ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਡਾਕ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਨ੍ਹਾਂ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ ਜਿਨ੍ਹਾਂ ਨੂੰ ਖੁਰਾਕੀ ਵਸਤਾਂ ਦੀ ਵਧੇਰੇ ਲੋੜ ਹੈ

ਭਾਰਤੀ ਡਾਕ ਵਿਭਾਗ ਨੇ ਦੂਰ-ਦੁਰਾਡੇ ਇਲਾਕਿਆਂ ਵਿੱਚ ਉਮੀਦ ਅਤੇ ਜ਼ਰੂਰੀ ਵਸਤਾਂ ਵੰਡੀਆਂ

Posted On: 18 APR 2020 5:02PM by PIB Chandigarh

ਡਾਕ ਵਿਭਾਗ ਕੋਵਿਡ-19 ਦੇ ਸੰਕਟ ਦੌਰਾਨ ਦੇਸ਼ ਦੇ ਲੋਕਾਂ ਦੀ ਮਦਦ ਆਪਣੇ ਡਾਕਘਰਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਕਰ ਰਿਹਾ ਹੈ ਸੰਚਾਰ, ਕਾਨੂੰਨ ਅਤੇ ਨਿਆਂ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਹਰ ਰਾਜ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ ਜਿੱਥੇ ਕਿ ਚੀਫ ਪੋਸਟ ਮਾਸਟਰ ਜਨਰਲਾਂ ਅਤੇ ਚੀਫ ਜਨਰਲ ਮੈਨੇਜਰਾਂ ਨੂੰ ਹਿਦਾਇਤ ਕੀਤੀ ਗਈ ਕਿ ਉਹ ਆਪਣੇ ਡਾਕ ਢਾਂਚੇ ਨੂੰ ਤਿਆਰ ਅਤੇ ਸਰਗਰਮ ਕਰਨ ਤਾਕਿ ਦੇਸ਼ ਭਰ ਵਿੱਚ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ ਭਾਰਤੀ ਡਾਕ ਵਿਭਾਗ ਦੂਰ-ਦੁਰਾਡੇ ਖੇਤਰਾਂ ਵਿੱਚ ਲੱਖਾਂ ਲੋਕਾਂ ਨੂੰ ਆਸਾਂ ਅਤੇ ਜ਼ਰੂਰੀ ਵਸਤਾਂ ਸੱਚੇ ਕੋਰੋਨਾ ਵਾਰੀਅਰ ਵਾਂਗ ਵੰਡ ਰਿਹਾ ਹੈ

 

ਅਨਾਜ ਅਤੇ ਸੁੱਕੇ ਰਾਸ਼ਨ ਦੀ ਵੰਡ

 

ਇਸ ਵੀਡੀਓ ਕਾਨਫਰੰਸ ਵਿੱਚ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਹਿਦਾਇਤਾਂ ਜਾਰੀ ਕੀਤੀਆਂ ਕਿ ਪਛੜਿਆਂ ਅਤੇ ਲੋੜਵੰਦ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਬੱਚਤਾਂ ਨੂੰ ਅਨਾਜ, ਸੁੱਕਾ ਰਾਸ਼ਨ ਅਤੇ ਇਥੋਂ ਤੱਕ ਕਿ ਮਾਸਕ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋੜਵੰਦ ਲੋਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਪ੍ਰਦਾਨ ਕਰਨ ਲਈ ਲਗਾਉਣ ਪਿਛਲੇ ਕੁਝ ਦਿਨਾਂ ਵਿੱਚ ਤਕਰੀਬਨ 1 ਲੱਖ ਖਾਣੇ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏ ਹਨ ਸਿਰਫ ਯੂਪੀ ਵਿੱਚ ਹੀ 50,000 ਤੋਂ ਵੱਧ ਖੁਰਾਕ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਪ੍ਰਵਾਸੀ ਮਜ਼ਦੂਰਾਂ, ਜ਼ਰੂਰਤਮੰਦ ਲੋਕਾਂ ਅਤੇ ਉਸਾਰੀ ਵਰਕਰਾਂ ਨੂੰ ਨੋਇਡਾ, ਗਾਜ਼ੀਆਬਾਦ, ਲਖਨਊ, ਪ੍ਰਯਾਗਰਾਜ ਅਤੇ ਫੈਜ਼ਾਬਾਦ ਵਿੱਚ ਵੰਡੇ ਗਏ ਇਸੇ ਤਰ੍ਹਾਂ ਬਿਹਾਰ ਵਿੱਚ 16,000 ਖੁਰਾਕ ਪੈਕੇਟ ਅਤੇ 11500 ਸਾਬਣ, ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਸਵੈ-ਇੱਛੁਕ ਤੌਰ ਤੇ ਵੰਡੇ ਗਏ ਉਦਾਹਰਣ ਵਜੋਂ ਤੇਲੰਗਾਨਾ ਵਿੱਚ ਇਸ ਲੌਕਡਾਊਨ ਸਮੇਂ ਦੌਰਾਨ 18,000 ਖਾਣੇ ਦੇ ਪੈਕੇਟ ਡਾਕ ਅਤੇ ਪੋਸਟਲ ਵੈਨਾਂ ਰਾਹੀਂ ਲਿਜਾਏ ਗਏ ਜਦਕਿ ਪੋਸਟਲ ਕਰਮਚਾਰੀਆਂ ਨੇ ਹੈਦਰਾਬਾਦ ਸ਼ਹਿਰ ਵਿੱਚ 1750 ਪਰਿਵਾਰਾਂ ਨੂੰ ਖੁਰਾਕ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਇਸੇ ਤਰ੍ਹਾਂ ਨਾਗਪੁਰ ਵਿੱਚ ਵੀ ਖਾਣੇ ਦੇ ਪੈਕੇਟ ਅਤੇ ਸੁੱਕਾ ਰਾਸ਼ਨ 1500 ਪ੍ਰਵਾਸੀ ਮਜ਼ਦੂਰਾਂ ਨੂੰ ਡਾਕ ਸਟਾਫ ਵਲੋਂ ਪ੍ਰਦਾਨ ਕੀਤਾ ਗਿਆ ਪੰਜਾਬ ਪੋਸਟਸ ਸਰਕਲ ਨੇ ਉਸਾਰੀ ਕਾਮਿਆਂ, ਹਾਕਰਾਂ, ਰਿਕਸ਼ਾ ਵਾਲਿਆਂ ਅਤੇ ਚੰਡੀਗੜ੍ਹ ਵਿੱਚ ਪੀਜੀਆਈ ਦੇ ਮਰੀਜ਼ਾਂ ਦੇ ਸਹਾਇਕਾਂ ਆਦਿ ਲਈ "ਫੂਡ ਔਨ ਵ੍ਹੀਲਸ" ਦੀ ਸ਼ੁਰੂਆਤ ਕੀਤੀ

 

ਖੁਰਾਕ ਅਤੇ ਸਪਲਾਈ ਵਿਭਾਗ ਨਾਲ ਤਾਲਮੇਲ ਕਰਕੇ ਚੰਡੀਗੜ੍ਹ ਡਾਕ ਅਧਿਕਾਰੀ ਵਿਭਾਗ ਦੀਆਂ ਮੇਲ ਮੋਟਰ ਵੈਨਾਂ ਵਿੱਚ ਖਾਣੇ ਦੇ ਪੈਕੇਟ ਲੈ ਕੇ ਗਏ ਅਤੇ ਦਿਹਾੜੀ ਵਿੱਚ ਦੋ ਵਾਰੀ ਵੱਖ-ਵੱਖ ਇਲਾਕਿਆਂ ਵਿੱਚ ਵੰਡੇ ਇਸ ਦੇ ਨਾਲ ਨਾਲ ਸਮਾਜਿਕ ਦੂਰੀ ਵੀ ਕਾਇਮ ਰੱਖੀ ਗਈ ਡਾਕ ਘਰ ਦੀ ਲਾਲ ਮੋਟਰ ਹੁਣ ਇਨ੍ਹਾਂ ਬੇਘਰੇ ਲੋਕਾਂ ਲਈ ਆਸ ਦੀ ਕਿਰਨ ਬਣ ਗਈ ਹੈ ਅਤੇ ਲੋਕ ਇਸ ਦੇ ਆਉਣ ਦੀ ਤੀਬਰਤਾ ਨਾਲ ਉਡੀਕ ਕਰਦੇ ਹਨ ਮੁੰਬਈ ਵਿੱਚ ਸਿਰਫ ਡਾਕ ਵਿਭਾਗ ਦਾ ਸਟਾਫ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਹੀ ਨਹੀਂ ਖਵਾ ਰਿਹਾ ਸਗੋਂ ਧਾਰਾਵੀ ਦੇ ਸਭ ਤੋਂ ਪ੍ਰਭਾਵਤ ਖੇਤਰ ਵਿੱਚ ਉਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਵੰਡ ਰਿਹਾ ਹੈ

 

ਦਵਾਈਆਂ ਦੀ ਮੌਜੂਦਗੀ ਵਿੱਚ ਸਹਾਇਤਾ

 

ਲੌਕਡਾਊਨ ਦੌਰਾਨ ਰੁਟੀਨ ਦੀਆਂ ਦਵਾਈਆਂ ਤਾਂ ਮੁਹੱਈਆ ਹਨ ਪਰ ਕੈਂਸਰ, ਕਿਡਨੀ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਦਵਾਈਆਂ ਨਹੀਂ ਮਿਲਦੀਆਂ, ਜੋ ਕਿ ਆਮ ਤੌਰ ‘ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਬੱਚਿਆਂ ਰਾਹੀਂ ਹਾਸਲ ਕੀਤੀਆਂ ਜਾਂਦੀਆਂ ਹਨ ਪਰ ਵੱਡੇ ਸ਼ਹਿਰਾਂ ਵਿੱਚ ਇਹ ਦਵਾਈਆਂ ਮੁਹੱਈਆ ਨਹੀਂ ਸਨ ਇਸੇ ਤਰ੍ਹਾਂ ਮੰਤਰੀ ਨੂੰ ਟਵਿੱਟਰ ਅਤੇ ਹੋਰ ਮਾਧਿਅਮਾਂ ਰਾਹੀਂ ਕਈ ਸੁਝਾਅ ਦਿੱਤੇ ਗਏ ਇਸ ਦੇ ਹਿਸਾਬ ਨਾਲ ਹੀ ਮੰਤਰੀ ਨੇ ਡਾਕ ਵਿਭਾਗ ਨੂੰ ਹਿਦਾਇਤਾਂ ਕੀਤੀਆਂ ਕਿ ਡਾਕ ਘਰ ਰਾਹੀਂ ਸਪੀਡ ਪੋਸਟ ਅਤੇ ਡਾਕੀਆਂ ਦੀ ਵਰਤੋਂ ਕਰਕੇ ਇਨ੍ਹਾਂ ਜੀਵਨ ਬਚਾਊ ਦਵਾਈਆਂ ਦਾ ਪ੍ਰਬੰਧ ਕਰਨ ਇਸ ਦੀਆਂ ਕੁਝ ਉਦਾਹਰਣਾਂ ਦੇਂਦੇ ਹੋਏ ਦੱਸਿਆ ਗਿਆ ਕਿ ਜੀਵਨ ਬਚਾਊ ਦਵਾਈਆਂ ਸ਼੍ਰੀ ਸੁਨੀਲ ਜੋਸ਼ੀ ਦੇ ਪਿਤਾ ਸ਼੍ਰੀ ਐੱਮ ਪੀ ਜੋਸ਼ੀ, ਜੋ ਕਿ ਉੱਤਰਾਖੰਡ ਦੇ ਗੌਚਰ ਦੇ ਦੂਰ-ਦੁਰਾਡੇ ਇਲਾਕੇ ਵਿੱਚ ਫੌਜ ਦੇ ਬਜ਼ੁਰਗ ਅਧਿਕਾਰੀ ਹਨ, ਨੂੰ ਮੁਹੱਈਆ ਕਰਵਾਈਆਂ ਗਈਆਂ ਇਸੇ ਤਰ੍ਹਾਂ ਮਾਈਲੈਬ ਦੀ ਬੇਨਤੀ ਉੱਤੇ ਕੋਵਿਡ-ਟੈਸਟਿੰਗ ਕਿੱਟਾਂ ਦੀ ਖੇਪ 13 ਅਪ੍ਰੈਲ, 2020 ਨੂੰ ਰਾਤ 11 ਵਜੇ ਐੱਮਐੱਮਐੱਸ, ਪੁਣੇ ਨੇ ਲੈ ਕੇ ਅਗਲੀ ਸਵੇਰ 14 ਅਪ੍ਰੈਲ, 2020 ਨੂੰ ਅੰਕਲੇਸ਼ਵਰ, ਗੁਜਰਾਤ ਵਿਖੇ ਮੁਹੱਈਆ ਕਰਵਾਈ ਇਸੇ ਤਰ੍ਹਾਂ ਚੇਨਈ ਤੋਂ 40 ਡੀਫਿਬਰਿਲੇਟਰਜ਼ ਉੱਤਰ ਪ੍ਰਦੇਸ਼ ਮੈਡੀਕਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਲਖਨਊ ਨੂੰ 36 ਘੰਟਿਆਂ ਦੇ ਅੰਦਰ ਪਹੁੰਚਾਏ ਗਏ ਪੁਡੂਚੇਰੀ ਤੋਂ ਓਡੀਸ਼ਾ ਅਤੇ ਗੁਜਰਾਤ ਵਿੱਚ ਵੈਂਟੀਲੇਟਰ ਪਹੁੰਚਾਏ ਗਏ ਇਸ ਤੋਂ ਇਲਾਵਾ ਕਈ ਟਨ ਦਵਾਈਆਂ ਅਤੇ ਉਪਕਰਣ ਰੋਡ ਟ੍ਰਾਂਸਪੋਰਟ ਨੈੱਟਵਰਕ ਰਾਹੀਂ ਕੋਲਕਾਤਾ ਤੋਂ ਰਾਂਚੀ ਅਤੇ ਸਿਲੀਗੁੜੀ ਤੱਕ ਪਹੁੰਚਾਏ ਗਏ

 

ਵਿੱਤੀ ਸੇਵਾਵਾਂ ਘਰ ਦੇ ਦਰਵਾਜ਼ੇ 'ਤੇ

 

ਪੋਸਟਲ ਨੈੱਟਵਰਕ ਬੈਂਕਾਂ ਦੇ ਖਾਤੇ ਖੁਲ੍ਹਵਾਉਣ ਅਤੇ ਨਾਲ ਹੀ ਨਕਦੀ ਕਢਵਾਉਣ ਦੀ ਸੁਵਿਧਾ ਗ਼ਰੀਬ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਮੁਹੱਈਆ ਕਰਵਾ ਰਿਹਾ ਹੈ ਇਸ ਦੇ ਲਈ ਆਧਾਰ ਅਧਾਰਿਤ ਪੇਮੈਂਟ ਸਿਸਟਮ (ਏਈਪੀਐੱਸ) ਦੀ ਮਦਦ ਲਈ ਜਾ ਰਹੀ ਹੈ ਇਸ ਨਾਲ ਲੋਕਾਂ ਨੂੰ ਸਿੱਧਾ ਲਾਭ ਤਬਾਦਲੇ ਰਾਹੀਂ ਸੁਵਿਧਾ ਮਿਲ ਰਹੀ ਹੈ ਇਸ ਨਾਲ ਵੱਖ-ਵੱਖ ਪੈਨਸ਼ਨ ਸਕੀਮਾਂ, ਮਨਰੇਗਾ ਅਤੇ ਹਾਲ ਹੀ ਵਿੱਚ ਪੀਐੱਮ ਗ਼ਰੀਬ ਕਲਿਆਣ ਪੈਕੇਜ ਅਧੀਨ ਮਿਲੀਆਂ ਸੁਵਿਧਾਵਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ ਇਸ ਸੁਵਿਧਾ ਨੂੰ ਲੋਕਾਂ ਨੇ ਏਨੇ ਖੁਲ੍ਹੇ ਮਨ ਨਾਲ ਪ੍ਰਵਾਨ ਕੀਤਾ ਹੈ ਕਿ 13 ਅਪ੍ਰੈਲ, 2020 ਨੂੰ ਭਾਰਤੀ ਪੋਸਟਲ ਪੇਮੈਂਟ ਬੈਂਕ ਵਿੱਚ ਸਭ ਤੋਂ ਵੱਧ ਲੈਣ-ਦੇਣ ਹੋਇਆ ਅਰਥਾਤ 22.82 ਕਰੋੜ ਰੁਪਏ ਦਾ ਲੈਣ-ਦੇਣ 1.09 ਲੱਖ ਟ੍ਰਾਜ਼ੈਕਸ਼ਨਾਂ ਰਾਹੀਂ ਹੋਇਆ

 

ਕੁਝ ਉਦਾਹਰਣਾਂ ਇਸ ਤਰ੍ਹਾਂ ਹਨ - ਜਵਾਹਰ ਲਾਲ ਨਹਿਰੂ ਸਟੇਡੀਅਮ ਸ਼ਿਲਾਂਗ ਵਿੱਚ ਖਾਤਾ ਖੋਲ੍ਹਣ ਦਾ ਕੈਂਪ ਆਯੋਜਿਤ ਕੀਤਾ ਗਿਆ ਜਿੱਥੇ ਕਿ ਨੇੜੇ ਦੇ ਪਿੰਡਾਂ ਅਤੇ ਪਹਾੜਾ ਖੇਤਰਾਂ ਦੇ ਪ੍ਰਵਾਸੀ ਮਜ਼ਦੂਰ ਆਪਣੇ ਖਾਤੇ ਖੁਲ੍ਹਵਾਉਣ ਲਈ ਆਏ ਅਜਿਹਾ ਸਾਰੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਜਿਵੇਂ ਕਿ ਮਾਸਕ, ਸਮਾਜਿਕ ਦੂਰੀ ਅਤੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਕੇ ਇਸੇ ਤਰ੍ਹਾਂ ਵੱਡੀ ਪੱਧਰ ਉੱਤੇ ਦਰਵਾਜ਼ੇ ਉੱਤੇ ਪੈਨਸ਼ਨਾਂ ਦਾ ਭੁਗਤਾਨ ਦੇਸ਼ ਭਰ ਵਿੱਚ, ਖਾਸ ਤੌਰ ‘ਤੇ ਜੰਮੂ-ਕਸ਼ਮੀਰ, ਲੇਹ, ਗੁਜਰਾਤ, ਤੇਲੰਗਾਨਾ, ਕਰਨਾਟਕ, ਝਾਰਖੰਡ, ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਵਿੱਚ ਕੀਤਾ ਗਿਆ ਵਿਧਵਾਵਾਂ, ਦਿੱਵਯਾਂਗ ਅਤੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਨੂੰ ਇਹ ਭੁਗਤਾਨ ਆਪਣੇ ਘਰਾਂ ਵਿੱਚ ਹੀ ਹੋਣ ਦਾ ਵਿਸ਼ੇਸ਼ ਲਾਭ ਮਿਲਿਆ

 

*****

 

ਆਰਜੇ/ਐੱਨਜੀ/ਆਰਪੀ



(Release ID: 1615823) Visitor Counter : 158