ਪ੍ਰਧਾਨ ਮੰਤਰੀ ਦਫਤਰ

ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲੇ ਮੰਤਰੀ ਸ਼੍ਰੀ ਡੋਮਿਨਿਕ ਰਾਬ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 16 DEC 2020 1:18PM by PIB Chandigarh

ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲੇ ਮੰਤਰੀ, ਸ਼੍ਰੀ ਡੋਮਿਨਿਕ ਰਾਬ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜੌਨਸਨ ਦੇ ਨਾਲ ਹੁਣੇ ਹਾਲ ਹੀ ਵਿੱਚ ਟੈਲੀਫੋਨ ‘ਤੇ ਹੋਈ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਭਾਰਤ-ਬ੍ਰਿਟੇਨ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਪ੍ਰਵਾਸ ਅਤੇ ਗਤੀਸ਼ੀਲਤਾ, ਸਿੱਖਿਆ, ਊਰਜਾ, ਜਲਵਾਯੂ ਪਰਿਵਰਤਨ ਅਤੇ ਸਿਹਤ ਨੂੰ ਸ਼ਾਮਲ ਕਰਦੇ ਹੋਏ ਦੁਵੱਲੇ ਸਬੰਧਾਂ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਦੇ ਲਈ ਇੱਕ ਮਹੱਤਵਪੂਰਨ ਅਤੇ ਨਤੀਜਾ-ਮੁਖੀ ਸਮੁੱਚਾ ਰੋਡਮੈਪ ਤਿਆਰ ਕਰਨ ਦੀ ਤਾਕੀਦ ਕੀਤੀ।

 

ਵਿਦੇਸ਼ ਮੰਤਰੀ ਸ਼੍ਰੀ ਰਾਬ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਤਰਫੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਹੁਣੇ ਹਾਲ ਹੀ ਵਿੱਚ ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੁਆਰਾ ਸਹਿ-ਮੇਜ਼ਬਾਨੀ ਵਿੱਚ ਆਯੋਜਿਤ ਕਲਾਈਮੇਟ ਐਂਬੀਸ਼ਨ ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੀ ਸਰਕਾਰ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ ਦੇ ਅਧਾਰ ‘ਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਤੇ ਆਮ ਆਲਮੀ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕਰਨ ਦੀਆਂ ਸਮਰੱਥਾਵਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ।

 

ਵਿਦੇਸ਼ ਮੰਤਰੀ ਸ਼੍ਰੀ ਰਾਬ ਨੇ ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇੱਕ ਪੱਤਰ ਵੀ ਸੌਂਪਿਆ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਾਲ 2021 ਵਿੱਚ ਯੂਨਾਇਟਿਡ ਕਿੰਗਡਮ (ਬ੍ਰਿਟੇਨ) ਦੀ ਅਗਵਾਈ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਜੀ-7 ਬੈਠਕ ਦੇ ਲਈ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਹ ਸੱਦਾ ਸਵੀਕਾਰ ਕੀਤਾ।

 

ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ, ਨਵੀਂ ਦਿੱਲੀ ਵਿੱਚ ਭਾਰਤ ਦੇ 72ਵੇਂ ਗਣਤੰਤਰ ਦਿਵਸ ਸਮਾਰੋਹ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਅਗਵਾਨੀ ਕਰਨ ਦੀ ਆਪਣੀ ਉਤਸੁਕਤਾ ਵੀ ਜ਼ਾਹਿਰ ਕੀਤੀ।

 

  **********

 

ਡੀਐੱਸ/ਐੱਸਐੱਚ



(Release ID: 1681128) Visitor Counter : 122