ਭਾਰਤ ਚੋਣ ਕਮਿਸ਼ਨ

ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਇੱਕ ਸਾਲ ਦੇ ਲਈ ਭਾਰਤੀ ਚੋਣ ਕਮਿਸ਼ਨ ਤੋਂ ਮਿਲਦੀ ਆਪਣੀ ਮੁੱਢਲੀ ਤਨਖ਼ਾਹ ਦਾ ਤੀਹ ਪ੍ਰਤੀਸ਼ਤ ਸਵੈਇੱਛੁਕ ਕਟੌਤੀ ਦੇ ਰੂਪ ਵਿੱਚ ਕੋਵਿਡ ਫੰਡਿੰਗ ਵਿੱਚ ਯੋਗਦਾਨ ਪਾਉਣਗੇ

Posted On: 13 APR 2020 12:18PM by PIB Chandigarh

ਇਸ ਸਮੇਂ, ਦੇਸ਼ ਬਾਕੀ ਦੁਨੀਆ ਵਾਂਗ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ। ਇਹ ਸਪਸ਼ਟ ਹੈ ਕਿ ਸਰਕਾਰ ਦੂਜੀਆਂ ਏਜੰਸੀਆਂ ਦੇ ਨਾਲ ਇਸ ਮਹਾਮਾਰੀ ਨੂੰ ਫੈਲਣ ਤੋਂ ਕੰਟਰੋਲ ਕਰਨ ਅਤੇ ਜਨਤਕ ਸਿਹਤ ਤੇ ਰਾਸ਼ਟਰੀ ਅਰਥਵਿਵਸਥਾ ਤੇ ਇਸ ਦੇ ਪ੍ਰਭਾਵਾਂ ਨੂੰ ਮੈਨੇਜ ਕਰਨ ਅਤੇ ਇਸ ਨੂੰ ਘੱਟ ਕਰਨ ਲਈ ਵੱਖ-ਵੱਖ ਉਪਾਅ ਕਰਨ ਦੇ ਵੱਡੇ ਕਾਰਜ ਵਿੱਚ ਲੱਗੀ ਹੋਈ ਹੈ। ਸਰਕਾਰ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੁਆਰਾ ਉਠਾਏ ਜਾ ਰਹੇ ਅਨੇਕ ਕਦਮਾਂ ਲਈ ਵਿਸ਼ਾਲ ਸੰਸਾਧਨਾਂ ਦੀ ਜ਼ਰੂਰਤ ਹੈ ਜਿਸ ਲਈ ਖਜ਼ਾਨੇ 'ਤੇ ਤਨਖ਼ਾਹਾਂ ਦਾ ਭਾਰ ਘਟਾਉਣ ਸਮੇਤ ਸਾਰੇ ਸਰੋਤਾਂ ਦਾ ਯੋਗਦਾਨ ਮਦਦਗਾਰ ਸਿੱਧ ਹੋ ਸਕਦਾ ਹੈ।

ਉਪਰੋਕਤ ਗੱਲਾਂ ਦੇ ਮੱਦੇਨਜ਼ਰ,ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਅਤੇ ਚੋਣ ਕਮਿਸ਼ਨਰਾਂ ਸ਼੍ਰੀ ਅਸ਼ੋਕ ਲਵਾਸਾ ਅਤੇ ਸ਼੍ਰੀ ਸੁਸ਼ੀਲ ਚੰਦਰ ਨੂੰ ਭਾਰਤ ਚੋਣ ਕਮਿਸ਼ਨ ਦੁਆਰਾ ਅਦਾ ਕੀਤੀ ਜਾਂਦੀ ਮੁੱਢਲੀ ਤਨਖ਼ਾਹ ਵਿੱਚ ਤੀਹ ਪ੍ਰਤੀਸ਼ਤ ਸਵੈਇੱਛੁਕ ਕਟੌਤੀ ਦੇ ਰੂਪ ਵਿੱਚ 1 ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੇ ਇੱਕ ਸਾਲ ਦੀ ਮਿਆਦ ਤੱਕ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।

 

*****

 

ਐੱਸਬੀਐੱਸ


(Release ID: 1613964) Visitor Counter : 182