ਪ੍ਰਧਾਨ ਮੰਤਰੀ ਦਫਤਰ

ਰਾਸ਼ਟ੍ਰੀਯ ਸਵੱਛਤਾ ਕੇਂਦਰ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 AUG 2020 6:01PM by PIB Chandigarh

ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ। ਦੇਸ਼ ਦੀ ਆਜ਼ਾਦੀ ਵਿੱਚ ਅੱਜ ਦੀ ਤਾਰੀਖ ਯਾਨੀ 8 ਅਗਸਤ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਦੇ ਹੀ ਦਿਨ, 1942 ਵਿੱਚ ਗਾਂਧੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਲਈ ਇੱਕ ਵਿਰਾਟ ਜਨ ਅੰਦੋਲਨ ਸ਼ੁਰੂ ਹੋਇਆ ਸੀ, ਅੰਗਰੇਜ਼ੋ ਭਾਰਤ ਛੱਡੋ ਦਾ ਨਾਅਰਾ ਲੱਗਿਆ ਸੀ।  ਅਜਿਹੇ ਇਤਿਹਾਸਿਕ ਦਿਵਸ ਤੇ, ਰਾਜਘਾਟ ਦੇ ਨੇੜੇ, ਰਾਸ਼ਟ੍ਰੀਯ ਸਵੱਛਤਾ ਕੇਂਦਰ ਦਾ ਉਦਘਾਟਨ ਆਪਣੇ ਆਪ ਵਿੱਚ ਬਹੁਤ ਪ੍ਰਾਸੰਗਿਕ ਹੈ। ਇਹ ਕੇਂਦਰ, ਬਾਪੂ ਦੇ ਸਵੱਛਾਗ੍ਰਹਿ ਦੇ ਪ੍ਰਤੀ 130 ਕਰੋੜ ਭਾਰਤੀਆਂ ਦੀ ਸ਼ਰਧਾਂਜਲੀ ਹੈ, ਕਾਰਯਾਂਜਲੀ ਹੈ।

 

ਸਾਥੀਓ

 

ਪੂਜਨੀਕ ਬਾਪੂ, ਸਵੱਛਤਾ ਵਿੱਚ ਸਵਰਾਜ ਦਾ ਪ੍ਰਤੀਬਿੰਬ ਦੇਖਦੇ ਸਨ। ਉਹ ਸਵਰਾਜ ਦੇ ਸੁਪਨੇ ਦੀ ਪੂਰਤੀ ਦਾ ਇੱਕ ਮਾਰਗ ਸਵੱਛਤਾ ਨੂੰ ਵੀ ਮੰਨਦੇ ਸਨ। ਮੈਨੂੰ ਤਸੱਲੀ ਹੈ ਕਿ ਸਵੱਛਤਾ ਦੇ ਪ੍ਰਤੀ ਬਾਪੂ ਦੀ ਤਾਕੀਦ ਨੂੰ ਸਮਰਪਿਤ ਇੱਕ ਆਧੁਨਿਕ ਸਮਾਰਕ ਦਾ ਨਾਮ ਹੁਣ ਰਾਜਘਾਟ ਦੇ ਨਾਲ ਜੁੜ ਗਿਆ ਹੈ।

 

ਸਾਥੀਓ ,

 

ਰਾਸ਼ਟ੍ਰੀਯ ਸਵੱਛਤਾ ਕੇਂਦਰ, ਗਾਂਧੀ ਜੀ ਦੇ ਸਵੱਛਾਗ੍ਰਹਿ ਅਤੇ ਉਸ ਦੇ ਲਈ ਸਮਰਪਿਤ ਕੋਟਿ-ਕੋਟਿ ਭਾਰਤੀਆਂ ਦੇ ਵਿਰਾਟ ਸੰਕਲਪ ਨੂੰ ਇੱਕ ਜਗ੍ਹਾ ਸਮੇਟੇ ਹੋਏ ਹੈ। ਥੋੜ੍ਹੀ ਦੇਰ ਪਹਿਲਾਂ ਜਦੋਂ ਮੈਂ ਇਸ ਕੇਂਦਰ  ਦੇ ਅੰਦਰ ਸਾਂ, ਕਰੋੜਾਂ ਭਾਰਤੀਆਂ ਦੇ ਪ੍ਰਯਤਨਾਂ ਦਾ ਸੰਕਲਨ ਦੇਖ ਕੇ ਮੈਂ ਮਨ ਹੀ ਮਨ ਉਨ੍ਹਾਂ ਨੂੰ ਨਮਨ ਕਰ ਉੱਠਿਆ। 6 ਸਾਲ ਪਹਿਲਾਂ, ਲਾਲ ਕਿਲੇ ਦੀ ਫ਼ਸੀਲ ਤੋਂ ਸ਼ੁਰੂ ਹੋਏ ਸਫ਼ਰ ਦੇ ਪਲ-ਪਲ ਦੇ ਚਿੱਤਰ ਮੇਰੇ ਸਮ੍ਰਿਤੀ ਪਟਲ ਤੇ ਆਉਂਦੇ ਗਏ।

 

ਦੇਸ਼ ਦੇ ਕੋਨੇ-ਕੋਨੇ ਵਿੱਚ ਜਿਸ ਤਰ੍ਹਾਂ ਕਰੋੜਾਂ ਸਾਥੀਆਂ ਨੇ ਹਰ ਸੀਮਾ, ਹਰ ਬੰਦਸ਼ ਨੂੰ ਤੋੜਦੇ ਹੋਏਇਕਜੁੱਟ ਹੋ ਕੇ, ਇੱਕ ਸੁਰ ਵਿੱਚ ਸਵੱਛ ਭਾਰਤ ਅਭਿਯਾਨ ਨੂੰ ਅਪਣਾਇਆ, ਉਸ ਨੂੰ ਇਸ ਕੇਂਦਰ ਵਿੱਚ ਸੰਜੋਇਆ ਗਿਆ ਹੈ। ਇਸ ਕੇਂਦਰ ਵਿੱਚ ਸੱਤਿਆਗ੍ਰਹਿ ਦੀ ਪ੍ਰੇਰਣਾ ਤੋਂ ਸਵੱਛਾਗ੍ਰਹਿ ਦੀ ਸਾਡੀ ਯਾਤਰਾ ਨੂੰ ਆਧੁਨਿਕ ਟੈਕਨੋਲੋਜੀ ਦੇ ਮਾਧਿਅਮ ਰਾਹੀਂ ਦਰਸਾਇਆ ਗਿਆ ਹੈ, ਦਿਖਾਇਆ ਗਿਆ ਹੈ।  ਅਤੇ ਮੈਂ ਇਹ ਵੀ ਦੇਖ ਰਿਹਾ ਸਾਂ ਕਿ ਸਵੱਛਤਾ ਰੋਬੋਟ ਤਾਂ ਇੱਥੇ ਆਏ ਬੱਚਿਆਂ ਵਿੱਚ ਕਾਫ਼ੀ ਮਕਬੂਲ ਹੈ।  ਉਹ ਉਸ ਨਾਲ ਬਿਲਕੁਲ ਇੱਕ ਮਿੱਤਰ ਦੀ ਤਰ੍ਹਾਂ ਬਾਤਚੀਤ ਕਰਦੇ ਹਨ। ਸਵੱਛਤਾ ਦੀਆਂ ਕਦਰਾਂ-ਕੀਮਤਾਂ  ਨਾਲ ਇਹੀ ਜੁੜਾਅ, ਦੇਸ਼-ਦੁਨੀਆ ਤੋਂ ਇੱਥੇ ਆਉਣ ਵਾਲਾ ਹਰ ਸਾਥੀ ਹੁਣ ਅਨੁਭਵ ਕਰੇਗਾ ਅਤੇ ਭਾਰਤ ਦੀ ਇੱਕ ਨਵੀਂ ਤਸਵੀਰ, ਨਵੀਂ ਪ੍ਰੇਰਣਾ ਲੈ ਕੇ ਜਾਵੇਗਾ।

 

ਸਾਥੀਓ,

 

ਅੱਜ ਦੇ ਵਿਸ਼ਵ ਲਈ ਗਾਂਧੀ ਜੀ ਤੋਂ ਵੱਡੀ ਪ੍ਰੇਰਣਾ ਨਹੀਂ ਹੋ ਸਕਦੀ। ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਦੇ  ਦਰਸ਼ਨ ਨੂੰ ਅਪਣਾਉਣ ਲਈ ਪੂਰੀ ਦੁਨੀਆ ਅੱਗੇ ਆ ਰਹੀ ਹੈ। ਬੀਤੇ ਵਰ੍ਹੇ ਜਦੋਂ ਪੂਰੀ ਦੁਨੀਆ ਵਿੱਚ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ ਨੂੰ ਸ਼ਾਨਦਾਰ ਰੂਪ ਨਾਲ ਮਨਾਇਆ ਗਿਆ, ਉਹ ਬੇਮਿਸਾਲ ਸੀ।  ਗਾਂਧੀ ਜੀ ਦੇ ਪ੍ਰਿਯ ਗੀਤ, ਵੈਸ਼ਣਵ ਜਨ ਤੋ ਤੇਨੇ ਕਹੀਏ, ਨੂੰ ਅਨੇਕਾਂ ਦੇਸ਼ਾਂ ਦੇ ਗੀਤਕਾਰਾਂ, ਸੰਗੀਤਕਾਰਾਂ ਨੇ ਗਾਇਆ। ਭਾਰਤੀ ਭਾਸ਼ਾ ਦੇ ਇਸ ਗੀਤ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਗਾ ਕੇ ਇਨ੍ਹਾਂ ਲੋਕਾਂ ਨੇ ਇੱਕ ਨਵਾਂ ਰਿਕਾਰਡ ਹੀ ਬਣਾ ਦਿੱਤਾ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਵਿਸ਼ੇਸ਼ ਆਯੋਜਨ ਤੋਂ ਲੈ ਕੇ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ, ਉਨ੍ਹਾਂ ਦੇ  ਆਦਰਸ਼ਾਂ ਨੂੰ ਯਾਦ ਕੀਤਾ ਗਿਆ। ਅਜਿਹਾ ਲਗਦਾ ਸੀ ਕਿ ਗਾਂਧੀ ਜੀ ਨੇ ਪੂਰੇ ਵਿਸ਼ਵ ਨੂੰ ਇੱਕ ਸੂਤਰ ਵਿੱਚ, ਇੱਕ ਬੰਧਨ ਵਿੱਚ ਬੰਨ੍ਹ ਦਿੱਤਾ ਹੈ।

 

ਸਾਥੀਓ,

 

ਗਾਂਧੀ ਜੀ ਦੀ ਸਵੀਕਾਰਤਾ ਅਤੇ ਮਕਬੂਲੀਅਤ ਦੇਸ਼ਕਾਲ ਅਤੇ ਪਰਿਸਥਿਤੀ ਤੋਂ ਪਰੇ ਹੈ। ਇਸ ਦੀ ਇੱਕ ਵੱਡੀ ਵਜ੍ਹਾ ਹੈ, ਸਧਾਰਣ ਮਾਧਿਅਮਾਂ ਰਾਹੀਂ ਬੇਮਿਸਾਲ ਪਰਿਵਰਤਨ ਲਿਆਉਣ ਦੀ ਉਨ੍ਹਾਂ ਦੀ ਸਮਰੱਥਾ।  ਕੀ ਦੁਨੀਆ ਵਿੱਚ ਕੋਈ ਸੋਚ ਸਕਦਾ ਸੀ ਕਿ ਇੱਕ ਬੇਹੱਦ ਸ਼ਕਤੀਸ਼ਾਲੀ ਸੱਤਾ ਤੰਤਰ ਤੋਂ ਮੁਕਤੀ ਦਾ ਰਸਤਾ ਸਵੱਛਤਾ ਵਿੱਚ ਵੀ ਹੋ ਸਕਦਾ ਹੈ?

 

ਗਾਂਧੀ ਜੀ ਨੇ ਨਾ ਸਿਰਫ਼ ਇਸ ਬਾਰੇ ਸੋਚਿਆ ਬਲਕਿ ਇਸ ਨੂੰ ਆਜ਼ਾਦੀ ਦੀ ਭਾਵਨਾ ਨਾਲ ਜੋੜਿਆਇਸ ਨੂੰ ਜਨ ਅੰਦੋਲਨ ਬਣਾ ਦਿੱਤਾ।

 

ਸਾਥੀਓ,

 

ਗਾਂਧੀ ਜੀ ਕਹਿੰਦੇ ਸਨ ਕਿ – “ਸਵਰਾਜ ਸਿਰਫ਼ ਸਾਹਸੀ ਅਤੇ ਸਵੱਛ ਜਨ ਹੀ ਲਿਆ ਸਕਦੇ ਹਨ।

 

ਸਵੱਛਤਾ ਅਤੇ ਸਵਰਾਜ ਦੇ ਦਰਮਿਆਨ ਦੇ ਰਿਸ਼ਤੇ ਨੂੰ ਲੈ ਕੇ ਗਾਂਧੀ ਜੀ ਇਸ ਲਈ ਆਸਵੰਦ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੰਦਗੀ ਅਗਰ ਸਭ ਤੋਂ ਜ਼ਿਆਦਾ ਨੁਕਸਾਨ ਕਿਸੇ ਦਾ ਕਰਦੀ ਹੈਤਾਂ ਉਹ ਗ਼ਰੀਬ ਹੈ। ਗੰਦਗੀ, ਗ਼ਰੀਬ ਤੋਂ ਉਸ ਦੀ ਤਾਕਤ ਖੋਹ ਲੈਂਦੀ ਹੈ। ਸਰੀਰਕ ਤਾਕਤ ਵੀਮਾਨਸਿਕ ਤਾਕਤ ਵੀ। ਗਾਂਧੀ ਜੀ ਜਾਣਦੇ ਸਨ ਕਿ ਭਾਰਤ ਨੂੰ ਜਦੋਂ ਤੱਕ ਗੰਦਗੀ ਵਿੱਚ ਰੱਖਿਆ ਜਾਵੇਗਾ, ਤਦ ਤੱਕ ਭਾਰਤੀ ਜਨਮਾਨਸ ਵਿੱਚ ‍ਆਤਮਵਿਸ਼ਵਾਸ ਪੈਦਾ ਨਹੀਂ ਹੋ ਸਕੇਗਾ। ਜਦੋਂ ਤੱਕ ਜਨਤਾ ਵਿੱਚ ‍ਆਤਮਵਿਸ਼ਵਾਸ ਪੈਦਾ ਨਹੀਂ ਹੁੰਦਾ, ਤਦ ਤੱਕ ਉਹ ਆਜ਼ਾਦੀ ਲਈ ਖੜ੍ਹੀ ਕਿਵੇਂ ਹੋ ਸਕਦੀ ਸੀ ?

 

ਇਸ ਲਈ, ਸਾਊਥ ਅਫਰੀਕਾ ਤੋਂ ਲੈ ਕੇ ਚੰਪਾਰਣ ਅਤੇ ਸਾਬਰਮਤੀ ਆਸ਼ਰਮ ਤੱਕ, ਉਨ੍ਹਾਂ ਨੇ ਸਵੱਛਤਾ ਨੂੰ ਹੀ ਆਪਣੇ ਅੰਦੋਲਨ ਦਾ ਵੱਡਾ ਮਾਧਿਅਮ ਬਣਾਇਆ।

 

ਸਾਥੀਓ,

 

ਮੈਨੂੰ ਤਸੱਲੀ ਹੈ ਕਿ ਗਾਂਧੀ ਜੀ ਦੀ ਪ੍ਰੇਰਣਾ ਨਾਲ ਬੀਤੇ ਵਰ੍ਹਿਆਂ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਲੱਖਾਂ-ਲੱਖ ਸਵੱਛਾਗ੍ਰਹੀਆਂ ਨੇ ਸਵੱਛ ਭਾਰਤ ਅਭਿਯਾਨ ਨੂੰ ਆਪਣੇ ਜੀਵਨ ਦਾ ਲਕਸ਼ ਬਣਾ ਦਿੱਤਾ ਹੈ। ਇਹੀ ਕਾਰਨ ਹੈ ਕਿ 60 ਮਹੀਨੇ ਵਿੱਚ ਕਰੀਬ-ਕਰੀਬ 60 ਕਰੋੜ ਭਾਰਤੀ ਪਖਾਨਿਆਂ ਦੀ ਸੁਵਿਧਾ ਨਾਲ ਜੁੜ ਗਏ, ‍ਆਤਮਵਿਸ਼ਵਾਸ ਨਾਲ ਜੁੜ ਗਏ।

 

ਇਸ ਦੀ ਵਜ੍ਹਾ ਨਾਲ, ਦੇਸ਼ ਦੀਆਂ ਭੈਣਾਂ ਨੂੰ ਸਨਮਾਨ, ਸੁਰੱਖਿਆ ਅਤੇ ਸੁਵਿਧਾ ਮਿਲੀ। ਇਸ ਦੀ ਵਜ੍ਹਾ ਨਾਲ, ਦੇਸ਼ ਦੀਆਂ ਲੱਖਾਂ ਬੇਟੀਆਂ ਨੂੰ ਬਿਨਾ ਰੁਕੇ ਪੜ੍ਹਾਈ ਦਾ ਭਰੋਸਾ ਮਿਲਿਆ। ਇਸ ਦੀ ਵਜ੍ਹਾ ਨਾਲਲੱਖਾਂ ਗ਼ਰੀਬ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਣ ਦਾ ਉਪਾਅ ਮਿਲਿਆ। ਇਸ ਦੀ ਵਜ੍ਹਾ ਨਾਲ ਦੇਸ਼ ਦੇ ਕਰੋੜਾਂ ਦਲਿਤਾਂ, ਵੰਚਿਤਾਂਪੀੜਿਤਾਂ, ਸ਼ੋਸ਼ਿਤਾਂ, ਆਦਿਵਾਸੀਆਂ ਨੂੰ ਸਮਾਨਤਾ ਦਾ ਵਿਸ਼ਵਾਸ ਮਿਲਿਆ।

 

ਸਾਥੀਓ,

 

ਸਵੱਛ ਭਾਰਤ ਅਭਿਯਾਨ ਨੇ ਹਰ ਦੇਸ਼ਵਾਸੀ ਦੇ ‍ਆਤਮਵਿਸ਼ਵਾਸ ਅਤੇ ਆਤਮਬਲ ਨੂੰ ਵਧਾਇਆ ਹੈ।  ਲੇਕਿਨ ਇਸ ਦਾ ਸਭ ਤੋਂ ਅਧਿਕ ਲਾਭ ਦੇਸ਼ ਦੇ ਗ਼ਰੀਬ ਦੇ ਜੀਵਨ ਤੇ ਦਿਖ ਰਿਹਾ ਹੈ। ਸਵੱਛ ਭਾਰਤ ਅਭਿਯਾਨ ਨਾਲ ਸਾਡੀ ਸਮਾਜਿਕ ਚੇਤਨਾ, ਸਮਾਜ ਦੇ ਰੂਪ ਵਿੱਚ ਸਾਡੇ ਆਚਾਰ-ਵਿਵਹਾਰ ਵਿੱਚ ਵੀ ਸਥਾਈ ਪਰਿਵਰਤਨ ਆਇਆ ਹੈ। ਵਾਰ-ਵਾਰ ਹੱਥ ਧੋਣਾ ਹੋਵੇ, ਹਰ ਕਿਤੇ ਥੁੱਕਣ ਤੋਂ ਬਚਣਾ ਹੋਵੇ, ਕਚਰੇ ਨੂੰ ਠੀਕ ਜਗ੍ਹਾ ਸੁੱਟਣਾ ਹੋਵੇ, ਇਹ ਤਮਾਮ ਗੱਲਾਂ ਸਹਿਜ ਰੂਪ ਨਾਲ, ਬੜੀ ਤੇਜ਼ੀ ਨਾਲ ਆਮ ਭਾਰਤੀ ਤੱਕ ਅਸੀਂ ਪਹੁੰਚਾ ਸਕੇ ਹਾਂ। ਹਰ ਪਾਸੇ ਗੰਦਗੀ ਦੇਖ ਕੇ ਵੀ ਸਹਿਜਤਾ ਨਾਲ ਰਹਿਣਾਇਸ ਭਾਵਨਾ ਤੋਂ ਹੁਣ ਦੇਸ਼ ਬਾਹਰ ਆ ਰਿਹਾ ਹੈ। ਹੁਣ ਘਰ ਤੇ ਜਾਂ ਸੜਕ ਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਇੱਕ ਵਾਰ ਟੋਕਿਆ ਜ਼ਰੂਰ ਜਾਂਦਾ ਹੈ। ਅਤੇ ਇਹ ਕੰਮ ਸਭ ਤੋਂ ਚੰਗੇ ਤਰੀਕੇ ਨਾਲ ਕੌਣ ਕਰਦਾ ਹੈ?

 

ਸਾਡੇ ਬੱਚੇ, ਸਾਡੇ ਕਿਸ਼ੋਰ, ਸਾਡੇ ਯੁਵਾ।

 

ਸਾਥੀਓ,

 

ਦੇਸ਼ ਦੇ ਬੱਚੇ-ਬੱਚੇ ਵਿੱਚ Personal ਅਤੇ Social hygiene ਨੂੰ ਲੈ ਕੇ ਜੋ ਚੇਤਨਾ ਪੈਦਾ ਹੋਈ ਹੈਉਸ ਦਾ ਬਹੁਤ ਵੱਡਾ ਲਾਭ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਵੀ ਸਾਨੂੰ ਮਿਲ ਰਿਹਾ ਹੈ। ਆਪ ਜ਼ਰਾ ਕਲਪਨਾ ਕਰੋ, ਅਗਰ ਕੋਰੋਨਾ ਜਿਹੀ ਮਹਾਮਾਰੀ 2014 ਤੋਂ ਪਹਿਲਾਂ ਆਉਂਦੀ ਤਾਂ ਕੀ ਸਥਿਤੀ ਹੁੰਦੀ ? ਪਖਾਨਿਆਂ ਦੇ ਅਭਾਵ ਵਿੱਚ ਕੀ ਅਸੀਂ ਸੰਕ੍ਰਮਣ ਦੀ ਗਤੀ ਨੂੰ ਘੱਟ ਕਰਨ ਤੋਂ ਰੋਕ ਸਕਦੇ ? ਕੀ ਤਦ ਲੌਕਡਾਊਨ ਜਿਹੀਆਂ ਵਿਵਸਥਾਵਾਂ ਸੰਭਵ ਹੋ ਸਕਦੀਆਂ, ਜਦੋਂ ਭਾਰਤ ਦੀ 60% ਆਬਾਦੀ ਖੁੱਲ੍ਹੇ ਵਿੱਚ ਸ਼ੌਚ ਲਈ ਮਜਬੂਰ ਸੀ ਸਵੱਛਾਗ੍ਰਹਿ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਾਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ, ਮਾਧਿਅਮ ਦਿੱਤਾ ਹੈ।

 

ਸਾਥੀਓ,

 

ਸਵੱਛਤਾ ਦਾ ਅਭਿਯਾਨ ਇੱਕ ਸਫ਼ਰ ਹੈ, ਜੋ ਨਿਰੰਤਰ ਚਲਦਾ ਰਹੇਗਾ। ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ ਦੇ ਬਾਅਦ ਹੁਣ ਜ਼ਿੰਮੇਵਾਰੀ ਹੋਰ ਵਧ ਗਈ ਹੈ। ਦੇਸ਼ ਨੂੰ ODF ਦੇ ਬਾਅਦ ਹੁਣ ODF plus ਬਣਾਉਣ ਦੇ ਟੀਚੇ ਤੇ ਕੰਮ ਚਲ ਰਿਹਾ ਹੈ। ਹੁਣ ਸਾਨੂੰ ਸ਼ਹਿਰ ਹੋਵੇ ਜਾਂ ਪਿੰਡ, ਕਚਰੇ ਦੇ ਮੈਨੇਜਮੈਂਟ ਨੂੰਬਿਹਤਰ ਬਣਾਉਣਾ ਹੈ। ਸਾਨੂੰ ਕਚਰੇ ਤੋਂ ਕੰਚਨ ਬਣਾਉਣ ਦੇ ਕੰਮ ਨੂੰ ਤੇਜ਼ ਕਰਨਾ ਹੈ। ਇਸ ਸੰਕਲਪ ਲਈ ਅੱਜ ਭਾਰਤ ਛੱਡੋ ਅੰਦੋਲਨ ਦੇ ਦਿਨ ਤੋਂ ਬਿਹਤਰ ਦਿਨ ਹੋਰ ਕਿਹੜਾ ਹੋ ਸਕਦਾ ਹੈ ?

 

ਸਾਥੀਓ,

 

ਦੇਸ਼ ਨੂੰ ਕਮਜ਼ੋਰ ਬਣਾਉਣ ਵਾਲੀਆਂ ਬੁਰਾਈਆਂ ਭਾਰਤ ਛੱਡਣ, ਇਸ ਤੋਂ ਚੰਗਾ ਹੋਰ ਕੀ ਹੋਵੇਗਾ।

 

ਇਸੇ ਸੋਚ ਦੇ ਨਾਲ ਬੀਤੇ 6 ਸਾਲ ਤੋਂ ਦੇਸ਼ ਵਿੱਚ ਇੱਕ ਵਿਆਪਕ ਭਾਰਤ ਛੱਡੋ ਅਭਿਯਾਨ ਚਲ ਰਿਹਾ ਹੈ।

 

ਗ਼ਰੀਬੀ -  ਭਾਰਤ ਛੱਡੋ !

 

ਖੁੱਲ੍ਹੇ ਵਿੱਚ ਸ਼ੌਚ ਦੀ ਮਜਬੂਰੀ -  ਭਾਰਤ ਛੱਡੋ !

 

ਪਾਣੀ ਦੇ ਲਈ ਦਰ-ਦਰ ਭਟਕਣ ਦੀ ਮਜ਼ਬੂਰੀ -  ਭਾਰਤ ਛੱਡੋ  !

 

ਸਿੰਗਲ ਯੂਜ ਪਲਾਸਟਿਕ -  ਭਾਰਤ ਛੱਡੋ।

 

ਭੇਦਭਾਵ ਦੀ ਪ੍ਰਵਿਰਤੀਭਾਰਤ ਛੱਡੋ  !

 

ਭ੍ਰਿਸ਼ਟਾਚਾਰ ਦੀ ਕੁਰੀਤੀ ਭਾਰਤ ਛੱਡੋ  !

 

ਆਤੰਕ ਅਤੇ ਹਿੰਸਾ  -  ਭਾਰਤ ਛੱਡੋ  !

 

ਸਾਥੀਓ,

 

ਭਾਰਤ ਛੱਡੋ ਦੇ ਇਹ ਸਾਰੇ ਸੰਕਲਪ ਸਵਰਾਜ ਤੋਂ ਸੁਰਾਜ ਦੀ ਭਾਵਨਾ ਦੇ ਅਨੁਰੂਪ ਹੀ ਹਨ।  ਇਸੇ ਕੜੀ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਗੰਦਗੀ ਭਾਰਤ ਛੱਡੋਦਾ ਵੀ ਸੰਕਲਪ ਦੁਹਰਾਉਣਾ ਹੈ।

 

ਆਓ,

 

ਅੱਜ ਤੋਂ 15 ਅਗਸਤ ਤੱਕ ਯਾਨੀ ਸੁਤੰਤਰਤਾ ਦਿਵਸ ਤੱਕ ਦੇਸ਼ ਵਿੱਚ ਇੱਕ ਸਪਤਾਹ ਲੰਬਾ ਅਭਿਯਾਨ ਚਲਾਈਏ। ਸਵਰਾਜ ਦੇ ਸਨਮਾਨ ਦਾ ਸਪਤਾਹ ਯਾਨੀ ਗੰਦਗੀ ਭਾਰਤ ਛੱਡੋ ਸਪਤਾਹਮੇਰੀ ਹਰ ਜ਼ਿਲ੍ਹੇ ਦੇ ਜ਼ਿੰਮੇਦਾਰ ਅਫ਼ਸਰਾਂ ਨੂੰ ਤਾਕੀਦ ਹੈ ਕਿ ਇਸ ਸਪਤਾਹ ਵਿੱਚ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਾਰੇ ਪਿੰਡਾਂ ਵਿੱਚ community Toilets ਬਣਾਉਣ, ਉਨ੍ਹਾਂ ਦੀ ਮੁਰੰਮਤ ਦਾ ਅਭਿਯਾਨ ਚਲਾਉਣ। ਜਿੱਥੇ ਦੂਸਰੇ ਰਾਜਾਂ ਤੋਂ ਮਜ਼ਦੂਰ ਸਾਥੀ ਰਹਿ ਰਹੇ ਹਨ, ਉਨ੍ਹਾਂ ਥਾਵਾਂ ਤੇ ਪ੍ਰਾਥਮਿਕਤਾ ਦੇ ਅਧਾਰ ਤੇ ਇਹ ਹੋਣ। ਇਸੇ ਤਰ੍ਹਾਂ, ਗੰਦਗੀ ਤੋਂ ਕੰਪੋਸਟ ਬਣਾਉਣ ਦਾ ਕੰਮ ਹੋਵੇ, ਗੋਬਰਧਨ ਹੋਵੇ,  Water Recycling ਹੋਵੇਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਹੋਵੇ, ਇਸ ਦੇ ਲਈ ਸਾਨੂੰ ਮਿਲ ਕੇ ਅੱਗੇ ਵਧਣਾ ਹੈ।

 

ਸਾਥੀਓ,

 

ਜਿਵੇਂ ਗੰਗਾ ਜੀ ਦੀ ਨਿਰਮਲਤਾ ਨੂੰ ਲੈ ਕੇ ਸਾਨੂੰ ਉਤਸ਼ਾਹਜਨਕ ਨਤੀਜੇ ਮਿਲ ਰਹੇ ਹਨ, ਉਵੇਂ ਹੀ ਦੇਸ਼ ਦੀਆਂ ਦੂਜੀਆਂ ਨਦੀਆਂ ਨੂੰ ਵੀ ਸਾਨੂੰ ਗੰਦਗੀ ਤੋਂ ਮੁਕਤ ਕਰਨਾ ਹੈ। ਇੱਥੇ ਪਾਸ ਹੀ ਯਮੁਨਾ ਜੀ ਹਨ।  ਯਮੁਨਾ ਜੀ ਨੂੰ ਵੀ ਗੰਦੇ ਨਾਲਿਆਂ ਤੋਂ ਮੁਕਤ ਕਰਨ ਦੇ ਅਭਿਯਾਨ ਨੂੰ ਸਾਨੂੰ ਤੇਜ਼ ਕਰਨਾ ਹੈ। ਇਸ ਦੇ ਲਈ ਯਮੁਨਾ ਜੀ ਦੇ ਆਸਪਾਸ ਵਸੇ ਹਰ ਪਿੰਡ, ਹਰ ਸ਼ਹਿਰ ਵਿੱਚ ਰਹਿਣ ਵਾਲੇ ਸਾਥੀਆਂ ਦਾ ਸਾਥ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ।

ਅਤੇ ਹਾਂ, ਇਹ ਕਰਦੇ ਸਮੇਂ ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ, ਇਸ ਨਿਯਮ ਨੂੰ ਨਾ ਭੁੱਲੀਏ। ਕੋਰੋਨਾ ਵਾਇਰਸ ਸਾਡੇ ਮੂੰਹ ਅਤੇ ਨੱਕ ਦੇ ਰਸਤੇ ਹੀ ਫੈਲਦਾ ਵੀ ਹੈ ਅਤੇ ਫਲਦਾ-ਫੁੱਲਦਾ ਵੀ ਹੈ। ਅਜਿਹੇ ਵਿੱਚ ਮਾਸਕ, ਦੂਰੀ ਅਤੇ ਜਨਤਕ ਸਥਾਨਾਂ ਤੇ ਨਾ ਥੁੱਕਣ ਦੇ ਨਿਯਮ ਦਾ ਸਖਤੀ ਨਾਲ ਪਾਲਣ ਕਰਨਾ ਹੈ।

 

ਖ਼ੁਦ ਨੂੰ ਸੁਰੱਖਿਅਤ ਰੱਖਦੇ ਹੋਏ, ਇਸ ਵਿਆਪਕ ਅਭਿਯਾਨ ਨੂੰ ਅਸੀਂ ਸਾਰੇ ਸਫ਼ਲ ਬਣਾਵਾਂਗੇ, ਇਸੇ ਇੱਕ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਰਾਸ਼ਟ੍ਰੀਯ ਸਵੱਛਤਾ ਕੇਂਦਰ ਦੇ ਲਈ ਬਹੁਤ-ਬਹੁਤ ਵਧਾਈ !!

 

ਬਹੁਤ-ਬਹੁਤ ਆਭਾਰ  !!!

 

*****

 

ਵੀਆਰਆਰਕੇ / ਕੇਪੀ


(Release ID: 1644500) Visitor Counter : 267