ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਇੰਡੀਆ ਆਈਡੀਆਜ਼ ਸਮਿਟ’ ਵਿੱਚ ਮੁੱਖ ਭਾਸ਼ਣ ਦਿੱਤਾ

ਆਲਮੀ ਆਰਥਿਕ ਲਚੀਲਾਪਣ ਮਜ਼ਬੂਤ ਘਰੇਲੂ ਆਰਥਿਕ ਸਮਰੱਥਾਵਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ: ਪ੍ਰਧਾਨ ਮੰਤਰੀ


ਭਾਰਤ ‘ਆਤਮਨਿਰਭਰ ਭਾਰਤ’ ਦੇ ਸਪਸ਼ਟ ਸੱਦੇ ਰਾਹੀਂ ਇੱਕ ਖੁਸ਼ਹਾਲ ਅਤੇ ਲਚੀਲੀ ਦੁਨੀਆ ਵਿੱਚ ਯੋਗਦਾਨ ਦੇ ਰਿਹਾ ਹੈ


ਭਾਰਤ ਵਿੱਚ ਨਿਵੇਸ਼ ਕਰਨ ਦਾ ਇਸ ਤੋਂ ਬਿਹਤਰ ਸਮਾਂ ਕਦੇ ਨਹੀਂ ਆਇਆ : ਪ੍ਰਧਾਨ ਮੰਤਰੀ


ਭਾਰਤ ਅਵਸਰਾਂ ਦੀ ਧਰਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ : ਪ੍ਰਧਾਨ ਮੰਤਰੀ


ਮਹਾਮਾਰੀ ਤੋਂ ਬਾਅਦ ਦੁਨੀਆ ਨੂੰ ਤੇਜ਼ੀ ਨਾਲ ਇਸ ਤੋਂ ਬਾਹਰ ਨਿਕਲਣ ਵਿੱਚ ਭਾਰਤ-ਅਮਰੀਕਾ ਦੀ ਸਾਂਝੇਦਾਰੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ : ਪ੍ਰਧਾਨ ਮੰਤਰੀ

Posted On: 22 JUL 2020 9:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਆਈਡੀਆਜ਼ ਸਮਿਟ ਵਿੱਚ ਮੁੱਖ ਭਾਸ਼ਣ ਦਿੱਤਾ। ਸਿਖਰ ਸੰਮੇਲਨ ਦੀ ਮੇਜ਼ਬਾਨੀ ਅਮਰੀਕਾ-ਭਾਰਤ ਕਾਰੋਬਾਰ ਪਰਿਸ਼ਦ (ਯੂਐੱਸਆਈਬੀਸੀ) ਦੁਆਰਾ ਕੀਤੀ ਜਾ ਰਹੀ ਹੈ। ਇਸ ਸਾਲ ਦੇ ਸਿਖਰ ਸੰਮੇਲਨ ਦਾ ਵਿਸ਼ਾ ਬਿਹਤਰ ਭਵਿੱਖ ਦਾ ਨਿਰਮਾਣਹੈ।

 

ਪ੍ਰਧਾਨ ਮੰਤਰੀ ਨੇ ਇਸ ਸਾਲ ਯੂਐੱਸਆਈਬੀਸੀ ਦੀ 45ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ। ਉਨ੍ਹਾਂ ਨੇ ਭਾਰਤ-ਅਮਰੀਕਾ ਆਰਥਿਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਲਈ ਯੂਐੱਸਆਈਬੀਸੀ ਦੀ ਅਗਵਾਈ ਤੇ ਧੰਨਵਾਦ ਕੀਤਾ। 

 

ਮਜ਼ਬੂਤ ਘਰੇਲੂ ਆਰਥਿਕ ਸਮਰੱਥਾਵਾਂ ਰਾਹੀਂ ਆਲਮੀ ਆਰਥਿਕ ਲਚੀਲਾਪਣ

 

ਪ੍ਰਧਾਨ ਮੰਤਰੀ ਨੇ ਵਿਕਾਸ ਏਜੰਡੇ ਦੇ ਮੂਲ ਵਿੱਚ ਗ਼ਰੀਬਾਂ ਅਤੇ ਕਮਜ਼ੋਰਾਂ ਨੂੰ ਜਗ੍ਹਾ ਦੇਣ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅਸਾਨ ਜੀਵਨ ਜਿਉਣਾ(ਈਜ਼ ਆਵ੍ ਲਿਵਿੰਗ) ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਕਾਰੋਬਾਰ ਕਰਨਾ ਅਸਾਨ ਹੋਣਾ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਬਾਹਰੀ ਝਟਕਿਆਂ ਖ਼ਿਲਾਫ਼ ਆਲਮੀ ਅਰਥਵਿਵਸਥਾ ਦੇ ਲਚਕੀਲੇਪਣ ਦੇ ਮਹੱਤਵ ਨੂੰ ਯਾਦ ਦਿਵਾਇਆ ਹੈ ਜੋ ਕਿ ਮਜ਼ਬੂਤ ਘਰੇਲੂ ਆਰਥਿਕ ਸਮਰੱਥਾਵਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਆਤਮਨਿਰਭਰ ਭਾਰਤਦੇ ਸਪਸ਼ਟ ਸੱਦੇ ਰਾਹੀਂ ਇੱਕ ਖੁਸ਼ਹਾਲ ਅਤੇ ਲਚਕੀਲੇਪਣ ਵਿਸ਼ਵ ਵਿੱਚ ਯੋਗਦਾਨ ਪਾ ਰਿਹਾ ਹੈ।

 

ਭਾਰਤ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦਾ ਸਹੀ ਸੰਯੋਜਨ ਪ੍ਰਦਾਨ ਕਰਦਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪ੍ਰਤੀ ਵਿਸ਼ਵ ਆਸ਼ਾਵਾਦੀ ਹੈ ਕਿਉਂਕਿ ਇਹ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦਾ ਸਹੀ ਸੰਯੋਜਨ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਸਾਡੀ ਅਰਥਵਿਵਸਥਾ ਨੂੰ ਜ਼ਿਆਦਾ ਖੁੱਲ੍ਹਾ ਅਤੇ ਸੁਧਾਰ ਮੁਖੀ ਬਣਾਉਣ ਲਈ ਯਤਨ ਕੀਤੇ ਗਏ ਹਨ, ਇਸ ਲਈ ਸੁਧਾਰਾਂ ਨੇ ਮੁਕਾਬਲੇਬਾਜ਼ੀ, ਵਧੀ ਹੋਈ ਪਾਰਦਰਸ਼ਤਾ, ਵਿਸਤ੍ਰਿਤ ਡਿਜੀਟਲੀਕਰਨ, ਜ਼ਿਆਦਾ ਨਵੀਨਤਾ ਅਤੇ ਜ਼ਿਆਦਾ ਨੀਤੀਗਤ ਸਥਿਤਰਾ ਯਕੀਨੀ ਕੀਤੀ ਹੈ।

 

ਇੱਕ ਹਾਲੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰੀ ਇੰਟਰਨੈੱਟ ਉਪਯੋਗਕਰਤਾਵਾਂ ਦੀ ਤੁਲਨਾ ਵਿੱਚ ਗ੍ਰਾਮੀਣ ਇੰਟਰਨੈੱਟ ਉਪਯੋਗਕਰਤਾ ਜ਼ਿਆਦਾ ਹਨ। ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਭਾਰਤ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹੁਣ ਲਗਭਗ ਅੱਧਾ ਅਰਬ ਐਕਟਿਵ ਇੰਟਰਨੈੱਟ ਉਪਯੋਗਕਰਤਾ ਹਨ ਜਦੋਂਕਿ ਅੱਧੇ ਤੋਂ ਜ਼ਿਆਦਾ ਅਰਬ ਲੋਕ ਹਨ ਜੋ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 5ਜੀ, ਬਿਗ ਡੇਟਾ ਐਨਾਲਿਟਿਕਸ, ਕੁਆਂਟਮ ਕੰਪਿਊਟਿੰਗ, ਬਲਾਕ-ਚੇਨ ਅਤੇ ਇੰਟਰਨੈੱਟ ਆਵ੍ ਥਿੰਗਜ਼ ਦੀਆਂ ਮੋਹਰੀ ਟੈਕਨੋਲੋਜੀਆਂ ਵਿੱਚ ਅਵਸਰਾਂ ਦਾ ਵੀ ਜ਼ਿਕਰ ਕੀਤਾ।

 

ਸਾਰੇ ਖੇਤਰਾਂ ਵਿੱਚ ਨਿਵੇਸ਼ ਦੇ ਵਿਆਪਕ ਅਵਸਰ

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਵਿੱਚ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਵਿਆਪਕ ਅਵਸਰ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਖੇਤੀ ਖੇਤਰ ਵਿੱਚ ਕੀਤੇ ਗਏ ਇਤਿਹਾਸਿਕ ਸੁਧਾਰਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਐਗਰੀਕਲਚਰ ਇਨਪੁੱਟਸ ਅਤੇ ਮਸ਼ੀਨਰੀ, ਖੇਤੀ ਸਪਲਾਈ ਚੇਨ, ਫੂਡ ਪ੍ਰੋਸੈਸਿੰਗ ਖੇਤਰ, ਮੱਛੀ ਪਾਲਣ ਅਤੇ ਜੈਵਿਕ ਉਤਪਾਦ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਅਵਸਰ ਹਨ। ਇਹ ਦੇਖਦੇ ਹੋਏ ਕਿ ਭਾਰਤ ਵਿੱਚ ਸਿਹਤ ਸੇਵਾ ਖੇਤਰ ਹਰ ਸਾਲ 22 ਪ੍ਰਤੀਸ਼ਤ ਤੋਂ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਮੈਡੀਕਲ-ਟੈਕਨੋਲੋਜੀ, ਟੈਲੀ ਮੈਡੀਸਿਨ ਅਤੇ ਡਾਇਗਨੌਸਿਟਕਸ ਦੇ ਉਤਪਾਦਨ ਵਿੱਚ ਭਾਰਤੀ ਕੰਪਨੀਆਂ ਦੀ ਪ੍ਰਗਤੀ ਬਾਰੇ ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤੀ ਸਿਹਤ ਸੇਵਾ ਖੇਤਰ ਵਿੱਚ ਨਿਵੇਸ਼ ਦਾ ਵਿਸਤਾਰ ਕਰਨ ਦਾ ਸਭ ਤੋਂ ਚੰਗਾ ਸਮਾਂ ਹੈ।

 

ਪ੍ਰਧਾਨ ਮੰਤਰੀ ਨੇ ਕਈ ਹੋਰ ਖੇਤਰਾਂ ਨੂੰ ਸੂਚੀਬੱਧ ਕੀਤਾ ਹੈ ਜੋ ਨਿਵੇਸ਼ ਕਰਨ ਲਈ ਜ਼ਬਰਦਸਤ ਅਵਸਰ ਪ੍ਰਦਾਨ ਕਰਦੇ ਹਨ ਜਿਵੇਂ ਊਰਜਾ ਖੇਤਰ, ਬੁਨਿਆਦੀ ਢਾਂਚਾ ਜਿਸ ਵਿੱਚ ਘਰਾਂ ਦਾ ਨਿਰਮਾਣ, ਸੜਕਾਂ, ਹਾਈਵੇਜ਼ ਅਤੇ ਬੰਦਰਗਾਹਾਂ, ਸ਼ਹਿਰੀ ਹਵਾਬਾਜ਼ੀ ਜਿੱਥੇ ਮੋਹਰੀ ਨਿਜੀ ਭਾਰਤੀ ਏਅਰਲਾਈਨਾਂ ਨੇ ਆਉਣ ਵਾਲੇ ਦਹਾਕੇ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਨਵੇਂ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ, ਇਸ ਪ੍ਰਕਾਰ ਕਿਸੇ ਵੀ ਨਿਵੇਸ਼ਕ ਲਈ ਅਵਸਰ ਖੋਲ੍ਹ ਕੇ ਭਾਰਤ ਵਿੱਚ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਅਤੇ ਸਾਂਭ-ਸੰਭਾਲ਼, ਮੁਰੰਮਤ ਅਤੇ ਸੰਚਾਲਨ ਸੁਵਿਧਾਵਾਂ ਦੀ ਸਥਾਪਨਾ ਜ਼ਰੀਏ ਵੀ ਇਹ ਕਰਨਾ ਚਾਹੁੰਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਰੱਖਿਆ ਖੇਤਰ ਵਿੱਚ ਨਿਵੇਸ਼ ਲਈ ਐੱਫਡੀਆਈ ਕੈਪ ਨੂੰ 74 ਪ੍ਰਤੀਸ਼ਤ ਤੱਕ ਵਧਾ ਰਿਹਾ ਹੈ, ਰੱਖਿਆ ਉਪਕਰਣਾਂ ਅਤੇ ਪਲੈਟਫਾਰਮਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਦੋ ਰੱਖਿਆ ਗਲਿਆਰੇ ਸਥਾਪਿਤ ਕੀਤੇ ਗਏ ਹਨ, ਉਨ੍ਹਾਂ ਨੇ ਕਿਹਾ ਕਿ ਨਿਜੀ ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਵਿਸ਼ੇਸ਼ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪੁਲਾੜ ਖੇਤਰ ਵਿੱਚ ਕੀਤੇ ਜਾ ਰਹੇ ਅਹਿਮ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਵਿੱਤ ਅਤੇ ਬੀਮਾ ਖੇਤਰ ਵਿੱਚ ਨਿਵੇਸ਼ ਦਾ ਸੱਦਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਬੀਮੇ ਵਿੱਚ ਨਿਵੇਸ਼ ਲਈ ਐੱਫਡੀਆਈ ਕੈਪ ਨੂੰ 49 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ ਅਤੇ ਇੰਸ਼ੋਰੈਂਸ ਇੰਟਰਮੀਡੀਅਰੀਜ਼ ਵਿੱਚ ਨਿਵੇਸ਼ ਲਈ 100 ਪ੍ਰਤੀਸ਼ਤ ਐੱਫਡੀਆਈ ਦੀ ਪ੍ਰਵਾਨਗੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ, ਖੇਤੀ, ਕਾਰੋਬਾਰ ਅਤੇ ਜੀਵਨ ਬੀਮੇ ਵਿੱਚ ਬੀਮਾ ਕਵਰ ਵਧਾਉਣ ਦੇ ਵੱਡੇ ਢੁਕਵੇਂ ਅਵਸਰ ਹਨ।

 

ਭਾਰਤ ਵਿੱਚ ਵਧ ਰਿਹਾ ਨਿਵੇਸ਼

 

ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੀ ਕਾਰੋਬਾਰ ਕਰਨਾ ਅਸਾਨ ਕਰਨ ਤੇ ਬਿਜ਼ਨਸ ਦਰਜਾਬੰਦੀ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਹਰੇਕ ਸਾਲ ਭਾਰਤ ਐੱਫਡੀਆਈ ਵਿੱਚ ਰਿਕਾਰਡ ਉੱਚਾਈ ਤੇ ਪਹੁੰਚ ਰਿਹਾ ਹੈ, 2019-20 ਵਿੱਚ ਭਾਰਤ ਵਿੱਚ ਐੱਫਡੀਆਈ ਪ੍ਰਵਾਹ 74 ਬਿਲੀਅਨ ਡਾਲਰ ਸੀ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 20 ਪ੍ਰਤੀਸ਼ਤ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਵੀ ਭਾਰਤ ਨੇ ਇਸ ਸਾਲ ਅਪ੍ਰੈਲ ਤੋਂ ਜੁਲਾਈ ਵਿਚਕਾਰ 20 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਹੈ।

 

ਭਾਰਤ ਵਿੱਚ ਨਿਵੇਸ਼ ਕਰਨ ਦਾ ਬਿਹਤਰੀਨ ਅਵਸਰ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਆਲਮੀ ਆਰਥਿਕ ਸੁਧਾਰ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਉਦੈ ਦਾ ਅਰਥ ਹੈ ਕਿ ਇੱਕ ਅਜਿਹੇ ਰਾਸ਼ਟਰ ਨਾਲ ਵਪਾਰ ਦੇ ਅਵਸਰਾਂ ਵਿੱਚ ਵਾਧਾ ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੈ, ਵਧਦੇ ਹੋਏ ਖੁੱਲ੍ਹੇਪਣ ਨਾਲ ਆਲਮੀ ਏਕੀਕਰਨ ਵਿੱਚ ਵਾਧਾ, ਇੱਕ ਬਜ਼ਾਰ ਤੱਕ ਪਹੁੰਚ ਨਾਲ ਮੁਕਾਬਲੇਬਾਜ਼ੀ ਵਿੱਚ ਵਾਧਾ ਜੋ ਇੱਕ ਪੱਧਰ ਪ੍ਰਦਾਨ ਕਰਦਾ ਹੈ ਅਤੇ ਨਿਵੇਸ਼ ਨਾਲ ਰਿਟਰਨ ਵਿੱਚ ਵਾਧਾ, ਕੁਸ਼ਲ ਮਾਨਵ ਸੰਸਾਧਨਾਂ ਦੀ ਉਪਲੱਬਧਤਾ। ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਕੁਦਰਤੀ ਭਾਈਵਾਲ ਕਹਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਾਂਝੇਦਾਰੀ ਮਹਾਮਾਰੀ ਦੇ ਬਾਅਦ ਵਿਸ਼ਵ ਵਿੱਚ ਤੇਜ਼ੀ ਨਾਲ ਉਛਾਲ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਅਮਰੀਕੀ ਨਿਵੇਸ਼ਕਾਂ ਤੱਕ ਪਹੁੰਚ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਵੇਸ਼ ਕਰਨ ਲਈ ਇਸ ਤੋਂ ਬਿਹਤਰ ਸਮਾਂ ਕਦੇ ਨਹੀਂ ਆਇਆ।

 

 

****

 

 

ਵੀਆਰਆਰਕੇ/ਐੱਸਐੱਚ(Release ID: 1640527) Visitor Counter : 134