ਮੰਤਰੀ ਮੰਡਲ

ਕੈਬਨਿਟ ਨੇ ਚੰਗੀ ਕੁਆਲਿਟੀ ਦੇ ਕੱਪੜਿਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਪਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 02 SEP 2020 4:12PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਜਪਾਨੀ ਬਜ਼ਾਰ ਲਈ ਭਾਰਤੀ ਕੱਪੜਿਆਂ ਅਤੇ ਪੁਸ਼ਾਕਾਂ ਦੀ ਕੁਆਲਿਟੀ ਅਤੇ ਟੈਸਟਿੰਗ ਨੂੰ ਬਿਹਤਰ ਬਣਾਉਣ ਲਈ  ਟੈਕਸਟਾਈਲ ਕਮੇਟੀ, ਭਾਰਤ ਅਤੇ ਮੈਸਰਸ ਨਿਸੇਨਕੇਨ ਕੁਆਲਿਟੀ ਇਵੈਲਿਊਏਸ਼ਨ ਸੈਂਟਰ, ਜਪਾਨ ਦਰਮਿਆਨ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਸਹਿਮਤੀ ਪੱਤਰ ਮੈਸਰਸ ਨਿਸੇਨਕੇਨ ਕੁਆਲਿਟੀ ਇਵੈਲਿਊਏਸ਼ਨ ਸੈਂਟਰ, ਜਪਾਨ ਨੂੰ ਕੱਪੜੇ ਤੇ ਪੁਸ਼ਾਕ ਦੇ ਉਤਪਾਦਾਂ  ਲਈ ਭਾਰਤ ਵਿੱਚ ਆਪਣੇ ਸਹਿਕਾਰੀ ਟੈਸਟਿੰਗ ਅਤੇ ਇੰਸਪੈਕਸ਼ਨ  ਸਰਵਿਸ ਪ੍ਰੋਵਾਈਡਰ ਦੇ ਰੂਪ ਵਿੱਚ ਟੈਕਸਟਾਈਲ ਕਮੇਟੀ ਨੂੰ ਨਿਰਧਾਰਿਤ ਕਰਨ ਦੇ ਸਮਰੱਥ ਕਰੇਗਾ। ਇਨ੍ਹਾਂ ਕੱਪੜੇ ਤੇ ਪੁਸ਼ਾਕ ਦੇ ਉਤਪਾਦਾਂ ਵਿੱਚ ਟੈਕਨੀਕਲ ਟੈਕਸਟਾਈਲ ਦੇ ਨਾਲ-ਨਾਲ ਅਜਿਹਾ ਕੋਈ ਹੋਰ ਉਤਪਾਦ ਵੀ ਸ਼ਾਮਲ ਹੋ ਸਕੇਗਾ ਜਿਸ ਤੇ ਘਰੇਲੂ ਅਤੇ ਵਿਦੇਸ਼ੀ ਗ੍ਰਾਹਕਾਂ/ਖਰੀਦਦਾਰਾਂ ਦੋਹਾਂ ਲਈ ਬਾਅਦ ਦੀ ਕਿਸੇ ਮਿਤੀ ਤੇ ਆਪਸੀ ਸਹਿਮਤੀ ਵਿਅਕਤ ਕੀਤੀ ਜਾਵੇਗੀ। 

 

***

 

ਵੀਆਰਆਰਕੇ/ਏਕੇਪੀ



(Release ID: 1650761) Visitor Counter : 181