ਪ੍ਰਧਾਨ ਮੰਤਰੀ ਦਫਤਰ

ਐੱਨਐੱਚ-19 ਦੇ ਵਾਰਾਣਸੀ-ਪ੍ਰਯਾਗਰਾਜ ਸੈਕਸ਼ਨ ਦੇ ਛੇ ਲੇਨ ਚੌੜ੍ਹੀਕਰਨ ਪ੍ਰੋਜੈਕਟ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 NOV 2020 6:40PM by PIB Chandigarh

ਹਰ-ਹਰ ਮਹਾਦੇਵ!

 

ਮੇਰੀ ਕਾਸ਼ੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

 

ਆਪ ਸਬਕੇ ਪ੍ਰਣਾਮ ਬਾ!

 

ਵਿਸ਼ੇਸ਼ ਕਰਕੇ ਰਾਜਾਤਾਲਾਬ, ਮਿਰਜਾਮੁਰਾਦ, ਕਛਵਾ, ਕਸਪੇਠੀ, ਰੋਹਨੀਆ, ਸੇਵਾਪੁਰੀ ਖੇਤਰ ਦੇ ਅੰਨਦੇਵਤਾ ਲੋਗਨ ਕੇ ਪ੍ਰਣਾਮ ਹੌ !

 

ਆਪ ਸਭ ਨੂੰ ਦੇਵ ਦੀਪਾਵਲੀ ਅਤੇ ਗੁਰਪੁਰਬ ਦੀਆਂ ਢੇਰਾਂ ਵਧਾਈਆਂ ਅਤੇ ਸ਼ੁਭਕਾਮਨਾਵਾਂ!!

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ ਜੀ, ਸੰਸਦ ਵਿੱਚ ਮੇਰੇ ਸਾਥੀ ਭਾਈ ਰਮੇਸ਼ ਚੰਦ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਕਾਸ਼ੀ ਦੇ ਮੇਰੇ ਪਿਆਰੇ ਭੈਣੋਂ ਅਤੇ ਭਾਈਓ,

 

ਦੇਵ ਦੀਪਾਵਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਅੱਜ ਕਾਸ਼ੀ ਨੂੰ ਆਧੁਨਿਕ ਇਨਫ੍ਰਾਸਟਰਕਚਰ ਦਾ ਇੱਕ ਹੋਰ ਉਪਹਾਰ ਮਿਲ ਰਿਹਾ ਹੈ। ਇਸ ਦਾ ਲਾਭ ਕਾਸ਼ੀ ਦੇ ਨਾਲ ਹੀ ਪ੍ਰਯਾਗਰਾਜ ਦੇ ਲੋਕਾਂ ਨੂੰ ਵੀ ਹੋਵੇਗਾ। ਆਪ ਸਭ ਨੂੰ ਬਹੁਤ-ਬਹੁਤ ਵਧਾਈ।

 

ਮੈਨੂੰ ਯਾਦ ਹੈ, ਸਾਲ 2013 ਵਿੱਚ ਮੇਰੀ ਪਹਿਲੀ ਜਨ ਸਭਾ ਇਸੇ ਮੈਦਾਨ ‘ਤੇ ਹੋਈ ਸੀ ਅਤੇ ਤਦ ਇੱਥੋਂ ਗੁਜਰਨ ਵਾਲਾ ਹਾਈਵੇ 4 ਲੇਨ ਦਾ ਸੀ। ਅੱਜ ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ, ਇਹ ਹਾਈਵੇ 6 ਲੇਨ ਹੋ ਚੁੱਕਿਆ ਹੈ। ਪਹਿਲਾ ਜੋ ਲੋਕ ਪਹਿਲਾਂ ਹੰਡੀਆ ਤੋਂ ਰਾਜਾਤਾਲਾਬ ਆਉਂਦੇ-ਜਾਂਦੇ ਸਨ, ਉਨ੍ਹਾਂ ਨੂੰ ਪਤਾ ਹੈ ਕਿ ਇਸ ਹਾਈਵੇਅ 'ਤੇ ਕਿਤਨੀਆਂ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਸਨ। ਜਗ੍ਹਾ-ਜਗ੍ਹਾ ਜਾਮ, ਬਹੁਤ ਹੌਲੀ ਟ੍ਰੈਫਿਕ, ਦਿੱਲੀ ਅਤੇ ਦੂਸਰੇ ਸ਼ਹਿਰਾਂ ਤੋਂ ਵੀ ਜੋ ਲੋਕ ਆਉਂਦੇ ਸਨ, ਉਹ ਇਸ ਰਸਤੇ 'ਤੇ ਆ ਕੇ ਪਰੇਸ਼ਾਨ ਹੋ ਜਾਂਦੇ ਸਨ। 70 ਕਿਲੋਮੀਟਰ ਤੋਂ ਜ਼ਿਆਦਾ ਦਾ ਉਹ ਸਫਰ ਹੁਣ ਆਰਾਮ ਨਾਲ ਹੋਵੇਗਾ, ਤੇਜ਼ ਰਫਤਾਰ ਵਿੱਚ ਹੋਵੇਗਾ। ਇਸ ਹਾਈਵੇ ਦੇ ਚੌੜਾ ਹੋਣ ਨਾਲ ਕਾਸ਼ੀ ਅਤੇ ਪ੍ਰਯਾਗ ਦੇ ਦਰਮਿਆਨ ਆਉਣਾ-ਜਾਉਣਾ ਹੁਣ ਹੋਰ ਅਸਾਨ ਹੋ ਗਿਆ ਹੈ। ਕਾਂਵੜ ਯਾਤਰਾ ਦੇ ਦੌਰਾਨ ਕਾਂਵੜੀਆਂ ਨੂੰ ਅਤੇ ਇਸ ਖੇਤਰ ਦੇ ਲੋਕਾਂ ਨੂੰ ਜੋ ਪਰੇਸ਼ਾਨੀ ਹੁੰਦੀ ਸੀ, ਹੁਣ ਉਹ ਵੀ ਸਮਾਪਤ ਹੋ ਜਾਵੇਗੀ। ਇਤਨਾ ਹੀ ਨਹੀਂ, ਇਸ ਦਾ ਲਾਭ ਕੁੰਭ ਦੇ ਦੌਰਾਨ ਵੀ ਮਿਲੇਗਾ।

 

ਭਾਈਓ ਅਤੇ ਭੈਣੋਂ,

 

ਆਸਥਾ ਨਾਲ ਜੁੜੀ ਜਗ੍ਹਾ ਹੋਵੇ ਜਾਂ ਫਿਰ ਕੋਈ ਵਿਸ਼ੇਸ਼ ਕੰਮ ਦੀ, ਲੋਕ ਕਿੱਥੇ ਵੀ ਆਉਣ-ਜਾਣ ਤੋਂ ਪਹਿਲਾਂ ਇਹ ਜ਼ਰੂਰ ਦੇਖਦੇ ਹਨ ਕਿ ਉੱਥੇ ਆਉਣਾ-ਜਾਣਾ ਕਿਤਨਾ ਅਸਾਨ ਹੈ। ਇਸ ਪ੍ਰਕਾਰ ਦੀਆਂ ਸੁਵਿਧਾਵਾਂ ਦੇਸ਼ੀ-ਵਿਦੇਸ਼ੀ, ਹਰ ਤਰ੍ਹਾਂ ਦੇ  ਟੂਰਿਸਟਾਂ ਅਤੇ ਸ਼ਰਧਾਲੂਆਂ ਨੂੰ ਵੀ ਪ੍ਰੋਤਤਸ਼ਾਹਿਤ ਕਰਦੀਆਂ ਹਨ। ਬੀਤੇ ਵਰ੍ਹਿਆਂ ਵਿੱਚ ਕਾਸ਼ੀ ਦੇ ਸੁੰਦਰੀਕਰਨ ਦੇ ਨਾਲ-ਨਾਲ ਇੱਥੇ ਦੀ ਕਨੈਕਟੀਵਿਟੀ ‘ਤੇ ਜੋ ਕੰਮ ਹੋਇਆ ਹੈ, ਉਸ ਦਾ ਲਾਭ ਹੁਣ ਸਭ ਦੂਰ ਦਿਖਾਈ ਦੇ ਰਿਹਾ ਹੈ। ਨਵੇਂ ਹਾਈਵੇ ਬਣਾਉਣਾ ਹੋਵੇ, ਪੁਲ਼-ਫਲਾਈਓਵਰ ਬਣਾਉਣਾ ਹੋਵੇ, ਟ੍ਰੈਫਿਕ ਜਾਮ ਘੱਟ ਕਰਨ ਦੇ ਲਈ ਰਸਤਿਆਂ ਨੂੰ ਚੌੜਾ ਕਰਨਾ ਹੋਵੇ, ਜਿਤਨਾ ਕੰਮ ਬਨਾਰਸ ਅਤੇ ਆਸਪਾਸ ਦੇ ਇਲਾਕੇ ਵਿੱਚ ਹੁਣ ਹੋ ਰਿਹਾ ਹੈ, ਉਤਨਾ ਆਜ਼ਾਦੀ ਦੇ ਬਾਅਦ ਕਦੇ ਨਹੀਂ ਹੋਇਆ। ਬਨਾਰਸ ਦੇ ਸੇਵਕ ਹੋਣ ਦੇ ਨਾਤੇ, ਮੇਰਾ ਪ੍ਰਯਤਨ ਇਹੀ ਹੈ ਕਿ ਬਨਾਰਸ ਦੇ ਲੋਕਾਂ ਦੀਆਂ ਦਿਕੱਤਾਂ ਘੱਟ ਹੋਣ, ਉਨ੍ਹਾਂ ਦਾ ਜੀਵਨ ਹੋਰ ਅਸਾਨ ਬਣੇ।

 

ਪਿਛਲੇ 6 ਵਰ੍ਹਿਆਂ ਵਿੱਚ ਬਨਾਰਸ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਕੀਤੇ ਗਏ ਹਨ ਅਤੇ ਬਹੁਤ ਸਾਰੇ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਏਅਰਪੋਰਟ ਨਾਲ ਸ਼ਹਿਰ ਨੂੰ ਜੋੜਨ ਵਾਲੀ ਸੜਕ ਅੱਜ ਬਨਾਰਸ ਵਿੱਚ ਵਿਕਾਸ ਕਾਰਜਾਂ ਦੀ ਪਹਿਚਾਣ ਬਣ ਗਈ ਹੈ। ਰੇਲਵੇ ਸਟੇਸ਼ਨ ਦੀ ਕਨੈਕਟੀਵਿਟੀ ਵੀ ਬਿਹਤਰ ਹੋਈ ਹੈ। ਇੱਥੇ ਤੋਂ ਕੁਝ ਦੂਰੀ ‘ਤੇ ਹੀ ਰਿੰਗ ਰੋਡ ਫੇਜ਼-2 ਦਾ ਵੀ ਕਾਰਜ ਤੇਜ਼ੀ ਨਾਲ ਚਲ ਰਿਹਾ ਹੈ। ਇਸ ਦੇ ਪੂਰਾ ਹੋਣ ਨਾਲ ਸੁਲਤਾਨਪੁਰ, ਆਜਮਗੜ੍ਹ ਅਤੇ ਗਾਜੀਪੁਰ ਤੋਂ ਆਉਣ-ਜਾਣ ਵਾਲੇ ਭਾਰੀ ਵਾਹਨ ਸ਼ਹਿਰ ਵਿੱਚ ਐਂਟਰੀ ਲਏ ਬਿਨਾ, ਸਿੱਧੇ ਇਸ ਨਵੇਂ ਸਿਕਸ ਲੇਨ ਹਾਈਵੇ ਤੋਂ ਨਿਕਲ ਸਕਣਗੇ। ਉੱਥੇ ਹੀ ਜਿਨ੍ਹਾਂ ਦੂਸਰੇ ਹਾਈਵੇ 'ਤੇ ਨਿਰਮਾਣ ਕਾਰਜ ਚਲ ਰਿਹਾ ਹੈ ਉਹ ਵੀ ਜਲਦ ਹੀ ਪੂਰਾ ਕਰਨ ਦੇ ਪ੍ਰਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਹਾਈਵੇ ਦੇ ਬਣਨ ਨਾਲ ਵਾਰਾਣਸੀ, ਲਖਨਊ, ਆਜਮਗੜ੍ਹ ਅਤੇ ਗੋਰਖਪੁਰ ਦੀ ਯਾਤਰਾ ਹੋਰ ਅਸਾਨ ਹੋ ਜਾਵੇਗੀ।

 

ਭਾਈਓ ਅਤੇ ਭੈਣੋਂ, 

 

ਚੰਗੀਆਂ ਸੜਕਾਂ, ਚੰਗੇ ਰੇਲਮਾਰਗ, ਚੰਗੀ ਅਤੇ ਸਸਤੀ ਹਵਾਈ ਸੁਵਿਧਾਵਾਂ, ਇਹ ਸਮਾਜ ਦੇ ਹਰ ਵਰਗ ਨੂੰ ਸੁਵਿਧਾ ਦਿੰਦੀਆਂ ਹਨ। ਵਿਸ਼ੇਸ਼ ਤੌਰ ‘ਤੇ ਗ਼ਰੀਬ ਨੂੰ, ਛੋਟੇ ਉੱਦਮੀਆਂ ਨੂੰ, ਮੱਧ ਵਰਗ ਨੂੰ, ਇਸ ਦਾ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਜਦੋਂ ਨਿਰਮਾਣ ਕਾਰਜ ਚਲਦਾ ਹੈ ਤਾਂ ਅਨੇਕ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਜਦੋਂ ਇਹ ਪ੍ਰੋਜੈਕਟ ਬਣ ਕੇ ਤਿਆਰ ਹੁੰਦੇ ਹਨ, ਤਾਂ ਸਮਾਂ ਬਚਦਾ ਹੈ, ਖਰਚ ਘੱਟ ਹੁੰਦਾ ਹੈ ਅਤੇ ਪਰੇਸ਼ਾਨੀ ਵੀ ਘੱਟ ਹੁੰਦੀ ਹੈ। ਕੋਰੋਨਾ ਦੇ ਇਸ ਸਮੇਂ ਵਿੱਚ ਵੀ ਸ਼੍ਰਮਿਕ ਸਾਥੀਆਂ ਦੇ ਲਈ ਰੋਜ਼ਗਾਰ ਦਾ ਬਹੁਤ ਵੱਡਾ ਮਾਧਿਅਮ ਇਨਫ੍ਰਾਸਟ੍ਰਕਚਰ ਦੇ ਇਹ ਪ੍ਰੋਜੈਕਟਸ ਹੀ ਬਣੇ ਹਨ।

 

ਭਾਈਓ ਅਤੇ ਭੈਣੋਂ,

 

ਮੈਨੂੰ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਸਰਕਾਰ ਬਣਨ ਦੇ ਬਾਅਦ ਇੱਥੇ ਇਨਫ੍ਰਾਸਟ੍ਰਕਚਰ ਨਿਰਮਾਣ ਵਿੱਚ ਬੇਮਿਸਾਲ ਤੇਜ਼ੀ ਆਈ ਹੈ। ਪਹਿਲਾਂ ਉੱਤਰ ਪ੍ਰਦੇਸ਼ ਦੇ ਇਨਫ੍ਰਾਸਟ੍ਰਕਚਰ ਦੀ ਸਥਿਤੀ ਕੀ ਸੀ, ਇਹ ਆਪ ਸਭ ਭਲੀਭਾਂਤੀ ਜਾਣਦੇ ਹੋ। ਅੱਜ ਉੱਤਰ ਪ੍ਰਦੇਸ਼ ਦੀ ਪਹਿਚਾਣ ਐੱਕਸਪ੍ਰੈੱਸ ਪ੍ਰਦੇਸ਼ ਦੇ ਰੂਪ ਵਿੱਚ ਸਸ਼ਕਤ ਹੋ ਰਹੀ ਹੈ। ਯੂਪੀ ਵਿੱਚ ਕਨੈਕਟੀਵਿਟੀ ਦੇ ਹਜ਼ਾਰਾਂ ਕਰੋੜ ਦੇ 5 ਮੈਗਾ ਪ੍ਰੋਜੈਕਟਾਂ 'ਤੇ ਇਕੱਠਿਆਂ ਕੰਮ ਚਲ ਰਿਹਾ ਹੈ। ਅੱਜ ਪੂਰਵਾਂਚਲ ਹੋਵੇ, ਬੁੰਦੇਲਖੰਡ ਹੋਵੇ, ਪੱਛਮੀ ਉੱਤਰ ਪ੍ਰਦੇਸ਼ ਹੋਵੇ, ਹਰ ਕੋਨੇ ਨੂੰ ਐੱਕਸਪ੍ਰੈੱਸ ਵੇਅ ਨਾਲ ਜੋੜਿਆ ਜਾ ਰਿਹਾ ਹੈ। ਦੇਸ਼ ਦੇ 2 ਵੱਡੇ ਅਤੇ ਆਧੁਨਿਕ ਡਿਫੈਂਸ ਕੌਰੀਡੋਰਾਂ ਵਿੱਚੋਂ ਇੱਕ ਸਾਡੇ ਉੱਤਰ ਪ੍ਰਦੇਸ਼ ਵਿੱਚ ਹੀ ਬਣ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

ਰੋਡ ਹੀ ਨਹੀਂ, ਬਲਕਿ ਏਅਰ ਕਨੈਕਟੀਵਿਟੀ ਨੂੰ ਵੀ ਸੁਧਾਰਿਆ ਜਾ ਰਿਹਾ ਹੈ। 3-4 ਸਾਲ ਪਹਿਲਾਂ ਤੱਕ ਯੂਪੀ ਵਿੱਚ ਸਿਰਫ 2 ਵੱਡੇ ਏਅਰਪੋਰਟ ਹੀ ਪ੍ਰਭਾਵੀ ਰੂਪ ਨਾਲ ਕੰਮ ਕਰ ਰਹੇ ਸਨ। ਅੱਜ ਕਰੀਬ ਇੱਕ ਦਰਜਨ ਏਅਰਪੋਰਟ ਯੂਪੀ ਵਿੱਚ ਸੇਵਾ ਦੇ ਲਈ ਤਿਆਰ ਹੋ ਰਹੇ ਹਨ। ਇੱਥੇ ਵਾਰਾਣਸੀ ਦੇ ਏਅਰਪੋਰਟ ਦੇ ਵਿਸਤਾਰੀਕਰਨ ਦਾ ਕੰਮ ਚਲ ਰਿਹਾ ਹੈ। ਪ੍ਰਯਾਗਰਾਜ ਵਿੱਚ ਏਅਰਪੋਰਟ ਟਰਮੀਨਲ ਜਿਤਨੀ ਤੇਜ਼ੀ ਨਾਲ ਬਣਿਆ, ਉਸ ਨੇ ਇੱਕ ਨਵਾਂ ਰਿਕਾਰਡ ਹੀ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਕੁਸ਼ੀਨਗਰ ਦੇ ਏਅਰਪੋਰਟ ਨੂੰ ਵੀ ਇੰਟਰਨੈਸ਼ਨਲ ਏਅਰਪੋਰਟ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਨੋਇਡਾ ਦੇ ਜੇਵਰ ਵਿੱਚ ਇੰਟਰਨੈਸ਼ਨਲ ਗ੍ਰੀਨਫੀਲਡ ਏਅਰਪੋਰਟ 'ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

 

ਸਾਥੀਓ,

 

ਜਦੋਂ ਕਿਸੇ ਖੇਤਰ ਵਿੱਚ ਆਧੁਨਿਕ ਕਨੈਕਟੀਵਿਟੀ ਦਾ ਵਿਸਤਾਰ ਹੁੰਦਾ ਹੈ, ਤਾਂ ਇਸ ਦਾ ਬਹੁਤ ਵੱਡਾ ਲਾਭ ਸਾਡੇ ਕਿਸਾਨਾਂ ਨੂੰ ਵੀ ਹੁੰਦਾ ਹੈ, ਖੇਤੀ ਨੂੰ ਹੁੰਦਾ ਹੈ। ਪਿਛਲੇ ਵਰ੍ਹਿਆਂ ਵਿੱਚ ਨਿਰੰਤਰ ਇਹ ਪ੍ਰਯਤਨ ਹੋਇਆ ਹੈ ਕਿ ਪਿੰਡਾਂ ਵਿੱਚ ਆਧੁਨਿਕ ਸੜਕਾਂ ਦੇ ਨਾਲ-ਨਾਲ ਭੰਡਾਰਣ ਦੀ, ਕੋਲਡ ਸਟੋਰੇਜ ਦੀਆਂ ਆਧੁਨਿਕ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਜਾਣ। ਹਾਲ ਹੀ ਵਿੱਚ ਇਸ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਸਪੈਸ਼ਲ ਫੰਡ ਵੀ ਕਿਸਾਨਾਂ ਦੇ ਲਈ ਬਣਾਇਆ ਗਿਆ ਹੈ। ਇਸੇ ਸਾਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਚਲਦੇ-ਫਿਰਦੇ ਕੋਲਡ ਸਟੋਰੇਜ ਯਾਨੀ ਕਿਸਾਨ ਰੇਲ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਯਤਨਾਂ ਨਾਲ ਕਿਸਾਨਾਂ ਨੂੰ ਨਵੇਂ ਬਜ਼ਾਰ ਮਿਲ ਰਹੇ ਹਨ, ਵੱਡੇ ਸ਼ਹਿਰਾਂ ਤੱਕ ਉਨ੍ਹਾਂ ਦੀ ਪਹੁੰਚ ਹੋਰ ਵਧ ਰਹੀ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਇਹ ਪੈ ਰਿਹਾ ਹੈ ਯਾਨੀ ਉਨ੍ਹਾਂ ਦੀ ਆਮਦਨ ‘ਤੇ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ।

 

ਸਾਥੀਓ,

 

ਵਾਰਾਣਸੀ ਸਹਿਤ ਪੂਰਵਾਂਚਲ ਵਿੱਚ ਹੀ ਜੋ ਬਿਹਤਰੀਨ ਇਨਫ੍ਰਾਸਟ੍ਰਕਚਰ ਤਿਆਰ ਹੋਇਆ ਹੈ, ਉਸ ਦਾ ਬਹੁਤ ਅਧਿਕ ਲਾਭ ਇਸ ਪੂਰੇ ਖੇਤਰ ਨੂੰ ਹੋਇਆ ਹੈ। ਵਾਰਾਣਸੀ ਵਿੱਚ ਪੈਰਿਸ਼ੇਬਲ ਕਾਰਗ ਸੈਂਟਰ ਬਣਨ ਦੇ ਕਾਰਨ ਹੁਣ ਇੱਥੋਂ ਦੇ ਕਿਸਾਨਾਂ ਨੂੰ ਹੁਣ ਫਲ ਅਤੇ ਸਬਜ਼ੀਆਂ ਨੂੰ ਸਟੋਰ ਕਰਕੇ ਰੱਖਣ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਵੇਚਣ ਦੀ ਬਹੁਤ ਵੱਡੀ ਸੁਵਿਧਾ ਮਿਲੀ ਹੈ। ਇਸ ਸਟੋਰੇਜ ਕਪੈਸਿਟੀ ਦੇ ਕਾਰਨ ਪਹਿਲੀ ਵਾਰ ਇੱਥੋਂ ਦੇ ਕਿਸਾਨਾਂ ਦੀ ਉਪਜ ਵੱਡੀ ਮਾਤਰਾ ਵਿੱਚ ਵਿਦੇਸ਼ਾਂ ਵਿੱਚ ਨਿਰਯਾਤ ਹੋ ਰਹੀ ਹੈ। ਅੱਜ ਬਨਾਰਸ ਦਾ ਲੰਗੜਾ ਅਤੇ ਬਨਾਰਸ ਦਾ ਦਸ਼ਹਿਰੀ ਅੰਬ ਲੰਦਨ ਅਤੇ ਮਿਡਲ ਈਸਟ ਵਿੱਚ ਆਪਣੀ ਖੁਸ਼ਬੂ ਬਿਖੇਰ ਰਿਹਾ ਹੈ। ਹੁਣ ਬਨਾਰਸ ਦੇ ਅੰਬ ਦੀ ਡਿਮਾਂਡ ਵਿਦੇਸ਼ਾਂ ਵਿੱਚ ਵੀ ਨਿਰੰਤਰ ਵਧ ਰਹੀ ਹੈ। ਹੁਣ ਇੱਥੇ ਜੋ ਪੈਕਿੰਗ ਦੀਆਂ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ, ਉਸੇ ਵਜ੍ਹਾ ਨਾਲ ਪੈਕਿੰਗ ਦੇ ਲਈ ਦੂਸਰੇ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਅੰਬ ਦੇ ਇਲਾਵਾ ਇਸ ਸਾਲ ਇੱਥੇ ਦੀਆਂ ਤਾਜ਼ਾ ਸਬਜ਼ੀਆਂ ਵੀ ਦੁਬਈ ਅਤੇ ਲੰਦਨ ਪਹੁੰਚੀਆਂ ਹਨ। ਇਹ ਐਕਸਪੋਰਟ ਹਾਈਵੇ ਮਾਰਗ ਨਾਲ ਹੋਇਆ ਹੈ। ਯਾਨੀ ਬਿਹਤਰ ਹਾਈਵੇ ਸੇਵਾਵਾਂ ਦਾ ਸਿੱਧਾ ਲਾਭ ਇੱਥੋਂ ਦੇ ਛੋਟੇ ਤੋਂ ਛੋਟੇ ਕਿਸਾਨਾਂ ਨੂੰ ਹੋ ਰਿਹਾ ਹੈ। ਗੰਗਾ ਜੀ 'ਤੇ ਵੀ ਜੋ ਦੇਸ਼ ਦਾ ਪਹਿਲਾ ਇਨਲੈਂਡ ਵਾਟਰਵੇ ਹੈ, ਇਸ ਦਾ ਉਪਯੋਗ ਕਿਸਾਨਾਂ ਦੀ ਉਪਜ ਦੇ ਟ੍ਰਾਂਸਪੋਰਟ ਦੇ ਲਈ ਅਧਿਕ ਤੋਂ ਅਧਿਕ ਕਿਵੇਂ ਹੋਵੇ, ਇਸ ‘ਤੇ ਵੀ ਕੰਮ ਹੋ ਰਿਹਾ ਹੈ।

 

ਸਾਥੀਓ,

 

ਸਰਕਾਰ ਦੇ ਪ੍ਰਯਤਨਾਂ ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਕਿਸਾਨਾਂ ਨੂੰ ਕਿਤਨਾ ਲਾਭ ਹੋ ਰਿਹਾ ਹੈ, ਇਸ ਦਾ ਇੱਕ ਬਿਹਤਰੀਨ ਉਦਾਹਰਣ ਚੰਦੌਲੀ ਦਾ ਕਾਲਾ ਚਾਵਲ-ਬਲੈਕ ਰਾਈਸ ਹੈ। ਇਹ ਚਾਵਲ ਚੰਦੌਲੀ ਦੇ ਕਿਸਾਨਾਂ ਦੇ ਘਰਾਂ ਵਿੱਚ ਸਮ੍ਰਿੱਧੀ ਲੈ ਕੇ ਆ ਰਿਹਾ ਹੈ। ਚੰਦੌਲੀ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਲਈ 2 ਸਾਲ ਪਹਿਲਾਂ ਕਾਲੇ ਚਾਵਲ ਦੀ ਇੱਕ ਵੈਰਾਇਟੀ ਦਾ ਪ੍ਰਯੋਗ ਇੱਥੇ ਕੀਤਾ ਗਿਆ ਸੀ। ਪਿਛਲੇ ਸਾਲ ਖਰੀਫ ਦੇ ਸੀਜ਼ਨ ਵਿੱਚ ਕਰੀਬ 400 ਕਿਸਾਨਾਂ ਨੂੰ ਇਹ ਚਾਵਲ ਉਗਾਉਣ ਦੇ ਲਈ ਦਿੱਤਾ ਗਿਆ। ਇਨ੍ਹਾਂ ਕਿਸਾਨਾਂ ਦੀ ਇੱਕ ਕਮੇਟੀ ਬਣਾਈ ਗਈ, ਇਸ ਦੇ ਲਈ ਮਾਰਕਿਟ ਤਲਾਸ਼ ਕੀਤੀ ਗਈ। ਸਾਧਾਰਣ ਚਾਵਲ ਜਿੱਥੇ 35-40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ, ਉੱਥੇ ਹੀ ਇੱਥੇ ਬਿਹਤਰੀਨ ਕਾਲਾ ਚਾਵਲ 300 ਰੁਪਏ ਤੱਕ ਵਿਕ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਬਲੈਕ ਰਾਈਸ ਨੂੰ ਵਿਦੇਸ਼ੀ ਬਜ਼ਾਰ ਵੀ ਮਿਲ ਗਿਆ ਹੈ। ਪਹਿਲੀ ਵਾਰ ਆਸਟ੍ਰੇਲੀਆ ਨੂੰ ਇਹ ਚਾਵਲ ਨਿਰਯਾਤ ਹੋਇਆ ਹੈ, ਉਹ ਵੀ ਕਰੀਬ ਸਾਢੇ 8 ਸੌ ਰੁਪਏ ਕਿਲੋ ਦੇ ਹਿਸਾਬ ਨਾਲ। ਯਾਨੀ ਜਿੱਥੇ ਝੋਨੇ ਦੀ MSP 1800 ਰੁਪਏ ਹੈ ਉੱਥੇ ਕਾਲਾ ਚਾਵਲ ਸਾਢੇ 8 ਹਜ਼ਾਰ ਰੁਪਏ ਪ੍ਰਤੀ ਕੁਅੰਟਲ ਵਿਕਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਕਾਮਯਾਬੀ ਨੂੰ ਦੇਖਦੇ ਹੋਏ ਇਸ ਵਾਰ ਦੇ ਸੀਜ਼ਨ ਵਿੱਚ ਲਗਭਗ 1000 ਕਿਸਾਨ ਪਰਿਵਾਰ ਕਾਲੇ ਚਾਵਲ ਦੀ ਖੇਤੀ ਕਰ ਰਹੇ ਹਨ। 

 

ਭਾਈਓ ਅਤੇ ਭੈਣੋਂ,

 

ਕਿਸਾਨ ਨੂੰ ਆਧੁਨਿਕ ਸੁਵਿਧਾਵਾਂ ਦੇਣਾ, ਛੋਟੇ ਕਿਸਾਨਾਂ ਨੂੰ ਸੰਗਠਿਤ ਕਰਕੇ ਉਨ੍ਹਾਂ ਨੂੰ ਵੱਡੀ ਤਾਕਤ ਬਣਾਉਣਾ, ਕਿਸਾਨਾਂ ਦੀ ਆਮਦਨ ਵਧਾਉਣ ਦੇ ਪ੍ਰਯਤਨ ਨਿਰੰਤਰ ਜਾਰੀ ਹਨ। ਪਿਛਲੇ ਸਾਲਾਂ ਵਿੱਚ ਫਸਲ ਬੀਮਾ ਹੋਵੇ ਜਾਂ ਸਿੰਚਾਈ, ਬੀਜ ਹੋਵੇ ਜਾਂ ਬਜ਼ਾਰ, ਹਰ ਪੱਧਰ ‘ਤੇ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਦੇਸ਼ ਦੇ ਲਗਭਗ 4 ਕਰੋੜ ਕਿਸਾਨ ਪਰਿਵਾਰਾਂ ਦੀ ਮਦਦ ਹੋਈ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨਾਲ ਲਗਭਗ 47 ਲੱਖ ਹੈਕਟੇਅਰ ਜ਼ਮੀਨ ਮਾਈਕ੍ਰੋ ਇਰੀਗੇਸ਼ਨ ਦੇ ਦਾਇਰੇ ਵਿੱਚ ਆ ਚੁੱਕੀ ਹੈ। ਲਗਭਗ 77 ਹਜ਼ਾਰ ਕਰੋੜ ਰੁਪਏ ਦੇ ਇਰੀਗੇਸ਼ਨ ਪ੍ਰੋਜੈਕਟਾਂ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। 

 

ਲੇਕਿਨ ਸਾਥੀਓ, ਸਫਲ ਪ੍ਰਕਲਪ ਹੀ ਕਾਫ਼ੀ ਨਹੀਂ ਹੁੰਦੇ। ਇਸ ਦੇ ਨਾਲ-ਨਲ, ਕਿਸਾਨਾਂ ਨੂੰ ਉਸ ਵੱਡੇ ਅਤੇ ਵਿਆਪਕ ਮਾਰਕਿਟ ਦਾ ਲਾਭ ਵੀ ਮਿਲਨਾ ਚਾਹੀਦਾ ਹੈ ਜੋ ਸਾਡੇ ਦੇਸ਼, ਦੁਨੀਆ ਦੇ ਵੱਡੇ ਬਜ਼ਾਰ ਸਾਡੇ ਕਿਸਾਨਾਂ ਨੂੰ ਉਪਲਬਧ ਕਰਵਾਉਂਦੇ ਹਨ। ਇਸ ਲਈ ਵਿਕਲਪ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਸਸ਼ਕਤ ਕਰਨ ਦਾ ਰਸਤਾ ਅਪਣਾਇਆ ਗਿਆ ਹੈ। ਕਿਸਾਨ ਹਿਤ ਵਿੱਚ ਕੀਤੇ ਗਏ ਕ੍ਰਿਸ਼ੀ ਸੁਧਾਰ ਅਜਿਹੇ ਹੀ ਵਿਕਲਪ ਕਿਸਾਨ ਨੂੰ ਦਿੰਦੇ ਹਨ। ਅਗਰ ਕਿਸਾਨ ਨੂੰ ਕੋਈ ਅਜਿਹਾ ਖਰੀਦਦਾਰ ਮਿਲ ਜਾਵੇ ਜੋ ਸਿੱਧਾ ਖੇਤ ਤੋਂ ਉਪਜ ਉਠਾਏ। ਜੋ ਟ੍ਰਾਂਸਪੋਰਟ ਤੋਂ ਲੈ ਕੇ ਲੌਜਿਸਟਿਕਸ ਦੇ ਹਰ ਪ੍ਰਬੰਧ ਕਰੇ ਅਤੇ ਬਿਹਤਰ ਕੀਮਤ ਦੇਵੇ, ਤਾਂ ਕੀ ਕਿਸਾਨ ਨੂੰ ਆਪਣੀ ਉਪਜ ਉਸ ਨੂੰ ਵੇਚਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ? ਭਾਰਤ ਦੇ ਕ੍ਰਿਸ਼ੀ ਉਤਪਾਦ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਕੀ ਕਿਸਾਨ ਦੀ ਇਸ ਵੱਡੀ ਮਾਰਕਿਟ ਹੋਰ ਜ਼ਿਆਦਾ ਦਾਮ ਤੱਕ ਕਿਸਾਨ ਦੀ ਪਹੁੰਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਅਗਰ ਕੋਈ ਪੁਰਾਣੇ ਸਿਸਟਮ ਤੋਂ ਹੀ ਲੈਣ-ਦੇਣ ਨੂੰ ਠੀਕ ਸਮਝਦਾ ਹੈ ਤਾਂ, ਉਸ ‘ਤੇ ਵੀ ਇਸ ਕਾਨੂੰਨ ਵਿੱਚ ਕਿੱਥੇ ਕੋਈ ਰੋਕ ਲਗਾਈ ਹੈ ਭਾਈ?

 

ਸਾਥੀਓ,

 

ਨਵੇਂ ਕ੍ਰਿਸ਼ੀ ਸੁਧਾਰਾਂ ਨਾਲ ਕਿਸਾਨਾਂ ਨੂੰ ਨਵੇਂ ਵਿਕਲਪ ਅਤੇ ਨਵੀਂ ਕਾਨੂੰਨੀ ਸੁਰੱਖਿਆ ਹੀ ਤਾਂ ਦਿੱਤੀ ਗਈ ਹੈ। ਪਹਿਲਾਂ ਤਾਂ ਮੰਡੀ ਦੇ ਬਾਹਰ ਹੋਏ ਲੈਣ-ਦੇਣ ਹੀ ਗ਼ੈਰ-ਕਾਨੂੰਨੀ ਮੰਨੇ ਜਾਂਦੇ ਸਨ। ਅਜਿਹੇ ਵਿੱਚ ਛੋਟੇ ਕਿਸਾਨਾਂ ਦੇ ਨਾਲ ਅਕਸਰ ਧੋਖਾ ਹੁੰਦਾ ਸੀ, ਵਿਵਾਦ ਹੁੰਦੇ ਸਨ। ਕਿਉਂਕਿ ਛੋਟਾ ਕਿਸਾਨ ਤਾਂ ਮੰਡੀ ਪਹੁੰਚ ਹੀ ਨਹੀਂ ਪਾਉਂਦਾ ਸੀ। ਹੁਣ ਅਜਿਹਾ ਨਹੀਂ ਹੈ। ਹੁਣ ਛੋਟੇ ਤੋਂ ਛੋਟੇ ਕਿਸਾਨ ਵੀ, ਮੰਡੀ ਤੋਂ ਬਾਹਰ ਹੋਏ ਸੌਦੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਯਾਨੀ ਕਿਸਾਨ ਨੂੰ ਹੁਣ ਨਵੇਂ ਵਿਕਲਪ ਹੀ ਨਹੀਂ ਮਿਲੇ ਹਨ ਅਤੇ ਛਲ ਨਾਲ, ਧੋਖੇ ਨਾਲ, ਉਸ ਨੂੰ ਬਚਾਉਣ ਦੇ ਲਈ ਕਾਨੂੰਨੀ ਸੁਰੱਖਿਆ ਵੀ ਮਿਲੀ ਹੈ। ਕਿਸਾਨਾਂ ਨੂੰ ਪ੍ਰਕਲਪ ਦੇ ਨਾਲ ਹੀ ਨਵੇਂ ਵਿਕਲਪ ਦੇਣ ਨਾਲ ਹੀ ਸਾਡੇ ਕ੍ਰਿਸ਼ੀ ਖੇਤਰ ਦਾ ਕਾਇਆਕਲਪ ਹੋ ਸਕਦਾ ਹੈ। ਸਰਕਾਰ ਦੀ ਤਰਫ ਤੋਂ ਪ੍ਰਕਲਪ, ਕਿਸਾਨ ਦੇ ਲਈ ਵਿਕਲਪ ਅਤੇ ਦੋਵੇਂ ਨਾਲ-ਨਾਲ ਚਲਣ, ਤਦ ਹੀ ਦੇਸ਼ ਦਾ ਕਾਇਆਕਲਪ ਹੁੰਦਾ ਹੈ।

 

ਸਾਥੀਓ,

 

ਸਰਕਾਰਾਂ ਨੀਤੀਆਂ ਬਣਾਉਂਦੀਆਂ ਹਨ, ਕਾਨੂੰਨ-ਕਾਇਦੇ ਬਣਾਉਂਦੀਆਂ ਹਨ। ਨੀਤੀਆਂ ਅਤੇ ਕਾਨੂੰਨਾਂ ਨੂੰ ਸਮਰਥਨ ਵੀ ਮਿਲਦਾ ਹੈ ਤਾਂ ਕੁਝ ਸਵਾਲ ਵੀ ਸੁਭਾਵਿਕ ਹੀ ਹਨ। ਇਹ ਲੋਕਤੰਤਰ ਦਾ ਹਿੱਸਾ ਹੈ ਅਤੇ ਭਾਰਤ ਵਿੱਚ ਇਹ ਜੀਵੰਤ ਪਰੰਪਰਾ ਰਹੀ ਹੈ। ਲੇਕਿਨ ਪਿਛਲੇ ਕੁਝ ਸਮੇਂ ਤੋਂ ਇੱਕ ਅਲੱਗ ਹੀ ਟ੍ਰੈਂਡ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਾਸ਼ੀ ਦੇ ਤੁਸੀਂ ਸਭ ਜਾਗਰੂਕ ਸਾਥੀਆਂ ਨੇ ਵੀ ਇਹ ਜ਼ਰੂਰ ਅਨੁਭਵ ਕੀਤਾ ਹੋਵੇਗਾ। ਪਹਿਲਾਂ ਹੁੰਦਾ ਇਹ ਸੀ ਕਿ ਸਰਕਾਰ ਦਾ ਕੋਈ ਫੈਸਲਾ ਅਗਰ ਕਿਸੇ ਨੂੰ ਪਸੰਦ ਨਹੀਂ ਆਉਂਦਾ ਸੀ ਤਾਂ ਉਸ ਦਾ ਵਿਰੋਧ ਹੁੰਦਾ ਸੀ। ਲੇਕਿਨ ਬੀਤੇ ਕੁਝ ਸਮੇਂ ਤੋਂ ਅਸੀਂ ਇੱਕ ਨਵੇਂ ਟ੍ਰੇਂਡ ਦੇਖ ਰਹੇ ਹਾਂ, ਅਸੀਂ ਹੁਣ ਦੇਖ ਰਹੇ ਹਾਂ ਕਿ ਹੁਣ ਵਿਰੋਧ ਦਾ ਅਧਾਰ ਫੈਸਲਾ ਨਹੀਂ ਬਲਕਿ ਭਰਮ ਫੈਲਾ ਕੇ, ਆਸ਼ੰਕਾਵਾਂ ਫੈਲਾ ਕੇ, ਫਿਰ ਤਾਂ ਭਵਿੱਖ ਵਿੱਚ ਅਜਿਹਾ ਹੋਵੇਗਾ, ਹੁਣ ਤਾਂ ਇਹ ਹੋਣ ਵਾਲਾ ਹੈ, ਉਸ ਨੂੰ ਅਧਾਰ ਬਣਾਇਆ ਜਾ ਰਿਹਾ ਹੈ। ਅਪਪ੍ਰਚਾਰ ਕੀਤਾ ਜਾਂਦਾ ਹੈ ਕਿ ਫੈਸਲਾ ਤਾਂ ਠੀਕ ਹੈ ਲੇਕਿਨ ਪਤਾ ਨਹੀਂ ਇਸ ਤੋਂ ਅੱਗੇ ਚਲ ਕੇ ਕੀ-ਕੀ ਹੋਵੇਗਾ ਅਤੇ ਫਿਰ ਕਹਿੰਦੇ ਹਨ ਅਜਿਹਾ ਹੋਵੇਗਾ। ਜੋ ਹਾਲੇ ਹੋਇਆ ਹੀ ਨਹੀਂ ਹੈ, ਜੋ ਕਦੇ ਹੋਵੇਗਾ ਹੀ ਨਹੀਂ, ਉਸ ਨੂੰ ਲੈ ਕੇ ਸਮਾਜ ਵਿੱਚ ਭਰਮ ਫੈਲਾਇਆ ਜਾਂਦਾ ਹੈ। 

 

ਇਤਿਹਾਸਿਕ ਖੇਤੀਬਾੜੀ ਸੁਧਾਰਾਂ ਦੇ ਮਾਮਲੇ ਵਿੱਚ ਵੀ ਜਾਣਬੁੱਝ ਕੇ ਇਹੀ ਖੇਡ ਖੇਡੀ ਜਾ ਰਹੀ ਹੈ। ਸਾਨੂੰ ਯਾਦ ਰੱਖਣਾ ਹੈ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਦਹਾਕਿਆਂ ਤੱਕ ਕਿਸਾਨਾਂ ਦੇ ਨਾਲ ਲਗਾਤਾਰ ਛਲ ਕੀਤਾ ਹੈ। ਹੁਣ ਜਿਵੇਂ, MSP ਤਾਂ ਘੋਸ਼ਿਤ ਹੁੰਦਾ ਸੀ ਲੇਕਿਨ MSP ‘ਤੇ ਖਰੀਦ ਬਹੁਤ ਘੱਟ ਕੀਤੀ ਜਾਂਦੀ ਸੀ। ਐਲਾਨ ਹੁੰਦੇ ਸਨ, ਖਰੀਦ ਨਹੀਂ ਹੁੰਦੀ ਸੀ। ਸਾਲਾਂ ਤੱਕ MSP ਨੂੰ ਲੈ ਕੇ ਛਲ ਕੀਤਾ ਗਿਆ। ਕਿਸਾਨਾਂ ਦੇ ਨਾਲ ‘ਤੇ ਵੱਡੇ-ਵੱਡੇ ਕਰਜਮੁਆਫੀ ਦੇ ਪੈਕੇਜ ਐਲਾਨੇ ਜਾਂਦੇ ਸਨ। ਲੇਕਿਨ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਇਹ ਪਹੁੰਚਦੇ ਹੀ ਨਹੀਂ ਸਨ। ਯਾਨੀ ਕਰਜ਼ਮੁਆਫੀ ਨੂੰ ਲੈ ਕੇ ਵੀ ਛਲ ਕੀਤਾ ਗਿਆ। ਕਿਸਾਨਾਂ ਦੇ ਨਾਮ ‘ਤੇ ਵੱਡੀਆਂ-ਵੱਡੀਆਂ ਯੋਜਨਾਵਾਂ ਐਲਾਨੀਆਂ ਜਾਂਦੀਆਂ ਸਨ। ਲੇਕਿਨ ਉਹ ਖੁਦ ਮੰਨਦੇ ਸਨ ਕਿ 1 ਰੁਪਏ ਵਿੱਚੋਂ ਸਿਰਫ 15 ਪੈਸੇ ਹੀ ਕਿਸਾਨ ਤੱਕ ਪਹੁੰਚਦੇ ਹਨ।

 

ਯਾਨੀ ਯੋਜਨਾਵਾਂ ਦੇ ਨਾਲ ‘ਤੇ ਛਲ। ਕਿਸਾਨਾਂ ਦੇ ਨਾਮ ‘ਤੇ, ਖਾਦ ‘ਤੇ ਬਹੁਤ ਵੱਡੀ ਸਬਸਿਡੀ ਦਿੱਤੀ ਗਈ। ਲੇਕਿਨ ਇਹ ਫਰਟੀਲਾਇਜ਼ਰ ਖੇਤ ਤੋਂ ਜ਼ਿਆਦਾ ਕਾਲਾ ਬਜ਼ਾਰੀਆਂ ਦੇ ਪਾਸ ਪਹੁੰਚ ਜਾਂਦਾ ਸੀ। ਯਾਨੀ ਯੂਰੀਆ ਖਾਦ ਦੇ ਨਾਮ ‘ਤੇ ਵੀ ਛਲ। ਕਿਸਾਨਾਂ ਨੂੰ Productivity ਵਧਾਉਣ ਦੇ ਲਈ ਕਿਹਾ ਗਿਆ ਲੇਕਿਨ Profitability ਕਿਸਾਨ ਦੀ ਵਜਾਏ ਕਿਸੇ ਹੋਰ ਦੀ ਸੁਨਿਸ਼ਚਿਤ ਕੀਤੀ ਗਈ। ਪਹਿਲੇ ਵੋਟ ਦੇ ਲਈ ਵਾਅਦਾ ਅਤੇ ਫਿਰ ਛਲ, ਇਹੀ ਖੇਡ ਲੰਬੇ ਸਮੇਂ ਤੱਕ ਦੇਸ਼ ਵਿੱਚ ਚਲਦੀ ਰਹੀ ਹੈ।

 

ਸਾਥੀਓ,

 

ਜਦੋਂ ਇਤਿਹਾਸ ਛਲ ਦਾ ਰਿਹਾ ਹੋਵੇ, ਤਦ 2 ਗੱਲਾਂ ਬੜੀਆਂ ਸੁਭਾਵਿਕ ਹਨ। ਪਹਿਲੀ ਇਹ ਕਿ ਕਿਸਾਨ ਅਗਰ ਸਰਕਾਰਾਂ ਦੀਆਂ ਗੱਲਾਂ ਤੋਂ ਕਈ ਵਾਰ ਆਸ਼ੰਕਿਤ ਰਹਿੰਦਾ ਹੈ ਤਾਂ ਉਸ ਦੇ ਪਿੱਛੇ ਦਹਾਕਿਆਂ ਦਾ ਜਾਂ ਲੰਬਾ ਛਲ ਦਾ ਇਤਿਹਾਸ ਹੈ ਅਤੇ ਦੂਸਰੀ ਇਹ ਕਿ ਜਿਨ੍ਹਾਂ ਨੇ ਵਾਅਦੇ ਤੋੜੇ, ਛਲ ਕੀਤਾ, ਉਨ੍ਹਾਂ ਲਈ ਇਹ ਝੂਠ ਫੈਲਾਉਣਾ ਇੱਕ ਪ੍ਰਕਾਰ ਨਾਲ ਆਦਤ ਬਣ ਗਈ ਹੈ, ਮਜਬੂਰੀ ਬਣ ਚੁੱਕੀ ਹੈ ਕਿ ਜੋ ਪਹਿਲਾਂ ਹੁੰਦਾ ਸੀ ਉਦਾਂ ਹੀ ਹੁਣ ਵੀ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਨੇ ਅਜਿਹਾ ਹੀ ਕੀਤਾ ਸੀ ਇਸ ਲਈ ਉਹੀ formula ਲਗਾ ਕੇ ਅੱਜ ਵੀ ਦੇਖ ਰਹੇ ਹਨ। ਲੇਕਿਨ ਜਦੋਂ ਇਸ ਸਰਕਾਰ ਦਾ ਟ੍ਰੈਕ ਰਿਕਾਰਡ ਦੇਖੋਗੇ ਤਾਂ ਸੱਚ ਤੁਹਾਡੇ ਸਾਹਮਣੇ ਖੁੱਲ੍ਹ ਕੇ ਆ ਜਾਵੇਗਾ। ਅਸੀਂ ਕਿਹਾ ਸੀ ਕਿ ਅਸੀਂ ਯੂਰੀਏ ਦੀ ਕਾਲ਼ਾਬਜ਼ਾਰੀ ਰੋਕਾਂਗੇ ਅਤੇ ਕਿਸਾਨਾਂ ਨੂੰ ਉਚਿਤ ਯੂਰੀਆ ਦੇਵਾਂਗੇ। ਬੀਤੇ 6 ਸਾਲ ਵਿੱਚ, ਯੂਰੀਆ ਦੀ ਕਮੀ ਨਹੀਂ ਹੋਣ ਦਿੱਤੀ। ਪਹਿਲਾਂ ਤਾਂ ਯੂਰੀਆ ਬਲੈਕ ਵਿੱਚ ਲੈਣਾ ਪੈਂਦਾ ਹੈ, ਯੂਰੀਆ ਦੇ ਲਈ ਰਾਤ-ਰਾਤ ਲਾਈਨ ਲਗਾ ਕੇ ਰਾਤ ਨੂੰ ਬਾਹਰ ਠੰਢ ਵਿੱਚ ਸੌਣਾ ਪੈਂਦਾ ਸੀ ਅਤੇ ਕਈ ਵਾਰ ਯੂਰੀਆ ਲੈਣ ਵਾਲੇ ਕਿਸਾਨਾਂ ‘ਤੇ ਲਾਠੀ ਚਾਰਜ ਦੀਆਂ ਘਟਨਾਵਾਂ ਹੁੰਦੀਆਂ ਸਨ।

 

ਅੱਜ ਇਹ ਸਭ ਬੰਦ ਹੋ ਗਿਆ। ਇੱਥੋਂ ਤੱਕ ਕਿ ਕੋਰੋਨਾ ਲੌਕਡਾਊਨ ਤੱਕ ਉਸ ਵਿੱਚ ਵੀ ਜਦੋਂ ਲਗਭਗ ਹਰ ਗਤੀਵਿਧੀ ਬੰਦ ਸੀ, ਤਦ ਵੀ ਅਸੀਂ ਯੂਰੀਆ ਪਹੁੰਚਾਉਣ ਵਿੱਚ ਦਿੱਕਤ ਨਹੀਂ ਆਉਣ ਦਿੱਤੀ। ਅਸੀਂ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਆਯੋਗ ਦੀ ਸਿਫਾਰਸ਼ ਦੇ ਅਨੁਕੂਲ ਲਾਗਤ ਦਾ ਡੇਢ ਗੁਣਾ MSP  ਦੇਵਾਂਗੇ। ਇਹ ਵਾਅਦਾ ਸਿਰਫ ਕਾਗਜ਼ਾਂ ‘ਤੇ ਹੀ ਨਹੀਂ, ਇਹ ਵਾਅਦਾ ਅਸੀਂ ਪੂਰਾ ਕੀਤਾ ਅਤੇ ਇੰਨਾ ਹੀ ਨਹੀਂ ਕਿਸਾਨਾਂ ਦੇ ਬੈਂਕ ਖਾਤੇ ਤੱਕ ਪੈਸੇ ਪਹੁੰਚੇ, ਇਸ ਦਾ ਪ੍ਰਬੰਧ ਕੀਤਾ।

 

ਸਾਥੀਓ,

 

ਸਿਰਫ ਦਾਲ਼ ਦੀ ਹੀ ਗੱਲ ਕਰੀਏ, pulses ਦੀ ਗੱਲ ਕਰੀਏ, 2014 ਤੋਂ ਪਹਿਲਾਂ ਦੇ 5 ਸਾਲਾਂ ਵਿੱਚ, ਸਾਡੇ ਜੋ ਪਹਿਲਾਂ ਵਾਲੀ ਸਰਕਾਰ ਸੀ ਉਸ ਦੇ 5 ਸਾਲਾਂ ਵਿੱਚ ਲਗਭਗ 650 ਕਰੋੜ ਰੁਪਏ ਦੀ ਹੀ ਦਾਲ਼ ਕਿਸਾਨ ਤੋਂ ਖਰੀਦੀ ਗਈ ਸੀ, ਕਿੰਨੀ 650 ਕਰੋੜ, ਕਿੰਨਾ ਭਰਾ ਜ਼ਰਾ ਤੁਸੀਂ ਦੱਸੋ ਪੂਰੇ ਦੇਸ਼ ਵਿੱਚ ਕਿੰਨਾ, 650 ਕਰੋੜ। ਲੇਕਿਨ ਅਸੀਂ 5 ਸਾਲ ਵਿੱਚ ਕੀ ਕੀਤਾ ਆ ਕੇ, ਸਾਡੇ 5 ਸਾਲਾਂ ਵਿੱਚ ਅਸੀਂ ਲਗਭਗ 49 ਹਜ਼ਾਰ ਕਰੋੜ ਯਾਨੀ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਦੀਆਂ ਦਾਲ਼ਾਂ MSP ‘ਤੇ ਖਰੀਦੀਆਂ ਹਨ ਯਾਨੀ ਲਗਭਗ 75 ਗੁਣਾ ਵਾਧਾ।

 

ਕਿੱਥੇ 650 ਕਰੋੜ ਅਤੇ ਕਿੱਥੇ ਕਰੀਬ-ਕਰੀਬ 50 ਹਜ਼ਾਰ ਕਰੋੜ। 2014 ਤੋਂ ਪਹਿਲਾਂ ਦੇ 5 ਸਾਲਾਂ ਵਿੱਚ, ਉਨ੍ਹਾਂ ਦੀ ਆਖਰੀ ਸਰਕਾਰ ਦੀ ਮੈਂ ਗੱਲ ਕਰ ਰਿਹਾ ਹਾਂ, 5 ਸਾਲਾਂ ਵਿੱਚ ਪਹਿਲਾਂ ਦੀ ਸਰਕਾਰ ਨੇ 2 ਲੱਖ ਕਰੋੜ ਰੁਪਏ ਦਾ ਧਾਨ ਖਰੀਦਿਆ ਸੀ ਪੂਰੇ ਦੇਸ਼ ਵਿੱਚ, 2 ਲੱਖ ਕਰੋੜ ਦਾ, MSP ‘ਤੇ। ਲੇਕਿਨ ਅਸੀਂ ਆਪਣੇ 5  ਸਾਲ ਵਿੱਚ ਧਾਨ ਦੇ ਲਈ 5 ਲੱਖ ਕਰੋੜ ਰੁਪਏ MSP ਦੇ ਰੂਪ ਵਿੱਚ ਕਿਸਾਨਾਂ ਤੱਕ ਅਸੀਂ ਪਹੁੰਚਾ ਦਿੱਤਾ ਹੈ ਸਾਥੀਓ। ਯਾਨੀ ਲਗਭਗ ਢਾਈ ਗੁਣਾ ਜ਼ਿਆਦਾ ਪੈਸਾ ਕਿਸਾਨ ਦੇ ਪਾਸ ਪਹੁੰਚਿਆ ਹੈ। 2014 ਤੋਂ ਪਹਿਲਾਂ ਦੇ 5 ਸਾਲਾਂ ਵਿੱਚ ਕਣਕ ਦੀ ਖਰੀਦ ‘ਤੇ ਡੇਢ ਲੱਖ ਕਰੋੜ ਰੁਪਏ ਦੇ ਆਸ-ਪਾਸ ਹੀ ਕਿਸਾਨਾਂ ਨੂੰ ਮਿਲਿਆ। ਡੇਢ ਲੱਖ ਕਰੋੜ, ਉਨ੍ਹਾਂ ਦੀ ਸਰਕਾਰ ਦੇ 5 ਸਾਲ। ਅਸੀਂ 5 ਸਾਲ ਵਿੱਚ ਕਣਕ ‘ਤੇ 3 ਲੱਖ ਕਰੋੜ ਰੁਪਏ ਕਿਸਾਨਾਂ ਨੂੰ MSP ਦਾ ਮਿਲ ਚੁੱਕਿਆ ਹੈ ਯਾਨੀ ਲਗਭਗ 2 ਗੁਣਾ। ਹੁਣ ਤੁਸੀਂ ਹੀ ਦੱਸੋ ਕਿ ਜੇਕਰ ਮੀਡੀਆ ਅਤੇ MSP ਨੂੰ ਹੀ ਹਟਾਉਣਾ ਸੀ, ਤਾਂ ਇੰਨੀ ਵੱਡੀ ਅਸੀਂ ਤਾਕਤ ਕਿਉਂ ਦਿੰਦੇ ਭਾਈ। ਅਸੀਂ ਇਨ੍ਹਾਂ ‘ਤੇ ਇੰਨਾ ਨਿਵੇਸ਼ ਹੀ ਕਿਉਂ ਕਰਦੇ? ਸਾਡੀ ਸਰਕਾਰ ਤਾਂ ਮੰਡੀਆਂ ਨੂੰ ਹੋਰ ਆਧੁਨਿਕ ਬਣਾਉਣ ਲਈ, ਮਜ਼ਬੂਤ ਬਣਾਉਣ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ।

ਭਾਈਓ ਅਤੇ ਭੈਣੋਂ, 

 

ਤੁਹਾਨੂੰ ਯਾਦ ਰੱਖਣਾ ਹੈ, ਇਹੀ ਲੋਕ ਹਨ ਜੋ ਪੀਐੱਮ ਕਿਸਾਨ ਸਨਮਾਨ ਨਿਧੀ ਨੂੰ ਲੈ ਕੇ ਇਹ ਲੋਕ ਹਰ ਗਲੀ-ਮੁਹੱਲੇ ਵਿੱਚ, ਹਰ press conference ਵਿੱਚ, ਹਰ twitter ਵਿੱਚ ਸਵਾਲ ਉਠਾਉਂਦੇ ਸਨ। ਇਹ ਲੋਕ ਅਫਵਾਹ ਫੈਲਾਉਂਦੇ ਸਨ, ਇਹ ਮੋਦੀ ਹੈ, ਇਹ ਚੋਣ ਹੈ ਨਾ ਇਸ ਲਈ ਇਹ ਕਿਸਾਨ ਸਨਮਾਨ ਨਿਧੀ ਲੈ ਕੇ ਆਇਆ ਹੈ। ਇਹ 2000 ਰੁਪਏ ਇੱਕ ਵਾਰ ਦੇ ਦੇਵੇਗਾ, ਦੁਬਾਰਾ ਕਦੇ ਨਹੀਂ ਦੇਵੇਗਾ। ਦੂਸਰਾ ਝੂਠ ਚਲਾਇਆ ਕਿ ਇਹ 2000 ਹੁਣ ਦੇ ਰਿਹਾ ਹੈ ਲੇਕਿਨ ਚੋਣ ਪੂਰੀ ਹੋ ਗਈ ਤਦ ਵਿਆਜ ਸਮੇਤ ਵਾਪਸ ਲੈ ਲਵੇਗਾ।

 

ਤੁਸੀਂ ਹੈਰਾਨ ਹੋ ਜਾਓਗੇ, ਇੱਕ ਰਾਜ ਵਿੱਚ ਤਾਂ ਇੰਨਾ ਝੂਠ ਫੈਲਾਇਆ, ਇੰਨਾ ਝੂਠ ਫੈਲਾਇਆ ਕਿ ਕਿਸਾਨਾਂ ਨੇ ਕਿਹਾ ਕਿ ਸਾਨੂੰ 2000 ਰੁਪਏ ਨਹੀਂ ਚਾਹੀਦੇ, ਇੱਥੋਂ ਤੱਕ ਝੂਠ ਫੈਲਾਇਆ। ਕੁਝ ਰਾਜ ਅਜਿਹੇ ਵੀ ਹਨ, ਇੱਕ ਰਾਜ ਜੋ ਕਿਸਾਨ ਦੇ ਨਾਮ ਨਾਲ ਗੱਲਾਂ ਕਰ ਰਹੇ ਹਨ, ਉਨ੍ਹਾਂ ਨੇ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਆਪਣੇ ਰਾਜ ਵਿੱਚ ਲਾਗੂ ਹੀ ਨਹੀਂ ਹੋਣ ਦਿੱਤਾ ਕਿਉਂਕਿ ਅਗਰ ਇਹ ਪੈਸਾ ਕਿਸਾਨਾਂ ਦੇ ਪਾਸ ਪਹੁੰਚ ਗਿਆ ਅਤੇ ਕਿਤੇ ਮੋਦੀ ਦਾ ਜੈ-ਜੈਕਾਰ ਹੋ ਗਿਆ ਤਾਂ ਫਿਰ ਤਾਂ ਸਾਡੀ ਰਾਜਨੀਤੀ ਹੀ ਖਤਮ ਹੋ ਜਾਵੇਗੀ। ਕਿਸਾਨਾਂ ਦੀ ਜੇਬ ਵਿੱਚ ਪੈਸਾ ਨਹੀਂ ਜਾਣ ਦਿੱਤਾ। ਮੈਂ ਉਨ੍ਹਾਂ ਰਾਜ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਸਾਡੀ ਸਰਕਾਰ ਬਣੇਗੀ, ਇਹ ਪੈਸਾ ਵੀ ਮੈਂ ਉੱਥੋਂ ਦੇ ਕਿਸਾਨਾਂ ਨੂੰ ਦੇ ਕੇ ਰਹਾਂਗਾ।

 

ਸਾਥੀਓ, 

 

ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਮਦਦ ਦਿੱਤੀ ਜਾ ਰਹੀ ਹੈ ਅਤੇ ਇਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਦੁਆਰਾ ਲਗਾਤਾਰ ਚਲ ਰਿਹਾ ਹੈ। ਸਾਲ ਵਿੱਚ ਤਿੰਨ ਵਾਰ ਦਿੰਦੇ ਹਾਂ ਅਤੇ ਹੁਣ ਤੱਕ ਲਗਭਗ 1 ਲੱਖ ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕਿਆ ਹੈ। 

 

ਸਾਥੀਓ,

 

ਅਸੀਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਲਈ ਪੈਂਨਸ਼ਨ ਯੋਜਨਾ ਬਣਾਵਾਂਗੇ। ਅੱਜ ਪੀਐੱਮ ਕਿਸਾਨ ਮਾਨਧਨ ਯੋਜਨਾ ਲਾਗੂ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਹੀ 21 ਲੱਖ ਕਿਸਾਨ ਪਰਿਵਾਰ ਇਸ ਨਾਲ ਜੁੜ ਵੀ ਚੁੱਕੇ ਹਨ।

 

ਭਾਈਓ ਅਤੇ ਭੈਣੋਂ,

 

ਵਾਅਦਿਆਂ ਨੂੰ ਜ਼ਮੀਨ ‘ਤੇ ਉਤਾਰਨ ਦੇ ਇਸੇ ਟ੍ਰੈਕ ਰਿਕਾਰਡ ਦੇ ਜ਼ੋਰ ‘ਤੇ ਕਿਸਾਨਾਂ ਦੇ ਹਿਤ ਵਿੱਚ ਨਵੇਂ ਖੇਤੀਬਾੜੀ ਸੁਧਾਰ ਕਾਨੂੰਨ ਲਿਆਂਦੇ ਗਏ ਹਨ। ਕਿਸਾਨਾਂ ਨੂੰ ਨਿਆਂ ਦਿਵਾਉਣ ਵਿੱਚ, ਇਹ ਕਿੰਨੇ ਕੰਮ ਆ ਰਹੇ ਹਨ, ਇਹ ਆਏ ਦਿਨ ਅਸੀਂ ਜ਼ਰੂਰ ਦੇਖਾਂਗੇ, ਅਸੀਂ ਅਨੁਭਵ ਕਰਾਂਗੇ ਅਤੇ ਮੈਨੂੰ ਵਿਸ਼ਵਾਸ ਹੈ ਮੀਡੀਆ ਵਿੱਚ ਵੀ ਇਸ ਦੀਆਂ ਸਕਾਰਾਤਮਕ ਚਰਚਾਵਾਂ ਹੋਣਗੀਆਂ ਅਤੇ ਸਾਨੂੰ ਦੇਖਣਾ ਵੀ ਮਿਲੇਗਾ, ਪੜ੍ਹਨ ਨੂੰ ਵੀ ਮਿਲੇਗਾ। ਮੈਨੂੰ ਅਹਿਸਾਸ ਹੈ ਕਿ ਦਹਾਕਿਆਂ ਦਾ ਛਲਾਵਾ ਕਿਸਾਨਾਂ ਨੂੰ ਆਸ਼ੰਕਿਤ ਕਰਦਾ ਹੈ। ਕਿਸਾਨਾਂ ਦਾ ਦੋਸ਼ ਨਹੀਂ ਹੈ, ਲੇਕਿਨ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ, ਮੈਂ ਮੇਰੇ ਕਿਸਾਨ ਭਾਈ-ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਅਤੇ ਮਾਂ ਗੰਗਾ ਦੇ ਘਾਟ ਤੋਂ ਕਹਿਣਾ ਚਾਹੁੰਦਾ ਹਾਂ, ਕਾਸ਼ੀ ਜਿਹੀ ਪਵਿੱਤਰ ਨਗਰੀ ਤੋਂ ਕਹਿ ਰਿਹਾ ਹਾਂ ਹੁਣ ਛਲ ਨਾਲ ਨਹੀਂ ਗੰਗਾਜਲ ਜਿਹੀ ਪਵਿੱਤਰ ਨੀਅਤ ਨਾਲ ਕੰਮ ਕੀਤਾ ਜਾ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

ਆਸ਼ੰਕਾਵਾਂ ਦੇ ਅਧਾਰ ‘ਤੇ ਭਰਮ ਫੈਲਾਉਣ ਵਾਲਿਆਂ ਦੀ ਸਚਾਈ ਲਗਾਤਾਰ ਦੇਸ਼ ਦੇ ਸਾਹਮਣੇ ਆ ਰਹੀ ਹੈ। ਜਦੋਂ ਇੱਕ ਵਿਸ਼ੇ ‘ਤੇ ਇਨ੍ਹਾਂ ਦਾ ਝੂਠ ਕਿਸਾਨ ਸਮਝ ਜਾਂਦੇ ਹਨ, ਤਾਂ ਇਹ ਦੂਸਰੇ ਵਿਸ਼ੇ ‘ਤੇ ਝੂਠ ਫੈਲਾਉਣ ਲਗ ਜਾਂਦੇ ਹਨ। 24/7 ਉਨ੍ਹਾਂ ਦਾ ਇਹੀ ਕੰਮ ਹੈ। ਦੇਸ਼ ਦੇ ਕਿਸਾਨ, ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਹਨ। ਜਿਨ੍ਹਾਂ ਕਿਸਾਨ ਪਰਿਵਾਰਾਂ ਦੀ ਹੁਣ ਵੀ ਕੁਝ ਚਿੰਤਾਵਾਂ ਹਨ, ਕੁਝ ਸਵਾਲ ਹਨ, ਤਾਂ ਉਨ੍ਹਾਂ ਦਾ ਜਵਾਬ ਵੀ ਸਰਕਾਰ ਨਿਰੰਤਰ ਦੇ ਰਹੀ ਹੈ, ਹੱਲ ਕਰਨ ਦਾ ਭਰਪੂਰ ਯਤਨ ਕਰ ਰਹੀ ਹੈ। ਮਾਂ ਅੰਨਪੂਰਣਾ ਦੇ ਆਸ਼ੀਰਵਾਦ ਨਾਲ ਸਾਡਾ ਅੰਨਦਾਤਾ ਆਤਮਨਿਰਭਰ ਭਾਰਤ ਦੀ ਅਗਵਾਈ ਕਰੇਗਾ। ਮੈਨੂੰ ਵਿਸ਼ਵਾਸ ਹੈ, ਅੱਜ ਜਿਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਸੁਧਾਰਾਂ ‘ਤੇ ਕੁਝ ਸ਼ੰਕਾਵਾਂ ਹਨ, ਉਹ ਵੀ ਭਵਿੱਖ ਵਿੱਚ ਇਨ੍ਹਾਂ ਖੇਤੀਬਾੜੀ ਸੁਧਾਰਾਂ ਦਾ ਲਾਭ ਉਠਾ ਕੇ, ਆਪਣੀ ਆਮਦਨ ਵਧਾਉਣਗੇ, ਇਹ ਮੇਰਾ ਪੱਕਾ ਵਿਸ਼ਵਾਸ ਹੈ।

 

ਅੰਤ ਵਿੱਚ ਫਿਰ ਇੱਕ ਵਾਰ ਫਿਰ, ਤੁਹਾਨੂੰ ਸਭ ਨੂੰ ਇਸ ਆਧੁਨਿਕ ਹਾਈਵੇ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਕਾਸ਼ੀ ਦਾ ਰੂਪ ਅਤੇ ਸਰੂਪ ਐਵੇਂ ਹੀ ਸ਼ਾਨਦਾਰ ਬਣਦਾ ਰਹੇ, ਇਸ ਦੇ ਲਈ ਸਾਡੇ ਯਤਨ ਨਿਰੰਤਰ ਚਲਦੇ ਰਹਿਣਗੇ। ਹਾਲੇ ਮੇਰੇ ਬਨਾਰਸ ਵਿੱਚ ਹੋਰ ਵੀ ਪ੍ਰੋਗਰਾਮ ਹਨ, ਉੱਥੇ ਵੀ ਕਈ ਵਿਸ਼ਿਆਂ ‘ਤੇ ਵਿਸਤਾਰ ਨਾਲ ਗੱਲ ਕਰਾਂਗਾ। ਕੋਰੋਨਾ ਦੇ ਕਾਰਨ ਇਸ ਵਾਰ ਮੈਨੂੰ ਆਉਣ ਵਿੱਚ ਥੋੜ੍ਹੀ ਦੇਰ ਹੋਈ ਲੇਕਿਨ ਅੱਜ ਤੁਹਾਡੇ ਦਰਸ਼ਨ ਹੋ ਗਏ, ਮੈਨੂੰ ਨਵੀਂ ਊਰਜਾ ਮਿਲ ਗਈ। ਤੁਹਾਡੇ ਆਸ਼ੀਰਵਾਦ ਮਿਲ ਗਏ, ਕੰਮ ਕਰਨ ਦੀ ਨਵੀਂ ਤਾਕਤ ਮਿਲ ਗਈ। ਤੁਸੀਂ ਇੰਨੀ ਵੱਡੀ ਮਾਤਰਾ ਵਿੱਚ ਆ ਕੇ ਆਸ਼ੀਰਵਾਦ ਦੇ ਰਹੇ ਹੋ, ਇਹੀ ਮੇਰੀ ਊਰਜਾ ਹੈ, ਇਹ ਮੇਰੇ ਲਈ ਆਸ਼ੀਰਵਾਦ ਹੈ। ਮੈਂ ਤੁਹਾਡਾ ਬਹੁਤ-ਬਹੁਤ ਅਭਾਰੀ ਹਾਂ। ਮੇਰੇ ਨਾਲ ਦੋਵੇਂ ਮੁੱਠੀ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਦੀ ਜੈ।

 

ਬਹੁਤ-ਬਹੁਤ ਧੰਨਵਾਦ!


 

***

 

ਡੀਐੱਸ/ਐੱਸਐੱਚ/ਏਵੀ(Release ID: 1677302) Visitor Counter : 13