਵਿੱਚ ਸਮੁੱਚੀ ਪਾਜ਼ਿਟਿਵ ਦਰ 7.14 ਫ਼ੀਸਦੀ ਤੱਕ ਆ ਗਈ ਹੈ।

  • ਤੇਲੰਗਾਨਾ: ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਤੇਲੰਗਾਨਾ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ ਜੋ ਇਸ ਮਹੀਨੇ ਦੀ 16 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਸ਼੍ਰੀ ਕੇ. ਚੰਦਰਸ਼ੇਖਰ ਰਾਓ ਨੇ ਇਸ ਮਹੀਨੇ ਦੀ 11 ਤਰੀਕ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਵੀਡੀਓ ਕਾਨਫ਼ਰੰਸ ਬੈਠਕ ਵਿੱਚ ਹਿੱਸਾ ਲਿਆ ਅਤੇ ਉਸੇ ਦਿਨ ਸਾਰੇ ਮੰਤਰੀਆਂ ਅਤੇ ਜ਼ਿਲ੍ਹਾ ਕਲੈਕਟਰਾਂ ਨਾਲ ਇੱਕ ਸਮੀਖਿਆ ਬੈਠਕ ਕੀਤੀ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ। ਮੰਗਲਵਾਰ ਨੂੰ ਪੂਨੇ ਦੇ ਸੀਰਮ ਇੰਸਟੀਟੀਊਟ ਆਫ਼ ਇੰਡੀਆ ਤੋਂ ਕੋਵੀਸ਼ੀਲਡ ਟੀਕੇ ਦੀਆਂ ਕੁੱਲ 3.64 ਲੱਖ ਖੁਰਾਕਾਂ ਹੈਦਰਾਬਾਦ ਪਹੁੰਚੀਆਂ ਹਨ ਅਤੇ ਉਨ੍ਹਾਂ ਨੂੰ ਵੀਰਵਾਰ ਸ਼ਾਮ ਤੱਕ ਰਾਜ ਦੀਆਂ 866 ਕੋਲਡ ਚੇਨ ਯੂਨਿਟਾਂ ਤੱਕ ਭੇਜਿਆ ਜਾਵੇਗਾ। ਪਹਿਲੇ ਦਿਨ ਯਾਨੀ ਇਸ ਮਹੀਨੇ ਦੀ 16 ਤਾਰੀਖ਼ ਨੂੰ ਚੁਣੇ ਗਏ 139 ਕੇਂਦਰਾਂ ਵਿੱਚ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ ਅਤੇ ਪਹਿਲੇ ਦਿਨ ਹਰੇਕ ਕੇਂਦਰ ਵਿੱਚ 30 ਦੇ ਕਰੀਬ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਅਤੇ ਲਾਭਪਾਤਰੀਆਂ ਅਤੇ ਕੇਂਦਰਾਂ ਦੀ ਗਿਣਤੀ ਵਿੱਚ ਹੌਲੀ-ਹੌਲੀ ਵਾਧਾ ਕੀਤਾ ਜਾਵੇਗਾ। ਦੋ ਟੀਕਾਕਰਨ ਕੇਂਦਰ-ਅਰਥਾਤ ਗਾਂਧੀ ਹਸਪਤਾਲ, ਹੈਦਰਾਬਾਦ ਅਤੇ ਰੰਗਾ ਰੈਡੀ ਜ਼ਿਲ੍ਹੇ ਦੇ ਨਰਸਿੰਗੀ ਪ੍ਰਾਇਮਰੀ ਹੈਲਥ ਸੈਂਟਰ ਨੂੰ 16 ਵੀਂ ਤਾਰੀਖ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਿਹਤ ਕਰਮਚਾਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਲਈ ਚੁਣਿਆ ਗਿਆ ਹੈ। ਰਾਜ ਦੇ ਸਿਹਤ ਵਿਭਾਗ ਨੇ ਟੀਕਾਕਰਨ ਤੋਂ ਬਾਅਦ ਵਾਪਰਨ ਵਾਲੀਆਂ ਮਾੜੀਆਂ ਘਟਨਾਵਾਂ ਦੀ ਹਾਲਤ ਵਿੱਚ ਲੋਕਾਂ ਦੇ ਇਲਾਜ ਲਈ 235 ਹਸਪਤਾਲਾਂ (57 ਸਰਕਾਰੀ ਅਤੇ 178 ਨਿੱਜੀ ਹਸਪਤਾਲ) ਵਿੱਚ 1200 ਬਿਸਤਰੇ ਅਤੇ 720 ਐਂਬੂਲੈਂਸਾਂ ਤਿਆਰ ਰੱਖੀਆਂ ਹਨ। ਸਿਹਤ ਮੰਤਰੀ ਸ਼੍ਰੀ ਈਤਲਾ ਰਾਜੇਂਦਰ ਨੇ ਰਾਜ ਦੇ ਸਮੂਹ ਸਰਪੰਚਾਂ (ਗ੍ਰਾਮ ਪੰਚਾਇਤ ਪ੍ਰਧਾਨਾਂ) ਨੂੰ ਇੱਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਟੀਕਾਕਰਨ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਰਜਿਸਟਰਡ ਵਿਅਕਤੀ ਨਿਰਧਾਰਿਤ ਸਮੇਂ ਅਨੁਸਾਰ ਟੀਕਾਕਰਨ ਕੇਂਦਰਾਂ ਵਿੱਚ ਪਹੁੰਚਣ ਤਾਂ ਜੋ ਟੀਕਾਕਰਨ ਪ੍ਰੋਗਰਾਮ ਸੁਚਾਰੂ ਢੰਗ ਨਾਲ ਚਲਦਾ ਰਹੇ। ਮੁੱਖ ਸਕੱਤਰ ਨੇ ਟੀਕਾਕਰਣ ਪ੍ਰੋਗਰਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਸਾਰੇ ਜ਼ਿਲ੍ਹਾ ਕਲੈਕਟਰਾਂ ਨਾਲ ਗੱਲਬਾਤ ਕੀਤੀ। ਰਾਜ ਵਿੱਚ ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ 2,90,640 ਹੈ ਅਤੇ ਮੌਤਾਂ ਦੀ ਗਿਣਤੀ 1,571 ਹੈ। ਰਿਕਵਰਡ ਕੇਸਾਂ ਦੀ ਗਿਣਤੀ 2,84,611 ਤੱਕ ਪਹੁੰਚ ਗਈ ਹੈ। ਜਦੋਂ ਕਿ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,458 ਹੈ, ਜਿਨ੍ਹਾਂ ਵਿੱਚੋਂ 2,461 ਹੋਮ ਆਈਸੋਲੇਸ਼ਨ ਵਿੱਚ ਹਨ।

  • ਮਹਾਰਾਸ਼ਟਰ: ਰਾਜ ਨੂੰ ਕੋਵੀਸ਼ੀਲਡ ਟੀਕੇ ਦੀਆਂ 9.63 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ। ਕੋਵੀਸ਼ੀਲਡ ਟੀਕੇ ਦੀ ਪਹਿਲੀ ਖੇਪ ਅੱਜ ਮੁੰਬਈ ਪਹੁੰਚੀ। ਕੁੱਲ ਮਿਲਾ ਕੇ ਟੀਕੇ ਦੀਆਂ 1,39,500 ਖੁਰਾਕਾਂ ਪ੍ਰਾਪਤ ਹੋਈਆਂ ਹਨ। ਟੀਕਿਆਂ ਦੀ ਖੇਪ ਨੂੰ ਪਰਲ ਵਿੱਚ ਸਥਿਤ ਐੱਫ/ ਸਾਊਥ ਵਾਰਡ ਦਫ਼ਤਰ ਵਿੱਚ ਸਟੋਰੇਜ ਸੁਵਿਧਾ ਵਿੱਚ ਰੱਖਿਆ ਗਿਆ ਹੈ ਅਤੇ ਇਹ 16 ਜਨਵਰੀ ਨੂੰ ਮੁੰਬਈ ਦੇ ਨਿਰਧਾਰਿਤ ਟੀਕਾਕਰਣ ਕੇਂਦਰਾਂ ਵਿੱਚ ਪਹੁੰਚਾ ਦਿੱਤੀ ਜਾਏਗੀ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਮੁਹਿੰਮ ਦੀ ਸ਼ੁਰੂਆਤ ਲਈ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਡਰਾਈਵ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਨ ਪੋਰਟਲ ਉੱਤੇ 7 ਲੱਖ 84 ਹਜ਼ਾਰ ਤੋਂ ਵੱਧ ਸਿਹਤ ਕਰਮਚਾਰੀ ਰਜਿਸਟਰਡ ਹਨ ਅਤੇ ਡੋਜ਼ਾਂ ਨੂੰ ਆਖਰੀ ਅੱਧੀ ਰਾਤ ਤੱਕ ਰਜਿਸਟਰਡ ਕੀਤੇ ਕਾਮਿਆਂ ਨੂੰ ਦਿੱਤਾ ਜਾਵੇਗਾ। ਅਗਲੇ ਤਿੰਨ ਮਹੀਨਿਆਂ ਵਿੱਚ 511 ਕੇਂਦਰਾਂ ਵਿੱਚ ਟੀਕਾਕਰਨ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਸਿਹਤ ਸੱਕਤਰ ਪ੍ਰਦੀਪ ਵਿਆਸ ਨੇ ਕਿਹਾ ਹੈ ਕਿ ਰਾਜ ਦੀਆਂ ਪ੍ਰਾਇਮਰੀ ਹੈਲਥਕੇਅਰ ਯੂਨਿਟਾਂ, ਜ਼ਿਲ੍ਹਾ ਅਤੇ ਨਾਗਰਿਕ ਹਸਪਤਾਲਾਂ ਵਿੱਚ ਸਥਾਪਤ ਕੀਤੇ ਗਏ ਇਨ੍ਹਾਂ ਕੇਂਦਰਾਂ ਵਿੱਚੋਂ ਹਰੇਕ ’ਤੇ ਘੱਟੋ-ਘੱਟ 100 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਮੁੰਬਈ ਵਿੱਚ 72 ਟੀਕਾਕਰਨ ਕੇਂਦਰ ਹਨ, ਜੋ ਸਭ ਤੋਂ ਜ਼ਿਆਦਾ ਕੇਂਦਰ ਹਨ, ਉਸ ਤੋਂ ਬਾਅਦ ਪੂਨੇ ਵਿੱਚ 55 ਸੈਂਟਰ ਹਨ ਜਦੋਂਕਿ ਥਾਨੇ ਵਿੱਚ 42, ਨਾਸਿਕ ਵਿੱਚ 23 ਅਤੇ ਅਹਿਮਦਨਗਰ ਵਿੱਚ 21 ਕੇਂਦਰ ਹਨ। ਮਹਾਰਾਸ਼ਟਰ ਦੇ 17,749 ਲੋਕਾਂ ਨੇ ਟੀਕੇ ਲਗਾਉਣ ਲਈ ਕੋਵਿਨ ਐਪ ’ਤੇ ਰਜਿਸਟਰ ਕੀਤਾ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕਰੋਨਾ ਵਾਇਰਸ ਦੇ 2,936 ਨਵੇਂ ਕੇਸ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 19,74,488 ਹੋ ਗਈ ਹੈ। ਰਾਜ ਦੇ ਜਨ ਸਿਹਤ ਵਿਭਾਗ ਦੇ ਅਨੁਸਾਰ, ਉਸੇ ਦਿਨ 3,282 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਕੁੱਲ ਇਲਾਜ਼ ਹੋਏ ਮਰੀਜ਼ਾਂ ਦੀ ਗਿਣਤੀ 18,71,270 ਹੋ ਗਈ ਹੈ। 50 ਮੌਤਾਂ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 50,151 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 51,892 ਹੈ। ਮਹਾਰਾਸ਼ਟਰ ਵਿੱਚ ਰਿਕਵਰੀ ਦਰ 94.77 ਫ਼ੀਸਦੀ ਹੈ ਜਦੋਂ ਕਿ ਮੌਤ ਦਰ 2.54 ਫ਼ੀਸਦੀ ਹੈ। ਮਹਾਰਾਸ਼ਟਰ ਨੇ ਹੁਣ ਤੱਕ 1.35 ਕਰੋੜ ਟੈਸਟ ਕੀਤੇ ਹਨ ਅਤੇ ਪਾਜ਼ਿਟਿਵ ਦਰ 14.63 ਫ਼ੀਸਦੀ ਹੈ। 473 ਨਵੇਂ ਕੇਸਾਂ ਦੇ ਆਉਣ ਨਾਲ, ਮੁੰਬਈ ਵਿੱਚ ਕੇਸਾਂ ਦੀ ਗਿਣਤੀ ਵਧ ਕੇ 2,99,799 ਹੋ ਗਈ ਹੈ। ਦਿਨ ਦੌਰਾਨ ਸ਼ਹਿਰ ਵਿੱਚ 441 ਰਿਕਵਰੀਆਂ ਅਤੇ 7 ਮੌਤਾਂ ਹੋਈਆਂ ਹਨ।

  • ਗੁਜਰਾਤ: ਗੁਜਰਾਤ ਵਿੱਚ ਟੀਕੇ ਦੀਆਂ ਦੋ ਲੱਖ 76 ਹਜ਼ਾਰ ਖੁਰਾਕਾਂ ਵਾਲਾ ਬੈਚ ਮੰਗਲਵਾਰ ਸਵੇਰ ਨੂੰ ਪੂਨੇ ਤੋਂ ਅਹਿਮਦਾਬਾਦ ਏਅਰਪੋਰਟ ਪਹੁੰਚਿਆ। ਰਾਜ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਟੀਕਿਆਂ ਦਾ ਪਹਿਲਾ ਬੈਚ ਪ੍ਰਾਪਤ ਕੀਤਾ। ਪੂਨੇ ਇੰਸਟੀਟੀਊਟ ਤੋਂ ਪ੍ਰਾਪਤ ਵੈਕਸੀਨ ਦਾ ਪਹਿਲਾ ਬੈਚ ਗਾਂਧੀਨਗਰ ਦੇ ਖੇਤਰੀ ਭੰਡਾਰਨ ਕੇਂਦਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਗਾਂਧੀਨਗਰ ਤੋਂ ਇਲਾਵਾ ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੂਰਤ ਅਤੇ ਭਾਵਨਗਰ ਵਿਖੇ ਵੀ ਇਸੇ ਤਰ੍ਹਾਂ ਦੇ ਖੇਤਰੀ ਭੰਡਾਰ ਕੇਂਦਰ ਸਥਾਪਤ ਕੀਤੇ ਗਏ ਹਨ। ਹਰੇਕ ਖੇਤਰੀ ਕੇਂਦਰ ਵਿੱਚ ਅੱਠ ਤੋਂ ਦਸ ਲੱਖ ਟੀਕਿਆਂ ਦੀਆਂ ਖੁਰਾਕਾਂ ਨੂੰ ਸੁਰੱਖਿਅਤ ਰੱਖਣ ਅਤੇ ਸਟੋਰ ਕਰਨ ਦੀ ਸਮਰੱਥਾ ਹੈ। ਟੀਕਾਕਰਨ ਦਾ ਪਹਿਲਾ ਪੜਾਅ ਸ਼ਨੀਵਾਰ ਨੂੰ ਰਾਜ ਦੇ 256 ਬੂਥਾਂ ’ਤੇ ਸ਼ੁਰੂ ਹੋਵੇਗਾ। ਪਹਿਲੇ ਪੜਾਅ ਦੌਰਾਨ ਸਿਹਤ ਕਰਮਚਾਰੀਆਂ ਅਤੇ ਫ਼ਰੰਟਲਾਈਨ ਕੋਰੋਨਾ ਯੋਧਿਆਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਦੌਰਾਨ, ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 602 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਰਿਕਵਰੀ ਦੀ ਦਰ ਹੋਰ ਸੁਧਰ ਕੇ 95.34 ਫ਼ੀਸਦੀ ਹੋ ਗਈ ਹੈ। ਗੁਜਰਾਤ ਵਿੱਚ ਹੁਣ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ 2 ਲੱਖ 53 ਹਜ਼ਾਰ 161 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 2 ਲੱਖ 41 ਹਜ਼ਾਰ 372 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 855 ਮਰੀਜ਼ ਠੀਕ ਹੋਏ ਹਨ। ਅਹਿਮਦਾਬਾਦ ਤੋਂ ਸਭ ਤੋਂ ਵੱਧ 133 ਮਾਮਲੇ ਸਾਹਮਣੇ ਆਏ, ਜਦੋਂਕਿ ਸੂਰਤ ਤੋਂ 121 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 7439 ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ 16 ਜਨਵਰੀ ਤੋਂ ਦੇਸ਼ ਦੇ ਬਾਕੀ ਰਾਜਾਂ ਦੇ ਨਾਲ ਕੋਵਿਡ ਟੀਕਾਕਰਣ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਰਾਜ ਵਿੱਚ ਅੱਜ ਟੀਕੇ ਦੀਆਂ 5.06 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਰਾਜ ਪੱਧਰ ’ਤੇ 1,200 ਸਟੋਰੇਜ ਪ੍ਰਣਾਲੀਆਂ ਵਿੱਚ ਰੱਖਿਆ ਜਾਵੇਗਾ। ਮੱਧ ਪ੍ਰਦੇਸ਼ ਦੇ ਰਾਜ ਟੀਕਾਕਰਨ ਅਫ਼ਸਰ ਡਾ: ਸੰਤੋਸ਼ ਸ਼ੁਕਲਾ ਨੇ ਕਿਹਾ ਕਿ ਮਾਤਰਾ ਨਿਰਧਾਰਿਤ ਹੋਣ ਤੋਂ ਬਾਅਦ ਇਹ ਟੀਕਾ 8 ਜ਼ਿਲ੍ਹਿਆਂ ਵਿੱਚ ਵੰਡਿਆ ਜਾਵੇਗਾ। ਇਸ ਦੌਰਾਨ ਮੰਗਲਵਾਰ ਨੂੰ ਰਾਜ ਵਿੱਚ ਕੋਰੋਨਾ ਦੇ 471 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੋਵਿਡ ਟੀਕਾਕਰਣ ਦੇ ਪਹਿਲੇ ਪੜਾਅ ਵਿੱਚ 4 ਲੱਖ 16 ਹਜ਼ਾਰ ਸਿਹਤ ਕਰਮਚਾਰੀ ਰਜਿਸਟਰਡ ਕੀਤੇ ਗਏ ਹਨ ਜਿਨਾਂ ਵਿੱਚ ਸਾਰੇ ਸਰਕਾਰੀ ਸਿਹਤ ਕਰਮਚਾਰੀਆਂ ਸਮੇਤ 85 ਹਜ਼ਾਰ ਪ੍ਰਾਈਵੇਟ ਹੈਲਥ ਵਰਕਰ ਸ਼ਾਮਲ ਹਨ। ਪੁਲਿਸ ਕਰਮਚਾਰੀ, ਸੁਰੱਖਿਆ ਕਰਮਚਾਰੀ, ਹੋਮ ਗਾਰਡਾਂ ਅਤੇ ਸੈਨੀਟੇਸ਼ਨ ਕਰਮਚਾਰੀਆਂ ਸਮੇਤ ਫ਼ਰੰਟਲਾਈਨ ਕਰਮਚਾਰੀਆਂ ਦੀ ਕੋਵਿਡ ਟੀਕਾਕਰਣ ਲਈ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ। ਰਜਿਸਟ੍ਰੇਸ਼ਨ ਕਰਾਉਣ ਦੀ ਆਖ਼ਰੀ ਤਾਰੀਖ਼ 25 ਜਨਵਰੀ ਹੈ। ਇਸ ਦੌਰਾਨ ਮੰਗਲਵਾਰ ਨੂੰ ਕੋਵਿਡ ਪਾਜ਼ਿਟਿਵ ਦਰ 2 ਫ਼ੀਸਦੀ ਤੋਂ ਹੇਠਾਂ ਆ ਗਈ ਹੈ। ਕੋਵਿਡ ਪਾਜ਼ਿਟਿਵ ਦਰ 1.9 ਫ਼ੀਸਦੀ ਸੀ। ਰਾਜ ਵਿੱਚ ਕੋਰੋਨਾ-ਪਾਜ਼ਿਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਮੰਗਲਵਾਰ ਨੂੰ ਦੋ ਵੱਡੇ ਸ਼ਹਿਰਾਂ ਭੋਪਾਲ ਅਤੇ ਇੰਦੌਰ ਵਿੱਚ ਕੋਵਿਡ ਦੇ 100 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇੰਦੌਰ ਵਿੱਚ ਕੋਵਿਡ-19 ਦੇ 76 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਭੋਪਾਲ ਵਿੱਚ ਕੋਵਿਡ-19 ਦੇ 97 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਮੰਗਲਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ ਦੇ 729 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 2,90,813 ਹੋ ਗਈ ਹੈ। ਉਸੇ ਦਿਨ, ਕੋਵਿਡ ਦੇ 1039 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੁੱਲ ਰਿਕਵਰਡ ਕੇਸ 2,79,236 ਤੱਕ ਹੋ ਗਏ ਹਨ। ਮੰਗਲਵਾਰ ਨੂੰ ਵੀ 10 ਮੌਤਾਂ ਹੋਈਆਂ, ਇਸ ਵੇਲੇ ਕੁੱਲ ਐਕਟਿਵ ਮਾਮਲੇ 8060 ਹਨ। ਰਾਏਪੁਰ ਵਿੱਚ ਸਭ ਤੋਂ ਵੱਧ 121 ਕੇਸ ਸਾਮਨੇ ਆਏ ਜਦੋਂਕਿ ਦੁਰਗ ਤੋਂ 102 ਕੇਸ ਸਾਹਮਣੇ ਆਏ ਹਨ।

  • ਰਾਜਸਥਾਨ: ਰਾਜਸਥਾਨ ਨੂੰ ਅੱਜ ਦੁਪਹਿਰ ਕੋਵਿਡ-19 ਵੈਕਸੀਨ ਦੀਆਂ 20,000 ਖੁਰਾਕਾਂ ਦੀ ਪਹਿਲੀ ਖੇਪ ਮਿਲੀ ਹੈ। ਟੀਕਾ ਤਿੰਨ ਡੱਬਿਆਂ ਵਿੱਚ ਭਰਿਆ ਹੋਇਆ ਸੀ ਜੋ ਜੈਪੁਰ ਵਿੱਚ ਰਾਜ ਪੱਧਰੀ ਸਟੋਰੇਜ ਸੈਂਟਰ ਲਿਜਾਇਆ ਗਿਆ ਸੀ। ਮੰਗਲਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ 429 ਨਵੇਂ ਕੇਸ ਆਏ, 568 ਰਿਕਵਰਡ ਹੋਏ ਅਤੇ 2 ਮੌਤਾਂ ਹੋਈਆਂ ਹਨ। ਇਸ ਵੇਲੇ 6585 ਐਕਟਿਵ ਕੇਸ ਹਨ। ਕੁੱਲ ਕੇਸਾਂ ਦੀ ਗਿਣਤੀ 3,13,425 ਹੈ, ਜਦਕਿ ਕੁੱਲ ਰਿਕਵਰਡ ਕੇਸਾਂ ਦੀ ਗਿਣਤੀ ਹੁਣ 3,04,104 ਹੈ। ਇਸ ਦੇ ਨਾਲ ਹੀ, ਕੋਵਿਡ-19 ਕਾਰਨ 2736 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

  • ਗੋਆ: ਗੋਆ ਲਈ ਕੋਵਿਡ-19 ਟੀਕੇ ਦੀ ਪਹਿਲੀ ਖੇਪ ਅੱਜ ਸਵੇਰੇ ਪਹੁੰਚ ਗਈ ਹੈ। ਦੋ ਡੱਬਿਆਂ ਵਿੱਚ 2350 ਸ਼ੀਸ਼ੀਆਂ (ਜਿਨ੍ਹਾਂ ਵਿੱਚ ਹਰੇਕ ਵਿੱਚ 10 ਖੁਰਾਕਾਂ) ਵਿੱਚ ਕੁੱਲ 23,500 ਸ਼ਾਟ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਹਨ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਟੀਕੇ ਅਧਿਕਾਰੀਆਂ ਦੁਆਰਾ ਢੁੱਕਵੇਂ ਢੰਗ ਨਾਲ ਸਟੋਰ ਕੀਤੇ ਜਾ ਰਹੇ ਹਨ ਅਤੇ ਟੀਕਾਕਰਨ ਦੇ ਦਿਨ ਤੋਂ 24 ਘੰਟੇ ਪਹਿਲਾਂ ਸਾਰੇ ਕੇਂਦਰਾਂ ਵਿੱਚ ਵੰਡੇ ਜਾਣਗੇ। ਮੰਗਲਵਾਰ ਨੂੰ ਗੋਆ ਵਿੱਚ ਕੋਵਿਡ-19 ਦੇ 92 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸ ਵਧ ਕੇ 51,983 ਹੋ ਗਏ ਹਨ। ਇਸ ਤੋਂ ਇਲਾਵਾ, ਉਸੇ ਦਿਨ 94 ਮਰੀਜ਼ ਠੀਕ ਹੋਏ ਹਨ ਅਤੇ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ। ਇਸ ਦੇ ਨਾਲ, ਇਲਾਜ਼ ਹੋਏ ਮਰੀਜ਼ਾਂ ਦੀ ਗਿਣਤੀ 50,437 ਹੋ ਗਈ ਹੈ, ਜਦੋਂ ਕਿ ਰਾਜ ਵਿੱਚ ਰਿਕਵਰੀ ਦੀ ਦਰ 97.03 ਫ਼ੀਸਦੀ ਹੈ। ਇਸ ਵੇਲੇ ਰਾਜ ਵਿੱਚ 797 ਐਕਟਿਵ ਕੇਸ ਹਨ।

 

 

ਫੈਕਟਚੈੱਕ

 

 

http://static.pib.gov.in/WriteReadData/userfiles/image/image005D9VQ.png

 

http://static.pib.gov.in/WriteReadData/userfiles/image/image0064EJA.png

http://static.pib.gov.in/WriteReadData/userfiles/image/image007LY1W.png

 

http://static.pib.gov.in/WriteReadData/userfiles/image/image00840XA.png

 

http://static.pib.gov.in/WriteReadData/userfiles/image/image009VSYJ.png

 

http://static.pib.gov.in/WriteReadData/userfiles/image/image010DR6K.png

 

Image

 

Image

 

*******

ਵਾਈਬੀ



(Release ID: 1688707) Visitor Counter : 347