ਪ੍ਰਧਾਨ ਮੰਤਰੀ ਦਫਤਰ

ਆਈਸੀਸੀ (ICC) ਦੇ 95ਵੇਂ ਸਲਾਨਾ ਸੈਸ਼ਨ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 JUN 2020 12:54PM by PIB Chandigarh

ਨਾਮੋਸ਼ਕਾਰ!!!  ਆਸ਼ਾ ਕੋਰਿਆਪਨਾਰਾ ਸ਼ੋਬਾਈ ਭਾਲੋ ਆਛੇਨ!!!  95 ਵਰ੍ਹੇ ਤੋਂ ਨਿਰੰਤਰ ਦੇਸ਼ ਦੀ ਸੇਵਾ ਕਰਨਾਕਿਸੇ ਵੀ ਸੰਸਥਾ ਜਾਂ ਸੰਗਠਨ ਲਈ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ।

 

ICC ਨੇ ਪੂਰਬੀ ਭਾਰਤ ਅਤੇ North East  ਦੇ Development ਵਿੱਚ ਜੋ contribution ਦਿੱਤਾ ਹੈ,

 

ਵਿਸ਼ੇਸ਼ ਕਰਕੇ ਉੱਥੋਂ ਦੀ ਮੈਨੂਫੈਕਚਰਿੰਗ ਯੂਨਿਟਸ ਨੂੰਉਹ ਵੀ historical ਹੈ।  ICC ਦੇ ਲਈ ਆਪਣਾ ਯੋਗਦਾਨ ਦੇਣ ਵਾਲੇ ਆਪ ਸਭ ਲੋਕਾਂ ਦਾਹਰੇਕ ਮਹਾਨੁਭਾਵ ਦਾ ਮੈਂ ਅਭਿਨੰਦਨ ਕਰਦਾ ਹਾਂ।

 

ਸਾਥੀਓ,  ICC ਨੇ 1925 ਵਿੱਚ ਆਪਣੇ ਗਠਨ  ਦੇ ਬਾਅਦ ਤੋਂ ਆਜ਼ਾਦੀ ਦੀ ਲੜਾਈ ਨੂੰ ਦੇਖਿਆ ਹੈਭਿਆਨਕ ਅਕਾਲ ਅਤੇ ਅੰਨ ਸੰਕਟਾਂ ਨੂੰ ਦੇਖਿਆ ਹੈ ਅਤੇ ਭਾਰਤ ਦੀ Growth Trajectory ਦਾ ਵੀ ਆਪ ਹਿੱਸਾ ਰਹੇ ਹੋ।

 

ਹੁਣ ਇਸ ਵਾਰ ਦੀ ਇਹ AGM ਇੱਕ ਅਜਿਹੇ ਸਮੇਂ ਵਿੱਚ ਹੋ ਰਹੀ ਹੈਜਦੋਂ ਸਾਡਾ ਦੇਸ਼ Multiple Challenges

ਨੂੰ Challenge ਕਰ ਰਿਹਾ ਹੈ।

 

ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲੜ ਰਹੀ ਹੈਭਾਰਤ ਵੀ ਲੜ ਰਿਹਾ ਹੈ ਲੇਕਿਨ ਹੋਰ ਤਰ੍ਹਾਂ  ਦੇ ਸੰਕਟ ਵੀ ਨਿਰੰਤਰ ਖੜ੍ਹੇ ਹੋ ਰਹੇ ਹਨ ।

 

ਕਿਤੇ Flood ਦੀ ਚੁਣੌਤੀਕਿਤੇ ਲੌਕਸਟ,  ‘ਪੋਂਗੋਪਾ ਦਾ ਕਹਿਰਕਿਤੇ ਗੜੇਮਾਰੀਕਿਤੇ Oil - Field ਵਿੱਚ ਅੱਗਕਿਤੇ ਛੋਟੇ - ਛੋਟੇ Earthquake,  ਇਹ ਵੀ ਘੱਟ ਹੀ ਹੁੰਦਾ ਹੈ ਕਿ ਪੂਰਬੀ ਅਤੇ ਪੱਛਮੀ ਖੇਤਰ ਵਿੱਚ ਇੱਕ  ਦੇ ਬਾਅਦ ਇੱਕਦੋ Cyclones ਚੁਣੌਤੀ ਬਣ ਕੇ ਆਏ।

 

ਅਜਿਹੇ ਤਮਾਮ Fronts ‘ਤੇ ਅਸੀਂ ਸਾਰੇ ਇਕੱਠੇ ਮਿਲ ਕੇ ਲੜ ਰਹੇ ਹਾਂ।  ਕਦੇ - ਕਦੇ ਸਮਾਂ ਵੀ ਸਾਨੂੰ ਪਰਖਦਾ ਹੈਸਾਡੀ ਪ੍ਰੀਖਿਆ ਲੈਂਦਾ ਹੈ।  ਕਈ ਵਾਰ ਅਨੇਕ ਕਠਿਨਾਈਆਂਅਨੇਕ ਕਸੌਟੀਆਂ ਇਕੱਠੀਆਂ ਆਉਂਦੀਆਂ ਹਨ।

 

 

 ਲੇਕਿਨ ਅਸੀਂ ਇਹ ਵੀ ਅਨੁਭਵ ਕੀਤਾ ਹੈ ਕਿ ਇਸ ਤਰ੍ਹਾਂ ਦੀ ਕਸੌਟੀ ਵਿੱਚ ਸਾਡਾ ਕੰਮ ਕਰਨਾਉੱਜਵਲ ਭਵਿੱਖ ਦੀ ਗਰੰਟੀ ਵੀ ਲੈ ਕੇ ਆਉਂਦਾ ਹੈ।  ਕਿਸੇ ਕਸੌਟੀ ਨਾਲ ਅਸੀਂ ਕਿਵੇਂ ਨਿਪਟ ਰਹੇ ਹਾਂ, ਮੁਸ਼ਕਿਲਾਂ ਨਾਲ ਕਿੰਨੀ ਮਜ਼ਬੂਤੀ ਨਾਲ ਲੜ ਰਹੇ ਹਾਂ ਇਹ ਆਉਣ ਵਾਲੇ ਅਵਸਰਾਂ ਨੂੰ ਵੀ ਤੈਅ ਕਰਦਾ ਹੈ।

 

 ਸਾਥੀਓਸਾਡੇ ਇੱਥੇ ਕਿਹਾ ਜਾਂਦਾ ਹੈ -  ਮਨ ਕੇ ਹਾਰੇ ਹਾਰਮਨ ਕੇ ਜੀਤੇ ਜੀਤਯਾਨੀ ਸਾਡੀ ਸੰਕਲਪ ਸ਼ਕਤੀਸਾਡੀ ਇੱਛਾ ਸ਼ਕਤੀ ਹੀ ਸਾਡਾ ਅੱਗੇ ਦਾ ਮਾਰਗ ਤੈਅ ਕਰਦੀ ਹੈ।  ਜੋ ਪਹਿਲਾਂ ਹੀ ਹਾਰ ਮੰਨ  ਲੈਂਦਾ ਹੈ ਉਸ ਦੇ ਸਾਹਮਣੇ ਨਵੇਂ ਅਵਸਰ ਘੱਟ ਹੀ ਆਉਂਦੇ ਹਨ। ਲੇਕਿਨ ਜੋ ਜਿੱਤ ਲਈ ਨਿਰੰਤਰ ਯਤਨ ਕਰਦਾ ਹੈ, ਇੱਕ ਦੂਜੇ ਦਾ ਸਾਥ ਦਿੰਦੇ ਹੋਏਅੱਗੇ ਵਧਦਾ ਹੈਉਸ ਦੇ ਸਾਹਮਣੇ ਨਵੇਂ ਅਵਸਰ ਵੀ ਓਨੇ ਹੀ ਜ਼ਿਆਦਾ ਆਉਂਦੇ ਹਨ।

 

ਸਾਥੀਓਇਹ ਸਾਡੀ ਇਕਜੁੱਟਤਾਇਹ ਇਕੱਠੇ ਮਿਲ ਕੇ ਵੱਡੀ ਤੋਂ ਵੱਡੀ ਆਪਦਾ ਦਾ ਸਾਹਮਣਾ ਕਰਨਾਇਹ ਸਾਡੀ ਸੰਕਲਪਸ਼ਕਤੀਇਹ ਸਾਡੀ ਇੱਛਾ ਸ਼ਕਤੀਸਾਡੀ ਬਹੁਤ ਵੱਡੀ Strength ਹੈਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਬਹੁਤ ਵੱਡੀ ਤਾਕਤ ਹੈ।

 

 ਮੁਸੀਬਤ ਦੀ ਦਵਾਈ ਮਜ਼ਬੂਤੀ ਹੈ।  ਮੁਸ਼ਕਿਲ ਸਮੇਂ ਨੇ ਹਰ ਵਾਰ ਭਾਰਤ  ਦੇ Determination ਨੂੰ Strengthen ਕੀਤਾ ਹੈਇੱਕ Nation  ਦੇ ਰੂਪ ਵਿੱਚ ਦੇਸ਼ਵਾਸੀਆਂ  ਦੇ Resolve ਨੂੰ ਊਰਜਾ ਦਿੱਤੀ ਹੈ, ਸੰਕਲਪ ਨੂੰ ਸ਼ਕਤੀ ਦਿੱਤੀ ਹੈ।  ਇਹੀ ਭਾਵਨਾ ਮੈਂ ਅੱਜ ਤੁਹਾਡੇ ਚਿਹਰੇ ਉੱਤੇ ਦੇਖ ਸਕਦਾ ਹਾਂ, ਕਰੋੜਾਂ ਦੇਸ਼ਵਾਸੀਆਂ  ਦੇ ਯਤਨਾਂ ਵਿੱਚ ਦੇਖ ਸਕਦਾ ਹਾਂ।  ਕੋਰੋਨਾ ਦਾ ਸੰਕਟ ਪੂਰੀ ਦੁਨੀਆ ਵਿੱਚ ਬਣਿਆ ਹੋਇਆ ਹੈ।

ਪੂਰੀ ਦੁਨੀਆ ਇਸ ਨਾਲ ਲੜ ਰਹੀ ਹੈ।  ਕੋਰੋਨਾ ਵਾਰੀਅਰਸ ਨਾਲ ਸਾਡਾ ਦੇਸ਼ ਇਸ ਖ਼ਿਲਾਫ਼ ਲੜ ਰਿਹਾ ਹੈ।

 

ਲੇਕਿਨ ਇਸੇ ਦੌਰਾਨ ਹਰ ਦੇਸ਼ਵਾਸੀ ਹੁਣ ਇਸ ਸੰਕਲਪ ਨਾਲ ਵੀ ਭਰਿਆ ਹੋਇਆ ਹੈ ਕਿ ਇਸ ਆਪਦਾ ਨੂੰ ਅਵਸਰ ਵਿੱਚ ਪਰਿਵਰਤਿਤ ਕਰਨਾ ਹੈਇਸ ਨੂੰ ਅਸੀਂ ਦੇਸ਼ ਦਾ ਬਹੁਤ ਵੱਡਾ Turning Point ਵੀ ਬਣਾਉਣਾ ਹੈ।

ਇਹ Turning Point ਕੀ ਹੈ ਆਤਮ ਨਿਰਭਰ ਭਾਰਤ ,  Self Reliant India .  ਆਤਮਨਿਰਭਰਤਾ ਦਾ ,  Self - Reliance ਦਾ ਇਹ ਭਾਵ ਵਰ੍ਹਿਆਂ ਤੋਂ ਹਰ ਭਾਰਤੀ ਨੇ ਇੱਕ Aspiration ਦੀ ਤਰ੍ਹਾਂ ਜੀਵਿਆ ਹੈ।

 

ਲੇਕਿਨ ਫਿਰ ਵੀ ਇੱਕ ਵੱਡਾ ਕਾਸ਼ਇੱਕ ਵੱਡਾ ਕਾਸ਼ਹਰ ਭਾਰਤੀ  ਦੇ ਮਨ ਵਿੱਚ ਰਿਹਾ ਹੈਮਸਤਕ ਵਿੱਚ ਰਿਹਾ ਹੈ।  ਕਾਸ਼ ਅਸੀਂ Medical Equipment  ਦੇ ਖੇਤਰ ਵਿੱਚ ਆਤਮਨਿਰਭਰ ਹੁੰਦੇ!  ਕਾਸ਼ ਅਸੀਂ Defence manufacturing ਵਿੱਚ ਆਤਮਨਿਰਭਰ ਹੁੰਦੇ !  ਕਾਸ਼ ਅਸੀਂ Coal ਅਤੇ Minerals ਸੈਕਟਰ ਵਿੱਚ ਆਤਮਨਿਰਭਰ ਹੁੰਦੇ !

 

ਕਾਸ਼ ਅਸੀਂ Edible Oil ਵਿੱਚਫਰਟੀਲਾਈਜ਼ਰਸ  ਦੇ ਖੇਤਰ ਵਿੱਚ ਆਤਮਨਿਰਭਰ ਹੁੰਦੇ!  ਕਾਸ਼ ਅਸੀਂ Electronic Manufacturing ਵਿੱਚ ਆਤਮਨਿਰਭਰ ਹੁੰਦੇ!  ਕਾਸ਼ ਅਸੀਂ Solar Panels,  Batteries ਅਤੇ Chip Manufacturing ਵਿੱਚ ਆਤਮਨਿਰਭਰ ਹੁੰਦੇ।  ਕਾਸ਼ ਅਸੀਂ Aviation Sector ਵਿੱਚ ਆਤਮਨਿਰਭਰ ਹੁੰਦੇ ਅਜਿਹੇ ਕਿੰਨੇ ਸਾਰੇ ਕਾਸ਼ ਅਣਗਿਣਤ ਕਾਸ਼ਹਮੇਸ਼ਾ ਤੋਂ ਹਰ ਭਾਰਤੀ ਨੂੰ ਝਕਝੋਰਦੇ ਰਹੇ ਹਨ।

 

ਸਾਥੀਓਇਹ ਇੱਕ ਬਹੁਤ ਵੱਡੀ ਵਜ੍ਹਾ ਰਹੀ ਹੈ ਕਿ ਬੀਤੇ 5 - 6 ਵਰ੍ਹਿਆਂ ਵਿੱਚ ਦੇਸ਼ ਦੀ ਨੀਤੀ ਅਤੇ ਰੀਤੀ ਵਿੱਚ ਭਾਰਤ ਦੀ ਆਤਮਨਿਰਭਰਤਾ ਦਾ ਟੀਚਾ ਸਭ ਤੋਂ ਮਹੱਤਵਪੂਰਨ ਰਿਹਾ ਹੈ।  ਹੁਣ ਕੋਰੋਨਾ ਕ੍ਰਾਇਸਿਸ ਨੇ ਸਾਨੂੰ ਇਸ ਦੀ ਰਫ਼ਤਾਰ ਹੋਰ ਤੇਜ਼ ਕਰਨ ਦਾ ਸਬਕ ਦਿੱਤਾ ਹੈ।  ਇਸੇ ਸਬਕ ਤੋਂ ਨਿਕਲਿਆ ਹੈ-  ਆਤਮਨਿਰਭਰ ਭਾਰਤ ਅਭਿਯਾਨ।

 

ਸਾਥੀਓਅਸੀਂ ਦੇਖਦੇ ਹਾਂਪਰਿਵਾਰ ਵਿੱਚ ਵੀ ਸੰਤਾਨ - ਬੇਟਾ ਹੋਵੇ ਜਾਂ ਬੇਟੀ18 - 20 ਸਾਲ ਦਾ ਹੋ ਜਾਂਦਾ ਹੈ,

 

ਤਾਂ ਅਸੀਂ ਕਹਿੰਦੇ ਹਾਂ ਕਿ ਆਪਣੇ ਪੈਰਾਂ ਤੇ ਖੜ੍ਹੇ ਰਹਿਣਾ ਸਿੱਖੋ।  ਇੱਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਦਾ ਪਹਿਲਾ ਪਾਠ ਪਰਿਵਾਰ ਤੋਂ ਹੀ ਸ਼ੁਰੂ ਹੁੰਦਾ ਹੈ।  ਭਾਰਤ ਨੂੰ ਵੀ ਆਪਣੇ ਪੈਰਾਂ ਤੇ ਹੀ ਖੜ੍ਹੇ ਹੋਣਾ ਹੋਵੇਗਾ।

 

 ਸਾਥੀਓ ਆਤਮ ਨਿਰਭਰ ਭਾਰਤ ਅਭਿਯਾਨ ਦਾ ਸਿੱਧਾ ਜਿਹਾ ਮਤਲਬ ਹੈ ਕਿ ਭਾਰਤਦੂਜੇ ਦੇਸ਼ਾਂ ਉੱਤੇ ਆਪਣੀ ਨਿਰਭਰਤਾ ਘੱਟ ਤੋਂ ਘੱਟ ਕਰੇ।  ਹਰ ਉਹ ਚੀਜ਼ ਜਿਸ ਨੂੰ Import ਕਰਨ ਲਈ ਦੇਸ਼ ਮਜਬੂਰ ਹੈ, ਉਹ ਭਾਰਤ ਵਿੱਚ ਹੀ ਕਿਵੇਂ ਬਣੇ ਭਵਿੱਖ ਵਿੱਚ ਉਨ੍ਹਾਂ ਹੀ Products ਦਾ ਭਾਰਤ Exporter ਕਿਵੇਂ ਬਣੇ, ਇਸ ਦਿਸ਼ਾ ਵਿੱਚ ਸਾਨੂੰ ਹੋਰ ਤੇਜ਼ੀ ਨਾਲ ਕੰਮ ਕਰਨਾ ਹੈ।

ਇਸ ਦੇ ਇਲਾਵਾਹਰ ਉਹ ਸਮਾਨ ਜੋ ਭਾਰਤ ਦਾ ਲਘੂ ਉੱਦਮੀ ਬਣਾਉਂਦਾ ਹੈਸਾਡੇ ਹੈਂਡੀਕ੍ਰਾਫਟ ਵਾਲੇ , ਜੋ ਸਮਾਨ ਸਾਡੇ ਸੈਲਫ ਹੈਲਪ ਗਰੁੱਪ ਨਾਲ ਜੁੜੇ ਕਰੋੜਾਂ ਗ਼ਰੀਬ ਬਣਾਉਂਦੇ ਹਨਜੋ ਦਹਾਕਿਆਂ ਤੋਂ ਸਾਡੇ ਇੱਥੇ ਬਣਦਾ ਆ ਰਿਹਾ ਹੈਗਲੀਆਂ-ਮੁਹੱਲਿਆਂ ਵਿੱਚ ਵਿਕਦਾ ਰਿਹਾ ਹੈਉਸ ਨੂੰ ਛੱਡ ਕੇ ਵਿਦੇਸ਼ ਤੋਂ ਉਹੀ ਸਮਾਨ ਮੰਗਵਾਉਣ ਦੀ ਪ੍ਰਵਿਰਤੀ ਉੱਤੇ ਵੀ ਸਾਨੂੰ ਨਿਯੰਤਰਣ ਕਰਨਾ ਹੈ।

 

ਅਸੀਂ ਇਨ੍ਹਾਂ ਛੋਟੇ - ਛੋਟੇ ਵਪਾਰ ਕਰਨ ਵਾਲੇ ਲੋਕਾਂ ਤੋਂ ਕੇਵਲ ਚੀਜ਼ ਹੀ ਨਹੀਂ ਖਰੀਦਦੇਪੈਸੇ ਹੀ ਨਹੀਂ ਦਿੰਦੇ ਉਨ੍ਹਾਂ  ਦੀ  ਮਿਹਨਤ ਨੂੰ ਸਨਮਾਨਿਤ ਕਰਦੇ ਹਾਂਮਾਨ - ਸਨਮਾਨ ਵਧਾਉਂਦੇ ਹਾਂ।  ਸਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਸ ਨਾਲ ਉਨ੍ਹਾਂ  ਦੇ  ਦਿਲ ਤੇ ਕਿੰਨਾ ਪ੍ਰਭਾਵ ਪੈਂਦਾ ਹੈਉਹ ਕਿੰਨਾ ਮਾਣ ਮਹਿਸੂਸ ਕਰਦੇ ਹਨ।

 

ਇਸ ਲਈਹੁਣ ਆਪਣੇ ਲੋਕਲ ਲਈ ਵੋਕਲ ਹੋਣ ਦਾ ਸਮਾਂ ਹੈਹਰ ਪਿੰਡਹਰ ਕਸਬੇਹਰ ਜ਼ਿਲ੍ਹੇਹਰ ਪ੍ਰਦੇਸ਼ਪੂਰੇ ਦੇਸ਼ ਨੂੰ ਆਤਮਨਿਰਭਰ ਕਰਨ ਦਾ ਸਮਾਂ ਹੈ। 

 

ਸਾਥੀਓ ਸੁਆਮੀ ਵਿਵੇਕਾਨੰਦ ਨੇ ਇੱਕ ਵਾਰ ਇੱਕ ਪੱਤਰ ਵਿੱਚ ਲਿਖਿਆ ਸੀ -  The simplest method to be worked upon at present is to induce Indians to use their own produce and get markets for Indian art ware in other countries .  ਸੁਆਮੀ ਵਿਵੇਕਾਨੰਦ ਜੀ ਦਾ ਦੱਸਿਆ ਇਹ ਮਾਰਗ Post Covid world ਵਿੱਚ ਭਾਰਤ ਦੀ ਪ੍ਰੇਰਣਾ ਹੈ।  ਹੁਣ ਦੇਸ਼ ਪ੍ਰਣ ਕਰ ਚੁੱਕਿਆ ਹੈ ਅਤੇ ਦੇਸ਼ ਕਦਮ ਵੀ ਉਠਾ ਰਿਹਾ ਹੈ ।

 

ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਜਿਨ੍ਹਾਂ ਵੱਡੇ ਰਿਫਾਰਮਸ (ਸੁਧਾਰਾਂ) ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਨੂੰ ਤੇਜ਼ੀ ਨਾਲ ਜ਼ਮੀਨ ਉੱਤੇ ਉਤਾਰਿਆ ਜਾ ਰਿਹਾ ਹੈ ।

 

MSMEs ਦੀ Definition ਦਾ ਦਾਇਰਾ ਵਧਾਉਣਾ ਹੋਵੇ ਜਾਂ MSMEs  ਦੇ Support ਲਈ ਹਜ਼ਾਰਾਂ ਕਰੋੜ ਦੇ ਸਪੈਸ਼ਲ ਫੰਡਾਂ ਦੀ ਵਿਵਸਥਾ ਹੋਵੇਇਹ ਸਭ ਅੱਜ ਸਚਾਈ ਬਣ ਰਹੇ ਹਨ।  IBC ਨਾਲ ਜੁੜਿਆ ਫੈਸਲਾ ਹੋਵੇ ਛੋਟੀਆਂ - ਛੋਟੀਆਂ ਗਲਤੀਆਂ ਨੂੰ ਡੀ - ਕ੍ਰਿਮਨਲਾਈਜ਼ ਕਰਨ ਦਾ ਫੈਸਲਾ ਹੋਵੇ, Investment ਦੀ Fast Tracking ਲਈ Project Development Cells ਦਾ ਗਠਨ ਹੋਵੇ ਅਜਿਹੇ ਅਨੇਕ ਕਾਰਜ ਪਹਿਲਾਂ ਹੀ ਹੋ ਚੁੱਕੇ ਹਨ।

 

ਹੁਣ ਤਮਾਮ ਸੈਕਟਰਸਖਾਸ ਕਰਕੇ Coal ਅਤੇ Mining  ਦੇ ਸੈਕਟਰ ਨੂੰ ਅਧਿਕ Competitive ਬਣਾਉਣ ਲਈਜੋ ਰਿਫਾਰਮਸ (ਸੁਧਾਰ) ਅਨਾਊਂਸ ਹੋਏ ਹਨਉਸ ਦਾ ਭਰਪੂਰ ਫਾਇਦਾ ਉਠਾਉਣ ਲਈ ਉਦਯੋਗ ਜਗਤ ਅੱਗੇ ਆਏ, ਯੁਵਾ ਸਾਥੀ ਅੱਗੇ ਆਉਣ।

 

ਸਾਥੀਓ, ਕਿਸਾਨਾਂ ਅਤੇ Rural Economy ਲਈ ਜੋ ਫ਼ੈਸਲੇ ਹਾਲ ਵਿੱਚ ਹੋਏ ਹਨ, ਉਨ੍ਹਾਂ ਨੇ ਐਗਰੀਕਲਚਰ ਇਕੌਨਮੀ ਨੂੰ ਵਰ੍ਹਿਆਂ ਦੀ ਗੁਲਾਮੀ ਤੋਂ ਮੁਕਤ ਕਰ ਦਿੱਤਾ ਹੈ।  ਹੁਣ ਭਾਰਤ  ਦੇ ਕਿਸਾਨਾਂ ਨੂੰ ਆਪਣੇ Product,  ਆਪਣੀ ਉਪਜ ਦੇਸ਼ ਵਿੱਚ ਕਿਤੇ ਵੀ ਵੇਚਣ ਦੀ ਆਜ਼ਾਦੀ ਮਿਲ ਗਈ ਹੈ।

APMC ਐਕਟ, Essential Commodities Act ਵਿੱਚ ਜੋ ਸੰਸ਼ੋਧਨ ਕੀਤੇ ਗਏ ਹਨ ਕਿਸਾਨਾਂ ਅਤੇ Industry ਦਰਮਿਆਨ Partnership ਦਾ ਜੋ ਰਸਤਾ ਖੋਲ੍ਹਿਆ ਗਿਆ ਹੈ ਉਸ ਤੋਂ ਕਿਸਾਨ ਅਤੇ Rural Economy ਦਾ ਕਾਇਆਕਲਪ ਹੋਣਾ ਤੈਅ ਹੈ।  ਇਨ੍ਹਾਂ ਫੈਸਲਿਆਂ ਨੇ ਕਿਸਾਨ ਨੂੰ ਇੱਕ Producer  ਦੇ ਰੂਪ ਵਿੱਚ ਅਤੇ ਉਸ ਦੀ ਉਪਜ ਨੂੰ ਇੱਕ Product  ਦੇ ਰੂਪ ਵਿੱਚ ਪਹਿਚਾਣ ਦਿੱਤੀ ਹੈ।

ਸਾਥੀਓਚਾਹੇ ਕਿਸਾਨਾਂ  ਦੇ ਬੈਂਕ ਖਾਤਿਆਂ  ਵਿੱਚ ਸਿੱਧੇ ਪੈਸੇ ਟ੍ਰਾਂਸਫਰ ਕਰਨਾ ਹੋਵੇਚਾਹੇ MSP ਦਾ ਫੈਸਲਾ ਹੋਵੇ, ਉਨ੍ਹਾਂ ਦੇ ਪੈਨਸ਼ਨ ਦੀ ਯੋਜਨਾ ਹੋਵੇਸਾਡਾ ਪ੍ਰਯਤਨ ਕਿਸਾਨਾਂ ਨੂੰ ਸਸ਼ਕਤ ਕਰਨ ਦਾ ਰਿਹਾ ਹੈ। ਹੁਣ ਕਿਸਾਨਾਂ ਨੂੰ ਇੱਕ ਵੱਡੀ ਮਾਰਕਿਟ ਫੋਰਸ  ਦੇ ਤੌਰ ਤੇ ਵਿਕਸਿਤ ਹੋਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।

 

ਸਾਥੀਓ,  Local Products ਲਈ ਜਿਸ ਕਲਸਟਰ ਬੇਸਡ ਅਪ੍ਰੋਚ ਨੂੰ ਹੁਣ ਭਾਰਤ ਵਿੱਚ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਉਸ ਵਿੱਚ ਵੀ ਸਭ ਲਈ ਅਵਸਰ ਹੀ ਅਵਸਰ ਹਨ।  ਜਿਨ੍ਹਾਂ ਜ਼ਿਲ੍ਹਿਆਂਜਿਨ੍ਹਾਂ ਬਲਾਕਸ ਵਿੱਚ ਜੋ ਪੈਦਾ ਹੁੰਦਾ ਹੈਉੱਥੇ ਹੀ ਆਸਪਾਸ ਇਨ੍ਹਾਂ ਨਾਲ ਜੁੜੇ ਕਲਸਟਰ ਵਿਕਸਿਤ ਕੀਤੇ ਜਾਣਗੇ।  ਜਿਵੇਂ ਪੱਛਮ ਬੰਗਾਲ  ਦੇ ਜੂਟ ਕਿਸਾਨਾਂ ਲਈ ਪਾਸ ਹੀ ਜੂਟ ਅਧਾਰਿਤ ਉਦਯੋਗਾਂ ਨੂੰ ਹੋਰ ਮਜ਼ਬੂਤੀ ਦਿੱਤੀ ਜਾਵੇਗੀ।

 

Forest Produce ਦੀ ਅਪਾਰ ਸੰਪਦਾ ਜੁਟਾਉਣ ਵਾਲੇ ਆਦਿਵਾਸੀ ਸਾਥੀਆਂ ਨੂੰ ਉਨ੍ਹਾਂ  ਦੇ  ਖੇਤਰ ਵਿੱਚ ਹੀ ਆਧੁਨਿਕ Processing Units ਉਪਲੱਬਧ ਕਰਵਾਈਆਂ ਜਾਣਗੀਆਂ।  ਇਸ ਨਾਲ ਹੀ Bamboo ਅਤੇ Organic Products ਲਈ ਵੀ ਕਲਸਟਰਸ ਬਣਨਗੇ।  ਸਿੱਕਮ ਦੀ ਤਰ੍ਹਾਂ ਪੂਰਾ ਨੌਰਥ ਈਸਟਆਰਗੈਨਿਕ ਖੇਤੀ ਲਈ ਬਹੁਤ ਵੱਡਾ ਹੱਬ ਬਣ ਸਕਦਾ ਹੈ।  ਆਰਗੈਨਿਕ ਕੈਪੀਟਲ ਬਣ ਸਕਦੀ ਹੈ।

 

ICC ਦੇ ਨਾਲ ਜੁੜੇ ਆਪ ਸਭ ਵਪਾਰੀ, ਠਾਣ ਲਵੋ ਤਾਂ ਨੌਰਥ ਈਸਟ ਵਿੱਚ ਆਰਗੈਨਿਕ ਫਾਰਮਿੰਗ ਬਹੁਤ ਵੱਡਾ ਅੰਦੋਲਨ ਬਣ ਸਕਦਾ ਹੈ, ਤੁਸੀਂ ਉਸ ਦੀ ਗਲੋਬਲ ਪਹਿਚਾਣ ਬਣਾ ਸਕਦੇ ਹੋਗਲੋਬਲ ਮਾਰਕਿਟ ਤੇ ਛਾ ਸਕਦੇ ਹੋ।

 

ਸਾਥੀਓਆਪ ਸਭ ਨੌਰਥ ਈਸਟਪੂਰਬੀ ਭਾਰਤ ਵਿੱਚ ਇੰਨੇ ਦਹਾਕਿਆਂ ਤੋਂ ਕੰਮ ਕਰ ਰਹੇ ਹੋ।  ਸਰਕਾਰ ਨੇ ਜੋ ਤਮਾਮ ਕਦਮ ਉਠਾਏ ਹਨਇਨ੍ਹਾਂ ਦਾ ਬਹੁਤ ਵੱਡਾ ਲਾਭ East ਅਤੇ North East  ਦੇ ਲੋਕਾਂ ਨੂੰ ਹੋਵੇਗਾ।

 

ਮੈਂ ਸਮਝਦਾ ਹਾਂ ਕਿ ਕੋਲਕਾਤਾ ਵੀ ਖੁਦ ਫਿਰ ਤੋਂ ਇੱਕ ਬਹੁਤ ਵੱਡਾ ਲੀਡਰ ਬਣ ਸਕਦਾ ਹੈ।  ਆਪਣੇ ਪੁਰਾਣੇ ਗੌਰਵ ਨਾਲ ਪ੍ਰੇਰਣਾ ਲੈਂਦੇ ਹੋਏਭਵਿੱਖ ਵਿੱਚ ਕੋਲਕਾਤਾਪੂਰੇ ਖੇਤਰ  ਦੇ ਵਿਕਾਸ ਦੀ ਅਗਵਾਈ ਕਰ ਸਕਦਾ ਹੈ।

ਤੁਹਾਡੇ ਤੋਂ ਬਿਹਤਰ ਹੋਰ ਕੌਣ ਜਾਣਦਾ ਹੈ ਕਿ ਜਦੋਂ ਕਿਰਤੀ ਪੂਰਬ ਦੇ, ਸੰਪਤੀ ਪੂਰਬ ਦੀਸੰਸਾਧਨ ਪੂਰਬ  ਦੇ, ਤਾਂ ਇਸ ਖੇਤਰ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਸਕਦਾ ਹੈ।

 

ਸਾਥੀਓ5 ਸਾਲ ਬਾਅਦਯਾਨੀ ਸਾਲ 2025 ਵਿੱਚ ਤੁਹਾਡੀ ਸੰਸਥਾ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ।

ਉੱਥੇ ਹੀ ਸਾਲ 2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ।  ਇਹ ਤੁਹਾਡੀ ਸੰਸਥਾ ਦੇ ਲਈ,

 

ਤੁਹਾਡੇ ਹਰੇਕ ਮੈਂਬਰ ਲਈ ਬਿਹਤਰੀਨ ਸਮਾਂ ਹੈ ਇੱਕ ਵੱਡਾ ਸੰਕਲਪ ਲੈਣ ਦਾ। ਮੇਰੀ ਤੁਹਾਨੂੰ ਤਾਕੀਦ ਹੈ ਕਿ ਆਤਮਨਿਰਭਰ ਭਾਰਤ ਅਭਿਯਾਨ ਨੂੰ ਮੂਰਤ ਰੂਪ ਦੇਣ ਲਈ ICC ਵੀ ਆਪਣੇ ਪੱਧਰ ਤੇ 50-100 ਨਵੇਂ ਲਕਸ਼ (ਟੀਚੇ) ਤੈਅ ਕਰੇ।

 

ਇਹ ਲਕਸ਼ ਸੰਸਥਾ  ਦੇ ਵੀ ਹੋਣਇਸ ਨਾਲ ਜੁੜੇ ਹਰ ਉਦਯੋਗ ਅਤੇ ਵਪਾਰਕ ਇਕਾਈ  ਦੇ ਵੀ ਹੋਣ ਅਤੇ ਹਰ ਵਿਅਕਤੀ  ਦੇ ਵੀ ਹੋਣ।  ਤੁਸੀਂ ਜਿੰਨਾ ਆਪਣੇ ਲਕਸ਼  ਦੇ ਵੱਲ ਅੱਗੇ ਵਧੋਗੇ ਓਨਾ ਹੀ ਇਹ ਅਭਿਆਨ ਪੂਰਬੀ ਭਾਰਤ ਵਿੱਚ, ਨੌਰਥ ਈਸਟ ਵਿੱਚ ਅੱਗੇ ਵਧੇਗਾ।

ਸਾਥੀਓ,  Manufacturing ਵਿੱਚ ਬੰਗਾਲ ਦੀ ਇਤਿਹਾਸਿਕ ਸ਼੍ਰੇਸ਼ਠਤਾ ਨੂੰ ਸਾਨੂੰ ਪੁਨਰਜੀਵਿਤ ਕਰਨਾ ਹੋਵੇਗਾ।

ਅਸੀਂ ਹਮੇਸ਼ਾ ਸੁਣਦੇ ਆਏ ਹਾਂ "What Bengal thinks today, India Thinks Tomorrow"

ਸਾਨੂੰ ਇਸ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਅੱਗੇ ਵਧਣਾ ਹੋਵੇਗਾ।

 

ਇਹ ਸਮਾਂ,  Indian Economy ਨੂੰ Command and Control ਤੋਂ ਕੱਢਕੇ Plug and Play ਦੀ ਤਰਫ ਲਿਜਾਣ ਦਾ ਹੈ।  ਇਹ ਸਮਾਂ Conservative Approach ਦਾ ਨਹੀਂ ਹੈਬਲਕਿ ਅੱਗੇ ਵਧਕੇ Bold Decisions ਦਾ ਹੈ,  Bold Investments ਦਾ ਹੈ।

ਇਹ ਸਮਾਂ ਭਾਰਤ ਵਿੱਚ ਇੱਕ Globally Competitive Domestic Supply Chain ਤਿਆਰ ਕਰਨ  ਦਾ ਹੈ ।

 

ਇਸ ਲਈ ਉਦਯੋਗ ਜਗਤ ਨੂੰ ਆਪਣੀ ਮੌਜੂਦਾ ਸਪਲਾਈ ਚੇਨ ਦੇ ਸਾਰੇ Stakeholders ਨੂੰ ਸੰਕਟ ਤੋਂ ਕੱਢਣ ਵਿੱਚ ਮਦਦ ਵੀ ਕਰਨੀ ਹੈ ਅਤੇ Value addition ਵਿੱਚ ਉਨ੍ਹਾਂ ਦੀ Hand - Holding ਵੀ ਕਰਨੀ ਹੈ।

 

ਸਾਥੀਓਆਤਮ ਨਿਰਭਰ ਭਾਰਤ ਅਭਿਯਾਨ ਵਿੱਚ ਅੱਗੇ ਵਧਦੇ ਹੋਏਕੋਰੋਨਾ ਕਾਲ ਨਾਲ ਸੰਘਰਸ਼ ਕਰਦੇ ਹੋਏਅੱਜ ਤੁਸੀਂ ਇਸ AGM ਵਿੱਚ ਜੋ People,  Planet and Profit ਦਾ ਵਿਸ਼ਾ ਉਠਾਇਆ ਗਿਆ ਹੈਉਹ ਵੀ ਬਹੁਤ ਮਹੱਤਵਪੂਰਨ ਹੈ।  ਕੁਝ ਲੋਕਾਂ ਨੂੰ ਲਗਦਾ ਹੈ ਕਿ ਇਹ ਤਿੰਨੋਂ ਇੱਕ ਦੂਜੇ ਦੇ Opposite ਹਨਵਿਰੋਧਾਭਾਸੀ ਹਨ।

 

ਲੇਕਿਨ ਅਜਿਹਾ ਨਹੀਂ ਹੈ।  People,  Planet and Profit ਇੱਕ ਦੂਜੇ ਨਾਲ Interlinked ਹਨ। ਇਹ ਤਿੰਨੇਂ ਇਕੱਠੇ Flourish ਕਰ ਸਕਦੇ ਹਨ,  Co - exist ਕਰ ਸਕਦੇ ਹਨ ।

 

ਮੈਂ ਤੁਹਾਨੂੰ ਕੁਝ ਉਦਾਹਰਣ ਦੇ ਕੇ ਸਮਝਉਂਦਾ ਹਾਂ।  ਜਿਵੇਂ LED ਬਲਬ।  5 - 6 ਸਾਲ ਪਹਿਲਾਂ ਇੱਕ LED ਬਲਬ ਸਾਢੇ ਤਿੰਨ ਸੌ ਰੁਪਏ ਤੋਂ ਵੀ ਜ਼ਿਆਦਾ ਵਿੱਚ ਮਿਲਦਾ ਸੀ।  ਅੱਜ ਉੱਥੇ ਹੀ ਬਲਬ 50 ਰੁਪਏ ਤੱਕ ਵਿੱਚ ਮਿਲ ਜਾਂਦਾ ਹੈ।  ਤੁਸੀਂ ਸੋਚੋਕੀਮਤ ਘੱਟ ਹੋਣ ਨਾਲ ਦੇਸ਼ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ LED ਬਲਬ ਘਰ - ਘਰ ਪੁੱਜੇ ਹਨ ਸਟ੍ਰੀਟ ਲਾਈਟਾਂ ਵਿੱਚ ਲਗ ਰਹੇ ਹਨ।  ਇਹ Quantity ਇੰਨੀ ਵੱਡੀ ਹੈ ਕਿ ਇਸ ਨਾਲ ਉਤਪਾਦਨ ਦੀ ਲਾਗਤ ਘੱਟ ਹੋਈ ਹੈ ਅਤੇ Profit ਵੀ ਵਧਿਆ ਹੈ।  ਇਸ ਨਾਲ ਲਾਭ ਕਿਸ ਨੂੰ ਮਿਲਿਆ ਹੈ ?

People ਨੂੰਆਮ ਦੇਸ਼ਵਾਸੀ ਨੂੰ ਜਿਸ ਦਾ ਬਿਜਲੀ ਦਾ ਬਿਲ ਘੱਟ ਹੋਇਆ ਹੈ।  ਅੱਜ ਹਰ ਸਾਲ ਦੇਸ਼ਵਾਸੀਆਂ  ਦੇ ਕਰੀਬ - ਕਰੀਬ 19 ਹਜਾਰ ਕਰੋੜ ਰੁਪਏ ਬਿਜਲੀ  ਦੇ ਬਿਲ ਵਿੱਚ,  LED ਦੀ ਵਜ੍ਹਾ ਨਾਲ ਬਚ ਰਹੇ ਹਨ।

 

ਇਹ ਬੱਚਤ ਗ਼ਰੀਬ ਨੂੰ ਹੋਈ ਹੈਇਹ ਬੱਚਤ ਦੇਸ਼  ਦੇ ਮੱਧ ਵਰਗ ਨੂੰ ਹੋਈ ਹੈ।

 

ਇਸ ਦਾ ਲਾਭ Planet ਨੂੰ ਵੀ ਹੋਇਆ ਹੈ।  ਸਰਕਾਰੀ ਏਜੰਸੀਆਂ ਨੇ ਜਿੰਨੇ LED ਬਲਬ ਘੱਟ ਕੀਮਤ ਤੇ ਵੇਚੇ ਹਨਇਕੱਲੇ ਉਸ ਤੋਂ ਹੀ ਹਰ ਸਾਲ ਕਰੀਬ - ਕਰੀਬ 4 ਕਰੋੜ ਟਨ ਕਾਰਬਨ ਡਾਈ-ਆਕਸਾਈਡ ਦਾ emission ਘੱਟ ਹੋਇਆ ਹੈ।

 ਯਾਨੀ Profit ਦੋਹਾਂ ਨੂੰ ਹੈ ਦੋਹਾਂ ਲਈ Win - Win Situation ਹੈ ।  ਅਗਰ ਤੁਸੀਂ ਸਰਕਾਰ ਦੀਆਂ ਹੋਰ ਯੋਜਨਾਵਾਂ ਅਤੇ ਫੈਸਲਿਆਂ ਨੂੰ ਵੀ ਦੇਖੋ ਤਾਂ ਬੀਤੇ 5 - 6 ਵਰ੍ਹਿਆਂ ਵਿੱਚ People ,  Planet and Profit ਦਾ ਇਹ Concept ਜ਼ਮੀਨ ਉੱਤੇ ਹੋਰ ਮਜ਼ਬੂਤ ਹੀ ਹੋਇਆ ਹੈ ।

 

ਹੁਣ ਜਿਵੇਂ ਹੁਣੇ ਤੁਸੀਂ ਵੀ ਦੇਖਿਆ ਹੈ ਕਿ ਕਿਵੇਂ ਸਰਕਾਰ ਦਾ ਬਹੁਤ ਜ਼ਿਆਦਾ ਜ਼ੋਰ Inland Waterways ਉੱਤੇ ਹੈ ।  ਹਲਦੀਆ ਤੋਂ ਬਨਾਰਸ ਤੱਕ ਤਾਂ ਵਾਟਰਵੇ ਚਾਲੂ ਹੋ ਚੁੱਕਿਆ ਹੈ ਹੁਣ ਨੌਰਥ ਈਸਟ ਵਿੱਚ ਵੀ ਵਾਟਰਵੇਜ਼ ਵਧਾਏ ਜਾ ਰਹੇ ਹਨ ।

ਇਨ੍ਹਾਂ ਵਾਟਰਵੇਜ ਨਾਲ People ਦਾ ਫਾਇਦਾ ਹੈ ਕਿਉਂਕਿ ਇਸ ਨਾਲ Logistics ਦਾ ਖਰਚ ਘੱਟ ਹੁੰਦਾ ਹੈ ।

ਇਨ੍ਹਾਂ ਵਾਟਰਵੇਜ਼ ਨਾਲ  Planet ਦਾ ਵੀ ਫਾਇਦਾ ਹੈ ਕਿਉਂਕਿ ਇਸ ਵਿੱਚ ਈਂਧਣ ਘੱਟ ਜਲਦਾ ਹੈ । ਅਤੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੈਟਰੋਲ - ਡੀਜ਼ਲ  ਦੇ Import ਨੂੰ ਘੱਟ ਕਰੇਗਾ ਰੋਡ ਤੇ ਟ੍ਰੈਫਿਕ ਘੱਟ ਕਰੇਗਾ ਸਮਾਨ ਸਸਤੇ ਹੋਣਗੇ ਸਾਮਾਨ Shortest Route ਨਾਲ ਜਲਦੀ ਪਹੁੰਚੇਗਾ ਖਰੀਦਣ ਵਾਲੇ ਅਤੇ ਵੇਚਣ ਵਾਲੇ ਦੋਹਾਂ ਨੂੰ ਹੀ ਇਸ ਵਿੱਚ Profit ਹੀ Profit ਹੈ । 

 

ਸਾਥੀਓ ਭਾਰਤ ਵਿੱਚ ਇੱਕ ਹੋਰ ਅਭਿਯਾਨ ਹੁਣੇ ਚਲ ਰਿਹਾ ਹੈ -  ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ।  ਇਸ ਵਿੱਚ People,Planet ਅਤੇ Profit ਤਿੰਨੇ ਹੀ ਵਿਸ਼ੇ Address ਹੁੰਦੇ ਹਨ ।

 

 ਵਿਸ਼ੇਸ਼ ਤੌਰ 'ਤੇ ਪੱਛਮ ਬੰਗਾਲ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਹੈ ।  ਇਸ ਨਾਲ ਤੁਹਾਡੇ ਇੱਥੇ Jute ਦਾ ਕਾਰੋਬਾਰ ਵਧਣ ਦੀ ਸੰਭਾਵਨਾ ਵਧਦੀ ਹੈ ।  ਕੀ ਤੁਸੀਂ ਇਸ ਦਾ ਫਾਇਦਾ ਉਠਾਇਆ ਹੈ ਕੀ ਹੁਣ ਪੈਕੇਜਿੰਗ ਮੈਟੀਰੀਅਲ ਜੂਟ ਤੋਂ ਬਣਾਨਾ ਸ਼ੁਰੂ ਹੋਇਆ ਹੈ ।  ਇੱਕ ਤਰ੍ਹਾਂ ਨਾਲ ਤੁਹਾਡੀਆਂ ਤਾਂ ਪੰਜੇ ਉਂਗਲੀਆਂ ਘੀ ਵਿੱਚ ਹਨ ।

 

 

 ਤੁਹਾਨੂੰ ਤਾਂ ਇਸ ਮੌਕੇ ਦਾ ਹੋਰ ਫਾਇਦਾ ਉਠਾਉਣਾ ਚਾਹੀਦਾ ਹੈ ।  ਅਗਰ ਇਹ ਮੌਕਾ ਛੱਡ ਦੇਵਾਂਗੇ ਤਾਂ ਕੌਣ ਮਦਦ ਕਰੇਗਾਸੋਚੋ ਜਦੋਂ ਪੱਛਮ ਬੰਗਾਲ ਵਿੱਚ ਬਣਿਆ Jute ਦਾ ਬੈਗ ਹਰ ਕਿਸੇ  ਦੇ ਹੱਥ ਵਿੱਚ ਹੋਵੇਗਾ ਤਾਂ ਬੰਗਾਲ  ਦੇ ਲੋਕਾਂ ਨੂੰ ਕਿੰਨਾ ਵੱਡਾ Profit ਹੋਵੇਗਾ ।

 

ਸਾਥੀਓ ,  People Centric ,  People Driven ਅਤੇ Planet Friendly Development ਦੀ ਅਪ੍ਰੋਚ ਹੁਣ ਦੇਸ਼ ਵਿੱਚ Governance ਦਾ ਹਿੱਸਾ ਬਣ ਗਈ ਹੈ ।  ਜੋ ਸਾਡੇ Technological Interventions ਹਨ ਉਹ ਵੀ People ,  Planet ਅਤੇ Profit  ਦੇ ਵਿਚਾਰ  ਦੇ ਅਨੁਕੂਲ ਹੀ ਹਨ ।

 

UPI  ਦੇ ਮਾਧਿਅਮ ਨਾਲ ਸਾਡੀ ਬੈਂਕਿੰਗ Touchless ,  Contactless ,  Cashless ਅਤੇ 24 into 7 ਹੋ ਸਕੀ ਹੈ ।  BHIM APP ਨਾਲ Transactions  ਦੇ ਹੁਣ ਨਵੇਂ - ਨਵੇਂ ਰਿਕਾਰਡ ਬਣ ਰਹੇ ਹਨ ।  Rupay Card ਹੁਣ ਗ਼ਰੀਬ ਕਿਸਾਨ ਮੱਧ ਵਰਗ ਦੇਸ਼  ਦੇ ਹਰ ਵਰਗ ਦਾ ਪਸੰਦੀਦਾ ਕਾਰਡ ਬਣਦਾ ਜਾ ਰਿਹਾ ਹੈ ।

 

ਜਦੋਂ ਅਸੀਂ ਆਤਮਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਤਾਂ ਕਿਉਂ ਨਾ ਮਾਣ  ਨਾਲ Rupay Card ਦਾ ਇਸਤੇਮਾਲ ਕਰੀਏ ?

ਸਾਥੀਓ ਹੁਣ ਦੇਸ਼ ਵਿੱਚ ਬੈਂਕਿੰਗ ਸਰਵਿਸ ਦਾ ਦਾਇਰਾ ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਸਕਿਆ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ Have nots ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ ।  DBT ,  JAM ਯਾਨੀ ਜਨਧਨ ਆਧਾਰ ਮੋਬਾਇਲ  ਦੇ ਮਾਧਿਅਮ ਨਾਲ ਬਿਨਾ ਲੀਕੇਜ ਕਰੋੜਾਂ Beneficiaries ਤੱਕ ਜ਼ਰੂਰੀ ਸਹਾਇਤਾ ਪੰਹੁਚਾਉਣਾ ਸੰਭਵ ਹੋਇਆ ਹੈ ।

 ਇਸ ਤਰ੍ਹਾਂ ,  Government e - marketplace ,  ਯਾਨੀ GeM ਨੇ People ਨੂੰ ਸਰਕਾਰ ਨਾਲ ਜੁੜ ਕੇ Profit ਕਮਾਉਣ ਦਾ ਇੱਕ ਅਵਸਰ ਦਿੱਤਾ ਹੈ ।  ਤੁਸੀਂ ਇਹ ਜਾਣਦੇ ਹੀ ਹੋ ਕਿ GeM ਪਲੈਟਫਾਰਮ ਉੱਤੇ ਛੋਟੇ - ਛੋਟੇ ਸੈਲਫ ਹੇਲਪ ਗਰੁੱਪ ,  MSMEs ,  ਸਿੱਧੇ ਭਾਰਤ ਸਰਕਾਰ ਨੂੰ ਆਪਣੇ Goods ਅਤੇ ਆਪਣੀ Services ਉਪਲੱਬਧ ਕਰਵਾ ਸਕਦੇ ਹਨ ।  ਵਰਨਾ ਪਹਿਲਾਂ ਤਾਂ ਕੁਝ ਲੱਖ  ਦੇ ਟਰਨਓਵਰ ਵਾਲਾ ਉੱਦਮੀ ਸੋਚ ਹੀ ਨਹੀਂ ਸਕਦਾ ਸੀ ਕਿ ਉਹ ਸਿੱਧੇ ਕੇਂਦਰ ਸਰਕਾਰ ਨੂੰ ਆਪਣਾ ਬਣਾਇਆ ਕੋਈ ਸਾਮਾਨ ਵੇਚ ਸਕਦਾ ਹੈ ।

 

 

ਇਸ ਲਈ, ਮੇਰੀ ICC ਨੂੰ ਵੀ ਤਾਕੀਦ ਹੈ ਕਿ ਤੁਹਾਡੇ ਜੋ members ਹਨ ਜੋ ਤੁਹਾਡੇ ਨਾਲ ਜੁੜੇ ਹੋਏ Manufacturers ਹਨ ਉਨ੍ਹਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ GeM ਨਾਲ ਜੁੜਨ ਲਈ ਪ੍ਰੇਰਿਤ ਕਰੋ।

ਅਗਰ ਤੁਹਾਡੇ ਨਾਲ ਜੁੜਿਆ ਹਰ Manufacturer ,  GeM ਨਾਲ ਜੁੜ ਜਾਵੇਗਾ ਤਾਂ ਛੋਟੇ ਕਾਰੋਬਾਰੀ ਵੀ ਆਪਣੇ Product ,  ਸਿੱਧੇ ਸਰਕਾਰ ਨੂੰ ਵੇਚ ਸਕਣਗੇ ।

 

ਸਾਥੀਓ ਜਦੋਂ ਅਸੀਂ Planet ਦੀ ਗੱਲ ਕਰਦੇ ਹਾਂ ਤਾਂ ਤੁਸੀਂ ਵੀ ਦੇਖ ਰਹੇ ਹੋ ਕਿ ਅੱਜ ਆਇਸਾ ਯਾਨੀ International Solar Alliance ਇੱਕ ਵੱਡਾ Global Movement ਬਣ ਰਿਹਾ ਹੈ ।  Solar Energy ਦੇ ਖੇਤਰ ਵਿੱਚ ਜੋ ਲਾਭ ਭਾਰਤ ਆਪਣੇ ਲਈ ਦੇਖਦਾ ਹੈ ਉਸ ਨੂੰ ਪੂਰੀ ਦੁਨੀਆ ਨਾਲ ਸਾਂਝਾ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਮੇਰੀ Indian Chamber of Commerce  ਦੇ ਤਮਾਮ ਮੈਬਰਾਂ ਨੂੰ ਬੇਨਤੀ ਹੈ ਕਿ ,  Renewable Energy ,  Solar Power Generation ਲਈ ਜੋ Targets ਦੇਸ਼ ਨੇ ਰੱਖੇ ਹਨਉਸ ਵਿੱਚ ਆਪਣੀ Contribution ਅਤੇ Investment ਨੂੰ ਵਿਸਤਾਰ ਦਿਓ ।

ਦੇਸ਼ ਵਿੱਚ ਹੀ Solar Panel ਦੀ ਮੈਨੂਫੈਕਚਰਿੰਗ ,  Power Storage Capacity ਵਧਾਉਣ ਲਈ ਬਿਹਤਰ Batteries  ਦੇ R & D ਅਤੇ Manufacturing ਵਿੱਚ ਨਿਵੇਸ਼ ਕਰੋ ।  ਜੋ ਇਸ ਕੰਮ ਵਿੱਚ ਜੁਟੇ ਹੋਏ ਹਨ , ਅਜਿਹੇ ਸੰਸਥਾਨਾਂ ਦੀ ,  MSMEs ਦੀ Handholding ਕਰੋ ।  ਬਦਲਦੇ ਹੋਏ ਵਿਸ਼ਵ ਵਿੱਚ ਸੋਲਰ Re-chargable Batteries , ਦੀ ਬਹੁਤ ਵੱਡੀ ਮਾਰਕਿਟ ਬਣਨ ਵਾਲੀ ਹੈ ।  ਕੀ ਭਾਰਤ ਦਾ ਉਦਯੋਗ ਜਗਤ ਇਸ ਦੀ ਅਗਵਾਈ ਕਰ ਸਕਦਾ ਹੈ ?

ਇਸ ਖੇਤਰ ਵਿੱਚ ਭਾਰਤ ਇੱਕ ਬਹੁਤ ਵੱਡਾ HUB ਬਣ ਸਕਦਾ ਹੈ ।

 

ICC ਅਤੇ ਉਸ ਦੇ ਮੈਂਬਰ 2022 ਜਦੋਂ ਭਾਰਤ ਆਪਣੀ ਆਜ਼ਾਦੀ  ਦੇ 75 ਵਰ੍ਹੇ ਪੂਰੇ ਕਰੇਗਾ ਅਤੇ 2025 ਜਦੋਂ ICC ਆਪਣੇ ਸੌ ਵਰ੍ਹੇ ਪੂਰੇ ਕਰੇਗਾ ਤਾਂ ਇਨ੍ਹਾਂ ਅਵਸਰਾਂ ਨਾਲ ਜੁੜੇ ਟੀਚਿਆਂ ਵਿੱਚ ਇਸ ਵਿਸ਼ੇ ਉੱਤੇ ਵੀ ਆਪਣੇ Target ਤੈਅ ਕਰ ਸਕਦੇ ਹੋ ।

 

 

 ਸਾਥੀਓ, ਇਹ ਸਮਾਂ ਅਵਸਰ ਨੂੰ ਪਹਿਚਾਣਨ ਦਾ ਹੈਖੁਦ ਨੂੰ ਅਜ਼ਮਾਉਣ ਦਾ ਹੈ ਅਤੇ ਨਵੀਆਂ ਬੁਲੰਦੀਆਂ  ਵੱਲ ਜਾਣ ਦਾ ਹੈ ।  ਇਹ ਅਗਰ ਸਭ ਤੋਂ ਵੱਡਾ ਸੰਕਟ ਹੈਤਾਂ ਸਾਨੂੰ ਇਸ ਤੋਂ ਸਭ ਤੋਂ ਵੱਡੀ ਸਿੱਖਿਆ ਲੈਂਦੇ ਹੋਏ ਇਸ ਦਾ ਪੂਰਾ ਲਾਭ ਵੀ ਉਠਾਉਣਾ ਚਾਹੀਦਾ ਹੈ ।

 

ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਇਸ ਦੇ ਲਈ ਪੂਰੀ ਤਰ੍ਹਾਂ ਨਾਲ Committed ਹੈ ਤੁਹਾਡੇ ਨਾਲ ਹੈ।

 

ਤੁਸੀਂ ਬੇਹਿਚਕ ਅੱਗੇ ਵਧੋਨਵੇਂ ਸੰਕਲਪਾਂ ਨਾਲਨਵੇਂ ਵਿਸ਼ਵਾਸ ਨਾਲ ਅੱਗੇ ਵਧੋ  !!

 

ਆਤਮਨਿਰਭਰ ਭਾਰਤ  ਦੇ ਮੂਲ ਵਿੱਚ ਹੈ ਆਤਮ - ਵਿਸ਼ਵਾਸੀ ਭਾਰਤ।

 

ਗੁਰੂਵਰ ਟੈਗੋਰ ਨੇ ਆਪਣੀ ਕਵਿਤਾ ਨੂਤੋਨ ਜੁਗੇਰ ਭੋਰਵਿੱਚ ਕਿਹਾ ਹੈ - "ਚੋਲਾਯ ਚੋਲਾਯ ਬਾਜਬੇ ਜੋਯੇਰ ਮੇਰੀਪਾਏਰ ਬੇਗੇਈ ਪੋਥ ਕੇਟੇ ਜਾਯ ਕੋਰਿਸ਼ ਨਾ ਆਰ  ਦੇ"ਯਾਨੀ "ਹਰ ਅੱਗੇ ਵਧਣ ਵਾਲੇ ਕਦਮ ਤੇ ਘੋਸ਼ਨਾਦ ਹੋਵੇਗਾ।  ਦੌੜਦੇ ਪੈਰ ਹੀ ਨਵਾਂ ਰਸਤਾ ਬਣਾ ਦੇਣਗੇ।  ਹੁਣ ਦੇਰੀ ਨਾ ਕਰੋ। 

 

ਸੋਚੋ ਇਹ ਕਿੰਨਾ ਵੱਡਾ ਮੰਤਰ ਹੈ -  ਦੌੜਦੇ ਪੈਰ ਹੀ ਨਵਾਂ ਰਸਤਾ ਬਣਾ ਦੇਣਗੇ।  ਜਦੋਂ ਇੰਨੀ ਵੱਡੀ ਪ੍ਰੇਰਣਾ ਸਾਡੇ ਸਾਹਮਣੇ ਹੈ ਤਾਂ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਆਪਣੀ ਸਥਾਪਨਾ  ਦੇ 100 ਵਰ੍ਹੇ ਦਾ ਸਮਾਰੋਹ ਮਨਾਓਗੇਜਦੋਂ ਦੇਸ਼ ਆਪਣੀ ਸੁਤੰਤਰਤਾ  ਦੇ 75 ਵਰ੍ਹੇ ਦਾ ਪੁਰਬ ਮਨਾਵੇਗਾ, ਤਾਂ ਆਤਮਨਿਰਭਰ ਭਾਰਤ  ਦੇ  ਮਾਰਗ ਤੇ ਸਾਡਾ ਦੇਸ਼ ਕਾਫੀ ਅੱਗੇ ਵਧ ਚੁੱਕਿਆ ਹੋਵੇਗਾ। 

 

ਇੱਕ ਵਾਰ ਫਿਰ ਤੁਹਾਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ।

ਸਵਸਥ ਰਹੋ, ਸੁਰੱਖਿਅਤ ਰਹੋ।

ਬਹੁਤ - ਬਹੁਤ ਆਭਾਰ  !

ਭਾਲੋ ਥਾਕਬੇਨ  !!!

 

*****

 

ਵੀਆਰਆਰਕੇ/ਏਕੇਪੀ



(Release ID: 1630985) Visitor Counter : 138