ਪ੍ਰਧਾਨ ਮੰਤਰੀ ਦਫਤਰ

ਲਖਨਊ ਯੂਨੀਵਰਸਿਟੀ ਦੇ ਸ਼ਤਾਬਦੀ ਸਥਾਪਨਾ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 25 NOV 2020 9:02PM by PIB Chandigarh

ਨਮਸਕਾਰ!

 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ ਸ਼੍ਰੀਮਾਨ ਰਾਜਨਾਥ ਸਿੰਘ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ‍ ਸ਼੍ਰੀਮਾਨ ਯੋਗੀ ਆਦਿੱਤਆਨਾਥ ਜੀ, ਉਪ ਮੁੱਖ‍ ਮੰਤਰੀ ਡਾਕਟਰ ਦਿਨੇਸ਼ ਸ਼ਰਮਾ ਜੀ, ਉੱਚ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਨੀਲਿਮਾ ਕਟਿਆਰ ਜੀ,  ਯੂਪੀ ਸਰਕਾਰ ਦੇ ਹੋਰ ਸਾਰੇ ਮੰਤਰੀਗਣ, ਲਖਨਊ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਆਲੋਕ ਕੁਮਾਰ  ਰਾਏ ਜੀ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀਗਣ, ਦੇਵੀਓ ਅਤੇ ਸੱਜਣੋਂ,

 

ਲਖਨਊ ਯੂਨੀਵਰਸਿਟੀ ਪਰਿਵਾਰ ਨੂੰ ਸੌ ਸਾਲ ਪੂਰੇ ਹੋਣ ’ਤੇ ਹਾਰਦਿਕ ਸ਼ੁਭਕਾਮਨਾਵਾਂ! ਸੌ ਸਾਲ ਦਾ ਸਮਾਂ ਸਿਰਫ ਇੱਕ ਅੰਕੜਾ ਨਹੀਂ ਹੈ। ਇਸ ਦੇ ਨਾਲ ਅਪਾਰ ਉਪਲੱਬਧੀਆਂ ਦਾ ਇੱਕ ਜਿਉਂਦਾ- ਜਾਗਦਾ ਇਤਿਹਾਸ ਜੁੜਿਆ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ 100 ਵਰ੍ਹਿਆਂ ਦੀ ਯਾਦ ਵਿੱਚ ਇੱਕ ਸਮਾਰਕ ਡਾਕ ਟਿਕਟ, ਸਮਾਰਕ ਸਿੱਕੇ ਅਤੇ ਕਵਰ ਨੂੰ ਜਾਰੀ ਕਰਨ ਦਾ ਅਵਸਰ ਮੈਨੂੰ ਮਿਲਿਆ ਹੈ।

 

ਸਾਥੀਓ,

 

ਮੈਨੂੰ ਦੱਸਿਆ ਗਿਆ ਹੈ ਕਿ ਬਾਹਰ ਗੇਟ ਨੰਬਰ-1 ਦੇ ਪਾਸ ਜੋ ਪਿੱਪਲ ਦਾ ਦਰਖਤ ਹੈ, ਉਹ ਯੂਨੀਵਰਸਿਟੀ ਦੀ 100 ਸਾਲ ਦੀ ਅਵਿਰਤ ਯਾਤਰਾ ਦਾ ਅਹਿਮ ਸਾਖੀ ਹੈ। ਇਸ ਰੁੱਖ ਨੇ,  ਯੂਨੀਵਰਸਿਟੀ  ਦੇ ਪਰਿਸਰ ਵਿੱਚ ਦੇਸ਼ ਅਤੇ ਦੁਨੀਆ ਦੇ ਲਈ ਅਨੇਕ ਪ੍ਰਤੀਭਾਵਾਂ ਨੂੰ ਆਪਣੇ ਸਾਹਮਣੇ ਬਣਦੇ ਹੋਏ, ਗੜ੍ਹਦੇ ਹੋਏ ਦੇਖਿਆ ਹੈ। 100 ਸਾਲ ਦੀ ਇਸ ਯਾਤਰਾ ਵਿੱਚ ਇੱਥੋਂ ਨਿਕਲੇ ਸ਼ਖਸੀਅਤ ਰਾਸ਼ਟਰਪਤੀ ਪਦ ’ਤੇ ਪਹੁੰਚੇ,  ਰਾਜਪਾਲ ਬਣੇ

 

ਵਿਗਿਆਨ ਦਾ ਖੇਤਰ ਹੋਵੇ ਜਾਂ ਨਿਆਂ ਦਾ, ਰਾਜਨੀਤਕ ਹੋਵੇ ਜਾਂ ਪ੍ਰਸ਼ਾਸਨਿਕ, ਅਕਾਦਮਿਕ ਹੋਵੇ ਜਾਂ ਸਾਹਿਤ, ਸੱਭਿਆਚਾਰ ਹੋਵੇ ਜਾਂ ਖੇਡ ਕੁੱਦ, ਹਰ ਖੇਤਰ ਦੀਆਂ ਪ੍ਰਤੀਭਾਵਾਂ ਨੂੰ ਲਖਨਊ ਯੂਨੀਵਰਸਿਟੀ ਨੇ ਨਿਖਾਰਿਆ ਹੈ, ਸੰਵਾਰਿਆ ਹੈ। ਯੂਨੀਵਰਸਿਟੀ ਦਾ Arts quadrangle ਆਪਣੇ ਆਪ ਵਿੱਚ ਬਹੁਤ ਸਾਰਾ ਇਤਿਹਾਸ ਸਮੇਟੇ ਹੋਏ ਹੈ। ਇਸੇ Arts quadrangle ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਵਾਜ ਗੂੰਜੀ ਸੀ ਅਤੇ ਉਸ ਵੀਰ ਵਾਣੀ ਵਿੱਚ ਕਿਹਾ ਸੀ-  “ਭਾਰਤ  ਦੇ ਲੋਕਾਂ ਨੂੰ ਆਪਣਾ ਸੰਵਿਧਾਨ ਬਣਾਉਣ ਦਵੋ ਜਾਂ ਫਿਰ ਇਸ ਦਾ ਖਮਿਆਜਾ ਭੁਗਤੋ” ਕੱਲ੍ਹ ਜਦੋਂ ਅਸੀਂ ਭਾਰਤ ਦੇ ਲੋਕ ਆਪਣਾ ਸੰਵਿਧਾਨ ਦਿਵਸ ਮਨਾਉਣਗੇ, ਤਾਂ ਨੇਤਾ ਜੀ ਸੁਭਾਸ਼ ਬਾਬੂ ਦੀ ਉਹ ਹੁੰਕਾਰ,  ਨਵੀਂ ਊਰਜਾ ਲੈ ਕੇ ਆਵੇਗੀ

 

ਸਾਥੀਓ,

 

ਲਖਨਊ ਯੂਨੀਵਰਸਿਟੀ ਨਾਲ ਇਤਨੇ ਸਾਰੇ ਨਾਮ ਜੁੜੇ ਹਨ, ਅਣਗਿਣਤ ਲੋਕਾਂ ਦੇ ਨਾਮ, ਚਾਅ ਕੇ ਵੀ ਸਭ ਦੇ ਨਾਮ ਲੈਣਾ ਸੰਭਵ ਨਹੀਂ ਹੈ। ਮੈਂ ਅੱਜ ਇਸ ਪਵਿੱਤਰ ਅਵਸਰ ’ਤੇ ਉਨ੍ਹਾਂ ਸਾਰਿਆਂ ਦਾ ਵੰਦਨ ਕਰਦਾ ਹਾਂ ਸੌ ਸਾਲ ਦੀ ਯਾਤਰਾ ਵਿੱਚ ਅਨੇਕ ਲੋਕਾਂ ਨੇ ਅਨੇਕ ਪ੍ਰਕਾਰ ਨਾਲ ਯੋਗਦਾਨ ਦਿੱਤਾ ਹੈ।  ਉਹ ਸਭ ਅਭਿਨੰਦਨ ਦੇ ਅਧਿਕਾਰੀ ਹਨ

 

ਹਾਂ, ਇਤਨਾ ਜ਼ਰੂਰ ਹੈ ਕਿ ਮੈਂ ਜਦੋਂ ਵੀ ਲਖਨਊ ਯੂਨੀਵਰਸਿਟੀ ਤੋਂ ਪੜ੍ਹ ਕੇ ਨਿਕਲੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ ਅਤੇ ਯੂਨੀਵਰਸਿਟੀ ਦੀ ਗੱਲ ਨਿਕਲੇ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਨਾ ਹੋਵੇ, ਅਜਿਹਾ ਕਦੇ ਮੈਂ ਦੇਖਿਆ ਨਹੀਂ ਯੂਨੀਵਰਸਿਟੀ ਵਿੱਚ ਬਿਤਾਏ ਦਿਨਾਂ ਨੂੰ, ਉਸ ਦੀਆਂ ਗੱਲਾਂ ਕਰਦੇ-ਕਰਦੇ ਉਹ ਬਹੁਤ ਉਤਸ਼ਾਹਿਤ ਹੋ ਜਾਂਦੇ ਹਨ ਅਜਿਹਾ ਮੈਂ ਕਈ ਵਾਰ ਅਨੁਭਵ ਕੀਤਾ ਹੈ ਅਤੇ ਤਦ ਤਾਂ ਲਖਨਊ ਸਾਡੇ ’ਤੇ ਫਿਦਾ, ਅਸੀਂ ਫਿਦਾ-ਏ-ਲਖਨਊ ਦਾ ਮਤਲਬ ਅਤੇ ਚੰਗੀ ਤਰ੍ਹਾਂ ਉਦੋਂ ਸਮਝ ਆਉਂਦਾ ਹੈ

 

ਲਖਨਊ ਯੂਨੀਵਰਸਿਟੀ ਦੀ ਆਤਮੀਅਤਾ ਇੱਥੋਂ ਦੀ “ਰੂਮਾਨਿਅਤ” ਹੀ ਕੁਝ ਹੋਰ ਰਹੀ ਹੈ। ਇੱਥੋਂ ਦੇ ਵਿਦਿਆਰਥੀਆਂ ਦੇ ਦਿਲ ਵਿੱਚ ਟੈਗੋਰ ਲਾਇਬ੍ਰੇਰੀ ਤੋਂ ਲੈ ਕੇ ਅਲੱਗ-ਅਲੱਗ ਕੈਂਟੀਨਾਂ ਦੇ ਚਾਹ- ਸਮੋਸੇ ਅਤੇ ਬਨ-ਮੱਖਣ ਹੁਣ ਵੀ ਜਗ੍ਹਾ ਬਣਾਏ ਹੋਏ ਹਨ ਹੁਣ ਬਦਲਦੇ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ, ਲੇਕਿਨ ਲਖਨਊ ਯੂਨੀਵਰਸਿਟੀ ਦਾ ਮਿਜਾਜ ਲਖਨਵੀ ਹੀ ਹੈ, ਹੁਣ ਵੀ ਉਹੀ ਹੈ।

 

ਸਾਥੀਓ,

 

ਇਹ ਸੰਜੋਗ ਹੀ ਹੈ ਕਿ ਅੱਜ ਦੇਵ ਪ੍ਰਬੋਧਿਨੀ ਏਕਾਦਸ਼ੀ ਹੈ। ਮਾਨਤਾ ਹੈ ਕਿ ਚਾਤੁਰਮਾਸ ਵਿੱਚ ਆਵਾਗਮਨ ਵਿੱਚ ਸਮੱਸਿਆਵਾਂ ਦੇ ਕਾਰਨ ਜੀਵਨ ਥੰਮ ਜਿਹਾ ਜਾਂਦਾ ਹੈ। ਇੱਥੋਂ ਤੱਕ ਕਿ ਦੇਵਗਣ ਵੀ ਸੋਣ ਚਲੇ ਜਾਂਦੇ ਹਨ ਇੱਕ ਤਰ੍ਹਾਂ ਨਾਲ ਅੱਜ ਦੇਵ ਜਾਗਰਣ ਦਾ ਦਿਨ ਹੈ। ਸਾਡੇ ਇੱਥੇ ਕਿਹਾ ਜਾਂਦਾ ਹੈ-“ਯਾ ਨਿਸ਼ਾ ਸਰਵਭੂਤਾਨਾੰ ਤਸਯਾੰ ਜਾਗਰਤੀ ਸੰਯਮੀ” ਜਦੋਂ ਸਾਰੇ ਪ੍ਰਾਣੀਆਂ ਦੇ ਨਾਲ-ਨਾਲ ਦੇਵਤਾ ਤੱਕ ਸੋ ਰਹੇ ਹੁੰਦੇ ਹਨ, ਤਦ ਵੀ ਸੰਜਮੀ ਮਾਨਵ ਲੋਕ ਕਲਿਆਣ ਲਈ ਸਾਧਨਾਰਤ ਰਹਿੰਦਾ ਹੈ।  ਅੱਜ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੇ ਨਾਗਰਿਕ ਕਿਤਨੇ ਸੰਜਮ ਦੇ ਨਾਲ, ਕੋਰੋਨਾ ਦੀ ਇਸ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਦੇਸ਼ ਨੂੰ ਅੱਗੇ ਵਧਾ ਰਹੇ ਹਨ

 

ਸਾਥੀਓ,

 

ਦੇਸ਼ ਨੂੰ ਪ੍ਰੇਰਿਤ ਕਰਨ ਵਾਲੇ, ਪ੍ਰੋਤਸਾਹਿਤ ਕਰਨ ਵਾਲੇ ਨਾਗਰਿਕਾਂ ਦਾ ਨਿਰਮਾਣ ਸਿੱਖਿਆ ਦੇ ਅਜਿਹੇ ਹੀ ਸੰਸਥਾਨਾਂ ਵਿੱਚ ਹੀ ਹੁੰਦਾ ਹੈ। ਲਖਨਊ ਯੂਨੀਵਰਸਿਟੀ ਦਹਾਕਿਆਂ ਤੋਂ ਆਪਣੇ ਇਸ ਕੰਮ ਨੂੰ ਬਖੂਬੀ ਨਿਭਾ ਰਹੀ ਹੈ। ਕੋਰੋਨਾ ਦੇ ਸਮੇਂ ਵਿੱਚ ਵੀ ਇੱਥੋਂ ਦੇ ਵਿਦਿਆਰਥੀ-ਵਿਦਿਆਰਥਣਾਂ ਨੇ,  ਟੀਚਰਸ ਨੇ ਅਨੇਕ ਪ੍ਰਕਾਰ ਦੇ ਸਮਾਧਾਨ ਸਮਾਜ ਨੂੰ ਦਿੱਤੇ ਹਨ

 

ਸਾਥੀਓ,

 

ਮੈਨੂੰ ਦੱਸਿਆ ਗਿਆ ਹੈ ਕਿ ਲਖਨਊ ਯੂਨੀਵਰਸਿਟੀ ਦੇ ਖੇਤਰ-ਅਧਿਕਾਰ ਨੂੰ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਵਰਸਿਟੀ ਦੁਆਰਾ ਨਵੇਂ ਰਿਸਰਚ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ।  ਲੇਕਿਨ ਮੈਂ ਇਸ ਵਿੱਚ ਕੁਝ ਹੋਰ ਗੱਲਾਂ ਜੋੜਨ ਦਾ ਸਾਹਸ ਕਰਦਾ ਹਾਂ ਮੈਨੂੰ ਵਿਸ਼ਵਾਸ ਹੈ ਕਿ ਆਪ ਲੋਕ ਉਸ ਨੂੰ ਆਪਣੀ ਚਰਚਾ ਵਿੱਚ ਜ਼ਰੂਰ ਉਸ ਨੂੰ ਰੱਖਾਂਗੇ ਮੇਰਾ ਸੁਝਾਅ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਤੱਕ ਤੁਹਾਡਾ ਅਕਾਦਮਿਕ ਦਾਇਰਾ ਹੈ, ਉੱਥੋਂ ਦੀਆਂ ਲੋਕਲ ਵਿਧਾਵਾਂ, ਉੱਥੋਂ ਦੇ ਲੋਕਲ ਉਤਪਾਦਾਂ ਨਾਲ ਜੁੜੇ ਕੋਰਸਿਸ, ਉਸ ਦੇ ਲਈ ਅਨੁਕੂਲ skill development, ਉਸ ਦੀ ਹਰ ਬਰੀਕੀ ਨਾਲ analysis, ਇਹ ਸਾਡੀ ਯੂਨੀਵਰਸਿਟੀ ਵਿੱਚ ਕਿਉਂ ਨਾ ਹੋਵੇ

 

ਉੱਥੇ ਉਨ੍ਹਾਂ ਉਤਪਾਦਾਂ ਦੀ ਪ੍ਰੋਡਕਸ਼ਨ ਤੋਂ ਲੈ ਕੇ ਉਨ੍ਹਾਂ ਵਿੱਚ ਵੈਲਿਊ ਐਡੀਸ਼ਨ ਲਈ ਆਧੁਨਿਕ ਸਮਾਧਾਨਾਂ, ਆਧੁਨਿਕ ਟੈਕਨੋਲੋਜੀ ’ਤੇ ਰਿਸਰਚ ਵੀ ਸਾਡੀ ਯੂਨੀਵਰਸਿਟੀ ਕਰ ਸਕਦੀ ਹੈ।  ਉਨ੍ਹਾਂ ਦੀ ਬ੍ਰਾਂਡਿੰਗ, ਮਾਰਕਿਟਿੰਗ ਅਤੇ ਮੈਨੇਜਮੈਂਟ ਨਾਲ ਜੁੜੀ ਸਟਰੈਟੇਜੀ ਵੀ ਤੁਹਾਡੇ ਕੋਰਸਿਸ ਦਾ ਹਿੱਸਾ ਹੋ ਸਕਦੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰੁਟੀਨ ਦਾ ਹਿੱਸਾ ਹੋ ਸਕਦੀ ਹੈ। ਹੁਣ ਜਿਵੇਂ ਲਖਨਊ ਦੀ ਚਿਕਨਕਾਰੀ, ਅਲੀਗੜ੍ਹ ਦੇ ਤਾਲੇ, ਮੁਰਾਦਾਬਾਦ ਦੇ ਪਿੱਤਲ ਦੇ ਬਰਤਨਾਂ, ਭਦੋਹੀ ਦੇ ਕਾਲੀਨ ਅਜਿਹੇ ਅਨੇਕ ਉਤਪਾਦਾਂ ਨੂੰ ਅਸੀਂ Globally Competitive ਕਿਵੇਂ ਬਣਾਈਏ ਇਸ ਨੂੰ ਲੈ ਕੇ ਨਵੇਂ ਸਿਰੇ ਤੋਂ ਕੰਮ, ਨਵੇਂ ਸਿਰੇ ਤੋਂ ਸਟਡੀ, ਨਵੇਂ ਸਿਰੇ ਤੋਂ ਰਿਸਰਚ ਕੀ ਅਸੀਂ ਨਹੀਂ ਕਰ ਸਕਦੇ ਹਾਂ, ਜ਼ਰੂਰ ਕਰ ਸਕਦੇ ਹਾਂ

 

ਇਸ ਸਟਡੀ ਨਾਲ ਸਰਕਾਰ ਨੂੰ ਵੀ ਆਪਣੇ ਨੀਤੀ ਨਿਰਧਾਰਣ ਵਿੱਚ, ਪਾਲਿਸੀਜ਼ ਬਣਾਉਣ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਅਤੇ ਉਦੋਂ ਵੰਨ ਡਿਸਟ੍ਰਿਕਟ, ਵੰਨ ਪ੍ਰੋਡਕਟ ਦੀ ਭਾਵਨਾ ਸੱਚੇ ਅਰਥ ਵਿੱਚ ਸਾਕਾਰ ਹੋ ਸਕੇਗੀ ਇਸ ਦੇ ਇਲਾਵਾ ਸਾਡੇ ਆਰਟ, ਸਾਡੇ ਕਲਚਰ, ਸਾਡੇ ਆਧਿਆਤਮ ਨਾਲ ਜੁੜੇ ਵਿਸ਼ਿਆਂ ਦੀ Global reach ਲਈ ਵੀ ਸਾਨੂੰ ਲਗਾਤਾਰ ਕੰਮ ਕਰਦੇ ਰਹਿਣਾ ਹੈ।  ਭਾਰਤ ਦੀ ਇਹ ਸੌਫਟ ਪਾਵਰ, ਅੰਤਰਰਾਸ਼ਟਰੀ ਜਗਤ ਵਿੱਚ ਭਾਰਤ ਦੀ ਛਵੀ ਮਜ਼ਬੂਤ ਕਰਨ ਵਿੱਚ ਬਹੁਤ ਸਹਾਇਕ ਹੈ। ਅਸੀਂ ਦੇਖਿਆ ਹੈ ਪੂਰੀ ਦੁਨੀਆ ਵਿੱਚ ਯੋਗ ਦੀ ਤਾਕਤ ਕੀ ਹੈ, ਕੋਈ ਯੋਗ ਕਹਿੰਦਾ ਹੋਵੇਗਾ, ਕੋਈ ਯੋਗਾ ਕਹਿੰਦਾ ਹੋਵੇਗਾ, ਲੇਕਿਨ ਪੂਰੇ ਵਿਸ਼ਵ ਨੂੰ ਯੋਗ ਨੂੰ ਆਪਣਾ ਇੱਕ ਤਰ੍ਹਾਂ ਨਾਲ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰ ਦਿੱਤਾ ਹੈ।

 

ਸਾਥੀਓ,

 

ਯੂਨੀਵਰਸਿਟੀ ਸਿਰਫ਼ ਉੱਚ ਸਿੱਖਿਆ ਦਾ ਕੇਂਦਰ ਭਰ ਨਹੀਂ ਹੁੰਦੀ ਇਹ ਉੱਚੇ ਟੀਚਿਆਂ,  ਉੱਚੇ ਸੰਕਲਪਾਂ ਨੂੰ ਸਾਧਣ ਦੀ ਸ਼ਕਤੀ ਨੂੰ ਹਾਸਲ ਕਰਨ ਦਾ ਵੀ ਇੱਕ ਬਹੁਤ ਵੱਡਾ power house ਹੁੰਦਾ ਹੈ, ਇੱਕ ਬਹੁਤ ਵੱਡੀ ਊਰਜਾ ਭੂਮੀ ਹੁੰਦੀ ਹੈ, ਪ੍ਰੇਰਣਾ ਭੂਮੀ ਹੁੰਦੀ ਹੈ। ਇਹ ਸਾਡੇ Character  ਦੇ ਨਿਰਮਾਣ ਦਾ, ਸਾਡੇ ਅੰਦਰ ਦੀ ਤਾਕਤ ਨੂੰ ਜਗਾਉਣ ਦੀ ਪ੍ਰੇਰਣਾ ਸਥਲੀ ਵੀ ਹੈ  ਯੂਨੀਵਰਸਿਟੀ ਦੇ ਅਧਿਆਪਕ, ਸਾਲ ਦਰ ਸਾਲ,  ਆਪਣੇ Students ਦੇ Intellectual,  Academic ਅਤੇ Physical Development ਨੂੰ ਨਿਖਾਰਦੇ ਹਨ, ਵਿਦਿਆਰਥੀਆਂ ਦੀ ਤਾਕਤ ਵਧਾਉਂਦੇ ਹਨ  ਵਿਦਿਆਰਥੀ ਆਪਣੀ ਤਾਕਤ ਨੂੰ ਪਛਾਨਣ, ਇਸ ਵਿੱਚ ਵੀ ਆਪ ਅਧਿਆਪਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ।

 

ਲੇਕਿਨ ਸਾਥੀਓ,  ਲੰਬੇ ਸਮੇਂ ਤੱਕ ਸਾਡੇ ਇੱਥੇ ਸਮੱਸਿਆ ਇਹ ਰਹੀ ਹੈ ਕਿ ਅਸੀਂ ਆਪਣੀ ਤਾਕਤ ਦੀ ਪੂਰੀ ਵਰਤੋਂ ਹੀ ਨਹੀਂ ਕਰਦੇ ਇਹੀ ਸਮੱਸਿਆ ਪਹਿਲਾਂ ਸਾਡੀ ਗਵਰਨੈਂਸ ਵਿੱਚ,  ਸਰਕਾਰੀ ਤੌਰ-ਤਰੀਕਿਆਂ ਵਿੱਚ ਵੀ ਸੀ ਜਦੋਂ ਤਾਕਤ ਦੀ ਠੀਕ ਵਰਤੋਂ ਨਾ ਹੋਵੇ,  ਤਾਂ ਕੀ ਨਤੀਜਾ ਹੁੰਦਾ ਹੈ,  ਮੈਂ ਅੱਜ ਤੁਹਾਡੇ ਦਰਮਿਆਨ ਉਸ ਦੀ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ ਅਤੇ ਇੱਥੇ ਯੂਪੀ ਵਿੱਚ ਉਹ ਜ਼ਰਾ ਜ਼ਿਆਦਾ suitable ਹੈ  ਤੁਹਾਡੇ ਬਹੁਤ,  ਲਖਨਊ ਤੋਂ ਜੋ ਬਹੁਤ ਦੂਰ ਨਹੀਂ ਹੈ ਰਾਇਬਰੇਲੀ,  ਰਾਇਬਰੇਲੀ ਦਾ ਰੇਲਕੋਚ ਫੈਕਟਰੀ  ਵਰ੍ਹਿਆਂ ਪਹਿਲਾਂ ਉੱਥੇ ਨਿਵੇਸ਼ ਹੋਇਆ,  ਸੰਸਾਧਨ ਲੱਗੇ,  ਮਸ਼ੀਨਾਂ ਲਗੀਆਂ,  ਵੱਡੇ-ਵੱਡੇ ਐਲਾਨ ਹੋਏ,  ਰੇਲ ਕੋਚ ਬਣਾਵਾਂਗੇ  ਲੇਕਿਨ ਅਨੇਕ ਸਾਲਾਂ ਤੱਕ ਉੱਥੇ ਸਿਰਫ ਡੈਂਟਿੰਗ-ਪੈਂਟਿੰਗ ਦਾ ਕੰਮ ਹੁੰਦਾ ਰਿਹਾ  ਕਪਰੂਥਲਾ ਤੋਂ ਡਿੱਬੇ ਬਣਕੇ ਆਉਂਦੇ ਸਨ ਅਤੇ ਇੱਥੇ ਉਸ ਵਿੱਚ ਥੋੜ੍ਹਾ ਲੀਪਾ-ਪੋਤੀ,  ਰੰਗ-ਰੋਗਨ ਕਰਨਾ,  ਕੁਝ ਚੀਜ਼ਾਂ ਇਧਰ-ਉੱਧਰ ਪਾ ਦੇਣਾ,  ਬਸ ਇਹੀ ਹੁੰਦਾ ਸੀ।  ਜਿਸ ਫੈਕਟਰੀ ਵਿੱਚ ਰੇਲ  ਦੇ ਡਿੱਬੇ ਬਣਾਉਣ ਦੀ ਸਮੱਰਥਾ ਸੀ,  ਉਸ ਵਿੱਚ ਪੂਰੀ ਸਮਰੱਥਾ ਤੋਂ ਕੰਮ ਕਦੇ ਨਹੀਂ ਹੋਇਆ  ਸਾਲ 2014  ਦੇ ਬਾਅਦ ਅਸੀਂ ਸੋਚ ਬਦਲੀ,  ਤੌਰ ਤਰੀਕਾ ਬਦਲਿਆ  ਨਤੀਜਾ ਇਹ ਹੋਇਆ ਕਿ ਕੁਝ  ਮਹੀਨੇ ਵਿੱਚ ਹੀ ਇੱਥੋਂ ਪਹਿਲਾ ਕੋਚ ਬਣਕੇ ਤਿਆਰ ਹੋਇਆ ਅਤੇ ਅੱਜ ਹਰ ਸਾਲ ਅਣਗਿਣਤ ਡਿੱਬੇ ਇੱਥੋਂ ਨਿਕਲ ਰਹੇ ਹਨ  ਸਮਰੱਥਾ ਦਾ ਠੀਕ ਇਸਤੇਮਾਲ ਕਿਵੇਂ ਹੁੰਦਾ ਹੈ,  ਉਹ ਤੁਹਾਡੇ ਬਗਲ ਵਿੱਚ ਹੀ ਹੈ ਅਤੇ ਦੁਨੀਆ ਅੱਜ ਇਸ ਗੱਲ ਨੂੰ ਦੇਖ ਰਹੀ ਹੈ ਅਤੇ ਯੂਪੀ ਨੂੰ ਤਾਂ ਇਸ ਗੱਲ ‘ਤੇ ਮਾਣ ਹੋਵੇਗਾ ਕਿ ਹੁਣ ਤੋਂ ਕੁਝ  ਸਮੇਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ,  ਤੁਹਾਨੂੰ ਮਾਣ ਹੋਵੇਗਾ ਸਾਥੀਓ,  ਦੁਨੀਆ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ,  ਅਗਰ ਉਸ ਦੇ ਨਾਮ ਦੀ ਚਰਚਾ ਹੋਵੇਗੀ ਤਾਂ ਉਹ ਚਰਚਾ ਰਾਇਬਰੇਲੀ  ਦੀ ਰੇਲ ਕੋਚ ਫੈਕਟਰੀ ਦੀ ਹੋਵੇਗੀ

 

ਸਾਥੀਓ

 

ਸਮਰੱਥਾ ਦੇ ਉਪਯੋਗ ਦੇ ਨਾਲ-ਨਾਲ ਨੀਅਤ ਅਤੇ ਇੱਛਾ ਸ਼ਕਤੀ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ।  ਇੱਛਾ ਸ਼ਕਤੀ ਨਾ ਹੋ,  ਤਾਂ ਵੀ ਤੁਹਾਨੂੰ ਜੀਵਨ ਵਿੱਚ ਠੀਕ ਨਤੀਜੇ ਨਹੀਂ ਮਿਲ ਸਕਦੇ  ਇੱਛਾ ਸ਼ਕਤੀ ਨਾਲ ਕਿਵੇਂ ਬਦਲਾਅ ਹੁੰਦਾ ਹੈ,  ਇਸ ਦਾ ਉਦਾਹਰਣ,  ਦੇਸ਼  ਦੇ ਸਾਹਮਣੇ ਕਈ ਉਦਾਹਰਣ ਹਨ,  ਮੈਂ ਜ਼ਰਾ ਇੱਥੇ ਅੱਜ ਤੁਹਾਡੇ ਸਾਹਮਣੇ ਇੱਕ ਹੀ ਸੈਕਟਰ ਦਾ ਉਲੇਖ ਕਰਨਾ ਚਾਹੁੰਦਾ ਹਾਂ ਯੂਰੀਆ  ਇੱਕ ਜ਼ਮਾਨੇ ਵਿੱਚ ਦੇਸ਼ ਵਿੱਚ ਯੂਰੀਆ ਉਤਪਾਦਨ ਦੇ ਬਹੁਤ ਸਾਰੇ ਕਾਰਖਾਨੇ ਸਨ।  ਲੇਕਿਨ ਬਾਵਜੂਦ ਇਸ ਦੇ ਕਾਫ਼ੀ ਯੂਰੀਆ ਭਾਰਤ,  ਬਾਹਰ ਤੋਂ ਹੀ ਮੰਗਵਾਉਂਦਾ ਸੀ,  import ਕਰਦਾ ਸੀ।  ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ ਜੋ ਦੇਸ਼  ਦੇ ਖਾਦ ਕਾਰਖਾਨੇ ਸਨ,  ਉਹ ਆਪਣੀ ਫੁੱਲ ਕਪੈਸਿਟੀ ‘ਤੇ ਕੰਮ ਹੀ ਨਹੀਂ ਕਰਦੇ ਸਨ  ਸਰਕਾਰ ਵਿੱਚ ਆਉਣ ਦੇ ਬਾਅਦ ਜਦੋਂ ਮੈਂ ਅਫਸਰਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ।

ਸਾਥੀਓ,

 

ਅਸੀਂ ਇੱਕ ਦੇ ਬਾਅਦ ਇੱਕ ਨੀਤੀਗਤ ਫ਼ੈਸਲੇ ਲਏ,  ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਯੂਰੀਆ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ  ਇਸ ਦੇ ਇਲਾਵਾ ਇੱਕ ਹੋਰ ਸਮੱਸਿਆ ਸੀ- ਯੂਰੀਆ ਦੀ ਬਲੈਕ ਮਾਰਕਿਟਿੰਗ  ਕਿਸਾਨਾਂ  ਦੇ ਨਾਮ ‘ਤੇ ਨਿਕਲਦਾ ਸੀ ਅਤੇ ਪਹੁੰਚਦਾ ਕਿਤੇ ਹੋਰ ਸੀ,  ਚੋਰੀ ਹੋ ਜਾਂਦਾ ਸੀ  ਉਸ ਦਾ ਬਹੁਤ ਵੱਡਾ ਨੁਕਸਾਨ ਸਾਡੇ ਦੇਸ਼  ਦੇ ਕਿਸਾਨਾਂ ਨੂੰ ਉਠਾਉਣਾ ਪੈਂਦਾ ਸੀ।  ਯੂਰੀਆ ਦੀ ਬਲੈਕ ਮਾਰਕਿਟਿੰਗ ਦਾ ਇਲਾਜ ਅਸੀਂ ਕੀਤਾ,  ਕਿਵੇਂ ਕੀਤਾ,  ਯੂਰੀਆ ਦੀ 100%,  100 percent ਨਿੰਮ ਕੋਟਿੰਗ ਕਰਕੇ  ਇਹ ਨਿੰਮ ਕੋਟਿੰਗ ਦਾ ਕੰਸੈਪਟ ਵੀ ਕੋਈ ਮੋਦੀ  ਦੇ ਆਉਣ  ਦੇ ਬਾਅਦ ਆਇਆ ਹੈ,  ਅਜਿਹਾ ਨਹੀਂ ਹੈ,  ਇਹ ਸਭ known ਸੀ,  ਸਭ ਜਾਣਦੇ ਸਨ ਅਤੇ ਪਹਿਲਾਂ ਵੀ ਕੁਝ  ਮਾਤਰਾ ਵਿੱਚ ਨਿੰਮ ਕੋਟਿੰਗ ਹੁੰਦਾ ਸੀ।  ਲੇਕਿਨ ਕੁਝ  ਮਾਤਰਾ ਵਿੱਚ ਕਰਨ ਤੋਂ ਚੋਰੀ ਨਹੀਂ ਰੁਕਦੀ ਹੈ  ਲੇਕਿਨ ਸ਼ਤ-ਪ੍ਰਤੀਸ਼ਤ ਨਿੰਮ ਕੋਟਿੰਗ ਦੇ ਲਈ ਜੋ ਇੱਛਾ ਸ਼ਕਤੀ ਚਾਹੀਦੀ ਹੈ ਸੀ,  ਉਹ ਨਹੀਂ ਸੀ  ਅੱਜ ਸ਼ਤ-ਪ੍ਰਤੀਸ਼ਤ ਨਿੰਮ ਕੋਟਿੰਗ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਉਚਿਤ ਮਾਤਰਾ ਵਿੱਚ ਯੂਰੀਆ ਮਿਲ ਰਿਹਾ ਹੈ।

 

ਸਾਥੀਓ,

 

ਨਵੀਂ ਟੈਕਨੋਲੋਜੀ ਲਿਆ ਕੇ,  ਪੁਰਾਣੇ ਹੋਰ ਬੰਦ ਹੋ ਚੁੱਕੇ ਖਾਦ ਕਾਰਖਾਨਿਆਂ ਨੂੰ ਹੁਣ ਦੁਬਾਰਾ ਸ਼ੁਰੂ ਵੀ ਕਰਵਾਇਆ ਜਾ ਰਿਹਾ ਹੈ  ਗੋਰਖਪੁਰ ਹੋਵੇ,  ਸਿੰਦਰੀ ਹੋਵੇ,  ਬਰੌਨੀ ਹੋਵੇ,  ਇਹ ਸਭ ਖਾਦ ਕਾਰਖਾਨੇ ਕੁਝ  ਹੀ ਸਾਲਾਂ ਵਿੱਚ ਫਿਰ ਤੋਂ ਸ਼ੁਰੂ ਹੋ ਜਾਣਗੇ  ਇਸ ਦੇ ਲਈ ਬਹੁਤ ਵੱਡੀ ਗੈਸ ਪਾਈਪਲਾਇਨ ਪੂਰਬੀ ਭਾਰਤ ਵਿੱਚ ਵਿਛਾਈ ਜਾ ਰਹੀ ਹੈ  ਕਹਿਣ ਦਾ ਮਤਲਬ ਇਹ ਹੈ ਕਿ ਸੋਚ ਵਿੱਚ Positivity ਅਤੇ ਅਪ੍ਰੋਚ ਵਿੱਚ Possibilities ਨੂੰ ਸਾਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੀਦਾ ਹੈ  ਤੁਸੀਂ ਦੇਖੋਗੇ,  ਜੀਵਨ ਵਿੱਚ ਤੁਸੀਂ ਕਠਿਨ ਤੋਂ ਕਠਿਨ ਚੁਣੌਤੀ ਦਾ ਸਾਹਮਣਾ ਇਸ ਤਰ੍ਹਾਂ ਕਰ ਸਕੋਗੇ।

 

ਸਾਥੀਓ,

 

ਤੁਹਾਡੇ ਜੀਵਨ ਵਿੱਚ ਨਿਰੰਤਰ ਅਜਿਹੇ ਲੋਕ ਵੀ ਆਣਉਗੇ ਜੋ ਤੁਹਾਨੂੰ ਪ੍ਰੋਤਸਾਹਿਤ ਨਹੀਂ ਬਲਕਿ ਨਿਰਾਸ਼ ਕਰਦੇ ਰਹਿਣਗੇ  ਇਹ ਨਹੀਂ ਹੋ ਸਕਦਾ ਹੈ,  ਅਰੇ ਇਹ ਤੂੰ ਨਹੀਂ ਕਰ ਸਕਦਾ ਹੈ ਯਾਰ ਤਾਂ ਸੋਚ ਤੇਰਾ ਕੰਮ ਨਹੀਂ ਹੈ,  ਇਹ ਕਿਵੇਂ ਹੋਵੇਗਾ,  ਅਰੇ ਇਸ ਵਿੱਚ ਤਾਂ ਇਹ ਦਿੱਕਤ ਹੈ,  ਇਹ ਤਾਂ ਸੰਭਵ ਹੀ ਨਹੀਂ ਹੈ,  ਅਰੇ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਤੁਹਾਨੂੰ ਸੁਣਨ ਨੂੰ ਮਿਲਦੀਆ ਹੋਣਗੀਆਂ  ਦਿਨ ਵਿੱਚ ਦਸ ਲੋਕ ਅਜਿਹੇ ਮਿਲਦੇ ਹੋਣਗੇ ਜੋ ਨਿਰਾਸ਼ਾ,  ਨਿਰਾਸ਼ਾ,  ਨਿਰਾਸ਼ਾ ਦੀ ਹੀ ਗੱਲਾਂ ਕਰਦੇ ਰਹਿੰਦੇ ਹਨ ਅਤੇ ਅਜਿਹੀਆਂ ਗੱਲਾਂ ਸੁਣਕੇ  ਤੁਹਾਡੇ ਕੰਨ ਵੀ ਥੱਕ ਗਏ ਹੋਣਗੇ  ਲੇਕਿਨ ਤੁਸੀਂ ਖੁਦ ‘ਤੇ ਭਰੋਸਾ ਕਰਦੇ ਹੋਏ ਅੱਗੇ ਵਧੋ  ਅਗਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ,  ਉਹ ਠੀਕ ਹੈ,  ਦੇਸ਼  ਦੇ ਹਿਤ ਵਿੱਚ ਹੈ,  ਉਹ ਨਿਆਂ ਉਚਿਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ,  ਤਾਂ ਉਸ ਨੂੰ ਹਾਸਲ ਕਰਨ ਲਈ ਆਪਣੇ ਪ੍ਰਯਤਨ ਵਿੱਚ ਕਦੇ ਕੋਈ ਕਮੀ ਨਾ ਆਉਣ ਦਿਓ।  ਮੈਂ ਅੱਜ ਤੁਹਾਨੂੰ ਇੱਕ ਹੋਰ ਉਦਾਹਰਣ ਵੀ ਦੇਣਾ ਚਾਹਾਂਗਾ।

 

ਸਾਥੀਓ,

 

ਖਾਦੀ ਨੂੰ ਲੈ ਕੇ,  ਸਾਡੇ ਇੱਥੇ ਖਾਦੀ ਨੂੰ ਲੈ ਕੇ ਜੋ ਇੱਕ ਵਾਤਾਵਰਣ ਹੈ ਲੇਕਿਨ ਮੇਰਾ ਜ਼ਰਾ ਉਲਟਾ ਸੀ,  ਮੈਂ ਜਰਾ ਉਤਸ਼ਾਹਿਤ ਰਿਹਾ ਹਾਂ,  ਮੈਂ ਉਸ ਨੂੰ ਜਦੋਂ ਮੈਂ ਗੁਜਰਾਤ ਵਿੱਚ ਸਰਕਾਰਾਂ  ਦੇ ਰਸਤੇ ‘ਤੇ ਤਾਂ ਨਹੀਂ ਸੀ ਤਦ ਮੈਂ ਇੱਕ ਸਮਾਜਿਕ ਕੰਮ ਕਰਦਾ ਸੀ,  ਕਦੇ ਰਾਜਨੀਤਕ ਕਾਰਜਕਰਤਾ  ਦੇ ਰੂਪ ਵਿੱਚ ਕੰਮ ਕਰਦਾ ਸੀ  ਖਾਦੀ ‘ਤੇ ਅਸੀ ਮਾਣ ਕਰਦੇ ਹਾਂ,  ਚਾਹੁੰਦੇ ਹਾਂ,  ਖਾਦੀ ਦੀ ਪ੍ਰਤੀਬੱਧਤਾ,  ਖਾਦੀ  ਦੇ ਪ੍ਰਤੀ ਝੁਕਾਅ,  ਖਾਦੀ  ਦੇ ਪ੍ਰਤੀ ਲਗਾਅ,  ਖਾਦੀ ਦੀ ਪ੍ਰਸਿੱਧੀ,  ਇਹ ਪੂਰੀ ਦੁਨੀਆ ਵਿੱਚ ਹੋਵੇ,  ਇਹ ਮੇਰੇ ਮਨ ਵਿੱਚ ਹਮੇਸ਼ਾ ਰਿਹਾ ਕਰਦਾ ਸੀ।  ਜਦੋਂ ਮੈਂ ਉੱਥੋਂ ਦਾ ਮੁੱਖ ਮੰਤਰੀ ਬਣਿਆ,  ਤਾਂ ਮੈਂ ਵੀ ਖਾਦੀ ਦਾ ਖੂਬ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ  2 ਅਕਤੂਬਰ ਨੂੰ ਮੈਂ ਖੁਦ ਬਜ਼ਾਰ ਵਿੱਚ ਜਾਂਦਾ ਸੀ,  ਖਾਦੀ  ਦੇ ਸਟੋਰ ਵਿੱਚ ਜਾਕੇ ਖੁਦ ਕੁਝ  ਨਾ ਕੁਝ  ਖਰੀਦਦਾ ਸੀ।  ਮੇਰੀ ਸੋਚ ਬਹੁਤ Positive ਸੀ,  ਨੀਅਤ ਵੀ ਚੰਗੀ ਸੀ।  ਲੇਕਿਨ ਦੂਜੇ ਪਾਸੇ ਕੁਝ  ਲੋਕ ਨਿਰਾਸ਼ ਕਰਨ ਵਾਲੇ ਵੀ ਮਿਲਦੇ ਸਨ।  ਮੈਂ ਜਦੋਂ ਖਾਦੀ ਨੂੰ ਅੱਗੇ ਵਧਾਉਣ ਬਾਰੇ ਸੋਚ ਰਿਹਾ ਸੀ,  ਜਦੋਂ ਕੁਝ  ਲੋਕਾਂ ਨਾਲ ਇਸ ਬਾਰੇ ਚਰਚਾ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਖਾਦੀ ਇੰਨੀ boring ਹੈ ਅਤੇ ਇੰਨੀ un-cool ਹੈ ਆਖਿਰ ਖਾਦੀ ਨੂੰ ਤੁਸੀਂ ਸਾਡੇ ਅੱਜ ਦੇ youth ਵਿੱਚ ਪ੍ਰਮੋਟ ਕਿਵੇਂ ਕਰ ਸਕੋਗੇ?  ਤੁਸੀਂ ਸੋਚੋ,  ਮੈਨੂੰ ਕਿਸ ਤਰ੍ਹਾਂ  ਦੇ ਸੁਝਾਅ ਮਿਲਦੇ ਸਨ  ਅਜਿਹੀ ਹੀ ਨਿਰਾਸ਼ਾਵਾਦੀ ਅਪ੍ਰੋਚ ਦੀ ਵਜ੍ਹਾ ਨਾਲ ਸਾਡੇ ਇੱਥੇ ਖਾਦੀ  ਦੇ revival ਦੀਆਂ ਸਾਰੀਆਂ possibilities ਮਨ ਵਿੱਚ ਹੀ ਮਰ ਚੁੱਕੀਆਂ ਸਨ,  ਖ਼ਤਮ ਹੋ ਚੁੱਕੀਆਂ ਸਨ  ਮੈਂ ਇਨ੍ਹਾਂ ਗੱਲਾਂ ਨੂੰ ਕਿਨਾਰੇ ਕੀਤਾ ਅਤੇ ਸਕਾਰਾਤਮਕ ਸੋਚ  ਦੇ ਨਾਲ ਅੱਗੇ ਵਧਿਆ  2002 ਵਿੱਚ,  ਮੈਂ ਪੋਰਬੰਦਰ ਵਿੱਚ,  ਮਹਾਤਮਾ ਗਾਂਧੀ ਜੀ ਦੀ ਜਨਮ ਜਯੰਤੀ  ਦੇ ਦਿਨ,  ਗਾਂਧੀ ਜੀ ਦੀ ਜਨਮ ਸਥਲੀ ਵਿੱਚ ਹੀ ਖਾਦੀ  ਦੇ ਕੱਪੜਿਆਂ ਦਾ ਹੀ ਇੱਕ ਫ਼ੈਸ਼ਨ ਸ਼ੋਅ ਪਲਾਨ ਕੀਤਾ ਅਤੇ ਇੱਕ ਯੂਨੀਵਰਸਿਟੀ  ਦੇ young students ਨੂੰ ਹੀ ਇਸ ਦੀ ਜ਼ਿੰਮੇਦਾਰੀ ਦਿੱਤੀ।  ਫ਼ੈਸ਼ਨ ਸ਼ੋਅ ਤਾਂ ਹੁੰਦੇ ਰਹਿੰਦੇ ਹਨ ਲੇਕਿਨ ਖਾਦੀ ਅਤੇ Youth ਦੋਹਾਂ ਨੇ ਮਿਲ ਕੇ ਉਸ ਦਿਨ ਜੋ ਮਜਮਾ ਜਮਾ ਦਿੱਤਾ, ਉਨ੍ਹਾਂ ਨੇ ਸਾਰੀਆਂ ਪੂਰਵਧਾਰਨਾਵਾਂ ਨੂੰ ਢਹਿ-ਢੇਰੀ ਕਰ ਦਿੱਤਾ,  ਨੌਜਵਾਨਾਂ ਨੇ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਉਸ event ਦੀ ਚਰਚਾ ਵੀ ਬਹੁਤ ਹੋਈ ਸੀ ਅਤੇ ਉਸ ਸਮੇਂ ਮੈਂ ਇੱਕ ਨਾਅਰਾ ਵੀ ਦਿੱਤਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਖਾਦੀ for nation,  ਆਜ਼ਾਦੀ  ਦੇ ਬਾਅਦ ਖਾਦੀ for fashion,  ਲੋਕ ਹੈਰਾਨ ਸਨ ਕਿ ਖਾਦੀ ਕਿਵੇਂ fashionable ਹੋ ਸਕਦੀ ਹੈ,  ਖਾਦੀ ਕੱਪੜਿਆਂ ਦਾ ਫ਼ੈਸ਼ਨ ਸ਼ੋਅ ਕਿਵੇਂ ਹੋ ਸਕਦਾ ਹੈ?  ਅਤੇ ਕੋਈ ਅਜਿਹਾ ਸੋਚ ਵੀ ਕਿਵੇਂ ਸਕਦਾ ਹੈ ਕਿ ਖਾਦੀ ਅਤੇ ਫ਼ੈਸ਼ਨ ਨੂੰ ਇਕੱਠੇ ਲੈ ਆਏ।

 

ਸਾਥੀਓ,

 

ਇਸ ਵਿੱਚ ਮੈਨੂੰ ਬਹੁਤ ਦਿੱਕਤ ਨਹੀਂ ਆਈ। ਬਸ, ਸਕਾਰਾਤਮਕ ਸੋਚ ਨੇ, ਮੇਰੀ ਇੱਛਾਸ਼ਕਤੀ ਨੇ ਮੇਰਾ ਕੰਮ ਬਣਾ ਦਿੱਤਾ। ਅੱਜ ਜਦੋਂ ਸੁਣਦਾ ਹਾਂ ਕਿ ਖਾਦੀ ਸਟੋਰਸ ਤੋਂ ਇੱਕ-ਇੱਕ ਦਿਨ ਵਿੱਚ ਇੱਕ ਕਰੋੜ ਰੁਪਏ ਦੀ ਵਿਕਰੀ ਹੋ ਰਹੀ ਹੈ, ਤਾਂ ਮੈਂ ਆਪਣੇ ਉਹ ਦਿਨ ਵੀ ਯਾਦ ਕਰਦਾ ਹਾਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਅਤੇ ਇਹ ਅੰਕੜਾ ਯਾਦ ਰੱਖੋ ਤੁਸੀਂ, ਸਾਲ 2014 ਤੋਂ ਪਹਿਲੇ, 20 ਵਰ੍ਹਿਆਂ ਵਿੱਚ ਜਿੰਨੇ ਰੁਪਏ ਦੀ ਖਾਦੀ ਦੀ ਵਿਕਰੀ ਹੋਈ ਸੀ, ਉਸ ਤੋਂ ਜ਼ਿਆਦਾ ਦੀ ਖਾਦੀ ਦੀ ਪਿਛਲੇ 6 ਸਾਲ ਵਿੱਚ ਵਿਕਰੀ ਹੋ ਚੁੱਕੀ ਹੈ। ਕਿੱਥੇ 20 ਸਾਲ ਦਾ ਕਾਰੋਬਾਰ ਅਤੇ ਕਿੱਥੇ 6 ਸਾਲ ਦਾ ਕਾਰੋਬਾਰ।

 

ਸਾਥੀਓ,

 

ਲਖਨਊ ਯੂਨੀਵਰਸਿਟੀ ਕੈਂਪਸ ਦੇ ਹੀ ਕਵਿਵਰ ਪ੍ਰਦੀਪ ਨੇ ਕਿਹਾ ਹੈ, ਤੁਹਾਡੀ ਹੀ ਯੂਨੀਵਰਸਿਟੀ ਤੋਂ, ਇਸੇ ਮੈਦਾਨ ਦੀ ਕਲਮ ਤੋਂ ਨਿਕਲਿਆ ਹੈ, ਪ੍ਰਦੀਪ ਨੇ ਕਿਹਾ ਹੈ- ਕਦੇ-ਕਦੇ ਖੁਦ ਨਾਲ ਗੱਲ ਕਰੋ, ਕਦੇ ਖੁਦ ਨਾਲ ਬੋਲੋ। ਆਪਣੀ ਨਜ਼ਰ ਵਿੱਚ ਤੁਸੀਂ ਕੀ ਹੋ? ਇਹ ਮਨ ਦੀ ਤਰਾਜੂ ‘ਤੇ ਤੋਲੋ। ਇਹ ਪੰਕਤੀਆਂ ਆਪਣੇ ਆਪ ਵਿੱਚ ਵਿਦਿਆਰਥੀ ਦੇ ਰੂਪ ਵਿੱਚ, ਅਧਿਆਪਕ ਦੇ ਰੂਪ ਵਿੱਚ ਜਾਂ ਜਨਪ੍ਰਤੀਨਿਧੀ ਦੇ ਰੂਪ ਵਿੱਚ, ਸਾਡੇ ਸਾਰਿਆਂ ਲਈ ਇੱਕ ਪ੍ਰਕਾਰ ਨਾਲ ਗਾਇਡਲਾਇਨਸ ਹਨ। ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਖੁਦ ਨਾਲੋਂ ਸਾਕਸ਼ਾਤਕਾਰ, ਖੁਦ ਨਾਲ ਗੱਲ ਕਰਨ, ਆਤਮਮੰਥਨ ਕਰਨ ਦੀ ਆਦਤ ਵੀ ਛੁੱਟਦੀ ਜਾ ਰਹੀ ਹੈ। ਇਤਨੇ ਸਾਰੇ ਡਿਜੀਟਲ ਗੈਜੇਟਸ ਹਨ, ਇੰਨੇ ਸਾਰੇ ਪਲੈਟਫਾਰਮ ਹਨ, ਉਹ ਤੁਹਾਡਾ ਸਮਾਂ ਚੁਰਾ ਲੈਂਦੇ ਹਨ, ਛੀਨ ਲੈਂਦੇ ਹਨ, ਲੇਕਿਨ ਤੁਹਾਨੂੰ ਇਨ੍ਹਾਂ ਸਭ ਦੇ ਦਰਮਿਆਨ ਆਪਣੇ ਲਈ ਸਮਾਂ ਖੋਹਣਾ ਹੀ ਹੋਵੇਗਾ, ਆਪਣੇ ਲਈ ਸਮਾਂ ਕੱਢਣਾ ਹੋਵੇਗਾ।

 

ਸਾਥੀਓ,

 

ਮੈਂ ਪਹਿਲਾਂ ਇੱਕ ਕੰਮ ਕਰਦਾ ਸੀ, ਪਿਛਲੇ 20 ਸਾਲ ਤੋਂ ਤਾਂ ਨਹੀਂ ਕਰ ਪਾਇਆ ਕਿਉਂਕਿ ਤੁਸੀਂ ਸਭ ਨੇ ਮੈਨੂੰ ਅਜਿਹਾ ਕੰਮ ਦੇ ਦਿੱਤਾ ਹੈ, ਮੈਂ ਉਸੇ ਕੰਮ ਵਿੱਚ ਲਗਿਆ ਰਹਿੰਦਾ ਹਾਂ। ਲੇਕਿਨ ਜਦੋਂ ਮੈਂ ਸ਼ਾਸਨ ਵਿਵਸਥਾ ਵਿੱਚ ਨਹੀਂ ਸੀ, ਤਾਂ ਮੇਰਾ ਇੱਕ ਪ੍ਰੋਗਰਾਮ ਹੁੰਦਾ ਸੀ ਹਰ ਸਾਲ, ਮੈਂ ਆਪਣੇ-ਆਪ ਨੂੰ ਮਿਲਣ ਜਾਂਦਾ ਹਾਂ, ਉਸ ਪ੍ਰੋਗਰਾਮ ਦਾ ਮੇਰਾ ਨਾਮ ਸੀ ਮੈਂ ਆਪਣੇ-ਆਪ ਨੂੰ ਮਿਲਣ ਜਾਂਦਾ ਹਾਂ ਅਤੇ ਮੈਂ ਪੰਜ ਦਿਨ, ਸੱਤ ਦਿਨ ਅਜਿਹੀ ਜਗ੍ਹਾ ‘ਤੇ ਚਲਿਆ ਜਾਂਦਾ ਸੀ ਜਿੱਥੇ ਕੋਈ ਇਨਸਾਨ ਨਾ ਹੋਵੇ। ਪਾਣੀ ਦੀ ਥੋੜ੍ਹੀ ਸੁਵਿਧਾ ਮਿਲ ਜਾਵੇ ਬਸ, ਮੇਰੇ ਜੀਵਨ ਦੇ ਉਹ ਪਲ ਬਹੁਤ ਕੀਮਤੀ ਰਹਿੰਦੇ ਸਨ, ਮੈਂ ਤੁਹਾਨੂੰ ਜੰਗਲਾਂ ਵਿੱਚ ਜਾਣ ਦੇ ਲਈ ਨਹੀਂ ਕਹਿ ਰਿਹਾ ਹਾਂ, ਕੁਝ ਤਾਂ ਸਮਾਂ ਆਪਣੇ ਲਈ ਕੱਢੋ। ਤੁਸੀਂ ਕਿਚਨਾ ਸਮਾਂ ਖੁਦ ਨੂੰ ਦੇ ਰਹੇ ਹੋ, ਇਹ ਬਹੁਤ ਮਹੱਤਪੂਰਨ ਹੈ। ਤੁਸੀਂ ਖੁਦ ਨੂੰ ਜਾਣੋ, ਖੁਦ ਨੂੰ ਪਹਿਚਾਣੋ, ਇਸੇ ਦਿਸ਼ਾ ਵਿੱਚ ਸੋਚਣਾ ਜ਼ਰੂਰੀ ਹੈ। ਤੁਸੀਂ ਦੇਖੋਗੇ, ਇਸ ਦਾ ਸਿੱਧਾ ਪ੍ਰਭਾਵ ਤੁਹਾਡੀ ਤਾਕਤ ‘ਤੇ ਪਵੇਗਾ, ਤੁਹਾਡੀ ਇੱਛਾ ਸ਼ਕਤੀ ‘ਤੇ ਪਵੇਗਾ।

 

ਸਾਥੀਓ,

 

ਵਿੱਦਿਆਰਥੀ ਜੀਵਨ ਉਹ ਅਨਮੋਲ ਸਮਾਂ ਹੁੰਦਾ ਹੈ, ਜੋ ਗੁਜਰ ਜਾਣ ਤੋਂ ਬਾਅਦ ਫਿਰ ਮੁੜਨਾ ਮੁਸ਼ਕਿਲ ਹੁੰਦਾ ਹੈ। ਇਸ ਲਈ ਆਪਣੇ ਵਿੱਦਿਆਰਥੀ ਜੀਵਨ ਨੂੰ Enjoy ਵੀ ਕਰੋ, encourage ਵੀ ਕਰੋ। ਇਸ ਸਮੇਂ ਬਣੇ ਹੋਏ ਤੁਹਾਡੇ ਦੋਸਤ, ਜੀਵਨ ਭਰ ਤੁਹਾਡੇ ਨਾਲ ਰਹਿਣਗੇ। ਪਦ-ਪ੍ਰਤਿਸ਼ਠਾ, ਨੌਕਰੀ-ਬਿਜ਼ਨਸ, ਕਾਲਜ, ਇਹ ਦੋਸਤ ਇਤਨੀ ਸਾਰੀ ਭਰਮਾਰ ਵਿੱਚ ਤੁਹਾਡੇ ਸਿੱਖਿਆ ਜੀਵਨ ਦੇ ਦੋਸਤ ਚਾਹੇ ਸਕੂਲੀ ਸਿੱਖਿਆ ਹੋਵੇ ਜਾਂ ਕਾਲਜ ਦੀ, ਉਹ ਹਮੇਸ਼ਾ ਇੱਕ ਅਲੱਗ ਹੀ ਤੁਹਾਡੇ ਜੀਵਨ ਵਿੱਚ ਉਨ੍ਹਾਂ ਦਾ ਸਥਾਨ ਹੁੰਦਾ ਹੈ। ਖੂਬ ਦੋਸਤੀ ਕਰੋ ਅਤੇ ਖੂਬ ਦੋਸਤੀ ਨਿਭਾਓ।

 

ਸਾਥੀਓ,

 

ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ, ਉਸ ਦਾ ਟੀਚਾ ਵੀ ਇਹੀ ਹੈ ਕਿ ਦੇਸ਼ ਦਾ ਹਰ ਯੁਵਾ ਖੁਦ ਨੂੰ ਜਾਣ ਸਕੇ, ਆਪਣੇ ਮਨ ਨੂੰ ਟਟੋਲ ਸਕੇ। ਨਰਸਰੀ ਤੋਂ ਲੈ ਕੇ ਪੀਐੱਚਡੀ ਤੱਕ ਬੇਮਿਸਾਲ ਪਰਿਵਰਤਨ ਇਸੇ ਸੰਕਲਪ ਦੇ ਨਾਲ ਕੀਤੇ ਗਏ ਹਨ। ਕੋਸ਼ਿਸ਼ ਇਹ ਹੈ ਕਿ ਪਹਿਲਾਂ Self-confidence, ਸਾਡੇ Students ਵਿੱਚ ਇੱਕ ਬਹੁਤ ਵੱਡੀ ਜ਼ਰੂਰਤ ਹੋਣੀ ਚਾਹੀਦੀ ਹੈ।  Self-confidence ਤਦ ਹੀ ਆਉਂਦਾ ਹੈ ਜਦੋਂ ਆਪਣੇ ਲਈ ਫੈਸਲੇ ਲੈਣ ਦੀ ਉਸ ਨੂੰ ਥੋੜ੍ਹੀ ਆਜ਼ਾਦੀ ਮਿਲੇ, ਉਸ ਨੂੰ Flexibility ਮਿਲੇ। ਬੰਧਨਾਂ ਵਿੱਚ ਜਕੜਿਆ ਹੋਇਆ ਸਰੀਰ ਅਤੇ ਖਾਂਚੇ ਵਿੱਚ ਢਲਿਆ ਹੋਇਆ ਦਿਮਾਗ ਕਦੀ Productive ਨਹੀਂ ਹੋ ਸਕਦਾ। ਯਾਦ ਰੱਖੋ, ਸਮਾਜ ਵਿੱਚ ਅਜਿਹੇ ਲੋਕ ਬਹੁਤ ਮਿਲਣਗੇ ਜੋ ਪਰਿਵਰਤਨ ਦਾ ਵਿਰੋਧ ਕਰਦੇ ਹਨ। ਉਹ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਉਹ ਪੁਰਾਣੇ ਢਾਂਚਿਆਂ ਦੇ ਟੁੱਟਣ ਤੋਂ ਡਰਦੇ ਹਨ।

 

ਉਨ੍ਹਾਂ ਨੂੰ ਲਗਦਾ ਹੈ ਕਿ ਪਰਿਵਰਤਨ ਸਿਰਫ Disruption ਲਿਆਉਂਦਾ ਹੈ, Discontinuity ਲਿਆਉਂਦਾ ਹੈ। ਉਹ ਨਵੇਂ ਨਿਰਮਾਣ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਹੀ ਨਹੀਂ ਕਰਦੇ। ਤੁਸੀਂ ਯੁਵਾ ਸਾਥੀਆਂ ਨੂੰ ਅਜਿਹੇ ਹਰ ਡਰ ਤੋਂ ਖੁਦ ਨੂੰ ਬਾਹਰ ਕੱਢਣਾ ਹੈ। ਇਸ ਲਈ ਮੇਰੀ ਲਖਨਊ ਯੂਨੀਵਰਸਿਟੀ ਦੇ ਤੁਸੀਂ ਸਾਰੇ ਟੀਚਰਸ, ਤੁਸੀਂ ਸਾਰੇ ਯੁਵਾ ਸਾਥੀਆਂ ਨੂੰ ਇਹੀ ਤਾਕੀਦ ਰਹੇਗੀ ਕਿ ਇਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਤੇ ਖੂਬ ਚਰਚਾ ਕਰੋ, ਮੰਥਨ ਕਰੋ, ਵਾਦ ਕਰੋ, ਵਿਵਾਦ ਕਰੋ, ਸੰਵਾਦ ਕਰੋ। ਇਸ ਦੇ ਤੇਜ਼ੀ ਨਾਲ ਅਮਲੀਕਰਨ ‘ਤੇ ਪੂਰੀ ਸ਼ਕਤੀ ਦੇ ਨਾਲ ਕੰਮ ਕਰੋ। ਦੇਸ਼ ਜਦੋਂ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ, ਤਦ ਤੱਕ ਨਵੀਂ ਸਿੱਖਿਆ ਨੀਤੀ ਵਿਆਪਕ ਰੂਪ ਨਾਲ Letter and Spirit ਵਿੱਚ ਸਾਡੇ Education System ਦਾ ਹਿੱਸਾ ਬਣੇ। ਆਓ "वय राष्ट्रे जागृयाम पुरोहिता:" ਇਸ ਉਦ੍ਰਘੋਸ਼ ਨੂੰ ਸਾਕਾਰ ਕਰਨ ਦੇ ਲਈ ਜੁਟ ਜਾਈਏ। ਆਓ, ਅਸੀਂ ਮਾਂ ਭਾਰਤੀ ਦੇ ਵੈਭਵ ਦੇ ਲਈ, ਆਪਣੇ ਹਰ ਪ੍ਰਣ ਨੂੰ ਆਪਣੇ ਕਰਮਾਂ ਨਾਲ ਪੂਰਾ ਕਰੀਏ।

 

ਸਾਥੀਓ,

 

1947 ਤੋਂ ਲੈ ਕੇ 2047 ਆਜ਼ਾਦੀ ਦੇ 100 ਸਾਲ ਆਉਣਗੇ, ਮੈਂ ਲਖਨਊ ਯੂਨੀਵਰਸਿਟੀ ਨੂੰ ਤਾਕੀਦ ਕਰਾਂਗਾ, ਇਸ ਦੇ ਨਿਤੀ ਨਿਰਧਾਰਕਾਂ ਨੂੰ ਤਾਕੀਦ ਕਰਾਂਗਾ ਕਿ ਪੰਜ ਦਿਨ ਸੱਤ ਦਿਨ ਅਲੱਗ-ਅਲੱਗ ਤੋਂ ਤੌਲਿਆ ਬਣਾ ਕੇ ਮੰਥਨ ਕਰੋ ਅਤੇ 2047, ਜਦ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਲਖਨਊ ਯੂਨੀਵਰਸਿਟੀ ਕਿੱਥੇ ਹੋਵੇਗੀ, ਤਦ ਲਖਨਊ ਯੂਨੀਵਰਸਿਟੀ ਨੇ ਆਉਣ ਵਾਲੇ 25 ਸਾਲ ਵਿੱਚ ਦੇਸ਼ ਨੂੰ ਕੀ ਦਿੱਤਾ ਹੋਵੇਗਾ, ਦੇਸ਼ ਦੀਆਂ ਕਿਹੜੀਆਂ ਅਜਿਹੀਆਂ ਜ਼ਰੂਰਤਾਂ ਦੀ ਪੂਰਤੀ ਲਈ ਲਖਨਊ ਯੂਨੀਵਰਸਿਟੀ ਅਗਵਾਈ ਕਰੇਗੀ। ਵੱਡੇ ਸੰਕਲਪ ਦੇ ਨਾਲ, ਨਵੇਂ ਹੌਸਲੇ ਦੇ ਨਾਲ ਜਦੋਂ ਤੁਸੀਂ ਸ਼ਤਾਬਦੀ ਮਨਾ ਰਹੇ ਹੋ, ਤਾਂ ਬੀਤੇ ਹੋਏ ਦਿਨਾਂ ਦੀਆਂ ਗਾਥਾਵਾਂ ਆਉਣ ਵਾਲੇ ਦਿਨਾਂ ਦੇ ਲਈ ਪ੍ਰੇਰਣਾ ਬਣਨੀਆਂ ਚਾਹੀਦੀਆਂ ਹਨ, ਆਉਣ ਵਾਲੇ ਦਿਨਾਂ ਲਈ ਪਗਡੰਡੀ ਬਣਨੀ ਚਾਹੀਦੀ ਹੈ ਅਤੇ ਤੇਜ਼ ਗਤੀ ਨਾਲ ਅੱਗੇ ਵਧਣ ਦੀ ਨਵੀਂ ਊਰਜਾ ਮਿਲਣੀ ਚਾਹੀਦੀ ਹੈ।

ਇਹ ਸਮਾਰੋਹ 100 ਦੀ ਸਮ੍ਰਿਤੀ ਤੱਕ ਸੀਮਤ ਨਾ ਰਹੇ, ਇਹ ਸਮਾਰੋਹ ਆਉਣ ਵਾਲੇ ਆਜ਼ਾਦੀ ਦੇ 100 ਸਾਲ ਜਦੋਂ ਹੋਣਗੇ, ਤਦ ਤੱਕ ਦੇ 25 ਸਾਲ ਦੇ ਰੋਡ ਮੈਪ ਨੂੰ ਸਾਕਾਰ ਕਰਨ ਦਾ ਬਣੇ ਅਤੇ ਲਖਨਊ ਯੂਨੀਵਰਸਿਟੀ ਦੇ ਮਿਜਾਜ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ 2047 ਤੱਕ ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, ਸਾਡੀ ਇਹ ਯੂਨੀਵਰਸਿਟੀ ਦੇਸ਼ ਨੂੰ ਇਹ ਦੇਵੇਗੀ ਅਤੇ ਕਿਸੇ ਯੂਨੀਵਰਸਿਟੀ ਦੇ 25 ਸਾਲ ਦਾ ਕਾਰਜਕਾਲ ਦੇਸ਼ ਲਈ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਸਮਰਪਿਤ ਕਰ ਦਿੰਦਾ ਹੈ, ਕੀ ਕੁਝ ਨਤੀਜੇ ਮਿਲ ਸਕਦੇ ਹਨ, ਇਹ ਅੱਜ ਪਿਛਲੇ 100 ਸਾਲ ਦਾ ਇਤਿਹਾਸ ਗਵਾਹ ਹੈ, 100 ਸਾਲ ਦੀ ਲਖਨਊ ਯੂਨੀਵਰਸਿਟੀ ਦੀ ਸਭ ਦਾ ਜੋ ਸਮਾਂ ਨਿਕਲਿਆ ਹੈ, ਜੋ achievement ਹੋਏ ਹਨ ਉਹ ਉਸ ਦੇ ਗਵਾਹ ਹਨ ਅਤੇ ਇਸ ਲਈ ਮੈਂ ਅੱਜ ਤੁਹਾਨੂੰ ਤਾਕੀਦ ਕਰਾਂਗਾ, ਤੁਸੀਂ ਮਨ ਵਿੱਚ 2047 ਦਾ ਸੰਕਲਪ ਨੂੰ ਲੈ ਕੇ ਆਜ਼ਾਦੀ ਦੇ 100 ਸਾਲ ਤੱਕ ਵਿਅਕਤੀ ਦੇ ਜੀਵਨ ਵਿੱਚ ਮੈਂ ਇਹ ਦੇਵਾਂਗਾ, ਯੂਨੀਵਰਸਿਟੀ ਦੇ ਰੂਪ ਵਿੱਚ ਅਸੀਂ ਇਹ ਦੇਵਾਂਗੇ, ਦੇਸ਼ ਨੂੰ ਅੱਗੇ ਵਧਾਉਣ ਵਿੱਚ ਸਾਡੀ ਇਹ ਭੂਮਿਕਾ ਹੋਵੇਗੀ ਇਸੇ ਸੰਕਲਪ ਦੇ ਨਾਲ ਤੁਸੀਂ ਅੱਗੇ ਵਧੋ। ਮੈਂ ਅੱਜ ਫਿਰ ਇੱਕ ਵਾਰ, ਇਸ ਸ਼ਤਾਬਦੀ ਦੇ ਸਮਾਰੋਹ ਦੇ ਸਮੇਂ ‘ਤੇ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਤੁਹਾਡੇ ਦਰਮਿਆਨ ਆਉਣ ਦਾ ਮੈਨੂੰ ਅਵਸਰ ਮਿਲਿਆ, ਮੈਂ ਆਪ ਦਾ ਬਹੁਤ-ਬਹੁਤ ਆਭਾਰੀ ਹਾਂ।

 

ਧੰਨਵਾਦ!!

****

 

ਡੀਐੱਸ/ਐੱਸਐੱਚ/ਏਵੀ



(Release ID: 1675938) Visitor Counter : 183