PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 12 JUL 2020 6:30PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੋਵਿਡ-19  ਦੇ 5.3 ਲੱਖ ਤੋਂ ਜ਼ਿਆਦਾ ਲੋਕ ਠੀਕ ਹੋਏ;  ਐਕਟਿਵ ਕੇਸਾਂ ਦੀ ਸੰਖਿਆ 2.9 ਲੱਖ ਹੈ; ਠੀਕ ਹੋਏ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਦੀ ਤੁਲਨਾ ਵਿੱਚ 2.4 ਲੱਖ ਜ਼ਿਆਦਾ ਹੈ। 

  • ਪਿਛਲੇ 24 ਘੰਟਿਆਂ ਵਿੱਚ 19,000 ਤੋਂ ਜ਼ਿਆਦਾ ਲੋਕ ਠੀਕ ਹੋਏ।

  • ਹੁਣ ਠੀਕ ਹੋਣ (ਰਿਕਵਰੀ) ਦੀ ਦਰ ਵਧ ਕੇ 62.93% ਹੋ ਗਈ ਹੈ। 

  • ਐਕਟਿਵ ਕੇਸਾਂ ਦੀ ਸੰਖਿਆ 2.9 ਲੱਖ ਹੈ।

  • ਭਾਰਤ ਵਿੱਚ ਪ੍ਰਤੀ ਦਸ ਲੱਖ (ਮਿਲੀਅਨ) ‘ਤੇ ਟੈਸਟ ਦਰ 8396.4 ਹੋ ਚੁੱਕੀ ਹੈ; ਹੁਣ ਤੱਕ 1.16 ਕਰੋੜ ਸੈਂਪਲਾਂ ਦੇ ਟੈਸਟ ਕੀਤੇ ਗਏ।

 

 

https://static.pib.gov.in/WriteReadData/userfiles/image/image005DFCL.jpg

https://static.pib.gov.in/WriteReadData/userfiles/image/image006EXH7.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ - 19  ਦੇ 5.3 ਲੱਖ ਤੋਂ ਜ਼ਿਆਦਾ ਲੋਕ ਠੀਕ ਹੋਏ ;  ਐਕਟਿਵ ਕੇਸਾਂ ਦੀ ਸੰਖਿਆ 2.9 ਲੱਖ ਹੈ; ਠੀਕ ਹੋਏ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਦੀ ਤੁਲਨਾ ਵਿੱਚ 2.4 ਲੱਖ ਜ਼ਿਆਦਾ ਹੈ; ਪਿਛਲੇ 24 ਘੰਟਿਆਂ ਵਿੱਚ 19,000 ਤੋਂ ਜ਼ਿਆਦਾ ਲੋਕ ਠੀਕ ਹੋਏ; ਪ੍ਰਤੀ ਦਸ ਲੱਖ (ਮਿਲੀਅਨ) ਟੈਸਟਿੰਗ 8396.4 ਹੋਈ

ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 19,235 ਰੋਗੀ ਠੀਕ ਹੋਏ ਹਨ। ਇਸ ਦੇ ਨਤੀਜੇ ਵਜੋਂ,  ਅੱਜ ਕੋਵਿਡ-19 ਰੋਗੀਆਂ ਵਿੱਚੋਂ ਠੀਕ ਹੋਣ ਵਾਲੇ ਕੇਸਾਂ ਦੀ ਕੁੱਲ ਸੰਖਿਆ ਵਧ ਕੇ 5,34,620 ਹੋ ਗਈ ਹੈ।  ਹੁਣ ਠੀਕ ਹੋਣ (ਰਿਕਵਰੀ) ਦੀ ਦਰ ਵਧ ਕੇ 62.93% ਹੋ ਗਈ ਹੈ। ਹਾਲਾਂਕਿ, ਸਮੁੱਚੇ ਯਤਨਾਂ ਕਾਰਨ ਜ਼ਿਆਦਾ ਲੋਕ ਠੀਕ ਹੋ ਰਹੇ ਹਨ,  ਇਸ ਲਈ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ,  ਐਕਟਿਵ ਕੇਸਾਂ ਤੋਂ 2,42,362 ਜ਼ਿਆਦਾ ਹੋ ਚੁੱਕੀ ਹਨ।  ਸਾਰੇ 2,92,258 ਐਕਟਿਵ ਕੇਸਾਂ ਨੂੰ ਮੈਡੀਕਲ ਨਿਗਰਾਨੀ ਦੇਖ-ਰੇਖ ਵਿੱਚ ਰੱਖਿਆ ਗਿਆ ਹੈ।  ਪਿਛਲੇ 24 ਘੰਟਿਆਂ ਦੌਰਾਨ 2,80,151 ਸੈਂਪਲ ਟੈਸਟ ਕੀਤੇ ਗਏ ਹਨ।  ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਕੁੱਲ ਸੰਖਿਆ 1,15,87,153 ਹੋ ਚੁੱਕੀ ਹੈ। ਇਨ੍ਹਾਂ ਯਤਨਾਂ ਸਦਕਾ,  ਵਰਤਮਾਨ ਵਿੱਚ ਭਾਰਤ ਵਿੱਚ ਪ੍ਰਤੀ ਦਸ ਲੱਖ (ਮਿਲੀਅਨ) ‘ਤੇ ਟੈਸਟ ਦਰ 8396.4 ਹੋ ਚੁੱਕੀ ਹੈ।   ਦੇਸ਼ਵਿਆਪੀ ਡਾਇਗਨੌਸਟਿਕ ਲੈਬ ਨੈੱਟਵਰਕ ਵਿੱਚ ਹੋਣ ਵਾਲਾ ਨਿਰੰਤਰ ਵਿਸਤਾਰ ਹੈ,  ਜਿਸ ਵਿੱਚ ਵਰਤਮਾਨ ਸਮੇਂ ਵਿੱਚ ਸਰਕਾਰੀ ਖੇਤਰ ਦੀਆਂ 850 ਲੈਬਾਂ ਅਤੇ ਪ੍ਰਾਈਵੇਟ ਖੇਤਰ ਦੀਆਂ 344 ਲੈਬਾਂ ( ਕੁੱਲ 1194 ਲੈਬਾਂ)  ਹਨ।

https://pib.gov.in/PressReleasePage.aspx?PRID=1638133

 

ਡਾ. ਹਰਸ਼ ਵਰਧਨ ਨੇ ਦਿੱਲੀ ਦੇ ਛਤਰਪੁਰ ਵਿਖੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਛਤਰਪੁਰ, ਨਵੀਂ ਦਿੱਲੀ  ਵਿਖੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ (ਐੱਸਪੀਸੀਸੀਸੀ) ਦਾ ਦੌਰਾ ਕੀਤਾ ਅਤੇ ਸੈਂਟਰ ਵਿਖੇ ਕੋਵਿਡ -19 ਪ੍ਰਬੰਧਨ  ਦੀ ਸਮੀਖਿਆ ਕੀਤੀ। 10,200 ਬੈੱਡਾਂ ਵਾਲੇ  "ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ" ਦਾ ਨਿਰਮਾਣ ਰਾਧਾ ਸੁਆਮੀ ਸਤਸੰਗ ਬਿਆਸ (ਆਰਐੱਸਐੱਸਬੀ) ਦੁਆਰਾ ਛਤਰਪੁਰ , ਦਿੱਲੀ ਵਿਖੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਸਾਂਝੇ ਯਤਨਾਂ ਅਧੀਨ ਕੰਟੇਨਮੈਂਟ ਕਦਮਾਂ ਵਿੱਚ ਤੇਜ਼ੀ ਲਿਆਉਣ ਲਈ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਨੇ ਇਸ ਸੈਂਟਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 10,200 ਬੈੱਡਾਂ, ਜੋ ਕਿ ਐੱਸਪੀਸੀਸੀਸੀ ਵਿੱਚ ਤਿਆਰ ਹਨ, ਵਿੱਚੋਂ 2,000 ਬੈੱਡ ਇਸ ਵੇਲੇ ਵਰਤੋਂ ਵਿੱਚ ਹਨ। ਇਥੇ 100-116 ਬੈੱਡਾਂ ਦੀ ਸਮਰੱਥਾ ਵਾਲੇ 88 ਘੇਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਦੋ ਘੇਰਿਆਂ ਦੀ ਨਿਗਰਾਨੀ ਇੱਕ ਨਰਸਿੰਗ ਸਟੇਸ਼ਨ ਦੁਆਰਾ ਕੀਤੀ ਜਾਂਦੀ ਹੈ। ਅੱਜ ਦੀ ਤਰੀਕ ਤੱਕ ਐੱਸਪੀਸੀਸੀਸੀ 20 ਘੇਰਿਆਂ (ਐਨਕਲੋਜ਼ਰਜ਼) ਅਤੇ 10 ਨਰਸਿੰਗ ਸਟੇਸ਼ਨਾਂ ਨਾਲ ਤਿਆਰ ਹੈ। ਇਨ੍ਹਾਂ ਵਿੱਚੋਂ 10 ਪ੍ਰਤੀਸ਼ਤ ਬੈੱਡ ਸਮਰਪਤ ਕੋਵਿਡ ਹੈਲਥ ਸੈਂਟਰ (ਡੀਸੀਐੱਚਸੀ) ਦੁਆਰਾ ਆਕਸੀਜਨ ਨਾਲ ਲੈਸ ਹਨ। ਅੱਜ ਦੀ ਤਰੀਕ ਤੱਕ ਇਸ ਸੈਂਟਰ ਵਿੱਚੋਂ 123 ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5 ਮਰੀਜ਼ਾਂ, ਜੋ ਕਿ ਵਧੇਰੇ ਨਾਜ਼ੁਕ ਸਨ, ਨੂੰ ਮੁਢਲੀ ਸੰਭਾਲ਼ ਲਈ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ। 

https://pib.gov.in/PressReleasePage.aspx?PRID=1638162

 

ਆਤਮ ਨਿਰਭਰ ਭਾਰਤ ਪੈਕੇਜ – ਹੁਣ ਤੱਕ ਦੀ ਪ੍ਰਗਤੀ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਕੋਵਿਡ–19 ਮਹਾਮਾਰੀ ਨਾਲ ਲੜਨ ਲਈ 12 ਮਈ, 2020 ਨੂੰ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਦਾ ਐਲਾਨ ਕੀਤਾ, ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ – GDP) ਦੇ 10% ਦੇ ਸਮਾਨ ਸੀ। ਮਾਣਯੋਗ ਪ੍ਰਧਾਨ ਮੰਤਰੀ ਦੇ ਇਸ ਸੱਦੇ ਤੋਂ ਬਾਅਦ, ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 13 ਮਈ ਤੋਂ ਲੈ ਕੇ 17 ਮਈ, 2020 ਤੱਕ ਰੋਜ਼ਾਨਾ ਪ੍ਰੈੱਸ ਕਾਨਫ਼ਰੰਸਾਂ ਕਰ ਕੇ ‘ਆਤਮ ਨਿਰਭਰ ਭਾਰਤ ਪੈਕੇਜ’ ਦੇ ਵੇਰਵੇ ਜ਼ਾਹਿਰ ਕੀਤੇ ਸਨ। ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰਾਲਿਆਂ ਨੇ ਤੁਰੰਤ ‘ਆਤਮ ਨਿਰਭਰ ਭਾਰਤ ਅਭਿਯਾਨ’ ਅਧੀਨ ਆਰਥਿਕ ਪੈਕੇਜ ਨਾਲ ਸਬੰਧਿਤ ਐਲਾਨਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਆਰਥਿਕ ਪੈਕੇਜ ਨੂੰ ਲਾਗੂ ਕਰਨ ਦੀਆਂ ਨਿਯਮਿਤ ਸਮੀਖਿਆਵਾਂ ਅਤੇ ਨਿਗਰਾਨੀ ਉੱਤੇ ਵਿੱਤ ਮੰਤਰੀ ਖ਼ੁਦ ਨਜ਼ਰ ਰੱਖਦੇ ਹਨ। ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਕੀਤੀ ਤਾਜ਼ਾ ਸਮੀਖਿਆ ਵਿੱਚ ਹੁਣ ਤੱਕ ਦੀ ਪ੍ਰਗਤੀ ਹੈ।

https://pib.gov.in/PressReleasePage.aspx?PRID=1638112

 

ਉਪ ਰਾਸ਼ਟਰਪਤੀ ਨੇ ਲੋਕਾਂ ਤੋਂ ਪੁੱਛਿਆ, ਕੋਰੋਨਾ ਕਾਲ ਵਿੱਚ ਜੀਵਨ ਤੋਂ ਕੀ ਸਹੀ ਸਬਕ ਸਿੱਖੇ ਗਏ

ਕੋਵਿਡ-19 ਮਹਾਮਾਰੀ ਦੇ ਕਾਰਨਾਂ ਅਤੇ ਨਤੀਜਿਆਂ ’ਤੇ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹੋਏ ਸ਼੍ਰੀ ਨਾਇਡੂ ਨੇ ਫੇਸਬੁੱਕ ’ਤੇ ਅੱਜ ਪੋਸਟ ਕਰਦਿਆਂ ਲਿਖਿਆ, ‘ਕੋਰੋਨਾ ਕਾਲ ਵਿੱਚ ਜੀਵਨ ’ਤੇ ਚਿੰਤਨ’।  ਵਾਰਤਾਲਾਪ ਦੇ ਅੰਦਾਜ਼ ਵਿੱਚ ਲਿਖਦੇ ਹੋਏ ਉਨ੍ਹਾਂ ਨੇ 10 ਸਵਾਲ ਸਾਹਮਣੇ ਰੱਖੇ, ਜਿਨ੍ਹਾਂ ਦੇ ਜਵਾਬਾਂ ਤੋਂ ਪਿਛਲੇ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਵਿੱਚ ਬੰਦਸ਼ ਦੇ ਦੌਰਾਨ ਸਿੱਖੇ ਗਏ ਸਬਕ ਦਾ ਆਕਲਨ ਕਰਨ ਅਤੇ ਜੀਵਨ ਦੀਆਂ ਮੰਗਾਂ ਵਿੱਚ ਕੀ ਪਰਿਵਰਤਨ ਆਇਆ, ਇਹ ਸਮਝਣ ਵਿੱਚ ਮਦਦ ਮਿਲੇਗੀ। ਸ਼੍ਰੀ ਨਾਇਡੂ ਨੇ ਕਿਹਾ ਕਿ 10 ਬਿੰਦੂਆਂ ਦਾ ਮੈਟ੍ਰਿਕਸ ਇਹ ਜਾਣਨ ਵਿੱਚ ਵੀ ਮਦਦ ਕਰੇਗਾ ਕਿ ਕੀ ਲੋਕਾਂ ਨੇ ਜ਼ਰੂਰੀ ਸਮਝ ਦੇ ਨਾਲ ਖ਼ੁਦ ਨੂੰ ਇਸ ਤਰ੍ਹਾਂ ਤਿਆਰ ਕਰ ਲਿਆ ਹੈ ਤਾਕਿ ਭਵਿੱਖ ਵਿੱਚ ਅਜਿਹੀਆਂ ਕਠਿਨਾਈਆਂ ਨੂੰ ਮੁੜ ਰੋਕਣ ਵਿੱਚ ਮਦਦ ਮਿਲ ਸਕੇ ।

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਨੂੰ ਨਾ ਕੇਵਲ ਇੱਕ ਆਪਦਾ ਬਲਕਿ ਜਿਊਣ ਦੇ ਦ੍ਰਿਸ਼ਟੀਕੋਣ ਅਤੇ ਪ੍ਰਥਾਵਾਂ ਵਿੱਚ ਜ਼ਰੂਰੀ ਪਰਿਵਰਤਨ ਕਰਨ ਵਾਲੇ ਇੱਕ ‘ਸੁਧਾਰਕ’  ਵਜੋਂ ਵੀ ਦੇਖਣ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਕੁਦਰਤ ਅਤੇ ਸੱਭਿਆਚਾਰ ਅਤੇ ਸਹਾਇਕ ਮਾਰਗਦਰਸ਼ਕ ਸਿਧਾਂਤਾਂ ਅਤੇ ਲੋਕਾਚਾਰ ਨਾਲ ਤਾਲਮੇਲ ਬਣਾ ਕੇ ਰਹੀਏ ।

https://www.pib.gov.in/PressReleseDetail.aspx?PRID=1638108

 

ਸ਼੍ਰੀ ਪੀਯੂਸ਼ ਗੋਇਲ ਨੇ ਫਿੱਕੀ ਫ੍ਰੇਮਸ ਦੇ ਵਿਦਾਇਗੀ ਸੈਸ਼ਨ ਨੂੰ ਸੰਬੋਧਨ ਕੀਤਾ

 

ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਪੱਧਰ ਦੀਆਂ ਕੰਪਨੀਆਂ ਖੜ੍ਹੀਆਂ ਕਰਨ ਦੇ ਲਈ ਭਾਰਤੀ ਫਿਲਮ ਅਤੇ ਵਿਗਿਆਪਨ ਉਦਯੋਗ ਵਿੱਚ ਖਾਸੀਆਂ ਸੰਭਾਵਨਾਵਾਂ ਅਤੇ ਪ੍ਰਤਿਭਾ ਮੌਜੂਦ ਹੈ। ਉਹ ਗੁਣਵੱਤਾ ਵਾਲੇ ਉਤਪਾਦਾਂ ਨੂੰ ਤਿਆਰ ਕਰ ਸਕਦੇ ਹਨ, ਪੁਰਸਕਾਰ ਜਿੱਤ ਸਕਦੇ ਹਨ, ਅਤੇ ਉਦਯੋਗ ਵਿੱਚ ਵਧੇਰੇ ਨਿਵੇਸ਼ ਅਤੇ ਪੂੰਜੀ ਨੂੰ ਆਕਰਸ਼ਿਤ ਕਰ ਸਕਦੇ ਹਨ। ਉਨ੍ਹਾਂ ਨੇ ਉਦਯੋਗ ਨੂੰ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਜਾਣ ਦੀ ਅਪੀਲ ਕੀਤੀ ਹੈ।  ਸ਼੍ਰੀ ਗੋਇਲ ਨੇ ਕੋਵਿਡ ਦੇ ਖ਼ਿਲਾਫ਼ ਲੜਾਈ ਅਤੇ ਵੱਖ-ਵੱਖ ਸਿਹਤ ਸਾਵਧਾਨੀਆਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ’ਤੇ ਭਾਰਤੀ ਸਿਨੇਮਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਸਾਹਮਣੇ ਕੋਵਿਡ ਜਿਹਾ ਸੰਕਟ ਹੈ ਅਤੇ ਪਹਿਲਾਂ ਸਾਹਮਣੇ ਆਏ ਸੰਕਟਾਂ ਦੀ ਤਰ੍ਹਾਂ ਇਹ ਵੀ ਲੰਘ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਮੌਕਿਆਂ ਦੇ ਲਈ ਸਾਨੂੰ ਤਿਆਰ ਰਹਿਣਾ ਪਵੇਗਾ, ਜਿਸ ਵਿੱਚ ਕੰਮਕਾਜ ਅਤੇ ਜੀਵਣਸ਼ੈਲੀ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਇਸ ਮੁਸ਼ਕਿਲ ਦੌਰ ਵਿੱਚ ਅੱਗੇ ਰਹਿਣ ਦੇ ਲਈ ਇੱਕ ਦਾਇਰੇ ਤੋਂ ਬਾਹਰ ਜਾ ਕੇ ਸੋਚਣ ਦੀ ਜ਼ਰੂਰਤ ਹੈ, ਨਾਲ ਹੀ ਨਵੀਨਤਾ ਨੂੰ ਵੀ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜੀਂਦੀ ਸਾਵਧਾਨੀ ਵਰਤਣਾ ਜ਼ਰੂਰੀ ਹੈ ਪਰ ਡਰ ਨਾਲ ਅਸੀਂ ਅੱਗੇ ਨਹੀਂ ਵਧ ਸਕਾਂਗੇ।

https://pib.gov.in/PressReleseDetail.aspx?PRID=1638133

 

ਡਾ. ਹਰਸ਼ ਵਰਧਨ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਨੂੰ ਮਨੁੱਖੀ ਅਧਿਕਾਰ ਦਾ ਮਾਮਲਾ ਬਣਾਉਣ ’ਤੇ ਜ਼ੋਰ ਦਿੱਤਾ;

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਕੱਲ੍ਹ ਇੱਥੇ ਵਿਸ਼ਵ ਆਬਾਦੀ ਦਿਵਸ ਮੌਕੇ ਇੱਕ ਵਰਚੁਅਲ ਬੈਠਕ ਦੀ ਪ੍ਰਧਾਨਗੀ ਕੀਤੀ।ਡਾ. ਹਰਸ਼ ਵਰਧਨ ਨੇ ਇਸ ਮੌਕੇ ਸਭ ਦਾ ਸੁਆਗਤ ਕਰਦਿਆਂ ਕਿਹਾ,‘ਵਿਸ਼ਵ ਆਬਾਦੀ ਦਿਵਸ ਮਨਾਉਣਾ ਅਹਿਮ ਹੈ ਕਿਉਂਕਿ ਇਹ ਆਬਾਦੀ ਦੀ ਸਥਿਰਤਾ ਦੇ ਮਹੱਤਵ ਉੱਤੇ ਜ਼ੋਰ ਦਿੰਦਾ ਹੈ ਅਤੇ ਇਸ ਦੀ ਆਮ ਲੋਕਾਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਵਿੱਚ ਅਹਿਮ ਭੂਮਿਕਾ ਹੈ।’ ਉਨ੍ਹਾਂ ਅੱਗੇ ਕਿਹਾ ਕਿ ਹੁਣ ਤਾਂ ਕੋਵਿਡ–19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਕਾਰਨ ਪ੍ਰਜਣਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਮਹੱਤਵ ਉਜਾਗਰ ਕਰਨਾ ਹੋਰ ਵੀ ਅਹਿਮ ਹੋ ਗਿਆ ਹੈ।

https://pib.gov.in/PressReleseDetail.aspx?PRID=1638133

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ- ਆਓ, ਭਾਰਤ ਵਿੱਚ ਇਨੋਵੇਟ ਕਰੋ

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿੱਚ ਉੱਭਰਦੇ ਮੌਕਿਆਂ ਦਾ ਪਤਾ ਲਗਾਉਣ ਲਈ ਭਾਰਤ ਆਉਣ ਅਤੇ ਇਨੋਵੇਟ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੌਜੂਦਾ ਮਹਾਮਾਰੀ ’ਤੇ ਕਿਹਾ ਕਿ ਅਸੀਂ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਵਿਚਕਾਰ ਹਾਂ ਜਿਸ ਨੇ ਸਾਡੇ ਜੀਵਨ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਰੰਤ ਆਰਥਿਕ ਪ੍ਰਭਾਵ ਸਾਡੀ ਵਿਕਾਸ ਦੀ ਗਤੀ ਨੂੰ ਹੌਲ਼ੀ ਕਰ ਸਕਦਾ ਹੈ, ਪਰ ਸਾਡੇ ਕੋਲ ਥੋੜ੍ਹਾ ਰੁਕਣ, ਪੁਨਰਵਿਚਾਰ ਕਰਨ ਅਤੇ ਨਵਾਂ ਰੂਪ ਦੇਣ ਦੇ ਮੌਕੇ ਵੀ ਹਨ।

 

https://pib.gov.in/PressReleseDetail.aspx?PRID=1638133

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

• ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਰਾਜ ਵਿੱਚ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੂੰ ਆਪਣੇ 3 ਜੁਲਾਈ ਦੇ ਯੂਨੀਵਰਸਿਟੀ / ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਹਿਮਤੀ ਦਿੱਤੀ ਜਾਵੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਤੰਬਰ ਤੱਕ ਅੰਤਮ ਵਰ੍ਹੇ ਦੀਆਂ ਪ੍ਰੀਖਿਆਵਾਂ ਦੇ ਲਾਜ਼ਮੀ ਕਰਾਉਣ ਦੇ ਫੈਸਲੇ ਉੱਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐੱਮਐੱਚਆਰਡੀ) ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੂੰ ਮੁੜ ਵਿਚਾਰ ਕਰਨ ਲਈ ਸਲਾਹ ਦੇਣ।

• ਹਿਮਾਚਲ ਪ੍ਰਦੇਸ਼: ਸੈਲਾਨੀਆਂ ਦੇ ਹਿਮਾਚਲ ਪ੍ਰਦੇਸ਼ ਆਉਣ ਜਾਣ ਦੀ ਆਗਿਆ ਦੇਣ ਤੋਂ ਬਾਅਦ, ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਰਾਜ ਵਿੱਚ ਸੈਰ-ਸਪਾਟਾ ਇਕਾਈਆਂ ਖੋਲ੍ਹਣ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਹਦਾਇਤਾਂ ਜਾਰੀ ਕੀਤੀਆਂ ਹਨ। ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਨੂੰ ਰਾਜ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਹਿਮਾਚਲ ਜਾਣ ਤੋਂ 48 ਘੰਟੇ ਪਹਿਲਾਂ “covid19epass.hp.gov.in” ਵੈੱਬ ਪੋਰਟਲ ’ਤੇ ਸੈਰ-ਸਪਾਟਾ ਸ਼੍ਰੇਣੀ ਅਧੀਨ ਰਜਿਸਟਰ ਕਰਨਾ ਹੋਵੇਗਾ। ਸੈਲਾਨੀਆਂ ਨੂੰ ਆਈਸੀਐੱਮਆਰ ਪ੍ਰਮਾਣਤ ਪ੍ਰਯੋਗਸ਼ਾਲਾ ਵੱਲੋਂ ਜਾਰੀ ਕੀਤਾ ਗਿਆ ਨੈਗਟਿਵ ਰਿਪੋਰਟ ਵਾਲਾ ਕੋਵਿਡ ਟੈਸਟ ਸਰਟੀਫਿਕੇਟ (ਆਰਟੀਪੀਸੀਆਰ) ਨਾਲ ਰੱਖਣਾ ਪਵੇਗਾ ਅਤੇ ਇਹ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਇਸ ਤੋਂ ਬਿਨ੍ਹਾਂ, ਸੈਲਾਨੀਆਂ ਵੱਲੋਂ  ਆਪਣੇ ਮੋਬਾਇਲਾਂ ’ਤੇ ਆਰੋਗਿਆ-ਸੇਤੂ ਐਪ ਨੂੰ ਡਾਊਨਲੋਡ ਕੀਤਾ ਹੋਣਾ ਚਾਹੀਦਾ ਹੈ।  

• ਕੇਰਲ: ਕੇਰਲ ਦੇ ਇੱਕ ਇਡੁਕੀ ਔਰਤ ਨਿਵਾਸੀ, ਜੋ ਕਿ ਕੋਵਿਡ-19 ਨਾਲ ਪੀੜਤ ਸੀ, ਦੀ ਅੱਜ ਸਵੇਰੇ ਏਰਨਾਕੁਲਮ ਵਿਖੇ ਇੱਕ ਨਿਜੀ ਹਸਪਤਾਲ ’ਚ ਮੌਤ ਹੋ ਗਈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਂਟੀਜੇਨ ਟੈਸਟ ਵਿਰੁੱਧ ਪ੍ਰਚਾਰ ਦਾ ਸ਼ਿਕਾਰ ਨਾ ਹੋਣ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 488 ਨਵੇਂ ਮਾਮਲੇ ਆਏ ਹਨ। ਇਨ੍ਹਾਂ ਵਿੱਚੋਂ 234 ਪੁਰਾਣੇ ਮਰੀਜ਼ਾਂ ਦੇ ਸੰਪਰਕ ਵਿੱਚ ਸਨ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 3,442 ਮਰੀਜ਼ ਇਲਾਜ਼ ਅਧੀਨ ਅਤੇ 1,82,050 ਵਿਅਕਤੀ ਨਿਗਰਾਨੀ ਅਧੀਨ ਹਨ।

• ਤਮਿਲ ਨਾਡੂ: ਪੁਦੂਚੇਰੀ ਤੋਂ 81 ਨਵੇਂ ਕੋਵਿਡ-19 ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਸੰਖਿਆ 1418 ਤੱਕ ਪੁੱਜੀ; ਇਸ ਵੇਲੇ 661 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਤਮਿਲ ਨਾਡੂ ਸਰਕਾਰ ਨੇ ਰਾਜ ਭਰ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕ ਵੰਡਣ ਲਈ ਐੱਸਓਪੀ ਜਾਰੀ ਕੀਤਾ। ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਅੰਤਮ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਰਾਜਾਂ ਨੂੰ “ਖੁਦ ਮੁਲਾਂਕਣ ਕਰਨ” ਦੀ ਅਜ਼ਾਦੀ ਦੀ ਦੇਵੇ। ਮਦੁਰਾਈ ਵਿੱਚ ਲੌਕਡਾਊਨ ਨੂੰ 14 ਜੁਲਾਈ ਤੱਕ ਦੋ ਦਿਨਾਂ ਲਈ ਵਧਾ ਦਿੱਤਾ ਹੈ; ਉਸ ਤੋਂ ਬਾਅਦ 24 ਜੂਨ ਤੱਕ ਲਾਗੂ ਰਹਿਣ ਵਾਲੇ ਨਿਯਮ ਹੀ,  ਜੁਲਾਈ ਦੇ ਅੰਤ ਤੱਕ ਲਾਗੂ ਹੋ ਜਾਣਗੇ। ਕੱਲ੍ਹ 3965 ਨਵੇਂ ਕੇਸ ਆਏ ਅਤੇ 69 ਮੌਤਾਂ ਹੋਈਆਂ। ਕੁੱਲ ਕੇਸ: 1,34,226 ; ਐਕਟਿਵ ਕੇਸ: 46,410; ਮੌਤਾਂ: 1898; ਚੇਨਈ ਵਿੱਚ ਐਕਟਿਵ ਮਾਮਲੇ: 17,989।

• ਕਰਨਾਟਕ: ਅੱਜ ਸਾਰੇ ਰਾਜ ਵਿੱਚ ਐਤਵਾਰ ਦਾ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਨੇ 14 ਜੁਲਾਈ ਤੋਂ 22 ਜੁਲਾਈ ਤੱਕ ਬੈਂਗਲੁਰੂ ਸ਼ਹਿਰੀ ਅਤੇ ਬੈਂਗਲੁਰੂ ਗ੍ਰਾਮੀਣ ਜ਼ਿਲ੍ਹਿਆਂ ਵਿੱਚ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ; ਜਿਸ ਦੇ ਦਿਸ਼ਾ ਨਿਰਦੇਸ਼ ਕੱਲ੍ਹ ਜਾਰੀ ਕੀਤੇ ਜਾਣਗੇ। ਰਾਜ ਦੇ ਸਿਹਤ ਵਿਭਾਗ ਨੇ ਪੀਪੀਈ ਕਿੱਟਾਂ, ਸੈਨੀਟਾਈਜ਼ਰਜ ਅਤੇ ਆਈਵੀ ਤਰਲ-ਪਦਾਰਥਾਂ ਦੀ ਮੌਜੂਦਾ ਮਾਰਕਿਟ ਕੀਮਤਾਂ ਨਾਲੋਂ ਵਧੇਰੇ ਕੀਮਤ ’ਤੇ ਖ਼ਰੀਦ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਮਹਾਮਾਰੀ ਦੌਰਾਨ ਕੀਮਤਾਂ ‘ਗਤੀਸ਼ੀਲ’ ਹੁੰਦੀਆਂ ਹਨ। ਕਰਨਾਟਕ ਦੇ ਸੈਰ-ਸਪਾਟਾ ਮੰਤਰੀ ਸੀ.ਟੀ. ਰਵੀ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ। ਕੱਲ੍ਹ 2,798 ਨਵੇਂ ਕੇਸ, ਅਤੇ 70 ਮੌਤਾਂ ਹੋਈਆਂ ਹਨ; ਬੰਗਲੌਰ ਸ਼ਹਿਰ ਵਿੱਚ 1533 ਕੇਸ ਪਾਏ ਗਏ ਹਨ। ਕੁੱਲ ਕੇਸ: 36,216; ਐਕਟਿਵ ਕੇਸ: 20,883; ਮੌਤਾਂ: 613।

• ਆਂਧਰ ਪ੍ਰਦੇਸ਼: ਟੀਟੀਡੀ ਦੇ ਅਲੀਪੀਰੀ ਵਿੱਚ ਕੁੱਲ 1704 ਟੈਸਟ ਕੀਤੇ ਅਤੇ ਤਿਰੁਮਲਾ ਵਿਚਲੇ 1,865 ਵਿੱਚੋਂ ਕੁੱਲ 91 ਕਰਮਚਾਰੀਆਂ ਦੇ ਸੈਂਪਲ ਪਾਜ਼ਿਟਿਵ ਆਏ ਹਨ। ਰਾਜ ਨੇ 97 ਖੇਤਰਾਂ ਨੂੰ ਰੈੱਡ ਜ਼ੋਨਾਂ ਵਜੋਂ ਪਛਾਣਿਆ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਅਧਿਕਾਰੀਆਂ ਨੂੰ 20 ਜੁਲਾਈ ਤੋਂ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਰਾਜ ਨੇ ਦੱਸਿਆ ਹੈ ਕਿ ਕੁੱਲ 196 ਕਾਰਜਕਾਰੀ ਦਿਨਾਂ ਦੇ ਨਾਲ; 2020-21 ਅਕਾਦਮਿਕ ਕੈਲੰਡਰ ਵਿੱਚ ਸੀਬੀਐੱਸਈ ਦੀ ਤਰਜ਼ ’ਤੇ ਪਾਠਕ੍ਰਮ ਵਿੱਚ 30 ਪ੍ਰਤੀਸ਼ਤ ਦੀ ਕਮੀ ਕਰਦੇ ਹੋਏ 3 ਅਗਸਤ ਤੋਂ ਕਾਲਜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ 17,624 ਸੈਂਪਲਾਂ ਦੀ ਜਾਂਚ ਤੋਂ ਬਾਅਦ 1933 ਨਵੇਂ ਕੇਸ ਆਏ ਹਨ, 846 ਨੂੰ ਛੁੱਟੀ ਮਿਲੀ ਹੈ ਅਤੇ 19 ਮੌਤਾਂ ਹੋਈਆਂ ਹਨ। ਕੁੱਲ ਕੇਸ: 29,168; ਐਕਟਿਵ ਕੇਸ: 13,428; ਮੌਤਾਂ: 328; ਇਲਾਜ ਹੋਏ: 15,412।

• ਤੇਲੰਗਾਨਾ: ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਐਤਵਾਰ ਨੂੰ ਕੋਵਿਡ -19 ਸੈਂਟਰ ਸਥਾਪਿਤ ਕੀਤੇ ਗਾਂਧੀ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ, ਡਾਕਟਰਾਂ ਅਤੇ ਹੋਰਨਾਂ ਨੂੰ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਕੇਂਦਰ ਦੇ ਸਮਰਥਨ ਦਾ ਭਰੋਸਾ ਦਿੱਤਾ। ਰਾਜ ਨੇ ਹੋਮ ਆਈਸੋਲੇਸ਼ਨ ਕਿੱਟਾਂ ਲਾਂਚ ਕੀਤੀਆਂ ਹਨ ਕਿਉਂਕਿ ਰਾਜ ਵਿੱਚ ਕੋਵਿਡ -19 ਦੇ ਲਗਭਗ 83 ਪ੍ਰਤੀਸ਼ਤ ਮਰੀਜ਼ ਜਾਂ ਤਾਂ ਬਿਨਾ ਲੱਛਣਾਂ ਜਾਂ ਹਲਕੇ ਲੱਛਣਾਂ ਵਾਲੇ ਹਨ ਅਤੇ ਘਰ ਅਲਿਹਦਾ ਕੀਤੇ ਹੋਏ ਹਨ। ਕੱਲ੍ਹ ਤੱਕ ਕੁੱਲ ਆਏ ਕੇਸ: 33,402; ਐਕਟਿਵ ਕੇਸ: 12,135; ਮੌਤਾਂ 348; ਇਲਾਜ ਹੋਏ: 20,919।

• ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਜਾਰੀ 20 ਜੁਲਾਈ ਤੱਕ ਇਟਾਨਗਰ ਰਾਜਧਾਨੀ ਕੰਪਲੈਕਸ ਦੀ ਲੌਕਡਾਊਨ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਤੈਅ ਕੀਤੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਾਹਨਾਂ ਦੀ ਕੋਈ ਆਵਾਜਾਈ ਅਤੇ ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦੀ ਮਨਾਹੀ ਹੈ। 20 ਜੁਲਾਈ ਤੱਕ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਇਟਾਨਗਰ ਰਾਜਧਾਨੀ ਕੰਪਲੈਕਸ ਵਿੱਚ ਕਿਸੇ ਵੀ ਧਾਰਮਿਕ ਇਕੱਠ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

• ਅਸਾਮ: ਜੀਐੱਮਸੀਐੱਚ ਕੋਵਿਡ ਆਈਸੀਯੂ ਵਿੱਚ ਦਾਖਲ 3 ਕੋਵੀਡ -19 ਮਰੀਜ਼ਾਂ ਨੇ ਅੱਜ ਬਿਮਾਰੀ ਕਾਰਨ ਦਮ ਤੋੜ ਦਿੱਤਾ।

• ਮਣੀਪੁਰ: ਮਣੀਪੁਰ ਵਿਖੇ ਥੋਬਲ ਵਿੱਚ 100 ਬੈਡਾਂ ਵਾਲੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਹੋਇਆ। ਕੇਂਦਰ ਜ਼ਿਲ੍ਹੇ ਵਿੱਚ ਤੁਰੰਤ ਕੋਵਿਡ ਦੇਖਭਾਲ ਦੀ ਜ਼ਰੂਰਤ ਨੂੰ ਪੂਰਾ ਕਰੇਗਾ।

• ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਐਕਟਿਵ ਕੇਸਾਂ ਦੀ ਕੁੱਲ ਸੰਖਿਆ 248 ਹੋ ਗਈ ਹੈ, ਜਿਨ੍ਹਾਂ ਵਿੱਚ ਬੀਐੱਸਐੱਫ਼ ਦੇ 178 ਕੇਸ ਸ਼ਾਮਲ ਹਨ, ਜਦੋਂ ਕਿ ਹੁਣ ਤੱਕ 45 ਠੀਕ ਹੋ ਚੁੱਕੇ ਹਨ।

• ਮਿਜ਼ੋਰਮ: ਮਿਜ਼ੋਰਮ ਦੇ ਰਾਜਪਾਲ ਨੇ 1,05,000 ਰੁਪਏ (ਜੂਨ, 2020 ਦੀ ਤਨਖਾਹ ਦਾ 30%) ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕੀਤੇ।

• ਮਹਾਰਾਸ਼ਟਰ: ਪਿਛਲੇ 25 ਦਿਨਾਂ ਤੋਂ ਮਹਾਰਾਸ਼ਟਰ ਵਿੱਚ ਕੋਵਿਡ -19 ਕਾਰਨ ਹਰ ਪੰਜਵੇਂ ਦਿਨ ਤੱਕ 1000 ਮੌਤਾਂ ਦਾ ਵਾਧਾ ਹੋ ਰਿਹਾ ਹੈ। ਰਾਜ ਵਿੱਚ ਹੋਈਆਂ 10,116 ਮੌਤਾਂ ਹੁਣ ਕਈ ਦੇਸ਼ਾਂ ਨਾਲੋਂ ਵੱਧ ਹਨ। ਪਿਛਲੇ 24 ਘੰਟਿਆਂ ਦੌਰਾਨ 8,139 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਅੰਦਰ ਕੁੱਲ ਕੇਸ 2,46,600 ਹੋ ਗਏ ਹਨ। ਐਕਟਿਵ ਕੇਸਾਂ ਦੀ ਸੰਖਿਆ 91,457 ਹੈ। ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ – ਡਬਲਿਊਐੱਚਓ ਦੁਆਰਾ ਬਰਿਹਾ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਦੀ ਧਾਰਵੀ ਕੰਟੇਨਮੈਂਟ ਰਣਨੀਤੀ ਦੀ ਪ੍ਰਸ਼ੰਸਾ ਕੀਤੀ ਗਈ ਹੈ।

• ਗੁਜਰਾਤ: ਸ਼ਨੀਵਾਰ ਸ਼ਾਮ ਨੂੰ 872 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਸੰਖਿਆ 10,000 ਐਕਟਿਵ ਕੇਸਾਂ ਨੂੰ ਪਾਰ ਕਰ ਚੁੱਕੀ ਹੈ, ਰਾਜ ਵਿੱਚ ਕੁੱਲ ਐਕਟਿਵ ਕੇਸ 10,308 ਹੋ ਗਏ ਹਨ। ਜਦੋਂ ਕਿ ਰਾਜ ਵਿੱਚ ਕੁੱਲ ਕੇਸਾਂ ਦੀ ਸੰਖਿਆ 41,027 ਹੋ ਗਈ ਹੈ। ਗੁਜਰਾਤ ਵਿੱਚ ਹੁਣ ਕੁੱਲ 25 ਪ੍ਰਤੀਸ਼ਤ ਕੇਸ ਐਕਟਿਵ ਹਨ – ਜੋ ਕਿ ਹਸਪਤਾਲ ਜਾਂ ਆਪਣੇ ਘਰਾਂ ਵਿੱਚ ਇਲਾਜ ਕਰਵਾ ਰਹੇ ਹਨ। ਰਾਜ ਵਿੱਚ ਠੀਕ ਹੋਏ ਮਰੀਜ਼ 70% ਹਨ ਅਤੇ ਮ੍ਰਿਤ ਮਰੀਜ਼ਾਂ ਦੀ ਦਰ 5% ਹੈ।

• ਰਾਜਸਥਾਨ: ਰਾਜਸਥਾਨ ਵਿੱਚ ਅੱਜ 153 ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਰਾਜ ਵਿੱਚ ਹੁਣ ਕੁੱਲ ਕੇਸਾਂ ਦੀ ਸੰਖਿਆ 23,901 ਹੈ, ਜਿਨ੍ਹਾਂ ਵਿੱਚ 5,492 ਐਕਟਿਵ ਕੇਸ ਹਨ ਅਤੇ 507 ਮੌਤਾਂ ਹੋਈਆਂ ਹਨ। ਨਵੇਂ ਕੇਸਾਂ ਦੀ ਸਭ ਤੋਂ ਵੱਧ ਸੰਖਿਆ 42 ਕੇਸ ਅਲਵਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ।

• ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਸ਼ਨੀਵਾਰ ਨੂੰ ਕੋਵਿਡ -19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 544 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਸੰਖਿਆ 17,000 ਤੋਂ ਉੱਪਰ ਪਹੁੰਚ ਚੁੱਕੀ ਹੈ। ਕੁੱਲ ਕੇਸ ਹੁਣ 17,201 ਹਨ। ਜਦੋਂ ਕਿ ਐਕਟਿਵ ਕੇਸਾਂ ਦੀ ਸੰਖਿਆ 3,878 ਹੈ, ਹੁਣ ਤੱਕ ਕੁੱਲ ਠੀਕ ਹੋਏ ਮਰੀਜ਼ਾਂ ਦੀ ਸੰਖਿਆ 12,679 ਹੈ। ਸ਼ਨੀਵਾਰ ਨੂੰ ਸਭ ਤੋਂ ਵੱਧ ਕੇਸ ਮੋਰੀਨਾ (101), ਫ਼ਿਰ ਇੰਦੌਰ (89 ਕੇਸ), ਭੋਪਾਲ (72 ਕੇਸ) ਅਤੇ ਗਵਾਲੀਅਰ (58 ਕੇਸ) ਤੋਂ ਆਏ ਹਨ।

• ਛੱਤੀਸਗੜ੍ਹ: 65 ਨਵੇਂ ਪਾਜੀਟਿਵ ਕੇਸਾਂ ਦੇ ਆਉਣ ਨਾਲ  ਰਾਜ ਵਿੱਚ ਕੋਵਿਡ -19 ਕੇਸਾਂ ਦੀ ਕੁੱਲ ਸੰਖਿਆ 3,897 ਤੱਕ ਪਹੁੰਚ ਗਈ ਹੈ। ਐਕਟਿਵ ਕੇਸਾਂ ਦੀ ਸੰਖਿਆ 810 ਹੈ।

• ਗੋਆ: ਕੋਵਿਡ-19 ਲਈ 117 ਨਵੇਂ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ 2,368 ਹੋ ਗਈ ਹੈ। ਰਾਜ ਵਿੱਚ ਮੌਤਾਂ ਦੀ ਸੰਖਿਆ 12 ਹੈ, ਜਦੋਂ ਕਿ ਐਕਟਿਵ ਕੇਸਾਂ ਦੀ ਸੰਖਿਆ 928 ਹੈ।

 

https://static.pib.gov.in/WriteReadData/userfiles/image/image0072MTI.jpg

 

 

*****

ਵਾਈਬੀ



(Release ID: 1638255) Visitor Counter : 173