PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 18 APR 2020 6:48PM by PIB Chandigarh


 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ ਵਿੱਚ ਹੁਣ ਤੱਕ ਕੁੱਲ 14,378 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  • ਵਿਦੇਸ਼ੀਆਂ ਅਤੇ ਭਾਰਤ ਵਿੱਚ ਇਮੀਗ੍ਰੇਸ਼ਨ ਚੈੱਕ ਪੋਸਟਾਂ ਜ਼ਰੀਏ ਆਉਣ ਵਾਲੀ ਸਾਰੀ ਯਾਤਰੀ ਟ੍ਰੈਫਿਕ ਨੂੰ ਮਿਲੇ ਹੋਏ ਸਾਰੇ ਮੌਜੂਦਾ ਵੀਜ਼ੇ, ਕੁਝ ਵਰਗਾਂ ਨੂੰ ਛੱਡ ਕੇ, 3 ਮਈ, 2020 ਤੱਕ ਮੁਲਤਵੀ ਰਹਿਣਗੇ
  • ਡਿਊਟੀ ਤੇ ਹਾਜ਼ਰ ਗ੍ਰਾਮੀਣ ਡਾਕ ਸੇਵਕਾਂ (ਜੀਡੀਐੱਸ) ਸਮੇਤ ਸਾਰੇ ਡਾਕ ਕਰਮਚਾਰੀਆਂ ਦੀ ਜੇ ਕੋਵਿਡ -19 ਕਾਰਨ ਮੌਤ ਹੋ ਜਾਵੇ ਤਾਂ ਉਨ੍ਹਾਂ  ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
  • ਸੀਬੀਡੀਟੀ ਨੇ 8 ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਕੁੱਲ 5,204 ਕਰੋੜ ਰੁਪਏ  ਦੇ ਇਨਕਮ ਟੈਕਸ ਰਿਫੰਡ ਲਗਭਗ 8.2 ਲੱਖ ਛੋਟੇ ਕਾਰੋਬਾਰਾਂ ਨੂੰ ਜਾਰੀ ਕੀਤੇ
  • ਸਰਕਾਰ ਨੇ ਮੌਜੂਦਾ ਕੋਵਿਡ-19 ਮਹਾਮਾਰੀ ਕਰਕੇ ਮੌਕਾਪ੍ਰਸਤੀ ਦਿਖਾ ਭਾਰਤੀ ਕੰਪਨੀਆਂ ਨੂੰ ਹਥਿਆਉਣ ਤੋਂ ਰੋਕਣ ਲਈ ਵਰਤਮਾਨ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਨੂੰ ਸੋਧਿਆ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਦੇਸ਼ ਵਿੱਚ ਹੁਣ ਤੱਕ ਕੁੱਲ 14,378 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਮਾਮਲਿਆਂ ਦੇ 13.82% ਭਾਵ 1992 ਵਿਅਕਤੀ ਠੀਕ ਹੋ ਚੁੱਕੇ ਹਨ / ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ। ਦੇਸ਼ ਦੇ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 47 ਜ਼ਿਲ੍ਹਿਆਂ ਚ ਕਾਰਜਯੋਜਨਾ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਕੋਡਾਗੂ (ਕਰਨਾਟਕ) ਇੱਕ ਨਵਾਂ ਜ਼ਿਲ੍ਹਾ ਹੈ, ਜਿਹੜਾ ਮਹੇ (ਪੁੱਦੂਚੇਰੀ) ਨਾਲ ਇਸ ਸੂਚੀ ਵਿੱਚ ਜੋੜ ਦਿੱਤਾ ਗਿਆ ਹੈ, ਜਿੱਥੇ ਪਿਛਲੇ 28 ਦਿਨਾਂ ਦੌਰਾਨ ਕੋਰੋਨਾਵਾਇਰਸ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। 12 ਰਾਜਾਂ ਦੇ 22 ਨਵੇਂ ਜ਼ਿਲ੍ਹਿਆਂ ਚ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ

https://pib.gov.in/PressReleseDetail.aspx?PRID=1615786

 

ਡਾ.ਹਰਸ਼ ਵਰਧਨ ਨੇ ਉਪ ਰਾਜਪਾਲ ਦਿੱਲੀ,ਦਿੱਲੀ ਦੇ ਸਿਹਤ ਮੰਤਰੀ,ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਅਤੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ

ਕੇਂਦਰੀ ਸਿਹਤ ਮੰਤਰੀ ਨੇ ਹਸਪਤਾਲਾਂ ਨੂੰ ਬਿਮਾਰੀ ਖ਼ਿਲਾਫ਼ ਦ੍ਰਿੜ੍ਹਤਾਪੂਰਬਕ ਲੜਾਈ ਵਿੱਚ ਬਰਾਬਰ ਰਹਿਮਤਾ ਨਾਲ ਨਾਜ਼ੁਕ ਗ਼ੈਰ ਕੋਵਿਡ-19 ਮਰੀਜ਼ਾਂ ਨੂੰ ਅਟੈਂਡ ਕਰਨ ਦੀ ਤਾਕੀਦ ਕੀਤੀਉਨ੍ਹਾਂ ਕਿਹਾ ਸਵੈਇੱਛੁਕ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਇੰਡੀਅਨ ਰੈੱਡ ਕਰੌਸ ਦੀ ਸਹਾਇਤਾ ਨਾਲ ਮੋਬਾਈਲ ਬਲੱਡ ਇਕੱਤਰ ਕਰਨ ਦੀ ਵੈਨਾਂ ਜਿਹੀਆਂ ਸੇਵਾਵਾਂ ਦੀ ਵਰਤੋਂ ਕਰਕੇ ਬਲੱਡ ਦਾ ਲੋੜੀਂਦਾ ਸਟਾਕ ਰੱਖਿਆ ਜਾਵੇਉਨ੍ਹਾਂ ਕਿਹਾ ਜੇ ਕੋਈ ਮਰੀਜ਼ ਤੁਰੰਤ ਇਲਾਜ ਦੀ ਜ਼ਰੂਰਤ ਪੈਣ 'ਤੇ ਇਲਾਜ ਤੋਂ ਬਿਨਾ ਹਸਪਤਾਲਾਂ ਤੋਂ ਮੁੜੇ ਤਾਂ ਸਿਹਤ ਸੰਭਾਲ਼ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ

https://pib.gov.in/PressReleseDetail.aspx?PRID=1615491

 

ਵਿਦੇਸ਼ੀਆਂ ਅਤੇ ਭਾਰਤ ਵਿੱਚ ਇਮੀਗ੍ਰੇਸ਼ਨ ਚੈੱਕ ਪੋਸਟਾਂ ਜ਼ਰੀਏ ਆਉਣ ਵਾਲੀ ਸਾਰੀ ਯਾਤਰੀ ਟ੍ਰੈਫਿਕ ਨੂੰ ਮਿਲੇ ਹੋਏ ਸਾਰੇ ਮੌਜੂਦਾ ਵੀਜ਼ੇ, ਕੁਝ ਵਰਗਾਂ ਨੂੰ ਛੱਡ ਕੇ, 3 ਮਈ, 2020 ਤੱਕ ਮੁਲਤਵੀ ਰਹਿਣਗੇ

 

ਦੇਸ਼ ਵਿੱਚ ਫੈਲੀ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ, ਕੇਂਦਰੀ ਗ੍ਰਹਿ ਮੰਤਰਾਲਾ ਨੇ ਫੈਸਲਾ ਕੀਤਾ ਹੈ ਕਿ ਵਿਦੇਸ਼ੀਆਂ ਨੂੰ ਜਾਰੀ ਮੌਜੂਦਾ ਵੀਜ਼ਿਆਂ ਦੀ ਮੁਅਤਲੀ ਦੀ ਮਿਆਦ ਵਿੱਚ 3 ਮਈ, 2020 ਤੱਕ ਵਾਧਾ ਕੀਤਾ ਜਾਵੇ, ਸਿਰਫ ਉਨ੍ਹਾਂ ਕੇਸਾਂ ਨੂੰ ਛੱਡ ਕੇ ਜੋ ਕਿ ਡਿਪਲੋਮੈਟਿਕ, ਸਰਕਾਰੀ, ਯੂਐੱਨ/ ਅੰਤਰਰਾਸ਼ਟਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਵਰਗਾਂ ਨਾਲ ਸਬੰਧਿਤ ਹਨਗ੍ਰਹਿ ਮੰਤਰਾਲਾ ਨੇ ਇਹ ਵੀ ਹਿਦਾਇਤ ਕੀਤੀ ਹੈ ਕਿ ਭਾਰਤ ਵਿੱਚ 107 ਇਮੀਗ੍ਰੇਸ਼ਨ ਚੈੱਕ ਪੋਸਟਾਂ ਵਿੱਚੋਂ ਕਿਸੇ ਇਕ ਜ਼ਰੀਏ ਆਉਣ ਵਾਲੀ ਸਾਰੀ ਯਾਤਰੀ ਟ੍ਰੈਫਿਕ, 3 ਮਈ, 2020 ਤੱਕ ਮੁਅਤਲ ਰਹੇਗੀ ਪਰ ਉਨ੍ਹਾਂ ਗੱਡੀਆਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ, ਵਾਹਨਾਂ, ਰੇਲ ਗੱਡੀਆਂ ਆਦਿ ਤੇ ਕੋਈ ਰੋਕ ਨਹੀਂ ਹੋਵੇਗੀ ਜੋ ਕਿ ਵਸਤਾਂ ਅਤੇ ਸਪਲਾਈ, ਭਾਵੇਂ ਜ਼ਰੂਰੀ ਹੋਵੇ ਜਾਂ ਗ਼ੈਰ-ਜ਼ਰੂਰੀ, ਲਿਆਉਂਦੀਆਂ ਹਨ

 

https://pib.gov.in/PressReleseDetail.aspx?PRID=1615500

 

 

ਕੋਵਿਡ-19 ਮਹਾਮਾਰੀ ਕਾਰਨ ਯਾਤਰਾ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਇਸ ਵੇਲੇ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ 3 ਮਈ 2020 ਤੱਕ ਕੌਂਸਲਰ ਸੇਵਾਵਾਂ ਤੱਕ ਪਹੁੰਚ ਦੀ ਇਜਾਜ਼ਤ

 

ਕੋਵਿਡ-19 ਮਹਾਮਾਰੀ ਦੇ ਸੰਦਰਭ ਵਿੱਚ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ ਇਸ ਵੇਲੇ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ 28.03.2020 ਨੂੰ ਗਰਾਟਿਸ ਅਧਾਰ (gratis basis) ਉੱਤੇ ਕੌਂਸਲਰ ਸੇਵਾਵਾਂ ਤੱਕ 30 ਅਪ੍ਰੈਲ 2020 ਤੱਕ ਪਹੁੰਚ ਦੀ ਇਜਾਜ਼ਤ ਦਿੱਤੀ ਸੀ ਮਾਮਲੇ ਉੱਤੇ ਵਿਚਾਰ ਕਰਨ ਤੋਂ ਬਾਅਦ, ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਦੀ ਹੇਠ ਲਿਖੀ ਕੌਂਸਲਰ ਸੇਵਾ ਤੱਕ ਪਹੁੰਚ ਦੀ ਮਿਆਦ ਵਿੱਚ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਆਫੀਸਰਜ਼/ ਵਿਦੇਸ਼ੀ ਰਜਿਸਟਰੇਸ਼ਨ ਆਫੀਸਰਜ਼ ਦੁਆਰਾ ਵਾਧਾ ਕੀਤਾ ਜਾਵੇ

https://pib.gov.in/PressReleseDetail.aspx?PRID=1615496

 

ਸਾਰੇ ਡਾਕ ਕਰਮਚਾਰੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ

ਕੋਵਿਡ -19 ਹਾਲਾਤ ਦੇ ਸੰਦਰਭ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਡਿਊਟੀ ਤੇ ਹਾਜ਼ਰ ਗ੍ਰਾਮੀਣ ਡਾਕ ਸੇਵਕਾਂ (ਜੀਡੀਐੱਸ) ਸਮੇਤ ਸਾਰੇ ਡਾਕ ਕਰਮਚਾਰੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਜਾਵੇ ਤਾਂ ਉਨ੍ਹਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਕਤ ਦਿਸ਼ਾ- ਨਿਰਦੇਸ਼ ਤੁਰੰਤ ਪ੍ਰਭਾਵ ਵਿੱਚ ਆਉਣਗੇ ਅਤੇ ਕੋਵਿਡ -19 ਸੰਕਟ ਸਮਾਪਤ ਹੋਣ ਤੱਕ ਪੂਰਨ ਤੌਰ ਤੇ ਲਾਗੂ ਰਹਿਣਗੇ।

 

https://pib.gov.in/PressReleseDetail.aspx?PRID=1615633

 

 

ਕੋਵਿਡ – 19 ਦੀਆਂ ਪ੍ਰਸਥਿਤੀਆਂ ਵਿੱਚ ਜੀਐੱਸਟੀ ਟੈਕਸ ਦੇਣ ਵਾਲਿਆਂ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ: ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ)

 

 

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ 30 ਮਾਰਚ 2020 ਤੋਂ ਲੈ ਕੇ ਹੁਣ ਤੱਕ 5,575 ਕਰੋੜ ਰੁਪਏ ਦੇ ਦਾਅਵਿਆਂ ਵਾਲੀਆਂ 12,923 ਰਿਫ਼ੰਡ ਅਰਜ਼ੀਆਂ ਤੇ ਕਾਰਵਾਈ ਕੀਤੀ ਹੈ।ਸਿਰਫ਼ ਪਿਛਲੇ ਹਫ਼ਤੇ ਵਿੱਚ ਹੀ ਸੀਬੀਆਈਸੀ ਨੇ 3854 ਕਰੋੜ ਰੁਪਏ ਵਾਲੀਆਂ 7,873 ਅਰਜ਼ੀਆਂ ਤੇ ਕਾਰਵਾਈ ਕੀਤੀ ਹੈ।ਸੀਬੀਆਈਸੀ ਨੇ ਕਿਹਾ ਕਿ ਉਸਨੇ ਵਪਾਰ ਅਤੇ ਕਾਰੋਬਾਰ ਅਨੁਕੂਲ ਪੈਮਾਨਾ (ਇਸਦੇ ਸਰਕੂਲਰ ਨੰਬਰ 133, ਤਾਰੀਖ਼ 31.03.2020 ਨੂੰ ਦੇਖੋ) ਕੀਤਾ ਹੈ, ਤਾਕਿ ਜੀਐੱਸਟੀ ਰਿਟਰਨ ਭਰਨ ਵਾਲਿਆਂ ਨੂੰ ਆਈਟੀਸੀ ਰਿਫ਼ੰਡ ਜਲਦ ਹੋ ਸਕੇ ਅਤੇ ਇਸਦੇ ਨਾਲ ਹੀ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਬੰਧਿਤ ਜਾਣਕਾਰੀ ਦੀ ਅਣਹੋਂਦ ਵਿੱਚ ਗਲਤ ਆਈਟੀਸੀ ਦਾਅਵਿਆਂ ਤੇ ਕਾਰਵਾਈ ਨਾ ਹੋ ਜਾਵੇ, ਪਰ ਇਸਦੇ ਬਾਰੇ ਵਿੱਚ ਸ਼ੋਸ਼ਲ ਮੀਡੀਆ ਅਤੇ ਹੋਰ ਮੀਡੀਆ ਦੇ ਕੁਝ ਖ਼ਾਸ ਵਰਗਾਂ ਵਿੱਚ ਗ਼ਲਤ ਢੰਗ ਨਾਲ ਇਹ ਦੱਸਿਆ ਗਿਆ ਹੈ ਕਿ ਇਸ ਨਾਲ ਕੋਵਿਡ - 19 ਜਿਹੀਆਂ ਪ੍ਰਸਥਿਤੀਆਂ ਵਿੱਚ ਟੈਕਸ ਦੇਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ।

https://pib.gov.in/PressReleseDetail.aspx?PRID=1615711

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਰਾਹਤ ਦੇਣ ਲਈ ਪਿਛਲੇ 10 ਦਿਨਾਂ ਵਿੱਚ 5,204 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਜਾਰੀ ਕੀਤੇ ਗਏ: ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ)

 

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਅੱਜ ਕਿਹਾ ਕਿ ਕੁੱਲ 5,204 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਲਗਭਗ 8.2 ਲੱਖ ਛੋਟੇ ਕਾਰੋਬਾਰਾਂ (ਪ੍ਰੋਪਰਾਈਟਰ, ਫਰਮ, ਕੰਪਨੀਆਂ ਅਤੇ ਟਰੱਸਟ) ਨੂੰ 8 ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਜਾਰੀ ਕੀਤੇ ਗਏ ਹਨ। ਇਹ ਇਨਕਮ ਟੈਕਸ ਰਿਫੰਡ ਕੋਵਿਡ-19 ਮਹਾਮਾਰੀ ਦੀ ਮੌਜੂਦਾ ਪਰਿਸਥਿਤੀਆਂ ਵਿੱਚ ਤਨਖ਼ਾਹ ਕਟੌਤੀ ਅਤੇ ਕਰਮਚਾਰੀਆਂ ਦੀ ਛਾਂਟੀ ਦੇ ਬਿਨਾ ਹੀ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਮਦਦ ਕਰਨਗੇ।

 

https://pib.gov.in/PressReleseDetail.aspx?PRID=1615506

 

ਸਰਕਾਰ ਨੇ ਮੌਜੂਦਾ ਕੋਵਿਡ-19 ਮਹਾਮਾਰੀ ਕਰਕੇ ਮੌਕਾਪ੍ਰਸਤੀ ਦਿਖਾ ਭਾਰਤੀ ਕੰਪਨੀਆਂ ਨੂੰ ਹਥਿਆਉਣ ਤੋਂ ਰੋਕਣ ਲਈ ਵਰਤਮਾਨ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਨੂੰ ਸੋਧਿਆ

ਭਾਰਤ ਸਰਕਾਰ ਨੇ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਮੌਕਾਪ੍ਰਸਤੀ ਦਾ ਲਾਹਾ ਲੈ ਕੇ ਭਾਰਤੀ ਕੰਪਨੀਆਂ ਨੂੰ ਵਿਕਣ ਤੋਂ ਰੋਕਣ ਲਈ ਮੌਜੂਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਦੀ ਸਮੀਖਿਆ ਕੀਤੀ ਹੈ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ, 2017 ਦੇ ਅਨੁਸਾਰ ਵਰਤਮਾਨ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਦੇ ਪੈਰਾ 3.1.1 ਨੂੰ ਸੋਧਿਆ ਹੈ। ਭਾਰਤ ਦੀ ਸਰਹੱਦ ਨਾਲ ਸਾਂਝੀ ਕਰਨ ਵਾਲੇ ਕਿਸੇ ਦੇਸ਼ ਦੀ ਇਕਾਈ ਜਾਂ ਜਿੱਥੇ ਭਾਰਤ ਵਿੱਚ ਕੀਤੇ ਨਿਵੇਸ਼ ਦਾ ਲਾਭਕਾਰੀ ਮਾਲਕ ਵੱਸਦਾ ਹੈ ਜਾਂ ਅਜਿਹੇ ਹੀ ਕਿਸੇ ਦੇਸ਼ ਦਾ ਨਾਗਰਿਕ ਹੈ, ਸਿਰਫ ਸਰਕਾਰੀ ਤਰੀਕੇ ਰਾਹੀਂ ਨਿਵੇਸ਼ ਕਰ ਸਕਦਾ ਹੈ।

https://pib.gov.in/PressReleseDetail.aspx?PRID=1615711

 

ਪ੍ਰਧਾਨ ਮੰਤਰੀ ਤੇ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸਾਇਰਿਲ ਰਾਮਾਫ਼ੋਸਾ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਕਾਰਨ ਘਰੇਲੂ, ਖੇਤਰੀ ਤੇ ਵਿਸ਼ਵ ਪੱਧਰ ਤੇ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ ਦੌਰਾਨ ਜ਼ਰੂਰੀ ਦਵਾਈਆਂ ਦੀਆਂ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਦੱਖਣੀ ਅਫ਼ਰੀਕਾ ਦੀ ਹਰ ਸੰਭਵ ਮਦਦ ਕਰੇਗਾ।

https://pib.gov.in/PressReleseDetail.aspx?PRID=1615492

 

 

ਪ੍ਰਧਾਨ ਮੰਤਰੀ ਤੇ ਮਿਸਰ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫ਼ੱਤਾਹ ਅਲਸੀਸੀ (H.E. Mr. Abdel Fattah El-Sisi) ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।ਦੋਹਾਂ ਆਗੂਆਂ ਨੇ ਕੋਵਿਡ19 ਮਹਾਮਾਰੀ ਨੂੰ ਦੇਖਦਿਆਂ ਪੂਰੀ ਦੁਨੀਆ ਦੀ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ ਤੇ ਆਪੋਆਪਣੀ ਜਨਤਾ ਦੀ ਰਾਖੀ ਲਈ ਆਪਣੀਆਂ ਸਬੰਧਿਤ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਾ ਅਦਾਨਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਮਿਸਰ ਦੇ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਨ੍ਹਾਂ ਔਖੇ ਸਮਿਆਂ ਚ ਫ਼ਾਰਮਾਸਿਊਟੀਕਲ ਸਪਲਾਈਜ਼ ਦੀ ਉਪਲਬਤਾ ਯਕੀਨੀ ਬਣਾਉਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ।

https://pib.gov.in/PressReleseDetail.aspx?PRID=1615485

 

ਖੇਤੀਬਾੜੀ ਮੰਤਰੀ ਨੇ ਲੌਕਡਾਊਨ ਦੇ ਦੌਰਾਨ ਖੇਤੀ ਗਤੀਵਿਧੀਆਂ ਨੂੰ ਅਸਾਨ ਬਣਾਉਣ ਦੇ ਲਈ ਕੰਮਕਾਜ ਜਾਰੀ ਰੱਖਣ ਦੇ ਉਪਾਵਾਂ 'ਤੇ ਚਰਚਾ ਕੀਤੀ

ਸਰਕਾਰ ਨੇ ਟਰੈਕਟਰ,ਟਿੱਲਰ,ਹਾਰਵੈਸਟਰ ਅਤੇ 51 ਖੇਤੀ ਮਸ਼ੀਨਰੀ ਦੇ ਲਈ ਨਮੂਨੇ ਦੀ ਟੈਸਟਿੰਗ  ਅਤੇ ਮਨਜ਼ੂਰੀਆਂ ਨੂੰ ਸਾਲ ਦੇ ਅੰਤ ਤੱਕ ਟਾਲਿਆ; ਬੀਜ ਡੀਲਰਾਂ ਦੀ ਲਾਇਸੈਂਸ ਦੀ ਮਿਆਦ ਅਤੇ ਆਯਾਤ ਮਨਜ਼ੂਰੀਆਂ ਨੂੰ ਸਤੰਬਰ 2020 ਤੱਕ ਵਧਾਉਣ ਤੋਂ ਇਲਾਵਾ 30 ਜੂਨ ਨੂੰ ਖਤਮ ਹੋ ਰਹੀ ਪੈਕ ਹਾਊਸ,ਪ੍ਰੋਸੈੱਸਿੰਗ ਇਕਾਈਆਂ ਅਤੇ ਟਰੀਟਮੈਂਟ ਇਕਾਈਆਂ ਦੀ ਮਿਆਦ ਵਿੱਚ ਇੱਕ ਸਾਲ ਦਾ ਵਾਧਾ

https://pib.gov.in/PressReleseDetail.aspx?PRID=1615490

 

ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਤੇ ਸਿੱਧੇ ਕਿਸਾਨਾਂ ਤੋਂ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦਾ ਸੰਚਾਲਨ

ਭਾਰਤ ਸਰਕਾਰ, ਨੈਫੈਡ ਅਤੇ ਐੱਫਸੀਆਈ ਜਿਹੀਆਂ ਕੇਂਦਰੀ ਨੋਡਲ ਏਜੰਸੀਆਂ ਜ਼ਰੀਏ ਕਿਸਾਨਾਂ ਨੂੰ ਬਿਹਤਰ ਰਿਟਰਨ ਦੇਣ ਦਾ ਵਿਸ਼ਵਾਸ ਦਿੰਦੀ ਰਹੀ ਹੈ। ਰਬੀ 2020-21 ਸੀਜ਼ਨ ਵਿੱਚ ਕਈ ਰਾਜਾਂ ਵਿੱਚ ਕਿਸਾਨਾਂ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਤੇ ਅਧਿਸੂਚਿਤ ਵਸਤਾਂ ਦੀ ਖਰੀਦ ਸ਼ੁਰੂ ਹੋਈ ਹੈ। ਲੌਕਡਾਊਨ ਦੇ ਸਮੇਂ ਵਿੱਚ ਕਿਸਾਨਾਂ ਨੂੰ ਸਮੇਂ ਤੇ ਮਾਰਕਿਟਿੰਗ ਸਹਾਇਤਾ ਦਿੱਤੀ ਜਾ ਰਹੀ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਅਧਿਕ ਤੋਂ ਅਧਿਕ ਕਿਸਾਨਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ।

https://pib.gov.in/PressReleseDetail.aspx?PRID=1615776

 

ਸ਼੍ਰੀ ਗੰਗਵਾਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਕਿ ਉਹ ਦੇਸ਼ ਵਿੱਚ ਵਰਕਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਤਾਲਮੇਲ ਵਾਲੇ ਯਤਨਾਂ ਵਾਸਤੇ ਨੋਡਲ ਅਧਿਕਾਰੀ ਨਿਯੁਕਤ ਕਰਨ

 

ਕੇਂਦਰੀ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ)ਨੇ ਕੋਵਿਡ-19 ਮਹਾਮਾਰੀ ਕਾਰਨ ਐਲਾਨੇ ਗਏ ਲੌਕਡਾਊਨ ਦੇ ਚਲਦਿਆਂ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਰਤ ਵਿਭਾਗਾਂ ਵਿੱਚੋਂ ਨੋਡਲ ਅਧਿਕਾਰੀ ਨਿਯੁਕਤ ਕਰਨ ਦੀ ਬੇਨਤੀ ਕੀਤੀ ਹੈ।ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਰਤ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ ਸ਼੍ਰੀ ਗੰਗਵਾਰ ਨੇ ਕਿਹਾ ਕਿ ਕਿਰਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੇਂਦਰ ਦੁਆਰਾ ਬਣਾਏ ਗਏ 20 ਕੰਟਰੋਲ ਰੂਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ।

https://pib.gov.in/PressReleseDetail.aspx?PRID=1615657

 

ਕੋਵਿਡ - 19 ਦਾ ਮੁਕਾਬਲਾ ਕਰਨ ਲਈ ਪੀਪੀਈ ਅਤੇ ਹੋਰ ਉਤਪਾਦਾਂ ਦੇ ਨਿਰਮਾਣ ਤੇ ਵੈਬੀਨਾਰ

 

ਘਰੇਲੂ ਉਦਯੋਗ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਹਾਂ ਸੈਕਟਰਾਂ ਲਈ, ਕੋਵਿਡ - 19 ਨਾਲ ਲੜਾਈ ਵਾਲੇ ਉਤਪਾਦਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਪਣੀਆਂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ ਸੋਸਾਇਟੀ ਆਵ੍ ਇੰਡੀਅਨ ਡਿਫੈਂਸ ਮੈਨੂਫੈਕਚਰਰਸ (ਐੱਸਆਈਡੀਐੱਮ) ਦੁਆਰਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਅਗਵਾਈ ਵਿੱਚ ਅਤੇ ਹੋਰ ਹਿਤਧਾਰਕਾਂ ਦੇ ਸਹਿਯੋਗ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

https://pib.gov.in/PressReleseDetail.aspx?PRID=1615437

 

 

 

ਸ਼੍ਰੀ ਗਡਕਰੀ ਨੇ ਉਦਯੋਗ ਨੂੰ ਦਰਾਮਦਾਂ ਦਾ ਬਦਲ ਲੱਭਣ ਅਤੇ ਮੁਕਾਬਲੇਬਾਜ਼ੀ ਵਿੱਚ ਰਹਿਣ ਲਈ ਇਨੋਵੇਟਿਵ ਟੈਕਨੋਲੋਜੀ ਅਪਣਾਉਣ ਦਾ ਸੱਦਾ ਦਿੱਤਾ

 

ਮੰਤਰੀ ਨੇ 20 ਅਪ੍ਰੈਲ ਤੋਂ ਲੌਕਡਾਊਨ ਵਿੱਚ ਕੁਝ ਢਿੱਲ ਮਿਲਣ 'ਤੇ ਕੁਝ ਖੇਤਰਾਂ ਵਿੱਚ ਆਰਥਿਕ ਸਰਗਰਮੀਆਂ ਬਹਾਲ ਕਰਨ ਬਾਰੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਵਿਚਾਰ ਚਰਚਾ ਕੀਤੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਬਹਾਲੀ ਬਾਰੇ ਮੰਤਰੀ ਨੇ ਕਿਹਾ ਕਿ ਉਦਯੋਗ ਨੂੰ ਬਰਾਮਦਾਂ ਵਿੱਚ ਵਾਧੇ ਅਤੇ ਬਿਜਲੀ ਦੀ ਲਾਗਤ, ਲੌਜਿਸਟਿਕ ਦੀ ਲਾਗਤ ਅਤੇ ਉਤਪਾਦਨ ਦੀ ਲਾਗਤ ਘਟਾਉਣ ਉੱਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ ਤਾਕਿ ਵਿਸ਼ਵ ਮਾਰਕੀਟ ਵਿੱਚ ਬਣਿਆ ਰਿਹਾ ਜਾ ਸਕੇ

 

https://pib.gov.in/PressReleseDetail.aspx?PRID=1615415

 

ਲਾਈਫਲਾਈਨ ਉਡਾਨ ਤਹਿਤ ਜ਼ਰੂਰੀ ਮੈਡੀਕਲ ਸਪਲਾਈ ਦੇਸ਼ ਭਰ ਵਿੱਚ ਪਹੁੰਚਾਉਣ ਲਈ 274 ਫਲਾਈਟਾਂ ਚਲਾਈਆਂ ਗਈਆਂ

 

ਕੋਵਿਡ-19 ਖ਼ਿਲਾਫ਼ ਚਲ ਰਹੀ ਜੰਗ ਲਈ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਉਣ ਲਈ `ਲਾਈਫਲਾਈਨ ਉਡਾਨਫਲਾਈਟਾਂ ਚਲਾਈਆਂ ਜਾ ਰਹੀਆਂ ਹਨ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਅਪ੍ਰੇਟਰਾਂ ਦੁਆਰਾ 274 ਉਡਾਨਾਂ ਚਲਾਈਆਂ ਗਈਆਂ ਇਨ੍ਹਾਂ ਵਿੱਚੋਂ 175 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਚਲਾਈਆਂ ਗਈਆਂ ਅੱਜ ਦੀ ਤਰੀਕ ਤੱਕ 463.15 ਟਨ ਮਾਲ ਦੀ ਢੁਆਈ ਹੋਈ ਲਾਈਲਾਈਨ ਉਡਾਨ ਦੀਆਂ ਫਲਾਈਟਾਂ ਰਾਹੀਂ ਅੱਜ ਤੱਕ ਕੁੱਲ 2,73,275 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ

https://pib.gov.in/PressReleseDetail.aspx?PRID=1615637

 

ਭਾਰਤੀ ਰੇਲ ਨੇ ਕੋਵਿਡ - 19 ਲੌਕਡਾਊਨ  ਦੌਰਾਨ ਅਭਿਨਵ ਤਰੀਕੇ ਅਪਣਾਉਣ ਅਤੇ ਮਾਲ ਟ੍ਰਾਂਸਪੋਰਟ ਦਾ ਨਵਾਂ ਰਿਕਾਰਡ ਬਣਾਇਆ

ਉੱਤਰ ਤੋਂਅੰਨਪੂਰਣਾਅਤੇ ਦੱਖਣ ਤੋਂਜੈਕਿਸਾਨਜਿਹੀ ਲੰਬੀ ਦੂਰੀ ਦੀ ਸੁਪਰ ਫਾਸਟ ਵਿਸ਼ੇਸ਼ ਮਾਲਗੱਡੀਆਂ ਦੀ ਸ਼ੁਰੂਆਤਲਗਭਗ 5000 ਟਨ ਅਤੇ 80 ਰੇਕ ਤੋਂ ਅਧਿਕ ਅਨਾਜ ਨਾਲ ਭਰੀ ਲੰਬੀ ਦੂਰੀ ਦੀਆਂ ਮਾਲਗੱਡੀਆਂ ਦਾ ਦੇਸ਼ਭਰ ਵਿੱਚ ਪਰਿਚਾਲਨਭਾਰਤੀ ਰੇਲ ਨੇ ਇਸ ਸਾਲ 1 ਅਪ੍ਰੈਲ  -  16 ਅਪ੍ਰੈਲ  ਦਰਮਿਆਨ3.2 ਮਿਲਿਅਨ ਟਨ ਤੋਂ ਅਧਿਕ ਅਨਾਜ ਦੀ ਢੁਵਾਈ ਕੀਤੀਜਦੋਂ ਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ 1.29 ਮਿਲਿਅਨ ਟਨ ਅਨਾਜ ਦੀ ਢੁਲਾਈ ਕੀਤੀ ਗਈ ਸੀ

https://pib.gov.in/PressReleseDetail.aspx?PRID=1615417

 

ਜਨਤਕ ਵੰਡ ਪ੍ਰਣਾਲੀ ਤਹਿਤ ਅਨਾਜ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਅਨਾਜ ਢੋਇਆ


25 ਮਾਰਚ ਤੋਂ 17 ਅਪ੍ਰੈਲ ਤੱਕ ਲੌਕਡਾਊਨ ਦੇ ਸਮੇਂ ਦੌਰਾਨ 1500 ਤੋਂ ਵੱਧ ਡੱਬਿਆਂ ਵਿੱਚ 4.2 ਮਿਲੀਅਨ ਟਨ ਅਨਾਜ ਭਰਿਆ,ਜਦਕਿ ਪਿਛਲੇ ਸਾਲ 2.31ਮਿਲੀਅਨ ਟਨ ਭਰਿਆ ਗਿਆ ਸੀਭਾਰਤੀ ਰੇਲਵੇ ਦੁਆਰਾ ਖੇਤੀਬਾੜੀ ਵਸਤਾਂ ਦੀ ਸਮੇਂ ਸਿਰ ਚੁਕਾਈ ਅਤੇ ਸਪਲਾਈ ਚੇਨ ਨੂੰ ਨਿਰਵਿਘਨ ਚਾਲੂ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ

https://pib.gov.in/PressReleseDetail.aspx?PRID=1615740

 

ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਡਾਕ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਨ੍ਹਾਂ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ ਜਿਨ੍ਹਾਂ ਨੂੰ ਖੁਰਾਕੀ ਵਸਤਾਂ ਦੀ ਵਧੇਰੇ ਲੋੜ ਹੈ

ਡਾਕ ਵਿਭਾਗ ਕੋਵਿਡ-19 ਦੇ ਸੰਕਟ ਦੌਰਾਨ ਦੇਸ਼ ਦੇ ਲੋਕਾਂ ਦੀ ਮਦਦ ਆਪਣੇ ਡਾਕਘਰਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਕਰ ਰਿਹਾ ਹੈ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਹਿਦਾਇਤਾਂ ਜਾਰੀ ਕੀਤੀਆਂ ਕਿ ਪਛੜਿਆਂ ਅਤੇ ਲੋੜਵੰਦ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਬੱਚਤਾਂ ਨੂੰ ਅਨਾਜ, ਸੁੱਕਾ ਰਾਸ਼ਨ ਅਤੇ ਇਥੋਂ ਤੱਕ ਕਿ ਮਾਸਕ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋੜਵੰਦ ਲੋਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਪ੍ਰਦਾਨ ਕਰਨ ਲਈ ਲਗਾਉਣ ਪਿਛਲੇ ਕੁਝ ਦਿਨਾਂ ਵਿੱਚ ਤਕਰੀਬਨ 1 ਲੱਖ ਖਾਣੇ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏ ਹਨ

https://pib.gov.in/PressReleseDetail.aspx?PRID=1615752

 

ਆਰਸੀਡੀ, ਦਿੱਲੀ ਦੁਆਰਾ 50,000 ਰੀਯੂਜ਼ੇਬਲ ਫੇਸ ਮਾਸਕ ਸਪਲਾਈ ਕੀਤੇ ਗਏਲੌਕਡਾਊਨ ਪੀਰੀਅਡ ਦੌਰਾਨ ਘਰ ਤੋਂ ਕੰਮ ਕਰਕੇ ਬਣਾਏ ਮਾਸਕ

 

https://pib.gov.in/PressReleseDetail.aspx?PRID=1615409

 

ਡਿਫੈਂਸ ਪਬਲਿਕ ਸੈਕਟਰ ਅਦਾਰਿਆਂ (ਡੀਪੀਐੱਸਯੂ) ਅਤੇਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਆਪਣੇ ਸੰਸਾਧਨਾਂ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਨ ਲਈ ਤਿਆਰ ਕੀਤਾ

ਡਿਫੈਂਸ ਪਬਲਿਕ ਸੈਕਟਰ ਅਦਾਰਿਆਂ (ਡੀਪੀਐੱਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਕੋਵਿਡ-19 ਮਹਾਮਾਰੀ ਖਿਲਾਫ਼ ਲੜਾਈ ਵਿੱਚ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਰੱਖਿਆ ਮੰਤਰਾਲੇ ਦੇ ਇਨ੍ਹਾਂ ਮਹੱਤਵਪੂਰਨ ਸੰਸਥਾਨਾਂ ਨੇ ਰਾਸ਼ਟਰ ਦੀ ਘਾਤਕ ਵਾਇਰਸ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਆਪਣੇ ਸੰਸਾਧਨਾਂ, ਤਕਨੀਕੀ ਗਿਆਨ ਅਤੇ ਜਨਸ਼ਕਤੀ ਨੂੰ ਸ਼੍ਰੇਣੀਬੱਧ ਕੀਤਾ ਹੈ।

https://pib.gov.in/PressReleseDetail.aspx?PRID=1615596

 

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ-ਨੈਸ਼ਨਲ ਏਅਰੋਸਪੇਸ ਲੈਬਾਰਟਰੀਸ (ਸੀਐੱਸਆਈਆਰ-ਐੱਨਏਐੱਲ) ਨੇ ਕੋਵਿਡ-19 ਦੀ ਰੋਕਥਾਮ ਲਈ ਨਿਜੀ ਸੁਰੱਖਿਆ ਕਵਚ ਵਿਕਸਿਤ ਕੀਤਾ

 

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ-ਨੈਸ਼ਨਲ ਏਅਰੋਸਪੇਸ ਲੈਬਾਰਟਰੀਸ (ਸੀਐੱਸਆਈਆਰ-ਐੱਨਏਐੱਲ) ਨੇ ਐੱਮਏਐੱਫ ਕਲੋਦਿੰਗਸ ਪ੍ਰਾਈਵੇਟ ਲਿਮਿਟਿਡ ਬੰਗਲੁਰੂ ਨਾਲ ਮਿਲ ਕੇ ਸੀਐੱਸਆਈਆਰ ਦੇ ਸੰਚਾਲਨ ਵਾਲੀ ਬੰਗਲੁਰੂ ਵਿੱਚਲੀ ਲੈਬ `ਚ ਸਮੁੱਚਾ ਸੁਰੱਖਿਆ ਕਵਚ ਵਿਕਸਿਤ ਅਤੇ ਪ੍ਰਮਾਣਿਤ ਕੀਤਾ ਹੈ।ਪੋਲੀਪ੍ਰੋਪਲੀਨ ਸਪੱਨ ਦੀ ਤਹਿ ਵਾਲੇ ਬਹੁ ਪਰਤੀ ਗ਼ੈਰ ਬੁਣੇ ਕੱਪੜੇ `ਤੇ ਅਧਾਰਿਤ ਇਸ ਕਵਚ ਦੀ ਵਰਤੋਂ ਕੋਵਿਡ-19 ਦੀ ਰੋਕਥਾਮ ਲਈ 24 ਘੰਟੇ ਕੰਮ ਕਰ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਅਮਲੇ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ।

https://pib.gov.in/PressReleseDetail.aspx?PRID=1615625

 

ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ) ਕੋਵਿਡ - 19 ਨਾਲ ਲੜਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਖ਼ੁਰਾਕ ਅਤੇ ਦਵਾਈਆਂ ਜਿਹੀਆਂ ਜ਼ਰੂਰੀ ਚੀਜ਼ਾਂ ਵੰਡਣ ਵਿੱਚ ਸਰਗਰਮ ਹਿੱਸਾ ਲੈ ਰਹੀ ਹੈ

ਭਾਰਤ ਸਰਕਾਰ ਦੇ ਕੇਂਦਰੀ ਖਾਦ, ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਆਉਣ ਵਾਲੀ ਇੱਕ ਪ੍ਰਮੁੱਖ ਖਾਦ ਕੰਪਨੀ, ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ), ਭੋਜਨ, ਦਵਾਈਆਂ ਅਤੇ ਮਾਸਕ ਜਿਹੀਆਂ ਜ਼ਰੂਰੀ ਵਸਤਾਂ ਵੰਡਣ ਵਿੱਚ ਸਰਗਰਮ ਹਿੱਸਾ ਲੈ ਰਹੀ ਹੈ ਤਾਂ ਜੋ ਕੋਵਿਡ - 19 ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ ਸਰਕਾਰ ਦੀ ਸਹਾਇਤਾ ਕੀਤੀ ਜਾ ਸਕੇ। ਐੱਨਐੱਫਐੱਲ ਬਠਿੰਡਾ ਯੂਨਿਟ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੂੰ 3,000 ਮਾਸਕ ਪ੍ਰਦਾਨ ਕੀਤੇ ਹਨ।

https://pib.gov.in/PressReleseDetail.aspx?PRID=1615747

 

ਟੂਰਿਜ਼ਮ ਮੰਤਰਾਲੇ ਨੇ ਅੱਜ ਇੱਕ ਵੈਬੀਨਾਰ ਲੜੀ ਦੇਖੋ ਅਪਨਾ ਦੇਸ਼ਜ਼ਰੀਏ ਮਨਾਇਆ ਵਿਸ਼ਵ ਵਿਰਾਸਤ ਦਿਵਸ

ਟੂਰਿਜ਼ਮ ਮੰਤਰਾਲੇ ਨੇ ਅੱਜ ਵੈਬੀਨਾਰ ਲੜੀ ਜ਼ਰੀਏ ਵਿਸ਼ਵ ਵਿਰਾਸਤ ਦਿਵਸ 2020’ ਮਨਾਇਆ। ਇਸ ਮੌਕੇ ਬੋਲਦਿਆਂ ਸ਼੍ਰੀ ਪਟੇਲ ਨੇ ਉਜਾਗਰ ਕੀਤਾ ਕਿ ਸਾਡੀ ਪਰੰਪਰਾ ਤੇ ਸੱਭਿਆਚਾਰ ਨਾ ਕੇਵਲ ਪ੍ਰਾਚੀਨ ਹਨ, ਸਗੋਂ ਉਹ ਬੇਹੱਦ ਵਡਮੁੱਲੇ ਵੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸੰਕਟ ਵਿੱਚ ਜਦੋਂ ਸਮੁੱਚਾ ਵਿਸ਼ਵ ਤੇ ਸਾਡਾ ਦੇਸ਼ ਕੋਵਿਡ19 ਨਾਲ ਨਿਪਟ ਰਿਹਾ ਹੈ, ਇਹ ਸਾਡੀਆਂ ਇਨਸਾਨੀਅਤ ਦੀਆਂ ਕਦਰਾਂਕੀਮਤਾਂ ਤੇ ਨਿੱਘੀ ਪ੍ਰਾਹੁਣਚਾਰੀ ਦੀ ਵਸਾਡੀ ਵਿਰਾਸਤ ਹੀ ਸਾਨੂੰ ਪਰਿਭਾਸ਼ਿਤ ਕਰਦੀ ਹੈ ਤੇ ਸਾਨੂੰ ਉਹ ਕੁਝ ਬਣਾਉਂਦੀ ਹੈ, ਜੋ ਅਸੀਂ ਹਾਂ।

https://pib.gov.in/PressReleseDetail.aspx?PRID=1615762

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

 

•           ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 3323 ਤੇ ਪਹੁੰਚ ਗਈ। ਇਹ ਰਾਜ ਮੌਤਾਂ ਅਤੇ ਇਨਫੈਕਸ਼ਨ ਫੈਲਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਮੁੰਬਈ ਵਿੱਚ ਭਾਰਤੀ ਨੇਵੀ ਦੇ ਘੱਟੋ-ਘੱਟ 20 ਵਿਅਕਤੀ ਵਾਇਰਲ ਇਨਫੈਕਸ਼ਨ ਤੋਂ ਪ੍ਰਭਾਵਤ ਨਿਕਲੇ ਹਨ। ਇਹ ਵਿਅਕਤੀ ਆਈਐੱਨਐੱਸ ਆਂਗਰੇ ਦੇ ਅਮਲੇ ਦੇ ਮੈਂਬਰ ਹਨ ਜੋ ਕਿ ਪੱਛਮੀ ਨੇਵਲ ਕਮਾਂਡ ਨੂੰ ਲੌਜਿਸਟਿਕ ਅਤੇ ਸਹਾਇਤਾ ਸੁਵਿਧਾਵਾਂ ਪ੍ਰਦਾਨ ਕਰਦਾ ਹੈ।

 

•           ਗੁਜਰਾਤ - ਗੁਜਰਾਤ ਵਿੱਚ ਕੋਰੋਨਾ ਤੋਂ ਪ੍ਰਭਾਵਿਤ 176 ਨਵੇਂ ਕੇਸ ਆਉਣ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 1272 ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਰਾਜ ਸਿਹਤ ਵਿਭਾਗ, ਅਹਿਮਦਾਬਾਦ ਨੇ ਦਿੱਤੀ ਅਤੇ ਦੱਸਿਆ ਕਿ ਅੱਜ 142 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਸ਼ਹਿਰ ਦੇ ਕੁੱਲ ਕੇਸਾਂ ਦੀ ਗਿਣਤੀ 765 ਹੋ ਗਈ ਹੈ। 48 ਮੌਤਾਂ ਦਾ ਵੀ ਪਤਾ ਲੱਗਾ ਹੈ।

 

•           ਰਾਜਸਥਾਨ - ਰਾਜਸਥਾਨ ਵਿੱਚ ਕੋਰੋਨਾ ਦੇ 98 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸ 1229 ਹੋ ਗਏ ਹਨ। ਅੱਜ ਦੀ ਤਰੀਕ  ਤੱਕ ਪ੍ਰਭਾਵਤ ਲੋਕਾਂ ਵਿਚੋਂ 183 ਠੀਕ ਹੋ ਗਏ ਹਨ ਅਤੇ 11 ਮੌਤਾਂ ਹੋਈਆਂ ਹਨ।

 

•           ਕੇਰਲ - ਰਾਜ ਦੇ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਦੱਸਿਆ ਕਿ ਮੱਮਲਾਪੁਰਮ ਦੇ ਇੱਕ ਨਾਗਰਿਕ ਜਿਸ ਨੂੰ ਕਿ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਉਹ ਪਿਛਲੇ 3 ਟੈਸਟਾਂ ਵਿੱਚ ਨੈਗੇਟਿਵ ਨਿਕਲਿਆ ਸੀ, ਅੱਜ ਉਸ ਦੀ ਮੌਤ ਹੋ ਗਈ। ਰਾਜ ਸਰਕਾਰ ਨੇ ਦੱਸਿਆ ਕਿ ਸਿਰਫ 1 ਕੋਵਿਡ-19 ਪਾਜ਼ਿਟਿਵ ਕੇਸ ਹੈ ਅਤੇ 10 ਮਰੀਜ਼ ਇਸ ਬੀਮਾਰੀ ਤੋਂ ਠੀਕ ਹੋ ਗਏ ਹਨ।

 

•           ਤਮਿਲਨਾਡੂ - ਹੌਟਸਪੌਟਾਂ ਉੱਤੇ ਵਰਤਣ ਲਈ 36,000 ਰੈਪਿਡ ਟੈਸਟ ਕਿੱਟਾਂ ਰਾਜ ਵਿੱਚ ਵੰਡੀਆਂ ਗਈਆਂ। ਹੁੰਡਈ ਨੇ ਏਅਰ ਲਿਕੂਇਡ ਮੈਡੀਕਲ ਸਿਸਟਮ ਨਾਲ ਆਈਸੀਯੂ ਵੈਂਟੀਲੇਟਰ ਤਮਿਲਨਾਡੂ ਅਤੇ ਹੋਰ ਰਾਜਾਂ ਵਿੱਚ ਤਿਆਰ ਕਰਨ ਲਈ ਸਮਝੌਤਾ ਕੀਤਾ ਹੈ। ਕੇਂਦਰ ਸਰਕਾਰ ਨੇ ਰਾਜ ਵਿੱਚ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਦੇ ਦਿੱਤੀ ਹੈ। ਬੀਮਾਰੀ ਦੇ 1323 ਕੇਸ ਹੋ ਗਏ ਹਨ, 15 ਮੌਤਾਂ ਅਤੇ 283 ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ।

 

•           ਕਰਨਾਟਕ - ਮੁੱਖ ਮੰਤਰੀ ਨੇ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜ ਦੇ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਕੀਤੀ। ਕੁੱਲ ਤਸਦੀਕਸ਼ੁਦਾ ਕੇਸ 371, ਨਵੇਂ ਕੇਸ 12, ਕੁੱਲ ਮੌਤਾਂ 13 ਅਤੇ 92 ਲੋਕ ਠੀਕ ਹੋਣ ਤੇ ਡਿਸਚਾਰਜ ਕੀਤੇ ਗਏ।

 

•           ਆਂਧਰ ਪ੍ਰਦੇਸ਼ - ਰਾਜ ਵਿੱਚ24 ਘੰਟਿਆਂ ਵਿੱਚ31 ਨਵੇਂ ਕੇਸ ਸਾਹਮਣੇ ਆਏ। ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇਕ ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 15 ਹੋਈ। ਕੁੱਲ ਪਾਜ਼ਿਟਿਵ ਕੇਸ 603, ਡਿਸਚਾਰਜ ਹੋਏ 42ਰੈੱਡ ਜ਼ੋਨਾਂ ਵਿੱਚ ਘਰ-ਘਰ ਜਾ ਕੇ ਸਰਵੇ ਅਤੇ ਟੈਸਟਿੰਗ ਕੀਤੀ ਜਾ ਰਹੀ ਹੈ। ਕੁਰਨੂਰ ਜ਼ਿਲ੍ਹਾ 129 ਕੇਸਾਂ ਨਾਲ ਸਭ ਤੋਂ ਅੱਗੇ, ਗੁੰਟੂਰ 126, ਕ੍ਰਿਸ਼ਨਾ 70 ਅਤੇ ਨੈਲੋਰ (67)

 

•           ਤੇਲੰਗਾਨਾ - ਹੈਦਰਾਬਾਦ ਵਿੱਚ ਇੱਕ ਹੋਰ ਸਿਪਾਹੀ ਅਤੇ ਨਾਰਾਇਨਪੇਟ ਵਿੱਚ ਇੱਕ ਬੱਚਾ, ਬਿਨਾ ਕਿਸੇ ਇਤਿਹਾਸ ਦੇ ਪਾਜ਼ਿਟਿਵ ਨਿਕਲੇ। ਹਾਟਸਪਾਟ ਤੇਲੰਗਾਨਾ ਨੂੰ ਲਾਕਡਾਊਨ ਤੋਂ ਕੋਈ ਛੋਟ ਮਿਲਣ ਦੀ ਆਸ ਨਹੀਂ। ਰਾਜ ਐਤਵਾਰ ਨੂੰ ਅੰਤਿਮ ਫੈਸਲਾ ਕਰੇਗਾ। ਕੱਲ੍ਹ ਤੱਕ ਕੁੱਲ ਪਾਜ਼ਿਟਿਵ ਕੇਸ 766, ਮੌਤਾਂ (18)

 

•           ਅਰੁਣਾਚਲ ਪ੍ਰਦੇਸ਼ - ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ  ਬਾਂਦੇਰਦੇਵਾ ਚੈੱਕ ਗੇਟ ਦਾ ਦੌਰਾ ਕਰਨਗੇ ਜੋ ਕਿ ਈਟਾਨਗਰ ਨੇੜੇ ਸਥਿਤ ਹੈ ਅਤੇ ਰਾਜ ਵਿੱਚ ਆਉਣ ਵਾਲਿਆਂ ਦੀ ਸਕ੍ਰੀਨਿੰਗ ਕਰਨ ਦੇ ਕਦਮ ਦਾ ਜਾਇਜ਼ਾ ਲਿਆ।

 

•           ਅਸਾਮ - ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਦੱਸਿਆ ਕਿ ਕੋਵਿਡ-19 ਦੇ ਇਕ ਹੋਰ ਮਰੀਜ਼ ਨੂੰ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਠੀਕ ਹੋਣ ਤੇ ਡਿਸਚਾਰਜ ਕਰ ਦਿੱਤਾ ਗਿਆ। ਰਾਜ ਵਿੱਚਕੁੱਲ12 ਵਿਅਕਤੀ ਠੀਕ ਹੋਏ।

 

•           ਮੇਘਾਲਿਆ - ਐੱਨਆਈਸੀ ਮੇਘਾਲਿਆ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਰੀਸੋਰਸ ਡਵੀਜ਼ਨ, ਐਨਆਈਸੀ ਨਾਲ ਸਮਝੌਤਾ ਕਰਕੇ 'ਵਾਨੀ ਕੋਵਿਡ-19' ਨਾਮ ਦਾ ਚੈਟਬੋਟ ਤਿਆਰ ਕੀਤਾ ਹੈ ਤਾਕਿ ਮੇਘਾਲਿਆ ਦੇ ਲੋਕਾਂ ਦੇ ਇਸ ਬੀਮਾਰੀ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਇਹ ਚੈਟਬੋਟ ਮੇਘਾਲਿਆ ਦੇ ਲੋਕਾਂ ਲਈ ਅੰਗ੍ਰੇਜ਼ੀ, ਖਾਸੀ ਅਤੇ ਗਾਰੋ ਭਾਸ਼ਾਵਾਂ ਵਿੱਚ ਕੰਮ ਕਰੇਗਾ।

 

•           ਮਣੀਪੁਰ - ਵਿੱਦਿਆ ਵਿਭਾਗ ਨੇ ਇਕ ਕੋਮਿਕ ਟੈਕਸਟਬੁੱਕ ਦਾ ਇਲੈਕਟ੍ਰੌਨਿਕ ਫਾਰਮੈਟ ਤਿਆਰ ਕੀਤਾ ਹੈ ਜੋ ਕਿ ਵੈਬਸਾਈਟ manipureducation.gov.in ਤੋਂ ਡਾਊਨਲੋਡ ਕੀਤਾ ਜਾ ਸਕੇਗਾ ਤਾਕਿ ਪੜ੍ਹਾਈ ਵਿੱਚ ਬੱਚਿਆਂ ਦੀ ਮਦਦ ਹੋ ਸਕੇ।

 

•           ਮਿਜ਼ੋਰਮ - ਮੁੱਖ ਮੰਤਰੀ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਸ਼੍ਰੀ ਗੋਵਿੰਦ ਐਮ ਕਜਰੋਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬੰਗਲੁਰੂ ਵਿੱਚ ਫਸੇ ਹੋਏ ਮਿਜ਼ੋ ਲੋਕਾਂ ਨੂੰ ਰਾਹਤ ਸਹਾਇਤਾ ਪ੍ਰਦਾਨ ਕਰਵਾਈ ਹੈ।

 

•           ਚੰਡੀਗੜ੍ਹ- 68,525 ਖਾਣੇ ਦੇ ਤਿਆਰ ਪੈਕੇਟ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਵਿੱਚ ਵੰਡੇ ਗਏ। 20,000 ਵਿਚੋਂ 17,000 ਵਰਕਰਾਂ ਨੂੰ ਮਾਰਚ, 2020 ਦੀਆਂ ਤਨਖਾਹਾਂ ਸਬੰਧਿਤ ਉਦਯੋਗਾਂ ਤੋਂ ਹਾਸਲ ਹੋ ਗਈਆਂ ਹਨ।

 

•           ਪੰਜਾਬ - ਪ੍ਰਧਾਨ ਮੰਤਰੀ ਗ਼ਰੀਬ  ਕਲਿਆਣ ਅੰਨ ਯੋਜਨਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ। ਇਸ ਸਕੀਮ ਅਧੀਨ ਸਾਰੇ ਲਾਭਕਾਰੀਆਂ ਨੂੰ ਸਮਾਰਟ ਕਾਰਡ ਸਕੀਮ ਅਧੀਨ ਕਣਕ ਅਤੇ ਦਾਲਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਅਨਾਜ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

https://pbs.twimg.com/profile_banners/231033118/1584354869/1500x500

https://static.pib.gov.in/WriteReadData/userfiles/image/image006LHVV.png

 

https://static.pib.gov.in/WriteReadData/userfiles/image/image008YYFG.jpg

 

*******

ਵਾਈਬੀ
 



(Release ID: 1615888) Visitor Counter : 200