ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਲਗਾਤਾਰ 5 ਵੇਂ ਦਿਨ, ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ
ਐਕਟਿਵ ਕੇਸਾਂ ਦਾ ਭਾਰ 4.9 ਲੱਖ ਤੋਂ ਘੱਟ, ਕੁੱਲ ਕੇਸਾਂ ਵਿਚ ਹਿੱਸਾ ਘਟ ਕੇ 5.63 ਫੀਸਦ
Posted On:
12 NOV 2020 11:10AM by PIB Chandigarh
ਲਗਾਤਾਰ ਪੰਜਵੇਂ ਦਿਨ, ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਨਵੇਂ ਕੇਸਾਂ ਨੇ 50,000 ਦਾ ਅੰਕੜਾ ਪਾਰ ਨਹੀਂ ਕੀਤਾ ਹੈ, ਪਿਛਲੇ 24 ਘੰਟਿਆਂ ਵਿੱਚ 47,905 ਵਿਅਕਤੀਆਂ ਦੇ ਕੋਵਿਡ -19 ਸੰਬੰਧਿਤ ਟੈਸਟ ਪੋਜੀਟਿਵ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 52,718 ਨਵੀਆਂ ਰਿਕਵਰੀਆਂ ਦਰਜ ਕੀਤੇ ਜਾਣ ਨਾਲ ਰੋਜ਼ਾਨਾ ਨਵੇਂ ਪੁਸ਼ਟੀ ਕੇਸਾਂ ਨਾਲੋਂ ਰੋਜ਼ਾਨਾ ਨਵੀਆਂ ਰਿਕਵਰੀਆਂ ਦਾ ਰੁਝਾਨ 40 ਵੇਂ ਦਿਨ ਤੱਕ ਜਾਰੀ ਹੈ।

ਇਸ ਰੁਝਾਨ ਨੇ ਭਾਰਤ ਵਿੱਚ ਐਕਟਿਵ ਕੇਸਾਂ ਨੂੰ ਦਬਾਉਣਾ ਦਾ ਰੁਝਾਨ ਜਾਰੀ ਰੱਖਿਆ ਹੈ ਜੋ ਇਸ ਸਮੇਂ 4.98 ਲੱਖ ਹੈ । ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਵਿੱਚੋਂ ਸਿਰਫ 5.63 ਫੀਸਦ ਦੇ ਯੋਗਦਾਨ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ 4,89,294 ਤੱਕ ਪਹੁੰਚ ਗਿਆ ਹੈ, ਜੋ ਕਿ 5 ਲੱਖ ਤੋਂ ਘੱਟ ਦੇ ਅੰਕੜੇ ਤੋਂ ਹੇਠਾਂ ਹੈ।
ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵੱਧ ਰਿਕਵਰੀਆਂ ਦੇ ਰੁਝਾਨ ਨਾਲ ਰਿਕਵਰੀ ਰੇਟ ਵਿੱਚ ਵੀ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ । ਰਿਕਵਰੀ ਦੀ ਦਰ ਇਸ ਸਮੇਂ ਵੱਧ ਕੇ 92.89 ਫੀਸਦ ਹੋ ਗਈ ਹੈ। ਅੱਜ ਤੱਕ ਰਿਕਵਰੀਆਂ ਦੀ ਕੁੱਲ ਗਿਣਤੀ 80,66,501 ਹੋ ਗਈ ਹੈ । ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚਲਾ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਇਹ ਵਧ ਕੇ 75,77,207 ਹੋ ਗਿਆ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 9,164 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ । ਇਸ ਤੋਂ ਬਾਅਦ ਦਿੱਲੀ ਵਿੱਚ 7,264 ਵਿਅਕਤੀ ਸਿਹਤਯਾਬ ਹੋਏ ਹਨ। ਕੇਰਲ ਨੇ ਨਵੀਂ ਰਿਕਵਰੀ ਦੇ ਅੰਕੜਿਆਂ ਵਿੱਚ ਦਿੱਲੀ ਨਾਲ ਨੇੜਤਾ ਬਰਕਰਾਰ ਰੱਖੀ ਹੈ , ਜਿਥੋ 7,252 ਲੋਕ ਰਿਕਵਰ ਹੋਏ ਹਨ ।

78 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਜਿਥੋ 8,593, ਨਵੋਂ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚ 7,007 ਅਤੇ ਮਹਾਰਾਸ਼ਟਰ ਵਿੱਚ 4,907 ਨਵੇਂ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 550 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।
ਕੁੱਲ ਕੇਸਾਂ ਵਿੱਚ ਮੌਤਾਂ ਦੀ ਦਰ 1.48% 'ਤੇ ਖੜ੍ਹੀ ਹੈ ।
ਇਹਨਾਂ ਨਵੀਆਂ ਮੌਤਾਂ ਵਿਚੋਂ, ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਹਿੱਸਾ ਲਗਭਗ 80 ਫੀਸਦ ਹੈ । ਮਹਾਰਾਸ਼ਟਰ ਵਿੱਚ 125 ਮੌਤਾਂ ਨਾਲ 22. 7 ਫੀਸਦ ਹਿੱਸੇਦਾਰੀ ਹੈ । ਦਿੱਲੀ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 85 ਅਤੇ 49 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

****
ਐਮ.ਵੀ.
(Release ID: 1672434)
Visitor Counter : 198
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam