PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 18 JUN 2020 6:20PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 • ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 7390 ਰੋਗੀ ਠੀਕ ਹੋਏ। ਹੁਣ ਤੱਕ ਕੁੱਲ 1,94,324 ਰੋਗੀ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.96% ਤੱਕ ਪਹੁੰਚ ਗਿਆ ਹੈ।

 • ਵਰਤਮਾਨ ਵਿੱਚ, ਕੋਵਿਡ-19 ਦੇ ਕੁੱਲ 1,60,384 ਐਕਟਿਵ ਕੇਸ ਮੈਡੀਕਲ ਨਿਗਰਾਨੀ ਵਿੱਚ ਹਨ।

 • ਡਾ. ਹਰਸ਼ ਵਰਧਨ ਨੇ ਕੋਵਿਡ -19 ਦੀ ਟੈਸਟਿੰਗ ਸੁਵਿਧਾ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਭਾਰਤ ਦੀ ਪਹਿਲੀ ਮੋਬਾਈਲ ਆਈ-ਲੈਬ (ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ) ਲਾਂਚ ਕੀਤੀ।

 • ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਵਿਡ–19 ਮਹਾਮਾਰੀ ’ਤੇ ਜਿੱਤ ਹਾਸਲ ਕਰ ਲਵੇਗਾ ਤੇ ਦੇਸ਼ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰ ਦੇਵੇਗਾ।

 • ਸੀਐੱਸਆਈਆਰ - ਸੀਡੀਆਰਆਈ ਦੀ ਕੈਂਡੀਡੇਟ ਡ੍ਰੱਗ ਉਮੀਫੇਨੋਵਿਰ (Umifenovir) ਕੋਵਿਡ-19  ਦੇ ਇਲਾਜ ਲਈ ਫੇਜ਼ - III ਕਲੀਨਿਕਲ ਟ੍ਰਾਇਲ ਲਈ ਡ੍ਰੱਗ ਕੰਟਰੋਲਰ ਜਨਰਲ,  ਭਾਰਤ ਸਰਕਾਰ  (ਡੀਸੀਜੀਆਈ)  ਤੋਂ ਆਗਿਆ ਮਿਲੀ।

 • ਗ੍ਰਾਮੀਣ ਭਾਰਤ ਵਿੱਚ ਆਜੀਵਿਕਾ ਦੇ ਅਵਸਰਾਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ 20 ਜੂਨ ਨੂੰ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੀ ਸ਼ੁਰੂਆਤ ਕਰਨਗੇ।

 

 

http://164.100.117.97/WriteReadData/userfiles/image/image004CVKS.jpg

http://164.100.117.97/WriteReadData/userfiles/image/image0052Z4S.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਰਿਕਵਰੀ ਰੇਟ ਵਧਕੇ 52.96% ਤੱਕ ਪਹੁੰਚ ਗਿਆ ਹੈ; ਡਾ. ਹਰਸ਼ ਵਰਧਨ ਨੇ ਭਾਰਤ ਦੀ ਪਹਿਲੀ ਮੋਬਾਈਲ ਆਈ-ਲੈਬ (ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ) ਲਾਂਚ ਕੀਤੀ

ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 7390 ਰੋਗੀ ਠੀਕ ਹੋਏ। ਹੁਣ ਤੱਕ ਕੁੱਲ 1,94,324 ਰੋਗੀ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.96% ਤੱਕ ਪਹੁੰਚ ਗਿਆ ਹੈ। ਵਰਤਮਾਨ ਵਿੱਚ, ਕੋਵਿਡ-19 ਦੇ ਕੁੱਲ 1,60,384 ਐਕਟਿਵ ਕੇਸ ਮੈਡੀਕਲ ਨਿਗਰਾਨੀ ਵਿੱਚ ਹਨ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ 699 ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ 254 (ਕੁੱਲ 953) ਤੱਕ ਵਧਾ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 1,65,412 ਸੈਂਪਲ ਟੈਸਟ ਕੀਤੇ ਗਏ ਸਨ। ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਸੰਖਿਆ 62,49,668 ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੋਵਿਡ -19 ਦੀ ਟੈਸਟਿੰਗ ਸੁਵਿਧਾ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਭਾਰਤ ਦੀ ਪਹਿਲੀ ਮੋਬਾਈਲ ਆਈ-ਲੈਬ (ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ) ਲਾਂਚ ਕੀਤੀ। ਇਸ ਨੂੰ ਦੇਸ਼ ਦੇ ਦੂਰ-ਦਰਾਜ, ਅੰਦਰੂਨੀ ਅਤੇ ਦੁਰਗਮ ਹਿੱਸਿਆਂ ਵਿੱਚ ਤੈਨਾਤ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ ਸੀਜੀਐੱਚਐੱਸ ਰੇਟਾਂ 'ਤੇ ਰੋਜ਼ਾਨਾ 25 ਕੋਵਿਡ-19 ਆਰਟੀ-ਪੀਸੀਆਰ ਟੈਸਟ, 300 ਐਲਿਜ਼ਾ ਟੈਸਟ/ਰੋਜ਼ਾਨਾ, ਟੀਬੀ, ਐੱਚਆਈਵੀ ਆਦਿ ਲਈ ਐਡੀਸ਼ਨਲ ਟੈਸਟਾਂ ਦੀ ਹੋਵੇਗੀ।

https://pib.gov.in/PressReleseDetail.aspx?PRID=1632320

 

ਪ੍ਰਧਾਨ ਮੰਤਰੀ ਨੇ ਕਮਰਸ਼ੀਅਲ ਮਾਈਨਿੰਗ ਲਈ ਕੋਲਾ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਲਾਂਚ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਜ਼ਰੀਏ ਕਮਰਸ਼ੀਅਲ ਮਾਈਨਿੰਗ ਲਈ 41 ਕੋਲਾ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਹ ਭਾਰਤ ਸਰਕਾਰ ਵੱਲੋਂ ‘ਆਤਮਨਿਰਭਰ ਭਾਰਤ ਅਭਿਯਾਨ’ ਮੁਹਿੰਮ ਅਧੀਨ ਕੀਤੇ ਐਲਾਨਾਂ ਦੀ ਲੜੀ ਦਾ ਹਿੱਸਾ ਸੀ। ਕੋਲਾ ਮੰਤਰਾਲੇ ਨੇ ਫਿੱਕੀ (FICCI) ਦੇ ਸਹਿਯੋਗ ਨਾਲ ਕੋਲੇ ਦੀਆਂ ਇਨ੍ਹਾਂ ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕੋਲੇ ਦੀਆਂ ਖਾਣਾਂ ਦੀ ਵੰਡ ਲਈ ਦੋ–ਪੜਾਵੀ ਇਲੈਕਟ੍ਰੌਨਿਕ ਨਿਲਾਮੀ ਪ੍ਰਕਿਰਿਆ ਅਪਣਾਈ ਗਈ ਹੈ। ਇਸ ਮੌਕੇ ਬੋਲਦਿਆਂ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ’ਤੇ ਜਿੱਤ ਹਾਸਲ ਕਰ ਲਵੇਗਾ ਤੇ ਦੇਸ਼ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਭਾਰਤ ਨੂੰ ਆਤਮਨਿਰਭਰ ਬਣਨ ਦਾ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਅਰਥ ਹੈ ਕਿ ਦਰਾਮਦਾਂ ਉੱਤੇ ਨਿਰਭਰਤਾ ਘਟਾਉਣਾ ਅਤੇ ਦਰਾਮਦਾਂ ਉੱਤੇ ਖ਼ਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣਾ। ਇਸ ਦਾ ਮਤਲਬ ਹੈ ਕਿ ਭਾਰਤ ਦੇਸ਼ ਅੰਦਰ ਹੀ ਇੰਨੇ ਜ਼ਿਆਦਾ ਵਸੀਲੇ ਵਿਕਸਤ ਕਰੇ ਕਿ ਸਾਨੂੰ ਦਰਾਮਦਾਂ ਉੱਤੇ ਨਿਰਭਰ ਹੀ ਨਾ ਰਹਿਣਾ ਪਵੇ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਨ੍ਹਾਂ ਵਸਤਾਂ ਦੇ ਸਭ ਤੋਂ ਵੱਡੇ ਬਰਾਮਦਕਾਰ ਬਣ ਜਾਈਏ, ਜਿਹੜੀਆਂ ਹੁਣ ਅਸੀਂ ਦਰਾਮਦ ਕਰਦੇ ਹਾਂ।

https://pib.gov.in/PressReleseDetail.aspx?PRID=1632309

 

ਕਮਰਸ਼ੀਅਲ ਮਾਈਨਿੰਗ ਲਈ ਕੋਲਾ ਖਾਣਾਂ ਦੀ ਨਿਲਾਮੀ ਦੇ ਵਰਚੁਅਲ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1632288

 

ਗ੍ਰਾਮੀਣ ਭਾਰਤ ਵਿੱਚ ਆਜੀਵਿਕਾ ਦੇ ਅਵਸਰਾਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ 20 ਜੂਨ ਨੂੰ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੀ ਸ਼ੁਰੂਆਤ ਕਰਨਗੇ

ਵਾਪਸ ਆਏ ਪ੍ਰਵਾਸੀ ਮਜ਼ਦੂਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਆਜੀਵਿਕਾ ਦੇ ਅਵਸਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੇ ਇੱਕ ਵਿਆਪਕ ਗ੍ਰਾਮੀਣ ਜਨਤਕ ਕਾਰਜ ਯੋਜਨਾ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ 20 ਜੂਨ,  2020 ਨੂੰ ਸਵੇਰੇ 11 ਵਜੇ ਬਿਹਾਰ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਅਭਿਯਾਨ ਦੀ ਸ਼ੁਰੂਆਤ ਕਰਨਗੇ। ਇਹ ਅਭਿਯਾਨ ਬਿਹਾਰ ਦੇ ਖਗੜੀਆ (Khagaria) ਜ਼ਿਲ੍ਹੇ ਦੇ ਗ੍ਰਾਮ - ਤੇਲਿਹਾਰ, ਬਲਾਕ- ਬੇਲਦੌਰ ਤੋਂ ਲਾਂਚ ਕੀਤਾ ਜਾਵੇਗਾ। ਅੱਗੇ ਪੰਜ ਹੋਰ ਰਾਜਾਂ ਦੇ ਮੁੱਖ ਮੰਤਰੀ ਅਤੇ ਸਬੰਧਿਤ ਮੰਤਰਾਲਿਆਂ ਦੇ ਕੇਂਦਰੀ ਮੰਤਰੀ ਵੀ ਇਸ ਵਰਚੁਅਲ ਲਾਂਚ ਵਿੱਚ ਹਿੱਸਾ ਲੈਣਗੇ। 125 ਦਿਨਾਂ ਦਾ ਇਹ ਅਭਿਯਾਨ ਮਿਸ਼ਨ ਮੋਡ ਵਿੱਚ ਚਲਾਇਆ ਜਾਵੇਗਾ। 50 ਹਜ਼ਾਰ ਕਰੋੜ ਰੁਪਏ ਦੇ ਫੰਡ ਨਾਲ ਇੱਕ ਪਾਸੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਕਈ ਤਰ੍ਹਾਂ ਦੇ 25 ਕਾਰਜਾਂ ਦਾ ਤੇਜ਼ ਅਤੇ ਕੇਂਦ੍ਰਿਤ (ਫੋਕਸਡ) ਲਾਗੂਕਰਨ ਹੋਵੇਗਾ, ਤਾਂ ਦੂਜੇ ਪਾਸੇ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ। ਕੁੱਲ 116 ਜ਼ਿਲ੍ਹਿਆਂ ਦੇ 25 ਹਜ਼ਾਰ ਤੋਂ ਜ਼ਿਆਦਾ ਪਰਤੇ ਪ੍ਰਵਾਸੀ ਮਜ਼ਦੂਰਾਂ ਵਾਲੇ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸ਼ਾ ਇਨ੍ਹਾਂ 6 ਰਾਜਾਂ ਨੂੰ ਇਸ ਅਭਿਯਾਨ ਲਈ ਚੁਣਿਆ ਗਿਆ ਹੈ,  ਜਿਨ੍ਹਾਂ 27 ਖਾਹਿਸ਼ੀ ਜ਼ਿਲ੍ਹੇ ਸ਼ਾਮਲ ਹਨ।

https://pib.gov.in/PressReleseDetail.aspx?PRID=1632231

 

20 ਜੂਨ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਜਾ ਰਹੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ’ਤੇ ਪੂਰਬਲੀ ਜਾਣਕਾਰੀ ਦੇਣ ਸਬੰਧੀ ਪ੍ਰੈੱਸ ਕਾਨਫਰੰਸ ਦਾ ਆਯੋਜਨ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਜਾ ਰਹੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ’ਤੇ ਅੱਜ ਪੂਰਬਲੀ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਵਿਡ ਲੌਕਡਾਊਨ ਦੇ ਬਾਅਦ ਦੇਸ਼ ਭਰ ਵਿੱਚ ਵੱਡੀ ਸੰਖਿਆ ਵਿੱਚ ਪੁਰਸ਼ ਅਤੇ ਔਰਤ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਗਏ ਹਨ। ਭਾਰਤ ਸਰਕਾਰ ਨੇ ਰਾਜ ਸਰਕਾਰਾਂ ਨਾਲ ਮਿਲ ਕੇ ਉਨ੍ਹਾਂ ਜ਼ਿਲ੍ਹਿਆਂ ਦੀ ਮੈਪਿੰਗ ਕੀਤੀ ਹੈ ਜਿੱਥੇ ਇਹ ਪ੍ਰਵਾਸੀ ਵਰਕਰ ਵੱਡੇ ਪੈਮਾਨੇ ’ਤੇ ਪਰਤੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਲਗਭਗ 116 ਜ਼ਿਲ੍ਹੇ 6 ਰਾਜਾਂ ਵਿੱਚ ਫੈਲੇ ਹੋਏ ਹਨ ਜਿਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਪਰਤੇ ਹਨ । ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਬੰਧਿਤ ਰਾਜ ਸਰਕਾਰਾਂ ਨਾਲ ਮਿਲ ਕੇ ਇਨ੍ਹਾਂ ਪ੍ਰਵਾਸੀ ਵਰਕਰਾਂ ਦੇ ਕੌਸ਼ਲ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਿਸੇ ਨਾ ਕਿਸੇ ਕੰਮ ਵਿੱਚ ਕੌਸ਼ਲਮੰਦ ਪਾਏ ਗਏ ਹਨ। ਇਸ ਦੇ ਅਧਾਰ ’ਤੇ ਅਗਲੇ 4 ਮਹੀਨਿਆਂ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਨਾਗਰਿਕਾਂ ਨੂੰ ਜੀਵਕਾ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਸ਼ਾਲ ਗ੍ਰਾਮੀਣ ਜਨਤਕ ਕਾਰਜ ਯੋਜਨਾ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

https://pib.gov.in/PressReleseDetail.aspx?PRID=1632350

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਆਯੋਜਿਤ ਬੈਠਕਾਂ ਵਿੱਚ ਕੀਤੇ ਗਏ ਫੈਸਲਿਆਂ ਦਾ ਪਾਲਣ ਕਰਦੇ ਹੋਏ ਸਥਿਤੀ ‘ਤੇ ਨਿਯੰਤ੍ਰਨ ਲਈ ਕਈ ਕਦਮ ਉਠਾਏ ਗਏ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਲਈ ਐਤਵਾਰ ਅਤੇ ਸੋਮਵਾਰ ਨੂੰ ਆਯੋਜਿਤ ਬੈਠਕਾਂ ਦੌਰਾਨ ਕੀਤੇ ਗਏ ਫੈਸਲਿਆਂ ਦਾ ਪਾਲਣ ਕਰਦੇ ਹੋਏ ਦਿੱਲੀ ਵਿੱਚ ਕੋਵਿਡ ਜਾਂਚ ਨੂੰ ਤੁਰੰਤ ਦੁੱਗਣਾ ਕਰ ਦਿੱਤਾ ਗਿਆ ਹੈ। 15 ਅਤੇ 16 ਜੂਨ ਨੂੰ ਕੋਵਿਡ ਜਾਂਚ ਲਈ ਕੁੱਲ 16618 ਸੈਂਪਲ ਲਏ ਗਏ।  ਇਸ ਤੋਂ ਪਹਿਲਾਂ 14 ਜੂਨ ਤੱਕ ਰੋਜ਼ਾਨਾ 4000 - 4500 ਸੈਂਪਲ ਲਏ ਜਾ ਰਹੇ ਸਨ। ਦਿੱਲੀ  ਦੇ 242 ਕੰਨਟੇਮੈਂਟ ਜੋਨ ਵਿੱਚ ਰਹਿਣ ਵਾਲੇ ਦਾ ਸਿਹਤ ਸਰਵੇ ਪੂਰਨ ਕੀਤਾ ਗਿਆ ਹੈ। ਡਾ. ਵੀਕੇ ਪਾਲ ਦੀ ਅਗਵਾਈ ਵਿੱਚ ਗਠਿਤ ਉੱਚ ਪੱਧਰੀ ਮਾਹਿਰ ਕਮੇਟੀ ਦੀ ਰਿਪੋਰਟ ਕੇਂਦਰੀ ਸਿਹਤ ਮੰਤਰਾਲੇ ਨੂੰ ਮਿਲ ਗਈ ਹੈ ਅਤੇ ਇਸ ਨੂੰ ਅੱਗੇ ਦੀ ਜ਼ਰੂਰੀ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਕਮੇਟੀ ਨੇ ਕੋਵਿਡ ਜਾਂਚ ਲਈ 2,400 ਰੁਪਏ ਦੀ ਦਰ ਨਿਰਧਾਰਿਤ ਕੀਤੀ ਹੈ।  ਦਿੱਲੀ ਵਿੱਚ ਇਸ ਲਈ ਸੈਂਪਲ ਇਕੱਠੇ ਕਰਨ ਅਤੇ ਉਨ੍ਹਾਂ ਦੀ ਜਾਂਚ ਲਈ 169 ਕੇਂਦਰ ਬਣਾਏ ਗਏ ਹਨ।

https://pib.gov.in/PressReleasePage.aspx?PRID=1632196

 

ਸੀਐੱਸਆਈਆਰ - ਸੀਡੀਆਰਆਈ ਦੀ ਕੈਂਡੀਡੇਟ ਡ੍ਰੱਗ ਉਮੀਫੇਨੋਵਿਰ (Umifenovir) ਕੋਵਿਡ-19  ਦੇ ਇਲਾਜ ਲਈ ਫੇਜ਼ - III ਕਲੀਨਿਕਲ ਟ੍ਰਾਇਲ ਲਈ ਡ੍ਰੱਗ ਕੰਟਰੋਲਰ ਜਨਰਲ,  ਭਾਰਤ ਸਰਕਾਰ  (ਡੀਸੀਜੀਆਈ)  ਤੋਂ ਆਗਿਆ ਮਿਲੀ

 

ਸੀਐੱਸਆਈਆਰ ਦੀ ਕੰਪੋਨੈਂਟ ਪ੍ਰਯੋਗਸ਼ਾਲਾ ਸੀਐੱਸਆਈਆਰ - ਸੈਂਟਰਲ ਡ੍ਰੱਗ ਰਿਸਰਚ ਇੰਸਟੀਟਿਊਟ  (ਸੀਡੀਆਰਆਈ)  ਲਖਨਊ ਨੂੰ ਐਂਟੀਵਾਇਰਲ ਡ੍ਰੱਗ ਉਮੀਫੇਨੋਵਿਰ ਨੂੰ ਉਸ ਦੀ ਪ੍ਰਭਾਵਕਾਰਿਤਾ,  ਸੁਰੱਖਿਆ ਅਤੇ ਸਹਿਨਸ਼ੀਲਤਾ  ਦੇ ਟੈਸਟ ਲਈ ਤੀਜੇ ਪੜਾਅ  ਦੇ ਰੈਂਡਮ,  ਡਬਲ ਬਲਾਇੰਡ,  ਪਲੇਸਬੋ ਕੰਟੋਰਲਿਡ ਕਲੀਨਿਕਲ ਟੈਸਟ ਕਰਨ ਦੀ ਆਗਿਆ ਡ੍ਰੱਗ ਕੰਟਰੋਲਰ ਜਨਰਲ,  ਭਾਰਤ ਸਰਕਾਰ  (ਡੀਸੀਜੀਆਈ) ਤੋਂ ਪ੍ਰਾਪਤ।  ਸੀਡੀਆਰਆਈ ਇਹ ਫੇਜ਼ III ਕਲੀਨਿਕਲ ਟੈਸਟ ਲਖਨਊ  ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐੱਮਯੂ), ਡਾ.  ਰਾਮ ਮਨੋਹਰ ਲੋਹੀਆ  ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼  (ਆਰਐੱਮਐੱਲਆਈਐੱਸ)  ਅਤੇ ਐਰਾਜ ਲਖਨਊ ਮੈਡੀਕਲ ਕਾਲਜ ਐਂਡ ਹੌਸਪੀਟਲ,  ਲਖਨਊ ਵਿੱਚ ਕੀਤਾ ਜਾਵੇਗਾ।  ਇਸ ਡ੍ਰੱਗ ਦੀ ਇੱਕ ਚੰਗੀ ਅਤੇ ਸੁਰੱਖਿਅਤ ਪ੍ਰੋਫਾਇਲ ਹੈ ਅਤੇ ਇਹ ਮਾਨਵ ਕੋਸ਼ਿਕਾਵਾਂ ਵਿੱਚ ਵਾਇਰਸ ਦੇ ਪ੍ਰਵੇਸ਼  ਨੂੰ ਰੋਕਣ ਅਤੇ ਪ੍ਰਤੀਰੋਧੀ ਪ੍ਰਣਾਲੀ ਨੂੰ ਸਰਗਰਮ ਕਰਨ ਦੇ ਮਾਧਿਅਮ ਨਾਲ ਕਾਰਜ ਕਰਦੀ ਹੈ।  ਚੀਨ ਅਤੇ ਰੂਸ ਵਿੱਚ ਉਮੀਫੇਨੋਵਿਰ ਦੀ ਵਰਤੋਂ ਮੁੱਖ ਰੂਪ ਨਾਲ ਇਨਫਲੂਐਂਜ਼ਾ  ਦੇ ਇਲਾਜ ਲਈ ਕੀਤੀ ਜਾਂਦੀ ਹੈ ਅਤੇ ਹੋਰ ਕਿਸੇ ਦੇਸ਼ ਵਿੱਚ ਇਹ ਉਪਲੱਬਧ ਨਹੀਂ ਹੈ।  ਹਾਲ ਹੀ ਵਿੱਚ ਕੋਵਿਡ - 19  ਦੇ ਰੋਗੀਆਂ ਲਈ ਇਸ ਦੀ ਸੰਭਾਵਿਤ ਵਰਤੋਂ ਨੂੰ ਚੁਣਿਆ ਗਿਆ ਹੈ।  

https://pib.gov.in/PressReleasePage.aspx?PRID=1632338

 

ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਨਿਰਮਾਣ ਕੇਂਦਕ (ਹੱਬ) ਬਣੇਗਾ

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਸਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਭਰੋਸਾ ਜਤਾਇਆ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕੇਂਦਰ (ਹੱਬ) ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਇਸ ਖੇਤਰ ਨੂੰ ਹਰ ਸੰਭਵ  ਰਿਆਇਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਲੈਕਟ੍ਰਿਕ ਵਾਹਨਾਂ ਤੇ ਜੀਐੱਸਟੀ ਨੂੰ ਘਟਾ ਕੇ 12 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।

 

"ਇੰਡਿਆ’ਜ਼ ਇਲੈਕਟ੍ਰਿਕ ਵਹੀਕਲ ਰੋਡ ਮੈਪ ਪੋਸਟ ਕੋਵਿਡ-19" ਤੇ ਅੱਜ ਆਯੋਜਿਤ ਹੋਏ ਇੱਕ ਵੈੱਬੀਨਾਰ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨ ਖੇਤਰ ਦੇ ਮੁੱਦੇ ਦਾ ਪਤਾ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਕਰੀ ਵਿੱਚ ਵਾਧਾ ਹੋਣ ਦੇ ਨਾਲ ਹੀ ਸਥਿਤੀ ਵਿੱਚ ਵੀ ਬਦਲਾਅ ਹੋਵੇਗਾ। ਉਨ੍ਹਾਂ ਕਿਹਾ ਕਿ ਚੀਨ ਨਾਲ ਕਾਰੋਬਾਰ ਕਰਨ ਵਿੱਚ ਦੁਨੀਆ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੀ, ਜੋ ਕਿ ਭਾਰਤੀ ਉਦਯੋਗ ਜਗਤ ਲਈ ਕਾਰੋਬਾਰ ਵਿੱਚ ਬਦਲਾਅ ਦੇ ਮੌਕੇ ਦੀ ਪ੍ਰਾਪਤੀ ਦਾ ਬਹੁਤ ਸੁਨਹਿਰਾ ਮੌਕਾ ਹੈ।

https://pib.gov.in/PressReleasePage.aspx?PRID=1632345

 

ਐੱਨਆਰਡੀਸੀ ਨੇ ਭਾਰਤੀ ਜਲ ਸੈਨਾ ਦੁਆਰਾ ਵਿਕਸਿਤ ਨਵਰਕਸ਼ਕ ਪੀਪੀਈ ਸੂਟ ਦੇ ਨਿਰਮਾਣ ਦੀ ਤਕਨੀਕੀ ਜਾਣਕਾਰੀ ਦਾ ਲਾਇਸੈਂਸ ਪੰਜ ਸੂਖਮ ਅਤੇ ਲਘੂ ਉੱਦਮਾਂ ਨੂੰ ਦੱਸਿਆ

ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਭਾਰਤ ਸਰਕਾਰ ਦੇ ਉੱਦਮ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਨੇ ਭਾਰਤੀ ਜਲ ਸੈਨਾ ਦੇ ਮੁੰਬਈ ਸਥਿਤ ਆਈਐੱਨਐੱਚਐੱਸ ਅਸਵਿਨੀ ਹਸਪਤਾਲ ਨਾਲ ਸਬੰਧਿਤ ਇੰਸਟੀਟਿਊਟ ਆਵ੍ ਨੇਵਲ ਮੈਡੀਸਿਨ ਦੇ ਇਨੋਵੇਸ਼ਨ ਸੈੱਲ ਦੁਆਰਾ ਵਿਕਸਿਤ ਨਵਰਕਸ਼ਕ ਨਾਮਕ ਪੀਪੀਈ ਸੂਟ  ਦੇ ਨਿਰਮਾਣ ਦੀ ਤਕਨੀਕੀ ਜਾਣਕਾਰੀ ਦਾ ਲਾਇਸੈਂਸ ਪੰਜ ਸੂਖਮ ਅਤੇ ਲਘੂ ਉੱਦਮਾਂ : ਮੈਸਰਸ ਗ੍ਰੀਨਫੀਲਡ ਵਿਨਟਰੇਡ ਪ੍ਰਾਈਵੇਟ ਲਿਮਿਟਿਡ  (ਕੋਲਕਾਤਾ), ਮੈਸਰਸ ਵੈਸ਼ਣਵੀ ਗਲੋਬਲ ਪ੍ਰਾਈਵੇਟ ਲਿਮਿਟਿਡ  (ਮੁੰਬਈ), ਮੈਸਰਸ ਭਾਰਤ ਸਿਲਕਸ (ਬੰਗਲੌਰ), ਮੈਸਰਸ ਸ਼ਿਓਰ ਸੇਫਟੀ (ਇੰਡੀਆ) ਲਿ. (ਬੜੋਦਰਾ)  ਅਤੇ ਮੈਸਰਸ ਸਵੈਪਸ ਕਾਉਚਰ (ਮੁੰਬਈ) ਨੂੰ ਪ੍ਰਦਾਨ ਕੀਤਾ ਹੈ। ਇਹ ਲਾਇਸੈਂਸ ਸਮੁੱਚੇ ਦੇਸ਼ ਵਿੱਚ ਗੁਣਵੱਤਾਪੂਰਨ ਪੀਪੀਈ ਕਿੱਟਾਂ ਦੀ ਮੌਜੂਦਾ ਵਿਆਪਕ ਮੰਗ ਦੀ ਸਪਲਾਈ ਲਈ ਦਿੱਤੇ ਗਏ ਹਨ। ਇਨ੍ਹਾਂ ਨਿਰਮਾਤਾਵਾਂ ਦੀ ਹਰ ਸਾਲ 1 ਕਰੋੜ ਤੋਂ ਜ਼ਿਆਦਾ ਪੀਪੀਈ ਸੂਟ ਨਿਰਮਾਣ ਦੀ ਯੋਜਨਾ ਹੈ।

ਇਸ ਪੀਪੀਈ ਦਾ ਪਰੀਖਣ ਅਤੇ ਪ੍ਰਮਾਣਨ ਨਾਭਕੀ ਔਸ਼ਧ ਅਤੇ ਸਬੰਧ ਵਿਗਿਆਨ (ਇਨਮਾਸ),  ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੀਤਾ ਹੈ। ਇਹ ਪ੍ਰਯੋਗਸ਼ਾਲਾ ਉਨ੍ਹਾਂ ਨੌ ਐੱਨਏਬੀਐੱਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ ਜਿਸ ਨੂੰ ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਕੱਪੜਾ ਮੰਤਰਾਲੇ ਦੁਆਰਾ ਆਈਐੱਸਓ ਦੇ ਵਰਤਮਾਨ ਮਿਆਰਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕੱਪੜਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪੀਪੀਈ ਪ੍ਰੋਟੋਟਾਈਪ ਸੈਂਪਲ ਟੈਸਟਿੰਗ ਲਈ ਅਧਿਕ੍ਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਪ੍ਰਯੋਗਸ਼ਾਲਾ ਨੂੰ ਕੱਪੜਾ, ਸੂਟ ਅਤੇ ਸਿਲਾਈ ਜੋੜ ਲਈ ਬਨਾਵਟੀ ਖੂਨ ਭੇਦਨ ਪ੍ਰਤੀਰੋਧ ਕਸੌਟੀ ਨੂੰ ਪੂਰਾ ਕਰਨ ਵਿੱਚ ਸਮਰੱਥ ਪਾਇਆ ਗਿਆ ਹੈ। ਇਹ ਕਿਫਾਇਤੀ ਵੀ ਹੈ ਕਿਉਂਕਿ ਇਸ ਵਿੱਚ ਕਿਸੇ ਵੱਡੇ ਪੂੰਜੀ ਨਿਵੇਸ਼ ਦੀ ਜ਼ਰੂਰਤ ਨਹੀਂ ਅਤੇ ਬੁਨਿਆਦੀ ਸਿਲਾਈ ਯੋਗਤਾ ਦਾ ਇਸਤੇਮਾਲ ਕਰਕੇ ਕੋਈ ਇੱਕੋ ਆਮ ਗਾਊਨ ਨਿਰਮਾਣ ਇਕਾਈ ਦੇ ਦੁਆਰਾ ਵੀ ਇਸਨੂੰ ਅਪਣਾਇਆ ਜਾ ਸਕਦਾ ਹੈ। ਇਸ ਟੈਕਨੋਲੋਜੀ ਅਤੇ ਕੱਪੜੇ ਦੀ ਗੁਣਵੱਤਾ ਇੰਨੀ ਬਿਹਤਰੀਨ ਹੈ ਕਿ ਪੀਪੀਈ ਸੂਟ ਸੀਣ ਦੀ ਸੀਲਿੰਗ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਮਹਿੰਗੀਆਂ ਸੀਲਿੰਗ ਮਸ਼ੀਨਾਂ ਅਤੇ ਟੇਪ ਨੂੰ ਆਯਾਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ। 

https://pib.gov.in/PressReleasePage.aspx?PRID=1632335

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੰਤਰਰਾਸ਼ਟਰੀ ਸਿਵਲ ਸੇਵਕਾਂ ਲਈ ਮਹਾਮਾਰੀ ਵਿੱਚ ਗੁੱਡ ਗਵਰਨੈਂਸ ਪਿਰਤਾਂ ਬਾਰੇ ਇੱਕ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ -19 ਮਹਾਮਾਰੀ ਨਾਲ ਲੜਨ ਲਈ ਅਹਿਮ ਮੰਤਰ ਹੈ “ਜਾਗਰੂਕਤਾ ਫੈਲਾਓ ਨਾ ਕਿ ਚਿੰਤਾ” ਅਤੇ ਅੰਤਰਰਾਸ਼ਟਰੀ ਸਹਿਯੋਗ ਸਮੇਂ ਦੀ ਲੋੜ ਹੈ। ਉਹ ਇੱਥੇ ਇੱਕ ਵੈਬੀਨਾਰ ਰਾਹੀਂ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਵੈਬੀਨਾਰ ਦਾ ਆਯੋਜਨ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ (ਆਈਟੀਈਸੀ), ਵਿਦੇਸ਼ ਮੰਤਰਾਲੇ ਅਤੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ), ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਡਾ. ਸਿੰਘ ਨੇ ਦੁਹਰਾਇਆ ਕਿ ਕੋਵਿਡ -19 ਮਹਾਮਾਰੀ ਵਿਰੁੱਧ ਲੜਾਈ ਜਿੱਤਣ ਵਿੱਚ ਦੇਸ਼ਾਂ ਲਈ ਅੱਗੇ ਵਧਣ ਵਾਲਾ ਰਾਹ ਅਰਥਵਿਵਸਥਾ ਨੂੰ ਮੁੜ ਚਾਲੂ ਕਰਨ ਅਤੇ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਵਿੱਚ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮਜ਼ਬੂਤ ਅਦਾਰਿਆਂ, ਮਜ਼ਬੂਤ ਈ-ਗਵਰਨੈਂਸ ਮਾਡਲਾਂ, ਡਿਜੀਟਲੀ ਤੌਰ ’ਤੇ ਸ਼ਕਤੀਸ਼ਾਲੀ ਨਾਗਰਿਕਾਂ ਅਤੇ ਸਿਹਤ ਸੇਵਾਵਾਂ ਉੱਪਰ ਜ਼ੋਰ ਦੇਣਾ ਜਰੂਰੀ ਹੈ।

https://pib.gov.in/PressReleseDetail.aspx?PRID=1632350

 

ਸਰਬ (SERB) ਸਮਰਥਿਤ ਅਧਿਐਨ  ਨੇ ਦਰਸਾਇਆ ਹੈ ਕਿ ਕੋਵਿਡ-19 ਮਰੀਜ਼ਾਂ ਵਿੱਚ ਸਾਹ ਪ੍ਰਣਾਲੀ ਦੇ ਵਿਗੜ ਜਾਣ ਨਾਲ ਮਰੀਜ਼ ਦੀ ਮੌਤ ਹੋ ਸਕਦੀ ਹੈ

 

ਸੀਐੱਸਆਈਆਰ - ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਬਾਇਓਲੋਜੀ (ਆਈਆਈਸੀਬੀ), ਕੋਲਕਾਤਾ ਦੇ ਖੋਜੀਆਂ ਦੀ ਟੀਮ ਨੇ ਸਾਰਸ-ਕੋਵ-2 ਦੀ ਨਿਊਰੋ-ਇਨਵੇਸਿਵ ਸਮਰੱਥਾ ਦਾ ਜਾਇਜ਼ਾ ਲਿਆ ਅਤੇ ਸੁਝਾਅ ਦਿੱਤਾ ਹੈ ਕਿ ਇਹ ਵਾਇਰਸ ਦਿਮਾਗ ਦੇ ਸਾਹ ਸਬੰਧੀ ਕੇਂਦਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਧਿਆਨ ਕੇਂਦਰੀ ਨਰਵਸ ਸਿਸਟਮ ਦੇ ਸਾਹ ਸਬੰਧੀ ਕੇਂਦਰ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਤਾਂ ਹੀ ਕੋਵਿਡ-19 ਕਾਰਨ ਹੋਈ ਮੌਤ ਬਾਰੇ ਪਤਾ ਲਗ ਸਕਦਾ ਹੈ।

 

https://pib.gov.in/PressReleasePage.aspx?PRID=1632341

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਮਾਜ ਭਲਾਈ ਵਿਭਾਗ ਨੇ ਪੌਸ਼ਟਿਕ ਖੁਰਾਕ ਅਤੇ ਬੇਸਣ ਪੰਜੀਰੀ ਦੇ ਰੂਪ ਵਿੱਚ ਤਿਆਰ ਰਾਸ਼ਨ ਨੂੰ 22,586 ਲਾਭਾਰਥੀਆਂ ਦੇ ਘਰਾਂ ਤੱਕ ਵੰਡਿਆ ਗਿਆ, ਜਿਨ੍ਹਾਂ ਵਿੱਚ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚੇ, ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਅਤੇ ਕਿਸ਼ੋਰ ਲੜਕੀਆਂ ਸ਼ਾਮਿਲ ਹਨ। ਪੌਸ਼ਟਿਕ ਸੁੱਕੇ ਰਾਸ਼ਨ ਤੋਂ ਇਲਾਵਾ 53 ਆਂਗਣਵਾੜੀ ਕੇਂਦਰਾਂ ਦੇ ਲਾਭਾਰਥੀਆਂ ਨੂੰ ਅੰਡੇ,ਕੇਲੇ ਅਤੇ ਦੁੱਧ ਵੀ ਵੰਡਿਆ ਗਿਆ। ਸ਼ਹਿਰ ਦੇ ਵੱਖ-ਵੱਖ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਅਤੇ ਨਿਰਮਾਣ ਅਧੀਨ ਥਾਂਵਾਂ ਤੇ ਲਗਭਗ 350 ਲਾਭਾਰਥੀਆਂ ਨੂੰ ਟੇਕ ਹੋਮ ਰਾਸ਼ਨ ਦਿੱਤਾ ਗਿਆ।

 • ਪੰਜਾਬ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਜਾਰੀ ਕੀਤੇ ਹਨ।ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਗਏ 100 ਕਰੋੜ ਰੁਪਏ ਵਿੱਚੋਂ 98 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਭੇਜਣ,ਸੁੱਕਾ ਰਾਸ਼ਨ ਵੰਢਣ ਅਤੇ ਇਕਾਂਤਵਾਸ ਸਹੂਲਤਾਂ ' ਤੇ ਖਰਚ ਕੀਤੇ ਗਏ ਹਨ।

 • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਕਰੋਨਾ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਿਹਾ ਹੈ ਅਤੇ ਇਸ ਲਈ ਜ਼ਿਆਦਾਤਰ ਗੁਆਂਢੀ ਰਾਜਾਂ ਨਾਲੋਂ ਸਥਿਤੀ ਬੇਹਤਰ ਸੀ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ 19 ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਵੱਖ-ਵੱਖ ਹਿੱਸਿਆਂ ਵਿੱਚ ਫਸੇ 2 ਲੱਖ ਪ੍ਰਵਾਸੀ ਲੋਕਾਂ ਦੀ ਵਾਪਸੀ ਕਾਰਨ ਹੋਇਆ ਹੈ। ਇੰਨ੍ਹਾਂ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ,ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 5.90 ਲੱਖ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਅਪ੍ਰੈਲ, ਮਈ ਅਤੇ ਜੂਨ ਮਹੀਨੇ ਲਈ 500 ਰੁਪਏ ਪ੍ਰਤੀ ਮਹੀਨਾ ਟਰਾਂਸਫਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 1.37 ਲੱਖ ਕਾਮਿਆਂ ਨੂੰ ਦੋ ਮਹੀਨਿਆਂ ਲਈ 2000 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਗਈ ਸੀ ਅਤੇ ਹੁਣ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਮਜ਼ਦੂਰ ਭਲਾਈ ਬੋਰਡ ਨਾਲ ਰਜਿਸਟਰਡ ਉਸਾਰੀ ਅਤੇ ਨਿਰਮਾਣ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਦੇ ਖਾਤਿਆਂ ਵਿੱਚ 2000 ਰੁਪਏ ਹੋਰ ਮੁਹੱਈਆ ਕਰਵਾਏ ਜਾਣਗੇ।

 • ਮਹਾਰਾਸ਼ਟਰ: ਰਾਜ ਵਿੱਚ ਬੁੱਧਵਾਰ ਨੂੰ ਕੋਵਿਡ 19 ਦੇ 3307 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਸ ਨਾਲ ਕੁੱਲ ਅੰਕੜਾ 1,16,752 ਹੋ ਗਿਆ ਹੈ, ਜਿਨ੍ਹਾਂ ਵਿੱਚੋਂ 51,921 ਐਕਟਿਵ ਕੇਸ ਹਨ। ਰਾਜ ਵਿੱਚ 114 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 5651 ਹੋ ਗਈ ਹੈ। ਤਾਜ਼ਾ ਰਿਪੋਰਟ ਅਨੁਸਾਰ 59,166 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।

 • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 520 ਨਵੇਂ ਕੇਸ ਮਿਲੇ ਹਨ ਅਤੇ 27 ਮੌਤਾਂ ਹੋਈਆਂ ਹਨ। ਰਾਜ ਵਿੱਚ ਕੁੱਲ ਕੇਸ 25,148 ਹੋ ਗਏ ਹਨ ਜਿੰਨ੍ਹਾਂ ਵਿੱਚੋਂ 17,438 ਸਿਹਤਯਾਬ ਹੋ ਚੁੱਕੇ ਹਨ ਅਤੇ 1561 ਮੌਤਾਂ ਹੋਈਆਂ ਹਨ।

 • ਰਾਜਸਥਾਨ: ਅੱਜ ਸਵੇਰ ਤੱਕ ਕੋਵਿਡ 19 ਦੇ 84 ਨਵੇਂ ਕੇਸ ਮਿਲਣ ਨਾਲ ਰਾਜ ਵਿੱਚ ਕੁੱਲ ਗਿਣਤੀ 13,626 ਹੋ ਗਈ ਹੈ।ਬੁੱਧਵਾਰ ਰਾਤ ਤੱਕ 326 ਕੇਸਾਂ ਦੀ ਪੁਸ਼ਟੀ ਹੋਈ ਸੀ। ਹਾਲਾਂਕਿ ਰਾਜ ਵਿੱਚ ਸਭ ਤੋਂ ਉੱਚੀ ਰਿਕਵਰੀ ਦਰ ਨਾਲ ਹੁਣ ਤੱਕ 10,582 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।ਜ਼ਿਆਦਾਤਰ ਨਵੇਂ ਕੇਸ ਭਰਤਪੁਰ ਅਤੇ ਬਾਅਦ ਵਿੱਚ ਜੈਪੁਰ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਹਨ।

 • ਮੱਧ ਪ੍ਰਦੇਸ਼: ਰਾਜ ਵਿੱਚ ਬੁੱਧਵਾਰ ਦੀ ਸ਼ਾਮ ਤੱਕ 161 ਨਵੇਂ ਕੇਸ ਮਿਲਣ ਨਾਲ ਕੁੱਲ ਗਿਣਤੀ 11,244 ਹੋ ਗਈ ਹੈ। ਜ਼ਿਆਦਾਤਰ ਨਵੇਂ ਮਾਮਲਿਆਂ ਦੀ ਪੁਸ਼ਟੀ ਭੋਪਾਲ (49) ਅਤੇ ਕੋਵਿਡ 19 ਦੇ ਹੌਟਸਪੌਟ ਇੰਦੌਰ(44) ਵਿੱਚ ਹੋਈ ਹੈ।

 • ਛੱਤੀਸਗੜ੍ਹ: ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਦੇ 71 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 1864 ਹੋ ਗਈ ਹੈ, ਜਿੰਨ੍ਹਾਂ ਵਿੱਚੋਂ 756 ਐਕਟਿਵ ਕੇਸ ਹਨ।

 • ਗੋਆ: ਰਾਜ ਵਿੱਚ ਬੁੱਧਵਾਰ ਨੂੰ 27 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 11 ਮਰੀਜ਼ ਠੀਕ ਹੋਏ।ਕੋਵਿਡ 19 ਦੇ ਕੁੱਲ ਕੇਸ 656 ਹਨ ਜਿੰਨ੍ਹਾਂ ਵਿੱਚ 560 ਐਕਟਿਵ ਕੇਸ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸਰਹੱਦੀ ਖੇਤਰਾਂ ਅਤੇ ਸਾਰੇ ਸੀਮਤ ਜ਼ੋਨਾਂ ਵਿੱਚ ਵੱਡੀ ਪੱਧਰ ‘ਤੇ ਟੈਸਟਿੰਗ ਕੀਤੀ ਜਾ ਰਹੀ ਹੈ।ਪਰ ਸਿਰਫ਼ 8-10 ਮਰੀਜ਼ ਲੱਛਣਾਂ ਵਾਲੇ ਹਨ। ਗੋਆ ਨੇ ਮਰੀਜਾਂ ਨੂੰ ਕੋਵਿਡ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਜਾਣ ਲਈ ਸ਼੍ਰੇਣੀਬੱਧ ਕੀਤਾ ਹੈ।

 • ਕੇਰਲ: ਰਾਜ ਵਿੱਚ ਕੋਵਿਡ 19 ਨਾਲ ਅੱਜ ਇੱਕ ਹੋਰ ਮੌਤ ਹੋਈ ਜਿਸ ਨਾਲ ਮੌਤਾਂ ਦੀ ਗਿਣਤੀ 21 ਹੋ ਗਈ ਹੈ।28 ਸਾਲਾ ਮ੍ਰਿਤਕ ਆਬਕਾਰੀ ਵਿਭਾਗ ਵਿੱਚ ਡਰਾਈਵਰ ਸੀ ਜੋ ਕਿ ਸਰਕਾਰੀ ਮੈਡੀਕਲ ਕਾਲਜ ਕੰਨੂਰ ਵਿੱਚ ਇਲਾਜ ਅਧੀਨ ਸੀ। ਉਸ ਦੀ ਲਾਗ ਦੇ ਸ੍ਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕੋਚੀ ਦਾ ਇੱਕ ਸਿਵਲ ਪੁਲਿਸ ਅਧਿਕਾਰੀ ਵੀ ਪਾਜ਼ਿਟਿਵ ਪਾਇਆ ਗਿਆ ਹੈ।ਇਸ ਅਧਿਕਾਰੀ ਦੀ ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਤੇ ਨਜ਼ਰ ਰੱਖਣ ਅਤੇ ਉਨ੍ਹਾਂ ਵੱਲੋਂ ਇਕਾਂਤਵਾਸ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਡਿਊਟੀ ਸੀ। ਵਿਰੋਧੀ ਨੇਤਾ ਰਮੇਸ਼ ਚੇਨੀਥਲਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਵੰਦੇ ਭਾਰਤ ਲਈ ਕੋਵਿਡ ਨੈਗਟਿਵ ਪ੍ਰਮਾਣ ਪੱਤਰ ਦੇਣ ਨਾਲ ਸਿਰਫ਼ ਨਵੀਂ ਸਮੱਸਿਆ ਪੈਦਾ ਹੋਵੇਗੀ। ਇਸ ਤੋਂ ਇਲਾਵਾ 2 ਕੇਰਲਾਈ ਰਾਜ ਤੋਂ ਬਾਹਰ ਕੋਵਿਡ 19 ਨਾਲ ਦਮ ਤੋੜ ਗਏ। ਬੀਤੇ ਦਿਨ 90 ਮਰੀਜ਼ ਠੀਕ ਹੋਏ ਅਤੇ 75 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਰਾਜ ਦਾ ਵੱਖ-ਵੱਖ ਹਸਪਤਾਲਾਂ ਵਿੱਚ 1,351 ਮਰੀਜ਼ ਇਲਾਜ ਅਧੀਨ ਹਨ।

 • ਤਮਿਲ ਨਾਡੂ: ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਤਮਿਲ ਨਾਡੂ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੇ ਕਰਾਇਕਲ ਨੇ ਸਰਹੱਦੀ ਚੌਕਸੀ ਵਧਾ ਦਿੱਤੀ ਹੈ। ਤਮਿਲ ਨਾਡੂ ਸਰਕਾਰ ਦੇ ਕਰਮਚਾਰੀਆਂ ਦੀ 25 ਮਾਰਚ ਤੋਂ 7ਮਈ ਤੱਕ ਗ਼ੈਰ ਹਾਜ਼ਰੀ ਨੂੰ ਆਨ-ਡਿਊਟੀ ਮੰਨਿਆ ਜਾਵੇਗਾ।ਕੱਲ੍ਹ ਤੋਂ ਚੇਨਈ ਅਤੇ ਨਾਲ ਲਗਦੇ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ਵਿੱਚ 12 ਦਿਨਾਂ ਲਈ ਲੌਕ ਡਾਊਨ ਲਾਇਆ ਜਾਵੇਗਾ। ਬੀਤੇ ਦਿਨ 2174 ਨਵੇਂ ਕੇਸ,842 ਸਿਹਤਯਾਬ ਅਤੇ 48 ਮੌਤਾਂ ਹੋਈਆਂ।1276 ਕੇਸ ਚੇਨਈ ਵਿੱਚ ਮਿਲੇ। ਕੁੱਲ ਕੇਸ:50,193, ਐਕਟਿਵ ਕੇਸ:21,990, ਮੌਤਾਂ:576, ਸਿਹਤਯਾਬ:27,624, ਚੇਨਈ ਵਿੱਚ ਐਕਟਿਵ ਕੇਸ:16067.

 • ਕਰਨਾਟਕ: ਰਾਜ ਵੱਲੋਂ ਅੱਜ ਕੋਵਿਡ 19 ਦੀ ਜਾਗਰੂਕਤਾ ਲਈ 'ਮਾਸਕ ਦਿਵਸ' ਮਨਾਇਆ ਗਿਆ। ਰਾਜ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ 267 ਸ਼੍ਰਮਿਕ ਟ੍ਰੇਨਾਂ ਰਾਹੀਂ 3,79,195 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਭੇਜਿਆ ਗਿਆ। ਬੀਤੇ ਦਿਨ 204 ਨਵੇਂ ਕੇਸਾਂ ਦੀ ਪੁਸ਼ਟੀ ਹੋਈ, 348 ਡਿਸਚਾਰਜ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ। ਕੁੱਲ ਕੇਸ:7734,ਐਕਟਿਵ ਕੇਸ:2824, ਮੌਤਾਂ:102, ਡਿਸਚਾਰਜ:4804.

 • ਆਂਧਰ ਪ੍ਰਦੇਸ਼: ਬੀਤੇ 24 ਘੰਟਿਆਂ ਵਿੱਚ 13,923 ਟੈਸਟਾਂ ਤੋਂ ਬਾਅਦ 299 ਨਵੇਂ ਮਾਮਲੇ ਸਾਹਮਣੇ ਆਏ,2 ਮੌਤਾਂ ਹੋਈਆਂ ਅਤੇ 77 ਮਰੀਜ਼ ਡਿਸਚਾਰਜ ਕੀਤੇ ਗਏ। ਕੁੱਲ ਕੇਸ:5854, ਐਕਟਿਵ:2779, ਸਿਹਤਯਾਬ:2983, ਮੌਤਾਂ:92.। ਅੰਤਰ ਰਾਜੀ ਮਾਮਲਿਆਂ ਦੀ ਕੁੱਲ ਗਿਣਤੀ 1353 ਹੈ, ਜਿੰਨ੍ਹਾਂ ਵਿੱਚ 611 ਐਕਟਿਵ ਕੇਸ ਹਨ ਅਤੇ 51 ਡਿਸਚਾਰਜ ਕੀਤੇ ਗਏ ਹਨ, ਜਦਕਿ ਵਿਦੇਸ਼ ਤੋਂ ਆਏ 289 ਕੇਸਾਂ ਵਿੱਚੋਂ 242 ਐਕਟਿਵ ਕੇਸ ਹਨ।

 • ਤੇਲੰਗਾਨਾ: ਰਾਜ ਦੇ ਪ੍ਰਾਈਵੇਟ ਹਸਪਤਾਲਾਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੁਆਰਾ ਕੋਵਿਡ 19 ਦੇ ਇਲਾਜ ਲਈ ਤੈਅ ਕੀਤੀ ਗਈ ਉਪਰਲੀ ਹੱਦ ਦੇ ਵਿਰੁੱਧ ਪਟੀਸ਼ਨ ਦਾਇਰ ਕਰਨਗੇ,ਜਿਵੇਂ ਕੇ ਗਾਂਧੀ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਹਾਲਾਤ ਪੈਦਾ ਹੋਏ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਸਾਰਾ ਪ੍ਰਬੰਧ ਲੜੀਵਾਰ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਜਿਵੇਂ ਵੀਰਵਾਰ ਨੂੰ ਮੁਰਦਾਘਰ ਦੇ ਕਰਮਚਾਰੀਆਂ ਵੱਲੋਂ ਕੋਵਿਡ 19 ਮ੍ਰਿਤਕ ਦੀ ਦੇਹ ਨੂੰ ਗ਼ਲਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ-ਪਿਛਲੇ ਕੁਝ ਦਿਨਾਂ ਦੌਰਾਨ ਇਹੋ ਜਿਹੀ ਦੂਜੀ ਘਟਨਾ ਹੈ। ਹੁਣ ਤੱਕ ਕੁੱਲ ਕੇਸ:5,675,ਐਕਟਿਵ ਕੇਸ:2,412,ਸਿਹਤਯਾਬ:3,071.

 • ਅਸਾਮ: ਅਸਾਮ ਵਿੱਚ ਕੋਵਿਡ 19 ਦੇ 82 ਨਵੇਂ ਮਾਮਲੇ ਸਾਹਮਣੇ ਆਏ।ਕੁੱਲ ਕੇਸ: 4,777,ਐਕਟਿਵ ਕੇਸ:2,111, ਸਿਹਤਯਾਬ:2,658 ਅਤੇ 9 ਮੌਤਾਂ ਹੋਈਆਂ।

 • ਮਣੀਪੁਰ: ਮਣੀਪੁਰ ਰਾਜ ਨੇ 5 ਆਰ ਟੀ-ਪੀ ਸੀ ਆਰ ਅਤੇ 3 ਟਰੂਨੈਟ ਮਸ਼ੀਨਾਂ ਨਾਲ ਕੋਵਿਡ 19 ਨਮੂਨਿਆਂ ਦੀ ਜਾਂਚ ਵਧਾ ਦਿੱਤੀ ਹੈ। ਰਾਜ ਵਿੱਚ ਹੁਣ ਤੱਕ 29,865 ਟੈਸਟ ਕੀਤੇ ਗਏ ਹਨ।

 • ਮਿਜ਼ੋਰਮ: ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ 9 ਕੋਵਿਡ 19 ਮਰੀਜ਼ਾਂ ਦੇ ਟੈਸਟ ਦੂਜੀ ਵਾਰ ਨੈਗੇਟਿਵ ਆਏ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਨੂੰ ਕੱਲ੍ਹ ਤੱਕ ਜ਼ੋਰਾਮ ਮੈਡੀਕਲ ਕਾਲਜ  ਤੋਂ ਛੁੱਟੀ ਦੇਣ ਦੀ ਸੰਭਾਵਨਾ ਹੈ।

 • ਨਾਗਾਲੈਂਡ: ਦੀਮਾਪੁਰ ਤੋਂ ਕੋਹਿਮਾ ਲਈ ਟੈਕਸੀ ਸੇਵਾ ਓਡ-ਈਵਨ ਸਕੀਮ ਤਹਿਤ ਸ਼ੁਰੂ ਕੀਤੀ ਗਈ ਹੈ। ਛੋਟੀਆਂ ਕਾਰਾਂ ਵਿੱਚ 3 ਯਾਤਰੀ ਅਤੇ ਵੱਡੇ ਵਾਹਨਾਂ ਵਿੱਚ 5 ਯਾਤਰੀ ਸਫ਼ਰ ਕਰ ਸਕਦੇ ਹਨ।ਅਸਾਮ ਦੇ ਜੋਰਹਾਟ ਜ਼ਿਲ੍ਹੇ ਤੋਂ ਵਿਗਿਆਨੀ ਦੀਮਾਪੁਰ ਵਿੱਚਲੀ ਬੀਐੱਸਐੱਲ-2 ਲੈਬ ਦੀ ਤਕਨੀਕੀ ਟੀਮ ਨੂੰ ਸਿਖਲਾਈ ਦੇਣ ਲਈ ਆਏ। ਲੌਂਗਲੈਂਗ ਅਤੇ ਐਨਸੇਂਗ ਵਿੱਚ ਟਰੂਨੈਟ ਮਸ਼ੀਨਾਂ ਲਾਈਆਂ ਗਈਆਂ ਹਨ।

 http://164.100.117.97/WriteReadData/userfiles/image/image008QA4Z.jpg

http://static.pib.gov.in/WriteReadData/userfiles/image/image013L87U.jpg

 

****

ਵਾਈਬੀ (Release ID: 1632497) Visitor Counter : 15