ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਕਈ ਤਿਉਹਾਰਾਂ ਦੇ ਅਵਸਰ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 14 APR 2020 10:20AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਭਰ ਵਿੱਚ ਕਈ ਤਿਉਹਾਰਾਂ ਦੇ ਅਵਸਰ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਕਈ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਭਰ ਵਿੱਚ ਕਈ ਤਿਉਹਾਰਾਂ ਦੇ ਅਵਸਰ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਭਾਰਤ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਹੋਰ ਗਹਿਰਾ ਕਰਨ ਅਤੇ ਸਾਰਿਆਂ ਲਈ ਖੁਸ਼ਹਾਲੀ ਤੇ ਚੰਗੀ ਸਿਹਤ ਲਿਆਉਣ। ਆਉਣ ਵਾਲੇ ਸਮੇਂ ਵਿੱਚ ਇਹ ਸਾਨੂੰ ਸਮੂਹਿਕ ਰੂਪ ਨਾਲ ਕੋਵਿਡ19 ਦੇ ਖ਼ਤਰੇ ਨਾਲ ਨਜਿੱਠਣ ਲਈ ਵਧੇਰੇ ਸ਼ਕਤੀ ਪ੍ਰਦਾਨ ਕਰਨ।

ਸ਼ੁਭੋ-ਨਬੋ-ਬਰਸੋ ! ਪੋਇਲਾ ਬੋਇਸ਼ਾਖ ਦੀਆਂ ਵਧਾਈਆਂ! ਨਵਾਂ ਵਰ੍ਹਾ ਆਪ ਸਭ ਦੇ ਜੀਵਨ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਖੁਸ਼ੀ ਲਿਆਵੇ।

ਸਾਰਿਆਂ ਨੂੰ ਵਿਸ਼ੂ ਦੀਆਂ ਵਧਾਈਆਂ! ਨਵਾਂ ਸਾਲ ਨਵੀਂ ਆਸ਼ਾ ਅਤੇ ਨਵੀਂ ਊਰਜਾ ਲਿਆਉਂਦਾ ਹੈ। ਆਉਣ ਵਾਲਾ ਸਾਲ ਸਾਰਿਆਂ ਲਈ ਚੰਗੀ ਸਿਹਤ ਅਤੇ ਖੁਸ਼ਹਾਲੀ ਲਿਆਵੇ।

ਪੁਥੰਡੂ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਸਾਰਿਆਂ ਲਈ ਖੁਸ਼ੀ ਅਤੇ ਉੱਤਮ ਸਿਹਤ ਨਾਲ ਭਰੇ ਵਰ੍ਹੇ ਦੀ ਕਾਮਨਾ ਕਰਦਾ ਹਾਂ।

ਬੋਹਾਗ ਬਿਹੂ ਦੇ ਸ਼ੁਭ ਅਵਸਰ ਤੇ ਸ਼ੁਭਕਾਮਨਾਵਾਂ।

 

https://twitter.com/narendramodi/status/1249874791823101953

 

https://twitter.com/narendramodi/status/1249875353511718913

 

https://twitter.com/narendramodi/status/1249875648455135234

 

https://twitter.com/narendramodi/status/1249875938105372672

 

https://twitter.com/narendramodi/status/1249876278779363328

 

*******

ਵੀਆਰਆਰਕੇ/ਐੱਸਐੱਚਜ


(Release ID: 1614312) Visitor Counter : 109