ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਵਣਜ ਮੰਡਲ ( ਆਈਸੀਸੀ ) ਦੇ ਸਲਾਨਾ ਸੰਪੂਰਨ ਸੈਸ਼ਨ 2020 ਨੂੰ ਸੰਬੋਧਨ ਕੀਤਾ

ਸਾਨੂੰ ਆਤਮਨਿਰਭਰਤ ਭਾਰਤ ਦੇ ਨਿਰਮਾਣ ਦੀ ਜ਼ਰੂਰਤ ਹੈ : ਪ੍ਰਧਾਨ ਮੰਤਰੀ

Posted On: 11 JUN 2020 2:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਣਜ ਮੰਡਲ (ਆਈਸੀਸੀ) ਦੇ 95ਵੇਂ ਸਲਾਨਾ ਸੰਪੂਰਨ ਸੈਸ਼ਨ ਦੇ ਉਦਘਾਟਨ ਸੈਸ਼ਨ ਨੂੰ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ।

 

ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੀ ਪੂਰੀ ਦੁਨੀਆ ਨਾਲ ਬਹਾਦਰੀ ਨਾਲ ਅੱਗੇ ਵਧ ਕੇ ਇਸ ਦਾ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਈ ਹੋਰ ਸਮੱਸਿਆਵਾਂ ਵੀ ਸਾਹਮਣਾ ਕਰ ਰਿਹਾ ਹੈ ਜੋ ਟਿੱਡੀਆਂ  ਦੇ ਹਮਲੇਗੜੇਮਾਰੀਤੇਲ ਖੇਤਰ ਵਿੱਚ ਅੱਗ ਲੱਗਣਕਿਤੇ ਭੁਚਾਲ ਦੇ ਹਲਕੇ ਝਟਕੇ ਅਤੇ ਦੋ ਚੱਕਰਵਾਤੀ ਤੂਫਾਨਾਂ ਕਾਰਨ ਉਤਪੰਨ ਹੋਈਆਂ ਹਨ ਲੇਕਿਨ ਦੇਸ਼ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਇਕਜੁੱਟ ਹੋ ਕੇ ਲੜ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ  ਦੇ ਕਠਿਨ ਸਮੇਂ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਮਜ਼ਬੂਤੀਆਤਮਵਿਸ਼ਵਾਸ ਅਤੇ ਇਕਜੁੱਟਤਾ ਦੇਸ਼ ਦੀ ਤਾਕਤ ਹਨਜੋ ਦੇਸ਼ ਨੂੰ ਸਾਰੇ ਸੰਕਟਾਂ ਨਾਲ ਮੁਕਾਬਲਾ ਕਰਨ ਯੋਗ‍ ਬਣਾਉਂਦੀਆਂ ਹਨ।  ਉਨ੍ਹਾਂ ਕਿਹਾ ਕਿ ਕੋਈ ਵੀ ਸੰਕਟ ਸਾਨੂੰ ਇਹ ਅਵਸਰ ਪ੍ਰਦਾਨ ਕਰਦਾ ਹੈ ਕਿ ਅਸੀਂ ਉਸ ਨੂੰ ਨਿਰਣਾਇਕ ਪਰਿਵਰਤਨ ਦੀ ਸਥਿਤੀ ਵਿੱਚ ਬਦਲ ਦੇਈਏ ਤਾਕਿ ਇੱਕ ਆਤਮਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ।

 

ਆਤਮਨਿਰਭਰ ਭਾਰਤ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰਤਾ ਵਰ੍ਹਿਆਂ ਤੋਂ ਭਾਰਤ ਦੀ ਆਕਾਂਖਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਜਦੋਂ ਦੇਸ਼  ਦੇ ਹਰੇਕ ਪਿੰਡਜ਼ਿਲ੍ਹੇ ਨੂੰ ਆਤਮਭਨਿਰਭਰ ਬਣਾਇਆ ਜਾਵੇ।ਉਨ੍ਹਾਂ ਭਾਰਤੀ ਅਰਥਵਿਵਸ‍ਥਾ ਨੂੰ ਕਮਾਂਡ ਅਤੇ ਕੰਟਰੋਲਮੋਡ ਤੋਂ ਕੱਢਣ ਅਤੇ ਉਸ ਨੂੰ ਪਲੱਉਗ ਅਤੇ ਪਲੇ ਮੋਡ ਵੱਲ ਲਿਜਾਣ ਦਾ ਸੱਦਾ ਦਿੱਤਾ।

 

ਉਨ੍ਹਾਂ ਕਿਹਾ ਕਿ ਇਹ ਸਮਾਂ ਸਾਹਸਿਕ ਫੈਸਲੇ ਲੈਣ ਅਤੇ ਪ੍ਰਮੁੱਖ ਨਿਵੇਸ਼ ਕਰਨ ਦਾ ਹੈਤਾਕਿ ਅਸੀਂ ਰੂੜੀਵਾਦੀ ਪਰਿਪੇਖ ਵਿੱਚ ਨਹੀਂ ਬਲਕਿ ਆਲਮੀ ਤੌਰ ਤੇ ਪ੍ਰਤੀਯੋਗੀ ਘਰੇਲੂ ਸਪਲਾਈ ਚੇਨ ਤਿਆਰ ਕਰ ਸਕੀਏ।  ਉਨ੍ਹਾਂ ਨੇ ਉਨ੍ਹਾਂ ਖੇਤਰਾਂ ਦੀ ਸੂਚੀ ਦੱਸੀ ਜਿਨ੍ਹਾਂ ਵਿੱਚ ਭਾਰਤ ਨੂੰ ਆਤਮਨਿਰਭਰਤਾ ਹਾਸਲ ਕਰਨੀ ਚਾਹੀਦੀ ਹੈ। 

 

 

ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਦੀ ਨੀਤੀ ਅਤੇ ਵਿਵਹਾਰ ਵਿੱਚ ਆਤਮਨਿਰਭਰਤਾ ਦਾ ਲਕਸ਼ ਸਭ ਤੋਂ ਮਹੱਤਵਪੂਰਨ ਰਿਹਾ ਹੈ ਅਤੇ ਹੁਣ ਕੋਰੋਨਾ ਮਹਾਮਾਰੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਇਸ ਕਾਰਜ ਵਿੱਚ ਕਿਵੇਂ ਤੇਜ਼ੀ ਲਿਆਂਦੀ ਜਾ ਸਕਦੀ ਹੈ।  ਉਨ੍ਹਾਂ ਕਿਹਾ,  "ਇਸੇ ਸਬਕ  ਦੇ ਨਾਲਆਤਮਨਿਰਭਰਤਾ ਭਾਰਤ ਅਭਿਯਾਨ ਸ਼ੁਰੂ ਹੋ ਗਿਆ ਹੈ।"

 

ਸ਼੍ਰੀ ਮੋਦੀ ਨੇ ਕਿਹਾਸਾਨੂੰ ਸਾਰਿਆਂ ਨੂੰ ਭਾਰਤ ਨੂੰ ਸਾਰੇ ਉਤਪਾਦਾਂ ਦਾ ਨਿਰਯਾਤਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈਜਿਸ ਨੂੰ ਵਰਤਮਾਨ ਵਿੱਚ ਆਯਾਤ ਕਰਨ ਲਈ ਮਜਬੂਰ ਹਾਂ।  ਛੋਟੇ ਵਪਾਰੀਆਂ  ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਤੋਂ ਸਥਾਨਕ ਉਤਪਾਦ ਖਰੀਦਦੇ ਹਾਂਤਾਂ ਅਸੀਂ ਉਨ੍ਹਾਂ ਨੂੰ ਨਾ ਕੇਵਲ ਉਨ੍ਹਾਂ ਦੇ  ਮਾਲ ਅਤੇ ਸੇਵਾਵਾਂ ਲਈ ਭੁਗਤਾਨ ਕਰ ਰਹੇ ਹਾਂਬਲਕਿ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰ ਰਹੇ ਹਾਂ।

 

ਸੁਆਮੀ ਵਿਵੇਕਾਨੰਦ ਦਾ ਹਵਾਲਾ ਦਿੰਦੇ ਹੋਏ ਕਿ ਵਰਤਮਾਨ ਵਿੱਚ ਕੰਮ ਕਰਨ ਦੀ ਸਭ ਤੋਂ  ਸਰਲ ਵਿਧੀ ਭਾਰਤੀਆਂ ਨੂੰ ਆਪਣੇ ਉਤਪਾਦ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਉਤਪਾਦਾਂ ਲਈ ਬਜ਼ਾਰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੁਆਮੀ  ਵਿਵੇਕਾਨੰਦ ਦੁਆਰਾ ਦਿਖਾਇਆ ਗਿਆ ਇਹ ਮਾਰਗ ਕੋਵਿਡ  ਦੇ ਬਾਅਦ ਦੀ ਦੁਨੀਆ ਵਿੱਚ ਭਾਰਤ ਲਈ ਇੱਕ ਪ੍ਰੇਰਣਾ ਹੈ।

 

ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਯਾਨ  ਤਹਿਤ ਐਲਾਨੇ ਵੱਡੇ ਸੁਧਾਰਾਂ ਨੂੰ ਸੂਚੀਬੱਧ ਕੀਤਾ ਜਿਵੇਂ ਐੱਮਐੱਸਐੱਮਈ ਦੀ ਪਰਿਭਾਸ਼ਾ ਦਾ ਵਿਸਤਾਰ ਕਰਨਾਐੱਮਐੱਸਐੱਮਈ ਨੂੰ ਸਹਾਇਤਾ ਦੇਣ ਲਈ ਵਿਸ਼ੇਸ਼ ਧਨ ਦੀ ਵਿਵਸਥਾ ਕਰਨਾਆਈਬੀਸੀ ਨਾਲ ਸਬੰਧਿਤ ਫੈਸਲੇਨਿਵੇਸ਼ਾਂ ਦੀ ਜਲਦੀ ਨਿਪਟਾਨ ਸੁਵਿਧਾ ਲਈ ਪ੍ਰੋਜੈਕਟ ਵਿਕਾਸ ਸੈੱਲਾਂ ਦਾ ਗਠਨ ਕਰਨਾ।

 

ਏਪੀਐੱਮਸੀ ਐਕਟ ਵਿੱਚ ਸੰਸ਼ੋਧਨ

 

ਖੇਤੀਬਾੜੀ ਦੇ ਖੇਤਰ ਵਿੱਚ ਹਾਲ ਹੀ ਵਿੱਚ ਲਈ ਗਏ ਨੀਤੀਗਤ ਫੈਸਲਿਆਂ ਦੀ ਪ੍ਰਸ਼ੰਸਾ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਰਥਵਿਵਸਥਾ ਨੂੰ ਕਈ ਵਰ੍ਹਿਆਂ ਦੀਆਂ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਹੁਣ ਭਾਰਤ  ਦੇ ਕਿਸਾਨਾਂ ਨੂੰ ਦੇਸ਼ ਵਿੱਚ ਕਿਤੇ ਵੀ ਆਪਣੇ ਉਤਪਾਦ, ਆਪਣੀ ਉਪਜ ਵੇਚਣ ਦੀ ਸੁਤੰਤਰਤਾ ਹੈ।

 

ਉੱਤਰ ਪੂਰਬ ਜੈਵਿਕ ਖੇਤੀ ਦਾ ਇੱਕ ਕੇਂਦਰ

 

ਉਨ੍ਹਾਂ ਨੇ ਕਿਹਾ ਕਿ ਸਥਾਨਕ ਉਤਪਾਦਾਂ ਲਈ ਸਰਕਾਰ ਦਾ ਮੌਜੂਦਾ ਕਲਸਟਰ ਅਧਾਰਿਤ ਦ੍ਰਿਸ਼ਟੀਕੋਣ ਸਭ ਲਈ ਅਵਸਰ ਪ੍ਰਦਾਨ ਕਰੇਗਾ।  ਇਨ੍ਹਾਂ ਨਾਲ ਜੁੜੇ ਸਮੂਹਾਂ ਨੂੰ ਜ਼ਿਲ੍ਹਿਆਂਬਲਾਕਾਂ ਵਿੱਚ ਵਿਕਸਿਤ ਕੀਤਾ ਜਾਵੇਗਾਜਿਸ ਵਿੱਚ ਉਹ ਪੈਦਾ ਹੋਏ ਹਨ।  ਉਨ੍ਹਾਂ ਨੇ ਕਿਹਾ ਇਸ ਦੇ ਨਾਲ ਹੀਬਾਂਸ ਅਤੇ ਜੈਵਿਕ ਉਤਪਾਦਾਂ ਲਈ ਵੀ ਕਲਸਟਰ ਬਣਾਏ ਜਾਣਗੇ।  ਸਿੱਕਮ ਦੀ ਤਰ੍ਹਾਂਪੂਰਾ ਉੱਤਰ ਪੂਰਬ ਖੇਤਰ ਜੈਵਿਕ ਖੇਤੀ ਦਾ ਇੱਕ ਵੱਡਾ ਕੇਂਦਰ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੈਵਿਕ ਖੇਤੀ ਉੱਤਰ ਪੂਰਬ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਬਣ ਸਕਦਾ ਹੈਅਗਰ ਇਸ ਦੀ ਆਲਮੀ ਪਹਿਚਾਣ ਬਣਾ ਦਿੱਤੀ ਜਾਵੇ ਅਤੇ ਆਲਮੀ ਬਜ਼ਾਰ ਉੱਤੇ ਇਸ ਦਾ ਦਬਦਬਾ ਕਾਇਮ ਹੋ ਜਾਵੇ।

 

 

ਲੋਕਪ੍ਰਿਥਵੀ ਅਤੇ ਲਾਭ ਆਪਸ ਵਿੱਚ ਜੁੜੇ ਹੋਏ ਹਨ

 

ਪ੍ਰਧਾਨ ਮੰਤਰੀ ਨੇ ਨਿਰਮਾਣ  ਦੇ ਖੇਤਰ ਵਿੱਚ ਬੰਗਾਲ ਦੀ ਇਤਿਹਾਸਿਕ ਸ਼੍ਰੇਸ਼ਠਤਾ ਨੂੰ ਫਿਰ ਤੋਂ ਜੀਵਿਤ ਕਰਨ ਦਾ ਸੱਦਾ ਦਿੱਤਾ।  "ਬੰਗਾਲ ਅੱਜ ਕੀ ਸੋਚਦਾ ਹੈਭਾਰਤ ਕੱਲ੍ਹ ਸੋਚਦਾ ਹੈ" ਤੋਂ ਪ੍ਰੇਰਣਾ ਲੈਂਦੇ ਹੋਏਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਅੱਗੇ ਆਉਣ ਦੀ ਤਾਕੀਦ ਦਿੱਤੀ।  ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਪ੍ਰਿਥਵੀ  ਅਤੇ ਲਾਭ ਇੱਕ - ਦੂਜੇ ਨਾਲ ਜੁੜੇ ਹੋਏ ਹਨ।  ਤਿੰਨੋਂ ਇਕੱਠੇ ਫਲ - ਫੁੱਲ ਸਕਦੇ ਹਨ ਅਤੇ ਮਿਲ - ਜੁਲ ਕੇ ਰਹਿ ਸਕਦੇ ਹਨ।  ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ 6 ਸਾਲ ਪਹਿਲਾਂ ਦੀ ਤੁਲਨਾ ਵਿੱਚ ਐੱਲਈਡੀ ਬਲਬਾਂ ਦੀ ਕੀਮਤ ਵਿੱਚ ਕਮੀ ਦਾ ਇੱਕ ਉਦਾਹਰਨ ਦਿੱਤਾਜਿਸ ਨਾਲ ਹਰ ਸਾਲ ਬਿਜਲੀ ਦੇ ਬਿਲਾਂ ਵਿੱਚ ਲਗਭਗ 19 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ।  ਇਹਲੋਕਾਂ ਅਤੇ ਪ੍ਰਿਥਵੀੀ ਦੋਹਾਂ ਲਈ ਲਾਭਦਾਇਕ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ 5 - 6 ਵਰ੍ਹਿਆਂ ਵਿੱਚ ਸਰਕਾਰ ਦੀਆਂ ਹੋਰ ਯੋਜਨਾਵਾਂ ਅਤੇ ਫੈਸਲੇ ਲੋਕਾਂ ਦੀ ਅਵਧਾਰਨਾਪ੍ਰਿਥਵੀ  ਅਤੇ ਲਾਭ ਅਧਾਰਿਤ ਹਨ।  ਉਨ੍ਹਾਂ ਨੇ ਇਸ ਗੱਲ ਉੱਤੇ ਵੀ ਪ੍ਰਕਾਸ਼ ਪਾਇਆ ਕਿ ਜਲਮਾਰਗ ਦਾ ਉਪਯੋਗ ਕਰਨ ਨਾਲ ਲੋਕਾਂ ਨੂੰ ਕੀ ਲਾਭ ਮਿਲਦਾ ਹੈਇਹ ਕਿਵੇਂ ਰਸਦ ਦੀ ਲਾਗਤ ਨੂੰ ਘੱਟ ਕਰਦਾ ਹੈ ਅਤੇ ਘੱਟ ਈਂਧਣ  ਦੇ ਜਲਣ ਨਾਲ ਪ੍ਰਿਥਵੀ  ਨੂੰ ਵੀ ਲਾਭ ਹੁੰਦਾ ਹੈ।

 

ਲੋਕਾਂ ਉੱਤੇ ਕੇਂਦ੍ਰਿਤਲੋਕਾਂ ਉੱਤੇ ਅਧਾਰਿਤ ਅਤੇ ਪ੍ਰਿਖਵੀ  ਦੇ ਅਨੁਕੂਲ ਵਿਕਾਸ

 

ਉਨ੍ਹਾਂ ਨੇ ਇੱਕ ਹੋਰ ਉਦਾਹਰਣ ਦਿੱਤਾਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦੀ ਮੁਹਿੰਮ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜੂਟ ਕਿੱਤੇ ਨੂੰ ਅੱਗੇ ਵਧਾ ਕੇ ਪੱਛਮ ਬੰਗਾਲ ਨੂੰ ਲਾਭ ਹੋਵੇਗਾ।  ਉਨ੍ਹਾਂ ਨੇ ਉਦਯੋਗ ਨੂੰ ਇਸ ਅਵਸਰ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਉੱਤੇ ਕੇਂਦ੍ਰਿਤਲੋਕਾਂ ਉੱਤੇ ਅਧਾਰਿਤ ਅਤੇ ਪ੍ਰਿਥਵੀ  ਦੇ ਅਨੁਕੂਲ ਵਿਕਾਸ ਦਾ ਦ੍ਰਿਸ਼ਟੀਕੋਣ ਹੁਣ ਦੇਸ਼ ਵਿੱਚ ਸ਼ਾਸਨ ਦਾ ਹਿੱਸਾ ਬਣ ਚੁੱਕੇ ਹਨ।  ਸਾਡੀ ਤਕਨੀਕੀ ਦਖਲਅੰਦਾਜ਼ੀ ਲੋਕਾਂਪ੍ਰਿਥਵੀ ਅਤੇ ਲਾਭ ਦੇ ਅਨੁਰੂਪ ਹੈ।"

 

ਰੂਪੇ ਕਾਰਡ ਅਤੇ ਯੂਪੀਆਈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਸੇਵਾਵਾਂ ਟਚਲੈੱਸਕੰਟੈਕਟਲੈੱਸਕੈਸ਼ਲੈੱਸ ਹੋ ਗਈਆਂ ਹਨ ਅਤੇ ਯੂਪੀਆਈ  ਦੇ ਮਾਧਿਅਮ ਨਾਲ 24x7 ਕੰਮ ਕਰਦੀਆਂ ਹਨ।  ਭੀਮ ਐਪ ਨਾਲ ਲੈਣ-ਦੇਣ ਹੁਣ ਨਵੇਂ ਰਿਕਾਰਡ ਬਣਾ ਰਿਹਾ ਹੈ।  ਰੂਪੇ ਕਾਰਡ ਹੁਣ ਗ਼ਰੀਬਾਂਕਿਸਾਨਾਂਮੱਧ ਵਰਗ ਅਤੇ ਦੇਸ਼  ਦੇ ਹਰ ਵਰਗ ਦਾ ਪਸੰਦੀਦਾ ਕਾਰਡ ਬਣ ਗਿਆ ਹੈ।  ਉਨ੍ਹਾਂ ਨੇ ਆਤਮਨਿਰਭਰ ਭਾਰਤ ਬਣਾਉਣ ਲਈ ਰੂਪੇ ਕਾਰਡ  ਦੀ ਵਰਤੋਂ ਦਾ ਸੱਦਾ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਉਨ੍ਹਾਂ ਥਾਵਾਂ ਉੱਤੇ ਵੀ ਪਹੁੰਚ ਗਈਆਂ ਹਨਜਿੱਥੇ ਪਹਿਲਾਂ ਨਹੀਂ ਸਨ।  ਉਨ੍ਹਾਂ ਨੇ ਕਿਹਾ ਕਿ ਡੀਬੀਟੀਜੇਏਐੱਮ-ਜੈਮ  ( ਜਨਧਨ ਆਧਾਰ ਮੋਬਾਇਲ )   ਦੇ ਮਾਧਿਅਮ ਨਾਲ ਲੀਕੇਜ  ਦੇ ਬਿਨਾ ਲੱਖਾਂ ਲਾਭਾਰਥੀਆਂ ਨੂੰ ਜ਼ਰੂਰੀ ਸਹਾਇਤਾ ਪੰਹੁਚਾਉਣਾ ਸੰਭਵ ਹੋ ਗਿਆ ਹੈ।

 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਛੋਟੇ ਸਵੈ ਸਹਾਇਤਾ ਸਮੂਹਐੱਮਐੱਸਐੱਮਈ ਆਪਣੀਆਂ ਵਸਤਾਂ ਅਤੇ ਸੇਵਾਵਾਂ ਸਿੱਧੇ ਭਾਰਤ ਸਰਕਾਰ ਨੂੰ ਜੀਈਐੱਮ ਪਲੈਟਫਾਰਮ ਉੱਤੇ ਪ੍ਰਦਾਨ ਕਰਕੇ ਲਾਭ ਉਠਾ ਸਕਦੇ ਹਨ।

 

ਉਨ੍ਹਾਂ ਨੇ ਉਦਯੋਗ ਨੂੰ ਤਾਕੀਦ ਕੀਤੀ ਕਿ ਉਹ ਖੋਜ ਤੇ ਵਿਕਾਸ ਅਤੇ ਬਿਹਤਰ ਬੈਟਰੀਆਂ  ਦੇ ਨਿਰਮਾਣ ਵਿੱਚ ਨਿਵੇਸ਼ ਕਰਨਤਾਕਿ ਦੇਸ਼ ਵਿੱਚ ਸੋਲਰ ਪੈਨਲ ਦੀ ਊਰਜਾ ਭੰਡਾਰਣ ਸਮਰੱਥਾ ਵਧਾਈ ਜਾ ਸਕੇ।  ਉਨ੍ਹਾਂ ਨੇ ਐੱਮਐੱਸਐੱਮਈਅਜਿਹੇ ਸੰਸਥਾਦਨਾਂ ਨੂੰ ਸਾਵਧਾਨੀਪੂਰਵਕ ਸਹਾਇਤਾ ਪ੍ਰਦਾਨ ਕਰਨ ਦਾ ਸੱਦਾ ਦਿੱਤਾਜੋ ਇਸ ਕੰਮ ਵਿੱਚ ਲੱਗੇ ਹੋਏ ਹਨ।

 

ਗੁਰੂਵਰ ਟੈਗੋਰ  ਦੀ ਪ੍ਰਸਿੱਧ ਕਵਿਤਾ "ਨੂਤਨ ਜੁਗੇਰ ਭੋਰ" ਦਾ ਹਵਾਲਾ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਵਰਤਮਾਨ ਚੁਣੌਤੀਆਂ ਵਿੱਚ ਉਪਲੱਬਧ ਅਵਸਰਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਹਰ ਅੱਗੇ ਵਧਣ ਵਾਲੇ ਕਦਮ ਨਵਾਂ ਰਸਤਾਪ ਬਣਾ ਦੇਣਗੇ।  ਹੁਣ ਕੋਈ ਦੇਰੀ ਨਹੀਂ ਹੋਣੀ ਚਾਹੀਦੀ।

 

ਪ੍ਰਧਾਨ ਮੰਤਰੀ ਨੇ ਪੂਰਬ ਭਾਰਤ ਅਤੇ ਉੱਤਰ ਪੂਰਬ ਵਿੱਚ ਉਦਯੋਗਾਂ  ਦੇ ਵਿਕਾਸ ਲਈ ਆਈਸੀਸੀ  ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

***

 

ਵੀਆਰਆਰਕੇ/ਏਕੇ



(Release ID: 1631024) Visitor Counter : 178