ਪ੍ਰਧਾਨ ਮੰਤਰੀ ਦਫਤਰ

ਰਾਸ਼ਟਰ ਨੂੰ 750 ਮੈਗਾਵਾਟ ਦੇ ਰੀਵਾ ਸੋਲਰ ਪ੍ਰੋਜੈਕਟ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 JUL 2020 12:22PM by PIB Chandigarh

ਮੱਧ  ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ,  

ਮੱਧ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਜੀ,  

ਕੇਂਦਰੀ ਮੰਤਰੀ ਮੰਡਲ  ਦੇ ਮੇਰੇ ਸਹਿਯੋਗੀ ਆਰਕੇ ਸਿੰਘ ਜੀ,  

 

ਥਾਵਰ ਚੰਦ ਗਹਿਲੋਤ ਜੀਨਰੇਂਦਰ ਸਿੰਘ  ਤੋਮਰ ਜੀਧਰਮੇਂਦਰ ਪ੍ਰਧਾਨ ਜੀ, ਪ੍ਰਹਲਾਦ ਸਿੰਘ ਪਟੇਲ ਜੀਮੱਧ ਪ੍ਰਦੇਸ਼ ਮੰਤਰੀ ਮੰਡਲ ਦੇ ਮੈਂਬਰ, ਸਾਂਸਦ ਅਤੇ ਵਿਧਾਇਕ ਗਣ, ਰੀਵਾ ਸਹਿਤ ਪੂਰੇ ਮੱਧ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।  ਅੱਜ ਰੀਵਾ ਨੇ ਵਾਕਈ ਇਤਿਹਾਸ ਰਚ ਦਿੱਤਾ ਹੈ। ਰੀਵਾ ਦੀ ਪਹਿਚਾਣ ਮਾਂ ਨਰਮਦਾ ਦੇ ਨਾਮ ਨਾਲ ਅਤੇ ਸਫੇਦ ਬਾਘ ਤੋਂ ਰਹੀ ਹੈ। ਹੁਣ ਇਸ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪਾਵਰ ਪ੍ਰੋਜੈਕਟ ਦਾ ਨਾਮ ਵੀ ਜੁੜ ਗਿਆ ਹੈ। 

 

ਇਸ ਦੀ ਅਸਮਾਨ ਤੋਂ ਲਈ ਗਈ ਵੀਡੀਓ ਤੁਸੀਂ ਦੇਖਦੇ ਹੋ ਤਾਂ ਲਗਦਾ ਹੈ ਕਿ ਖੇਤਾਂ ਵਿੱਚ ਹਜ਼ਾਰਾਂ ਸੋਲਰ ਪੈਨਲ ਫਸਲ ਬਣ ਕੇ ਲਹਿਲਹਾ ਰਹੇ ਹਨ।  ਜਾਂ ਅਜਿਹਾ ਵੀ ਲਗਦਾ ਹੈ ਕਿ ਕਿਸੇ ਗਹਿਰੇ ਸਮੁੰਦਰ ਦੇ ਉੱਪਰੋਂ ਗੁਜਰ ਰਹੇ ਹਾਂ ਜਿਸ ਦਾ ਪਾਣੀ ਬਹੁਤ ਨੀਲਾ ਹੈ। ਇਸ ਦੇ ਲਈ ਮੈਂ ਰੀਵਾ ਦੇ ਲੋਕਾਂ ਨੂੰਮੱਧ ਪ੍ਰਦੇਸ਼ ਦੇ ਲੋਕਾਂ ਨੂੰਬਹੁਤ-ਬਹੁਤ ਵਧਾਈ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ। 

 

ਰੀਵਾ ਦਾ ਇਹ ਸੋਲਰ ਪਲਾਂਟ ਇਸ ਪੂਰੇ ਖੇਤਰ ਨੂੰ,ਇਸ ਦਹਾਕੇ ਵਿੱਚ ਊਰਜਾ ਦਾ ਬਹੁਤ ਵੱਡਾ ਕੇਂਦਰ ਬਣਾਉਣ ਵਿੱਚ ਮਦਦ ਕਰੇਗਾ। ਇਸ ਸੋਲਰ ਪਲਾਂਟ ਨਾਲ ਮੱਧ ਪ੍ਰਦੇਸ਼ ਦੇ ਲੋਕਾਂ ਨੂੰਇੱਥੋਂ ਦੇ ਉਦਯੋਗਾਂ ਨੂੰ ਤਾਂ ਬਿਜਲੀ ਮਿਲੇਗੀ ਹੀਦਿੱਲੀ ਵਿੱਚ ਮੈਟਰੋ ਰੇਲ ਤੱਕ ਨੂੰ ਇਸ ਦਾ ਲਾਭ ਮਿਲੇਗਾ।  ਇਸ ਦੇ ਇਲਾਵਾ ਰੀਵਾ ਦੀ ਹੀ ਤਰ੍ਹਾਂ ਸ਼ਾਜਾਪੁਰਨੀਮਚ ਅਤੇ ਛਤਰਪੁਰ ਵਿੱਚ ਵੀ ਵੱਡੇ ਸੋਲਰ ਪਾਵਰ ਪਲਾਂਟ ਉੱਤੇ ਕੰਮ ਚਲ ਰਿਹਾ ਹੈ। ਓਂਕਾਰੇਸ਼ਵਰ ਡੈਮ ਤੇ ਤਾਂ ਪਾਣੀ ਵਿੱਚ ਤੈਰਦਾ ਹੋਇਆ ਸੋਲਰ ਪਲਾਂਟ ਲਗਾਉਣ ਦੀ ਯੋਜਨਾ ਹੈ। ਇਹ ਤਮਾਮ ਪ੍ਰੋਜੇਕਟ ਜਦੋਂ ਤਿਆਰ ਹੋ ਜਾਣਗੇਤਾਂ ਮੱਧ ਪ੍ਰਦੇਸ਼ ਨਿਸ਼ਚਿਤ ਰੂਪ ਨਾਲ ਸਸਤੀ ਅਤੇ ਸਾਫ਼-ਸੁਥਰੀ ਬਿਜਲੀ ਦਾ ਹੱਬ ਬਣ ਜਾਵੇਗਾ।  ਇਸ ਦਾ ਸਭ ਤੋਂ ਅਧਿਕ ਲਾਭ ਮੱਧ ਪ੍ਰਦੇਸ਼ ਦੇ ਗ਼ਰੀਬਮੱਧ ਵਰਗ ਦੇ ਪਰਿਵਾਰਾਂ ਨੂੰ ਹੋਵੇਗਾਕਿਸਾਨਾਂ ਨੂੰ ਹੋਵੇਗਾਆਦਿਵਾਸੀਆਂ ਨੂੰ ਹੋਵੇਗਾ। 

 

ਸਾਥੀਓਸਾਡੀ ਪਰੰਪਰਾ ਵਿੱਚਸਾਡੇ ਸੱਭਿਆਚਾਰ ਵਿੱਚਸਾਡੇ ਰੋਜ਼ਮੱਰਾ ਦੇ ਜੀਵਨ ਵਿੱਚ ਸੂਰਜ ਪੂਜਾ ਦਾ ਇੱਕ ਵਿਸ਼ੇਸ਼ ਸਥਾਨ ਹੈ। ਪੁਨਾਤੁ ਮਾਂ ਤਤਸ ਵਿਤੁਰ੍ ਵਰੇਣਯਮ੍ (पुनातु मां तत्स वितुर् वरेण्यम्  ) ਯਾਨੀ ਜੋ ਉਪਾਸਨਾ ਦੇ ਯੋਗ ਸੂਰਯਦੇਵ ਹਨਉਹ ਸਾਨੂੰ ਪਵਿੱਤਰ ਕਰਨ। ਪਵਿੱਤਰਤਾ ਦੀ ਇਹੀ ਅਨੁਭੂਤੀ ਅੱਜ ਇੱਥੇ ਰੀਵਾ ਵਿੱਚ, ਹਰ ਜਗ੍ਹਾ ਤੇ ਹੋ ਰਹੀ ਹੈ?   ਸੂਰਯਦੇਵ ਦੀ ਇਸੇ ਊਰਜਾ ਨੂੰ ਅੱਜ ਪੂਰਾ ਦੇਸ਼ ਅਨੁਭਵ ਕਰ ਰਿਹਾ ਹੈ। ਇਹ ਉਨ੍ਹਾਂ ਦਾ ਅਸ਼ੀਰਵਾਦ ਹੈ ਕਿ ਅਸੀਂ ਸੋਲਰ ਪਾਵਰ  ਦੇ ਮਾਮਲੇ ਵਿੱਚ ਦੁਨੀਆ ਦੇ ਟੌਪ 5 ਦੇਸ਼ਾਂ ਵਿੱਚ ਪਹੁੰਚ ਗਏ ਹਾਂ। 

 

ਸਾਥੀਓਸੌਰ ਊਰਜਾ ਅੱਜ ਦੀ ਹੀ ਨਹੀਂ ਬਲਕਿ 21ਵੀਂ ਸਦੀ ਦੀਆਂ ਊਰਜਾ ਜ਼ਰੂਰਤਾਂ ਦਾ ਇੱਕ ਵੱਡਾ ਮਾਧਿਅਮ ਹੋਣ ਵਾਲਾ ਹੈ। ਕਿਉਂਕਿ ਸੌਰ ਊਰਜਾ,   Sure ਹੈ,  Pure ਹੈ ਅਤੇ Secure ਹੈ।   Sure ਇਸ ਲਈਕਿਉਂਕਿ ਊਰਜਾ  ਦੇਬਿਜਲੀ ਦੇਦੂਜੇ ਸਰੋਤ ਖਤਮ ਹੋ ਸਕਦੇ ਹਨਲੇਕਿਨ ਸੂਰਜ ਸਦਾ - ਸਰਵਦਾਪੂਰੇ ਵਿਸ਼ਵ ਵਿੱਚ ਹਮੇਸ਼ਾ ਹੀ ਚਮਕਦਾ ਰਹੇਗਾ।  Pure ਇਸ ਲਈਕਿਉਂਕਿ ਇਹ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੀ ਬਜਾਏ ਉਸ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।  

 

Secure ਇਸ ਲਈਕਿਉਂਕਿ ਇਹ ਆਤਮਨਿਰਭਰਤਾ ਦਾ ਇੱਕ ਬਹੁਤ ਵੱਡਾ ਪ੍ਰਤੀਕ ਹੈਬਹੁਤ ਵੱਡੀ ਪ੍ਰੇਰਣਾ ਹੈਇਹ ਸਾਡੀਆਂ ਊਰਜਾ ਜ਼ਰੂਰਤਾਂ ਨੂੰ ਵੀ ਸੁਰੱਖਿਅਤ ਕਰਦਾ ਹੈ।   ਜਿਵੇਂ-ਜਿਵੇਂ ਭਾਰਤ ਵਿਕਾਸ ਦੇ ਨਵੇਂ ਸਿਖਰ ਦੀ ਤਰਫ ਵਧ ਰਿਹਾ ਹੈਸਾਡੀਆਂ ਆਸ਼ਾਵਾਂ -ਆਕਾਂਖਿਆਵਾਂ ਵਧ ਰਹੀਆਂ ਹਨ, ਤਿਵੇਂ-ਤਿਵੇਂ ਸਾਡੀਆਂ ਊਰਜਾ ਦੀਆਂਬਿਜਲੀ ਦੀਆਂ ਜ਼ਰੂਰਤਾਂ ਵੀ ਵਧ ਰਹੀਆਂ ਹਨ। ਅਜਿਹੇ ਵਿੱਚ ਆਤਮਨਿਰਭਰ ਭਾਰਤ ਲਈ ਬਿਜਲੀ ਦੀ ਆਤਮਨਿਰਭਰਤਾ ਬਹੁਤ ਜ਼ਰੂਰੀ ਹੈ।  ਇਸ ਵਿੱਚ ਸੌਰ ਊਰਜਾ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ ਅਤੇ ਸਾਡੇ ਯਤਨ ਭਾਰਤ ਦੀ ਇਸੇ ਤਾਕਤ ਨੂੰ ਵਿਸਤਾਰ ਦੇਣ  ਦੇ ਹਨ। 

 

ਸਾਥੀਓਜਦੋਂ ਅਸੀਂ ਆਤਮਨਿਰਭਰਤਾ ਦੀ ਗੱਲ ਕਰਦੇ ਹਾਂਪ੍ਰਗਤੀ ਦੀ ਗੱਲ ਕਰਦੇ ਹਾਂ ਤਾਂ Economy ਉਸ ਦਾ ਇੱਕ ਅਹਿਮ ਪੱਖ ਹੁੰਦਾ ਹੈ। ਪੂਰੀ ਦੁਨੀਆ ਦੇ ਨੀਤੀ ਨਿਰਮਾਤਾ ਵਰ੍ਹਿਆਂ ਤੋਂ ਦੁਵਿਧਾ ਵਿੱਚ ਹਨਕਿ Economy ਦੀ ਸੋਚੀਏ ਜਾਂ Environment ਦੀ। ਇਸੇ ਉਹਾਪੋਹ (ਉਲਝਣ) ਵਿੱਚ ਫੈਸਲੇ ਕਿਤੇ ਇੱਕ ਪੱਖ ਵਿੱਚ ਲਏ ਜਾਂਦੇ ਹਨ ਅਤੇ ਕਿਤੇ ਦੂਜੇ ਪੱਖ ਵਿੱਚ ਲਏ ਜਾਂਦੇ ਹਨ ਲੇਕਿਨ ਭਾਰਤ ਨੇ ਇਹ ਦਿਖਾਇਆ ਹੈ ਕਿ ਇਹ ਦੋਵੇਂ ਵਿਰੋਧੀ ਨਹੀਂ ਬਲਕਿ ਇੱਕ ਦੂਜੇ  ਦੇ ਸਹਿਯੋਗੀ ਹਨ ਸਵੱਛ ਭਾਰਤ ਅਭਿਯਾਨ ਹੋਵੇਹਰ ਪਰਿਵਾਰ ਨੂੰ LPG ਅਤੇ PNG ਦੇ ਸਾਫ਼ ਸੁਥਰੇ ਈਂਧਣ ਨਾਲ ਜੋੜਨ ਦਾ ਅਭਿਯਾਨ ਹੋਵੇ,ਪੂਰੇ ਦੇਸ਼ ਵਿੱਚ CNG ਅਧਾਰਿਤ ਵਾਹਨ ਵਿਵਸਥਾ ਲਈ ਵੱਡਾ ਨੈੱਟਵਰਕ ਬਣਾਉਣ ਦਾ ਕੰਮ ਹੋਵੇ,ਦੇਸ਼ ਵਿੱਚ ਬਿਜਲੀ ਅਧਾਰਿਤ ਟ੍ਰਾਂਸਪੋਰਟ ਲਈ ਹੋਣ ਵਾਲੇ ਯਤਨ ਹੋਣ, ਅਜਿਹੇ ਅਨੇਕ ਯਤਨ ਦੇਸ਼ ਵਿੱਚ ਸਧਾਰਨ ਮਾਨਵੀ ਦੇ ਜੀਵਨ ਨੂੰ ਬਿਹਤਰ ਅਤੇ Environment Friendly ਬਣਾਉਣ ਲਈ ਕੀਤੇ ਜਾ ਰਹੇ ਹਨ   ਭਾਰਤ ਲਈ Economy ਅਤੇ Environment ਦੋ ਪੱਖ ਨਹੀਂ ਹਨ,ਬਲਕਿ ਇੱਕ ਦੂਜੇ ਦੇ ਪੂਰਕ ਪੱਖ ਹਾਂ

 

ਸਾਥੀਓ, ਅੱਜ ਤੁਸੀਂ ਦੇਖੋਗੇ ਕਿ ਸਰਕਾਰ ਦੇ ਜਿਤਨੇ ਵੀ ਪ੍ਰੋਗਰਾਮ ਹਨਉਨ੍ਹਾਂ ਵਿੱਚ ਵਾਤਾਵਰਣ ਸੁਰੱਖਿਆ ਅਤੇ Ease of Living ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਸਾਡੇ ਲਈ ਵਾਤਾਵਰਣ ਦੀ ਸੁਰੱਖਿਆ ਸਿਰਫ ਕੁਝ ਪ੍ਰੋਜੈਕਟਸ ਤੱਕ ਸੀਮਿਤ ਨਹੀਂ ਹਨਬਲਕਿ ਇਹ Way of Life ਹੈ।  ਜਦੋਂ ਅਸੀਂ renewable energy ਦੇ ਵੱਡੇ projects ਲਾਂਚ ਕਰ ਰਹੇ ਹਾਂਉਦੋਂ ਅਸੀਂ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਸਾਫ਼-ਸੁਥਰੀ ਊਰਜਾ ਦੇ ਪ੍ਰਤੀ ਸਾਡਾ ਸੰਕਲਪ ਜੀਵਨ ਦੇ ਹਰ ਪਹਿਲੂ ਵਿੱਚ ਦਿਖੇ।  ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਲਾਭ ਦੇਸ਼ ਦੇ ਹਰ ਕੋਨੇਸਮਾਜ  ਦੇ ਹਰ ਵਰਗਹਰ ਨਾਗਰਿਕ ਤੱਕ ਪਹੁੰਚੇ।  ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ।

 

ਸਾਥੀਓ, ਬੀਤੇ 6 ਸਾਲ ਵਿੱਚ ਲਗਭਗ 36 ਕਰੋੜ LED bulbs ਪੂਰੇ ਦੇਸ਼ ਵਿੱਚ ਵੰਡੇ ਕੀਤੇ ਜਾ ਚੁੱਕੇ ਹਨ। 1 ਕਰੋੜ ਤੋਂ ਜ਼ਿਆਦਾ LED ਦੇਸ਼ ਭਰ ਵਿੱਚ ਸਟ੍ਰੀਟ ਲਾਈਟਸ ਵਿੱਚ  ਲਗਾਏ ਗਏ ਹਨ। ਸੁਣਨ ਵਿੱਚ ਇਹ ਬਹੁਤ ਆਮ ਗੱਲ ਲਗਦੀ ਹੈ। ਅਜਿਹਾ ਇਸ ਲਈ ਲਗਦਾ ਹੈ ਕਿਉਂਕਿ ਆਮ ਤੌਰ ਤੇ ਜਦੋਂ ਕੋਈ ਸੁਵਿਧਾ ਸਾਨੂੰ ਮਿਲਦੀ ਹੈ ਤਾਂ ਉਸ ਦੇ ਇੰਪੈਕਟ ਦੀ ਜਾਂ ਉਸ ਦੇ ਹੋਣ ਜਾਂ ਨਾ ਹੋਣ ਦੀ ਚਰਚਾ ਅਸੀਂ ਜ਼ਿਆਦਾ ਨਹੀਂ ਕਰਦੇ। ਇਸ ਪ੍ਰਕਾਰ ਦੀ ਚਰਚਾ ਉਦੋਂ ਹੁੰਦੀ ਹੈ, ਜਦੋਂ ਉਹ ਚੀਜ਼ ਸਾਡੇ ਪਾਸ ਨਹੀਂ ਹੁੰਦੀ ਹੈ।

 

ਸਾਥੀਓ, ਇਹ ਛੋਟਾ ਜਿਹਾ ਦੂਧੀਆ LED ਬੱਲਬ ਜਦੋਂ ਨਹੀਂ ਸੀ, ਤਾਂ ਇਸ ਦੀ ਜ਼ਰੂਰਤ ਅਨੁਭਵ ਹੁੰਦੀ ਸੀ, ਲੇਕਿਨ ਕੀਮਤ ਪਹੁੰਚ ਤੋਂ ਬਾਹਰ ਸੀ। ਵਿਕਦਾ ਨਹੀਂ ਸੀ ਤਾਂ ਬਣਾਉਣ ਵਾਲੇ ਵੀ ਨਹੀਂ ਸਨ। ਤਾਂ 6 ਸਾਲਾਂ ਵਿੱਚ ਕੀ-ਕੀ ਬਦਲਾਅ ਆਇਆ ਹੈ? LED ਬੱਲਬ ਦੀ ਕੀਮਤ ਕਰੀਬ 10 ਗੁਣਾ ਘਟ ਗਈ, ਅਨੇਕ ਕੰਪਨੀਆਂ ਦੇ ਬੱਲਬ ਬਜ਼ਾਰ ਵਿੱਚ ਆ ਗਏ। ਅਤੇ ਜੋ ਪਹਿਲਾਂ 100-200 ਵਾਟ ਦੇ ਬੱਲਬ ਕਰਦੇ ਸਨ, ਹੁਣ ਉਹ 9-10 ਵਾਟ ਦੇ ਬੱਲਬ ਕਰਨ ਲਗੇ ਹਨ।

 

ਘਰਾਂ ਅਤੇ ਗਲੀਆਂ ਵਿੱਚ LED ਲਗਾਉਣ ਭਰ ਤੋਂ ਹੀ, ਹਰ ਸਾਲ ਕਰੀਬ 600 ਅਰਬ ਯੂਨਿਟ ਬਿਜਲੀ ਦੀ ਖਪਤ ਘੱਟ ਹੋ ਰਹੀ ਹੈ ਅਤੇ ਲੋਕਾਂ ਨੂੰ ਰੋਸ਼ਨੀ ਵੀ ਚੰਗੀ ਮਿਲ ਰਹੀ ਹੈ। ਇਤਨਾ ਹੀ ਨਹੀਂ, ਹਰ ਸਾਲ ਲਗਭਗ 24 ਹਜ਼ਾਰ ਕਰੋੜ ਰੁਪਏ ਦੀ ਬੱਚਤ ਦੇਸ਼ ਦੇ ਲੋਕਾਂ ਨੂੰ ਹੋ ਰਹੀ ਹੈ। ਯਾਨੀ LED ਬੱਲਬ ਨਾਲ ਬਿਜਲੀ ਦਾ ਬਿਲ ਘੱਟ ਹੋਇਆ ਹੈ। ਇਸ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ। LED ਬੱਲਬ ਨਾਲ ਕਰੀਬ ਸਾਢੇ 4 ਕਰੋੜ ਟਨ ਘੱਟ ਕਾਰਬਨ ਡਾਈਆਕਸਾਈਡ ਵਾਤਾਵਰਣ ਵਿੱਚ ਜਾਣ ਤੋਂ ਰੁਕ ਰਹੀ ਹੈ, ਯਾਨੀ ਪ੍ਰਦੂਸ਼ਣ ਘੱਟ ਹੋ ਰਿਹਾ ਹੈ।

 

ਸਾਥੀਓ, ਬਿਜਲੀ ਸਾਰਿਆਂ ਤੱਕ ਪਹੁੰਚੇ, ਉਚਿਤ ਬਿਜਲੀ ਪਹੁੰਚੇ। ਸਾਡਾ ਵਾਤਾਵਰਣ, ਸਾਡੀ ਹਵਾ, ਸਾਡਾ ਪਾਣੀ ਵੀ ਸ਼ੁੱਧ ਬਣਿਆ ਰਹੇ, ਇਸੇ ਸੋਚ ਨਾਲ ਅਸੀਂ ਨਿਰੰਤਰ ਕੰਮ ਕਰ ਰਹੇ ਹਾਂ। ਇਹ ਸੋਚ ਸੌਰ ਊਰਜਾ ਨੂੰ ਲੈ ਕੇ ਸਾਡੀ ਨੀਤੀ ਅਤੇ ਰਣਨੀਤੀ ਵਿੱਚ ਵੀ ਸਪਸ਼ਟ ਝਲਕਦੀ ਹੈ। ਤੁਸੀਂ ਸੋਚੋ, ਸਾਲ 2014 ਵਿੱਚ ਸੋਲਰ ਪਾਵਰ ਦੀ ਕੀਮਤ 7-8 ਰੁਪਏ ਪ੍ਰਤੀ ਯੂਨਿਟ ਹੋਇਆ ਕਰਦੀ ਸੀ।

 

ਅੱਜ, ਇਹੀ ਕੀਮਤ ਸਵਾ 2 ਤੋਂ ਢਾਈ ਰੁਪਏ ਤੱਕ ਪਹੁੰਚ ਚੁੱਕੀ ਹੈ। ਇਸ ਦਾ ਬਹੁਤ ਵੱਡਾ ਲਾਭ ਉੱਦਮੀਆਂ ਨੂੰ ਮਿਲ ਰਿਹਾ ਹੈ, ਰੋਜ਼ਗਾਰ ਨਿਰਮਾਣ ਵਿੱਚ ਮਿਲ ਰਿਹਾ ਹੈ, ਦੇਸ਼ਵਾਸੀਆਂ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਇਸ ਦੀ ਚਰਚਾ ਹੈ ਕਿ ਭਾਰਤ ਵਿੱਚ ਸੋਲਰ ਪਾਵਰ ਇਤਨੀ ਸਸਤੀ ਕਿਵੇਂ ਹੈ। ਜਿਸ ਤਰ੍ਹਾਂ ਨਾਲ ਭਾਰਤ ਵਿੱਚ ਸੋਲਰ ਪਾਵਰ ਤੇ ਕੰਮ ਹੋ ਰਿਹਾ ਹੈ, ਇਹ ਚਰਚਾ ਹੋਰ ਵਧਣ ਵਾਲੀ ਹੈ। ਅਜਿਹੇ ਹੀ ਵੱਡੇ ਕਦਮਾਂ ਦੇ ਕਾਰਨ ਭਾਰਤ ਨੂੰ ਕਲੀਨ ਐਨਰਜੀ ਦਾ ਸਭ ਤੋਂ Attractive market ਮੰਨਿਆ ਜਾ ਰਿਹਾ ਹੈ। ਅੱਜ, ਜਦੋਂ Renewable Energy ਦੇ ਵੱਲ  Transition ਨੂੰ ਲੈ ਕੇ ਦੁਨੀਆ ਵਿੱਚ ਚਰਚਾ ਹੁੰਦੀ ਹੈ ਤਾਂ, ਇਸ ਵਿੱਚ ਭਾਰਤ ਨੂੰ ਇੱਕ ਮਾਡਲ ਦੀ ਰੂਪ ਵਿੱਚ ਦੇਖਿਆ ਜਾਂਦਾ ਹੈ।

 

ਸਾਥੀਓ, ਦੁਨੀਆ ਦੀ, ਮਾਨਵਤਾ ਦੀ, ਭਾਰਤ ਤੋਂ ਇਸੇ ਆਸ਼ਾ, ਇਸੇ ਉਮੀਦ ਨੂੰ ਦੇਖਦੇ ਹੋਏ, ਅਸੀਂ ਪੂਰੇ ਵਿਸ਼ਵ ਨੂੰ ਜੋੜਨ ਵਿੱਚ ਜੁਟੇ ਹੋਏ ਹਾਂ। ਇਸੇ ਸੋਚ ਦਾ ਨਤੀਜਾ ਆਈਸਾ ਭਾਵ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਸਾ) ਹੈ। ਵੰਨ ਵਰਲਡ, ਵੰਨ ਸਨ, ਵੰਨ ਗ੍ਰਿੱਡ, ਦੇ ਪਿੱਛੇ ਦੀ ਇਹੀ ਭਾਵਨਾ ਹੈ। ਇਹ ਸੌਰ ਊਰਜਾ ਦੇ ਬਿਹਤਰ ਉਤਪਾਦਨ ਅਤੇ ਉਪਯੋਗ ਨੂੰ ਲੈ ਕੇ  ਪੂਰੀ ਦੁਨੀਆ ਨੂੰ ਇਕੱਠਾ ਕਰਨ ਦਾ ਪ੍ਰਯਾਸ ਹੈ।  ਤਾਂ ਜੋ ਸਾਡੀ ਧਰਤੀ ਦੇ ਸਾਹਮਣੇ ਖੜ੍ਹਿਆ ਵੱਡਾ ਸੰਕਟ ਵੀ ਘੱਟ ਹੋ ਸਕੇ ਅਤੇ ਛੋਟੇ ਤੋਂ ਛੋਟਾ, ਗ਼ਰੀਬ ਤੋਂ ਗ਼ਰੀਬ ਦੇਸ਼ ਦੀ ਬਿਹਤਰ ਬਿਜਲੀ ਦੀਆਂ ਜਰੂਰਤਾਂ ਵੀ ਪੂਰੀਆਂ ਹੋ ਸਕਣ।

 

ਸਾਥੀਓ, ਇਕ ਤਰ੍ਹਾਂ ਨਾਲ ਸੌਰ ਊਰਜਾ ਨੇ ਆਮ ਗਾਹਕਾਂ ਨੂੰ ਉਤਪਾਦਕ ਵੀ ਬਣਾ ਦਿੱਤਾ ਹੈ, ਪੂਰੀ ਤਰ੍ਹਾਂ ਨਾਲ ਬਿਜਲੀ ਦੇ ਬਟਨ ਤੇ ਕੰਟਰੋਲ ਦੇ ਦਿੱਤਾ ਹੈ। ਬਿਜਲੀ ਪੈਦਾ ਕਰਨ ਵਾਲੇ ਬਾਕੀ ਮਾਧਿਅਮ ਨੇ ਆਮ ਲੋਕਾਂ ਦੀ ਭਾਗੀਦਾਰੀ ਨਾ ਦੇ ਬਰਾਬਰ ਰਹਿੰਦੀ ਹੈ। ਲੇਕਿਨ, ਸੌਰ ਊਰਜਾ ਵਿੱਚ ਤਾਂ ਚਾਹੇ ਘਰ ਦੀ ਛੱਤ ਹੋਵੇ, ਦਫ਼ਤਰ ਜਾਂ ਕਾਰਖਾਨੇ ਦੀ ਛੱਤ ਹੋਵੇ, ਕਿਤੇ ਵੀ ਥੋੜ੍ਹੀ ਜਿਹੀ ਜਗ੍ਹਾ ਹੋਵੇ, ਇਸ ਵਿੱਚ ਆਮ ਲੋਕ ਵੀ ਆਪਣੀ ਜ਼ਰੂਰਤ ਦੀ ਬਿਜਲੀ ਪੈਦਾ ਕਰ ਸਕਦੇ ਹਨ। ਇਸ ਦੇ ਲਈ, ਸਰਕਾਰ ਵਿਆਪਕ ਪ੍ਰੋਤਸਾਹਨ ਦੇ ਰਹੀ ਹੈ, ਮਦਦ ਵੀ ਕਰ ਰਹੀ ਹੈ। ਬਿਜਲੀ ਉਤਪਾਦਨ ਵਿੱਚ ਆਤਮਨਿਰਭਰਤਾ ਦੇ ਇਸ ਅਭਿਯਾਨ ਵਿੱਚ ਸਾਡਾ ਅੰਨਦਾਤਾ ਵੀ ਜੁੜ ਰਿਹਾ ਹੈ।

 

ਸਾਥੀਓ, ਸਾਡਾ ਕਿਸਾਨ ਅੱਜ ਇਤਨਾ ਸਮਰੱਥ ਹੈ, ਇਤਨਾ ਸੰਸਾਧਨ ਸੰਪਨ ਹੈ ਕਿ ਅੱਜ ਉਹ ਇੱਕ ਨਹੀਂ, ਦੋ-ਦੇ ਤਰ੍ਹਾਂ ਦੇ Plants ਨਾਲ ਦੇਸ਼ ਦੀ ਮਦਦ ਕਰ ਰਿਹਾ ਹੈ। ਇੱਕ Plant ਤਾਂ ਓਹ ਹੈਜਿਸ ਨਾਲ ਪਰੰਪਰਾਗਤ ਖੇਤੀ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਅੰਨ ਮਿਲਦਾ ਹੈ, ਭੋਜਨ ਮਿਲਦਾ ਹੈ। ਲੇਕਿਨ ਹੁਣ ਸਾਡੇ ਦੂਜੇ ਤਰ੍ਹਾਂ ਦੇ ਵੀ Plant ਵੀ ਸਾਡਾ ਕਿਸਾਨ ਲਗਾ ਰਿਹਾ ਹੈ, ਜਿਸ ਨਾਲ ਘਰਾਂ ਤੱਕ ਬਿਜਲੀ ਵੀ ਪਹੁੰਚੇਗੀ। ਜੋ ਪਹਿਲਾ ਪਲਾਂਟ ਹੈ, ਜੋ ਪਰੰਪਰਾਗਤ ਖੇਤੀ ਹੈ, ਉਹ ਸਾਡਾ ਕਿਸਾਨ ਅਜਿਹੀ ਜ਼ਮੀਨ 'ਤੇ ਲਗਾਉਂਦਾ ਹੈ ਜੋ ਉਪਜਾਊ ਹੁੰਦੀ ਹੈ। ਲੇਕਿਨ ਇਹ ਜੋ ਦੂਜਾ  ਸੋਲਰ ਐਨਰਜੀ  ਪਲਾਂਟ ਹੈ, ਇਹ ਅਜਿਹੀ ਜ਼ਮੀਨ 'ਤੇ ਵੀ ਲਗੇਗਾ ਜੋ ਉਪਜਾਊ ਨਹੀਂ ਹੈ, ਫਸਲ ਦੇ ਲਿਹਾਜ਼ ਨਾਲ ਚੰਗੀ ਨਹੀਂ ਹੈ। ਯਾਨੀ ਕਿ, ਕਿਸਾਨ ਦੀ ਉਹ ਜ਼ਮੀਨ ਜਿੱਥੇ ਫਸਲ ਨਹੀਂ ਉਗ ਸਕਦੀ, ਉਸ ਦੀ ਵੀ  ਵਰਤੋਂ ਹੋਵੇਗੀ, ਉਸ ਨਾਲ ਵੀ ਕਿਸਾਨ ਦੀ ਆਮਦਨ ਵਧੇਗੀ।

 

ਕੁਸੁਮ ਯੋਜਨਾ ਜ਼ਰੀਏ ਅੱਜ ਕਿਸਾਨਾਂ ਨੂੰ ਅਤਿਰਿਕਤ ਜ਼ਮੀਨ ਉੱਤੇ ਅਜਿਹੇ ਸੋਲਰ ਪਲਾਂਟ ਲਗਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ। ਖੇਤਾਂ ਵਿੱਚ ਹੀ ਜੋ ਸੋਲਰ ਬਿਜਲੀ ਪੈਦਾ ਹੋਵੇਗੀ, ਇਸ ਨਾਲ ਸਾਡੇ ਕਿਸਾਨ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣਗੇ ਅਤੇ ਅਤਿਰਿਕਤ ਬਿਜਲੀ ਨੂੰ ਵੇਚ ਵੀ ਸਕਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੱਧ ਪ੍ਰਦੇਸ਼ ਦੇ ਕਿਸਾਨ ਸਾਥੀ ਵੀ ਅਤਿਰਿਕਤ ਆਮਦਨ ਦੇ ਇਸ ਸਾਧਨ ਨੂੰ ਅਪਣਾਉਣ ਅਤੇ ਭਾਰਤ ਨੂੰ Power Exporter ਬਣਾਉਣ ਦੇ ਇਸ ਵਿਆਪਕ ਅਭਿਯਾਨ ਨੂੰ ਜ਼ਰੂਰ ਸਫਲ ਬਣਾਉਣਗੇ।

 

 

ਇਹ ਵਿਸ਼ਵਾਸ ਇਸ ਲਈ ਅਧਿਕ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਸੰਕਲਪ ਨੂੰ ਸਿੱਧੀ ਵਿੱਚ ਬਦਲ ਕੇ ਦਿਖਾਇਆ ਹੈ। ਤੁਸੀਂ ਜੋ ਕੰਮ ਕੀਤਾ ਹੈ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਤਰ੍ਹਾਂ ਤੁਸੀਂ ਕਣਕ ਉਤਪਾਦਨ ਦੇ ਮਾਮਲੇ ਰਿਕਾਰਡ ਬਣਾਇਆ, ਦੂਜਿਆਂ ਨੂੰ ਪਿੱਛੇ ਛੱਡ ਦਿੱਤਾ, ਉਹ ਸ਼ਲਾਘਾਯੋਗ ਹੈ। ਕੋਰੋਨਾ ਨੇ ਇਸ ਮੁਸ਼ਕਿਲ ਸਮੇਂ ਵਿੱਚ ਕਿਸਾਨਾਂ ਨੇ ਜੋ ਰਿਕਾਰਡ-ਤੋੜ ਉਤਪਾਦਨ ਕੀਤਾ, ਮੱਧ ਪ੍ਰਦੇਸ਼ ਦੀ ਸਰਕਾਰ ਨੇ ਰਿਕਾਰਡ-ਤੋੜ ਖਰੀਦ ਕੀਤੀ, ਉਸ ਦੇ ਲਈ ਵੀ ਤੁਸੀਂ ਪ੍ਰਸ਼ੰਸਾ ਦੇ ਪਾਤਰ ਹੋ। ਇਸ ਲਈ, ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਵੀ ਮੱਧ ਪ੍ਰਦੇਸ਼ ਦੀ ਸ਼ਕਤੀ 'ਤੇ ਮੈਨੂੰ ਪੂਰਾ ਭਰੋਸਾ ਹੈ। ਉਮੀਦ ਹੈ ਕਿ ਇੱਕ ਦਿਨ ਇਹ ਵੀ ਖ਼ਬਰ ਆਵੇਗੀ ਕਿ ਕੁਸੁਮ ਯੋਜਨਾ ਤਹਿਤ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਰਿਕਾਰਡ ਬਿਜਲੀ ਪੈਦਾ ਕੀਤੀ।

 

ਭਾਈਓ ਅਤੇ ਭੈਣੋਂ,ਸੋਲਰ ਪਾਵਰ ਦੀ ਤਾਕਤ ਨੂੰ ਅਸੀਂ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਉਪਯੋਗ ਨਹੀਂ ਕਰ ਸਕਾਂਗੇਜਦੋਂ ਤੱਕ ਸਾਡੇ ਪਾਸ ਦੇਸ਼ ਵਿੱਚ ਹੀ ਬਿਹਤਰ ਸੋਲਰ ਪੈਨਲ,ਬਿਹਤਰ ਬੈਟਰੀ,ਉੱਤਮ ਕੁਆਲਿਟੀ ਦੀ ਸਟੋਰੇਜ ਕਪੈਸਿਟੀ ਦਾ ਨਿਰਮਾਣ ਨਾ ਹੋਵੇ  ਹੁਣ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ  ਆਤਮਨਿਰਭਰ ਭਾਰਤ ਅਭਿਯਾਨ  ਦੇ ਤਹਿਤ ਹੁਣ ਦੇਸ਼ ਦਾ ਟੀਚਾ ਹੈ ਕਿ ਸੋਲਰ ਪੈਨਲਸ ਸਹਿਤ ਤਮਾਮ ਉਪਕਰਣਾਂ ਲਈ ਅਸੀਂ ਆਯਾਤ ਤੇ ਆਪਣੀ ਨਿਰਭਰਤਾ ਨੂੰ ਖਤਮ ਕਰੀਏ  ਟੀਚਾ ਇਹ ਹੈ ਕਿ ਹੁਣ ਜੋ ਦੇਸ਼ ਦੀ ਸੋਲਰ ਪੀਵੀ ਮੌਡਿਊਲ ਮੈਨੂਫੈਕਚਰਿੰਗ ਕਪੈਸਿਟੀ ਹੈਉਸ ਨੂੰ ਵੀ ਤੇਜ਼ੀ ਨਾਲ ਵਧਾਇਆ ਜਾਵੇ  ਇਸ ਲਈ ਘਰੇਲੂ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਅਨੇਕ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ।  ਹੁਣ ਜਿਵੇਂ ਕੁਸੁਮ ਯੋਜਨਾ  ਦੇ ਤਹਿਤ ਲਗਾਏ ਜਾ ਰਹੇ ਪੰਪਾਂ ਵਿੱਚ ਅਤੇ ਘਰਾਂ ਵਿੱਚ ਲਗਣ ਵਾਲੇ ਰੂਫ-ਟੌਪ ਪੈਨਲ ਵਿੱਚ ਭਾਰਤ ਵਿੱਚ ਹੀ ਬਣੇ Solar Photo Voltaic  ( ਵੋਲਟੇਕ )  cells ਅਤੇ Modules  ( ਮੌਡਿਊਲਸ )  ਜ਼ਰੂਰੀ ਕਰ ਦਿੱਤੇ ਗਏ ਹਨ।  ਇਸ ਦੇ ਇਲਾਵਾ ਸਰਕਾਰੀ ਵਿਭਾਗ ਅਤੇ ਦੂਜੀਆਂ ਸਰਕਾਰੀ ਸੰਸਥਾਵਾਂ ਜੋ ਵੀ ਸੋਲਰ ਸੈੱਲ ਜਾਂ ਮੌਡਿਊਲ ਖਰੀਦਣ ਗਏ,ਉਹ ਮੇਕ ਇਨ ਇੰਡੀਆ ਹੀ ਹੋਵੇ,ਇਹ ਤੈਅ ਕੀਤਾ ਗਿਆ ਹੈ।  ਇਹੀ ਨਹੀਂ,ਪਾਵਰ ਪਲਾਂਟਸ ਲਗਾਉਣ ਵਾਲੀਆਂ ਕੰਪਨੀਆਂ ਸੋਲਰ PV ਮੈਨੂਫੈਕਚਰਿੰਗ ਵੀ ਕਰਨਇਸ ਦੇ ਲਈ ਵੀ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ  ਮੇਰਾ ਅੱਜ ਇਸ ਸੈਕਟਰ ਨਾਲ ਜੁੜੇ ਉੱਦਮੀਆਂ ਨਾਲਯੁਵਾ ਸਾਥੀਓ ਨੂੰ,ਸਟਾਰਟ ਅੱਪਸ ਨੂੰ,  MSMEs ਨੂੰ ਵੀ ਤਾਕੀਦ ਹੈ ਕਿ ਇਸ ਅਵਸਰ ਦਾ ਲਾਭ ਉਠਾਉਣ।  ਭਾਈਓ ਅਤੇ ਭੈਣੋਂਆਤਮਨਿਰਭਰਤਾ ਸਹੀ ਮਾਅਨੇ ਵਿੱਚ ਉਦੋਂ ਸੰਭਵ ਹੈ ਜਦੋਂ ਸਾਡੇ ਅੰਦਰ ‍ਆਤਮਵਿਸ਼ਵਾਸ ਹੋਵੇ।  ‍ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਪੂਰਾ ਦੇਸ਼,ਪੂਰਾ ਸਿਸਟਮ ਹਰ ਦੇਸ਼ਵਾਸੀ ਦਾ ਸਾਥ ਦੇਵੇ।  ਕੋਰੋਨਾ ਸੰਕਟ ਨਾਲ ਪੈਦਾ ਹੋਈਆਂ ਸਥਿਤੀਆਂ ਵਿੱਚ ਭਾਰਤ ਇਹੀ ਕੰਮ ਕਰ ਰਿਹਾ ਹੈਸਰਕਾਰ ਇਹੀ ‍ਆਤਮਵਿਸ਼ਵਾਸ ਜਗਾਉਣ ਵਿੱਚ ਜੁਟੀ ਹੋਈ ਹੈ  ਸਮਾਜ  ਦੇ ਜਿਸ ਤਬਕੇ ਤੱਕ ਅਕਸਰ ਸਰਕਾਰਾਂ ਪਹੁੰਚ ਨਹੀਂ ਪਾਉਂਦੀਆਂ ਸਨਅੱਜ ਉਨ੍ਹਾਂ ਤੱਕ ਸਰਕਾਰ  ਦੇ ਸੰਸਾਧਨ ਅਤੇ ਸੰਵੇਦਨਾ,ਦੋਵੇਂ ਪਹੁੰਚ ਰਹੀਆਂ ਹਨ  ਹੁਣ ਜਿਵੇਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਹੀ ਲਵੋ।  ਲੌਕਡਾਊਨ  ਦੇ ਤੁਰੰਤ ਬਾਅਦ ਪਹਿਲਾ ਕਦਮ  ਇਹ ਉਠਾਇਆ ਗਿਆ ਕਿ ਦੇਸ਼  ਦੇ 80 ਕਰੋੜ ਤੋਂ ਅਧਿਕ ਗ਼ਰੀਬਸਾਥੀਆਂ ਤੱਕ ਮੁਫਤ ਖਾਣਾ ਪਹੁੰਚ ਸਕੇ,ਉਨ੍ਹਾਂ ਦੀ ਜੇਬ ਵਿੱਚ ਥੋੜ੍ਹਾ - ਬਹੁਤ ਪੈਸਾ ਵੀ ਰਹੇ  ਅਤੇ ਜਦੋਂ ਲੌਕਡਾਊਨ ਉਠਾਇਆ ਗਿਆ,ਤਦ ਸਰਕਾਰ ਨੂੰ ਲਗਿਆ ਕਿ ਆਉਣ ਵਾਲਾ ਸਮਾਂ ਤਾਂ ਬਰਸਾਤ ਦਾ ਹੈਤਿਉਹਾਰਾਂ ਦਾ ਹੈ।  ਅਜਿਹੇ ਵਿੱਚ ਗ਼ਰੀਬਾਂ ਨੂੰ ਇਹ ਮਦਦ ਮਿਲਦੀ ਰਹਿਣੀ ਚਾਹੀਦੀ ਹੈ।  ਇਸ ਲਈ ਇਸ ਯੋਜਨਾ ਨੂੰ ਜਾਰੀ ਰੱਖਿਆ ਗਿਆ  ਹੁਣ ਗ਼ਰੀਬ ਪਰਿਵਾਰਾਂ  ਨੂੰ ਨਵੰਬਰ ਤੱਕ ਮੁਫਤ ਰਾਸ਼ਨ ਮਿਲਦਾ ਰਹੇਗਾ  ਇਤਨਾ ਹੀ ਨਹੀਂ,ਨਿਜੀ ਖੇਤਰ  ਦੇ ਲੱਖਾਂ ਕਰਮਚਾਰੀਆਂ  ਦੇ EPF ਖਾਤੇ ਵਿੱਚ ਵੀ ਸਰਕਾਰ ਪੂਰਾ ਅੰਸ਼ਦਾਨ  ਦੇ ਰਹੀ ਹੈ।  ਇਸ ਤਰ੍ਹਾਂ,ਪੀਐੱਮ - ਸਵਨਿਧੀ ਯੋਜਨਾ ਜ਼ਰੀਏ ਉਨ੍ਹਾਂ ਸਾਥੀਆਂ ਦੀ ਸੁਧ ਲਈ ਗਈਜਿਨ੍ਹਾਂ ਦੀ ਸਿਸਟਮ ਤੱਕ ਸਭ ਤੋਂ ਘੱਟ ਪਹੁੰਚ ਹੁੰਦੀ ਹੈ।  ਅੱਜ ਇਸ ਯੋਜਨਾ ਨਾਲ ਰੇਹੜੀ,ਠੇਲਾ ਲਗਾਉਣ ਵਾਲੇ ਲੱਖਾਂ ਸਾਥੀਆਂ ਨੂੰ 10 ਹਜ਼ਾਰ ਰੁਪਏ ਤੱਕ  ਦੇ ਸਸਤੇ ਕਰਜ਼ੇ ਬੈਂਕ ਤੋਂ ਮਿਲਣ ਲਗੇ ਹਨ  ਸਾਡੇ ਲਈ ਸਭ ਤੋਂ ਅਧਿਕ ਉਪਯੋਗੀ ਇਹ ਸਾਥੀ ਆਪਣੇ ਛੋਟੇ ਜਿਹੇ ਕਾਰੋਬਾਰ ਨੂੰ ਬਚਾ ਸਕਣ,ਚਲਾ ਸਕਣਅਜਿਹਾ ਪਹਿਲਾਂ ਕਦੋਂ ਸੋਚਿਆ ਗਿਆ ਸੀ ਯਾਨੀ ਇੱਕ ਤਰਫ ਛੋਟੇ,ਲਘੂ,ਕੁਟੀਰ ਉਦਯੋਗਾਂ ਅਤੇ ਵੱਡੇ ਉਦਯੋਗਾਂ ਬਾਰੇ ਸੋਚਿਆ ਗਿਆ ਤਾਂ,ਦੂਜੇ ਪਾਸੇ ਇਨ੍ਹਾਂ ਛੋਟੇ ਲੇਕਿਨ ਉਪਯੋਗੀ ਕਾਰੋਬਾਰੀਆਂ ਦੀ ਵੀ ਚਿੰਤਾ ਕੀਤੀ ਗਈ

 

ਸਾਥੀਓਸਰਕਾਰ ਹੋਵੇ ਜਾਂ ਸਮਾਜ,ਸੰਵੇਦਨਾ ਅਤੇ ਸਤਰਕਤਾ ਇਸ ਮੁਸ਼ਕਿਲ ਚੁਣੌਤੀ ਨਾਲ ਨਿਜੱਠਣ ਲਈ ਸਾਡੇ ਸਭ ਤੋਂ ਵੱਡੇ ਪ੍ਰੇਰਣਾ - ਸਰੋਤ ਹਨ  ਅੱਜ ਜਦੋਂ ਤੁਸੀਂ ਮੱਧ ਪ੍ਰਦੇਸ਼ ਨੂੰ,ਪੂਰੇ ਦੇਸ਼ ਨੂੰ ਅੱਗੇ ਵਧਾਉਣ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ,ਤਾਂ ਆਪਣੀ ਇੱਕ ਹੋਰ ਜ਼ਿੰਮੇਦਾਰੀ ਵੀ ਹਮੇਸ਼ਾ ਯਾਦ ਰੱਖੋ  ਦੋ ਗਜ਼ ਦੀ ਦੂਰੀ,ਚਿਹਰੇ ਤੇ ਮਾਸਕ ਅਤੇ ਹੱਥਾਂ ਨੂੰ 20 ਸੈਕੰਡ ਤੱਕ ਸਾਬਣ ਨਾਲ ਧੋਣਾਇਨ੍ਹਾਂ ਨਿਯਮਾਂ ਦਾ ਸਾਨੂੰ ਹਮੇਸ਼ਾ ਪਾਲਣ ਕਰਨਾ ਹੈ  ਇੱਕ ਵਾਰ ਫਿਰ ਤੁਹਾਨੂੰ,ਮੱਧ  ਪ੍ਰਦੇਸ਼ ਨੂੰ ਇਸ ਸੋਲਰ ਪਾਵਰ ਪਲਾਂਟ ਲਈ

 

ਬਹੁਤ - ਬਹੁਤ ਵਧਾਈ  ਆਪ ਸਤਰਕ ਰਹੋ,ਸੁਰੱਖਿਅਤ ਰਹੋ,ਸੁਅਸਥ ਰਹੋ  ਬਹੁਤ- ਬਹੁਤ ਆਭਾਰ !

 

*****

 

ਵੀਆਰਆਰਕੇ/ਕੇਪੀ


(Release ID: 1637849) Visitor Counter : 271