PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 11 MAY 2020 6:15PM by PIB Chandigarh

 

https://static.pib.gov.in/WriteReadData/userfiles/image/image0018EPG.pnghttps://static.pib.gov.in/WriteReadData/userfiles/image/image002CEKS.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਕੁੱਲ 20,917 ਵਿਅਕਤੀ ਠੀਕ ਹੋ ਚੁੱਕੇ ਹਨ। ਇੰਝ ਸਿਹਤਯਾਬੀ ਦੀ ਕੁੱਲ ਦਰ ਵਧ ਕੇ 31.15% ਹੋ ਗਈ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 67,152 ਹੈ।
  • ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 4,213 ਦਾ ਵਾਧਾ ਦਰਜ ਕੀਤਾ ਗਿਆ ਹੈ।
  • ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ  ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਪਬਲਿਕ ਹੈਲਥ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵੱਡਮੁੱਲੇ ਮਨੁਖੀ ਜੀਵਨ ਨੂੰ ਬਚਾਉਣ ਲਈ ਸਾਰੇ ਮੈਡੀਕਲ ਪ੍ਰੋਫੈਸ਼ਨਲਾਂ ਦੀਆਂ ਗਤੀਵਿਧੀਆਂ ਦਾ ਨਿਰਵਿਘਨ ਜਾਰੀ ਰਹਿਣਾ ਜ਼ਰੂਰੀ ਹੈ। 
  • ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਪਲਾਇਨ ਕਰਕੇ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ਤੱਕ ਪਹੁੰਚਣ ਲਈ ਸੜਕ ਅਤੇ ਰੇਲਵੇ ਪਟੜੀਆਂ ਤੇ ਚਲਣ ਤੋਂ ਰੋਕਣ।
  • ਰੇਲਵੇ ਕੱਲ੍ਹ ਤੋਂ ਯਾਤਰੀ ਸੇਵਾਵਾਂ ਅੰਸ਼ਿਕ ਰੂਪ ਨਾਲ ਬਹਾਲ ਕਰੇਗਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੁੱਲ 20,917 ਵਿਅਕਤੀ ਠੀਕ ਹੋ ਚੁੱਕੇ ਹਨ। ਇੰਝ ਸਿਹਤਯਾਬੀ ਦੀ ਕੁੱਲ ਦਰ ਵਧ ਕੇ 31.15% ਹੋ ਗਈ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 67,152 ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 4,213 ਦਾ ਵਾਧਾ ਦਰਜ ਕੀਤਾ ਗਿਆ ਹੈ। ਵਿਭਿੰਨ ਮੈਡੀਕਲ ਪ੍ਰੋਫ਼ੈਸ਼ਨਲਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ, ਡਾ. ਹਰਸ਼ ਵਰਘਨ ਨੇ ਕਿਹਾ ਕਿ ਦੇਸ਼ ਨੂੰ ਮੈਡੀਕਲ ਪ੍ਰੈਕਟੀਸ਼ਨਰਾਂ ਦੁਆਰਾ ਕੋਵਿਡ–19 ਨਾਲ ਨਿਪਟਦਿਆਂ, ਖਾਸ ਕਰਕੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਦਿਖਾਈ ਸਹਿਣਸ਼ੀਲਤਾ ਤੇ ਮਾਣ ਹੈ। ਉਨ੍ਹਾਂ ਮੁੜ ਰਾਸ਼ਟਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਤੇ ਸਿਹਤਸੰਭਾਲ਼ ਕਰਮਚਾਰੀਆਂ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਉਣੀ ਚਾਹੀਦੀ ਜਾਂ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ; ਸਗੋਂ ਜਨਤਾ ਦੀ ਮਦਦ ਕਰਨ ਦੇ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ–19 ਵਿਰੁੱਧ ਜੰਗ ਜਾਰੀ ਰੱਖਣ ਲਈ ਡਾਕਟਰ, ਨਰਸਾਂ, ਹੈਲਥਕੇਅਰ ਵਰਕਰ ਸਾਡੇ ਆਦਰ, ਸਹਾਇਤਾ ਤੇ ਸਹਿਯੋਗ ਦੇ ਹੱਕਦਾਰ ਹਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕੋਵਿਡ–19 ਲਈ ਜ਼ਿਲ੍ਹਾਪੱਧਰੀ ਸੁਵਿਧਾਅਧਾਰਿਤ ਚੌਕਸ ਨਿਗਰਾਨੀ ਹਿਤ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ।

 

https://pib.gov.in/PressReleseDetail.aspx?PRID=1622991

 

ਐਂਟੀਬਾਡੀ ਦੀ ਸ਼ਨਾਖ਼ਤ ਲਈ ਆਈਸੀਐੱਮਆਰਐੱਨਆਈਵੀ ਦੁਆਰਾ ਵਿਕਸਿਤ ਕੀਤਾ ਮਜ਼ਬੂਤ ਦੇਸੀ ਟੈਸਟ IgG ਐਲਿਜ਼ਾ ਟੈਸਟ ਕੋਵਿਡ–19 ਦੀ ਚੌਕਸ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਏਗਾ’: ਡਾ. ਹਰਸ਼ ਵਰਧਨ

ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ – ICMR)–ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ – NIV) ਪੁਣੇ ਨੇ ਕੋਵਿਡ–19 ਲਈ ਐੱਟੀਬਾਡੀ ਸ਼ਨਾਖ਼ਤ ਵਾਸਤੇ ਦੇਸੀ IgG ਐਲਿਜ਼ਾ ਟੈਸਟ ਕੋਵਿਡ ਕਵਚ ਐਲਿਜ਼ਾਨੂੰ ਵਿਕਸਿਤ ਤੇ ਪ੍ਰਮਾਣਿਤ ਕੀਤਾ ਹੈ। ਐੱਨਆਈਵੀ (NIV) ਦੀ ਵਿਗਿਆਨਕ ਟੀਮ ਨੇ ਭਾਰਤ ਚ ਪੁਸ਼ਟੀ ਹੋਏ ਮਰੀਜ਼ਾਂ ਤੋਂ ਸਾਰਸਕੋਵ–2 ਵਾਇਰਸ ਨੂੰ ਸਫ਼ਲਤਾਪੂਰਬਕ ਵੱਖ ਕੀਤਾ ਹੈ। ਬਦਲੇ ਵਿੱਚ ਇਸ ਨੇ ਸਾਰਸਕੋਵ–2 ਲਈ ਦੇਸ਼ ਵਿੱਚ ਹੀ ਡਾਇਗਨੌਸਟਿਕਸ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ। ਉਂਝ ਭਾਵੇਂ ਸਾਰਸਕੋਵ–2 ਦੇ ਕਲੀਨਿਕਲ ਡਾਇਓਗਨੋਸਿਸ ਲਈ ਮੂਹਰਲੀ ਕਤਾਰ ਦਾ ਰੀਅਲ ਟਾਈਮ ਟੈਸਟ ਆਰਟੀਪੀਸੀਆਰ (RT-PCR) ਹੈ, ਪਰ ਇਸ ਛੂਤ ਦੀ ਲਾਗ ਤੋਂ ਪ੍ਰਭਾਵਿਤ ਆਬਾਦੀ ਦੇ ਅਨੁਪਾਤ ਨੂੰ ਸਮਝਣ ਲਈ ਚੌਕਸ ਨਿਗਰਾਨੀ ਹਿਤ ਮਜ਼ਬੂਤ ਐਂਟੀਬਾਡੀ ਟੈਸਟ ਅਹਿਮ ਹਨ।

https://pib.gov.in/PressReleseDetail.aspx?PRID=1622766

 

 

ਡਾ. ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਡੋਲੀ ਕੋਵਿਡ-19 ਕੇਅਰ ਸੈਂਟਰ ਦਾ ਦੌਰਾ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ.ਹਰਸ਼ ਵਰਧਨ ਨੇ ਕੋਵਿਡ-19 ਦੇ ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਮੰਡੋਲੀ ਜੇਲ੍ਹ ਸਥਿਤ ਕੋਵਿਡ ਕੇਅਰ ਸੈਂਟਰ (ਸੀਸੀਸੀ) ਨਵੀਂ ਦਿੱਲੀ ਦਾ ਦੌਰਾ ਕੀਤਾ। ਹਸਪਤਾਲ ਦੀਆਂ ਤਿਆਰੀਆਂ ਨਾਲ ਸਬੰਧਿਤ ਉੱਭਰਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੋਲੀ ਸੀਸੀਸੀ ਇੱਕ ਪੁਲਿਸ ਰਿਹਾਇਸ਼ ਸੈਂਟਰ ਹੈ, ਜਿਸ ਨੂੰ ਸਮਰਪਿਤ ਕੋਵਿਡ-19 ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਵਿੱਚ ਮਾਮੂਲੀ/ ਬੇਹੱਦ ਮਾਮੂਲੀ ਲੱਛਣਾਂ ਵਾਲੇ ਕੋਵਿਡ 19 ਰੋਗੀਆਂ ਲਈ ਲੋੜੀਂਦੀ ਸੰਖਿਆ ਵਿੱਚ ਆਈਸੋਲੇਸ਼ਨ ਕਮਰੇ ਅਤੇ ਬਿਸਤਰੇ ਹਨ। ਉਨ੍ਹਾਂ ਕਿਹਾ, "ਲਗਾਤਾਰ ਨਿਜੀ ਅਤੇ ਸਾਹ ਸਬੰਧੀ ਸ਼ਿਸ਼ਟਾਚਾਰਾਂ, ਸਮਾਜਿਕ ਦੂਰੀ ਦੀ ਪਾਲਣਾ ਕਰਨ ਨਾਲ ਕੋਵਿਡ-19 ਵਿਰੁੱਧ ਜਾਰੀ ਅੰਤਿਮ ਲੜਾਈ ਵਿੱਚ ਸਫਲਤਾ ਪ੍ਰਾਪਤ ਹੋਵੇਗੀ"

https://pib.gov.in/PressReleseDetail.aspx?PRID=1622740

 

 

ਗ੍ਰਹਿ ਮੰਤਰਾਲੇ ਦੀ ਰਾਜਾਂ ਨੂੰ ਹਿਦਾਇਤ : ਡਾਕਟਰਾਂ, ਪੈਰਾ-ਮੈਡੀਕਲ ਸਟਾਫ ਦੀਆਂ ਨਿਰਵਿਘਨ ਗਤੀਵਿਧੀਆਂ ਅਤੇ ਸਾਰੇ ਪ੍ਰਾਈਵੇਟ ਕਲੀਨਿਕਾਂ, ਨਰਸਿੰਗ ਹੋਮ ਅਤੇ ਲੈਬਾਂ ਨੂੰ ਖੁੱਲ੍ਹਾ ਰੱਖਣਾ ਸੁਨਿਸ਼ਚਿਤ ਕਰਨ ; ਕੋਵਿਡ ਅਤੇ ਗ਼ੈਰ-ਕੋਵਿਡ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਜ਼ਰੂਰੀ

ਕੈਬਨਿਟ ਸਕੱਤਰ ਨੇ 10 ਮਈ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ, ਜਿਸ ਵਿੱਚ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਗਤੀਵਿਧੀਆਂ ਉੱਤੇ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਗੂ ਪਾਬੰਦੀਆਂ ਦਾ ਮੁੱਦਾ ਉੱਠਿਆ। ਇਸ ਬੈਠਕ ਸਦਕਾ, ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਪਬਲਿਕ ਹੈਲਥ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵੱਡਮੁੱਲੇ ਮਨੁਖੀ ਜੀਵਨ ਨੂੰ ਬਚਾਉਣ ਲਈ ਸਾਰੇ ਮੈਡੀਕਲ ਪ੍ਰੋਫੈਸ਼ਨਲਾਂ ਦੀਆਂ ਗਤੀਵਿਧੀਆਂ ਦਾ ਨਿਰਵਿਘਨ ਜਾਰੀ ਰਹਿਣਾ ਜ਼ਰੂਰੀ ਹੈ। ਇਸ ਵਿੱਚ ਕਿਹਾ ਗਿਆ ਕਿ ਮੈਡੀਕਲ ਪ੍ਰੋਫੈਸ਼ਨਲਾਂ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਗਤੀਵਿਧੀਆਂ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਾਬੰਦੀ ਕੋਵਿਡ ਅਤੇ ਗ਼ੈਰ - ਕੋਵਿਡ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਗੰਭੀਰ ਰੁਕਾਵਟਾਂ ਪੈਦਾ ਕਰ ਸਕਦੀ ਹੈ।

https://pib.gov.in/PressReleseDetail.aspx?PRID=1622866

 

ਗ੍ਰਹਿ ਮੰਤਰਾਲੇ ਦੀ ਰਾਜਾਂ ਨੂੰ ਹਿਦਾਇਤ : ਬਿਨਾ ਕਿਸੇ ਰੁਕਾਵਟ ਦੇ ਅਧਿਕ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਵਿੱਚ ਰੇਲਵੇ ਦੇ ਨਾਲ ਸਹਿਯੋਗ ਕਰੋ ਤਾਕਿ ਦੂਜੇ ਰਾਜਾਂ ਵਿੱਚ ਪਲਾਇਨ ਕਰਕੇ ਗਏ ਮਜ਼ਦੂਰ ਤੇਜ਼ੀ ਨਾਲ ਆਪਣੇ ਘਰ ਪਹੁੰਚ ਸਕਣ

ਕੈਬਨਿਟ ਸਕੱਤਰ ਨੇ ਬੱਸਾਂ ਅਤੇ ਸ਼੍ਰਮਿਕਸਪੈਸ਼ਲ ਟ੍ਰੇਨਾਂ ਵਿੱਚ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਦੀ ਸਮੀਖਿਆ ਕਰਨ ਲਈ 10 ਮਈ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਤੋਂ ਬਾਅਦ, ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਪਲਾਇਨ ਕਰਕੇ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ਤੱਕ ਪਹੁੰਚਣ ਲਈ ਸੜਕ ਅਤੇ ਰੇਲਵੇ ਪਟੜੀਆਂ ਤੇ ਚਲਣ ਤੋਂ ਰੋਕਣ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸ਼੍ਰਮਿਕਸਪੈਸ਼ਲ ਟ੍ਰੇਨਾਂ ਅਤੇ ਬੱਸਾਂ ਨੂੰ ਚਲਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਇਸ ਲਈ, ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਸ਼੍ਰਮਿਕਸਪੈਸ਼ਲ ਟ੍ਰੇਨਾਂ ਅਤੇ ਬੱਸਾਂ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਅਤੇ ਤਦ ਤੱਕ ਪਲਾਇਨ ਕਰਕੇ ਆਏ ਮਜ਼ਦੂਰਾਂ ਨੂੰ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਨੇੜਲੀਆਂ ਪਨਾਹਗਾਹਾਂ ਵਿੱਚ ਲਿਆਇਆ ਜਾ ਸਕਦਾ ਹੈ।

https://pib.gov.in/PressReleseDetail.aspx?PRID=1622865

 

 

ਭਾਰਤੀ ਰੇਲਵੇ ਦੀਆਂ ਯਾਤਰੀ ਸੇਵਾਵਾਂ 12 ਮਈ 2020 ਤੋਂ ਕ੍ਰਮਬੱਧ ਤਰੀਕੇ ਨਾਲ ਅੰਸ਼ਿਕ ਰੂਪ ਨਾਲ ਬਹਾਲ ਹੋਣਗੀਆਂ

 

ਰੇਲਵੇ ਮੰਤਰਾਲੇ ਨੇ 12 ਮਈ 2020 ਤੋਂ ਭਾਰਤੀ ਰੇਲ ਦੀਆਂ ਯਾਤਰੀ ਸੇਵਾਵਾਂ ਅੰਸ਼ਿਕ ਤਰੀਕੇ ਨਾਲ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਅਨੁਲੱਗ ਵਿੱਚ ਦਿੱਤੇ ਗਏ ਵਿਵਰਣ ਅਨੁਸਾਰ ਵਿਸ਼ੇਸ਼ ਟ੍ਰੇਨਾਂ ਦੀਆਂ 15 ਜੋੜੀਆਂ (30 ਟ੍ਰੇਨਾਂ) ਦਾ ਸੰਚਾਲਨ ਕੀਤਾ ਜਾਵੇਗਾ। ਇਹ ਸੇਵਾਵਾਂ ਫਸੇ ਹੋਏ ਵਿਅਕਤੀਆਂ ਨੂੰ ਲੈ ਕੇ ਜਾ ਰਹੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਇਲਾਵਾ ਹੋਣਗੀਆਂ ਜਿਨ੍ਹਾਂ ਦਾ ਸੰਚਾਲਨ 1 ਮਈ ਤੋਂ ਕੀਤਾ ਜਾ ਰਿਹਾ ਹੈ। ਸਮੁੱਚੀਆਂ ਮੇਲ/ਐਕਸਪ੍ਰੈੱਸ, ਸਵਾਰੀ ਅਤੇ ਉਪਨਗਰੀ ਸੇਵਾਵਾਂ ਸਮੇਤ ਹੋਰ ਨਿਯਮਤ ਯਾਤਰੀ ਸੇਵਾਵਾਂ ਅਗਲੀ ਸਲਾਹ ਤੱਕ ਰੱਦ ਰਹਿਣਗੀਆਂ। ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਵਿੱਚ ਸਿਰਫ਼ ਵਾਤਾਅਨੁਕੂਲਿਤ ਸ਼੍ਰੇਣੀਆਂ ਹੋਣਗੀਆਂ। ਆਈਆਰਸੀਟੀਸੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਸਿਰਫ਼ ਔਨਲਾਈਨ ਈ-ਟਿਕਟਿੰਗ ਹੀ ਕੀਤੀ ਜਾਵੇਗੀ। ਕਿਸੇ ਵੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ਤੇ ਕੋਈ ਵੀ ਟਿਕਟ ਬੁੱਕ ਨਹੀਂ ਹੋਵੇਗੀ। ਏਜੰਟਸ’ (ਆਈਆਰਸੀਟੀਸੀ ਏਜੰਟ ਅਤੇ ਰੇਲਵੇ ਏਜੰਟ ਦੋਵਾਂ) ਰਾਹੀਂ ਟਿਕਟਾਂ ਦੀ ਬੂਕਿੰਗ ਦੀ ਆਗਿਆ ਨਹੀਂ ਹੋਵੇਗੀ। ਵੱਧ ਤੋਂ ਵੱਧ ਰਿਜ਼ਰਵੇਸ਼ਨ ਮਿਆਦ (ਏਆਰਪੀ) ਜ਼ਿਆਦਾ ਤੋਂ ਜ਼ਿਆਦਾ 7 ਦਿਨ ਦੀ ਹੋਵੇਗੀ। ਅਨਰਿਜ਼ਰਵਡ ਟਿਕਟਾਂ (ਯੂਟੀਸੀ) ਦੀ ਆਗਿਆ ਨਹੀਂ ਹੋਵੇਗੀ। ਕਿਰਾਏ ਵਿੱਚ ਕਿਸੇ ਵੀ ਤਰ੍ਹਾਂ ਦੇ ਖਾਣ-ਪੀਣ ਦਾ ਖਰਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਾਰੇ ਯਾਤਰੀਆਂ ਦੀ ਲਾਜ਼ਮੀ ਰੂਪ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਟ੍ਰੇਨ ਵਿੱਚ ਪ੍ਰਵੇਸ਼/ਸਵਾਰ ਹੋਣ ਦੀ ਆਗਿਆ ਹੋਵੇਗੀ ਜਿਨ੍ਹਾਂ ਵਿੱਚ ਰੋਗ ਦਾ ਕੋਈ ਲੱਛਣ ਨਹੀਂ ਹੋਵੇਗਾ।

https://pib.gov.in/PressReleseDetail.aspx?PRID=1622991

 

ਭਾਰਤੀ ਰੇਲਵੇ ਨੇ ਪੰਦਰਾਂ ਜੋੜੀ ਸਪੈਸ਼ਲ ਟ੍ਰੇਨਾਂ (ਤੀਹ ਟ੍ਰੇਨਾਂ) ਦੇ ਸਮੇਂ ਦਾ ਐਲਾਨ ਕੀਤਾ

ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਦਿਆਂ ਫੈਸਲਾ ਕੀਤਾ ਹੈ ਕਿ ਭਾਰਤੀ ਰੇਲਵੇ 12 ਮਈ 2020 ਤੋਂ ਸ਼੍ਰੇਣੀਬੱਧ ਤਰੀਕੇ ਨਾਲ ਯਾਤਰੀ ਟ੍ਰੇਨ ਸੇਵਾਵਾਂ ਨੂੰ ਅੰਸ਼ਕ ਤੌਰਤੇ ਬਹਾਲ ਕਰੇਗੀ

https://pib.gov.in/PressReleseDetail.aspx?PRID=1622991

 

ਭਾਰਤੀ ਰੇਲਵੇ ਨੇ 11 ਮਈ, 2020 (ਸਵੇਰੇ 10 ਵਜੇ) ਤੱਕ ਦੇਸ਼ ਭਰ ਵਿੱਚ 468 ‘ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ

11 ਮਈ 2020 ਤੱਕ ਦੇਸ਼ ਭਰ ਦੇ ਵਿਭਿੰਨ ਰਾਜਾਂ ਤੋਂ ਕੁੱਲ 468ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 363 ਟ੍ਰੇਨਾਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਵੀ ਚੁੱਕੀਆਂ ਹਨ ਅਤੇ 105 ਟ੍ਰੇਨਾਂ ਫਿਲਹਾਲ ਆਪਣੀ-ਆਪਣੀ ਮੰਜ਼ਿਲ ਵੱਲ ਵਧ ਰਹੀਆਂ ਹਨ। ਇਨ੍ਹਾਂ 363 ਟ੍ਰੇਨਾਂ ਦਾ ਸੰਚਾਲਨ ਵਿਭਿੰਨ ਰਾਜਾਂ ਵਿੱਚ ਪਹੁੰਚਣ ਤੇ ਖਤਮ ਹੋਇਆ ਜਿਵੇਂ ਕਿ ਆਂਧਰ ਪ੍ਰਦੇਸ਼ (1 ਟ੍ਰੇਨ), ਬਿਹਾਰ (100 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ), ਝਾਰਖੰਡ (22 ਟ੍ਰੇਨਾਂ), ਮੱਧ ਪ੍ਰਦੇਸ਼ (30 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓਡੀਸ਼ਾ (25 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (172 ਟ੍ਰੇਨਾਂ), ਪੱਛਮੀ ਬੰਗਾਲ (2 ਟ੍ਰੇਨਾਂ) ਅਤੇ ਤਮਿਲ ਨਾਡੂ (1 ਟ੍ਰੇਨ)ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਨਾਲ ਵੱਧ ਤੋਂ ਵੱਧ ਲਗਭਗ 1200 ਯਾਤਰੀ ਹੀ ਸਮਾਜਿਕ ਦੂਰੀ ਬਣਾਈ ਰੱਖਣ ਦੇ ਦਿਸ਼ਾ-ਨਿਰਦੇਸ਼ਾਂਦਾ ਬਾਕਾਇਦਾ ਪਾਲਣ ਕਰਦੇ ਹੋਏ ਸਫ਼ਰ ਕਰ ਸਕਦੇ ਹਨ। ਇਸ ਤਰ੍ਹਾਂ ਹੀ ਟ੍ਰੇਨ ਵਿੱਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਸੰਪੂਰਨ ਸਕ੍ਰੀਨਿੰਗ ਜਾਂ ਜਾਂਚ ਨੂੰ ਯਕੀਨੀ ਬਣਾਇਆ ਜਾਂਦਾ ਹੈ। ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ ਸਫ਼ਰ ਦੌਰਾਨ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।

https://pib.gov.in/PressReleseDetail.aspx?PRID=1622861

 

 

ਗ੍ਰਹਿ ਮੰਤਰਾਲੇ ਅਤੇ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਦੇ ਸੰਚਾਲਨ ਦੀ ਸਮੀਖਿਆ ਲਈ ਸਟੇਟ ਨੋਡਲ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ

ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰੇਲ ਮੰਤਰਾਲੇ ਨੇ ਸ਼੍ਰਮਿਕ ਸਪੈmਸ਼ਲ ਟ੍ਰੇਨਾਂ ਦੇ ਜ਼ਰੀਏ ਪ੍ਰਵਾਸੀ ਮਜ਼ਦੂਰਾਂ ਦੇ ਆਵਾਗਮਨ ਬਾਰੇ ਅੱਜ ਸਵੇਰੇ ਇੱਕ ਵੀਡੀਓ ਕਾਨਫਰੰਸ ਆਯੋਜਿਤ ਕੀਤੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਇਸ ਦੀ ਸ਼ਲਾਘਾ ਕੀਤੀ ਗਈ ਕਿ ਕੱਲ੍ਹ ਦੀਆਂ 101 ਟ੍ਰੇਨਾਂ ਸਹਿਤ 450 ਤੋਂ ਵੀ ਅਧਿਕ ਟ੍ਰੇਨਾਂ ਕਈ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਾਕਾਇਦਾ ਰਵਾਨਾ ਹੋ ਚੁੱਕੀਆਂ ਹਨ। ਵੀਡੀਓ ਕਾਨਫਰੰਸ ਦੇ ਦੌਰਾਨ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦਾ ਨਿਵਾਰਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਘਰ ਜਾਣ ਦੇ ਇੱਛੁਕ ਸਾਰੇ ਲੋਕਾਂ ਦੀ ਯਾਤਰਾ ਲਈ ਉਚਿਤ ਸੰਖਿਆ ਵਿੱਚ ਟ੍ਰੇਨਾਂ ਚਲਾਈਆਂ ਜਾਣਗੀਆਂ। ਅਗਲੇ ਕੁਝ ਹਫ਼ਤਿਆਂ ਤੱਕ ਰੋਜ਼ਾਨਾ ਸੌ ਤੋਂ ਵੀ ਜ਼ਿਆਦਾ ਟ੍ਰੇਨਾਂ ਦੇ ਚਲਣ ਦੀ ਉਮੀਦ ਹੈ, ਤਾਕਿ ਫਸੇ ਹੋਏ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਨਿਵਾਸ ਸਥਾਨਾਂ ਤੱਕ ਛੇਤੀ-ਤੋਂ-ਛੇਤੀ ਪਹੁੰਚਾਇਆ ਜਾ ਸਕੇ।

https://pib.gov.in/PressReleseDetail.aspx?PRID=1622896

ਗ੍ਰਹਿ ਮੰਤਰਾਲੇ ਨੇ ਟ੍ਰੇਨਾਂ ਜ਼ਰੀਏ ਲੋਕਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ

 

ਕੇਂਦਰੀ ਗ੍ਰਹਿ ਮੰਤਰਾਲੇ  ਨੇ ਟ੍ਰੇਨਾਂ ਜ਼ਰੀਏ ਲੋਕਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ  (ਐੱਸਓਪੀ)  ਜਾਰੀ ਕੀਤੀ ਹੈ। ਕੇਵਲ ਕਨ‍ਫਰਮ ਈ - ਟਿਕਟ ਤੇ ਹੀ ਯਾਤਰੀਆਂ ਦੇ ਆਵਾਗਮਨ ਅਤੇ ਰੇਲਵੇ ਸਟੇਸ਼ਨ ਵਿੱਚ ਉਨ੍ਹਾਂ  ਦੇ  ਪ੍ਰਵੇਸ਼  ਦੀ ਆਗਿਆ ਹੋਵੇਗੀ।  ਸਾਰੇ ਯਾਤਰੀਆਂ ਦੀ ਲਾਜ਼ਮੀ ਮੈਡੀਕਲ ਸ‍ਕ੍ਰੀਨਿੰਗ  ਹੋਵੇਗੀ।  ਕੇਵਲ ਅਜਿਹੇ ਆਦਮੀਆਂ ਨੂੰ ਹੀ ਟ੍ਰੇਨ ਵਿੱਚ ਚੜ੍ਹਨ ਦੀ ਆਗਿਆ ਹੋਵੇਗੀ ਜਿਨ੍ਹਾਂ ਵਿੱਚ ਇਸ ਰੋਗ ਦਾ ਕੋਈ ਵੀ ਲੱਛਣ ਨਹੀਂ ਹੋਵੇਗਾ।  ਯਾਤਰਾ  ਦੇ ਦੌਰਾਨ ਅਤੇ ਰੇਲਵੇ ਸਟੇਸ਼ਨਾਂ ਤੇ ਸਿਹਤ / ਸਫਾਈ ਸਬੰਧੀ ਪ੍ਰੋਟੋਕੋਲ ਅਤੇ ਸਮਾਜਿਕ ਦੂਰੀ ਬਣਾਈ ਰੱਖਣ  ਦੇ ਦਿਸ਼ਾ - ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।

 

https://pib.gov.in/PressReleasePage.aspx?PRID=1622917

 

ਐੱਨਡੀਐੱਮਏ (ਗ੍ਰਹਿ ਮੰਤਰਾਲੇ) ਨੇ ਲੌਕਡਾਊਨ ਦੀ ਮਿਆਦ ਦੇ ਬਾਅਦ ਨਿਰਮਾਣ ਉਦਯੋਗਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਕੇਂਦਰੀ ਗ੍ਰਹਿ ਮੰਤਰਾਲਾ ਨੇ ਆਪਦਾ ਪ੍ਰਬੰਧਨ ਕਾਨੂੰਨ, 2005 ਦੇ ਤਹਿਤ ਲੌਕਡਾਊਨ ਦੀ ਮਿਆਦ ਦੇ ਬਾਅਦ ਨਿਰਮਾਣ ਉਦਯੋਗਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਰਕਾਰਾਂ ਇਹ ਵੀ ਸੁਨਿਸ਼ਚਿਤ ਕਰਨਗੀਆਂ ਕਿ ਸਬੰਧਿਤ ਵੱਡੀਆਂ ਦੁਰਘਟਨਾਵਾਂ ਦੀ ਜੋਖਮ (ਐੱਮਏਐੱਚ) ਵਾਲੀਆਂ ਇਕਾਈਆਂ ਦੀ ਘਟਨਾਸਥਲ ਤੋਂ ਦੂਰ ਆਪਦਾ ਪ੍ਰਬੰਧਨ ਯੋਜਨਾ ਆਧੁਨਿਕ ਹੈ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਤਿਆਰੀ ਉੱਚ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜ਼ਿਲ੍ਹੇ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਇਹ ਸੁਨਿਸ਼ਚਿਤ ਕਰਨ ਕਿ ਉਦਯੋਗਿਕ ਘਟਨਾ-ਸਥਲ ਤੇ ਆਪਦਾ ਪ੍ਰਬੰਧਨ ਯੋਜਨਾਵਾਂ ਆਪਣੇ ਮੂਲ ਸਥਾਨ ਤੇ ਹੋਣ ਅਤੇ ਕੋਵਿਡ-19 ਲੌਕਡਾਊਨ ਦੇ ਦੌਰਾਨ ਅਤੇ ਉਸ ਦੇ ਬਾਅਦ ਉਦਯੋਗਾਂ ਨੂੰ ਦੁਬਾਰਾ ਸੁਰੱਖਿਅਤ ਸ਼ੁਰੂ ਕਰਨ ਦੇ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਸ਼ਾਮਲ ਕੀਤੀਆਂ ਗਈਆਂ ਹੋਣ।

https://pib.gov.in/PressReleseDetail.aspx?PRID=1622874

 

ਭਾਰਤੀ ਵਾਯੂ ਸੈਨਾ ਨੇ ਵਿਸ਼ਾਖਾਪਟਨਮ ਗੈਸ ਲੀਕ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਸਹਾਇਤਾ ਵਾਸਤੇ ਜ਼ਰੂਰੀ ਰਸਾਇਣਾਂ ਨੂੰ ਏਅਰਲਿਫਟ ਕੀਤਾ

ਆਂਧਰ ਪ੍ਰਦੇਸ਼ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੁਆਰਾ ਪ੍ਰਾਪਤ ਬੇਨਤੀ ਦੇ ਅਧਾਰ ਉੱਤੇ ਭਾਰਤੀ ਵਾਯੂ ਸੈਨਾ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਐੱਲਜੀ ਪਾਲੀਮਰਸ ਵਿੱਚ ਸਟਾਇਰਿਨ ਮੋਨੋਮਰ ਸਟੋਰੇਜ ਟੈਂਕ ਵਿੱਚ ਹੋਈ ਗੈਸ ਲੀਕ ਨੂੰ ਪ੍ਰਭਾਵੀ ਢੰਗ ਨਾਲ ਕਾਬੂ ਕਰਨ ਲਈ ਜ਼ਰੂਰੀ 8.3 ਟਨ ਰਸਾਇਣਾਂ ਨੂੰ ਏਅਰਲਿਫਟ ਕੀਤਾ। ਇਸ ਤੋਂ ਇਲਾਵਾ ਜਾਰੀ ਕੋਵਿਡ - 19 ਮਹਾਮਾਰੀ ਦੇ ਦੌਰਾਨ ਭਾਰਤ ਸਰਕਾਰ ਦੀਆਂ ਉੱਭਰਦੀਆਂ ਜਰੂਰਤਾਂ ਦੀ ਪੂਰਤੀ ਕਰਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਭਾਰਤੀ ਵਾਯੂ ਸੈਨਾ ਨੇ ਇਸ ਸੰਕ੍ਰਾਮਕ ਰੋਗ ਨਾਲ ਅਸਰਦਾਰ ਤਰੀਕੇ ਨਾਲ ਲੜਨ ਦੇ ਲਈ ਰਾਜ ਸਰਕਾਰਾਂ ਅਤੇ ਸਹਾਇਕ ਏਜੰਸੀਆਂ ਨੂੰ ਲੈਸ ਕਰਨ ਲਈ ਜ਼ਰੂਰੀ ਲਾਜ਼ਮੀ ਸਪਲਾਈ ਨੂੰ ਏਅਰਲਿਫਟ ਕਰਨਾ ਜਾਰੀ ਰੱਖਿਆ ਹੋਇਆ ਹੈ। 25 ਮਾਰਚ , 2020 ਤੋਂ ਅਰਥਾਤ ਜਦੋਂ ਤੋਂ ਭਾਰਤੀ ਵਾਯੂ ਸੈਨਾ ਨੇ ਭਾਰਤ ਸਰਕਾਰ ਦੀ ਸਹਾਇਤਾ ਕਰਨ ਲਈ ਆਪਣੇ ਸੰਚਾਲਨ ਨੂੰ ਸ਼ੁਰੂ ਕੀਤਾ, ਉਦੋਂ ਤੋਂ ਕੁੱਲ 703 ਟਨ ਲੋਡ ਏਅਰਲਿਫਟ ਕੀਤਾ ਜਾ ਚੁੱਕਿਆ ਹੈ। ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਕਾਰਜ ਲਈ ਭਾਰਤੀ ਵਾਯੂ ਸੈਨਾ ਦੁਆਰਾ ਕੁੱਲ 30 ਹੈਵੀ ਅਤੇ ਮੀਡੀਅਮ ਏਅਰਲਿਫਟ ਅਸਾਸੇ ਨਿਰਧਾਰਿਤ ਕੀਤੇ ਗਏ ਹਨ।

https://pib.gov.in/PressReleseDetail.aspx?PRID=1623002

 

ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐੱਨਐੱਸ ਜਲ-ਅਸ਼ਵ (JALASHWA) ਰਾਹੀਂ ਮਾਲਦੀਵ ਤੋਂ ਸਵਦੇਸ਼ ਭੇਜੇ ਭਾਰਤੀ ਕੋਚੀ ਪੁੱਜੇ

ਅਪਰੇਸ਼ਨ ਸਮੁਦਰ ਸੇਤੂਲਈ ਤੈਨਾਤ ਆਈਐੱਨਐੱਸ ਜਲ-ਅਸ਼ਵ (Jalashwa) 10 ਮਈ ਨੂੰ ਸਵੇਰੇ 10.00 ਵਜੇ ਮਾਲਦੀਵ ਵਿੱਚ ਫਸੇ ਹੋਏ ਕੁੱਲ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਕੋਚੀ ਬੰਦਰਗਾਹ ਤੇ ਪੁੱਜਿਆ ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ।

https://pib.gov.in/PressReleseDetail.aspx?PRID=1622791

 

ਅਪ੍ਰੇਸ਼ਨ ਸਮੁਦਰ ਸੇਤੂ-ਆਈਐੱਨਐੱਸ ਮਗਰ ਭਾਰਤੀ ਨਾਗਰਿਕਾਂ ਨੂੰ ਲੈ ਕੇ ਮਾਲੇ ਤੋਂ ਰਵਾਨਾ

ਭਾਰਤੀ ਜਲ ਸੈਨਾ ਦਾ ਦੂਜਾ ਬੇੜਾ ਆਈਐੱਨਐੱਸ ਮਗਰ ਭਾਰਤੀ ਨਾਗਰਿਕਾਂ ਦੀ ਨਿਕਾਸੀ ਮਾਲਦੀਵ ਦੇ ਮਾਲੇ ਪਹੁੰਚਣ ਤੋਂ ਬਾਅਦ ਨਿਕਾਸੀ ਮੁਕੰਮਲ ਕਰਕੇ ਉੱਥੋਂ ਰਵਾਨਾ ਕਰ ਦਿੱਤਾ ਹੈ। ਵੰਦੇ ਭਾਰਤ ਮਿਸ਼ਨ ਤਹਿਤ ਅਪ੍ਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵਜੋਂ ਭਾਰਤੀ ਜਲ ਸੈਨਾ ਨੇ ਮਾਲਦੀਵ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਦੇ ਦੂਜੇ ਗੇੜ ਲਈ ਆਈਐੱਨਐੱਸ ਸਾਗਰ ਨੂੰ ਤੈਨਾਤ ਕੀਤਾ ਗਿਆ ਹੈ। ਪਹਿਲੇ ਗੇੜ ਵਿੱਚ ਆਈਐੱਨਐੱਸ ਜਲਾਸ਼ਵ ਨੇ 10 ਮਈ 2020 ਨੂੰ ਮਾਲਦੀਵ ਵਿੱਚ ਫਸੇ ਕੁੱਲ 698 ਨਾਗਰਿਕਾਂ ਨੂੰ ਕੱਢਿਆ ਸੀ।

https://pib.gov.in/PressReleseDetail.aspx?PRID=1622776

 

10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 177 ਨਵੀਆਂ ਮੰਡੀਆਂ, ਖੇਤੀ ਪੈਦਾਵਾਰ ਦੇ ਮੰਡੀਕਰਨ ਲਈ ਈ-ਨਾਮ (e-NAM ) ਪਲੈਟਫਾਰਮ ਨਾਲ ਏਕੀਕ੍ਰਿਤ

 

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਖੇਤੀਬਾੜੀ ਮੰਡੀਕਰਨ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਨੂੰ ਔਨਲਾਈਨ ਪੋਰਟਲ ਰਾਹੀਂ ਆਪਣੀ ਜਿਣਸ ਵੇਚਣ ਦੀ ਸਹੂਲਤ ਦੇਣ ਲਈ ਰਾਸ਼ਟਰੀ ਖੇਤੀਬਾੜੀ ਮਾਰਕਿਟ (ਈ-ਨਾਮ) ਨਾਲ 177 ਨਵੀਆਂ ਮੰਡੀਆਂ ਦੇ ਏਕੀਕਰਨ ਦੀ ਸ਼ੁਰੂਆਤ ਕੀਤੀ। ਅੱਜ ਏਕੀਕ੍ਰਿਤ ਮੰਡੀਆਂ ਇਸ ਤਰ੍ਹਾਂ ਹਨ: ਗੁਜਰਾਤ (17), ਹਰਿਆਣਾ (26), ਜੰਮੂ ਕਸ਼ਮੀਰ (1), ਕੇਰਲ (5), ਮਹਾਰਾਸ਼ਟਰ (54), ਓਡੀਸ਼ਾ (15), ਪੰਜਾਬ (17), ਰਾਜਸਥਾਨ (25), ਤਮਿਲ ਨਾਡੂ (13) ਅਤੇ ਪੱਛਮ ਬੰਗਾਲ (1)177 ਵਧੇਰੇ ਮੰਡੀਆਂ ਦੇ ਉਦਘਾਟਨ ਦੇ ਨਾਲ, ਦੇਸ਼ ਭਰ ਵਿੱਚ ਈ-ਨਾਮ (e-NAM ) ਮੰਡੀਆਂ ਦੀ ਕੁੱਲ ਗਿਣਤੀ 962 ਹੋ ਗਈ ਹੈ।

https://pib.gov.in/PressReleseDetail.aspx?PRID=1622906

 

ਲੌਕਡਾਊਨ ਦੌਰਾਨ ਦਾਲ਼ਾਂ ਤੇ ਤੇਲ ਬੀਜਾਂ ਦੀ ਖਰੀਦ ਸਥਿਰ ਰਹੀ

9 ਰਾਜਾਂ ਤੋਂ 2.74 ਲੱਖ ਮੀਟ੍ਰਿਕ ਟਨ ਗਰਾਮ (ਚਣਾ) ਖਰੀਦਿਆ ਗਿਆ5 ਰਾਜਾਂ ਤੋਂ 3.40 ਲੱਖ ਮੀਟ੍ਰਿਕ ਟਨ ਸਰੋਂ ਖਰੀਦੀ ਗਈ। ਤੇਲੰਗਾਨਾ ਤੋਂ 1700 ਮੀਟ੍ਰਿਕ ਟਨ ਸੂਰਜਮੁਖੀ ਖਰੀਦੀ ਗਈ। 8 ਰਾਜਾਂ ਤੋਂ 1.71 ਲੱਖ ਮੀਟ੍ਰਿਕ ਟਨ ਤੂਰ (Toor) ਖਰੀਦੀ ਗਈ। ਗਰਮੀਆਂ ਦੌਰਾਨ ਝੋਨੇ ਦਾ ਕਵਰੇਜ ਖੇਤਰ 34.87 ਲੱਖ ਹੈਕਟੇਅਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 25.29 ਲੱਖ ਹੈਕਟੇਅਰ ਸੀ। ਲਗਭਗ 10.35 ਲੱਖ ਹੈਕਟੇਅਰ ਕਵਰੇਜ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ 5.92 ਲੱਖ ਹੈਕਟੇਅਰ ਸੀ। ਮੋਟੇ ਅਨਾਜ ਤਹਿਤ ਲਗਭਗ 9.57 ਲੱਖ ਹੈਕਟੇਅਰ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ 6.20 ਲੱਖ ਹੈਕਟੇਅਰ ਸੀ ਲਗਭਗ 9.17 ਲੱਖ ਹੈਕਟੇਅਰ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 7.09 ਲੱਖ ਹੈਕਟੇਅਰ ਸੀ 2020-21 ਦੇ ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) ਐੱਫਸੀਆਈ ਵਿੱਚ 241.36 ਲੱਖ ਮੀਟ੍ਰਿਕ ਟਨ ਕਣਕ ਪੁੱਜੀ, ਜਿਸ ਵਿੱਚੋਂ 233.51 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ।

https://pib.gov.in/PressReleseDetail.aspx?PRID=1622702

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ਤੇ ਵਿਗਿਆਨੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ ਜੋ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ ਸ਼੍ਰੀ ਮੋਦੀ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਉੱਤੇ ਟਵੀਟ ਕਰ ਰਹੇ ਸਨ ਉਨ੍ਹਾਂ ਕਿਹਾ, "ਅੱਜ ਟੈਕਨੋਲੋਜੀ ਦੁਨੀਆ ਨੂੰ ਕੋਵਿਡ-19 ਤੋਂ ਮੁਕਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਕਈਆਂ ਦੀ ਹਿਮਾਇਤ ਕਰ ਰਹੀ ਹੈ ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਧ ਚੜ੍ਹ ਕੇ ਖੋਜ ਅਤੇ ਇਨੋਵੇਸ਼ਨ ਦੇ ਕੰਮ ਕਰ ਰਹੇ ਲੋਕਾਂ ਨੂੰ ਸਲਾਮ ਕਰਦਾ ਹਾਂ ਆਓ ਅਸੀਂ ਇੱਕ ਤੰਦਰੁਸਤ ਅਤੇ ਬਿਹਤਰ ਗ੍ਰਹਿ ਕਾਇਮ ਕਰਨ ਲਈ ਆਪਣੀ ਟੈਕਨੋਲੋਜੀ ਦੀ ਵਰਤੋਂ ਜਾਰੀ ਰੱਖੀਏ"

 https://pib.gov.in/PressReleseDetail.aspx?PRID=1622892

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਦੁਆਰਾ ਮਨਾਏ ਗਏ ਰਾਸ਼ਟਰੀ ਟੈਕਨੋਲੋਜੀ ਦਿਵਸ ਮੌਕੇ ਭਾਰਤ ਨੂੰ ਟੈਕਨੋਲੋਜੀ ਦਾ ਸ਼ੁੱਧ ਨਿਰਯਾਤਕ ਬਣਾਉਣ ਦਾ ਸੱਦਾ ਦਿੱਤਾ

ਭਾਰਤ ਨੂੰ ਇੱਕ ਟੈਕਨੋਲੋਜੀਕਲ ਪਾਵਰਹਾਊਸ ਬਣਾਉਣ ਵਿੱਚ ਯੋਗਦਾਨ ਦੇਣ ਦੇ ਲਈ ਮਾਹਿਰਾਂ ਨੂੰ ਦੇਸ਼ ਦੇ ਪੂਲ ਲਈ ਸੱਦਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਲੋਕ ਇਸ ਦਿਸ਼ਾ ਵਿੱਚ ਆਪਣੇ ਭਵਿੱਖ ਦੇ ਯਤਨਾਂ ਦਾ ਪੂਰਾ ਸਮਰਥਨ ਕਰਦੇ ਹਨ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਸੰਗਠਨ ਅਤਿਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਕੇ ਕੋਵਿਡ-19 ਦੁਆਰਾ ਉਤਪੰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ ਰੱਖਿਆ ਬਲਾਂ ਅਤੇ ਖੋਜ ਤੇ ਵਿਕਾਸ ਦੇ ਯਤਨਾਂ ਨੇ ਇਸ ਅਦਿੱਖ ਦੁਸ਼ਮਣ ਦੁਆਰਾ ਉਤਪੰਨ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

 

https://pib.gov.in/PressReleseDetail.aspx?PRID=1622958

 

ਭਾਰਤ ਅਰਥਵਿਵਸਥਾ ਨੂੰ ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਮੁੜ ਚਾਲੂ ਕਰਨ ਲਈ ਤਿਆਰ ਬਰ ਤਿਆਰ- ਡਾ. ਹਰਸ਼ ਵਰਧਨ

 

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਧਰਤੀ ਵਿਗਿਆਨਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਭਾਰਤ ਕੋਵਿਡ-19 ਨਾਲ ਜੰਗ ਨੂੰ ਬੜੀ ਤੇਜ਼ੀ ਅਤੇ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਉਹ ਡਿਜੀਟਲ ਕਾਨਫਰੰਸ, ਰੀ-ਸਟਾਰਟ - "ਰੀਬੂਟ ਦ ਇਕੌਨਮੀ ਥਰੂ ਸਾਇੰਸ, ਟੈਕਨੋਲੋਜੀ ਐਂਡ ਰਿਸਰਚ ਟ੍ਰਾਂਸਲੇਸ਼ਨਜ਼" ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ ਦਾ ਆਯੋਜਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਕਾਨੂੰਨੀ ਸੰਸਥਾ, ਟੈਕਨੋਲੋਜੀ ਵਿਕਾਸ ਬੋਰਡ (ਟੀਬੀਡੀ) ਅਤੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਦੁਆਰਾ ਕੀਤਾ ਗਿਆ।

https://pib.gov.in/PressReleseDetail.aspx?PRID=1622992

 

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕੋਵਿਡ-19 ਨਾਲ ਸਬੰਧਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਸਥਾਨਾਂ ਦੇ ਪ੍ਰਸ਼ਨਾਂ, ਸ਼ਿਕਾਇਤਾਂ ਅਤੇ ਹੋਰ ਅਕਾਦਮਿਕ ਮਾਮਲਿਆਂ ਦੀ ਨਿਗਰਾਨੀ ਲਈ ਕਈ ਕਦਮ ਉਠਾਏ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 29 ਅਪ੍ਰੈਲ, 2020 ਨੂੰ ਕੋਵਿਡ - 19 ਮਹਾਮਾਰੀ ਦੇ ਮੱਦੇਨਜ਼ਰ ਪ੍ਰੀਖਿਆਵਾਂ ਅਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਅਨੁਸਾਰ, ਸਾਰੀਆਂ ਯੂਨੀਵਰਸਿਟੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਦਿਸ਼ਾਂ-ਨਿਰਦੇਸ਼ਾਂ ਨੂੰ ਅਪਣਾਉਂਦੇ ਅਤੇ ਲਾਗੂ ਕਰਦੇ ਹੋਏ, ਸਾਰੇ ਹਿਤਧਾਰਕਾਂ ਦੀ ਸੁਰੱਖਿਆ ਅਤੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਬੰਧਿਤ ਵਿਅਕਤੀਆਂ ਦੀ ਸਿਹਤ ਨੂੰ ਸਰਬਉੱਚ ਤਰਜੀਹ ਦਿੰਦੇ ਹੋਏ, ਆਪਣੀਆਂ ਅਕਾਦਮਿਕ ਗਤੀਵਿਧੀਆਂ ਦੀ ਯੋਜਨਾ ਬਣਾਉਣ। ਯੂਨੀਵਰਸਿਟੀਆਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮਹਾਮਾਰੀ ਦੇ ਕਾਰਨ ਪ੍ਰੀਖਿਆਵਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਇੱਕ ਸੈੱਲ ਸਥਾਪਿਤ ਕਰਨ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।

https://pib.gov.in/PressReleseDetail.aspx?PRID=1622869

 

 

ਡੀਬੀਟੀਬਿਰਾਕ (DBT-BIRAC) ਕੋਵਿਡ – 19 ਰਿਸਰਚ ਕਨਸੋਰਟੀਅਮ ਨੇ ਟੀਕਿਆਂ, ਡਾਇਗਨੌਸਟਿਕਸ, ਥੇਰਾਪਿਊਟਿਕਸ ਅਤੇ ਹੋਰ ਟੈਕਨੋਲੋਜੀਆਂ ਵਿੱਚ ਫੰਡਾਂ ਲਈ 70 ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ

ਸਾਰਸ ਸੀਓਵੀ -2 ਦੇ ਖ਼ਿਲਾਫ਼ ਤੁਰੰਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਬਾਇਓਮੈਡੀਕਲ ਹੱਲ ਵਿਕਸਿਤ ਕਰਨ ਲਈ, ਬਾਇਓਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ, ਬਿਰਾਕ) ਨੇ ਕੋਵਿਡ -19 ਰਿਸਰਚ ਕਨਸੋਰਟੀਅਮ ਲਈ ਅਰਜ਼ੀਆਂ ਮੰਗੀਆਂ ਸਨ ਰੋਲਿੰਗ ਬਹੁ-ਪੱਧਰੀ ਸਮੀਖਿਆ ਵਿਧੀ ਦੁਆਰਾ, ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਡਿਵਾਈਸਿਸ, ਡਾਇਗਨੌਸਟਿਕਸ, ਟੀਕਾ ਉਮੀਦਵਾਰ, ਥੇਰਾਪਿਊਟਿਕਸ ਅਤੇ ਹੋਰ ਦਖਲ ਦੇ 70 ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ ਗਈ ਹੈ ਸ਼ਾਰਟ ਲਿਸਟਿਡ ਪ੍ਰਸਤਾਵਾਂ ਵਿੱਚ 10 ਟੀਕਾ ਉਮੀਦਵਾਰ, 34 ਡਾਇਗਨੌਸਟਿਕਸ ਉਤਪਾਦ ਜਾਂ ਸਕੇਲ-ਅਪ ਸਹੂਲਤਾਂ, 10 ਥੇਰਾਪਿਊਟਿਕਸ ਸਬੰਧੀ ਵਿਕਲਪ, ਡਰੱਗ ਰੀਪਰਪੋਜਿੰਗ (Repurposing) ਲਈ 2 ਪ੍ਰਸਤਾਵ ਅਤੇ 14 ਉਹ ਪ੍ਰੋਜੈਕਟ ਸ਼ਾਮਲ ਹਨ ਜਿਨ੍ਹਾਂ ਨੂੰ ਰੋਕਥਾਮ ਦਖਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ

https://pib.gov.in/PressReleseDetail.aspx?PRID=1622757

 

ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਕੁੰਭਕਾਰਾਂ (ਘੁਮਿਆਰਾਂ) ਨੇ ਕੋਰੋਨਾ ਦਾ ਫੈਲਾਅ ਰੋਕਣ ਲਈ ਅਭਿਨਵ ਰਾਹ ਅਪਣਾਇਆ

ਬਾਰਾਂ ਜ਼ਿਲ੍ਹੇ ਦੇ ਕਿਸ਼ਨਗੰਜ ਉਪ ਬਲਾਕ ਖੇਤਰ ਦੇ ਕੁੰਭਕਾਰ ਪਰਿਵਾਰਾਂ ਤੋਂ ਬਾਅਦ ਹੁਣ ਬਾੜਮੇਰ ਜ਼ਿਲ੍ਹੇ ਦੇ ਵਿਸ਼ਾਲਾ ਪਿੰਡ ਦੇ ਕੁੰਭਕਾਰ ਪਰਿਵਾਰਾਂ ਨੇ ਵੀ ਆਪਣੇ ਹੁਨਰ ਨਾਲ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਪਰਿਵਾਰਾਂ ਦੁਆਰਾ ਘੜੇ ਜਾਣ ਵਾਲੇ ਮਟਕੇ 'ਤੇ ਕੋਵਿਡ-19 ਤੋਂ ਬਚਾਅ ਦੇ ਸੰਦੇਸ਼ ਨੂੰ ਉਕੇਰਿਆ ਗਿਆ ਹੈ। ਮਟਕਿਆਂ 'ਤੇ ''ਘਰ ਰਹੋ, ਸੁਰੱਖਿਅਤ ਰਹੋ'', ''ਕੋਰੋਨਾ ਨੂੰ ਹਰਾਉਣਾ ਹੈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਹੈ'', ''ਮਾਸਕ ਦੀ ਵਰਤੋਂ ਕਰੋ'' ਜਿਹੇ ਸੰਦੇਸ਼ ਲਿਖੇ ਗਏ ਹਨ।

https://pib.gov.in/PressReleseDetail.aspx?PRID=1622984

 

ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਦੇ 17ਵੇਂ ਸੈਸ਼ਨ ਵਿੱਚ 'ਨਿਲਾ ਨਦੀ ਦੀ ਖੋਜ' ਵੈਬੀਨਾਰ ਆਯੋਜਿਤ ਕੀਤਾ

https://pib.gov.in/PressReleseDetail.aspx?PRID=1622761

 

ਦੇਹਰਾਦੂਨ ਸਮਾਰਟ ਸਿਟੀ ਨੇ ਕੋਵਿਡ - 19 ਦਾ ਮੁਕਾਬਲਾ ਕਰਨ ਲਈ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ, ਸੀਸੀਟੀਵੀ ਅਤੇ ਲੌਕਡਾਊਨ ਪਾਸ ਸਮੇਤ ਕਈ ਉਪਾਅ ਕੀਤੇ

 

https://pib.gov.in/PressReleseDetail.aspx?PRID=1622892

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•       ਹਿਮਾਚਲ ਪ੍ਰਦੇਸ਼ - ਸਾਰੇ ਹਿਮਾਚਲੀ, ਜੋ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਫਸੇ ਹੋਏ ਹਨ ਅਤੇ ਵਾਪਸ ਹਿਮਾਚਲ ਆਉਣਾ ਚਾਹੁੰਦੇ ਹਨ, ਦਾ ਵਾਪਸ ਪਰਤਣ ਤੇ ਉਨ੍ਹਾਂ ਦਾ  ਸੰਸਥਾਗਤ ਕੁਆਰੰਟੀਨ ਹੋਵੇਗਾ ਅਤੇ ਫਿਰ ਮੈਡੀਕਲ ਚੈਕਅੱਪ ਹੋਣ ਤੋਂ ਬਾਅਦ ਹੀ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਨੋਡਲ ਅਫਸਰਾਂ ਨੂੰ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਕਿ ਉਹ ਰਾਜਾਂ ਦੇ ਨੋਡਲ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਰੱਖਣ ਤਾਕਿ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰਾਂ  ਵਿੱਚ ਪਹੁੰਚਾਉਣ ਵਿੱਚ ਪਹਿਲ ਦਿੱਤੀ ਜਾਵੇਗੀ ਕਿਉਂਕਿ ਉਹ ਸਮਾਜ ਦੇ ਨਾਜ਼ੁਕ ਵਰਗਾਂ ਤੋਂ ਆਉਂਦੇ ਹਨ।

 

•       ਪੰਜਾਬ - ਵਿੱਤ ਵਿਭਾਗ ਨੇ ਕੇਂਦਰ ਸਰਕਾਰ ਦੀ ਡਿਊਟੀ ਦੌਰਾਨ ਮਾਰੇ ਜਾਣ ਵਾਲੇ ਲੋਕਾਂ ਦੇ ਜਾਨਸ਼ੀਨਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਆਵਜ਼ਾ ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਲਈ ਲਾਗੂ ਹੋਵੇਗਾ ਅਤੇ ਇਹ 1 ਅਪ੍ਰੈਲ, 2020 ਤੋਂ 31 ਜੁਲਾਈ, 2020 ਦੌਰਾਨ ਮਾਰੇ ਜਾਣ ਵਾਲੇ ਲੋਕਾਂ ਨੂੰ ਮਿਲ ਸਕੇਗਾ।

 

•       ਹਰਿਆਣਾ - ਹਰਿਆਣਾ ਵਿੱਚ ਸਬਜ਼ੀ ਵੇਚਣ ਵਾਲਿਆਂ, ਸਿਹਤ ਵਰਕਰਾਂ, ਪੁਲਿਸ ਵਰਕਰਾਂ, ਮੀਡੀਆ ਵਰਕਰਾਂ, ਫਾਰਮਾਸਿਸਟਾਂ, ਡੀਪੂ ਹੋਲਡਰਾਂ, ਸਫਾਈ ਵਰਕਰਾਂ ਆਦਿ ਦੀ ਰੈਂਡਮ ਕੋਵਿਡ-ਸੈਂਪਲਿੰਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਰਾਜ ਵਿੱਚ 26,125 ਬੈੱਡਾਂ ਦੀਆਂ ਕੁਆਰੰਟੀਨ ਸਹੂਲਤਾਂ ਦਾ ਪ੍ਰਬੰਧ ਸਮਰਪਿਤ ਕੋਵਿਡ ਕੇਅਰ ਸੈਂਟਰਾਂ ਅਤੇ 9,751 ਆਈਸੋਲੇਸ਼ਨ ਵਾਰਡਾਂ ਅਤੇ ਕੋਵਿਡ ਸਿਹਤ ਕੇਂਦਰਾਂ ਵਿੱਚ ਕੀਤਾ ਗਿਆ ਹੈ।

 

•       ਕੇਰਲ - ਰੇਲਵੇ ਦੁਆਰਾ ਕੇਰਲ ਅਤੇ ਨਵੀਂ ਦਿੱਲੀ ਦਰਮਿਆਨ ਇੱਕ ਹਫਤੇ ਵਿੱਚ  6 ਰਾਜਧਾਨੀ ਗੱਡੀਆਂ ਚਲਾਈਆਂ ਜਾਣਗੀਆਂ। ਇਹ ਗੱਡੀਆਂ ਕੋਜ਼ੀਕੋਡੇ ਅਤੇ ਅਰਨਾਕੁੱਲਮ ਰੇਲਵੇ ਸਟੇਸ਼ਨਾਂ ਉੱਤੇ ਰੁਕਣਗੀਆਂ ਅਤੇ ਕੋਂਕਣ ਰੂਟ ਉੱਤੇ ਚੱਲਣਗੀਆਂ। ਕੇਰਲ ਅਤੇ ਤਮਿਲ ਨਾਡੂ ਦੇ ਡੀਜੀਪੀਜ਼ ਨੇ ਫੈਸਲਾ ਕੀਤਾ ਹੈ ਕਿ ਕੇਰਲ ਆਉਣ ਵਾਲੇ ਲੋਕਾਂ ਕੋਲ ਲੋਡ਼ੀਂਦੇ ਪਾਸ ਹੋਣੇ ਚਾਹੀਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਤਮਿਲ ਨਾਡੂ ਸਰਹੱਦ ਉੱਤੇ ਰੋਕ ਲਿਆ ਜਾਵੇਗਾ। ਵੰਦੇ ਭਾਰਤ ਮਿਸ਼ਨ ਅਧੀਨ 2 ਉਡਾਨਾਂ -ਇੱਕ ਦੁਬਈ ਤੋਂ ਕੋਚੀ ਅਤੇ ਦੂਜੀ ਬਹਿਰੀਨ ਤੋਂ ਕੋਜ਼ੀਕੋਡੇ ਅੱਜ ਰਾਤ ਨੂੰ ਪਹੁੰਚੇਗੀ। ਕੇਰਲ ਸਟੇਟ ਬੀਵਰੇਜਿਜ਼ ਕਾਰਪੋਰੇਸ਼ਨ ਆਨਲਾਈਨ ਕਿਊ ਫੈਸਿਲਟੀ ਦੀ ਯੋਜਨਾ ਬਣਾ ਰਹੀ ਹੈ ਤਾਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ।

 

•       ਤਮਿਲ ਨਾਡੂ - ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਹਫਤੇ ਵਿੱਚ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਜਾਵੇ। ਹੁਣ ਤੱਕ 9,000 ਪ੍ਰਵਾਸੀਆਂ ਨੂੰ ਵਿਸ਼ੇਸ਼ ਗੱਡੀਆਂ ਰਾਹੀਂ ਭੇਜਿਆ ਗਿਆ ਹੈ। ਜ਼ਿਆਦਾਤਰ ਪ੍ਰਚੂਨ ਵਪਾਰ 47 ਦਿਨਾਂ ਬਾਅਦ ਖੋਲ੍ਹ ਦਿੱਤਾ ਗਿਆ ਹੈ ਅਤੇ ਸੜਕਾਂ ਤੇ ਟ੍ਰੈਫਿਕ ਵਧੀ ਹੈ। ਚੇਨਈ ਵਿੱਚ 2 ਸਰਕਾਰੀ ਹਸਪਤਾਲਾਂ ਨੂੰ ਸਾਲਿਡੈਰਿਟੀ ਟ੍ਰਾਇਲ ਇਨੀਸ਼ਿਏਵਿਟ ਅਧੀਨ ਡਬਲਿਊਐੱਚਓ ਦੁਆਰਾ ਕੋਵਿਡ-19 ਦੇ ਪ੍ਰਭਾਵੀ ਇਲਾਜ ਕੇਂਦਰ ਵਜੋਂ ਚੁਣਿਆ ਗਿਆ ਹੈ। ਨਵੀਆਂ ਥੋਕ ਸਬਜ਼ੀ ਅਤੇ ਫਰੂਟ ਮਾਰਕੀਟਾਂ ਨੇ ਥਿਰੂਮੈਜ਼ਹਾਈ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਕੋਇਮਬੇਦੂ ਮਾਰਕੀਟ ਦੀ ਘਟਨਾ ਤੋਂ ਬਾਅਦ ਫਿਰ ਬੰਦ ਕਰ ਦਿੱਤਾ ਗਿਆਕੁੱਲ ਕੇਸ (7,204), ਸਰਗਰਮ ਕੇਸ (5,195), ਮੌਤਾਂ (47) ਡਿਸਚਾਰਜ (1,959), ਚੇਨਈ ਵਿੱਚ ਸਰਗਰਮ ਕੇਸ (3,839)

 

•       ਕਰਨਾਟਕ - ਅੱਜ 10 ਨਵੇਂ ਕੇਸ ਆਉਣ ਨਾਲ ਕੁੱਲ ਕੇਸ 858 ਹੋ ਗਏ, ਮੌਤਾਂ 31, ਠੀਕ ਹੋਏ (422)ਵੰਦੇ ਭਾਰਤ ਮਿਸ਼ਨ ਅਧੀਨ ਲੰਡਨ ਵਿੱਚ ਫਸੇ 200 ਦੇ ਕਰੀਬ ਕੰਨ੍ਹੜ ਵਾਸੀ ਵਿਸ਼ੇਸ਼ ਜਹਾਜ਼ ਰਾਹੀਂ ਅੱਜ ਸਵੇਰੇ ਬੰਗਲੌਰ ਪਹੁੰਚ ਗਏ। ਉਹ ਕੈਂਪਾਗੌਡ਼ਾ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਰੇ ਅਤੇ ਸਭ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ ਗਿਆ ਹੈ। ਰਾਜ ਸਰਕਾਰ ਨੇ ਇਕ ਵਿਸ਼ੇਸ ਟਾਸਕ ਫੋਰਸ ਬਣਾਈ ਹੈ ਤਾਕਿ ਕੋਵਿਡ ਸੰਕਟ ਵਿੱਚੋਂ ਨਿਵੇਸ਼ ਨੂੰ ਲੱਭਿਆ ਜਾ ਸਕੇ।

 

•       ਆਂਧਰ ਪ੍ਰਦੇਸ਼ - ਹਾਈ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਵਿੱਚ ਸ਼ਰਾਬ ਦੀ ਵਿੱਕਰੀ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸੁਣਵਾਈ ਕੀਤੀ। ਅਦਾਲਤ ਨੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ। ਇਸ ਦੌਰਾਨ ਕੁਰਨੂਲ ਜ਼ਿਲ੍ਹੇ ਵਿੱਚ, ਜਿੱਥੇ ਕਿ ਪਾਜ਼ਿਟਿਵ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਕੇਂਦਰੀ ਟੀਮ ਅੱਜ ਵੀ ਮੌਜੂਦ ਰਹੀ। ਕੋਵਿਡ-19 ਦੇ 38 ਹੋਰ ਕੇਸ ਸਾਹਮਣੇ ਆਏ, 73 ਮਰੀਜ਼ ਠੀਕ ਹੋਣ ਤੇ ਡਿਸਚਾਰਜ ਕਰ ਦਿੱਤੇ ਗਏ। ਪਿਛਲੇ 24 ਘੰਟਿਆਂ ਵਿੱਚ ਕੋਈ ਮਰੀਜ਼ ਸਾਹਮਣੇ ਨਹੀਂ ਆਇਆ। 7,409 ਲੋਕਾਂ ਦੇ ਸੈਂਪਲ ਲਏ ਗਏ। ਕੁਸ ਕੇਸ ਵਧ ਕੇ 2,018 ਤੇ ਪਹੁੰਚ ਗਏ। ਸਰਗਰਮ ਕੇਸ (975), ਠੀਕ ਹੋਏ (998), ਮੌਤਾਂ (45)ਚਿਤੂਰ ਜ਼ਿਲੇ ਤੋਂ ਜਿਨ੍ਹਾਂ 9 ਨਵੇਂ ਕੇਸਾਂ ਦਾ ਪਤਾ ਲੱਗਾ ਹੈ ਉਨ੍ਹਾਂ ਦੇ ਚੇਨਈ ਜ਼ਿਲ੍ਹੇ ਦੇ ਕੋਇਮਬੇਦੂ ਦੇ ਲੋਕਾਂ ਨਾਲ ਸੰਪਰਕ ਪਤਾ ਲੱਗੇ ਹਨ। ਜ਼ਿਲ੍ਹਿਆਂ ਵਿੱਚੋਂ ਪਾਜ਼ਿਟਿਵ ਕੇਸ - ਕੁਰਨੂਲ (575), ਗੁੰਟੂਰ (387) ਅਤੇ ਕ੍ਰਿਸ਼ਨਾ (342)

 

•       ਤੇਲੰਗਾਨਾ - ਭਾਰਤ ਤੋਂ ਅਮਰੀਕਾ ਜਾ ਕੇ ਵੱਸੇ ਹੋਏ 118 ਲੋਕ ਅੱਜ ਰਾਜੀਵ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਆ ਕੇ ਉਤਰੇ। ਆਬੂਧਾਬੀ ਤੋਂ ਏਅਰ ਇੰਡੀਆ ਰਾਹੀਂ ਭਾਰਤੀਆਂ ਦਾ ਇੱਕ ਹੋਰ ਗੱਰੁਪ ਅੱਜ ਰਾਤ 9.30 ਵਜੇ ਇਥੇ ਪਹੁੰਚਣ ਦੀ ਆਸ ਹੈ। ਰਾਜ ਸਰਕਾਰ ਨੇ ਦੂਜੇ ਰਾਜਾਂ ਤੋਂ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਦਾਇਰਾ ਵਿਸ਼ਾਲ ਬਣਾਇਆ ਹੈ। ਦੁਕਾਨਾਂ ਅਤੇ ਵਪਾਰਕ ਅਦਾਰੇ ਮਿੱਥੇ ਸਮੇਂ ਤੋਂ ਵੱਧ ਖੁਲ੍ਹੇ ਰੱਖਣ ਬਾਰੇ ਇਕ ਪ੍ਰਸਤਾਵ ਤੇ ਵਿਚਾਰ ਹੋ ਰਹੀ ਹੈ। ਕੁੱਲ ਪਾਜ਼ਿਟਿਵ ਕੇਸ (1196), ਸਰਗਰਮ ਕੇਸ (415), ਡਿਸਚਾਰਜ ਹੋਏ (751), ਮੌਤਾਂ (30)

 

•       ਅਰੁਣਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਕੋਵਿਡ-19 ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਲਈ ਅਰੁਣਾਚਲ ਚੈਪਟਰ ਆਫ ਆਈਐਮਏ ਇੰਡੀਆ. ਓਆਰਜੀ ਨਾਲ ਸਮਝੌਤਾ ਕੀਤਾ ਹੈ।

 

•       ਅਸਾਮ - ਸਿਹਤ ਮੰਤਰੀ ਨੇ ਅੱਜ ਕਾਜ਼ੀਰੰਗਾ ਯੂਨੀਵਰਸਿਟੀ, ਜੋਰਹਾਟ ਦਾ ਦੌਰਾ ਕਰਕੇ ਕੁਆਰੰਟੀਨ ਸਹੂਲਤਾਂ ਦਾ ਜਾਇਜ਼ਾ ਲਿਆ। ਇਹ ਸਹੂਲਤਾਂ ਸਰਜੂਸਜਾਏ ਸਟੇਡੀਅਮ, ਗੁਵਾਹਾਟੀ ਵਾਂਗ ਕਾਇਮ ਕੀਤੀਆਂ ਜਾ ਰਹੀਆਂ ਹਨ।

 

•       ਮਣੀਪੁਰ - ਗ੍ਰਿਹ ਵਿਭਾਗ ਨੇ ਟ੍ਰੇਨਾਂ ਰਾਹੀਂ ਵਾਪਸ ਆ ਰਹੇ ਲੋਕਾਂ ਨੂੰ ਐਸਓਪੀਜ਼ ਜਾਰੀ ਕੀਤੇ ਹਨ। ਮੈਡੀਕਲ ਤੌਰ ਤੇ ਤੰਦਰੁਸਤ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ। ਮਨੀਪੁਰ ਵਿੱਚ ਜਿਰੀਬਾਮ ਸਟੇਸ਼ਨ ਉੱਤੇ ਆਉਣ ਵਾਲੇ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਕਰਨ ਤੋਂ ਬਾਅਦ ਕੁਆਰੰਟੀਨ ਲਈ ਸਰਕਾਰੀ ਬੱਸਾਂ ਵਿੱਚ ਭੇਜਿਆ ਜਾਵੇਗਾ।

 

•       ਮਿਜ਼ੋਰਮ - ਮੁੱਖ ਮੰਤਰੀ ਨੇ ਜ਼ੋਰਮਥੰਗਾ ਨੇ ਰਾਜ ਦੇ ਕੋਵਿਡ-19 ਤੋਂ ਮੁਕਤ ਹੋਣ ਦਾ ਸਿਹਰਾ ਇਸ ਦੇ ਲੋਕਾਂ ਦੇ ਅਨੁਸ਼ਾਸਨ ਨੂੰ ਦਿੱਤਾ ਹੈ।

 

•       ਨਾਗਾਲੈਂਡ - ਨਾਗਾਲੈਂਡ ਵਿੱਚ ਡੀਆਰਡੀਏ ਦੁਆਰਾ ਵਿਸਤ੍ਰਿਤ ਫਾਰਮਿੰਗ ਸਰਗਰਮੀਆਂ ਦਾ ਕੰਮ ਬਾਗ਼ਬਾਨੀ ਵਿਭਾਗ ਦੀ ਮਦਦ ਨਾਲ ਕੀਤਾ ਜਾਵੇਗਾ। ਮੇਰੀਮਾ ਪਿੰਡ ਵਿੱਚ 545 ਬੈੱਡ ਅਤੇ ਕੇ ਬਡਜ਼ਕੇਹਿਮਾ ਪਿੰਡ ਵਿੱਚ 254 ਬੈੱਡਾਂ ਵਾਲੇ ਕੁਆਰੰਟੀਨ ਸੈਂਟਰ ਤਿਆਰ ਹਨ ਜਿੱਥੇ ਕਿ ਰਾਜ ਵਿੱਚ ਵਾਪਸ ਆਉਣ ਵਾਲੇ ਲੋਕਾਂ ਨੂੰ ਠਹਿਰਾਇਆ ਜਾਵੇਗਾ।

 

•       ਸਿੱਕਮ - ਸਰਕਾਰ ਨੇ ਪਬਲਿਕ ਹੈਲਥ ਐਂਡ ਸੇਫਟੀ (ਕੋਵਿਡ-19) ਰੈਗੂਲੇਸ਼ਨ, 2020 ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਅਧਿਕਾਰ ਮਿਲ ਜਾਵੇਗਾ ਕਿ ਜੇ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਘੁੰਮਦਾ ਮਿਲ ਜਾਵੇਗਾ ਤਾਂ ਉਸ ਨੂੰ 300 ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ।

 

•       ਤ੍ਰਿਪੁਰਾ - ਸਰਕਾਰ ਨੇ ਮੁੰਬਈ ਤੋਂ ਅਗਰਤਲਾ ਲਈ ਸ਼੍ਰਮਿਕ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਤਾਕਿ ਮਹਾਰਾਸ਼ਟਰ ਵਿੱਚ ਫਸੇ ਲੋਕ ਵਾਪਸ ਲਿਆਂਦੇ ਜਾ ਸਕਣ। ਸੰਭਾਵਤ ਯਾਤਰੀ ਆਪਣਾ ਨਾਮ covid19.tripura.gov.in   ਉੱਤੇ ਦਰਜ ਕਰਵਾ ਸਕਦੇ ਹਨ।

 

•       ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਐਤਵਾਰ ਨੂੰ 128 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸ 22,171 ਹੋ ਗਈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਵਾਇਰਸ ਨਾਲ ਸਬੰਧਤ 53 ਮੌਤਾਂ ਹੋਈਆਂ ਅਤੇ ਮੌਤਾਂ ਦੀ ਕੁੱਲ ਗਿਣਤੀ 832 ਤੇ ਪਹੁੰਚ ਗਈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ 875 ਨਵੇਂ ਕੇਸ ਸਾਹਮਣੇ ਆਏ ਅਤੇ ਕੁੱਲ ਗਿਣਤੀ 13,564 ਤੇ ਪਹੁੰਚ ਗਈ। ਰਾਜ ਦੇ ਉਦਯੋਗ ਮੰਤਰੀ ਸ਼੍ਰੀ ਸੁਭਾਸ਼ ਦੇਸਾਈ ਨੇ ਕਿਹਾ ਹੈ ਕਿ ਗ੍ਰੀਨ ਅਤੇ ਔਰੈਂਜ ਜ਼ੋਨ ਵਿੱਚ ਆਉਂਦੀਆਂ 25,000 ਕੰਪਨੀਆਂ ਨੇ ਮੁੜ ਕੰਮ ਸ਼ੁਰੂ ਕਰ ਲਿਆ ਹੈ। ਇਨ੍ਹਾਂ ਵਿੱਚ 6 ਲੱਖ ਵਰਕਰ ਤੈਨਾਤ  ਹਨ। ਮੁੰਬਈ - ਥਾਣੇ - ਪਿੰਪਰੀ - ਚਿੰਚਵਾੜ - ਪੁਣੇ ਰੈੱਡ ਜ਼ੋਨ ਵਿੱਚ ਆਉਂਦੇ ਹਨ। ਇਸ ਲਈ ਇਥੇ ਇਹ ਤੈਨਾਤੀ ਨਹੀਂ ਹੈ।

 

       ਗੁਜਰਾਤ - ਰਾਜ ਵਿੱਚ 398 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੁੱਲ ਪ੍ਰਭਾਵਿਤ ਲੋਕ 8,195 ਹੋ ਗਏ ਹਨ। ਕੁੱਲ ਮੌਤਾਂ 493 ਤੇ ਪਹੁੰਚ ਗਈਆਂ ਹਨ। ਕੱਲ੍ਹ ਦੇ ਦਿਨ ਵਿੱਚ ਅਹਿਮਦਾਬਾਦ ਵਿੱਚ 18 ਮੌਤਾਂ ਹੋਈਆਂ। ਠੀਕ ਹੋਣ ਤੋਂ ਬਾਅਦ 454 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਠੀਕ ਹੋਏ ਕੇਸਾਂ ਦੀ ਗਿਣਤੀ 2545 ਹੋ ਗਈ ਹੈ।

 

•       ਰਾਜਸਥਾਨ - ਰਾਜ ਵਿੱਚ ਅੱਜ ਤੱਕ ਕੁੱਲ 3,940 ਪਾਜ਼ਿਟਿਵ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ 2,264 ਠੀਕ ਹੋ ਗਏ ਅਤੇ 110 ਮੌਤਾਂ ਹੋਈਆਂ। ਅੱਜ ਦੁਪਹਿਰ 1 ਵਜੇ ਤੱਕ 126 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚੋਂ 46 ਕੇਸ ਉਦੈਪੁਰ ਤੋਂ ਸਾਹਮਣੇ ਆਏ। ਇਸ ਦੌਰਾਨ ਮਨਰੇਗਾ ਕੰਮ ਉੱਤੇ 22 ਲੱਖ ਮਜ਼ਦੂਰਾਂ ਨੂੰ ਲਗਾਇਆ ਗਿਆ ਹੈ। ਇਹ ਜਾਣਕਾਰੀ ਉਪ ਮੁੱਖ-ਮੰਤਰੀ ਸਚਿਨ ਪਾਇਲਟ ਨੇ ਦਿੱਤੀ ਹੈ।

 

•       ਮੱਧ ਪ੍ਰਦੇਸ਼ - ਰਾਜ ਵਿੱਚ 172 ਨਵੇਂ ਕੇਸ ਪਾਜ਼ਿਟਿਵ ਕੇਸ ਸਾਹਮਣੇ ਆਏ ਅਤੇ ਕੁੱਲ ਗਿਣਤੀ 3,650 ਹੋ ਗਈ। 77 ਨਵੇਂ ਕੇਸ ਇੰਦੌਰ ਤੋਂ, 30 ਨਵੇਂ ਕੇਸ ਭੁਪਾਲ ਤੋਂ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਜਤਿੰਦਰ ਦਾਗਾ ਅਤੇ 4 ਜੂਨੀਅਰ ਡਾਕਟਰ ਵੀ ਸ਼ਾਮਲ ਹਨ।

 

•       ਗੋਆ - ਉੱਤਰੀ ਗੋਆ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਹਿਦਾਇਤ ਕੀਤੀ ਹੈ ਕਿ ਦੇਸ਼ ਤੋਂ ਬਾਹਰ ਫਸੇ ਗੋਆ ਵਾਸੀਆਂ ਨੂੰ ਵਾਪਸ ਆਉਣ ਉੱਤੇ ਲਾਜ਼ਮੀ ਤੌਰ ਤੇ ਕੁਆਰੰਟੀਨ ਦਾ ਸਾਹਮਣਾ ਕਰਨਾ ਪਵੇਗਾ ਭਾਵੇਂ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੋਵੇ। ਸਮੁੰਦਰ ਰਾਹੀਂ ਆਉਣ ਵਾਲੇ ਲੋਕਾਂ  ਦੀ ਵਾਪਸੀ ਦਾ ਖਰਚਾ ਕੰਪਨੀ ਦੁਆਰਾ ਦਿੱਤਾ ਜਾਵੇਗਾ ਜਦਕਿ ਬਾਕੀਆਂ ਨੂੰ ਆਪਣੀ ਲਾਗਤ ਉੱਤੇ ਕੁਆਰੰਟੀਨ ਹੋਣਾ ਪਵੇਗਾ। ਯੂਏਈ ਵਿੱਚ ਰਹਿੰਦੇ ਤਕਰੀਬਨ 100 ਗੋਆ ਵਾਸੀਆਂ ਨੇ ਭਾਰਤ ਵਾਪਸੀ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।

 

 

ਫੈਕਟ ਚੈੱਕ

 

https://static.pib.gov.in/WriteReadData/userfiles/image/image0046KKP.jpg

https://static.pib.gov.in/WriteReadData/userfiles/image/image005YBQA.jpg

https://static.pib.gov.in/WriteReadData/userfiles/image/image006X1HI.jpg

 

*******

ਵਾਈਬੀ

 



(Release ID: 1623177) Visitor Counter : 202