ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿਚ 3 ਮਹੀਨਿਆਂ ਬਾਅਦ ਰੋਜ਼ਾਨਾ ਨਵੇਂ ਕੇਸ ਸਭ ਤੋਂ ਘੱਟ ਦਰਜ ਹੋਏ ਹਨ

ਕੁੱਲ ਐਕਟਿਵ ਕੇਸ 6.25 ਲੱਖ ਤਕ ਪਹੁੰਚੇ, ਜੋ ਕਿ 11 ਹਫ਼ਤਿਆਂ ਬਾਅਦ ਸਭ ਤੋਂ ਘੱਟ ਹਨ

Posted On: 27 OCT 2020 11:41AM by PIB Chandigarh

ਭਾਰਤ ਨੇ ਕੋਵਿਡ ਵਿਰੁੱਧ ਆਪਣੀ ਲੜਾਈ ਵਿਚ ਕਈ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤੇ ਹਨ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਕੀਤੇ ਕੇਸ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 36,500 (36,470) ਤੋਂ ਘੱਟ ਦਰਜ ਹੋਏ ਹਨ। ਨਵੇਂ ਕੇਸਾਂ ਦਾ ਅੰਕੜਾ 18 ਜੁਲਾਈ 2020 ਨੂੰ 34,884 ਤੇ ਸੀ

ਕੋਵਿਡ ਮਰੀਜ਼ ਵੱਡੀ ਗਿਣਤੀ ਵਿੱਚ ਹਰ ਦਿਨ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਹੋ ਰਹੀ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸ ਘੱਟ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ

 

ਇਕ ਹੋਰ ਪ੍ਰਾਪਤੀ ਤਹਿਤ, ਐਕਟਿਵ ਮਾਮਲੇ ਲਗਾਤਾਰ ਘੱਟ ਕੇ 6.25 ਲੱਖ ਰਹਿ ਗਏ ਹਨ। ਦੇਸ਼ ਦੇ ਕੁੱਲ ਪੋਜੀਟਿਵ ਮਾਮਲੇ 6,25,857 ਹੋ ਗਏ ਹਨ ਅਤੇ ਹੁਣ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਸਿਰਫ 7.88% ਰਹਿ ਗਏ ਹਨ

http://static.pib.gov.in/WriteReadData/userfiles/image/image001CN9D.jpg

ਇਹ ਉਤਸ਼ਾਹਜਨਕ ਨਤੀਜੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਵੱਡੇ ਪੱਧਰ 'ਤੇ ਨਿਰੰਤਰ ਉੱਚ ਪੱਧਰੀ ਟੈਸਟਿੰਗ, ਤੁਰੰਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਟਰੈਕਿੰਗ ਸਮੇਤ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣ ਅਤੇ ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਦੀ ਪ੍ਰਭਾਵਸ਼ਾਲੀ ਪਾਲਣਾ ਲਈ ਕੇਂਦਰ ਵੱਲੋਂ ਜਾਰੀ ਕੀਤੇ ਗਏ ਸਹਿਯੋਗੀ, ਕੇਂਦਰਿਤ ਅਤੇ ਪ੍ਰਭਾਵਸ਼ਾਲੀ ਅਮਲ ਦਾ ਸਾਰਥਕ ਨਤੀਜਾ ਹਨ। ਕੇਂਦਰ ਸਰਕਾਰ ਇਹ ਸਫਲਤਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਡਾਕਟਰਾਂ, ਪੈਰਾ ਮੈਡੀਕਲ, ਫਰੰਟ ਲਾਈਨ ਵਰਕਰਾਂ ਅਤੇ ਹੋਰ ਸਾਰੇ ਕੌਵਿਡ -19 ਯੋਧਿਆਂ ਦੀ ਨਿਸਵਾਰਥ ਸੇਵਾ ਅਤੇ ਸਮਰਪਣ ਦੀ ਭਾਵਨਾ ਵੀ ਹੈ

ਦੇਸ਼ ਵਿੱਚ ਅੱਜ ਕੁੱਲ ਐਕਟਿਵ ਕੇਸਾਂ ਵਿੱਚੋਂ 35% ਨੂੰ ਸਿਰਫ 18 ਜ਼ਿਲ੍ਹਿਆਂ ਨਾਲ ਹੀ ਸੰਬੰਧਿਤ ਦੱਸਿਆ ਜਾ ਰਿਹਾ ਹੈ

http://static.pib.gov.in/WriteReadData/userfiles/image/image002BA5J.jpg

ਐਕਟਿਵ ਕੇਸਾਂ ਵਿਚਲੀ ਲਗਾਤਾਰ ਗਿਰਾਵਟ ਨਾਲ, ਰਿਕਵਰੀ ਬਹੁਤ ਤੇਜ਼ੀ ਨਾਲ ਵਧੀ ਹੈ। ਕੁਲ ਰਿਕਵਰ ਹੋਏ ਕੇਸਾਂ ਨੇ 72 ਲੱਖ (72,01,070) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਨਾਲ ਐਕਟਿਵ ਕੇਸਾਂ ਅਤੇ ਰਿਕਵਰ ਹੋਏ ਮਾਮਲਿਆਂ ਵਿਚਲਾ ਪਾੜਾ ਹੋਰ ਵਧ ਗਿਆ ਹੈ ਅਤੇ ਇਹ ਅੱਜ 65,75,213 ਹੋ ਗਿਆ ਹੈ

ਪਿਛਲੇ 24 ਘੰਟਿਆਂ ਵਿੱਚ 63,842 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਰੇਟ ਹੋਰ ਵਧ ਕੇ 90.62% ਹੋ ਗਿਆ ਹੈ

ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 78% ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ

ਮਹਾਰਾਸ਼ਟਰ 9000 ਰਿਕਵਰੀ ਨਾਲ ਸਿੰਗਲ ਡੇ ਰਿਕਵਰੀ ਦੇ ਲਿਹਾਜ ਨਾਲ ਸਭ ਤੋਂ ਅੱਗੇ ਰਿਹਾ ਹੈ, ਇਸ ਤੋਂ ਬਾਅਦ ਕਰਨਾਟਕ ਇਕ ਦਿਨ ਵਿੱਚ 8,000 ਤੋਂ ਵੱਧ ਰਿਕਵਰੀ ਦਰਸ਼ਾ ਰਿਹਾ ਹੈ

http://static.pib.gov.in/WriteReadData/userfiles/image/image003B6DV.jpg

76% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ

ਕੇਰਲ ਅਤੇ ਪੱਛਮੀ ਬੰਗਾਲ ਨੇ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਹਰ ਇੱਕ ਵਿੱਚ 4,000 ਤੋਂ ਵੱਧ ਕੇਸ ਦਰਜ ਹੋਏ ਹਨ। ਮਹਾਰਾਸ਼ਟਰ, ਕਰਨਾਟਕ ਵਿੱਚ 3,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ

http://static.pib.gov.in/WriteReadData/userfiles/image/image004TAPE.jpg

ਪਿਛਲੇ 24 ਘੰਟਿਆਂ ਦੌਰਾਨ 488 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੇਂਦ੍ਰਿਤ ਹਨ। ਮੌਤਾਂ ਦੂਜੇ ਦਿਨ ਲਗਾਤਾਰ 500 ਤੋਂ ਘੱਟ ਰਿਪੋਰਟ ਹੋਈਆਂ ਹਨ

 

ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ (84 ਮੌਤਾਂ) ਦੀ ਰਿਪੋਰਟ ਹੈ

ਭਾਰਤ ਵਿਚ ਮੌਤ ਦੀ ਦਰ 1.50% ' ਤੇ ਖੜੀ ਹੈ

http://static.pib.gov.in/WriteReadData/userfiles/image/image0057CHV.jpg

**

ਐਮਵੀ / ਐਸਜੇ


(Release ID: 1667926) Visitor Counter : 179