ਗ੍ਰਹਿ ਮੰਤਰਾਲਾ

ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਵਾਲੇ ਗ੍ਰਹਿ ਮੰਤਰਾਲੇ ਦੇ ਆਦੇਸ਼ ਬਾਰੇ ਸਪਸ਼ਟੀਕਰਨ

Posted On: 25 APR 2020 11:34AM by PIB Chandigarh

ਗ੍ਰਹਿ  ਮੰਤਰਾਲੇ  ਨੇ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇਣ ਲਈ ਲੌਕਡਾਊਨ ਉਪਾਵਾਂ ਬਾਰੇ ਜਾਰੀ ਸੰਚਿਤ ਸੰਸ਼ੋਧਿਤ ਦਿਸ਼ਾ - ਨਿਰਦੇਸ਼ਾਂ ਵਿੱਚ ਸੰਸ਼ੋਧਨਾਂ ਬਾਰੇ ਕੱਲ੍ਹ ਇੱਕ ਆਦੇਸ਼ ਜਾਰੀ ਕੀਤਾ ਸੀ।

 

(https://pib.gov.in/PressReleaseIframePage.aspx?PRID=1618049)

 

ਇਸ ਆਦੇਸ਼ ਦਾ ਮੰਤਵ ਇਹ ਹੈ ਕਿ:

 

ਗ੍ਰਾਮੀਣ ਖੇਤਰਾਂ ਵਿੱਚਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ  ਹਾਲਾਂਕਿਸ਼ਾਪਿੰਗ ਮਾਲ ਵਿੱਚ ਸਥਿਤ ਦੁਕਾਨਾਂ ਇਨ੍ਹਾਂ ਵਿੱਚ ਸ਼ਾਮਲ ਨਹੀਂ ਹਨ।

 

ਸ਼ਹਿਰੀ ਖੇਤਰਾਂ ਵਿੱਚਸਾਰੀਆਂ ਸਟੈਂਡਅਲੋਨ (ਏਕਲ) ਦੁਕਾਨਾਂਆਂਢ-ਗੁਆਂਢ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਪਰਿਸਰਾਂ ਵਿੱਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ।  ਹਾਲਾਂਕਿਬਜ਼ਾਰਾਂ/ਬਜ਼ਾਰ ਪਰਿਸਰਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ।

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਈ-ਕਮਰਸ ਕੰਪਨੀਆਂ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਹੀ ਵਿਕਰੀ ਕਰਨ ਦੀ ਆਗਿਆ ਹੈ।

 

ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸ਼ਰਾਬ ਦੀ ਵਿਕਰੀ  ਦੇ ਨਾਲ-ਨਾਲ ਉਨ੍ਹਾਂ ਹੋਰ ਵਸਤਾਂ ਦੀ ਵੀ ਵਿਕਰੀ ਤੇ ਵੀ ਪਾਬੰਦੀ ਰਹੇਗੀਜਿਨ੍ਹਾਂ ਬਾਰੇ ਕੋਵਿਡ-19  ਦੇ ਪ੍ਰਬੰਧਨ ਸਬੰਧੀ ਰਾਸ਼ਟਰੀ ਨਿਰਦੇਸ਼ਾਂ ਵਿੱਚ ਦਰਸਾਇਆ ਗਿਆ ਹੈ।

 

ਜਿਵੇਂ ਕਿ  ਸੰਚਿਤ ਸੰਸ਼ੋਧਿਤ  ਦਿਸ਼ਾ- ਨਿਰਦੇਸ਼ਾਂ ਵਿੱਚ ਦਰਸਾਇਆ ਗਿਆ ਹੈਇਨ੍ਹਾਂ ਦੁਕਾਨਾਂ ਨੂੰ ਉਨ੍ਹਾਂ ਸਾਰੇ ਖੇਤਰਾਂਚਾਹੇ ਉਹ ਗ੍ਰਾਮੀਣ ਹੋਣ ਜਾਂ ਸ਼ਹਿਰੀਵਿੱਚ ਖੋਲ੍ਹਣ ਦੀ ਆਗਿਆ ਨਹੀਂ ਹੈ,   ਜਿਨ੍ਹਾਂ ਨੂੰ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

 

*****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1618142) Visitor Counter : 189