PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 09 JUN 2020 6:36PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 4,785 ਹੋਰ ਮਰੀਜ਼ ਠੀਕ ਹੋ ਗਏ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 1,29,214 ਹੋ ਗਈ ਅਤੇ ਸੁਧਾਰ ਦੀ ਦਰ 48.47 ਪ੍ਰਤੀਸ਼ਤ ਦੇ ਪੱਧਰ 'ਤੇ ਬਣੀ ਹੋਈ ਹੈ।

 • ਸਰਗਰਮ ਮਾਮਲਿਆਂ ਦੀ ਗਿਣਤੀ 1,29,917 ਹੋ ਗਈ ਹੈ।

 • ਮੰਤਰੀਆਂ ਦੇ ਗਰੁੱਪ ਨੇ ਕੋਵਿਡ-19 ਦੇ ਨਿਯੰਤਰਣ ਉਪਾਵਾਂ ਦੀ ਸਮੀਖਿਆ ਕੀਤੀ।

 • ਵੱਡੀ ਸੰਖਿਆ ਵਿੱਚ ਕੋਵਿਡ-19 ਦੇ ਮਾਮਲਿਆਂ ਦੇ ਚਲਦੇ 50 ਤੋਂ ਜ਼ਿਆਦਾ ਮਿਊਂਸਪਲ ਸੰਸਥਾਵਾਂ ਵਿੱਚ ਕੇਂਦਰ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

 • ਵਿੱਤ ਮੰਤਰੀ ਨੇ ਕਿਹਾ, ਕੋਵਿਡ ਐਮਰਜੈਂਸੀ ਕ੍ਰੈਡਿਟ ਸੁਵਿਧਾ ਦੇ ਦਾਅਰੇ ਵਿੱਚ ਸਿਰਫ ਐੱਮਐੱਸਐੱਮਈ ਹੀ ਨਹੀਂ, ਬਲਕਿ ਸਾਰੀਆਂ ਕੰਪਨੀਆਂ ਹਨ।

 • ਵਰਤਮਾਨ ਵਿੱਤ ਵਰ੍ਹੇ ਵਿੱਚ ਮਨਰੇਗਾ ਲਈ ਹੁਣ ਤੱਕ ਦੀ ਸਭ ਤੋਂ ਜ਼ਿਆਦਾ 1,01,500 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜਿਸ ਵਿੱਚੋਂ 31,493 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ; 6.69 ਕਰੋੜ ਲੋਕਾਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਗਈ ਹੈ।

 

https://static.pib.gov.in/WriteReadData/userfiles/image/image0049RPC.jpg

 

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਮੰਤਰੀਆਂ ਦੇ ਗਰੁੱਪ ਨੇ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਦੀ ਸਮੀਖਿਆ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਵਿੱਚ ਅੱਜ ਕੋਵਿਡ-19 ਬਾਰੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ 16ਵੀਂ ਬੈਠਕ ਹੋਈ। ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਕੋਵਿਡ -19 ਦੀ ਤਾਜ਼ਾ ਸਥਿਤੀ, ਪ੍ਰਤੀਕਿਰਿਆ ਅਤੇ ਪ੍ਰਬੰਧਨ ਬਾਰੇ ਦੱਸਿਆ ਗਿਆ। ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਵਧਾਏ ਗਏ ਮੈਡੀਕਲ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਗਈ ਕਿ 9 ਜੂਨ, 2020 ਤੱਕ ਦੇਸ਼ ਵਿੱਚ ਕੋਵਿਡ ਨਾਲ ਸਬੰਧਿਤ ਸਿਹਤ ਬੁਨਿਆਦੀ ਢਾਂਚੇ ਤਹਿਤ 958 ਸਮਰਪਿਤ ਕੋਵਿਡ ਹਸਪਤਾਲਾਂ ਵਿੱਚ 1,67,883 ਆਈਸੋਲੇਸ਼ਨ ਬੈੱਡ, 21,614 ਆਈਸੀਯੂ ਬੈੱਡ ਅਤੇ 73,469 ਆਕਸੀਜਨ ਸਪੋਰਟਿਡ ਬੈੱਡ ਉਪਲੱਬਧ ਹਨ।  2,313 ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ 1,33,037 ਆਈਸੋਲੇਸ਼ਨ ਬੈੱਡ, 10,748 ਆਈਸੀਯੂ ਬੈੱਡ ਅਤੇ 46,635 ਆਕਸੀਜਨ ਸਪੋਰਟਿਡ ਬੈੱਕ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਹੁਣ ਕੋਵਿਡ-19 ਦੇ ਟਾਕਰੇ ਲਈ 7,525 ਕੋਵਿਡ ਕੇਅਰ ਸੈਂਟਰਾਂ ਵਿੱਚ 7,10,642 ਬੈੱਡ ਹਨ। ਕੋਵਿਡ ਬੈੱਡਾਂ ਲਈ 21,494 ਵੈਂਟੀਲੇਟਰ ਉਪਲੱਬਧ ਹਨ।ਕੇਂਦਰ ਨੇ 60,848 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਹੈ। ਆਈਸੀਐੱਮਆਰ ਨੇ ਟੈਸਟ ਕਰਨ ਦੀ ਸਮਰੱਥਾ ਨੂੰ 553 ਸਰਕਾਰੀ ਅਤੇ 231 ਨਿਜੀ ਪ੍ਰਯੋਗਸ਼ਾਲਾਵਾਂ (ਕੁੱਲ 784 ਲੈਬਸ) ਤੱਕ ਵਧਾ ਦਿੱਤਾ ਹੈ। 49 ਲੱਖ ਤੋਂ ਜ਼ਿਆਦਾ ਕੁੱਲ ਟੈਸਟ ਹੁਣ ਤੱਕ ਦੇਸ਼ ਵਿੱਚ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 1,41,682 ਸੈਂਪਲ ਲਏ ਗਏ ਹਨ।

ਹੁਣ ਤੱਕ ਕੁੱਲ 1,29,214 ਵਿਅਕਤੀ ਠੀਕ ਹੋ ਚੁੱਕੇ ਹਨ। 4,785 ਮਰੀਜ਼ ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਏ ਹਨ। ਇਸ ਨਾਲ ਕੁੱਲ ਰਿਕਵਰੀ ਦਰ 48.47 % ਹੋ ਗਈ ਹੈ। ਹੁਣ ਕੁੱਲ ਐਕਟਿਵ ਕੇਸ 1,29,917 ਹਨ।

https://pib.gov.in/PressReleasePage.aspx?PRID=1630445 

 

ਜ਼ਿਆਦਾ ਕੋਵਿਡ-19 ਕੇਸਾਂ ਦਾ ਸਾਹਮਣਾ ਕਰ ਰਹੀਆਂ 50 ਤੋਂ ਜ਼ਿਆਦਾ ਨਗਰ ਸੰਸਥਾਵਾਂ ਵਿੱਚ ਕੇਂਦਰੀ ਟੀਮਾਂ ਤੈਨਾਤ ਕੀਤੀਆਂ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 15 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 50 ਤੋਂ ਜ਼ਿਆਦਾ ਜ਼ਿਲ੍ਹਿਆਂ/ਨਗਰ ਨਿਗਮਾਂ ਜਿਨ੍ਹਾਂ ਵਿੱਚ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੋਂ ਦੀਆਂ ਸਰਕਾਰਾਂ ਨੂੰ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਦੀ ਸੁਵਿਧਾ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਉੱਚ ਪੱਧਰੀ ਬਹੁ ਅਨੁਸ਼ਾਸਨੀ ਕੇਂਦਰੀ ਟੀਮਾਂ ਤੈਨਾਤ ਕੀਤੀ ਗਈਆਂ ਹਨ। ਇਹ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ : ਮਹਾਰਾਸ਼ਟਰ (7 ਜ਼ਿਲ੍ਹੇ/ਨਗਰਪਾਲਿਕਾਵਾਂ), ਤੇਲੰਗਾਨਾ (4), ਤਮਿਲ ਨਾਡੂ (7), ਰਾਜਸਥਾਨ (5), ਅਸਾਮ (6), ਹਰਿਆਣਾ (4), ਗੁਜਰਾਤ (3), ਕਰਨਾਟਕ (4), ਉੱਤਰਾਖੰਡ (3), ਮੱਧ ਪ੍ਰਦੇਸ਼ (5), ਪੱਛਮ ਬੰਗਾਲ (3), ਦਿੱਲੀ (3), ਬਿਹਾਰ (4), ਉੱਤਰ ਪ੍ਰਦੇਸ਼ (4) ਅਤੇ ਓਡੀਸ਼ਾ (5)। ਇਹ ਟੀਮਾਂ ਜ਼ਿਲ੍ਹਿਆਂ/ਸ਼ਹਿਰਾਂ ਦੇ ਅੰਦਰ ਕੇਸਾਂ ਦੇ ਪ੍ਰਭਾਵਸ਼ਾਲੀ ਉਪਾਅ / ਕੁਸ਼ਲ ਇਲਾਜ / ਕਲੀਨਿਕਲ ਪ੍ਰਬੰਧਨ ਨੂੰ ਲਾਗੂ ਕਰਨ ਵਿੱਚ ਰਾਜ ਦੇ ਸਿਹਤ ਵਿਭਾਗ ਦੀ ਸਹਾਇਤਾ ਲਈ ਫੀਲਡ ਵਿੱਚ ਕੰਮ ਕਰ ਰਹੀਆਂ ਹਨ ਅਤੇ ਸਿਹਤ ਸੰਭਾਲ਼ ਸੁਵਿਧਾਵਾਂ ਨੂੰ ਦੇਖ ਰਹੀਆਂ ਹਨ।

https://pib.gov.in/PressReleasePage.aspx?PRID=1630413

 

ਕੋਵਿਡ ਐਮਰਜੈਂਸੀ ਕ੍ਰੈਡਿਟ ਸੁਵਿਧਾ ਵਿੱਚ ਸਾਰੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਨਾ ਕਿ ਸਿਰਫ਼ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ : ਵਿੱਤ ਮੰਤਰੀ

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਕੋਵਿਡ ਐਮਰਜੈਂਸੀ ਕ੍ਰੈਡਿਟ ਸੁਵਿਧਾ ਵਿੱਚ ਸਾਰੀਆਂ ਕੰਪਨੀਆਂ ਨੂੰ ਕਵਰ ਕੀਤਾ ਗਿਆ ਹੈ, ਨਾ ਕਿ ਸਿਰਫ਼ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ। ਫਿੱਕੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਉਦਯੋਗ ਨੂੰ ਭਾਰਤੀ ਵਪਾਰ ਨੂੰ ਸਮਰਥਨ ਦੇਣ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੇ ਇਰਾਦੇ ਨਾਲ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਕਿਹਾ, ‘‘ਜੇਕਰ ਤੁਹਾਡੇ ਕਿਸੇ ਮੈਂਬਰ ਨੂੰ ਸਮੱਸਿਆ ਹੈ ਤਾਂ ਅਸੀਂ ਸਹਾਇਤਾ/ਦਖਲ ਦੇਣ ਲਈ ਪ੍ਰਤੀਬੱਧ ਹਾਂ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਸਰਕਾਰੀ ਵਿਭਾਗ ਨੂੰ ਬਕਾਇਆ ਰਾਸ਼ੀ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਵਿਭਾਗ ਨਾਲ ਕੋਈ ਸਮੱਸਿਆ ਹੈ ਤਾਂ ਸਰਕਾਰ ਇਸ ’ਤੇ ਧਿਆਨ ਦੇਵੇਗੀ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨਿਵੇਸ਼ਾਂ ’ਤੇ 15 ਪ੍ਰਤੀਸ਼ਤ ਕਾਰਪੋਰੇਟ ਟੈਕਸ ਦਰ ਦਾ ਲਾਭ ਉਠਾਉਣ ਦੀ ਸਮਾਂ ਸੀਮਾ ਵਿੱਚ ਵਾਧਾ ਕਰਨ ’ਤੇ ਵਿਚਾਰ ਕਰੇਗੀ।

https://pib.gov.in/PressReleasePage.aspx?PRID=1630260

 

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਵਿੱਤ ਵਰ੍ਹੇ 2020-2021 ਲਈ 1, 01, 500 ਕਰੋੜ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਨਿਰਧਾਰਿਤ ਕੀਤੀ ਗਈ; ਜਿਸ ਵਿੱਚੋਂ 31, 493 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਤਹਿਤ 2020-2021 ਦੇ ਮੌਜੂਦਾ ਵਿੱਤ ਵਰ੍ਹੇ ਲਈ 1, 01, 500 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਪ੍ਰੋਗਰਾਮ ਤਹਿਤ ਫੰਡਾਂ ਦੀ ਇਹ ਵਿਵਸਥਾ ਹੁਣ ਤੱਕ ਦੀ ਸੱਭ ਤੋਂ ਵੱਡੀ ਹੈ।  ਵਿੱਤ ਵਰ੍ਹੇ 2020-2021 ਵਿੱਚ 31,493 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਤੱਕ ਕੁੱਲ 60.80 ਕਰੋੜ ਵਿਅਕਤੀਗਤ ਦਿਨਾਂ ਦਾ ਰੋਜ਼ਗਾਰ ਪੈਦਾ ਕੀਤਾ ਗਿਆ ਹੈ ਅਤੇ 6.69 ਕਰੋੜ ਵਿਅਕਤੀਆਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ।  ਮਈ 2020 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਕਾਰਜ ਦੀ ਪੇਸ਼ਕਸ਼ ਕੀਤੀ ਗਈ ਹੈ ਉਨ੍ਹਾਂ ਦੀ ਔਸਤਨ ਗਿਣਤੀ 2.51 ਕਰੋੜ ਪ੍ਰਤੀ ਦਿਨ ਹੈ । ਕੁੱਲ 10 ਲੱਖ ਕਾਰਜ 2020-2021 ਦੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਮੁਕੰਮਲ ਹੋ ਚੁੱਕੇ ਹਨ। ਪਾਣੀ ਦੀ ਸੰਭਾਲ਼ ਅਤੇ ਸਿੰਚਾਈ, ਪੌਦੇ ਲਗਾਉਣ, ਬਾਗਬਾਨੀ ਨਾਲ ਜੁੜੇ ਕਾਰਜਾਂ ਤੇ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਗਤ ਲਾਭਕਾਰੀ ਕਾਰਜਾਂ ‘ਤੇ ਲਗਾਤਾਰ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। 

https://pib.gov.in/PressReleasePage.aspx?PRID=1630332

 

 

ਭਾਰਤੀ ਰੇਲਵੇ ਰਾਜਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇਣਾ ਜਾਰੀ ਰੱਖੇਗਾ

ਹੁਣ ਤੱਕ ਤਕਰੀਬਨ 60 ਲੱਖ ਵਿਅਕਤੀਆਂ ਨੂੰ ਉਨ੍ਹਾਂ ਦੇ ਘਰੇਲੂ ਰਾਜਾਂ ਵਿੱਚ ਲਿਜਾਣ ਲਈ ਭਾਰਤੀ ਰੇਲਵੇ ਦੁਆਰਾ 4347 ਤੋਂ ਵਧੇਰੇ ਸ਼੍ਰਮਿਕ ਸਪੈਸ਼ਲ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਸ਼੍ਰਮਿਕ ਟ੍ਰੇਨਾਂ 1 ਮਈ 2020 ਤੋਂ ਚਲਾਈਆਂ ਜਾ ਰਹੀਆਂ ਹਨ। ਭਾਰਤੀ ਰੇਲਵੇ ਨੇ ਰਾਜ ਸਰਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਜਾਂ ਦੀ ਮੰਗ ਨੂੰ ਪੂਰਾ ਕਰਨ ਲਈ 24 ਘੰਟਿਆਂ ਦੇ ਅੰਦਰ-ਅੰਦਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਮੁਹੱਈਆ ਕਰਵਾਏਗਾ। ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਬਾਰੇ ਆਪਣੀ ਜ਼ਰੂਰਤ ਦੱਸਣ ਅਤੇ ਇਹ ਦੇਖਿਆ ਜਾਵੇ ਕਿ ਟ੍ਰੇਨਾਂ ਰਾਹੀਂ ਬਾਕੀ ਬਚੇ ਵਿਅਕਤੀਆਂ ਦੀ ਆਵਾਜਾਈ ਦੀ ਅਨੁਮਾਨਿਤ ਮੰਗ ਪੂਰੀ ਤਰ੍ਹਾਂ ਸਹੀ ਅਤੇ ਨਿਸ਼ਚਿਤ ਹੈ।

https://pib.gov.in/PressReleseDetail.aspx?PRID=1630390

 

ਈਪੀਐੱਫਓ ਨੇ ਲੌਕਡਾਊਨ  ਦੌਰਾਨ 36.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ

ਕਰਮਚਾਰੀ ਭਵਿੱਖ ਨਿਧੀ ਸੰਗਠਨ  ( ਈਪੀਐੱਫਓ ) ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਇੱਕ ਕਾਨੂੰਨੀ ਸੰਸਥਾ ਹੈ । ਲੌਕਡਾਊਨ  ਦੀਆਂ ਪਾਬੰਦੀਆਂ ਬਾਵਜੂਦ ਈਪੀਐੱਫਓ ਨੇ ਅਪ੍ਰੈਲ ਅਤੇ ਮਈ 2020 ਦੌਰਾਨ 11,540 ਕਰੋੜ ਰੁਪਏ  ਦੇ 36.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਇਸ ਵਿੱਚੋਂ 4580 ਕਰੋੜ ਰੁਪਏ  ਦੇ 15.54 ਲੱਖ ਦਾਅਵੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ  ਤਹਿਤ ਕੋਵਿਡ - 19 ਸੰਕਟ  ਦੌਰਾਨ ਕੀਤੇ ਗਏ ਵਿਸ਼ੇਸ਼ ਪ੍ਰਾਵਧਾਨ  ਤਹਿਤ ਨਿਪਟਾਏ ਗਏ ।

ਲੌਕਡਾਊਨ ਮਿਆਦ  ਦੇ ਦੌਰਾਨ ਜਿਨ੍ਹਾਂ ਮੈਬਰਾਂ  ਦੇ ਦਾਵੇ ਨਿਪਟਾਏ ਗਏ ਉਨ੍ਹਾਂ  ਦੇ  ਵੇਤਨ ਸ਼੍ਰੇਣੀ  ਦੇ ਅੰਕੜਿਆਂ ਉੱਤੇ ਇੱਕ ਨਜ਼ਰ  ਪਾਓ ਤਾਂ ਪਤਾ ਚਲਦਾ ਹੈ ਕਿ ਅਜਿਹੇ ਕੁੱਲ ਦਾਵੇਦਾਰੋਂ ਵਿੱਚੋਂ 74 ਪ੍ਰਤੀਸ਼ਤ ਤੋਂ ਅਧਿਕ 15,000 ਰੁਪਏ ਤੋਂ ਘੱਟ ਵੇਤਨ ਪਾਉਣ ਵਾਲੇ ਲੋਕ ਸਨ।

https://pib.gov.in/PressReleasePage.aspx?PRID=1630450

 

ਮੋਟਰ ਵਾਹਨ ਦੇ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ, 2020 ਤੱਕ ਹੋਰ ਵਧਾ ਦਿੱਤੀ ਗਈ

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮੋਟਰ ਵਾਹਨ ਦੇ ਦਸਤਾਵੇਜ਼ਾਂ ਦੀ ਵੈਧਤਾ ਮਿਤੀ ਇਸ ਸਾਲ 30 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਅਨੁਸਾਰ, ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮੋਟਰ ਵਹੀਕਲਸ ਐਕਟ 1988 ਅਧੀਨ ਉਪਲਬਧ ਪ੍ਰਾਵਧਾਨਾਂ 'ਤੇ ਜਾਂ ਹੋਰ ਐਕਟ ਅਧੀਨ ਉਪਲਬਧ ਅਜਿਹੀਆਂ ਧਾਰਾਵਾਂ' ਤੇ, ਪਰਮਿਟ ਦੀ ਜ਼ਰੂਰਤ 'ਚ ਢਿੱਲ ਦੇਣ ਬਾਰੇ ਵਿਚਾਰ ਕਰਨ, ਤਾਂ ਜੋ ਕੋਵਿਡ- 19 ਦੇ, ਇਨ੍ਹਾਂ ਵਾਧੂ ਆਮ ਹਾਲਤਾਂ ਦੇ ਦੌਰਾਨ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਟਰਾਂਸਪੋਰਟਰਾਂ ਅਤੇ ਸੰਗਠਨਾਂ ਨੂੰ ਪਰੇਸ਼ਾਨੀ ਨਾ ਹੋਵੇ।

https://pib.gov.in/PressReleasePage.aspx?PRID=1630455

 

ਸਰਕਾਰ ਨੇ ਐੱਸਐੱਮਐੱਸ ਜ਼ਰੀਏ ਨਿਲ ਜੀਐੱਸਟੀ ਰਿਟਰਨ ਭਰਨ ਦੀ ਸੁਵਿਧਾ ਜਾਰੀ ਕੀਤੀ

ਸਰਕਾਰ ਨੇ ਭਾਰਤੀ ਟੈਕਸ ਦੇਣ ਵਾਲਿਆਂ ਦੀ ਸੁਵਿਧਾ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਕਦਮ ਉਠਾਉਂਦਿਆਂ ਅੱਜ ਐੱਸਐੱਮਐੱਸ ਦੇ ਜ਼ਰੀਏ ਫਾਰਮ ਜੀਐੱਸਟੀਆਰ-3 ਬੀ ਵਿੱਚ ਨਿਲ ਜੀਐੱਸਟੀ ਮਾਸਿਕ ਰਿਟਰਨ ਭਰਨ ਦੀ ਆਗਿਆ ਦੇ ਦਿੱਤੀ ਹੈ। ਇਸ ਨਾਲ 22 ਲੱਖ ਰਜਿਸਟਰਡ ਟੈਕਸ ਦੇਣ ਵਾਲਿਆਂ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਸੁਧਾਰ ਹੋਵੇਗਾ ਜਿਨ੍ਹਾਂ ਨੂੰ ਆਮ ਪੋਰਟਲ ’ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਪੈਂਦਾ ਸੀ ਅਤੇ ਫਿਰ ਹਰ ਮਹੀਨੇ ਆਪਣੀ ਰਿਟਰਨ ਫਾਈਲ ਕਰਨਾ ਪੈਂਦਾ ਸੀ। ਹੁਣ, ਨਿਲ ਦੇਣਦਾਰੀ ਵਾਲੇ ਇਨ੍ਹਾਂ ਟੈਕਸ ਦੇਣ ਵਾਲਿਆਂ ਨੂੰ ਜੀਐੱਸਟੀ ਪੋਰਟਲ ’ਤੇ ਲੌਗ ਇਨ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਐੱਸਐੱਮਐੱਸ ਦੁਆਰਾ ਆਪਣੀ ਨਿਲ ਰਿਟਰਨ ਭਰ ਸਕਦੇ ਹਨ।

https://pib.gov.in/PressReleasePage.aspx?PRID=1630258

 

ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਖ਼ੁਰਾਕ ਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਖੰਡ ਖੇਤਰ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਕੀਤੀ

ਕੇਂਦਰੀ ਖੁਰਾਕ ਤੇ ਜਨਤਕ ਵੰਡ ਅਤੇ ਖਪਤਕਾਰ ਮਾਮਲੇ ਮੰਤਰੀ, ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਇੱਥੇ ਸਕੱਤਰ, ਸ਼੍ਰੀ ਸੁਧਾਂਸ਼ੂ ਪਾਂਡੇ ਅਤੇ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ। ਇਸ ਸਮੀਖਿਆ ਬੈਠਕ ਵਿੱਚ ਖੰਡ ਉਤਪਾਦਨ, ਗੰਨਾ ਉਤਪਾਦਕ ਕਿਸਾਨਾਂ ਦੇ ਬਕਾਇਆ ਪਏ ਭੁਗਤਾਨਾਂ, ਈਥਾਨੋਲ ਉਤਪਾਦਨ ਤੇ ਹੋਰ ਸਬੰਧਿਤ ਮਾਮਲਿਆਂ ਉੱਤੇ ਵਿਚਾਰ–ਵਟਾਂਦਰਾ ਕੀਤਾ ਗਿਆ। ਸ਼੍ਰੀ ਪਾਸਵਾਨ ਨੇ ਗੰਨਾ ਉਤਪਾਦਕ ਕਿਸਾਨਾਂ ਦੀਆਂ ਬਕਾਇਆ ਰਕਮਾਂ ਦੇ ਸਮੇਂ–ਸਿਰ ਭੁਗਤਾਨਾਂ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ। ਮੰਤਰੀ ਨੂੰ ਦੱਸਿਆ ਗਿਆ ਕਿ ਇਸ ਸਾਲ ਖੰਡ ਦਾ ਉਤਪਾਦਨ 270 ਲੱਖ ਟਨ ਤੱਕ ਪੁੱਜ ਜਾਣ ਦੀ ਆਸ ਹੈ। ਸਰਕਾਰ ਨੇ ਖੰਡ ਦੇ ਮੌਜੂਦਾ ਸੀਜ਼ਨ ਵਿੱਚ ਖੰਡ ਉਦਯੋਗ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਕਈ ਕਦਮ ਚੁੱਕੇ।

https://pib.gov.in/PressReleasePage.aspx?PRID=1630318

 

ਕਬਾਇਲੀਆਂ ਲਈ ਆਮਦਨੀ ਪੈਦਾ ਕਰਨ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ, ਰਾਜਾਂ ਨੇ ਸੰਸ਼ੋਧਿਤ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ʼਤੇ ਲਘੂ ਵਣ ਉਤਪਾਦਾਂ (ਐੱਮਐੱਫਪੀ) ਦੀ ਖਰੀਦ ਕਰਨੀ ਸ਼ੁਰੂ ਕੀਤੀ

ਕੋਵਿਡ -19 ਮਹਾਮਾਰੀ ਦੇ ਬਾਅਦ ਗ਼ਰੀਬਾਂ ਅਤੇ ਸੀਮਾਂਤੀ ਲੋਕਾਂ ਦੀ ਸਹਾਇਤਾ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ. ਰਾਜਾਂ ਵੱਲੋਂ ਵੀ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਯੋਜਨਾ ਦੇ ਤਹਿਤ 17 ਰਾਜਾਂ ਨੇ ਲਗਭਗ 50 ਕਰੋੜ ਰੁਪਏ ਦੇ ਲਘੂ ਵਣ ਉਤਪਾਦਾਂ (ਐੱਮਐੱਫਪੀ) ਦੀ ਖਰੀਦ ਕੀਤੀ ਹੈ। ਇਨ੍ਹਾਂ ਯਤਨਾਂ ਸਦਕਾ, 7 ਰਾਜਾਂ ਵਿੱਚ ਪ੍ਰਾਈਵੇਟ ਏਜੰਸੀਆਂ ਨੇ ਐੱਮਐੱਸਪੀ ਤੋਂ ਵੱਧ ਕੀਮਤਾਂ ʼਤੇ ਲਗਭਗ 400 ਕਰੋੜ ਰੁਪਏ ਦੇ ਮੁੱਲ ਦੀ ਐੱਮਐੱਫਪੀ ਦੀ ਖਰੀਦ ਕੀਤੀ ਹੈ। ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਕੀਤੇ ਗਏ ਐੱਮਐੱਸਪੀ ਉਪਰਾਲਿਆਂ ਅਤੇ ਐੱਮਐੱਸਪੀ ਵਿੱਚ ਸਮੇਂ ਸਿਰ ਕੀਤੇ  ਗਏ  ਐਲਾਨ ਅਤੇ ਟ੍ਰਾਈਫੈੱਡ ਦੇ ਇਨ੍ਹਾਂ ਯਤਨਾਂ ਸਦਕਾ ਬਜ਼ਾਰ ਵਿੱਚ ਆਦਿਵਾਸੀਆਂ ਨੂੰ  ਉਚੇਰੀਆਂ ਕੀਮਤਾਂ ਮਿਲ ਰਹੀਆਂ ਹਨ ਜੋ ਕਿ ਐੱਮਐੱਸਪੀ ਤੋਂ ਵੀ ਵੱਧ ਹਨ।

https://pib.gov.in/PressReleseDetail.aspx?PRID=1630390

 

ਅੰਤਰਰਾਸ਼ਟਰੀ ਯੋਗ ਦਿਵਸ, 2020 ਦਾ ਪੂਰਵ ਅਵਲੋਕਨ 10 ਜੂਨ ਨੂੰ ਡੀਡੀ ਨਿਊਜ਼ ʼਤੇ ਪ੍ਰਸਾਰਿਤ ਕੀਤਾ ਜਾਵੇਗਾ

ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਆਯੁਸ਼ ਮੰਤਰਾਲਾ ਅੰਤਰਰਾਸ਼ਟਰੀ ਯੋਗ ਦਿਵਸ, 2020 ਦੇ ਪੂਰਵ ਅਵਲੋਕਨ  ਵਜੋਂ ਇੱਕ ਟੈਲੀਵਿਜ਼ਨ ਪ੍ਰੋਗਰਾਮ ਦੀ ਮੇਜ਼ਬਾਨੀ ਕਰੇਗਾ, ਜਿਸ ਨੂੰ ਡੀਡੀ ਨਿਊਜ਼ 'ਤੇ 10 ਜੂਨ, 2020 ਨੂੰ ਸ਼ਾਮ 07:00 ਵਜੇ ਤੋਂ ਸਵੇਰੇ 08:00 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਆਯੁਸ਼ ਮੰਤਰਾਲੇ ਦੇ ਫੇਸਬੁੱਕ ਪੇਜ 'ਤੇ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ।  ਪੂਰਵ ਅਵਲੋਕਨ  10 ਦਿਨ ਤੱਕ ਚਲਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ, 2020 ਦੀ ਅਧਿਕਾਰਕ ਕਾਊਂਟਡਾਊਨ ਨੂੰ ਅੰਕਿਤ ਕਰੇਗਾ।

https://pib.gov.in/PressReleseDetail.aspx?PRID=1630402

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਚੰਡੀਗੜ੍ਹ: ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਬਾਪੂਧਾਮ ਕਲੋਨੀ ਦੇ ਵਸਨੀਕਾਂ ਨੂੰ ਖਾਮਖਾਹ ਦੋਸ਼ੀ ਨਾ ਗਰਦਾਨਿਆ ਨਾ ਜਾਵੇ ਸਗੋਂ  ਉਨ੍ਹਾਂ ਨੂੰ ਸਮਾਜ ਵਿੱਚ ਵਿਚਰਨ ਦੇ ਪੂਰੇ ਅਵਸਰਾਂ ਦਿੱਤੇ ਜਾਣ ਉਨ੍ਹਾਂ ਕਿਰਤ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਹ ਇਸ ਮਾਮਲੇ ਨੂੰ ਨਿਜੀ ਨਿਯੁਕਤੀਕਾਰਾਂ ਕੋਲ ਉਠਾਉਣ ਤਾਂ ਜੋ ਕਰਮਚਾਰੀਆਂ ਦੀਆਂ ਬਕਾਇਆ ਤਨਖ਼ਾਹਾਂ ਦੀ ਅਦਾਇਗੀ ਕੀਤੀ ਜਾ ਸਕੇ ਤੇ ਨੌਕਰੀ ਦੇ ਅਵਸਰਾਂ ਵਧਾਏ ਜਾ ਸਕਣ।

 • ਪੰਜਾਬ: ਕੋਵਿਡ-19 ਦੌਰਾਨ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ, ਪੰਜਾਬ ਦੇ ਕਿਸਾਨ ਹੁਣ ਇਸ ਸਾਲ ਝੋਨੇ ਦੀ ਰਵਾਇਤੀ ਲਵਾਈ ਦੀ ਬਜਾਏ ਸਿੱਧੀ ਬਿਜਾਈ (ਡੀਐੱਸਆਰ) ਰਾਹੀਂ ਚਾਵਲ ਬੀਜਣ ਵੱਲ ਮੁੜ ਰਹੇ ਹਨ ਅਤੇ ਝੋਨੇ ਹੇਠਲੇ ਕੁੱਲ ਰਕਬੇ ਦਾ ਲਗਭਗ 25% ਹਿੱਸਾ ਇਸ ਆਧੁਨਿਕ ਤਕਨਾਲੋਜੀ ਦੇ ਅਧੀਨ ਆਉਣ ਦੀ ਉਮੀਦ ਹੈ ਜਿਸ ਨਾਲ ਮਜ਼ਦੂਰਾਂ ਤੇ ਪਾਣੀ ਦੇ ਰੂਪ ਵਿੱਚ ਕਾਸ਼ਤ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਡੀਐੱਸਆਰ ਦੀ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਤੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਇਸ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਲਈ 4000 ਡੀਐੱਸਆਰ ਮਸ਼ੀਨਾਂ ਮਨਜ਼ੂਰ ਕੀਤੀਆਂ ਹਨ ਅਤੇ 800 ਝੋਨੇ ਦੀ ਲਵਾਈ ਦੀਆਂ ਮਸ਼ੀਨਾਂ ਉੱਪਰ 40% ਤੋਂ 50% ਸਬਸਿਡੀ ਵੀ ਜਾਰੀ ਕੀਤੀ ਜਾ ਰਹੀ ਹੈ।

 • ਹਰਿਆਣਾ: ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਨੇ ਕਿਹਾ ਹੈ ਕਿ ਅਨਲੌਕ-1 ਦੌਰਾਨ ਰਾਜ ਸਰਕਾਰ ਨੇ ਕੁਝ ਸ਼ਰਤਾਂ ਨਾਲ ਖੇਡ ਸਟੇਡੀਅਮਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਹੈ, ਜਿਸ ਦੌਰਾਨ ਨਿਜੀ ਤੰਦਰੁਸਤੀ ਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਵਿੱਚ ਖਿਡਾਰੀ ਤੇ ਕੋਚ ਮੁੜ ਤੋਂ ਆਪਣੀਆਂ ਖੇਡਾਂ ਵਿੱਚ ਪੂਰੀ ਤਰ੍ਹਾਂ ਰੁੱਝ ਚੁੱਕੇ ਹਨ ਅਤੇ ਪਿਛਲੇ ਸਮੇਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ।

 • ਮਹਾਰਾਸ਼ਟਰ: ਸੋਮਵਾਰ ਨੂੰ 2,535 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ 88,528 ਹੋ ਗਈ ਹੈ, ਜਿਨ੍ਹਾਂ ਵਿੱਚੋਂ 44,374 ਮਾਮਲੇ ਸਰਗਰਮ ਹਨ। ਹੌਟਸਪੌਟ ਮੁੰਬਈ ਵਿੱਚ ਲਾਗ ਦੇ 1,314 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਮੁੰਬਈ ਮਹਾਨਗਰ ਖੇਤਰ ਵਿੱਚ ਕੁੱਲ ਕੇਸਾਂ ਦੇ ਅੰਕੜੇ ਨੂੰ 49,863 ਤੱਕ ਲੈ ਅੱਪੜੇ। ਰਾਜ ਵਿੱਚ 3,510 ਮੌਜੂਦਾ ਕੰਟੇਨਟਮੈਂਟ ਜ਼ੋਨ ਹਨ ਜਿੱਥੇ 17,895 ਟੀਮਾਂ ਨੇ 66.84 ਲੱਖ ਲੋਕਾਂ ਦੀ ਨਿਗਰਾਨੀ ਪੂਰੀ ਕੀਤੀ ਹੈ।

 • ਗੁਜਰਾਤ: 19 ਜ਼ਿਲ੍ਹਿਆਂ ਵਿੱਚੋਂ ਕੋਵਿਡ-19 ਦੇ 477 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 20,574 ਹੋ ਗਈ ਹੈ, ਜਿਨ੍ਹਾਂ ਵਿੱਚੋਂ 5,309 ਮਾਮਲੇ ਸਰਗਰਮ ਹਨ। ਪਿਛਲੇ 24 ਘੰਟਿਆਂ ਦੌਰਾਨ 31 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਜਿਸ ਕਾਰਨ ਮੌਤਾਂ ਦੀ ਕੁੱਲ ਗਿਣਤੀ 1280 ਹੋ ਗਈ ਹੈ।

 • ਰਾਜਸਥਾਨ: ਅੱਜ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 10,876 ਹੋ ਗਈ ਹੈ, ਜਿਨ੍ਹਾਂ ਵਿੱਚੋਂ 8,117 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 246 ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਨੇ ਹਰ ਰੋਜ਼ 25 ਹਜ਼ਾਰ ਕੋਵਿਡ-19 ਟੈਸਟ ਕਰਨ ਦਾ ਟੀਚਾ ਪ੍ਰਾਪਤ ਕੀਤਾ ਹੈ। ਰਾਜ ਵਿੱਚ ਹੁਣ ਤਕ ਕੁੱਲ 5,18,000 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਵੇਲੇ ਰਾਜ ਦੇ 15 ਜ਼ਿਲ੍ਹਿਆਂ ਵਿੱਚ 25 ਥਾਵਾਂ 'ਤੇ ਕੋਵਿਡ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਦੱਸਿਆ ਕਿ ਜਲਦ ਹੀ ਇਸ ਸਹੂਲਤ ਨੂੰ 10 ਹੋਰ ਜ਼ਿਲ੍ਹਿਆਂ ਵਿੱਚ ਵਧਾ ਦਿੱਤਾ ਜਾਵੇਗਾ। ਰਾਜ ਵਿੱਚ ਕੋਵਿਡ-19 ਪੀੜਤਾਂ ਦੇ ਤੰਦਰੁਸਤ ਹੋਣ ਦਰ ਵੀ ਵਧ ਕੇ 74.6 ਪ੍ਰਤੀਸ਼ਤ ਹੋ ਗਈ ਹੈ।

 • ਮੱਧ ਪ੍ਰਦੇਸ਼: ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 9638 ਹੋ ਗਈ ਹੈ, ਜਿਨ੍ਹਾਂ ਵਿੱਚੋਂ ਕੋਵਿਡ-19 ਦੇ 267 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 2688 ਕੇਸ ਸਰਗਰਮ ਹਨ ਤੇ ਹੁਣ ਤੱਕ 414 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਕੁੱਲ 52 ਜ਼ਿਲ੍ਹਿਆਂ ਵਿੱਚੋਂ ਹੁਣ ਤੱਕ 51 ਜ਼ਿਲ੍ਹਿਆਂ ਵਿੱਚ ਕੋਰੋਨਾਵਾਇਰਸ ਕੇਸ ਪਾਏ ਗਏ ਹਨ, ਪਰ 27 ਜ਼ਿਲ੍ਹਿਆਂ ਵਿੱਚ ਕੋਈ ਨਵਾਂ ਕੋਵਿਡ-19 ਕੇਸ ਦਰਜ ਨਹੀਂ ਕੀਤਾ ਗਿਆ।

 • ਛੱਤੀਸਗੜ੍ਹ: ਸੋਮਵਾਰ ਨੂੰ ਕੋਵਿਡ-19 ਦੇ ਕੁੱਲ 104 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ 1197 ਹੋ ਗਈ ਹੈ, ਜਦਕਿ ਸਰਗਰਮ ਕੇਸਾਂ ਦੀ ਗਿਣਤੀ 885 ਹੈ। ਸੋਮਵਾਰ ਤੱਕ ਰਾਜ ਵਿੱਚ ਕੁੱਲ 92,598 ਟੈਸਟ ਕੀਤੇ ਗਏ ਹਨ।

 • ਗੋਆ: ਗੋਆ ਵਿੱਚ 30 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਕਾਰਨ ਕੋਰੋਨਾਵਾਇਰਸ ਪਾਜ਼ਿਟਿਵ ਕੁੱਲ ਮਾਮਲਿਆਂ ਦੀ ਗਿਣਤੀ 330 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 263 ਮਾਮਲੇ ਸਰਗਰਮ ਹਨ ਤੇ ਸੂਹੇ ਵਿੱਚ ਹੁਣ ਤੱਕ 67 ਮਰੀਜ਼ ਠੀਕ ਹੋ ਚੁੱਕੇ ਹਨ।

 • ਕੇਰਲ: ਢਾਈ ਮਹੀਨਿਆਂ ਤੋਂ ਵੱਧ ਲੌਕਡਾਊਨ ਤੋਂ ਬਾਅਦ ਅੱਜ ਸਵੇਰੇ ਕੇਰਲ ਵਿੱਚ ਮਾਲ, ਰੈਸਟੋਰੈਂਟ ਤੇ ਧਾਰਮਿਕ ਸਥਾਨ ਖੁੱਲ੍ਹ ਗਏ। ਗੁਰੂਵਿਊਰ ਵਿਖੇ ਭਗਵਾਨ ਕ੍ਰਿਸ਼ਨ ਮੰਦਰ ਸਮੇਤ ਹੋਰ ਮੰਦਰ, ਸ਼ਰਧਾਲੂਆਂ ਲਈ ਕੁਝ ਗਿਰਜਾਘਰ ਅਤੇ ਮਸਜਿਦਾਂ ਖੋਲ੍ਹੇ ਗਏ। ਰਾਜ ਦੇ ਮੰਦਰਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਬਾਰੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੇਧਰਨ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ 'ਤੇ ਵਰ੍ਹ ਪਏ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਦੇਵਸੋਮ ਬੋਰਡ ਦੇ ਅਧੀਨ ਮੰਦਰਾਂ ਦੁਬਾਰਾ ਖੋਲ੍ਹਣ ਦੇ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ। ਹਾਲਾਂਕਿ, ਦੇਵਸੋਮ ਦੇ ਮੰਤਰੀ ਕਦਕਮਪੱਲੀ ਸੁਰੇਂਦਰਨ ਨੇ ਕਿਹਾ ਕਿ ਧਾਰਮਿਕ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਮੰਦਰ ਖੋਲ੍ਹੇ ਗਏ ਸਨ ਅਤੇ ਕੇਂਦਰ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ, ਧਾਰਮਿਕ ਸਥਾਨਾਂ ਅੰਦਰ ਸਾਰੇ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣ ਕੀਤੀ ਜਾ ਰਹੀ ਹੈ। ਖਾੜੀ ਵਿੱਚ ਕੋਵਿਡ-19 ਕਾਰਨ ਤਿੰਨ ਹੋਰ ਲੋਕਾਂ ਦੀ ਮੌਤ ਹੋ ਜਾਣ ਕਾਰਨ ਇੱਥੇ ਕੁੱਲ ਮੌਤਾਂ ਦਾ ਅੰਕੜਾ 200 ਨੂੰ ਪਾਰ ਕਰ ਗਿਆ ਹੈ। ਬੀਤੇ ਕੱਲ੍ਹ ਰਾਜ ਵਿੱਚ 91 ਨਵੇਂ ਕੇਸ ਦਰਜ ਹੋਏ ਤੇ ਇੱਕ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 16 ਹੋ ਗਈ ਹੈ ਅਤੇ ਕੁੱਲ ਗਰਗਰਮ ਮਾਮਲਿਆਂ ਦੀ ਗਿਣਤੀ 1,174 ਹੋ ਗਈ ਹੈ।

 • ਤਮਿਲ ਨਾਡੂ: ਮਦੁਰਾਈ ਦੇ ਸਰਕਾਰੀ ਰਾਜਾਜੀ ਹਸਪਤਾਲ ਵਿੱਚ ਰੋਗ ਮੁਕਤ ਕਰਨ ਵਿੱਚ ਸਹਾਈ ਪਲਾਜ਼ਮਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਕੋਵਿਡ ਦੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੇ ਤਮਿਲ ਨਾਡੂ ਵਿੱਚ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਵਿਰੋਧੀ ਧਿਰ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਹੈ। ਸਿਹਤ ਮੰਤਰੀ ਨੇ ਰਾਜ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਬਾਰੇ ਚੱਲ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ; ਮੰਤਰੀ ਨੇ ਕਿਹਾ ਕਿ ਤੰਦਰੁਸਤੀ ਦਰ 56 ਪ੍ਰਤੀਸ਼ਤ ਹੈ ਅਤੇ ਰਾਜ ਵਿੱਚ ਇਸ ਵੇਲੇ ਸਿਰਫ ਛੇ ਮਰੀਜ਼ ਵੈਂਟੀਲੇਟਰ 'ਤੇ ਹਨ। ਕੱਲ੍ਹ 1562 ਨਵੇਂ ਕੇਸ, 528 ਨੂੰ ਛੁੱਟੀ ਮਿਲੀ ਅਤੇ 17 ਮੌਤਾਂ ਦਰਜ ਹੋਈਆਂ। ਚੇਨਈ ਤੋਂ 1149 ਕੇਸ ਦਰਜ ਹੋਏ ਹਨ। ਕੁੱਲ ਕੇਸ: 33229, ਮੌਜੂਦਾ ਕੇਸ: 15413, ਮੌਤ: 286, ਛੁੱਟੀ ਮਿਲੀ: 17527. ਚੇਨਈ ਵਿੱਚ 11817 ਮਾਮਲੇ ਸਰਗਰਮ ਹਨ।

 • ਕਰਨਾਟਕ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕਰਨਾਟਕ ਦੇ ਅੰਤਰ-ਰਾਜ ਯਾਤਰੀਆਂ ਲਈ ਅਨਲੌਕ ਇੱਕ ਤਹਿਤ ਪੜਾਅਵਾਰ ਰਿਆਇਤਾਂ ਦਰਮਿਆਨ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਕਰਨਾਟਕ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਲਈ ਸੇਵਾਸਿੰਧੂ ਪੋਰਟਲ 'ਤੇ ਸਵੈ-ਰਜਿਸਟ੍ਰੇਸ਼ਨ ਤੇ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਦਾਖ਼ਲਾ ਕੇਂਦਰਾਂ 'ਤੇ ਸਿਹਤ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਿਨ੍ਹਾਂ ਕੋਵਿਡ ਦੌਰਾਨ ਹਰ ਹਾਲ ਵਿੱਚ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਕੱਲ੍ਹ 308 ਨਵੇਂ ਕੇਸ, 387 ਨੂੰ ਛੁੱਟੀ ਮਿਲੀ ਅਤੇ ਤਿੰਨ ਮੌਤਾਂ ਦਰਜ ਹੋਈਆਂ। ਕੱਲ੍ਹ ਤੱਕ ਕੁੱਲ ਪਾਜ਼ਿਟਿਵ ਕੇਸ: 5760, ਸਰਗਰਮ ਕੇਸ: 3175, ਮੌਤਾਂ: 64, ਠੀਕ ਹੋਏ: 2519.

 • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਸਪੰਦਨਾ ਪ੍ਰੋਗਰਾਮ ਦਾ ਜਾਇਜ਼ਾ ਲਿਆ, ਅਧਿਕਾਰੀਆਂ ਨੂੰ ਰੇਤ ਦੀਆਂ ਖੱਡਾਂ ਖੋਲ੍ਹਣ  ਲਈ ਨਿਰਦੇਸ਼ ਦਿੱਤੇ। ਫ਼ਿਲਮਾਂ ਦੀ ਸ਼ੂਟਿੰਗ ਬਾਰੇ ਵਿਚਾਰ ਵਟਾਂਦਰੇ ਲਈ ਟਾਲੀਵੁੱਡ ਦਾ ਵਫ਼ਦ ਜਲਦੀ ਹੀ ਮੁੱਖ ਮੰਤਰੀ ਵਾਈਐੱਸ ਜਗਨ ਨੂੰ ਮਿਲਣ ਵਿਜੈਵਾੜਾ ਪਹੁੰਚੇਗਾ। ਕੱਲ੍ਹ 125 ਨਵੇਂ ਕੇਸ ਦਰਜ ਕੀਤੇ ਗਏ ਅਤੇ 34 ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਕੱਲ੍ਹ ਤੱਕ ਕੁੱਲ ਕੇਸ: 3843, ਮੌਜੂਦਾ: 1381, ਤੰਦਰੁਸਤ ਹੋਏ: 2387, ਮੌਤਾਂ: 75

 • ਤੇਲੰਗਾਨਾ: ਰਾਜ ਸਰਕਾਰ ਨੇ ਮ੍ਰਿਤ ਲੋਕਾਂ ਦੀ ਕੋਰੋਨਾਵਾਇਰਸ ਜਾਂਚ ਕਰਵਾਉਣ ਬਾਰੇ ਤੇਲੰਗਾਨਾ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਸੁਪਰੀਮ ਕੋਰਟ 'ਚ ਜਾਣ ਦਾ ਫੈਸਲਾ ਕੀਤਾ ਹੈ। ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਸਾਰੇ ਮ੍ਰਿਤਕਾਂ ਦੇ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। 8 ਜੂਨ ਤੱਕ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਗਏ ਕੇਸ 3742 ਹਨ। ਹੁਣ ਤੱਕ 448 ਪ੍ਰਵਾਸੀ ਅਤੇ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। 

 

ਫੈਕਟ ਚੈੱਕ

 

https://static.pib.gov.in/WriteReadData/userfiles/image/image006DBJ1.jpg

http://static.pib.gov.in/WriteReadData/userfiles/image/image013L87U.jpg

 

 

******

 

ਵਾਈਬੀ
 (Release ID: 1630578) Visitor Counter : 20