ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਲਗਾਤਾਰ ਦੂਜੇ ਦਿਨ ਵੀ ਐਕਟਿਵ ਕੇਸ 7 ਲੱਖ ਤੋਂ ਘੱਟ ਦਰਜ ਹੋਏ

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 61% ਕੇਸਾਂ ਨੂੰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਮੰਨਿਆ ਜਾ ਰਿਹਾ ਹੈ
ਭਾਰਤ ਐਕਟਿਵ ਕੇਸਾਂ ਵਿੱਚ ਗਿਰਾਵਟ ਦਾ ਰੁਝਾਨ ਲਗਾਤਾਰ ਜਾਰੀ ਰੱਖ ਰਿਹਾ ਹੈ । ਐਕਟਿਵ ਮਾਮਲੇ ਲਗਾਤਾਰ ਦੂਜੇ ਦਿਨ 7 ਲੱਖ ਤੋਂ ਘੱਟ ਦਰਜ ਹੋਏ ਹਨ ਅਤੇ 6,80,680 'ਤੇ ਖੜੇ ਹਨ ।

Posted On: 24 OCT 2020 11:36AM by PIB Chandigarh

ਐਕਟਿਵ ਮਾਮਲੇ ਹੁਣ ਦੇਸ਼ ਦੇ ਕੁਲ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 8.71% ਰਹਿ ਗਏ ਹਨ ।

C:\Users\dell\Desktop\image00113H4.jpg

ਹਰ ਰੋਜ ਵੱਡੀ ਗਿਣਤੀ ਵਿੱਚ ਕੋਵਿਡ ਮਰੀਜ਼ ਠੀਕ ਹੋ ਰਹੇ ਹਨ ਅਤੇ ਐਕਟਿਵ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਹੈ । ਇਹ ਕੇਂਦਰ ਸਰਕਾਰ ਦੀ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤੀ ਗਈ ਟੈਸਟ, ਟਰੈਕ ਅਤੇ ਟ੍ਰੀਟ ਰਣਨੀਤੀ ਦਾ ਨਤੀਜਾ ਹੈ।

ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ ਵਿੱਚ ਤਬਦੀਲੀ ਵੱਖੋ ਵੱਖਰੀ ਹੈ, ਜੋ ਕਿ ਗਲੋਬਲ ਮਹਾਮਾਰੀ ਦੇ ਵਿਰੁੱਧ ਉਨ੍ਹਾਂ ਦੀ ਲੜਾਈ ਵਿੱਚ ਵੱਖ ਵੱਖ ਪੜਾਵਾਂ ਦਾ ਸੰਕੇਤ ਕਰਦੀਆਂ ਹਨ।

C:\Users\dell\Desktop\image002TICM.jpg

ਪਿਛਲੇ ਕੁਝ ਹਫ਼ਤਿਆਂ ਦੌਰਾਨ ਦਿਨ-ਪ੍ਰਤੀ-ਦਿਨ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਹੈ ।

C:\Users\dell\Desktop\image0034WOE.jpg

ਭਾਰਤ ਵਿੱਚ ਐਕਟਿਵ ਕੇਸ ਘੱਟ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ ਅਤੇ ਕੋਵਿਡ-19 ਮਰੀਜ਼ ਹਰ ਦਿਨ ਇੱਕ ਵੱਡੀ ਗਿਣਤੀ ਵਿੱਚ ਠੀਕ ਹੋ ਰਹੇ ਹਨ। ਕੁਲ ਰਿਕਵਰ ਹੋਏ ਕੇਸਾਂ ਨੇ 70 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ 70,16,046 'ਤੇ ਖੜੇ ਹਨ । ਰਾਸ਼ਟਰੀ ਰਿਕਵਰੀ ਦਰ ਹੋਰ ਸੁਧਰ ਕੇ 89.78% ਹੋ ਗਈ ਹੈ ।

C:\Users\dell\Desktop\image004GVC7.jpg

ਕੁੱਲ ਰਿਕਵਰ ਹੋਏ ਕੇਸਾਂ ਵਿਚੋਂ 61% ਕੇਸ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ - ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ,  ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਹਨ ।

C:\Users\dell\Desktop\image0055L9C.jpg

ਹਾਲ ਹੀ ਦੇ ਦਿਨਾਂ ਵਿੱਚ ਨਵੀਆਂ ਰਿਕਵਰੀਆਂ ਨਵੇਂ ਕੇਸਾਂ ਨਾਲੋਂ ਕਿਧਰੇ ਵੱਧ ਹੋ ਰਹੀਆਂ ਹਨ।  ਪਿਛਲੇ 24 ਘੰਟਿਆਂ  ਵਿੱਚ 67,549 ਕੋਵਿਡ ਦੇ ਮਰੀਜ਼ ਠੀਕ ਹੋ ਗਏ ਹਨ ਅਤੇ ਛੁੱਟੀ ਪ੍ਰਾਪਤ ਕੀਤੀ ਹੈ । ਜਦਕਿ ਨਵੇਂ ਪੁਸ਼ਟੀ  ਵਾਲੇ ਕੇਸ  53,370 ਹਨ।

 C:\Users\dell\Desktop\image006TKZP.jpg

 

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 77% ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਮਹਾਰਾਸ਼ਟਰ ਨੇ  ਇਕ ਦਿਨ ਵਿੱਚ  ਰਿਕਵਰੀ  ਵਿੱਚ 13,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ ।

C:\Users\dell\Desktop\image00704G6.jpg

ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ ਹਨ । ਨਵੇਂ ਕੇਸਾਂ ਵਿਚੋਂ 80% ਕੇਸ 10  ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਨ ।

ਕੇਰਲ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ , ਜਿਥੋਂ 8,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ ਵਿੱਚ 7000 ਤੋਂ ਵੱਧ ਕੇਸ ਦਰਜ ਹੋਏ ਹਨ।

C:\Users\dell\Desktop\image008MUMN.jpg

ਪਿਛਲੇ 24 ਘੰਟਿਆਂ ਦੌਰਾਨ 650 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। 

ਇਹਨਾਂ ਵਿਚੋਂ, ਲਗਭਗ 80% ਮੌਤਾਂ  ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 198 ਮੌਤਾਂ ਦਰਜ ਹੋਈਆਂ ਹਨ।

           C:\Users\dell\Desktop\image009AC4G.jpg                                      

****

ਐਮਵੀ / ਐਸਜੇ



(Release ID: 1667396) Visitor Counter : 132