ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਲਗਾਤਾਰ 13ਵੇਂ ਦਿਨ 10 ਲੱਖ ਤੋਂ ਘੱਟ ਐਕਟਿਵ ਕੇਸਾਂ ਦਾ ਟਿਕਾਊ ਸਥਿਰ ਰੁਝਾਨ ਜਾਰੀ

ਲੰਬੇ ਵੀਕਐਂਡ ਦੇ ਬਾਵਜੂਦ ਭਾਰਤ ਨੇ ਲਗਾਤਾਰ 13ਵੇਂ ਦਿਨ ਵਿੱਚ 10 ਲੱਖ ਤੋਂ ਜਿ਼ਆਦਾ ਟੈਸਟਾਂ ਲਈ ਸੈਂਪਲ ਲਏ ਹਨ

Posted On: 04 OCT 2020 11:14AM by PIB Chandigarh

ਪਿਛਲੇ 13 ਦਿਨਾਂ ਤੋਂ ਬਿਨਾਂ ਲੜੀ ਤੋੜਿਆਂ ਭਾਰਤ ਨੇ 10 ਲੱਖ ਐਕਟਿਵ ਕੇਸਾਂ ਤੋਂ ਘੱਟ ਸਥਿਰ ਰੁਝਾਨ ਕਾਇਮ ਕੀਤਾ ਹੋਇਆ ਹੈ ।
https://static.pib.gov.in/WriteReadData/userfiles/image/image00190CQ.jpg

 

ਅੱਜ 9,37,625 ਐਕਟਿਵ ਕੋਰੋਨਾ ਮਾਮਲੇ ਹਨ । ਬੀਤੇ ਕੱਲ੍ਹ ਦੇ ਮਾਮਲਿਆਂ ਤੋਂ ਇਹ 7,371 ਤੋਂ ਘੱਟ ਮਾਮਲੇ ਹਨ । ਭਾਰਤ ਨੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਿਛਲੇ ਤਿੰਨ ਦਿਨਾ ਵੀਰਵਾਰ , ਸ਼ੁੱਕਰਵਾਰ , ਸ਼ਨੀਵਾਰ ਦੌਰਾਨ ਕ੍ਰਮਵਾਰ 10,97,947 , 11,32,675 ਅਤੇ 11,42,131 ਟੈਸਟ ਕੀਤੇ ਹਨ । ਭਾਰਤ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵੱਡਾ ਉਛਾਲ ਆਇਆ ਹੈ । ਹਰੇਕ ਦਿਨ 15 ਲੱਖ ਤੋਂ ਜਿ਼ਆਦਾ ਟੈਸਟ ਕੀਤੇ ਜਾ ਸਕਦੇ ਹਨ । 
ਪਿਛਲੇ 10 ਦਿਨਾ ਦੌਰਾਨ ਰੋਜ਼ਾਨਾ ਦੇ ਅਧਾਰ ਤੇ ਔਸਤਨ 11.5 ਲੱਖ ਟੈਸਟ ਕੀਤੇ ਗਏ ਸਨ । 

https://static.pib.gov.in/WriteReadData/userfiles/image/image002BSRD.jpg

 

ਜਨਵਰੀ 2020 ਵਿੱਚ ਕੇਵਲ ਇੱਕ ਤੋਂ ਭਾਰਤ ਵਿੱਚ ਹੁਣ ਤੱਕ ਕੁੱਲ ਟੈਸਟਾਂ ਦੀ ਸੰਖਿਆ 7.89 ਕਰੋੜ ਤੋਂ ਪਾਰ ਹੋ ਗਈ ਹੈ । ਇਸ ਨਾਲ ਪੋਜ਼ੀਟਿਵ ਦਰ ਵਿੱਚ ਗਿਰਾਵਟ ਆਈ ਹੈ । ਲਗਾਤਾਰ ਪੋਜ਼ੀਟਿਵ ਰੇਟ ਘਟਣ ਨਾਲ ਟੈਸਟਿੰਗ ਕੋਵਿਡ 19 ਇਨਫੈਕਸ਼ਨ ਦੇ ਫੈਲਾਅ ਨੂੰ ਸੀਮਤ ਕਰਨ ਵਿੱਚ ਬਹੁਤ ਅਸਰਦਾਰ ਹਥਿਆਰ ਸਾਬਤ ਹੋਇਆ ਹੈ ।
ਵੱਡੀ ਗਿਣਤੀ ਵਿੱਚ ਟੈਸਟਿੰਗ ਕਰਨ ਨਾਲ ਕੋਵਿਡ 19 ਕੇਸਾਂ ਦੀ ਜਲਦੀ ਪਛਾਣ , ਫਟਾਫਟ ਏਕਾਂਤਵਾਸ ਅਤੇ ਅਸਰਦਾਰ ਇਲਾਜ ਹੋ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਿੱਚੋਂ ਟਿਕਾਊ ਘੱਟ ਮੌਤ ਦਰ ਬਣੀ ਹੋਈ ਹੈ ।

https://static.pib.gov.in/WriteReadData/userfiles/image/image003D39K.jpg

 


ਭਾਰਤ ਵਿੱਚ ਰੋਜ਼ਾਨਾ ਵੱਡੀ ਪੱਧਰ ਤੇ ਸਿਹਤਯਾਬ ਵਿਅਕਤੀ ਦਰਜ ਕਰਨ ਦਾ ਸਥਿਰ ਰੁਝਾਨ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 82,260 ਸਿਹਤਯਾਬ ਵਿਅਕਤੀ ਦਰਜ ਕੀਤੇ ਗਏ ਹਨ । ਇਸ ਦੇ ਉਲਟ 75,829 ਨਵੇਂ ਕੋਰੋਨਾ ਕੇਸ ਦਰਜ ਹੋਏ ਹਨ । 

https://static.pib.gov.in/WriteReadData/userfiles/image/image004PLKX.jpg

 

ਹਾਲ ਹੀ ਵਿੱਚ ਨਵੇਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦਾ ਅੰਕੜਾ ਨਵੇਂ ਕੋਰੋਨਾ ਕੇਸਾਂ ਦੇ ਅੰਕੜੇ ਤੋਂ ਜਿ਼ਆਦਾ ਹੋ ਗਿਆ ਹੈ । ਅੱਜ ਭਾਰਤ ਵਿੱਚ ਕੁੱਲ ਸਿਹਤਯਾਬ ਵਿਅਕਤੀਆਂ ਦਾ ਅੰਕੜਾ 55 ਲੱਖ ਤੋਂ ਪਾਰ ਹੋ ਗਿਆ ਹੈ । ਰਾਸ਼ਟਰੀ ਸਿਹਤਯਾਬ ਦਰ ਵਿੱਚ ਰੋਜ਼ਾਨਾ ਸਿਹਤਯਾਬ ਹੋਣ ਵਾਲਿਆਂ ਦਾ ਵੱਡਾ ਅੰਕੜਾ ਸਾਹਮਣੇ ਆਇਆ ਹੈ ,ਜਿਸ ਨਾਲ ਰਾਸ਼ਟਰੀ ਸਿਹਤਯਾਬ ਦਰ 84.13% ਹੋ ਗਈ ਹੈ । ਨਵੇਂ ਸਿਹਤਯਾਬ ਕੇਸਾਂ ਦਾ 75.44% 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕੀਤਾ ਗਿਆ ਹੈ । ਮਹਾਰਾਸ਼ਟਰ ਜਿੱਥੇ ਐਕਟਿਵ ਕੇਸਾਂ ਦੇ ਵੱਡੇ ਅੰਕੜੇ ਲਈ ਅਗਵਾਈ ਕਰ ਰਿਹਾ ਹੈ , ਉੱਥੇ ਇਸ ਨੇ ਨਵੇਂ ਸਿਹਤਯਾਬ ਕੇਸਾਂ ਵਿੱਚ ਵੀ ਵੱਡੇ ਅੰਕੜੇ ਦਾ ਯੋਗਦਾਨ ਪਾਇਆ ਹੈ ਅਤੇ ਇਸ ਤੋਂ ਬਾਅਦ ਕਰਨਾਟਕ ਤੇ ਆਂਧਰ ਪ੍ਰਦੇਸ਼ ਸੂਬੇ ਆਉਂਦੇ ਹਨ ।

ਦੇਸ਼ ਦੇ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 77.11% ਐਕਟਿਵ ਕੇਸ ਹਨ । ਅੱਜ ਦੀ ਤਰੀਕ ਵਿੱਚ ਦੇਸ਼ ਵਿੱਚ ਪੋਜ਼ੀਟਿਵ ਕੇਸਾਂ ਵਿੱਚ ਐਕਟਿਵ ਕੇਸਾਂ ਦੀ ਪ੍ਰਤੀਸ਼ਤ ਯੋਗਦਾਨ ਘੱਟ ਕੇ ਸਿਰਫ 14.32% ਰਹਿ ਗਿਆ ਹੈ ।
78% ਨਵੇਂ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ । ਮਹਾਰਾਸ਼ਟਰ ਨੇ 14,000 ਤੋਂ ਜਿ਼ਆਦਾ ਨਵੇਂ ਕੇਸਾਂ ਦਾ ਯੋਜਦਾਨ ਪਾਇਆ ਹੈ ਜਦਕਿ ਕਰਨਾਟਕ ਅਤੇ ਕੇਰਲ ਨੇ ਕ੍ਰਮਵਾਰ 9,886 ਅਤੇ 7,834 ਨਵੇਂ ਕੇਸ ਦਰਜ ਕੀਤੇ ਹਨ । ਪਿਛਲੇ 24 ਘੰਟਿਆਂ ਵਿੱਚ 1,000 ਤੋਂ ਵੀ ਘੱਟ (940) ਮੌਤਾਂ ਦਰਜ ਕੀਤੀਆਂ ਗਈਆਂ ਹਨ ।

https://static.pib.gov.in/WriteReadData/userfiles/image/image005KSZT.jpg



ਨਵੀਂਆਂ ਦਰਜ ਕੀਤੀਆਂ ਮੌਤਾਂ ਦਾ 80.53% 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੈ । ਮਹਾਰਾਸ਼ਟਰ ਵਿੱਚ ਬੀਤੇ ਦਿਨ 278 ਮੌਤਾਂ ਨਾਲ  29.57% ਮੌਤਾਂ ਦਰਜ ਕੀਤੀਆਂ ਗਈਆਂ , ਜਦਕਿ ਕਰਨਾਟਕ ਵਿੱਚ 100 ਮੌਤਾਂ ਦਰਜ ਕੀਤੀਆਂ ਗਈਆਂ । ਮੌਤਾਂ ਵਿੱਚ ਵੀ ਮਹਾਰਾਸ਼ਟਰ ਦਾ ਯੋਗਦਾਨ ਘੱਟ ਰਿਹਾ ਹੈ ।
https://static.pib.gov.in/WriteReadData/userfiles/image/image005KSZT.jpg


ਐੱਮ ਵੀ



(Release ID: 1661625) Visitor Counter : 132