PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 APR 2020 6:38PM by PIB Chandigarh


 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੱਲ੍ਹ ਤੋਂ 1007 ਨਵੇਂ ਕੇਸ ਦਰਜ ਹੋਏ ਹਨ ਤੇ 23 ਹੋਰ ਮੌਤਾਂ ਹੋਈਆਂ ਹਨ ਤੇ ਇੰਝ ਦੇਸ਼ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 13,387 ਹੋ ਗਈ ਹੈ
  • ਲੌਕਡਾਊਨ ਤੋਂ ਪਹਿਲਾਂ, ਭਾਰਤ ਦੀ ਡਬਲਿੰਗ ਦਰ ਲਗਭਗ 3 ਦਿਨ ਸੀ। ਪਿਛਲੇ ਸੱਤ ਦਿਨਾਂ ਤੋਂ ਡਬਲਿੰਗ ਦਰ 6.2 ਦਿਨ ਹੈ।
  • ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਥਿਰਤਾ ਕਾਇਮ ਰੱਖਣ ਅਤੇ ਲੋੜਵੰਦ ਅਤੇ ਵਾਂਝਿਆਂ ਦੇ ਹੱਥ ਵਿੱਚ ਪੈਸਾ ਲਿਆਉਣ ਲਈ ਉਪਾਵਾਂ ਦਾ ਦੂਜਾ ਸੈੱਟ ਐਲਾਨਿਆ; ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਵਧੇਰੇ ਉਧਾਰ ਲੈਣ ਦੀ ਇਜਾਜ਼ਤ ਮਿਲੀ
  • ਕੈਬਨਿਟ ਸਕੱਤਰ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ, ਪਨਾਹ ਤੇ ਭੋਜਨ ਸੁਰੱਖਿਆ ਬਣਾਉਣ ਬਾਰੇ ਲਿਖੀ ਚਿੱਠੀ
  • ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਟਾਕਰੇ ਲਈ ਲਗਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਵਿੱਚ ਲਘੂ ਵਣ ਉਪਜ, ਪੌਦੇ ਲਾਉਣ, ਐੱਨਬੀਐੱਫਸੀ, ਕੋਆਪਰੇਟਿਵ ਕ੍ਰੈਡਿਟ ਸੁਸਾਇਟੀਆਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਨਿਰਮਾਣ ਦੀਆਂ ਕੁਝ ਗਤੀਵਿਧੀਆਂ ਨੂੰ ਛੂਟਾਂ ਦੇਣ ਦੇ ਆਦੇਸ਼ ਜਾਰੀ ਕੀਤੇ ਹਨ
  • ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਹੁਣ ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ)ਦੇਲਾਭਾਰਥੀਆਂ ਨੂੰ 1.51 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਸਿਲੰਡਰ ਵੰਡੇ ਗਏ

 

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਕੱਲ੍ਹ ਤੋਂ 1007 ਨਵੇਂ ਕੇਸ ਦਰਜ ਹੋਏ ਹਨ ਤੇ 23 ਹੋਰ ਮੌਤਾਂ ਹੋਈਆਂ ਹਨ ਤੇ ਇੰਝ ਦੇਸ਼ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 13,387 ਹੋ ਗਈ ਹੈ ਤੇ 1,749 ਵਿਅਕਤੀ ਠੀਕ / ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ। ਲੌਕਡਾਊਨ ਤੋਂ ਪਹਿਲਾਂ, ਭਾਰਤ ਦੀ ਡਬਲਿੰਗ ਦਰ ਲਗਭਗ 3 ਦਿਨ ਸੀ। ਪਿਛਲੇ ਸੱਤ ਦਿਨਾਂ ਤੋਂ ਡਬਲਿੰਗ ਦਰ 6.2 ਦਿਨ ਹੈ। ਕੁੱਲ 1919 ਸੁਵਿਧਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 1,73,746 ਆਈਸੋਲੇਸ਼ਨ ਬਿਸਤਰੇ ਤੇ ਕੁੱਲ 21,806 ਆਈਸੀਯੂ ਬਿਸਤਰੇ ਉਪਲਬਧ ਹਨ।

https://pib.gov.in/PressReleseDetail.aspx?PRID=1615255

 

ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਪ੍ਰਬੰਧਨ ਲਈ ਕਾਰਜਾਂ ਦੀ ਸਮੀਖਿਆ ਕੀਤੀ

 

ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਵਿਸਤਾਰ ਨਾਲ ਚਰਚਾ ਕੀਤੀਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਹੁਣ ਤੱਕ ਕੀਤੇ ਕਾਰਜਾਂ, ਇੱਕ ਨਿਵਾਰਕ ਰਣਨੀਤੀ ਦੇ ਰੂਪ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਅਤੇ ਰਾਜਾਂ ਦੁਆਰਾ ਉਠਾਏ ਗਏ ਸਖਤ ਕਦਮਾਂ ਸਮਾਜਿਕ ਦੂਰੀ ਦੇ ਉਪਾਵਾਂ ਦੀ ਮੌਜੂਦਾ ਸਥਿਤੀ ਅਤੇ ਕੇਂਦਰ ਤੇ ਰਾਜਾਂ ਦੁਆਰਾ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਉਠਾਏ ਸਖਤ ਕਦਮਾਂ ਬਾਰੇ ਵੀ ਚਰਚਾ ਕੀਤੀ ਸਮਰਪਿਤ ਕੋਵਿਡ-19 ਹਸਪਤਾਲਾਂ ਦੇ ਨਿਰਮਾਣ ਲਈ ਉਚਿਤ ਸੰਸਾਧਨਾਂ ਨੂੰ ਸ਼ਾਮਲ ਕਰਨ, ਪੀਪੀਈ, ਵੈਂਟੀਲੇਟਰਾਂ ਅਤੇ ਹੋਰ ਜ਼ਰੂਰੀ ਉਪਕਰਣਾਂ ਆਦਿ ਨਾਲ ਮੈਡੀਕਲ ਸੰਸਥਾਨਾਂ ਨੂੰ ਲੈਸ ਕਰਨ ਸਮੇਤ ਰਾਜਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਕਈ ਹੋਰ ਉਪਾਵਾਂ ਉੱਤੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ

https://pib.gov.in/PressReleseDetail.aspx?PRID=1615255

 

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਥਿਰਤਾ ਕਾਇਮ ਰੱਖਣ ਅਤੇ ਲੋੜਵੰਦ ਅਤੇ ਵਾਂਝਿਆਂ ਦੇ ਹੱਥ ਵਿੱਚ ਪੈਸਾ ਲਿਆਉਣ ਲਈ ਉਪਾਵਾਂ ਦਾ ਦੂਜਾ ਸੈੱਟ ਐਲਾਨਿਆਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਵਧੇਰੇ ਉਧਾਰ ਲੈਣ ਦੀ ਇਜਾਜ਼ਤ ਮਿਲੀ

 

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣਾ ਬਿਆਨ ਸ਼ੁਰੂ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੰਘਰਸ਼ ਕਰ ਰਹੀ ਦੇਸ਼ ਦੀ ਅਰਥਵਿਵਸਥਾ ਦੀ ਬਹਾਲੀ ਲਈ 9 ਕਦਮਾਂ ਦੇ ਸੈੱਟ ਦਾ ਐਲਾਨ ਕੀਤਾ ਕਦਮਾਂ ਦਾ ਇਹ ਸੈੱਟ 27 ਮਾਰਚ, 2020 ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਐਲਾਨੇ ਗਏ ਕਦਮਾਂ ਦੇ ਪਹਿਲੇ ਸੈੱਟ ਤੋਂ ਬਾਅਦ ਦੂਸਰਾ ਹੈ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਵਾਧੂ ਕਦਮਾਂ ਦਾ ਉਦੇਸ਼ -  ਬੈਂਕ ਕਰਜ਼ੇ ਦੇ ਵਹਾਅ ਨੂੰ ਆਸਾਨ ਬਣਾਉਣਾ ਅਤੇ ਸੁਵਿਧਾਵਾਂ ਦੇਣਾ, ਵਿੱਤੀ ਤਣਾਅ ਨੂੰ ਦੂਰ ਕਰਨਾ ਅਤੇ  ਮਾਰਕਿਟਾਂ ਨੂੰ ਨਾਰਮਲ ਕੰਮਕਾਜ ਦੇ ਯੋਗ ਬਣਾਉਣਾ ਹੈ ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੂਰ ਕਰਨ ਲਈ ਆਪਣੇ ਸਾਰੇ ਉਪਕਰਣਾਂ ਦੀ ਵਰਤੋਂ ਕਰੇਗਾ

https://pib.gov.in/PressReleseDetail.aspx?PRID=1615255

 

ਪ੍ਰਧਾਨ ਮੰਤਰੀ ਨੇ ਅੱਜ ਭਾਰਤੀ ਰਿਜ਼ਰਵ ਬੈਂਕ ਦੁਆਰਾ ਐਲਾਨੇ ਗਏ ਉਪਾਵਾਂ ਦੀ ਸ਼ਲਾਘਾ ਕੀਤੀਪ੍ਰਧਾਨ ਮੰਤਰੀ ਨੇ ਕਿਹਾ, ਇਨ੍ਹਾਂ ਨਾਲ ਬੈਂਕ ਨਕਦੀ (ਤਰਲਤਾ) ਵਿੱਚ ਵਾਧਾ ਹੋਵੇਗਾ ਅਤੇ ਕ੍ਰੈਡਿਟ ਸਪਲਾਈ ਵਿੱਚ ਸੁਧਾਰ ਹੋਵੇਗਾ

 

https://pib.gov.in/PressReleseDetail.aspx?PRID=1615255

 

ਕੈਬਨਿਟ ਸਕੱਤਰ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ, ਪਨਾਹ ਤੇ ਭੋਜਨ ਸੁਰੱਖਿਆ ਬਣਾਉਣ ਬਾਰੇ ਲਿਖੀ ਚਿੱਠੀ

 

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ–19 ਨੂੰ ਕਾਬੂ ਹੇਠ ਰੱਖਣ ਲਈ ਕੀਤੇ ਗਏ ਲੌਕਡਾਊਨ ਦੇ ਉਪਾਵਾਂ ਉੱਤੇ ਅਮਲ ਦੌਰਾਨ ਪ੍ਰਵਾਸੀ ਮਜ਼ਦੂਰਾਂ ਤੇ ਫਸੇ ਹੋਏ ਵਿਅਕਤੀਆਂ ਦੀ ਭਲਾਈ ਜਾਂ ਦੇਖਰੇਖ ਨੂੰ ਕਾਫ਼ੀ ਹੱਦ ਤੱਕ ਵਿਸ਼ੇਸ਼ ਮਹੱਤਵ ਦਿੰਦੀ ਰਹੀ ਹੈ। ਕੈਬਨਿਟ ਸਕੱਤਰ ਨੇ ਪ੍ਰਵਾਸੀ ਮਜ਼ਦੂਰਾਂ ਜਾਂ ਮਜ਼ਦੂਰਾਂ ਦੀ ਸੁਰੱਖਿਆ, ਪਨਾਹ ਤੇ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਵਿਸਤ੍ਰਿਤ ਦਿਸ਼ਾਨਿਰਦੇਸ਼ਾਂ ਦਾ ਪ੍ਰਭਾਵਕਾਰੀ ਅਮਲ ਯਕੀਨੀ ਬਣਾਉਣ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਰੇ ਜ਼ਿਲ੍ਹਾ ਕਲੈਕਟਰਾਂ ਨੂੰ ਮੌਜੂਦਾ ਹਾਲਾਤ ਦੀ ਤੁਰੰਤ ਸਮੀਖਿਆ ਕਰਨ ਦੀ ਹਿਦਾਇਤ ਦੇਣ।

https://pib.gov.in/PressReleseDetail.aspx?PRID=1615085

 

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਟਾਕਰੇ ਲਈ ਲਗਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਵਿੱਚ ਲਘੂ ਵਣ ਉਪਜ, ਪੌਦੇ ਲਾਉਣ, ਐੱਨਬੀਐੱਫਸੀ, ਕੋਆਪਰੇਟਿਵ ਕ੍ਰੈਡਿਟ ਸੁਸਾਇਟੀਆਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਨਿਰਮਾਣ ਦੀਆਂ ਕੁਝ ਗਤੀਵਿਧੀਆਂ ਨੂੰ ਛੂਟਾਂ ਦੇਣ ਦੇ ਆਦੇਸ਼ ਜਾਰੀ ਕੀਤੇ ਹਨ

 

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਟਾਕਰੇ ਲਈ ਰਾਸ਼ਟਰ ਵਿਆਪੀ ਐਲਾਨੇ ਲੌਕਡਾਊਨ ਦੌਰਾਨ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕੁਝ ਗਤੀਵਿਧੀਆਂ ਨੂੰ ਛੂਟਾਂ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

https://pib.gov.in/PressReleseDetail.aspx?PRID=1615255

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ-ਕਾਨਫਰੰਸ ਜ਼ਰੀਏ ਆਈਐੱਮਐੱਫ ਦੀ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ) ਦੀ ਸੰਪੂਰਨ ਬੈਠਕ ਵਿੱਚ ਹਿੱਸਾ ਲਿਆ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਵੀਡੀਓ-ਕਾਨਫਰੰਸ ਜ਼ਰੀਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ) ਦੀ ਮੰਤਰੀ ਪੱਧਰ ਦੀ ਕਮੇਟੀ ਦੀ ਸੰਪੂਰਨ ਬੈਠਕ ਵਿੱਚ ਹਿੱਸਾ ਲਿਆ। ਬੈਠਕ ਵਿੱਚ ਵਿਚਾਰ ਵਟਾਂਦਰੇ, ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਦੇ ਗਲੋਬਲ ਪਾਲਿਸੀ ਏਜੰਡਾ ਦੇ ਸਿਰਲੇਖ "ਐਕਸੈਪਸਨਲ ਟਾਈਮਜ਼- ਐਕਸੈਪਸਨਲ ਐਕਸ਼ਨ"(“Exceptional Times – Exceptional Action”) 'ਤੇ ਅਧਾਰਿਤ ਸਨ। ਆਈਐੱਮਐੱਫਸੀ ਦੇ ਮੈਂਬਰਾਂ ਨੇ ਕਮੇਟੀ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮੈਂਬਰ ਦੇਸ਼ਾਂ ਦੁਆਰਾ ਕੀਤੇ ਗਏ ਕਾਰਜਾਂ ਅਤੇ ਉਪਾਵਾਂ ਬਾਰੇ ਅੱਪਡੇਟ ਕੀਤਾ ਅਤੇ ਗਲੋਬਲ ਅਸਾਸੇ ਅਤੇ ਮੈਂਬਰਾਂ ਦੀਆਂ ਵਿੱਤੀ ਲੋੜਾਂ ਨੂੰ ਹੱਲ ਕਰਨ ਲਈ ਆਈਐੱਮਐੱਫ ਦੇ ਸੰਕਟ-ਰਿਸਪਾਂਸ ਪੈਕੇਜ (crisis-response package) ਬਾਰੇ ਵਿਚਾਰ ਵੀ ਕੀਤਾ।

 

https://pib.gov.in/PressReleseDetail.aspx?PRID=1615113

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਹੁਣ ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ)ਦੇਲਾਭਾਰਥੀਆਂ ਨੂੰ 1.51 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਸਿਲੰਡਰ ਵੰਡੇ ਗਏ;

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਇਸ ਮਹੀਨੇ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਾਭਾਰਥੀਆਂ ਨੂੰ ਹੁਣ ਤੱਕ 1.51 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਸਿਲੰਡਰ ਵੰਡੇ ਜਾ ਚੁੱਕੇ ਹਨਪੀਐੱਮਜੀਕੇਵਾਈ ਤਹਿਤ, ਕੇਂਦਰ ਸਰਕਾਰ ਦੁਆਰਾ ਗ਼ਰੀਬਾਂ ਦੀ ਭਲਾਈ ਲਈ ਕਈ ਰਾਹਤ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਯੋਜਨਾ ਦਾ ਇੱਕ ਮਹੱਤਵਪੂਰਨ ਪਹਿਲੂ ਅਪ੍ਰੈਲ ਤੋਂ ਜੂਨ 2020 ਦੀ ਮਿਆਦ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ 8 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਮੁਫ਼ਤ 3 ਐੱਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦਿੱਤੇ ਜਾਣੇ ਹਨ

 

https://pib.gov.in/PressReleseDetail.aspx?PRID=1615103

 

ਪ੍ਰਧਾਨ ਮੰਤਰੀ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ (ਲਿਓਨਛੇਨ- Lyonchhen) ਮਹਾਮਹਿਮ ਡਾ. ਲੋਟੇ ਸ਼ੇਰਿੰਗ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਕੋਵਿਡ–19 ਮਹਾਮਾਰੀ ਕਾਰਨ ਬਣੀ ਖੇਤਰੀ ਸਥਿਤੀ ਉੱਤੇ ਚਰਚਾ ਕੀਤੀ ਅਤੇ ਇੱਕਦੂਜੇ ਨੂੰ ਇਸ ਦੇ ਪ੍ਰਭਾਵਾਂ ਉੱਤੇ ਕਾਬੂ ਪਾਉਣ ਲਈ ਆਪੋਆਪਣੀਆਂ ਸਰਕਾਰਾਂ ਦੁਆਰਾ ਚੁੱਕੇ ਕਦਮਾਂ ਤੋਂ ਜਾਣੂ ਕਰਵਾਇਆ।

https://pib.gov.in/PressReleseDetail.aspx?PRID=1615126

 

ਪ੍ਰਧਾਨ ਮੰਤਰੀ ਤੇ ਜੌਰਡਨ ਦੇ ਸ਼ਾਹ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੌਰਡਨ ਸ਼ਾਹ ਮਹਾਮਹਿਮ ਅਬਦੁੱਲ੍ਹਾ ਦੂਜੇ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ19 ਮਹਾਮਾਰੀ ਕਾਰਨ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਤੇ ਇਸ ਦਾ ਅਸਰ ਸੀਮਿਤ ਕਰਨ ਲਈ ਆਪੋਆਪਣੇ ਦੇਸ਼ਾਂ ਵਿੱਚ ਉਠਾਏ ਕਦਮਾਂ ਬਾਰੇ ਚਰਚਾ ਕੀਤੀ। ਉਹ ਬਿਹਤਰੀਨ ਪਿਰਤਾਂ ਤੇ ਹੋਰ ਸਬੰਧਿਤ ਜਾਣਕਾਰੀ ਸਾਂਝੀ ਕਰ ਕੇ ਅਤੇ ਜ਼ਰੂਰੀ ਸਪਲਾਈ ਦੇ ਇੰਤਜ਼ਾਮ ਕਰ ਕੇ ਇੱਕਦੂਜੇ ਦੀ ਵੱਧ ਤੋਂ ਵੱਧ ਹਰ ਸੰਭਵ ਮਦਦ ਕਰਨ ਲਈ ਸਹਿਮਤ ਹੋਏ।

https://pib.gov.in/PressReleseDetail.aspx?PRID=1615122

 

ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੌਕਡਾਊਨ  ਦੌਰਾਨ ਅਨਾਜ ਅਤੇ ਖੇਤੀ ਵਸਤਾਂ ਦੀ ਢੋਆ-ਢੋਆਈ  ਦੀ  ਸੁਵਿਧਾ ਲਈ ਕਿਸਾਨ ਰਥਮੋਬਾਈਲ ਐਪ ਲਾਂਚ ਕੀਤੀ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕੇਂਦਰੀ ਖੇਤੀਬਾੜੀ ਦੀ ਗਤੀਸ਼ੀਲਤਾ ਲਈ ਮੁੱਢਲੀ ਅਤੇ ਸੈਕੰਡਰੀ ਆਵਾਜਾਈ ਲਈ ਟ੍ਰਾਂਸਪੋਰਟ ਵਾਹਨਾਂ ਦੀ ਭਾਲ ਕਰਨ ਲਈ ਕਿਸਾਨਾਂ ਅਤੇ ਵਪਾਰੀਆਂ ਦੀ ਸੁਵਿਧਾ ਲਈ ਨੈਸ਼ਨਲ ਇੰਫਰਮੈਟਿਕਸ ਸੈਂਟਰ (ਐੱਨਆਈਸੀ) ਦੁਆਰਾ ਤਿਆਰ ਕੀਤਾ ਗਿਆ ਇੱਕ ਕਿਸਾਨ ਹਿਤੈਸ਼ੀ ਮੋਬਾਈਲ ਐਪ ਦੀ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ ਸ਼ੁਰੂਆਤ ਕੀਤੀ। ਬਾਗਬਾਨੀ ਉਤਪਾਦਾਂ ਦੀ ਢੋਆ-ਢੋਆਈ ਵਿੱਚ ਫਾਰਮ ਤੋਂ ਮੰਡੀਆਂ ਐੱਫਪੀਓ ਕਲੈਕਸ਼ਨ ਸੈਂਟਰ ਅਤੇ ਗੁਦਾਮਾਂ ਆਦਿ ਤੱਕ ਦੀ ਆਵਾਜਾਈ ਸ਼ਾਮਲ ਹੋਵੇਗੀ। ਸੈਕੰਡਰੀ  ਟ੍ਰਾਂਸਪੋਰਟੇਸ਼ਨ ਵਿੱਚ ਮੰਡੀਆਂ  ਤੋਂ ਜ਼ਿਲਾ ਪੱਧਰੀ ਮੰਡੀਆਂ ਅਤੇ ਇੰਟਰ ਸਟੇਟ ਮੰਡੀਆਂ, ਪ੍ਰੋਸੈੱਸਿੰਗ ਇਕਾਈਆਂ, ਰੇਲਵੇ ਸਟੇਸ਼ਨਾਂ, ਵੇਅਰ ਹਾਊਸ ਅਤੇ ਥੋਕ ਵਿਕਰੇਤਾ ਆਦਿ ਸ਼ਾਮਲ ਹੋਣਗੇ।

https://pib.gov.in/PressReleseDetail.aspx?PRID=1615352

 

ਦੇਸ਼ ਭਰ ਵਿੱਚ ਲੌਕਡਾਊਨ ਦੌਰਾਨ 418 ਟਨ ਮੈਡੀਕਲ ਸਪਲਾਈ ਪਹੁੰਚਾਉਣ ਲਈ 247 ਲਾਈਫਲਾਈਨ ਉਡਾਨਾਂ ਭਰੀਆਂ ਗਈਆਂ

ਲੌਕਡਾਊਨ ਦੌਰਾਨ 247 ਉਡਾਨਾਂ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ (ਆਈਏਐੱਫ), ਅਤੇ ਪ੍ਰਾਈਵੇਟ ਕੰਪਨੀਆਂ ਦੇ ਜਹਾਜ਼ਾਂ ਦੁਆਰਾ ਭਰੀਆਂ ਗਈਆਂ। ਇਨ੍ਹਾਂ ਵਿੱਚੋਂ 154 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਭਰੀਆਂ ਗਈਆਂ। ਅੱਜ ਤੱਕ 418 ਟਨ ਤੋਂ ਵੱਧ ਮਾਲ ਦੀ ਢੁਆਈ ਕੀਤੀ ਗਈ। ਲਾਈਫਲਾਈਨ ਉਡਾਨ ਫਲਾਈਟਸ ਦੁਆਰਾ ਇਨ੍ਹਾਂ ਉਡਾਨਾਂ ਦੌਰਾਨ ਕੁੱਲ 2.45 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ।

https://pib.gov.in/PressReleseDetail.aspx?PRID=1615089

 

ਫੂਡ ਕਾਰਪੋਰੇਸ਼ਨ ਆਵ੍ ਇੰਡੀਆ (ਐੱਫਸੀਆਈ) ਨੇ ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਅਨਾਜ ਦੀ ਆਪਣੇ ਔਸਤ ਨਾਲੋਂ ਦੁੱਗਣੀ ਤੋਂ ਵੱਧ ਢੁਆਈ ਕੀਤੀ

 

ਐੱਫਸੀਆਈ ਨੇ ਲੌਕਡਾਊਨ ਸਮੇਂ ਦੌਰਾਨ 1.7 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਪ੍ਰਤੀ ਦਿਨ ਦੇ ਹਿਸਾਬ ਨਾਲ ਢੁਆਈ ਕਰਦੇ ਹੋਏ 3.74 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਅਨਾਜ 1335 ਟ੍ਰੇਨਾਂ ਰਾਹੀਂ ਸਰਪਲਸ ਰਾਜਾਂ ਤੋਂ ਦੂਜੇ ਰਾਜਾਂ ਨੂੰ ਪਹੁੰਚਾਇਆ ਇਹ ਢੁਆਈ ਇਸ ਦੀ ਔਸਤਨ ਢੁਆਈ 0.8 ਐੱਲਐੱਮਟੀ ਪ੍ਰਤੀਦਿਨ ਦੇ ਦੁੱਗਣੇ ਨਾਲੋਂ ਵੀ ਵੱਧ ਸੀ ਇਸੇ ਸਮੇਂ ਦੌਰਾਨ ਹੀ 3.34 ਐੱਮਐੱਮਟੀ ਸਟਾਕ ਨੂੰ ਖਪਤਕਾਰੀ ਰਾਜਾਂ ਵਿੱਚ ਉਤਰਵਾਇਆ ਗਿਆ ਤਾਕਿ ਟਾਰਗੈਟਿਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐੱਸ) ਤਹਿਤ ਲਾਭਾਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ

 

https://pib.gov.in/PressReleseDetail.aspx?PRID=1615088

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਹਿੱਸੇ ਵਜੋਂ ਈਪੀਐੱਫ਼ਓ ਨੇ 15 ਦਿਨਾਂ 3.31 ਲੱਖ ਕੋਵਿਡ–19 ਕਲੇਮ ਨਿਪਟਾਏ

ਸਿਰਫ਼ 15 ਦਿਨਾਂ , ‘ਕਰਮਚਾਰੀ ਭਵਿੱਖ ਨਿਧੀ ਸੰਗਠਨ’ (ਈਪੀਐੱਫ਼ਓ) ਨੇ 946.49 ਕਰੋੜ ਰੁਪਏ ਦੇ 3.31 ਲੱਖ ਕਲੇਮਾਂ ਦੇ ਭੁਗਤਾਨਾਂ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੈ। ਇਸ ਦੇ ਨਾਲ ਹੀ, ਇਸ ਯੋਜਨਾ ਤਹਿਤ ਛੂਟਪ੍ਰਾਪਤ ਪ੍ਰੌਵੀਡੈਂਟ ਫ਼ੰਡ ਟ੍ਰੱਸਟਾਂ ਦੁਆਰਾ 284 ਕਰੋੜ ਰੁਪਏ ਵੰਡੇ ਗਏ ਹਨ, ਟੀਸੀਐੱਸ ਹੋਣ ਦੇ ਨਾਤੇ ਉਨ੍ਹਾਂ ਵਿੱਚ ਵਰਨਣਯੋਗ ਹੈ। ਇਸ ਵਿਵਸਥਾ ਤਹਿਤ, ਤਿੰਨ ਮਹੀਨਿਆਂ ਦੀ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਿਆਂ ਜਾਂ ਈਪੀਐੱਫ਼ ਖਾਤੇ ਚ ਮੈਂਬਰ ਦੇ ਨਾਮ ਤੇ ਮੌਜੂਦ ਰਕਮ ਦਾ 75%, ਜੋ ਵੀ ਘੱਟ ਹੋਵੇ, ਕਢਵਾਉਣ ਦੀ ਇਜਾਜ਼ਤ ਹੈ ਤੇ ਉਸ ਨੂੰ ਵਾਪਸ ਕਰਨ ਦੀ ਲੋੜ ਨਹੀਂ ਹੋਵੇਗੀ। ਮੈਂਬਰ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦਾ ਹੈ। ਇਹ ਕਿਉਂਕਿ ਇੱਕ ਪੇਸ਼ਗੀ ਰਕਮ ਹੈ

 

https://pib.gov.in/PressReleseDetail.aspx?PRID=1615037

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਕੰਮ ਦੀ ਸਮੀਖਿਆ ਕੀਤੀ

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਇੱਕ ਬੈਠਕ ਦੌਰਾਨ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੇ ਕੰਮਕਾਜ ਅਤੇ  ਉਨ੍ਹਾਂ ਦੁਆਰਾ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਸਿਵਲੀਅਨ ਅਥਾਰਿਟੀਆਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਸਮੀਖਿਆ ਕੀਤੀ। ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ

https://pib.gov.in/PressReleseDetail.aspx?PRID=1615330

 

ਡੀਆਰਡੀਓ ਨੇ ਕੋਵਿਡ - 19 ਕੀਟਾਣੂਸ਼ੋਧਨ ਪ੍ਰਕਿਰਿਆ ਵਿੱਚ ਸਮਰੱਥ ਬਣਾਉਣ ਲਈ ਦੋ ਨਵੇਂ ਉਤਪਾਦ ਲਾਂਚ ਕੀਤੇ

ਰੱਖਿਆ ਖੋਜ ਅਤੇ ਵਿਕਾਸ ਸੰਗਠਨ  (ਡੀਆਰਡੀਓ )  ਕੋਵਿਡ - 19 ਨਾਲ ਲੜਾਈ ਵਿੱਚ ਯੋਗਦਾਨ ਦੇਣ ਦੇ ਆਪਣੇ ਨਿਰੰਤਰ ਯਤਨ ਵਿੱਚ ਆਪਣੀਆਂ ਟੈਕਨੋਲੋਜੀਆਂ ਅਤੇ ਅਨੁਭਵ  ਦੇ ਵਰਤਮਾਨ ਸ਼ਸਤਰਾਗਾਰ ਨਾਲ ਕਈ ਸਮਾਧਾਨਾਂ ਦਾ ਵਿਕਾਸ ਕਰਦਾ ਰਿਹਾ ਹੈ।  ਇਨ੍ਹਾਂ ਵਿੱਚ ਇਨੋਵੇਸ਼ਨ ਅਤੇ ਤੇਜ਼ ਗਤੀ ਨਾਲ ਵਰਤਮਾਨ ਜ਼ਰੂਰਤਾਂ ਲਈ ਉਤਪਾਦਾਂ ਦੀ ਸਮਾਕ੍ਰਿਤੀ ਬਣਾਉਣਾ ਸ਼ਾਮਿਲ ਹੈ।  ਅੱਜ ਡੀਆਰਡੀਓ ਨੇ ਦੋ ਨਵੇਂ ਉਤਪਾਦ ਲਾਂਚ ਕੀਤੇ ਹਨ ਜੋ ਮਹਾਮਾਰੀ ਦੌਰਾਨ ਜਨਤਕ ਸਥਾਨਾਂ ਉੱਤੇ ਪਰਿਚਾਲਨਾਂ ਨੂੰ ਹੁਲਾਰਾ ਦੇ ਸਕਦੇ ਹਨ ।

https://pib.gov.in/PressReleasePage.aspx?PRID=1615331

 

ਸੌਫ਼ਟਵੇਅਰ ਟੈਕਨੋਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਸੈਂਟਰਾਂ ਤੋਂ ਕੰਮ ਕਰ ਰਹੀਆਂ ਆਈਟੀ ਕੰਪਨੀਆਂ ਨੂੰ 4 ਮਹੀਨਿਆਂ ਦੇ ਕਿਰਾਏ ਦੀ ਛੂਟ ਦਿੱਤੀ

 

ਸਰਕਾਰ ਨੇ ਅੱਜ ਸੌਫ਼ਟਵੇਅਰ ਟੈਕਨਾਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਵਿੱਚ ਕੰਮ ਕਰ ਰਹੀਆਂ ਛੋਟੀਆਂ ਆਈਟੀ ਯੂਨਿਟਾਂ ਨੂੰ ਕਿਰਾਏ ਦੇ ਭੁਗਤਾਨ ਤੋਂ ਰਾਹਤ ਦੇਣ ਦਾ ਵੱਡਾ ਫੈਸਲਾ ਲਿਆ ਹੈ ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਨਿਟਾਂ ਜਾਂ ਤਾਂ ਤਕਨੀਕੀ ਐੱਮਐੱਸਐੱਮਈ ਜਾਂ ਸਟਾਰਟ-ਅੱਪ ਹਨ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਦੇਸ਼ ਵਿੱਚ ਐੱਸਟੀਪੀਆਈ ਦੇ ਅੰਦਰ ਕੰਮ ਕਰਦੀਆਂ ਇਨ੍ਹਾਂ ਯੂਨਿਟਾਂ ਨੂੰ 01.03.2020 ਤੋਂ ਲੈ ਕੇ 30.06.2020 ਤੱਕ ਕਿਰਾਏ ਵਿੱਚ ਛੂਟ ਦਿੱਤੀ ਜਾਵੇਗੀ, ਅਰਥਾਤ ਹੁਣ ਤੱਕ 4 ਮਹੀਨਿਆਂ ਦੀ ਮਿਆਦ ਲਈ ਛੂਟ ਦਿੱਤੀ ਜਾਵੇਗੀ

 

https://pib.gov.in/PressReleseDetail.aspx?PRID=1615052

 

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗ੍ਰਾਮੀਣ ਵਿਕਾਸ ਮੰਤਰਾਲੇ ਦੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਦੀ ਵਿਸਤ੍ਰਿਤ ਸਮੀਖਿਆ ਮੀਟਿੰਗ ਆਯੋਜਿਤ ਕੀਤੀ

ਸ਼੍ਰੀ ਤੋਮਰ ਨੇ ਸਲਾਹ ਦਿੱਤੀ ਕਿ ਪੀਐੱਮਏਵਾਈ (ਜੀ) ਦੇ ਲਗਭਗ 40 ਲੱਖ ਲਾਭਾਰਥੀਆਂ, ਜਿਨ੍ਹਾਂ ਨੂੰ ਰਕਮ ਦੀ ਦੂਜੀ ਤੇ ਤੀਜੀ ਕਿਸ਼ਤ ਮਿਲ ਚੁੱਕੀ ਹੈ, ਨੂੰ ਆਪਣੀਆਂ ਰਿਹਾਇਸ਼ੀ ਇਕਾਈਆਂ ਛੇਤੀ ਮੁਕੰਮਲ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਮਨਰੇਗਾ ਤਹਿਤ 7,300 ਕਰੋੜ ਰੁਪਏ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਜਾਰੀ ਕੀਤੇ ਗਏ, ਜਿਸ ਨਾਲ ਵਿੱਤੀ ਵਰ੍ਹੇ 2019–2020 ਦੇ ਮੁਲਤਵੀ ਪਏ ਬਕਾਇਆਂ ਤੇ 2020–2021 ਦੇ ਪਹਿਲੇ ਪਖਵਾੜੇ ਲਈ ਮਜ਼ਦੂਰੀ ਬਕਾਇਆਂ ਦਾ ਭੁਗਤਾਨ ਕੀਤਾ ਜਾ ਸਕੇ

https://pib.gov.in/PressReleseDetail.aspx?PRID=1615255

 

ਦੂਰਦਰਸ਼ਨ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਤੇ ਵਿੱਦਿਅਕ ਸਮੱਗਰੀ/ਵਰਚੁਅਲ ਕਲਾਸਾਂ ਦਾ ਪ੍ਰਸਾਰਣ

ਭਾਰਤ ਦਾ ਜਨਤਕ ਪ੍ਰਸਾਰਣਕਰਤਾ ਮੌਜੂਦਾ ਲੌਕਡਾਊਨ  ਦਰਮਿਆਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਐਨ ਵਿੱਚ ਸਹਾਇਤਾ ਕਰ ਰਿਹਾ ਹੈ। ਵਿਭਿੰਨ ਸਰਕਾਰੀ ਸੰਸਥਾਨਾਂ ਦੇ ਨਾਲ ਮਿਲ ਕੇ ਦੂਰਦਰਸ਼ਨ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੇਸ਼ ਭਰ ਵਿੱਚ ਸਥਿਤ ਆਪਣੇ ਰੀਜਨਲ ਚੈਨਲਾਂ ਜ਼ਰੀਏ ਟੀਵੀ, ਰੇਡੀਓ ਅਤੇ ਯੂਟਿਊਬ ਤੇ ਵਰਚੁਅਲ ਕਲਾਸਾਂ ਅਤੇ ਹੋਰ ਵਿੱਦਿਅਕ ਸਮੱਗਰੀ ਦਾ ਪ੍ਰਸਾਰਣ ਕਰ ਰਹੇ ਹਨ।

https://pib.gov.in/PressReleseDetail.aspx?PRID=1615204

 

ਚਿਤਰਾ ਜੀਨਲੈਂਪ-ਐੱਨ ਨੇ 2 ਘੰਟੇ ਵਿੱਚ ਕੋਵਿਡ - 19 ਦੀ ਪੁਸ਼ਟੀ ਕਰਨ ਵਾਲੀ ਟੈਸਟ ਕਿੱਟ ਵਿਕਸਿਤ ਕੀਤੀ

 

ਵਾਇਰਲ ਨਿਊਕਲਿੱਕ ਐਸਿਡ ਦੇ ਰਿਵਰਸ ਟ੍ਰਾਂਸਕਰੀਪਟੇਸ ਲੂਪ - ਮੀਡੀਏਟਿਡ ਇਮਪਲੀਫਿਕੇਸ਼ਨ (ਆਰਟੀ - ਐੱਲਏਐੱਮਪੀ)  ਦੇ ਇਸਤੇਮਾਲ ਨਾਲ  ਸਾਰਸ - ਕੋਵ2  ਦੇ ਐੱਨ ਜੀਨ ਦਾ ਪਤਾ ਲਗਾਉਣ ਵਾਲਾ ਇਹ ਡਾਈਗਨੌਸਟਿਕ ਟੈਸਟ ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾਂ ਨਹੀਂ ਤਾਂ ਦੁਨੀਆ ਦੇ ਪਹਿਲੇ ਕੁਝ ਵਿੱਚੋਂ ਇੱਕ ਹੋਵੇਗੀ

https://pib.gov.in/PressReleseDetail.aspx?PRID=1615204

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਅਰੁਣਾਚਲ ਪ੍ਰਦੇਸ਼ - ਮੁੱਖ ਮੰਤਰੀ ਦਾ ਕਹਿਣਾ ਹੈ ਕਿ ਰਾਜਧਾਨੀ ਈਟਾਨਗਰ ਵਿੱਚ ਫਸੇ ਮਰੀਜ਼ਾਂ ਨੂੰ ਰਾਜ ਵਿੱਚ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਭੇਜਣ ਲਈ ਪ੍ਰਬੰਧ ਕੀਤੇ ਜਾਣਗੇ।

•           ਅਸਾਮ - ਦੇਸ਼ ਦੇ ਹੋਰ ਹਿੱਸਿਆਂ ਵਿੱਚ ਫਸੇ 4 ਲੱਖ ਪਰਿਵਾਰਾਂ ਨੂੰ ਰਜਿਸਟਰਡ ਕਾਲ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। ਇਹ ਜਾਣਕਾਰੀ ਰਾਜ ਦੇ ਸਿਹਤ ਮੰਤਰੀ ਹਿਮੰਤਾ ਬਿਸਵਾਸ ਸਰਮਾ ਵਲੋਂ ਦਿੱਤੀ ਗਈ।

•           ਮੇਘਾਲਿਆ - ਸ਼ਿਲਾਂਗ ਵਿੱਚ ਫੌਜੀ ਭਰਤੀ ਰੈਲੀ ਕੋਵਿਡ-19 ਬਿਮਾਰੀ ਕਾਰਨ 5-8 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ।

•           ਮਣੀਪੁਰ - ਡਿਪਟੀ ਕਮਿਸ਼ਨਰ ਨੇ ਤਾਮੇਂਗਲਾਂਗ ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੁਪਹਿਰ 1.30 ਤੋਂ 4.30 ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ।

•           ਨਾਗਾਲੈਂਡ - ਪਹਿਲੇ ਕੋਵਿਡ-19 ਕੇਸ ਨਾਲ ਸੰਪਰਕ ਵਿੱਚ ਆਏ 140 ਵਿੱਚੋਂ 100 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ। ਬਾਕੀ 40 ਦੇ ਨਤੀਜੇ ਉਡੀਕੇ ਜਾ ਰਹੇ ਹਨ।

•           ਤ੍ਰਿਪੁਰਾ - 19 ਦਿਨਾਂ ਦੇ ਲੌਕਡਾਊਨ ਦੌਰਾਨ 25025 ਲੋਕਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ 2.85 ਕਰੋਡ਼ ਰੁਪਏ ਰੱਖੇ ਗਏ।

•           ਕੇਰਲ - ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੁੱਟਾਨਾਡ ਅਤੇ ਚਾਵਰਾ (Kuttanad&Chavara) ਅਸੈਂਬਲੀ ਹਲਕਿਆਂ ਦੀਆਂ ਉਪ ਚੋਣਾਂ ਲੌਕਡਾਊਨ ਕਾਰਨ ਮੁਲਤਵੀ ਹੋਣਗੀਆਂ। ਸ੍ਰੀ ਚਿਤ੍ਰ ਇੰਸਟੀਟਿਊਟ, ਟੀਵੀਐੱਮ ਨੇ ਰੈਪਿਡ ਟੈਸਟ ਕਿੱਟਾਂ ਵਿਕਸਿਤ ਕੀਤੀਆਂ, ਆਈਸੀਐੱਮਆਰ ਦੀ ਪ੍ਰਵਾਨਗੀ ਦੀ ਉਡੀਕ। 7 ਨਵੇਂ ਕੇਸ ਸਾਹਮਣੇ ਆਏ, 27 ਕੇਸ ਕੱਲ੍ਹ ਠੀਕ ਹੋਏ ਸਨ। ਕੁੱਲ ਕੇਸ 394, ਠੀਕ ਹੋਏ 245 ਅਤੇ 247 ਐਕਟਿਵ ਕੇਸ।

•           ਤਮਿਲ ਨਾਡੂ - 32 ਮਰੀਜ਼ ਠੀਕ ਹੋ ਕੇ ਐਮਜੀਐਮ ਗੋਰਮਿੰਟ ਹਸਪਤਾਲ ਤ੍ਰਿਚੀ ਤੋਂ ਡਿਸਚਾਰਜ ਹੋਏ। ਰਾਜ ਨੂੰ 24,000 ਰੈਪਿਡ ਟੈਸਟ ਕਿੱਟਾਂ ਮਿਲੀਆਂ। ਦਿਹਾਤੀ ਖੇਤਰਾਂ ਵਿੱਚ ਸਡ਼ਕਾਂ ਦੀ ਸਾਂਭ ਸੰਭਾਲ ਦਾ ਕੰਮ ਸ਼ੁਰੂ ਹੋਣ ਦੀ ਆਸ। ਰਾਜ ਨੇ ਐਗ਼ਜ਼ਿਟ ਰਣਨੀਤੀ ਉੱਤੇ ਕੰਮ ਕਰਨ ਲਈ ਕਮੇਟੀ ਬਣਾਈ। ਕੁੱਲ ਕੇਸ 1267, ਮੌਤਾਂ 15, ਡਿਸਚਾਰਜ ਹੋਏ 180

•           ਕਰਨਾਟਕ - ਅੱਜ 38 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸਭ ਤੋਂ ਵੱਧ 12 ਕੇਸ ਮੈਸੂਰ, ਮਾਂਡਿਆ 3, ਬੇਲਾਰੀ 7, ਬੰਗਲੌਰ 9, ਦਕਸ਼ਣੀ ਕੰਨੜ 1, ਚਿਕਾਬਾਲਾਪੁਰ 3, ਬੀਦਰ 1 ਅਤੇ ਵਿਜੈਵਾੜਾ 2 ਸਾਹਮਣੇ ਆਏ। ਕੁੱਲ ਮੌਤਾਂ 13, ਡਿਸਚਾਰਜ ਹੋਏ 82, ਕੁੱਲ ਪੁਸ਼ਟੀ ਕੀਤੇ ਕੇਸ (353)

•           ਆਂਧਰਾ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ 38 ਨਵੇਂ ਕੇਸ। ਕੁੱਲ ਕੇਸ 572, ਕੁੱਲ ਠੀਕ ਅਤੇ ਡਿਸਚਾਰਜ ਕੇਸ 35, ਮੌਤਾਂ (14)ਰਾਜ ਨੇ ਦੱਖਣੀ ਕੋਰੀਆ ਤੋਂ 1 ਲੱਖ ਰੈਪਿਡ ਟੈਸਟ ਕਿੱਟਾਂ ਹਾਸਲ ਕੀਤੀਆਂ। ਵਿਸਤ੍ਰਿਤ ਟੈਸਟਿੰਗ ਜਾਰੀ ਹੈ। ਗੁੰਟੂਰ ਵਿੱਚ ਸਭ ਤੋਂ ਵੱਧ ਕੇਸ 126, ਕੁਰਨੂਰ 126, ਨੈਲੋਰ 64 ਅਤੇ ਕ੍ਰਿਸ਼ਨਾ (52)

•           ਤੇਲੰਗਾਨਾ - ਸਾਊਦੀ ਅਰਬ ਵਿੱਚ ਨਿਜ਼ਾਮਾਬਾਦ ਦਾ ਇਕ ਵਿਅਕਤੀ ਕੋਵਿਡ-19 ਕਾਰਨ ਮਰਿਆ। ਸੂਰਯਾਪੇਟ ਵਿੱਚ 5 ਹੋਰ ਕੇਸ ਸਾਹਮਣੇ ਆਏ। ਤਕਰੀਬਨ 600 ਸੈਂਪਲ ਟੈਸਟਾਂ ਦਾ ਨਤੀਜਾ ਅੱਜ ਆਉਣ ਦੀ ਆਸ ਹੈ। ਰਾਜ ਨੇ ਕੋਵਿਡ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ ਲਈ ਆਈਸੀਐਮਆਰ ਤੋਂ ਪ੍ਰਵਾਨਗੀ ਮੰਗੀ।

•           ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਹੁਣ ਪਾਜ਼ਿਟਿਵ ਕੇਸ 3236 ਪਹੁੰਚੇ। ਦੁਪਹਿਰ ਤੱਕ 34 ਹੋਰ ਕੇਸ ਸਾਹਮਣੇ ਆਏ। ਮਹਾਰਾਸ਼ਟਰਾ ਅਜਿਹਾ ਪਹਿਲਾ ਰਾਜ ਬਣਿਆ ਜਿਥੇ ਮਰੀਜ਼ਾਂ ਦੀ ਗਿਣਤੀ 3000 ਤੋਂ ਵਧੀ ਭਾਵੇਂ ਕਿ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪਰ ਨਾਲ ਹੀ ਠੀਕ ਹੋ ਰਹੇ ਕੇਸਾਂ ਦੀ ਗਿਣਤੀ ਵੀ ਵਧ ਰਹੀ ਹੈ। ਕੁੱਲ 295 ਲੋਕ ਜਿਨ੍ਹਾਂ ਵਿੱਚੋਂ ਸਿਰਫ ਮੁੰਬਈ ਤੋਂ ਹੀ 166 ਹਨ, ਠੀਕ ਹੋ ਕੇ ਡਿਸਚਾਰਜ ਹੋਏ ਪਰ ਰਾਜ ਨੇ 194 ਮੌਤਾਂ ਦੀ ਪੁਸ਼ਟੀ ਵੀ ਕੀਤੀ ਜੋ ਕਿ ਦੇਸ਼ ਵਿੱਚ ਹੋਈਆਂ ਕੁੱਲ ਮੌਤਾਂ ਦਾ 40 ਫੀਸਦੀ ਹਨ।

•           ਗੁਜਰਾਤ - ਸ਼ੁੱਕਰਵਾਰ ਸਵੇਰੇ ਗੁਜਰਾਤ ਵਿੱਚ 92 ਨਵੇਂ ਕੇਸ ਮਿਲਣ ਨਾਲ ਪੁਸ਼ਟੀ ਕੀਤੇ  ਕੇਸਾਂ ਦੀ ਗਿਣਤੀ 1000 ਤੋਂ ਵਧੀ। ਹੁਣ ਰਾਜ ਦੇ ਮਰੀਜ਼ਾਂ ਦੀ ਗਿਣਤੀ 1021 'ਤੇ ਪਹੁੰਚ ਗਈ ਹੈ। ਨਵੇਂ ਕੇਸਾਂ ਵਿੱਚ 45 ਅਹਿਮਦਾਬਾਦ, 14 ਸੂਰਤ ਅਤੇ 9 ਵਡੋਦਰਾ ਤੋਂ ਹਨ। ਗੁਜਰਾਤ ਵਿੱਚ ਮੌਤਾਂ ਦੀ ਗਿਣਤੀ 38 ਹੋਈ। ਇਸ ਦੌਰਾਨ ਰਾਜ ਸਰਕਾਰ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਤੋਂ ਇਜਾਜ਼ਤ ਮੰਗੀ ਹੈ ਕਿ ਕੋਨਵੈਲੇਸੈਂਟ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟ੍ਰਾਇਲ ਕਰਨ ਦਿੱਤੇ ਜਾਣ।

•           ਰਾਜਸਥਾਨ - 34 ਤਾਜ਼ਾ ਪਾਜ਼ਿਟਿਵ ਕੇਸ ਮਿਲਣ ਤੋਂ  ਬਾਅਦ ਰਾਜਸਥਾਨ ਵਿੱਚ ਮਰੀਜ਼ਾਂ ਦੀ ਗਿਣਤੀ 1169 ਤੇ ਪਹੁੰਚ ਗਈ। ਨਵੇਂ ਕੇਸਾਂ ਵਿੱਚੋਂ 18 ਜੋਧਪਰ ਤੋਂ ਹਨ। ਰਾਜ ਵਿੱਚ ਹੁਣ ਤੱਕ 16 ਮੌਤਾਂ ਹੋ ਚੁੱਕੀਆਂ ਹਨ।

•           ਮੱਧ ਪ੍ਰਦੇਸ਼ - 226 ਵਿਅਕਤੀਆਂ ਦੇ ਟੈਸਟ ਪਾਜ਼ਿਟਿਵ ਆਏ ਹਨ ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਕੁੱਲ 1164 ਕੇਸ ਪਾਜ਼ਿਟਵ ਹੋ ਗਏ ਹਨ। ਇਸ ਵਾਇਰਸ ਨੇ ਆਪਣੇ ਪੈਰ 52 ਵਿੱਚੋਂ 26 ਜ਼ਿਲ੍ਹਿਆਂ ਵਿੱਚ ਪਸਾਰ ਲਏ ਹਨ। ਇੰਦੌਰ ਵਿੱਚ ਸਭ ਤੋਂ ਵੱਧ 707 ਪਾਜ਼ਿਟਿਵ ਕੇਸ ਹੋ ਗਏ ਹਨ ਜਿਨ੍ਹਾਂ ਵਿੱਚੋਂ 163 ਨਵੇਂ ਕੇਸ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਹਨ।

•           ਚੰਡੀਗੜ੍ਹ - ਯੂਟੀ ਪ੍ਰਸ਼ਾਸਨ ਨੇ ਆਰੋਗਯ ਸੇਤੂ ਐਪ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਜਨਤਾ ਨੂੰ ਡਾਊਨਲੋਡ ਕਰਨ ਉੱਤੇ ਜ਼ੋਰ ਦਿੱਤਾ ਹੈ। ਯੂਟੀ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਸੁਵਿਧਾਵਾਂ ਖੁਰਾਕ ਪੈਕਟ ਤਿਆਰ ਕਰਨ ਲਈ ਸਰਗਰਮ ਕਰ ਦਿੱਤੀਆਂ ਗਈਆਂ ਹਨ ਜੋ ਕਿ ਲੋੜਵੰਦ ਵਿਅਕਤੀਆਂ ਨੂੰ ਵੰਡੇ ਜਾਣਗੇ।

•           ਪੰਜਾਬ - ਲੌਕਡਾਊਨ ਦੌਰਾਨ ਮੈਡੀਕਲ ਅਤੇ ਤਣਾਅ ਵਰਗੇ ਮੁੱਦਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਹੈਲਪਲਾਈਨ 1800 180 4104 ਨੰਬਰ ਤੇ ਨਾਗਰਿਕਾਂ ਲਈ ਸ਼ੁਰੂ ਕੀਤੀ ਤਾਕਿ ਟੈਲੀ ਕਾਨਫਰੰਸ ਰਾਹੀਂ ਡਾਕਟਰਾਂ ਤੋਂ ਮੈਡੀਕਲ ਸਲਾਹ ਲਈ ਜਾ ਸਕੇ।

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image0050VAP.jpg

https://pbs.twimg.com/profile_banners/231033118/1584354869/1500x500

https://static.pib.gov.in/WriteReadData/userfiles/image/image0077ZZO.jpg

https://static.pib.gov.in/WriteReadData/userfiles/image/image008YYFG.jpg

 

17.4.2020 ਲਈ ਰੋਜ਼ਾਨਾ ਸੋਸ਼ਲ ਮੀਡੀਆ ਰਿਪੋਰਟ (ਪੀਆਈਬੀ)

 

*****

ਵਾਈਬੀ
 


(Release ID: 1615582) Visitor Counter : 187