ਪ੍ਰਧਾਨ ਮੰਤਰੀ ਦਫਤਰ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ, ਨਵੀਂ ਦਿੱਲੀ ਵਿਖੇ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
12 NOV 2020 9:05PM by PIB Chandigarh
ਮੈਂ ਸ਼ੁਰੂਆਤ ਵਿੱਚ ਸਾਰੇ ਨੌਜਵਾਨਾਂ ਨੂੰ ਇੱਕ ਨਾਰਾ ਬੋਲਣ ਲਈ ਤਾਕੀਦ ਕਰਾਂਗਾਂ, ਆਪ ਜ਼ਰੂਰ ਮੇਰੇ ਨਾਲ ਬੋਲੋ–ਮੈਂ ਕਹਾਂਗਾਂ ਸੁਆਮੀ ਵਿਵੇਕਾਨੰਦ–ਆਪ ਕਹੀਏ ਅਮਰ ਰਹੇ, ਅਮਰ ਰਹੇ।
ਸੁਆਮੀ ਵਿਵੇਕਾਨੰਦ–ਅਮਰ ਰਹੇ, ਅਮਰ ਰਹੇ। ਸੁਆਮੀ ਵਿਵੇਕਾਨੰਦ–ਅਮਰ ਰਹੇ, ਅਮਰ ਰਹੇ।
ਦੇਸ਼ ਦੇ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਜੇਐੱਨਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਗਦੀਸ਼ ਕੁਮਾਰ ਜੀ, ਪ੍ਰੋ ਵਾਈਸ ਚਾਂਸਲਰ ਪ੍ਰੋਫੈਸਰ ਆਰ ਪੀ ਸਿੰਘ ਜੀ, ਅੱਜ ਦੇ ਇਸ ਅਵਸਰ ਨੂੰ ਸਾਕਾਰ ਕਰਨ ਵਾਲੇ JNU ਦੇ ਪੂਰਵ ਵਿਦਿਆਰਥੀ ਡਾ. ਮਨੋਜ ਕੁਮਾਰ ਜੀ, ਮੂਰਤੀਕਾਰ ਸ਼੍ਰੀ ਨਰੇਸ਼ ਕੁਮਾਵਤ ਜੀ, ਅਲੱਗ-ਅਲੱਗ ਸਥਾਨਾਂ ਤੋਂ ਜੁੜੇ Faculty members ਅਤੇ ਵਿਸ਼ਾਲ ਸੰਖਿਆ ਵਿੱਚ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਮੇਰੇ ਸਾਰੇ ਯੁਵਾ ਸਾਥੀਓ। ਮੈਂ JNU ਪ੍ਰਸ਼ਾਸਨ, ਸਾਰੇ ਸਿੱਖਿਅਕਾਂ ਅਤੇ students ਨੂੰ ਇਸ ਮਹੱਤਵਪੂਰਨ ਅਵਸਰ ’ਤੇ ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਸੁਆਮੀ ਵਿਵੇਕਾਨੰਦ ਜੀ ਕਹਿੰਦੇ ਸਨ –“ਮੂਰਤੀ ਵਿੱਚ ਆਸਥਾ ਦਾ ਰਹੱਸ ਇਹ ਹੈ ਕਿ ਤੁਸੀਂ ਉਸ ਇੱਕ ਚੀਜ਼ ਨਾਲ ‘vision of divinity’ develop ਕਰਦੇ ਹੋ।” ਮੇਰੀ ਕਾਮਨਾ ਹੈ ਕਿ JNU ਵਿੱਚ ਲਗੀ ਸੁਆਮੀ ਜੀ ਦੀ ਇਹ ਪ੍ਰਤਿਮਾ ਸਭ ਨੂੰ ਪ੍ਰੇਰਿਤ ਕਰੇ, ਊਰਜਾ ਨਾਲ ਭਰੇ। ਇਹ ਪ੍ਰਤਿਮਾ ਉਹ ਸਾਹਸ ਦੇ, courage ਦੇ, ਜਿਸ ਨੂੰ ਸੁਆਮੀ ਵਿਵੇਕਾਨੰਦ ਹਰੇਕ ਵਿਅਕਤੀ ਵਿੱਚ ਦੇਖਣਾ ਚਾਹੁੰਦੇ ਸਨ। ਇਹ ਪ੍ਰਤਿਮਾ ਉਹ ਕਰੁਣਾਭਾਵ ਸਿਖਾਏ, compassion ਸਿਖਾਏ, ਜੋ ਸੁਆਮੀ ਜੀ ਦੇ ਦਰਸ਼ਨ ਦਾ ਮੁੱਖ ਅਧਾਰ ਹੈ।
ਇਹ ਪ੍ਰਤਿਮਾ ਸਾਨੂੰ ਰਾਸ਼ਟਰ ਦੇ ਪ੍ਰਤੀ ਅਗਾਧ ਸਮਰਪਣ ਸਿਖਾਏ, ਪ੍ਰੇਮ ਸਿਖਾਏ, intense love for our country ਜੋ ਸੁਆਮੀ ਜੀ ਦੇ ਜੀਵਨ ਦਾ ਸਰਬਉੱਚ ਸੰਦੇਸ਼ ਹੈ। ਇਹ ਪ੍ਰਤਿਮਾ ਦੇਸ਼ ਨੂੰ vision of oneness ਦੇ ਲਈ ਪ੍ਰੇਰਿਤ ਕਰੇ, ਜੋ ਸੁਆਮੀ ਜੀ ਦੇ ਚਿੰਤਨ ਦੀ ਪ੍ਰੇਰਣਾ ਰਿਹਾ ਹੈ। ਇਹ ਪ੍ਰਤਿਮਾ ਦੇਸ਼ ਨੂੰ youth-led development ਦੇ Vision ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇ, ਜੋ ਸੁਆਮੀ ਜੀ ਦੀ ਉਮੀਦ ਰਹੀ ਹੈ। ਇਹ ਪ੍ਰਤਿਮਾ ਸਾਨੂੰ ਸੁਆਮੀ ਜੀ ਦੇ ਸਸ਼ਕਤ-ਸਮ੍ਰਿੱਧ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਪ੍ਰੇਰਣਾ ਦਿੰਦੀ ਰਹੇ।
ਸਾਥੀਓ,
ਇਹ ਸਿਰਫ਼ ਇੱਕ ਪ੍ਰਤਿਮਾ ਨਹੀਂ ਹੈ ਬਲਕਿ ਇਹ ਉਸ ਵਿਚਾਰ ਦੀ ਉਚਾਈ ਦਾ ਪ੍ਰਤੀਕ ਹੈ ਜਿਸ ਦੇ ਬਲ ’ਤੇ ਇੱਕ ਸੰਨਿਆਸੀ ਨੇ ਪੂਰੀ ਦੁਨੀਆ ਨੂੰ ਭਾਰਤ ਦਾ ਪਰਿਚੈ ਦਿੱਤਾ। ਉਨ੍ਹਾਂ ਦੇ ਪਾਸ ਵੇਦਾਂਤ ਦਾ ਅਗਾਧ ਗਿਆਨ ਸੀ। ਉਨ੍ਹਾਂ ਦੇ ਪਾਸ ਇੱਕ Vision ਸੀ। ਉਹ ਜਾਣਦੇ ਸਨ ਕਿ ਭਾਰਤ ਦੁਨੀਆ ਨੂੰ ਕੀ ਦੇ ਸਕਦਾ ਹੈ। ਉਹ ਭਾਰਤ ਦੇ ਵਿਸ਼ਵ-ਬੰਧੁਤਵ ਦੇ ਸੰਦੇਸ਼ ਨੂੰ ਲੈ ਕੇ ਦੁਨੀਆ ਵਿੱਚ ਗਏ। ਭਾਰਤ ਦੀ ਸੱਭਿਆਚਾਰਕ ਦੌਲਤ ਨੂੰ, ਵਿਚਾਰਾਂ ਨੂੰ, ਪਰੰਪਰਾਵਾਂ ਨੂੰ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ। ਗੌਰਵਪੂਰਨ ਤਰੀਕੇ ਨਾਲ ਰੱਖਿਆ।
ਆਪ ਸੋਚ ਸਕਦੇ ਹੋ ਜਦੋਂ ਚਾਰੋਂ ਤਰਫ਼ ਨਿਰਾਸ਼ਾ ਸੀ, ਹਤਾਸ਼ਾ ਸੀ, ਗੁਲਾਮੀ ਦੇ ਬੋਝ ਵਿੱਚ ਦਬੇ ਹੋਏ ਸਨ ਅਸੀਂ ਲੋਕ, ਤਦ ਸੁਆਮੀ ਜੀ ਨੇ ਅਮਰੀਕਾ ਦੀ ਮਿਸ਼ਿਗਨ ਯੂਨੀਵਰਸਿਟੀ ਵਿੱਚ ਕਿਹਾ ਸੀ, ਅਤੇ ਇਹ ਪਿਛਲੀ ਸ਼ਤਾਬਦੀ ਦੀ ਸ਼ੁਰੂਆਤ ਵਿੱਚ ਕਿਹਾ ਸੀ। ਉਨ੍ਹਾਂ ਨੇ ਕੀ ਕਿਹਾ ਸੀ ? ਮਿਸ਼ਿਗਨ ਯੂਨੀਵਰਸਿਟੀ ਵਿੱਚ ਭਾਰਤ ਦਾ ਇੱਕ ਸੰਨਿਆਸੀ ਐਲਾਨ ਵੀ ਕਰਦਾ ਹੈ, ਦਰਸ਼ਨ ਵੀ ਦਿਖਾਉਂਦਾ ਹੈ।
ਉਹ ਕਹਿੰਦੇ ਹਨ–ਇਹ ਸ਼ਤਾਬਦੀ ਤੁਹਾਡੀ ਹੈ। ਯਾਨੀ ਪਿਛਲੀ ਸ਼ਤਾਬਦੀ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਸ਼ਬਦ ਹਨ - ‘’ਇਹ ਸ਼ਤਾਬਦੀ ਤੁਹਾਡੀ ਹੈ, ਲੇਕਿਨ 21ਵੀਂ ਸ਼ਤਾਬਦੀ ਨਿਸ਼ਚਿਤ ਹੀ ਭਾਰਤ ਦੀ ਹੋਵੇਗੀ।‘’ ਪਿਛਲੀ ਸ਼ਤਾਬਦੀ ਵਿੱਚ ਉਨ੍ਹਾਂ ਦੇ ਸ਼ਬਦ ਸਹੀ ਨਿਕਲੇ ਹਨ, ਇਸ ਸ਼ਤਾਬਦੀ ਵਿੱਚ ਉਨ੍ਹਾਂ ਦੇ ਸ਼ਬਦਾਂ ਨੂੰ ਸਹੀ ਕਰਨਾ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ।
ਭਾਰਤੀਆਂ ਦੇ ਉਸੇ ਆਤਮਵਿਸ਼ਵਾਸ, ਉਸੇ ਜਜ਼ਬੇ ਨੂੰ ਇਹ ਪ੍ਰਤਿਮਾ ਸਮੇਟੇ ਹੋਏ ਹੈ। ਇਹ ਪ੍ਰਤਿਮਾ ਉਸ ਜਯੋਤੀਪੁੰਜ ਦਾ ਦਰਸ਼ਨ ਹੈ ਜਿਸ ਦੇ ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਖ਼ੁਦ ਨੂੰ, ਆਪਣੀ ਤਾਕਤ ਨੂੰ, ਆਪਣੀ ਪਹਿਚਾਣ ਨੂੰ ਭੁੱਲ ਰਹੇ ਭਾਰਤ ਨੂੰ ਜਗਾਇਆ ਸੀ, ਜਗਾਉਣ ਦਾ ਕੰਮ ਕੀਤਾ ਸੀ। ਭਾਰਤ ਵਿੱਚ ਨਵੀਂ ਚੇਤਨਾ ਦਾ ਸੰਚਾਰ ਕੀਤਾ ਸੀ।
ਸਾਥੀਓ,
ਅੱਜ ਦੇਸ਼ ਆਤਮਨਿਰਭਰ ਭਾਰਤ ਦੇ ਟੀਚੇ ਅਤੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਆਤਮਨਿਰਭਰ ਭਾਰਤ ਦਾ ਵਿਚਾਰ 130 ਕਰੋੜ ਤੋਂ ਅਧਿਕ ਭਾਰਤੀਆਂ ਦੇ Collective Consciousness ਦਾ, ਸਾਡੀਆਂ Aspirations ਦਾ ਹਿੱਸਾ ਬਣ ਚੁੱਕਿਆ ਹੈ। ਜਦੋਂ ਅਸੀਂ ਆਤਮਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਤਾਂ ਟੀਚਾ ਸਿਰਫ਼ Physical ਜਾਂ Material Self Reliance ਤੱਕ ਹੀ ਸੀਮਿਤ ਨਹੀਂ ਹੈ। ਆਤਮਨਿਰਭਰਤਾ ਦਾ ਅਰਥ ਵੀ ਵਿਆਪਕ ਹੈ, ਦਾਇਰਾ ਵੀ ਵਿਆਪਕ ਹੈ, ਉਸ ਵਿੱਚ ਗਹਿਰਾਈ ਵੀ ਹੈ, ਉਸ ਵਿੱਚ ਉਚਾਈ ਵੀ ਹੈ। ਆਤਮਨਿਰਭਰ ਰਾਸ਼ਟਰ ਤਦੇ ਬਣਦਾ ਹੈ ਜਦੋਂ ਸੰਸਾਧਨਾਂ ਦੇ ਨਾਲ-ਨਾਲ ਸੋਚ ਅਤੇ ਸੰਸਕਾਰਾਂ ਵਿੱਚ ਵੀ ਉਹ ਆਤਮਨਿਰਭਰ ਬਣੇ।
ਵਿਦੇਸ਼ ਵਿੱਚ ਇੱਕ ਵਾਰ ਕਿਸੇ ਨੇ ਸੁਆਮੀ ਜੀ ਨੂੰ ਪੁੱਛਿਆ ਸੀ ਕਿ, ਆਪ ਅਜਿਹਾ ਪਹਿਨਾਵਾ ਕਿਉਂ ਨਹੀਂ ਪਹਿਣਦੇ ਜਿਸ ਨਾਲ ਆਪ Gentleman ਵੀ ਲੱਗੋ? ਇਸ ’ਤੇ ਸੁਆਮੀ ਜੀ ਨੇ ਜੋ ਜਵਾਬ ਦਿੱਤਾ, ਉਹ ਭਾਰਤ ਦੇ ਆਤਮਵਿਸ਼ਵਾਸ, ਭਾਰਤ ਦੀਆਂ ਕਦਰਾਂ-ਕੀਮਤਾਂ ਦੀ ਗਹਿਰਾਈ ਨੂੰ ਦਿਖਾਉਂਦਾ ਹੈ। ਵੱਡੀ ਵਿਨਮਰਤਾ ਦੇ ਨਾਲ ਉਨ੍ਹਾਂ ਸੱਜਣ ਨੂੰ ਸੁਆਮੀ ਜੀ ਨੇ ਜਵਾਬ ਦਿੱਤਾ ਕਿ - ਤੁਹਾਡੇ culture ਵਿੱਚ ਇੱਕ Tailor Gentleman ਬਣਾਉਂਦਾ ਹੈ, ਲੇਕਿਨ ਸਾਡੇ culture ਵਿੱਚ character ਤੈਅ ਕਰਦਾ ਹੈ ਕਿ ਕੌਣ Gentleman ਹੈ। ਆਤਮਨਿਰਭਰ ਸੋਚ ਅਤੇ ਸੰਸਕਾਰਾਂ ਦਾ ਨਿਰਮਾਣ ਇਹ Campus ਬਣਾਉਂਦੇ ਹਨ, ਆਪ ਜਿਹੇ ਯੁਵਾ ਸਾਥੀ ਬਣਾਉਂਦੇ ਹਨ।
ਸਾਥੀਓ,
ਦੇਸ਼ ਦਾ ਯੁਵਾ ਹੀ ਦੁਨਿਆ ਭਰ ਵਿੱਚ Brand India ਦਾ Brand Ambassador ਹੈ। ਸਾਡੇ ਯੁਵਾ ਭਾਰਤ ਦੇ Culture ਅਤੇ Traditions ਦੀ ਨੁਮਾਇੰਦਗੀ ਕਰਦੇ ਹਨ। ਇਸ ਲਈ ਤੁਹਾਡੇ ਤੋਂ ਉਮੀਦ ਸਿਰਫ਼ ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਭਾਰਤ ਦੀ ਪੁਰਾਤਨ ਪਹਿਚਾਣ ’ਤੇ ਮਾਣ ਕਰਨ ਭਰ ਦੀ ਹੀ ਨਹੀਂ ਹੈ, ਬਲਕਿ 21ਵੀਂ ਸਦੀ ਵਿੱਚ ਭਾਰਤ ਦੀ ਨਵੀਂ ਪਹਿਚਾਣ ਗੜਨੇ ਦੀ ਵੀ ਹੈ। ਅਤੀਤ ਵਿੱਚ ਅਸੀਂ ਦੁਨੀਆ ਨੂੰ ਕੀ ਦਿੱਤਾ ਇਹ ਯਾਦ ਰੱਖਣਾ ਅਤੇ ਇਹ ਦੱਸਣਾ ਸਾਡੇ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ। ਇਸੇ ਆਤਮਵਿਸ਼ਵਾਸ ਦੇ ਬਲ ’ਤੇ ਸਾਨੂੰ ਭਵਿੱਖ ’ਤੇ ਕੰਮ ਕਰਨਾ ਹੈ। ਭਾਰਤ 21ਵੀਂ ਸਦੀ ਦੀ ਦੁਨੀਆ ਵਿੱਚ ਕੀ contribute ਕਰੇਗਾ, ਇਸ ਦੇ ਲਈ innovate ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਸਾਥੀਓ,
ਸਾਡੇ ਯੁਵਾ ਸਾਥੀ ਜੋ ਦੇਸ਼ ਦੀ Policy ਅਤੇ Planning ਦੀ ਅਹਿਮ ਕੜੀ ਹਨ, ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੋਵੇਗਾ ਕਿ ਭਾਰਤ ਦੀ ਆਤਮ ਨਿਰਭਰਤਾ ਦਾ ਮਤਲਬ ਕੀ ਖ਼ੁਦ ਵਿੱਚ ਹੀ ਰਮਣ ਦਾ ਹੈ, ਆਪਣੇ ਵਿੱਚ ਹੀ ਮਗਨ ਰਹਿਣ ਦਾ ਹੈ ਕੀ ? ਤਾਂ ਇਸ ਦਾ ਜਵਾਬ ਵੀ ਸਾਨੂੰ ਸੁਆਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਵਿੱਚ ਮਿਲੇਗਾ। ਸੁਆਮੀ ਜੀ ਤੋਂ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਕੀ ਸੰਤ ਨੂੰ ਆਪਣੇ ਹੀ ਦੇਸ਼ ਦੀ ਬਜਾਏ ਸਾਰੇ ਦੇਸ਼ਾਂ ਨੂੰ ਆਪਣਾ ਨਹੀਂ ਮੰਨਣਾ ਚਾਹੀਦਾ ਹੈ?
ਇਸ ’ਤੇ ਸੁਆਮੀ ਜੀ ਨੇ ਸਹਿਜ ਹੀ ਜਵਾਬ ਦਿੱਤਾ ਕਿ ਉਹ ਵਿਅਕਤੀ ਜੋ ਆਪਣੀ ਮਾਂ ਨੂੰ ਸਨੇਹ ਅਤੇ ਸਹਾਰਾ ਨਾ ਦੇ ਸਕੇ, ਉਹ ਦੂਸਰਿਆਂ ਦੀਆਂ ਮਾਤਾਵਾਂ ਦੀ ਚਿੰਤਾ ਕਿਵੇਂ ਕਰ ਸਕਦਾ ਹੈ? ਇਸ ਲਈ ਸਾਡੀ ਆਤਮਨਿਰਭਰਤਾ ਪੂਰੀ ਮਾਨਵਤਾ ਦੇ ਭਲੇ ਦੇ ਲਈ ਹੈ ਅਤੇ ਅਸੀਂ ਇਹ ਕਰਕੇ ਦਿਖਾ ਰਹੇ ਹਾਂ। ਜਦ-ਜਦ ਭਾਰਤ ਦੀ ਤਾਕਤ ਵਧੀ ਹੈ, ਤਦ-ਤਦ ਉਸ ਨਾਲ ਦੁਨੀਆ ਨੂੰ ਲਾਭ ਹੋਇਆ ਹੈ। ਭਾਰਤ ਦੀ ਆਤਮਨਿਰਭਰਤਾ ਵਿੱਚ ‘ਅਤਮਵਤ੍ ਸਰਵ-ਭੂਤੇਸ਼ੁ’ ਦੀ ਭਾਵਨਾ ਜੁੜੀ ਹੋਈ ਹੈ, ਪੂਰੇ ਸੰਸਾਰ ਦੇ ਕਲਿਆਣ ਦੀ ਸੋਚ ਜੁੜੀ ਹੋਈ ਹੈ।
ਸਾਥੀਓ,
ਅੱਜ ਹਰ ਸੈਕਟਰ ਵਿੱਚ ਕੀਤੇ ਜਾ ਰਹੇ ਬੇਮਿਸਾਲ ਸੁਧਾਰ ਆਤਮਨਿਰਭਰਤਾ ਦੀ ਭਾਵਨਾ ਨਾਲ ਕੀਤੇ ਜਾ ਰਹੇ ਹਨ। ਦੇਸ਼ ਦੀ ਜਨਤਾ ਨੇ ਵੋਟ ਦੇ ਮਾਧਿਅਮ ਨਾਲ ਇਨ੍ਹਾਂ Reforms ਨੂੰ ਸਮਰਥਨ ਵੀ ਦਿੱਤਾ ਹੈ। ਆਪ ਸਾਰੇ ਤਾਂ JNU ਵਿੱਚ ਭਾਰਤ ਦੀ ਸਮਾਜਿਕ ਅਤੇ ਰਾਜਨੀਤਕ ਵਿਵਸਥਾ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਦੇ ਹੋ। ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਭਾਰਤ ਵਿੱਚ Reforms ਨੂੰ ਲੈ ਕੇ ਕੀ-ਕੀ ਗੱਲਾਂ ਹੁੰਦੀਆਂ ਸਨ। ਕੀ ਇਹ ਸੱਚ ਨਹੀਂ ਹੈ ਕੀ ਭਾਰਤ ਵਿੱਚ Good Reforms ਨੂੰ Bad Politics ਨਹੀਂ ਮੰਨਿਆ ਜਾਂਦਾ ਸੀ ? ਤਾਂ ਫਿਰ Good Reforms, Good Politics ਕਿਵੇਂ ਹੋ ਗਏ ?
ਇਸ ਨੂੰ ਲੈ ਕੇ ਆਪ JNU ਦੇ ਸਾਥੀ ਜ਼ਰੂਰ ਰਿਸਰਚ ਕਰੋ। ਲੇਕਿਨ ਅਨੁਭਵ ਦੇ ਅਧਾਰ ’ਤੇ ਮੈਂ ਇੱਕ ਪਹਿਲੂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗਾ। ਅੱਜ ਸਿਸਟਮ ਵਿੱਚ ਜਿਤਨੇ Reforms ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਪਿੱਛੇ ਭਾਰਤ ਨੂੰ ਹਰ ਪ੍ਰਕਾਰ ਤੋਂ ਬਿਹਤਰ ਬਣਾਉਣ ਦਾ ਸੰਕਲਪ ਹੈ। ਅੱਜ ਹੋ ਰਹੇ Reforms ਦੇ ਨਾਲ ਨੀਅਤ ਅਤੇ ਨਿਸ਼ਠਾ ਪਵਿੱਤਰ ਹੈ। ਅੱਜ ਜੋ Reforms ਕੀਤੇ ਜਾ ਰਹੇ ਹਨ, ਉਸ ਤੋਂ ਪਹਿਲਾਂ ਇੱਕ ਸੁਰੱਖਿਆ ਕਵਚ ਤਿਆਰ ਕੀਤਾ ਜਾ ਰਿਹਾ ਹੈ। ਇਸ ਕਵਚ ਦਾ ਸਭ ਤੋਂ ਵੱਡਾ ਅਧਾਰ ਹੈ-ਵਿਸ਼ਵਾਸ, ਭਰੋਸਾ। ਹੁਣ ਜਿਵੇਂ pro-farmer reforms, ਉਸੇ ਦੀ ਗੱਲ ਕਰ ਲਓ। ਕਿਸਾਨ ਦਹਾਕਿਆਂ ਤੱਕ ਸਿਰਫ਼ ਰਾਜਨੀਤਕ ਚਰਚਾ ਦਾ ਹੀ ਵਿਸ਼ਾ ਰਿਹਾ, ਜ਼ਮੀਨ ’ਤੇ ਉਸ ਦੇ ਹਿਤ ਵਿੱਚ ਕਦਮ ਸੀਮਿਤ ਹੀ ਸਨ।
ਬੀਤੇ 5-6 ਵਰ੍ਹਿਆਂ ਵਿੱਚ ਅਸੀਂ ਕਿਸਾਨਾਂ ਦੇ ਲਈ ਇੱਕ ਸੁਰੱਖਿਆ ਤੰਤਰ ਵਿਕਸਿਤ ਕੀਤਾ। ਸਿੰਚਾਈ ਦਾ ਬਿਹਤਰ infrastructure ਹੋਵੇ, ਮੰਡੀਆਂ ਦੇ ਆਧੁਨਿਕੀਕਰਣ ’ਤੇ ਨਿਵੇਸ਼ ਹੋਵੇ, ਯੂਰਿਆ ਦੀ ਉਪਲੱਬਧਤਾ ਹੋਵੇ, Soil Health Cards ਹੋਣ, ਬਿਹਤਰ ਬੀਜ ਹੋਣ, ਫਸਲ ਬੀਮਾ ਹੋਵੇ, ਲਾਗਤ ਦਾ ਡੇਢ ਗੁਣਾ MSP ਹੋਵੇ, ਔਨਲਾਈਨ ਮਾਰਕਿਟ ਦੀ ਵਿਵਸਥਾ ਈ-ਨਾਮ ਹੋਵੇ, ਅਤੇ ਪੀਐੱਮ ਸਨਮਾਨ ਨਿਧੀ ਤੋਂ ਸਿੱਧੀ ਮਦਦ ਹੋਵੇ। ਬੀਤੇ ਸਾਲਾਂ ਵਿੱਚ MSP ਨੂੰ ਵੀ ਅਨੇਕ ਵਾਰ ਵਧਾਇਆ ਗਿਆ ਅਤੇ ਕਿਸਾਨਾਂ ਤੋਂ ਰਿਕਾਰਡ ਖਰੀਦ ਵੀ ਕੀਤੀ ਗਈ ਹੈ। ਕਿਸਾਨਾਂ ਦੇ ਆਲ਼ੇ-ਦੁਆਲ਼ੇ ਜਦੋਂ ਇਹ ਸੁਰੱਖਿਆ ਕਵਚ ਬਣ ਗਿਆ, ਜਦੋਂ ਉਨ੍ਹਾਂ ਵਿੱਚ ਵਿਸ਼ਵਾਸ ਜਾਗਿਆ ਤਦ ਜਾ ਕੇ Agro-reforms ਨੂੰ ਅਸੀਂ ਅੱਗੇ ਵਧਾਇਆ।
ਪਹਿਲਾਂ ਕਿਸਾਨਾਂ ਦੀਆਂ ਅਪੇਖਿਆਵਾਂ ’ਤੇ ਕੰਮ ਕੀਤਾ ਗਿਆ ਅਤੇ ਹੁਣ ਕਿਸਾਨਾਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਨੂੰ ਪਰੰਪਰਾਗਤ ਸਾਧਨਾਂ ਤੋਂ ਜ਼ਿਆਦਾ ਵਿਕਲਪ ਬਜ਼ਾਰ ਵਿੱਚ ਮਿਲ ਰਹੇ ਹਨ। ਜਦੋਂ ਵਿਕਲਪ ਜ਼ਿਆਦਾ ਮਿਲਦੇ ਹਨ, ਤਾਂ ਖਰੀਦਦਾਰਾਂ ਵਿੱਚ Competition ਵੀ ਵਧ ਰਿਹਾ ਹੈ, ਜਿਸ ਦਾ ਸਿੱਧਾ ਲਾਭ ਕਿਸਾਨ ਨੂੰ ਮਿਲਣ ਵਾਲਾ ਹੈ। Reforms ਦੇ ਕਾਰਨ ਹੁਣ ਕਿਸਾਨ ਉਤਪਾਦਕ ਸੰਘ ਯਾਨੀ FPOs ਦੇ ਮਾਧਿਅਮ ਨਾਲ ਕਿਸਾਨਾਂ ਦੇ ਸਿੱਧੇ Exporters ਬਣਨ ਦਾ ਵੀ ਰਸਤਾ ਸਾਫ਼ ਹੋਇਆ ਹੈ।
ਸਾਥੀਆਂ,
ਕਿਸਾਨਾਂ ਦੇ ਨਾਲ-ਨਾਲ ਗ਼ਰੀਬਾਂ ਦੇ ਹਿਤ ਵਿੱਚ ਕੀਤੇ ਗਏ Reforms ਦੇ ਮਾਮਲੇ ਵਿੱਚ ਵੀ ਇਹੀ ਰਸਤਾ ਅਪਣਾਇਆ ਜਾ ਰਿਹਾ ਹੈ। ਸਾਡੇ ਇੱਥੇ ਲੰਬੇ ਸਮੇਂ ਤੱਕ ਗ਼ਰੀਬ ਨੂੰ ਸਿਰਫ਼ ਨਾਰਿਆਂ ਵਿੱਚ ਹੀ ਰੱਖਿਆ ਗਿਆ। ਲੇਕਿਨ ਸੱਚਾਈ ਇਹ ਸੀ ਕਿ ਦੇਸ਼ ਦੇ ਗ਼ਰੀਬ ਨੂੰ ਕਦੇ ਸਿਸਟਮ ਨਾਲ ਜੋੜਨ ਦੀ ਕੋਸ਼ਿਸ਼ ਹੀ ਨਹੀਂ ਹੋਈ। ਜੋ ਸਭ ਤੋਂ ਜ਼ਿਆਦਾ Neglected ਸੀ, ਉਹ ਗ਼ਰੀਬ ਸੀ। ਜੋ ਸਭ ਤੋਂ ਜ਼ਿਆਦਾ Unconnected ਸੀ, ਉਹ ਗ਼ਰੀਬ ਸੀ।
ਜੋ ਸਭ ਤੋਂ ਜ਼ਿਆਦਾ Financially excluded ਸੀ, ਉਹ ਗ਼ਰੀਬ ਸੀ। ਹੁਣ ਗ਼ਰੀਬਾਂ ਨੂੰ ਆਪਣਾ ਪੱਕਾ ਘਰ, ਟਾਇਲੇਟ, ਬਿਜਲੀ, ਗੈਸ, ਸਾਫ਼ ਪੀਣ ਦਾ ਪਾਣੀ, ਡਿਜਿਟਲ ਬੈਂਕਿੰਗ, ਸਸਤੀ ਮੋਬਾਈਲ ਕਨੈਕਟੀਵਿਟੀ ਅਤੇ ਤੇਜ਼ ਇੰਟਰਨੈੱਟ ਕਨੈਕਸ਼ਨ ਦੀ ਸੁਵਿਧਾ ਜਿਵੇਂ ਹੋਰ ਨਾਗਰਿਕਾਂ ਨੂੰ ਮਿਲ ਰਹੀ ਹੈ, ਗ਼ਰੀਬਾਂ ਤੱਕ ਵੀ ਪਹੁੰਚ ਰਹੀ ਹੈ। ਇਹ ਗ਼ਰੀਬ ਦੇ ਆਲ਼ੇ-ਦੁਆਲ਼ੇ ਬੁਣਿਆ ਗਿਆ ਉਹ ਸੁਰੱਖਿਆ ਕਵਚ ਹੈ, ਜੋ ਉਸ ਦੀਆਂ ਆਕਾਂਖਿਆਵਾਂ ਦੀ ਉਡਾਨ ਦੇ ਲਈ ਜ਼ਰੂਰੀ ਹੈ।
ਸਾਥੀਓ,
ਇੱਕ ਪਾਸੇ reforms ਜੋ ਸਿੱਧੇ ਤੁਹਾਨੂੰ, JNU ਜਿਹੇ ਦੇਸ਼ ਦੇ Campuses ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਨਵੀਂ National Education Policy. ਇਸ ਨਵੀਂ National Education Policy ਦੀ Core Values ਹੀ, Confidence, Conviction ਅਤੇ Character ਨਾਲ ਭਰੇ ਯੁਵਾ ਭਾਰਤ ਦਾ ਨਿਰਮਾਣ ਕਰਨਾ ਹੈ। ਇਹੀ ਸੁਆਮੀ ਜੀ ਦਾ ਵੀ Vision ਸੀ। ਉਹ ਚਾਹੁੰਦੇ ਸਨ ਕਿ ਭਾਰਤ ਵਿੱਚ ਸਿੱਖਿਆ ਅਜਿਹੀ ਹੋਵੇ ਜੋ ਆਤਮਵਿਸ਼ਵਾਸ ਦੇ, ਉਸ ਨੂੰ ਹਰ ਪ੍ਰਕਾਰ ਨਾਲ ਆਤਮਨਿਰਭਰ ਬਣਾਵੇ।
ਜੀਵਨ ਦੇ ਦੋ ਢਾਈ ਦਹਾਕੇ ਦੇ ਬਾਅਦ ਯੁਵਾ ਸਾਥੀਆਂ ਨੂੰ ਜੋ ਹੌਸਲਾ ਮਿਲਦਾ ਹੈ, ਉਹ ਸਕੂਲੀ ਜੀਵਨ ਦੀ ਸ਼ੁਰੂਆਤ ਵਿੱਚ ਹੀ ਕਿਉਂ ਨਾ ਮਿਲੇ? ਕਿਤਾਬੀ ਗਿਆਨ ਤੱਕ, Streams ਦੀਆਂ ਬੰਦਸ਼ਾਂ ਤੱਕ, Mark sheet, Degree, Diploma ਤੱਕ ਹੀ ਯੁਵਾ ਊਰਜਾ ਨੂੰ ਕਿਉਂ ਬੰਨ੍ਹ ਕੇ ਰੱਖਿਆ ਜਾਵੇ? ਨਵੀਂ National Education Policy ਦਾ ਫੋਕਸ ਇਸੇ ਗੱਲ ’ਤੇ ਸਭ ਤੋਂ ਅਧਿਕ ਹੈ। Inclusion, ਨਵੀਂ NEP ਦੇ ਮੂਲ ਵਿੱਚ ਹੈ। ਭਾਸ਼ਾ ਸਿਰਫ਼ ਇੱਕ ਮਾਧਿਅਮ ਹੈ, ਗਿਆਨ ਦਾ ਪੈਮਾਨਾ ਨਹੀਂ, ਇਹ ਇਸ NEP ਦੀ ਭਾਵਨਾ ਹੈ। ਗ਼ਰੀਬ ਤੋਂ ਗ਼ਰੀਬ ਨੂੰ, ਦੇਸ਼ ਦੀਆਂ ਬੇਟੀਆਂ ਨੂੰ, ਉਨ੍ਹਾਂ ਦੀ ਜ਼ਰੂਰਤ, ਉਨ੍ਹਾਂ ਦੀ ਸੁਵਿਧਾ ਦੇ ਅਨੁਸਾਰ ਬਿਹਤਰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਮਿਲੇ, ਇਹ ਇਸ ਵਿੱਚ ਸੁਨਿਸ਼ਚਿਤ ਕੀਤਾ ਗਿਆ ਹੈ।
ਸਾਥੀਓ,
Reforms ਦਾ ਫ਼ੈਸਲਾ ਕਰਨਾ ਹੀ ਆਪਣੇ ਆਪ ਵਿੱਚ ਕਾਫ਼ੀ ਨਹੀਂ ਹੁੰਦਾ। ਉਨ੍ਹਾਂ ਨੂੰ ਜਿਸ ਤਰ੍ਹਾਂ ਨਾਲ ਅਸੀਂ ਆਪਣੇ ਜੀਵਨ ਵਿੱਚ ਉਤਾਰਦੇ ਹਾਂ, ਇਹ ਸਭ ਤੋਂ ਅਹਿਮ ਹੁੰਦਾ ਹੈ। ਨਵੀਂ National Education Policy ਨਾਲ ਸਾਡੀ ਸਿੱਖਿਆ ਵਿਵਸਥਾ ਵਿੱਚ ਸਾਰਥਕ ਬਦਲਾਅ ਵੀ ਉਦੋਂ ਤੇਜ਼ੀ ਨਾਲ ਆਵੇਗਾ, ਜਦੋਂ ਅਸੀਂ, ਆਪ ਸਾਰੇ ਸਾਥੀ ਇਮਾਨਦਾਰੀ ਨਾਲ ਪ੍ਰਯਤਨ ਕਰਾਂਗੇ। ਵਿਸ਼ੇਸ਼ ਤੌਰ ’ਤੇ ਸਾਡੇ ਸਿੱਖਿਅਕ ਵਰਗ, ਬੁੱਧੀਜੀਵੀ ਵਰਗ ’ਤੇ ਇਸ ਦਾ ਸਭ ਤੋਂ ਜ਼ਿਆਦਾ ਫਰਜ਼ ਹੈ। ਉਂਝ ਸਾਥੀਓ, JNU ਦੇ ਇਸ ਕੈਂਪਸ ਵਿੱਚ ਇੱਕ ਬੇਹੱਦ ਲੋਕਪ੍ਰਿਯ ਜਗ੍ਹਾ ਹੈ। ਕਿਹੜੀ ਜਗ੍ਹਾ ਹੈ ਉਹ? ਸਾਬਰਮਤੀ ਢਾਬਾ ? ਹੈ ਨਾ? ਅਤੇ ਉੱਥੇ ਕਿਤਨਿਆਂ ਦਾ ਖਾਤਾ ਚਲ ਰਿਹਾ ਹੈ?
ਮੈਂ ਸੁਣਿਆ ਹੈ ਕਿ ਆਪ ਲੋਕ ਕਲਾਸ ਦੇ ਬਾਅਦ ਇਸ ਢਾਬੇ ’ਤੇ ਜਾਂਦੇ ਹੋ ਅਤੇ ਚਾਹ ਪਰਾਂਠੇ ਦੇ ਨਾਲ Debate ਕਰਦੇ ਹੋ, Ideas exchange ਕਰਦੇ ਹੋ। ਉਂਝ ਪੇਟ ਭਰਿਆ ਹੋਵੇ ਤਾਂ Debate ਵਿੱਚ ਵੀ ਮਜਾ ਆਉਂਦਾ ਹੈ। ਅੱਜ ਤੱਕ ਤੁਹਾਡੇ Ideas ਦੀ, Debate ਦੀ, Discussion ਦੀ ਜੋ ਭੁੱਖ ਸਾਬਰਮਤੀ ਢਾਬੇ ਵਿੱਚ ਮਿਟਦੀ ਸੀ, ਹੁਣ ਤੁਹਾਡੇ ਲਈ ਸੁਆਮੀ ਜੀ ਦੀ ਇਸ ਪ੍ਰਤਿਮਾ ਦੀ ਛਤਰਛਾਇਆ ਵਿੱਚ ਇੱਕ ਹੋਰ ਜਗ੍ਹਾ ਮਿਲ ਗਈ ਹੈ।
ਸਾਥੀਓ,
ਕਿਸੇ ਇੱਕ ਗੱਲ ਜਿਸ ਨੇ ਸਾਡੇ ਦੇਸ਼ ਦੀ ਲੋਕਤਾਂਤਰਿਕ ਵਿਵਸਥਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ- ਉਹ ਹੈ ਰਾਸ਼ਟਰਹਿਤ ਤੋਂ ਜ਼ਿਆਦਾ ਪ੍ਰਾਥਮਿਕਤਾ ਆਪਣੀ ਵਿਚਾਰਧਾਰਾ ਨੂੰ ਦੇਣਾ। ਕਿਉਂਕਿ ਮੇਰੀ ਵਿਚਾਰਧਾਰਾ ਇਹ ਕਹਿੰਦੀ ਹੈ, ਇਸ ਲਈ ਦੇਸ਼ਹਿਤ ਦੇ ਮਾਮਲਿਆਂ ਵਿੱਚ ਵੀ ਮੈਂ ਇਸੇ ਸਾਂਚੇ ਵਿੱਚ ਸੋਚਾਂਗਾ, ਇਸ ਦਾਇਰੇ ਵਿੱਚ ਕੰਮ ਕਰਾਂਗਾ, ਇਹ ਰਸਤਾ ਸਹੀ ਨਹੀਂ ਹੈ ਦੋਸਤੋ, ਇਹ ਗਲਤ ਹੈ। ਅੱਜ ਹਰ ਕੋਈ ਆਪਣੀ ਵਿਚਾਰਧਾਰਾ ’ਤੇ ਮਾਣ ਕਰਦਾ ਹੈ। ਇਹ ਸੁਭਾਵਿਕ ਵੀ ਹੈ। ਲੇਕਿਨ ਫਿਰ ਵੀ, ਸਾਡੀ ਵਿਚਾਰਧਾਰਾ ਰਾਸ਼ਟਰਹਿਤ ਦੇ ਵਿਸ਼ਿਆਂ ਵਿੱਚ, ਰਾਸ਼ਟਰ ਦੇ ਨਾਲ ਨਜ਼ਰ ਆਉਣੀ ਚਾਹੀਦੀ ਹੈ, ਰਾਸ਼ਟਰ ਦੇ ਖ਼ਿਲਾਫ਼ ਕਦੇ ਵੀ ਨਹੀਂ।
ਆਪ ਦੇਸ਼ ਦੇ ਇਤਿਹਾਸ ਵਿੱਚ ਦੇਖੋ, ਜਦੋਂ-ਜਦੋਂ ਦੇਸ਼ ਦੇ ਸਾਹਮਣੇ ਕੋਈ ਕਠਿਨ ਸਮੱਸਿਆ ਆਈ ਹੈ, ਹਰ ਵਿਚਾਰ, ਹਰ ਵਿਚਾਰਧਾਰਾ ਦੇ ਲੋਕ ਰਾਸ਼ਟਰ ਹਿਤ ਵਿੱਚ ਇਕੱਠੇ ਆਏ ਹਨ। ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਹਰ ਵਿਚਾਰਧਾਰਾ ਦੇ ਲੋਕ ਇਕੱਠੇ ਆਏ ਸਨ। ਉਨ੍ਹਾਂ ਨੇ ਦੇਸ਼ ਲਈ ਇਕੱਠੇ ਸੰਘਰਸ਼ ਕੀਤਾ ਸੀ।
ਅਜਿਹਾ ਨਹੀਂ ਸੀ ਕਿ ਬਾਪੂ ਜੀ ਦੀ ਅਗਵਾਈ ਵਿੱਚ ਕਿਸੇ ਵਿਅਕਤੀ ਨੂੰ ਆਪਣੀ ਵਿਚਾਰਧਾਰਾ ਛੱਡਣੀ ਪਈ ਹੋਵੇ। ਉਸ ਸਮੇਂ ਪਰਿਸਥਿਤੀ ਅਜਿਹੀ ਸੀ, ਤਾਂ ਹਰ ਕਿਸੇ ਨੇ ਦੇਸ਼ ਲਈ ਇੱਕ Common Cause ਨੂੰ ਪ੍ਰਾਥਮਿਕਤਾ ਦਿੱਤੀ। ਹੁਣ Emergency ਨੂੰ ਯਾਦ ਕਰੋ, Emergency ਦੇ ਦੌਰਾਨ ਵੀ ਦੇਸ਼ ਨੇ ਇਹੀ ਇਕਜੁੱਟਤਾ ਦੇਖੀ ਸੀ। ਅਤੇ ਮੈਨੂੰ ਤਾਂ ਉਸ ਅੰਦੋਲਨ ਦਾ ਹਿੱਸਾ ਬਣਨ ਦਾ ਸੁਭਾਗ ਮਿਲਿਆ ਸੀ, ਮੈਂ ਸਾਰੀਆਂ ਚੀਜ਼ਾਂ ਨੂੰ ਖ਼ੁਦ ਦੇਖਿਆ ਸੀ, ਅਨੁਭਵ ਕੀਤਾ ਸੀ, ਮੈਂ ਪ੍ਰਤੱਖ ਗਵਾਹ ਹਾਂ।
Emergency ਦੇ ਖ਼ਿਲਾਫ਼ ਉਸ ਅੰਦੋਲਨ ਵਿੱਚ ਕਾਂਗਰਸ ਦੇ ਪੂਰਵ ਨੇਤਾ ਅਤੇ ਕਾਰਜਕਰਤਾ ਵੀ ਸਨ। ਆਰਐੱਸਐੱਸ ਦੇ ਸਵੈ-ਸੇਵਕ ਅਤੇ ਜਨਸੰਘ ਦੇ ਲੋਕ ਵੀ ਸਨ। ਸਮਾਜਵਾਦੀ ਲੋਕ ਵੀ ਸਨ। ਕੰਮਿਊਨਿਸਟ ਵੀ ਸਨ। JNU ਨਾਲ ਜੁੜੇ ਕਿਤਨੇ ਹੀ ਲੋਕ ਸਨ ਜਿਨ੍ਹਾਂ ਨੇ ਇਕੱਠੇ ਆ ਕੇ Emergency ਦੇ ਖ਼ਿਲਾਫ਼ ਸੰਘਰਸ਼ ਕੀਤਾ ਸੀ। ਇਸ ਇਕਜੁੱਟਤਾ ਵਿੱਚ, ਇਸ ਲੜਾਈ ਵਿੱਚ ਵੀ ਕਿਸੇ ਨੂੰ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰਨਾ ਪਿਆ ਸੀ। ਬਸ ਉਦੇਸ਼ ਇੱਕ ਹੀ ਸੀ- ਰਾਸ਼ਟਰਹਿਤ। ਅਤੇ ਇਹ ਉਦੇਸ਼ ਹੀ ਸਭ ਤੋਂ ਵੱਡਾ ਸੀ। ਇਸ ਲਈ ਸਾਥੀਓ, ਜਦੋਂ ਰਾਸ਼ਟਰ ਦੀ ਏਕਤਾ ਅਖੰਡਤਾ ਅਤੇ ਰਾਸ਼ਟਰਹਿਤ ਦਾ ਪ੍ਰਸ਼ਨ ਹੋਵੇ ਤਾਂ ਆਪਣੀ ਵਿਚਾਰਧਾਰਾ ਦੇ ਬੋਝ ਤਲੇ ਦਬ ਕੇ ਫੈਸਲਾ ਲੈਣ ਨਾਲ, ਦੇਸ਼ ਦਾ ਨੁਕਸਾਨ ਹੀ ਹੁੰਦਾ ਹੈ।
ਹਾਂ, ਮੈਂ ਮੰਨਦਾ ਹਾਂ ਕਿ ਸੁਆਰਥ ਲਈ, ਅਵਸਰਵਾਦ ਦੇ ਲਈ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਕਰਨਾ ਵੀ ਓਨਾ ਹੀ ਗਲਤ ਹੈ। ਇਸ Information Age ਵਿੱਚ, ਹੁਣ ਇਸ ਤਰ੍ਹਾਂ ਦਾ ਅਵਸਰਵਾਦ ਸਫ਼ਲ ਨਹੀਂ ਹੁੰਦਾ, ਅਤੇ ਅਸੀਂ ਇਹ ਹੁੰਦੇ ਹੋਏ ਦੇਖ ਰਹੇ ਹਾਂ। ਸਾਨੂੰ ਅਵਸਰਵਾਦ ਤੋਂ ਦੂਰ, ਲੇਕਿਨ ਇੱਕ ਸੁਅਸਥ ਸੰਵਾਦ ਨੂੰ ਲੋਕਤੰਤਰ ਵਿੱਚ ਜ਼ਿੰਦਾ ਰੱਖਣਾ ਹੈ।
ਸਾਥੀਓ, ਤੁਹਾਡੇ ਇੱਥੇ ਤਾਂ ਤੁਹਾਡੇ hostels ਦੇ ਨਾਮ ਵੀ ਗੰਗਾ, ਸਾਬਰਮਤੀ, ਗੋਦਾਵਰੀ, ਤਾਪਤੀ, ਕਾਵੇਰੀ, ਨਰਮਦਾ, ਜਿਹਲਮ, ਸਤਲੁਜ ਜਿਹੀਆਂ ਨਦੀਆਂ ਦੇ ਨਾਮ ’ਤੇ ਹਨ। ਇਨ੍ਹਾਂ ਨਦੀਆਂ ਦੀ ਤਰ੍ਹਾਂ ਹੀ ਆਪ ਸਭ ਵੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਉਂਦੇ ਹੋ, ਅਲੱਗ-ਅਲੱਗ ਵਿਚਾਰ ਲੈ ਕੇ ਆਉਂਦੇ ਹੋ, ਅਤੇ ਇੱਥੇ ਮਿਲਦੇ ਹੋ। Ideas ਦੀ ਇਸ sharing ਨੂੰ, ਨਵੇਂ-ਨਵੇਂ ਵਿਚਾਰਾਂ ਦੇ ਇਸ ਪ੍ਰਵਾਹ ਨੂੰ ਅਵਿਰਲ ਬਣਾਈ ਰੱਖਣਾ ਹੈ, ਕਦੇ ਸੁੱਕਣ ਨਹੀਂ ਦੇਣਾ ਹੈ। ਸਾਡਾ ਦੇਸ਼ ਉਹ ਮਹਾਨ ਭੂਮੀ ਹੈ ਜਿੱਥੇ ਅਲੱਗ-ਅਲੱਗ ਬੌਧਿਕ ਵਿਚਾਰਾਂ ਦੇ ਬੀਜ ਅੰਕੁਰਿਤ ਹੁੰਦੇ ਰਹੇ ਹਨ, ਵਿਕਸਿਤ ਹੁੰਦੇ ਰਹੇ ਹਨ ਅਤੇ ਫਲਦੇ-ਫੁੱਲਦੇ ਵੀ ਹਨ। ਇਸ ਪਰੰਪਰਾ ਨੂੰ ਮਜ਼ਬੂਤ ਕਰਨਾ ਆਪ ਜਿਹੇ ਨੌਜਵਾਨਾਂ ਲਈ ਤਾਂ ਖਾਸ ਤੌਰ ’ਤੇ ਜ਼ਰੂਰੀ ਹੈ। ਇਸੇ ਪਰੰਪਰਾ ਦੇ ਕਾਰਨ ਭਾਰਤ ਦੁਨੀਆ ਦਾ ਸਭ ਤੋਂ vibrant ਲੋਕਤੰਤਰ ਹੈ।
ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦਾ ਯੁਵਾ ਕਦੇ ਵੀ ਕਿਸੇ ਵੀ Status quo ਨੂੰ ਇੰਝ ਹੀ Accept ਨਾ ਕਰੇ। ਕੋਈ ਇੱਕ ਕਹਿ ਰਿਹਾ ਹੈ, ਇਸ ਲਈ ਸਹੀ ਮੰਨ ਲਓ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਤਰਕ ਕਰੋ, ਵਾਦ ਕਰੋ, ਵਿਵਾਦ ਕਰੋ, ਸੁਅਸਥ ਚਰਚਾ ਕਰੋ, ਮਨਨ-ਮੰਥਨ ਕਰੋ, ਸੰਵਾਦ ਕਰੋ, ਫਿਰ ਕਿਸੇ ਨਤੀਜੇ ’ਤੇ ਪਹੁੰਚੋ।
ਸੁਆਮੀ ਵਿਵੇਕਾਨੰਦ ਜੀ ਨੇ ਵੀ ਕਦੇ status quo ਨੂੰ ਸਵੀਕਾਰ ਨਹੀਂ ਕੀਤਾ ਸੀ। ਅਤੇ ਹਾਂ, ਇੱਕ ਚੀਜ਼ ਜਿਸ ’ਤੇ ਮੈਂ ਖਾਸ ਤੌਰ ’ਤੇ ਗੱਲ ਕਰਨਾ ਚਾਹੁੰਦਾ ਹਾਂ ਅਤੇ ਉਹ ਹੈ - Humour, ਆਪਸ ਵਿੱਚ ਹਾਸੀ ਮਜਾਕ। ਇਹ ਬਹੁਤ ਵੱਡਾ Lubricating force ਹੈ। ਆਪਣੇ ਅੰਦਰ Spirit of Humour ਨੂੰ ਜ਼ਰੂਰ ਜ਼ਿੰਦਾ ਰੱਖੋ। ਕਦੇ-ਕਦੇ ਤਾਂ ਮੈਂ ਕਈ ਨੌਜਵਾਨਾਂ ਨੂੰ ਦੇਖਦਾ ਹਾਂ ਜਿਵੇਂ ਇਤਨੇ ਬੋਝ ਹੇਠਾਂ ਦਬੇ ਹੋਏ ਹੁੰਦੇ ਹਨ ਜਿਵੇਂ ਸਾਰਾ ਪੂਰੀ ਦੁਨੀਆ ਦਾ ਬੋਝ ਉਨ੍ਹਾਂ ਦੇ ਸਿਰ ’ਤੇ ਹੈ। ਕਈ ਵਾਰ ਅਸੀਂ ਆਪਣੀ ਕੈਂਪਸ ਲਾਈਫ ਵਿੱਚ, ਪੜ੍ਹਾਈ ਵਿੱਚ, ਕੈਂਪਸ ਪੌਲਿਟਿਕਸ ਵਿੱਚ Humour ਨੂੰ ਭੁੱਲ ਹੀ ਜਾਂਦੇ ਹਾਂ। ਇਸ ਲਈ, ਸਾਨੂੰ ਇਸ ਨੂੰ ਬਚਾ ਕੇ ਰੱਖਣਾ ਹੈ, ਆਪਣੇ sense of Humour ਨੂੰ ਗੁਆਚਣ ਨਹੀਂ ਦੇਣਾ ਹੈ।
ਯੁਵਾ ਸਾਥੀਓ, ਵਿਦਿਆਰਥੀ ਜੀਵਨ ਖ਼ੁਦ ਨੂੰ ਪਛਾਣਨ ਲਈ ਇੱਕ ਬਹੁਤ ਉੱਤਮ ਅਵਸਰ ਹੁੰਦਾ ਹੈ। ਖ਼ੁਦ ਨੂੰ ਪਛਾਣਨਾ ਇਹ ਜੀਵਨ ਦੀ ਬਹੁਤ ਅਹਿਮ ਜ਼ਰੂਰਤ ਵੀ ਹੁੰਦੀ ਹੈ। ਮੈਂ ਚਾਹਾਂਗਾ ਇਸ ਦੀ ਭਰਪੂਰ ਵਰਤੋਂ ਕਰੋ। JNU ਕੈਂਪਸ ਵਿੱਚ ਲਗੀ ਸੁਆਮੀ ਜੀ ਦੀ ਇਹ ਪ੍ਰਤਿਮਾ ਰਾਸ਼ਟਰ ਨਿਰਮਾਣ, ਰਾਸ਼ਟਰ ਪ੍ਰੇਮ ਅਤੇ ਰਾਸ਼ਟਰ ਜਾਗਰਣ ਪ੍ਰਤੀ ਇੱਥੇ ਆਉਣ ਵਾਲੇ ਹਰ ਨੌਜਵਾਨ ਨੂੰ ਪ੍ਰੇਰਿਤ ਕਰਦੀ ਰਹੇ। ਇਸੇ ਕਾਮਨਾ ਦੇ ਨਾਲ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ !
ਆਪ ਸਭ ਸਫ਼ਲ ਹੋਵੋ, ਸੁਅਸਥ ਰਹੋ। ਆਉਣ ਵਾਲੇ ਦਿਨਾਂ ਦੇ ਪੁਰਬਾਂ ਨੂੰ ਧੂਮਧਾਮ ਨਾਲ ਮਨਾਓ। ਆਪਣੇ ਪਰਿਜਨ ਇੱਥੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਇਹ ਸੰਤੁਸ਼ਟੀ ਹੋਵੇ ਕਿ ਆਪ ਵੀ ਦੀਵਾਲੀ ਦੇ ਮਾਹੌਲ ਵਿੱਚ ਉਸੇ ਖੁਸ਼ੀ ਮਿਜਾਜ ਨਾਲ ਕੰਮ ਕਰ ਰਹੇ ਹੋ। ਇਸੇ ਉਮੀਦ ਦੇ ਨਾਲ ਮੇਰੀ ਤਰਫ਼ੋ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ !
*****
ਡੀਐੱਸ/ਐੱਸਐੱਚ/ਐੱਨਐੱਸ
(Release ID: 1672561)
Visitor Counter : 244
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam