ਪ੍ਰਧਾਨ ਮੰਤਰੀ ਦਫਤਰ

ਦਿੱਲੀ ਮੈਟਰੋ ਦੀ ਮੈਜੈਂਟਾ ਲਾਈਨ ‘ਤੇ ਡਰਾਇਵਰਲੈੱਸ ਟ੍ਰੇਨ ਅਪਰੇਸ਼ਨਸ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 DEC 2020 1:29PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ,  ਦਿੱਲੀ  ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ,  DMRC  ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੰਗੂ ਸਿੰਘ ਜੀ,  ਦੇਸ਼ ਵਿੱਚ ਚਲ ਰਹੇ ਮੈਟਰੋ ਪ੍ਰੋਜੈਕਟਾਂ ਦੇ ਸੀਨੀਅਰ ਪਦ-ਅਧਿਕਾਰੀ ਗਣ,  ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

 

ਮੈਨੂੰ ਅੱਜ ਤੋਂ ਲਗਭਗ ਤਿੰਨ ਸਾਲ ਪਹਿਲਾਂ ਮੈਜੈਂਟਾ ਲਾਈਨ ਦੇ ਉਦਘਾਟਨ ਦਾ ਸੁਭਾਗ ਮਿਲਿਆ ਸੀ।  ਅੱਜ ਫਿਰ,  ਇਸੇ ਰੂਟ ‘ਤੇ ਦੇਸ਼ ਦੀ ਪਹਿਲੀ ਪੂਰੀ ਤਰ੍ਹਾਂ ਨਾਲ Automated Metro ,  ਜਿਸ ਨੂੰ ਅਸੀਂ ਬੋਲ-ਚਾਲ ਦੀ ਭਾਸ਼ਾ ਵਿੱਚ ‘ਡਰਾਇਵਰਲੈੱਸ ਮੈਟਰੋ’ ਵੀ ਕਹਿੰਦੇ ਹਾਂ,  ਇਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ।  ਇਹ ਦਿਖਾਉਂਦਾ ਹੈ ਕਿ ਭਾਰਤ ਕਿਤਨੀ ਤੇਜ਼ੀ ਨਾਲ ਸਮਾਰਟ ਸਿਸਟਮ ਦੀ ਤਰਫ ਅੱਗੇ ਵਧ ਰਿਹਾ ਹੈ।  ਅੱਜ National Common Mobility Card ,  ਇਸ ਨਾਲ ਵੀ ਦਿੱਲੀ ਮੈਟਰੋ ਜੁੜ ਰਹੀ ਹੈ।  ਪਿਛਲੇ ਸਾਲ ਅਹਿਮਦਾਬਾਦ ਤੋਂ ਇਸ ਦੀ ਸ਼ੁਰੂਆਤ ਹੋਈ ਸੀ।  ਅੱਜ ਇਸ ਦਾ ਵਿਸਤਾਰ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ਵਿੱਚ ਹੋ ਰਿਹਾ ਹੈ।  ਅੱਜ ਦਾ ਇਹ ਆਯੋਜਨ Urban development ਲਈ urban ready ਅਤੇ future ready ਕਰਨ ਦਾ ਯਤਨ ਹੈ।  

 

ਸਾਥੀਓ , 

ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਦੇਸ਼ ਨੂੰ ਅੱਜ ਤਿਆਰ ਕਰਨਾ,  ਅੱਜ ਕੰਮ ਕਰਨਾ,  ਇਹ ਗਵਰਨੈਂਸ ਦੀ ਅਹਿਮ ਜ਼ਿੰਮੇਵਾਰੀ ਹੈ।  ਲੇਕਿਨ ਕੁਝ ਦਹਾਕੇ ਪਹਿਲਾਂ ਜਦੋਂ ਸ਼ਹਿਰੀਕਰਨ -  urbanization ਦਾ ਅਸਰ ਅਤੇ urbanization ਦਾ ਭਵਿੱਖ ,  ਦੋਵੇਂ ਹੀ ਬਿਲਕੁਲ ਸਾਫ਼ ਸਨ,  ਉਸ ਸਮੇਂ ਇੱਕ ਅਲੱਗ ਹੀ ਰਵੱਈਆ ਦੇਸ਼ ਨੇ ਦੇਖਿਆ।  ਭਵਿੱਖ ਦੀਆਂ ਜ਼ਰੂਰਤਾਂ ਨੂੰ ਲੈ ਕੇ ਉਤਨਾ ਧਿਆਨ ਨਹੀਂ ਸੀ,  ਅੱਧੇ-ਅਧੂਰੇ ਮਨ ਨਾਲ ਕੰਮ ਹੁੰਦਾ ਸੀ ,  ਭਰਮ ਦੀ ਸਥਿਤੀ ਬਣੀ ਰਹਿੰਦੀ ਸੀ।  ਉਸ ਸਮੇਂ ਤੇਜ਼ੀ ਨਾਲ ਸ਼ਹਰੀਕਰਨ ਹੋ ਰਿਹਾ ਹੈ ,  ਲੇਕਿਨ ਇਸ ਦੇ After Effects ਨਾਲ ਨਜਿੱਠਣ ਲਈ ਸਾਡੇ ਸ਼ਹਿਰਾਂ ਨੂੰ ਉਤਨੀ ਤੇਜ਼ੀ ਨਾਲ ਤਿਆਰ ਨਹੀਂ ਕੀਤਾ ਗਿਆ।  ਪਰਿਣਾਮ ਇਹ ਹੋਇਆ ਕਿ ਦੇਸ਼  ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸ਼ਹਿਰੀ Infrastructure ਦੀ ਮੰਗ ਅਤੇ ਪੂਰਤੀ ਵਿੱਚ ਬਹੁਤ ਜ਼ਿਆਦਾ ਅੰਤਰ ਆ ਗਿਆ। 

 

ਸਾਥੀਓ , 

ਇਸ ਸੋਚ ਤੋਂ ਅਲੱਗ ,  ਆਧੁਨਿਕ ਸੋਚ ਇਹ ਕਹਿੰਦੀ ਹੈ ਸ਼ਹਿਰੀਕਰਨ ਨੂੰ ਚੁਣੌਤੀ ਨਾ ਮੰਨ ਕੇ ਇੱਕ ਅਵਸਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ।  ਇੱਕ ਅਜਿਹਾ ਅਵਸਰ ਜਿਸ ਵਿੱਚ ਅਸੀਂ ਦੇਸ਼ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ ਬਣਾ  ਸਕਦੇ  ਹਾਂ।  ਇੱਕ ਅਜਿਹਾ ਅਵਸਰ ਜਿਸ ਦੇ ਨਾਲ ਅਸੀਂ Ease of Living ਵਧਾ  ਸਕਦੇ  ਹਾਂ।  ਸੋਚ ਦਾ ਇਹ ਅੰਤਰ ਸ਼ਹਿਰੀਕਰਨ  ਦੇ ਹਰ ਆਯਾਮ ਵਿੱਚ ਦਿਖਦਾ ਹੈ।  ਦੇਸ਼ ਵਿੱਚ ਮੈਟਰੋ ਰੇਲ ਦਾ ਨਿਰਮਾਣ ਵੀ ਇਸ ਦੀ ਇੱਕ ਉਦਾਹਰਣ ਹੈ। ਦਿੱਲੀ ਵਿੱਚ ਹੀ ਮੈਟਰੋ ਦੀ ਚਰਚਾ ਵਰ੍ਹਿਆਂ ਤੱਕ ਚਲੀ।  ਲੇਕਿਨ ਪਹਿਲੀ ਮੈਟਰੋ ਚਲੀ ਅਟਲ ਜੀ ਦੇ ਪ੍ਰਯਤਨਾਂ ਨਾਲ। ਇੱਥੇ ਜੋ ਮੈਟਰੋ ਸਰਵਿਸ  ਦੇ ਇਤਨੇ experts ਇਸ ਪ੍ਰੋਗਰਾਮ ਵਿੱਚ ਜੁੜੇ ਹਨ।  ਉਹ ਵੀ ਇਸ ਨੂੰ ਭਲੀ - ਭਾਂਤੀ ਜਾਣਦੇ ਹਨ ਕਿ ਮੈਟਰੋ ਨਿਰਮਾਣ ਦੀ ਕੀ ਸਥਿਤੀ ਸੀ। 

 

ਸਾਥੀਓ , 

ਸਾਲ 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ,  ਉਸ ਸਮੇਂ ਸਿਰਫ 5 ਸ਼ਹਿਰਾਂ ਵਿੱਚ ਮੈਟਰੋ ਰੇਲ ਸੀ।  ਅੱਜ 18 ਸ਼ਹਿਰਾਂ ਵਿੱਚ ਮੈਟਰੋ ਰੇਲ ਦੀ ਸੇਵਾ ਹੈ।  ਸਾਲ 2025 ਤੱਕ ਅਸੀਂ ਇਸ ਨੂੰ 25 ਤੋਂ ਜ਼ਿਆਦਾ ਸ਼ਹਿਰਾਂ ਤੱਕ ਵਿਸਤਾਰ ਦੇਣ ਵਾਲੇ ਹਾਂ।  ਸਾਲ 2014 ਵਿੱਚ ਦੇਸ਼ ਵਿੱਚ ਸਿਰਫ 248 ਕਿਲੋਮੀਟਰ ਮੈਟਰੋ ਲਾਇਨਸ ਅਪਰੇਸ਼ਨਲ ਸਨ।  ਅੱਜ ਇਹ ਕਰੀਬ ਤਿੰਨ ਗੁਣਾ ਯਾਨੀ ਸੱਤ ਸੌ ਕਿਲੋਮੀਟਰ ਤੋਂ ਜ਼ਿਆਦਾ ਹੈ।  ਸਾਲ 2025 ਤੱਕ ਅਸੀਂ ਇਸ ਦਾ ਵਿਸਤਾਰ 1700 ਕਿਲੋਮੀਟਰ ਤੱਕ ਕਰਨ ਦਾ ਪ੍ਰਯਤਨ ਕਰ ਰਹੇ ਹਾਂ।  ਸਾਲ 2014 ਵਿੱਚ ਮੈਟਰੋ ‘ਤੇ ਸਵਾਰੀ ਕਰਨ ਵਾਲਿਆਂ ਦੀ ਸੰਖਿਆ 17 ਲੱਖ ਪ੍ਰਤੀਦਿਨ ਸੀ।  ਹੁਣ ਇਹ ਸੰਖਿਆ ਪੰਜ ਗੁਣਾ ਵਧ ਗਈ ਹੈ।  ਹੁਣ 85 ਲੱਖ ਲੋਕ ਹਰ ਦਿਨ ਮੈਟਰੋ ‘ਤੇ ਸਵਾਰੀ ਕਰਦੇ ਹਨ।  ਯਾਦ ਰੱਖੋ ਇਹ ਸਿਰਫ ਅੰਕੜੇ ਨਹੀਂ ਹਨ ਇਹ ਕਰੋੜਾਂ ਭਾਰਤੀਆਂ  ਦੇ ਜੀਵਨ ਵਿੱਚ ਆ ਰਹੀ Ease of Living  ਦੇ ਪ੍ਰਮਾਣ ਹਨ।  ਇਹ ਸਿਰਫ ਇੱਟ ਪੱਥਰ ,  ਕੰਕਰੀਟ ਅਤੇ ਲੋਹੇ ਦੇ ਬਣੇ Infrastructure ਨਹੀਂ ਹਨ ਬਲਕਿ ਦੇਸ਼  ਦੇ ਨਾਗਰਿਕਾਂ ,  ਦੇਸ਼  ਦੀਆਂ ਮਿਡਲ ਕਲਾਸ ਦੀਆਂ ਆਕਾਂਖਿਆਵਾਂ ਪੂਰਾ ਹੋਣ ਦੇ ਸਾਖੀ ਹਨ।

ਸਾਥੀਓ ,  

ਆਖਿਰ ਇਹ ਪਰਿਵਰਤਨ ,  ਇਹ ਬਦਲਾਅ ਆਇਆ ਕਿਵੇਂ ?  ਬਿਊਰੋਕ੍ਰੇਸੀ ਉਹੀ ਹੈ ,  ਲੋਕ ਉਹੀ ਹਨ,  ਫਿਰ ਕਿਵੇਂ ਇਤਨਾ ਤੇਜ਼ ਕੰਮ ਹੋਇਆ ?  ਇਸ ਦੀ ਵਜ੍ਹਾ ਇਹੀ ਰਹੀ ਕਿ ਅਸੀਂ ਸ਼ਹਿਰੀਕਰਨ ਨੂੰ ਚੁਣੌਤੀ ਨਹੀਂ ਬਲਕਿ ਅਵਸਰ  ਦੇ ਰੂਪ ਦੇਖਿਆ।  ਸਾਡੇ ਦੇਸ਼ ਵਿੱਚ ਪਹਿਲਾਂ ਕਦੇ ਮੈਟਰੋ ਨੂੰ ਲੈ ਕੇ ਕੋਈ ਨੀਤੀ ਹੀ ਨਹੀਂ ਸੀ।  ਕੋਈ ਨੇਤਾ ਕਿਤੇ ਵਾਅਦਾ ਕਰ ਆਉਂਦਾ ਸੀ ,  ਕੋਈ ਸਰਕਾਰ ਕਿਸੇ ਨੂੰ ਸੰਤੁਸ਼ਟ ਕਰਨ ਲਈ ਮੈਟਰੋ ਦਾ ਐਲਾਨ ਕਰ ਦਿੰਦੀ ਸੀ।  ਸਾਡੀ ਸਰਕਾਰ ਨੇ ਇਸ helotism ਤੋਂ ਬਾਹਰ ਆ ਕੇ ਮੈਟਰੋ  ਦੇ ਸਬੰਧ ਵਿੱਚ ਪਾਲਿਸੀ ਵੀ ਬਣਾਈ ਅਤੇ ਉਸ ਨੂੰ ਚੌਤਰਫਾ ਰਣਨੀਤੀ  ਦੇ ਨਾਲ ਲਾਗੂ ਵੀ ਕੀਤਾ।  ਅਸੀਂ ਜ਼ੋਰ ਦਿੱਤਾ ਸਥਾਨਕ ਮੰਗ  ਦੇ ਹਿਸਾਬ ਨਾਲ ਕੰਮ ਕਰਨ ‘ਤੇ,  ਅਸੀਂ ਜ਼ੋਰ ਦਿੱਤਾ ਸਥਾਨਕ ਮਿਆਰਾਂ ਨੂੰ ਹੁਲਾਰਾ ਦੇਣ ‘ਤੇ ,  ਅਸੀਂ ਜ਼ੋਰ ਦਿੱਤਾ Make In India  ਦੇ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ‘ਤੇ ,  ਅਸੀਂ ਜ਼ੋਰ ਦਿੱਤਾ ਆਧੁਨਿਕ technology  ਦੇ ਉਪਯੋਗ ‘ਤੇ। 

 

ਸਾਥੀਓ , 

ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਦੇਸ਼  ਦੇ ਅਲੱਗ-ਅਲੱਗ ਸ਼ਹਿਰਾਂ ਦੀਆਂ ਅਲੱਗ ਜ਼ਰੂਰਤਾਂ , ਆਕਾਂਖਿਆਵਾਂ ਅਤੇ ਚੁਣੌਤੀਆਂ ਅਲੱਗ-ਅਲੱਗ ਹੁੰਦੀਆਂ ਹਨ।  ਅਗਰ ਅਸੀਂ ਇੱਕ ਹੀ ਫਿਕਸ ਮਾਡਲ ਬਣਾ ਕੇ ਮੈਟਰੋ ਰੇਲ ਦਾ ਸੰਚਾਲਨ ਕਰਦੇ ਤਾਂ ਤੇਜ਼ੀ ਨਾਲ ਵਿਸਤਾਰ ਸੰਭਵ ਹੀ ਨਹੀਂ ਸੀ।  ਅਸੀਂ ਧਿਆਨ ਦਿੱਤਾ ਕਿ ਮੈਟਰੋ ਦਾ ਵਿਸਤਾਰ ,  ਟ੍ਰਾਂਸਪੋਰਟ  ਦੇ ਆਧੁਨਿਕ ਤੌਰ - ਤਰੀਕਿਆਂ ਦੇ ਇਸਤੇਮਾਲ ਸ਼ਹਿਰ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਉੱਥੋਂ ਦੀ professional lifestyle  ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ।  ਇਹੀ ਵਜ੍ਹਾ ਹੈ ਕਿ ਅਲੱਗ-ਅਲੱਗ ਸ਼ਹਿਰਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਮੈਟਰੋ ਰੇਲ ‘ਤੇ ਕੰਮ ਹੋ ਰਿਹਾ ਹੈ।  ਮੈਂ ਤੁਹਾਨੂੰ ਕੁਝ ਉਦਾਹਰਣ ਦਿੰਦਾ ਹਾਂ -  RRTS ਯਾਨੀ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ -  ਦਿੱਲੀ ਮੇਰਠ RRTS ਦਾ ਸ਼ਾਨਦਾਰ ਮਾਡਲ ਦਿੱਲੀ ਅਤੇ ਮੇਰਠ ਦੀ ਦੂਰੀ ਨੂੰ ਘਟਾ ਕੇ ਇੱਕ ਘੰਟੇ ਤੋਂ ਵੀ ਘੱਟ ਕਰ ਦੇਵੇਗਾ। 

 

ਮੈਟਰੋ ਲਾਈਟ -  ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਯਾਤਰੀ ਸੰਖਿਆ ਘੱਟ ਹੈ ਉੱਥੇ ਮੈਟਰੋ ਲਾਈਟ ਵਰਜਨ ‘ਤੇ ਕੰਮ ਹੋ ਰਿਹਾ ਹੈ।  ਇਹ ਆਮ ਮੈਟਰੋ ਦੀ 40 ਪ੍ਰਤੀਸ਼ਤ ਲਾਗਤ ਤੋਂ ਹੀ ਤਿਆਰ ਹੋ ਜਾਂਦੀ ਹੈ।  ਮੈਟਰੋ ਨਿਓ  -  ਜਿਨ੍ਹਾਂ ਸ਼ਹਿਰਾਂ ਵਿੱਚ ਸਵਾਰੀਆਂ ਹੋਰ ਵੀ ਘੱਟ ਹਨ ਉੱਥੇ ਮੈਟਰੋ ਨਿਓ ‘ਤੇ ਕੰਮ ਹੋ ਰਿਹਾ ਹੈ।  ਇਹ ਆਮ ਮੈਟਰੋ ਦੀ 25 ਪ੍ਰਤੀਸ਼ਤ ਲਾਗਤ ਤੋਂ ਹੀ ਤਿਆਰ ਹੋ ਜਾਂਦੀ ਹੈ।  ਇਸੇ ਤਰ੍ਹਾਂ ਹੈ ਵਾਟਰ ਮੈਟਰੋ -  ਇਹ ਵੀ ਆਊਟ ਆਵ੍ ਦ ਬਾਕਸ ਸੋਚ ਦੀ ਉਦਾਹਰਣ ਹੈ।  ਜਿਨ੍ਹਾਂ ਸ਼ਹਿਰਾਂ ਵਿੱਚ ਵੱਡੀਆਂ ਵਾਟਰ ਬਾਡੀਜ਼ ਹਨ ਉੱਥੇ ਲਈ ਹੁਣ ਵਾਟਰ ਮੈਟਰੋ ‘ਤੇ ਕੰਮ ਕੀਤਾ ਜਾ ਰਿਹਾ ਹੈ।  ਇਸ ਨਾਲ ਸ਼ਹਿਰਾਂ ਨੂੰ ਬਿਹਤਰ ਕਨੈਕਟੀਵਿਟੀ  ਦੇ ਨਾਲ ਹੀ ,  ਉਨ੍ਹਾਂ ਦੇ ਪਾਸ ਮੌਜੂਦ ਟਾਪੂਆਂ  ਦੇ ਲੋਕਾਂ ਨੂੰ Last Mile connectivity ਦਾ ਲਾਭ ਮਿਲ ਸਕੇਗਾ।  ਕੋਚੀ ਵਿੱਚ ਇਹ ਕੰਮ ਤੇਜ਼ੀ ਨਾਲ ਚਲ ਰਿਹਾ ਹੈ।  ਅਤੇ

 

ਸਾਥੀਓ , 

ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਮੈਟਰੋ ਅੱਜ ਸਿਰਫ ਸੁਵਿਧਾ ਸੰਪੰਨ ਪਬਲਿਕ ਟ੍ਰਾਂਸਪੋਰਟ ਦਾ ਮਾਧਿਅਮ ਭਰ ਨਹੀਂ ਹੈ।  ਇਹ ਪ੍ਰਦੂਸ਼ਣ ਘੱਟ ਕਰਨ ਦਾ ਵੀ ਬਹੁਤ ਵੱਡਾ ਜ਼ਰੀਆ ਹੈ।  ਮੈਟਰੋ ਨੈੱਟਵਰਕ  ਦੇ ਕਾਰਨ ਸੜਕ ਤੋਂ ਹਜ਼ਾਰਾਂ ਵਾਹਨ ਘੱਟ ਹੋਏ ਹਨ ,  ਜੋ ਪ੍ਰਦੂਸ਼ਣ ਦਾ ਅਤੇ ਜਾਮ ਦਾ ਕਾਰਨ ਬਣਦੇ ਸਨ। 

 

 

 

ਸਾਥੀਓ , 

ਮੈਟਰੋ ਸਰਵਿਸਜ਼  ਦੇ ਵਿਸਤਾਰ ਲਈ ,  ਮੇਕ ਇਨ ਇੰਡੀਆ ਵੀ ਉਤਨਾ ਹੀ ਮਹੱਤਵਪੂਰਨ ਹੈ।  Make In India ਨਾਲ ਲਾਗਤ ਘੱਟ ਹੁੰਦੀ ਹੈ ,  ਵਿਦੇਸ਼ੀ ਮੁਦਰਾ ਬਚਦੀ ਹੈ ,  ਅਤੇ ਦੇਸ਼ ਵਿੱਚ ਹੀ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜਗਾਰ ਮਿਲਦਾ ਹੈ।  ਰੋਲਿੰਗ ਸਟਾਕ  ਦੇ ਮਿਆਰੀਕਰਨ ਨਾਲ ਜਿੱਥੇ ਭਾਰਤੀ Manufacturers ਨੂੰ ਲਾਭ ਹੋਇਆ ਹੈ ਉਥੇ ਹੀ ਹਰ ਕੋਚ ਦੀ ਲਾਗਤ ਹੁਣ 12 ਕਰੋੜ ਤੋਂ ਘਟ ਕੇ 8 ਕਰੋੜ ਪਹੁੰਚ ਗਈ ਹੈ।

 

ਸਾਥੀਓ,

ਅੱਜ ਚਾਰ ਵੱਡੀਆਂ ਕੰਪਨੀਆਂ ਦੇਸ਼ ਵਿੱਚ ਹੀ ਮੈਟਰੋ ਕੋਚ ਦਾ ਨਿਰਮਾਣ ਕਰ ਰਹੀਆਂ ਹਨ।  ਦਰਜਨਾਂ ਕੰਪਨੀਆ Metro Components  ਦੇ ਨਿਰਮਾਣ ਵਿੱਚ ਜੁਟੀਆਂ ਹਨ।  ਇਸ ਨਾਲ Make in India  ਦੇ ਨਾਲ ਹੀ ,  ਆਤਮਨਿਰਭਰ ਭਾਰਤ  ਦੇ ਅਭਿਯਾਨ ਨੂੰ ਮਦਦ ਮਿਲ ਰਹੀ ਹੈ।

ਸਾਥੀਓ,

ਆਧੁਨਿਕ ਤੋਂ ਆਧੁਨਿਕ ਤਕਨੀਕ ਦਾ ਇਸਤੇਮਾਲ ਇਹ ਸਮੇਂ ਦੀ ਮੰਗ ਹੈ। ਹੁਣੇ ਮੈਨੂੰ ਬਿਨਾ ਡਰਾਇਵਰ  ਦੇ ਚਲਣ ਵਾਲੀ ਮੈਟਰੋ ਰੇਲ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ।  ਅੱਜ ਇਸ ਉਪਲਬਧੀ  ਦੇ ਨਾਲ ਹੀ ਸਾਡਾ ਦੇਸ਼ ਦੁਨੀਆ  ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਇਸ ਤਰ੍ਹਾਂ ਦੀ ਸੁਵਿਧਾ ਹੈ ।  ਅਸੀਂ ਅਜਿਹੇ ਬ੍ਰੇਕਿੰਗ ਸਿਸਟਮ ਦਾ ਵੀ ਪ੍ਰਯੋਗ ਕਰ ਰਹੇ ਹਾਂ ਜਿਨ੍ਹਾਂ ਵਿੱਚ ਬ੍ਰੇਕ ਲਗਾਉਣ ‘ਤੇ 50 ਪ੍ਰਤੀਸ਼ਤ ਊਰਜਾ ਵਾਪਸ ਗ੍ਰਿੱਡ ਵਿੱਚ ਚਲੀ ਜਾਂਦੀ ਹੈ।  ਅੱਜ ਮੈਟਰੋ ਰੇਲ ਵਿੱਚ 130 ਮੈਗਾਵਾਟ ਸੋਲਰ ਪਾਵਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ,  ਜਿਸ ਨੂੰ ਵਧਾਕੇ 600 ਮੈਗਾਵਾਟ ਤੱਕ ਲਿਜਾਇਆ ਜਾਵੇਗਾ ।  Artificial Intelligence ਨਾਲ ਲੈਸ ਪਲੈਟਫਾਰਮਸ ਅਤੇ ਸਕ੍ਰੀਨਿੰਗ ਦਰਵਾਜ਼ੇ,  ਇਨ੍ਹਾਂ ਆਧੁਨਿਕ ਤਕਨੀਕਾਂ ‘ਤੇ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

ਸਾਥੀਓ,

ਆਧੁਨਿਕੀਕਰਨ ਦੇ ਲਈ ਇੱਕ ਹੀ ਤਰ੍ਹਾਂ  ਦੇ ਮਿਆਰ ਅਤੇ ਸੁਵਿਧਾਵਾਂ ਉਪਲਬਧ ਕਰਵਾਉਣਾ ਬਹੁਤ ਜ਼ਰੂਰੀ ਹੈ।  ਰਾਸ਼ਟਰੀ ਪੱਧਰ ‘ਤੇ Common Mobility Card ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ  ਹੈ।  ਕਾਮਨ ਮੋਬਿਲਿਟੀ ਕਾਰਡ ਦਾ ਉਦੇਸ਼ ਬਿਲਕੁਲ ਸਪਸ਼ਟ ਹੈ। ਤੁਸੀ ਜਿੱਥੇ ਕਿਤੇ ਤੋਂ ਵੀ ਯਾਤਰਾ ਕਰੋ ,  ਤੁਸੀਂ ਜਿਸ ਵੀ public transport ਤੋਂ ਯਾਤਰਾ ਕਰੋ,  ਇਹ ਇੱਕ ਕਾਰਡ ਤੁਹਾਨੂੰ integrated access ਦੇਵੇਗਾ ।  ਯਾਨੀ ,  ਇੱਕ ਕਾਰਡ ਹੀ ਹਰ ਜਗ੍ਹਾ ਦੇ ਲਈ ਕਾਫੀ ਹੈ।  ਇਹ ਹਰ ਜਗ੍ਹਾ ਚਲੇਗਾ।

ਸਾਥੀਓ,

ਮੈਟਰੋ ਵਿੱਚ ਸਫਰ ਕਰਨ ਵਾਲੇ ਜਾਣਦੇ ਹਨ ,  ਕਿਸ ਤਰ੍ਹਾਂ ਅਕਸਰ ਸਿਰਫ ਇੱਕ ਟੋਕਨ ਲੈਣ ਲਈ ਕਿਤਨੀ-ਕਿਤਨੀ ਦੇਰ ਲਾਈਨ ਵਿੱਚ ਲਗੇ ਰਹਿਣਾ ਹੁੰਦਾ ਸੀ।  ਦਫ਼ਤਰ ਜਾਂ ਕਾਲਜ ਪਹੁੰਚਣ ਵਿੱਚ ਦੇਰ ਹੋ ਰਹੀ ਹੈ,  ਅਤੇ ਉੱਪਰ ਤੋਂ ਟਿਕਟ ਦੀ ਪਰੇਸ਼ਾਨੀ ।  ਮੈਟਰੋ ਤੋਂ ਉਤਰ ਵੀ ਗਏ ਤਾਂ ਬਸ ਦਾ ਟਿਕਟ!  ਅੱਜ ਜਦੋਂ ਹਰ ਕਿਸੇ  ਦੇ ਪਾਸ ਸਮੇਂ ਦੀ ਕਮੀ ਹੈ ਤਾਂ ਰਸਤਿਆਂ ਵਿੱਚ ਸਮਾਂ ਨਹੀਂ ਗਵਾਇਆ ਜਾ ਸਕਦਾ।  ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਅਜਿਹੀਆਂ ਦਿੱਕਤਾਂ ਹੁਣ ਦੇਸ਼  ਦੇ ਲੋਕਾਂ ਸਾਹਮਣੇ ਰੁਕਾਵਟ ਨਾ ਬਣਨ ,  ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ।

ਸਾਥੀਓ,

ਦੇਸ਼ ਦੀ ਸਮਰੱਥਾ ਅਤੇ ਸੰਸਾਧਨਾਂ ਦਾ ਦੇਸ਼ ਦੇ ਵਿਕਾਸ ਵਿੱਚ ਸਹੀ ਇਸਤੇਮਾਲ ਹੋਵੇ ,  ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ।  ਅੱਜ ਤਮਾਮ ਵਿਵਸਥਾਵਾਂ ਨੂੰ ਏਕੀਕ੍ਰਿਤ ਕਰਕੇ ਦੇਸ਼ ਦੀ ਤਾਕਤ ਨੂੰ ਵਧਾਇਆ ਜਾ ਰਿਹਾ ਹੈ ,  ਏਕ ਭਾਰਤ - ਸ਼੍ਰੇਸ਼ਠ ਭਾਰਤ ਨੂੰ ਮਜਬੂਤ ਕੀਤਾ ਜਾ ਰਿਹਾ ਹੈ।  ਵੰਨ ਨੇਸ਼ਨ,  ਵੰਨ ਮੋਬਿਲਿਟੀ ਕਾਰਡ ਦੀ ਤਰ੍ਹਾਂ ਹੀ ਬੀਤੇ ਸਾਲਾਂ ਵਿੱਚ ਸਾਡੀ ਸਰਕਾਰ ਨੇ ਦੇਸ਼ ਦੀਆਂ ਵਿਵਸਥਾਵਾਂ ਦਾ ਏਕੀਕਰਣ ਕਰਨ ਦੇ ਲਈ ਅਨੇਕ ਕੰਮ ਕੀਤੇ ਹਨ ।  One Nation ,  One Fast tag ਨਾਲ ਦੇਸ਼ਭਰ  ਦੇ highway ‘ਤੇ travel seamless ਹੋਇਆ ਹੈ।  ਗ਼ੈਰ-ਜ਼ਰੂਰੀ ਰੋਕਟੋਕ ਰੁਕੀ ਹੈ ।  ਜਾਮ ਤੋਂ ਮੁਕਤੀ ਮਿਲੀ ਹੈ,  ਦੇਸ਼ ਦਾ ਸਮਾਂ ਅਤੇ ਦੇਰੀ ਨਾਲ ਹੋਣ ਵਾਲਾ ਨੁਕਸਾਨ ਘੱਟ ਹੋਇਆ ਹੈ।  ਵੰਨ ਨੇਸ਼ਨ ,  ਵੰਨ ਟੈਕਸ ਯਾਨੀ GST ਤੋਂ ਦੇਸ਼ਭਰ ਵਿੱਚ ਟੈਕਸ ਦਾ ਜਾਮ ਸਮਾਪਤ ਹੋਇਆ ਹੈ ,  ਡਾਇਰੈਕਟ ਟੈਕਸ ਨਾਲ ਜੁੜੀ ਵਿਵਸਥਾ ਇੱਕੋ ਜਿਹੀ ਹੋਈ ਹੈ।  One Nation ,  One Power Grid ਨਾਲ ਦੇਸ਼  ਦੇ ਹਰ ਹਿੱਸੇ ਵਿੱਚ ਲੋੜੀਂਦੀ ਅਤੇ ਨਿਰੰਤਰ ਬਿਜਲੀ ਦੀ ਉਪਲਬਧਤਾ ਸੁਨਿਸ਼ਚਿਤ ਹੋ ਰਹੀ ਹੈ।

ਬਿਜਲੀ ਦਾ ਨੁਕਸਾਨ ਘੱਟ ਹੋਇਆ ਹੈ।  ਵੰਨ ਨੇਸ਼ਨ ,  ਵੰਨ ਗੈਸ ਗ੍ਰਿਡ,  ਇਸ ਨਾਲ ਸਮੁੰਦਰ ਤੋਂ ਦੂਰ ਦੇਸ਼  ਦੇ ਉਨ੍ਹਾਂ ਹਿੱਸਿਆਂ ਦੀ Seamless Gas Connectivity ਸੁਨਿਸ਼ਚਿਤ ਹੋ ਰਹੀ ਹੈ,  ਜਿੱਥੇ ਗੈਸ ਅਧਾਰਿਤ ਜੀਵਨ ਅਤੇ ਅਰਥਵਿਵਸਥਾ ਪਹਿਲਾਂ ਸੁਪਨਾ ਹੋਇਆ ਕਰਦੀ ਸੀ।  ਵੰਨ ਨੇਸ਼ਨ , ਵੰਨ ਹੈਲਥ ਇੰਸ਼ੋਰੈਂਸ ਸਕੀਮ ਯਾਨੀ ਆਯੁਸ਼ਮਾਨ ਭਾਰਤ ਨਾਲ ਦੇਸ਼ ਦੇ ਕਰੋੜਾਂ ਲੋਕ ਇੱਕ ਰਾਜ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਵੀ ਕਿਤੇ ਵੀ ਇਸ ਦਾ ਲਾਭ ਲੈ ਰਹੇ ਹਨ ।  One Nation ,  One Ration Card ,  ਇਸ ਨਾਲ ਵੀ ਇੱਕ ਸਥਾਨ ਤੋਂ ਦੂਜੇ ਸਥਾਨ ਜਾਣ ਵਾਲੇ ਨਾਗਰਿਕਾਂ ਨੂੰ ਨਵਾਂ ਰਾਸ਼ਨ ਕਾਰਡ ਬਣਾਉਣ  ਦੇ ਚੱਕਰਾਂ ਤੋਂ ਮੁਕਤੀ ਮਿਲੀ ਹੈ ।  ਇੱਕ ਰਾਸ਼ਨ ਕਾਰਡ ਨਾਲ ਪੂਰੇ ਦੇਸ਼ ਵਿੱਚ ਕਿਤੇ ਵੀ ਸਸਤੇ ਰਾਸ਼ਨ ਦੀ ਸੁਵਿਧਾ ਸੰਭਵ ਹੋ ਪਾਈ ਹੈ ।  ਇਸੇ ਤਰ੍ਹਾਂ ਨਵੇਂ ਖੇਤੀਬਾੜੀ ਸੁਧਾਰਾਂ ਅਤੇ e - NAM ਜਿਹੀਆਂ ਵਿਵਸਥਾਵਾਂ ਨਾਲ One Nation ,  One Agriculture Market ਦੀ ਦਿਸ਼ਾ ਵਿੱਚ ਦੇਸ਼ ਅੱਗੇ ਵਧ ਰਿਹਾ ਹੈ।

साथियों,

ਸਾਥੀਓ,

ਦੇਸ਼ ਦਾ ਹਰ ਛੋਟਾ - ਵੱਡਾ ਸ਼ਹਿਰ ,  21ਵੀਂ ਸਦੀ  ਦੇ ਭਾਰਤ ਦੀ ਅਰਥਵਿਵਸਥਾ ਦਾ ਵੱਡਾ ਸੈਂਟਰ ਹੋਣ ਵਾਲਾ ਹੈ।  ਸਾਡੀ ਦਿੱਲੀ ਤਾਂ ਦੇਸ਼ ਦੀ ਰਾਜਧਾਨੀ ਵੀ ਹੈ। ਅੱਜ ਜਦੋਂ 21ਵੀਂ ਸਦੀ ਦਾ ਭਾਰਤ ਦੁਨੀਆ ਵਿੱਚ ਨਵੀਂ ਪਹਿਚਾਣ ਬਣਾ ਰਿਹਾ ਹੈ ,  ਤਾਂ ਸਾਡੀ ਰਾਜਧਾਨੀ ਵਿੱਚ ਉਹ ਸ਼ਾਨ ਰਿਫਲੈਕਟ ਹੋਣੀ ਚਾਹੀਦੀ ਹੈ।  ਇਤਨਾ ਪੁਰਾਣਾ ਸ਼ਹਿਰ ਹੋਣ ਦੀ ਵਜ੍ਹਾ ਨਾਲ ਇਸ ਵਿੱਚ ਚੁਣੌਤੀਆਂ ਜ਼ਰੂਰ ਹਨ ਲੇਕਿਨ ਇਨ੍ਹਾਂ ਚੁਣੌਤੀਆਂ  ਦੇ ਨਾਲ ਹੀ ਸਾਨੂੰ ਇਸ ਨੂੰ ਆਧੁਨਿਕਤਾ ਦੀ ਨਵੀਂ ਪਹਿਚਾਣ ਦੇਣੀ ਹੈ।  ਇਸ ਲਈ ਅੱਜ ਦਿੱਲੀ ਨੂੰ ਆਧੁਨਿਕ ਸਰੂਪ ਦੇਣ ਦੇ ਲਈ ਅਨੇਕਾਂ ਪ੍ਰਯਤਨ ਕੀਤੇ ਜਾ ਰਹੇ ਹਨ।  ਦਿੱਲੀ ਵਿੱਚ electric mobility ਨੂੰ ਵਧਾਉਣ ਦੇ ਲਈ ਸਰਕਾਰ ਨੇ ਇਨ੍ਹਾਂ ਦੀ ਖਰੀਦ ‘ਤੇ ਟੈਕਸ ਵਿੱਚ ਵੀ ਛੂਟ ਦਿੱਤੀ ਹੈ।

ਦਿੱਲੀ ਦੀਆਂ ਸੈਂਕੜੇ ਕਲੋਨੀਆਂ ਦਾ ਨਿਯਮਿਤੀਕਰਨ ਹੋਵੇ ਜਾਂ ਫਿਰ ਝੁੱਗੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ  ਨੂੰ ਬਿਹਤਰ ਆਵਾਸ ਦੇਣ  ਦੇ ਪ੍ਰਯਤਨ ।  ਦਿੱਲੀ ਦੀਆਂ ਪੁਰਾਣੀ ਸਰਕਾਰੀ ਇਮਾਰਤਾਂ ਨੂੰ ਅੱਜ ਦੀ ਜ਼ਰੂਰਤ ਦੇ ਅਨੁਸਾਰ Environmental Friendly ਬਣਾਇਆ ਜਾ ਰਿਹਾ ਹੈ।  ਜੋ ਪੁਰਾਣਾ ਇਨਫ੍ਰਾਸਟ੍ਰਕਚਰ ਹੈ ਉਸ ਨੂੰ ਆਧੁਨਿਕ ਟੈਕਨੋਲੋਜੀ ਅਧਾਰਿਤ Infrastructure ਨਾਲ ਬਦਲਿਆ ਜਾ ਰਿਹਾ ਹੈ।

ਸਾਥੀਓ,

ਦਿੱਲੀ ਵਿੱਚ ਪੁਰਾਣੇ ਟੂਰਿਸਟ ਡੈਸਟੀਨੇਸ਼ਨਸ ਦੇ ਇਲਾਵਾ 21ਵੀਂ ਸਦੀ ਦੇ ਨਵੇਂ ਆਰਕਸ਼ਣ ਵੀ ਹੋਣ,   ਇਸ ਦੇ ਲਈ ਕੰਮ ਜਾਰੀ ਹੈ ।  ਦਿੱਲੀ ,  ਇੰਟਰਨੈਸ਼ਨਲ ,  International Exhibition,  ਇੰਟਰਨੈਸ਼ਨਲ ਬਿਜ਼ਨਸ ਟੂਰਿਜ਼ਮ ਦਾ ਅਹਿਮ ਸੈਂਟਰ ਹੋਣ ਵਾਲਾ ਹੈ।  ਇਸ ਦੇ ਲਈ ਦਵਾਰਕਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੈਂਟਰ ਬਣ ਰਿਹਾ ਹੈ।  ਇਸੇ ਤਰ੍ਹਾਂ ਇੱਕ ਤਰਫ ਜਿੱਥੇ ਨਵੀਂ ਸੰਸਦ ਦੇ ਭਵਨ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ ,  ਉਥੇ ਹੀ ਇੱਕ ਬਹੁਤ ਵੱਡੇ ਭਾਰਤ ਵੰਦਨਾ ਪਾਰਕ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ ।  ਅਜਿਹੇ ਹਰ ਕੰਮ ਨਾਲ ਦਿੱਲੀ ਵਾਲਿਆਂ ਦੇ ਲਈ ਹਜ਼ਾਰਾਂ ਰੋਜ਼ਗਾਰ ਵੀ ਬਣ ਰਹੇ ਹਨ ਅਤੇ ਸ਼ਹਿਰ ਦੀ ਤਸਵੀਰ ਵੀ ਬਦਲ ਰਹੀ ਹੈ।

ਦਿੱਲੀ 130 ਕਰੋੜ ਤੋਂ ਅਧਿਕ ਆਬਾਦੀ ਦੀ ,  ਦੁਨੀਆ ਦੀ ਵੱਡੀ ਆਰਥਿਕ ਅਤੇ ਰਣਨੀਤਕ ਤਾਕਤ ਦੀ ਰਾਜਧਾਨੀ ਹੈ,  ਉਸੇ ਸ਼ਾਨ ਦੇ ਦਰਸ਼ਨ ਇੱਥੇ ਹੋਣੇ ਚਾਹੀਦੇ ਹਨ ।  ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ ਕੰਮ ਕਰਦੇ ਹੋਏ,  ਦਿੱਲੀ ਦੇ ਨਾਗਰਿਕਾਂ ਦਾ ਜੀਵਨ ਹੋਰ ਬਿਹਤਰ ਬਣਾਵਾਂਗੇ ,  ਦਿੱਲੀ ਨੂੰ ਹੋਰ ਆਧੁਨਿਕ ਬਣਾਵਾਂਗੇ ।

ਇੱਕ ਵਾਰ ਫਿਰ ਨਵੀਂ ਸੁਵਿਧਾਵਾਂ ਦੇ ਲਈ ਮੈਂ ਦੇਸ਼ ਨੂੰ ਵੀ ਅਤੇ ਦਿੱਲੀਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਧੰਨਵਾਦ! 

 

***

 

ਡੀਐੱਸ/ਏਕੇਜੇ/ਐੱਨਐੱਸ(Release ID: 1684183) Visitor Counter : 232