PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 07 APR 2020 6:39PM by PIB Chandigarh

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

  • ਹੁਣ ਤੱਕ 4421 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 117 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ।
  • ਕੋਵਿਡ–19 ਕੇਸਾਂ ਦੇ ਵਿਭਿੰਨ ਵਰਗਾਂ ਲਈ ਤਿੰਨ ਕਿਸਮ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾਣਗੀਆਂ
  • ਕੋਵਿਡ-19 ਦੇ ਮੱਦੇਨਜ਼ਰ ਚਿੜੀਆਘਰਾਂ, ਰਾਸ਼ਟਰੀ ਪਾਰਕਾਂ, ਰੱਖਾਂ ਅਤੇ ਟਾਈਗਰ ਰਿਜ਼ਰਵਾਂ ਨੂੰ ਇਹਤਿਹਾਤ ਵਰਤਣ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ ਹੈ।
  • ਜਹਾਜ਼ਰਾਨੀ ਮੰਤਰਾਲਾ ਕੋਵਿਡ-19 ਅਤੇ ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਵਿੱਚ ਸੁਚਾਰੂ ਜਹਾਜ਼ਰਾਨੀ ਸੰਚਾਲਨ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ
  • ਲਾਈਫਲਾਈਨ ਉਡਾਨ ਫਲਾਈਟਾਂ ਨੇ ਕਈ ਉੱਤਰ-ਪੂਰਬੀ ਖੇਤਰਾਂ ਵਿੱਚ ਮੈਡੀਕਲ ਉਪਕਰਣਾਂ ਦੀ ਸਪਲਾਈ ਕੀਤੀ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 4421 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 117 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ। 326 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ/ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ। ਕੋਵਿਡ–19 ਮਰੀਜ਼ਾਂ ਨੂੰ ਦੇਖਭਾਲ਼ ਮੁਹੱਈਆ ਕਰਵਾਉਣ ਲਈ ਵਾਜਬ ਕੋਵਿਡ–19 ਸਮਰਪਿਤ ਸੁਵਿਧਾ ਦੀ ਸ਼ਨਾਖ਼ਤ ਲਈ ਸਿਖਲਾਈ ਤੇ ਫ਼ੈਸਲਾ ਲੈਣ ਦੇ ਪ੍ਰਬੰਧ ਵਜੋਂ ਕੋਵਿਡ–19 ਕੇਸਾਂ ਦੇ ਵਿਭਿੰਨ ਵਰਗਾਂ ਲਈ ਤਿੰਨ ਕਿਸਮ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾਣਗੀਆਂ

https://pib.gov.in/PressReleseDetail.aspx?PRID=1612010

 

ਪ੍ਰਧਾਨ ਮੰਤਰੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸਟੀਫਨ ਲੋਫਵੇਨ (H.E. Stefan Lofven) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਚਲ ਰਹੀ ਕੋਵਿਡ-19 ਮਹਾਮਾਰੀ ਅਤੇ ਇਸ ਦੇ ਸਿਹਤ ਤੇ ਆਰਥਿਕ ਪ੍ਰਭਾਵਾਂ ਨੂੰ ਕੰਟਰੋਲ ਕਰਨ ਲਈ ਆਪੋ-ਆਪਣੇ ਦੇਸ਼ਾਂ ਵਿੱਚ ਉਠਾਏ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1611979

 

ਵਿਸ਼ਵ ਸਿਹਤ ਦਿਵਸ ਤੇ ਪ੍ਰਧਾਨ ਮੰਤਰੀ ਦਾ ਸੰਦੇਸ਼

https://pib.gov.in/PressReleseDetail.aspx?PRID=1611922

 

ਪ੍ਰਧਾਨ ਮੰਤਰੀ ਤੇ ਓਮਾਨ ਦੇ ਸੁਲਤਾਨ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਮਾਨ ਦੇ ਸੁਲਤਾਨ ਮਹਾਮਹਿਮ ਹੈਥਮ ਬਿਨ ਤਾਰਿਕ (His Majesty Haitham bin Tarik) ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਚਲ ਰਹੀ ਕੋਵਿਡ-19 ਮਹਾਮਾਰੀ ਅਤੇ ਇਸ ਦੁਆਰਾ ਪੈਦਾ ਹੋਈਆਂ ਸਿਹਤ ਤੇ ਆਰਥਿਕ ਚੁਣੌਤੀਆਂ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਆਪੋ-ਆਪਣੇ ਦੇਸ਼ਾਂ ਵਿੱਚ ਉਠਾਏ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1611996

 

ਪ੍ਰਧਾਨ ਮੰਤਰੀ ਅਤੇ ਬਹਿਰੀਨ ਦੇ ਸੁਲਤਾਨ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਹਿਰੀਨ ਦੇ ਸੁਲਤਾਨ ਸ਼ੇਖ ਹਮਦ ਬਿਨ ਇਸਾ ਅਲ ਖਲੀਫਾ ਨਾਲ ਅੱਜ ਟੈਲੀਫੋਨ ਉੱਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਨਾਲ ਸਬੰਧਿਤ ਵਰਤਮਾਨ ਸਿਹਤ ਸੰਕਟ ਅਤੇ ਉਸ ਦੇ ਨਤੀਜਿਆਂ ਦੇ ਨਾਲ-ਨਾਲ ਲੌਜੀਸਟਿਕਸ ਦੀ ਲੜੀ ਅਤੇ ਵਿੱਤੀ ਬਜ਼ਾਰਾਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1611797

 

ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਪ੍ਰਬੰਧਨ ਸਬੰਧੀ ਅਡਵਾਈਜ਼ਰੀ

ਦੇਸ਼ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਦੇਖਦੇ ਹੋਏ ਅਤੇ ਹਾਲ ਹੀ ਵਿੱਚ ਨਿਊਯਾਰਕ ਵਿੱਚ ਕੋਵਿਡ-19 ਨਾਲ ਸੰਕ੍ਰਮਿਤ ਇੱਕ ਬਾਘ ਨਾਲ ਸਬੰਧਿਤ ਖ਼ਬਰਾਂ ਨੂੰ ਧਿਆਨ ਵਿੱਚ ਰੱਖਦੇ ਹੋਏਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ  ਨੇ ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਕੋਵਿਡ- 19 ਨੂੰ ਰੋਕਣ ਅਤੇ ਪ੍ਰਬੰਧਨ  ਸਬੰਧੀ  ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈਕਿਉਂਕਿ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਪਾਰਕਾਂ/ਰੱਖਾਂ/ਟਾਈਗਰ ਰਿਜ਼ਰਵਾਂ ਵਿੱਚ ਪਸ਼ੂਆਂ ਵਿੱਚ ਇਸ ਵਾਇਰਸ ਦੇ ਫੈਲਾਅ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਵਾਇਰਸ ਦੀ ਟਰਾਂਸਮਿਸ਼ਨ ਜਾਨਵਰਾਂ ਤੋਂ ਮਨੁੱਖਾਂ ਵਿੱਚ ਅਤੇ ਮਨੁੱਖਾਂ ਤੋਂ ਜਾਨਵਰਾਂ ਵਿੱਚ ਹੋ ਸਕਦੀ ਹੈ।

https://pib.gov.in/PressReleseDetail.aspx?PRID=1611748

 

ਨਿਊ ਯਾਰਕ ਚ ਇੱਕ ਬਾਘ ਦੇ ਕੋਵਿਡ–19 ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਕੇਂਦਰੀ ਚਿੜੀਆਘਰ ਅਥਾਰਿਟੀ ਨੇ ਭਾਰਤ ਚ ਚਿੜੀਆਘਰਾਂ ਨੂੰ ਹਾਈਅਲਰਟ ਤੇ ਰਹਿਣ ਦੀ ਸਲਾਹ ਦਿੱਤੀ

ਕੇਂਦਰੀ ਚਿੜੀਆਘਰ ਅਥਾਰਿਟੀ ਨੇ ਦੇਸ਼ ਦੇ ਸਾਰੇ ਚਿੜੀਆਘਰਾਂ ਨੂੰ ਹਾਈਅਲਰਟ ਤੇ ਰਹਿਣ, ਕਿਸੇ ਅਸਾਧਾਰਨ ਵਿਵਹਾਰ / ਲੱਛਣਾਂ ਨੂੰ ਧਿਆਨ ਚ ਰੱਖਦਿਆਂ ਸੀਸੀਟੀਵੀ ਦੀ ਮਦਦ ਨਾਲ ਜਾਨਵਰਾਂ ਦੀ 24 ਘੰਟੇ ਨਿਗਰਾਨੀ ਕਰਨ, ਪੀਪੀਈ (ਵਿਅਕਤੀਗਤ ਸੁਰੱਖਿਆ ਉਪਕਰਣ) ਜਾਂ ਹੋਰ ਸੁਰੱਖਿਆ ਉਪਾਅ ਦੇ ਬਗ਼ੈਰ ਚਿੜੀਆਘਰ ਕਰਮਚਾਰੀਆਂ ਨੂੰ ਜਾਨਵਰਾਂ ਨੇੜੇ ਜਾਣ, ਬਿਮਾਰ ਜਾਨਵਰਾਂ ਨੂੰ ਕੁਆਰੰਟੀਨ/ਅਲੱਗਅਲੱਗ ਰੱਖਣ ਤੇ ਜਾਨਵਰਾਂ ਨੂੰ ਭੋਜਨ ਦਿੰਦੇ ਸਮੇਂ ਘੱਟ ਤੋਂ ਘੱਟ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।

https://pib.gov.in/PressReleseDetail.aspx?PRID=1611748

 

ਜਹਾਜ਼ਰਾਨੀ ਮੰਤਰਾਲਾ ਕੋਵਿਡ-19 ਅਤੇ ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਵਿੱਚ ਸੁਚਾਰੂ ਜਹਾਜ਼ਰਾਨੀ ਸੰਚਾਲਨ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ

ਮਾਰਚ ਤੋਂ ਅਪ੍ਰੈਲ 2020 ਤੱਕ ਪ੍ਰਮੁੱਖ ਬੰਦਰਗਾਹਾਂ ਤੇ ਸੰਚਾਲਿਤ ਕੁੱਲ ਟ੍ਰੈਫਿਕ ਟਨੇਜ ਵਿੱਚ 0.82 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ। ਬੰਦਰਗਾਹਾਂ ਤੇ 46,000 ਚਾਲਕ ਦਲ/ਯਾਤਰੀਆਂ ਦੀ ਥਰਮਲ ਸਕੈਨਿੰਗ ਕੀਤੀ ਗਈ। ਆਰਥਿਕ ਦੰਡ, ਹਰਜਾਨਾ, ਚਾਰਜ, ਫੀਸ, ਪ੍ਰਮੁੱਖ ਬੰਦਰਗਾਹਾਂ ਦੁਆਰਾ ਲਗਾਏ ਗਏ ਕਿਰਾਏ ਤੋਂ ਕਿਸੇ ਵੀ ਬੰਦਰਗਾਹ ਉਪਭੋਗਕਰਤਾ ਨੂੰ ਮੁਆਫ਼ੀ। ਪ੍ਰਮੁੱਖ ਬੰਦਰਗਾਹ ਟਰੱਸਟਾਂ ਦੇ ਹਸਪਤਾਲ ਕੋਵਿਡ-19 ਲਈ ਤਿਆਰ ਹਨ। ਜਹਾਜ਼ਰਾਨੀ ਦੇ ਡੀਜੀ ਨੇ ਕਰਮਚਾਰੀਆਂ, ਰਿਆਇਤਾਂ, ਸ਼ਿਪਿੰਗ ਲਾਈਨਾਂ, ਸੈਨੇਟਾਈਜੇਸ਼ਨ, ਸੁਰੱਖਿਆ ਸਰਟੀਫਿਕੇਟਾਂ ਨਾਲ ਸਬੰਧਿਤ ਰਾਹਤ ਪ੍ਰਦਾਨ ਕੀਤੀ

https://pib.gov.in/PressReleseDetail.aspx?PRID=1611899

 

ਲਾਈਫ਼ਲਾਈਨ ਉਡਾਨ ਫ਼ਲਾਈਟਾਂ ਜੋਰਹਾਟ, ਲੇਂਗਪੁਈ, ਦੀਮਾਪੁਰ, ਇੰਫ਼ਾਲ ਤੇ ਉੱਤਰਪੂਰਬ ਦੇ ਹੋਰ ਖੇਤਰਾਂ ਨੂੰ ਮੈਡੀਕਲ ਸਪਲਾਈਜ਼ ਲੈ ਕੇ ਗਈਆਂ

ਸ਼ਹਿਰੀ ਹਵਾਬਾਜ਼ੀ ਦੀ ਲਾਈਫ਼ਲਾਈਨ ਉਡਾਨ ਪਹਿਲਕਦਮੀ ਤਹਿਤ 152 ਮਾਲਵਾਹਕ ਉਡਾਨਾਂ ਲਗਾਤਾਰ ਦੂਰਦੁਰਾਡੇ ਦੇ ਤੇ ਪਹਾੜੀ ਖੇਤਰਾਂ ਸਮੇਤ ਸਮੁੱਚੇ ਦੇਸ਼ ਦੇ ਵੱਖੋਵੱਖਰੇ ਇਲਾਕਿਆਂ ਤੱਕ ਮੈਡੀਕਲ ਸਮਾਨ ਪਹੁੰਚਾ ਰਹੀਆਂ ਹਨ।

https://pib.gov.in/PressReleseDetail.aspx?PRID=1611981

 

ਸਮਾਰਟ ਸ਼ਹਿਰਾਂ ਵਿੱਚ ਨਗਰ ਪ੍ਰਸ਼ਾਸਨ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਹਿਯੋਗ ਨਾਲ ਕੋਵਿਡ-19 ਨਾਲ ਨਜਿੱਠਣ ਦੇ ਤਾਲਮੇਲੀ ਯਤਨ ਹੋ ਰਹੇ ਹਨ

ਸਮਾਰਟ ਸ਼ਹਿਰਾਂ ਵਿੱਚਕੋਵਿਡ -19  ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਦੇ ਸੰਯੁਕਤ ਯਤਨ ਜ਼ਿਲ੍ਹਾ ਪ੍ਰਸ਼ਾਸਨਜ਼ਿਲ੍ਹਾ ਪੁਲਿਸ ਅਤੇ ਨਗਰ ਸੰਸਥਾਵਾਂ ਦੇ ਸਹਿਯੋਗ ਨਾਲ ਸੁਨਿਸ਼ਚਿਤ ਕੀਤੇ ਜਾ ਰਹੇ ਹਨ।

https://pib.gov.in/PressReleseDetail.aspx?PRID=1611925

 

ਭਾਰਤੀ ਰੇਲਵੇ ਛੇਤੀ ਨਾਲ ਸੰਗਠਨ ਵਿੱਚ ਹੀ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਓਵਰਆਲ ਬਣਾਉਣ ਦੇ ਕਾਰਜ ਵਿੱਚ ਜੁਟਿਆ

ਭਾਰਤੀ ਰੇਲਵੇ ਛੇਤੀ ਨਾਲ ਸੰਗਠਨ ਵਿੱਚ ਹੀ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਓਵਰਆਲ ਬਣਾਉਣ ਦੇ ਕਾਰਜ ਵਿੱਚ ਮਿਸ਼ਨ ਮੋਡ ਨਾਲ ਜੁਟ ਗਿਆ ਹੈ। ਜਗਾਧਰੀ ਵਰਕਸ਼ਾਪ ਦੁਆਰਾ ਬਣਾਏ ਗਏ ਇੱਕ ਓਵਰਆਲ ਨੂੰ ਇਸ ਉਦੇਸ਼ ਲਈ ਅਧਿਕਾਰਿਤ ਡੀਆਰਡੀਓ ਲੈਬਾਰਟਰੀ ਨੇ ਹਾਲ ਹੀ ਵਿੱਚ ਪਾਸ ਕਰ ਦਿੱਤਾ ਹੈ। ਪ੍ਰਵਾਨਿਤ ਡਿਜ਼ਾਈਨ ਅਤੇ ਸਮਾਨ ਹੁਣ ਇਸ ਸੁਰੱਖਿਆਤਮਕ ਓਵਰਆਲ ਤਿਆਰ ਕਰਨ ਲਈ ਵੱਖ-ਵੱਖ ਜ਼ੋਨਾਂ ਤਹਿਤ ਆਉਂਦੀਆਂ ਵਰਕਸ਼ਾਪਾਂ ਵਿੱਚ ਵਰਤਿਆ ਜਾਵੇਗਾ।

https://pib.gov.in/PressReleseDetail.aspx?PRID=1611894

 

ਕੋਵਿਡ–19 ਲੌਕਡਾਊਨ ਦੌਰਾਨ ਐੱਫ਼ਸੀਆਈ ਨੇ 24 ਮਾਰਚ ਤੋਂ 14 ਦਿਨਾਂ ਚ ਪੂਰੇ ਦੇਸ਼ ਵਿੱਚ ਲਗਭਗ 20.19 ਲੱਖ ਮੀਟ੍ਰਿਕ ਟਨ ਅਨਾਜ ਲਈ 721 ਰੇਕਾਂ ਭੇਜੀਆਂ

ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਲਾਗੂ ਕਰਨ ਲਈ ਦੇਸ਼ ਭਰ ਚ ਰਾਜਾਂ ਨੂੰ ਕਾਫ਼ੀ ਸਟਾਕ ਭੇਜਿਆ ਹੈ, ਜਿਸ ਤਹਿਤ ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ’ (ਐੱਨਐੱਫ਼ਐੱਸਏ) ਦੇ ਸਾਰੇ ਲਾਭਪਾਤਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਨਾਜ ਮੁਫ਼ਤ ਵੰਡਿਆ ਜਾਣਾ ਹੈ।

https://pib.gov.in/PressReleseDetail.aspx?PRID=1611780

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ "ਸਮਾਧਾਨ" ਚੈਲੰਜ ਦੀ ਸ਼ੁਰੂਆਤ ਕੀਤੀ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਫੋਰਜ ਐਂਡ ਇਨੋਵੇਸ਼ਨ ਕਿਊਰਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਇਨੋਵੇਟ ਕਰਨ ਦੀ ਯੋਗਤਾ ਦਾ ਪਤਾ ਲਗਾਉਣ ਲਈ ਵਿਸ਼ਾਲ ਔਨਲਾਈਨ "ਸਮਾਧਾਨ" ਚੈਲੰਜ ਦੀ ਸ਼ੁਰੂਆਤ ਕੀਤੀ ਹੈ।

https://pib.gov.in/PressReleseDetail.aspx?PRID=1611994

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਕਾਰਜ ਵਿੱਚ ਸਾਬਕਾ ਸੈਨਿਕ ਆਪਣੀ ਭੂਮਿਕਾ ਨਿਭਾ ਰਹੇ ਹਨ

ਆਲਮੀ ਮਹਾਮਾਰੀ ਕੋਵਿਡ-19 ਨਾਲ ਨਿਪਟਣ ਵਿੱਚ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਨਾਲ ਸਬੰਧਿਤ ਸਾਬਕਾ ਸੈਨਿਕ (ਈਐੱਸਐੱਮ) ਨਾਗਰਿਕ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ ਅਤੇ ਸਵੈਇੱਛਾ ਅਤੇ ਨਿਰਸੁਆਰਥ ਭਾਵਨਾ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

https://pib.gov.in/PressReleseDetail.aspx?PRID=1611880

 

ਉਪ ਰਾਸ਼ਟਰਪਤੀ ਨੇ ਕਿਹਾ, ਲੌਕਡਾਊਨ ਦੇ ਬਾਅਦ ਵੀ ਸਿਹਤ ਸਰੋਕਾਰਾਂ ਨੂੰ ਅਰਥਵਿਵਸਥਾ ਦੀ ਤੁਲਨਾ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ

ਅੱਜ ਜਦੋਂ ਦੇਸ਼ ਦੀ ਅਗਵਾਈ ਕੋਰੋਨਾ ਦੇ ਕਾਰਨ ਹੋਈ ਤਿੰਨ ਹਫ਼ਤੇ ਦੇ ਦੇਸ਼ਵਿਆਪੀ ਲੌਕਡਾਊਨ ਦੇ ਬਾਅਦ, ਅਰਥਵਿਵਸਥਾ ਨੂੰ ਦੁਬਾਰਾ ਪਟੜੀ ਤੇ ਲਿਆਉਣ ਦੇ ਰਸਤਿਆਂ ਤੇ ਵਿਚਾਰ ਕਰ ਰਿਹਾ ਹੈ, ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਤਾਕੀਦ ਕੀਤੀ ਕਿ ਲੌਕਡਾਊਨ ਦੇ ਬਾਅਦ ਵੀ ਜਨ ਸਿਹਤ ਨੂੰ ਆਰਥਿਕ ਸਥਿਰਤਾ ਦੀ ਤੁਲਨਾ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ।

https://pib.gov.in/PressReleseDetail.aspx?PRID=1611881

 

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਤਹਿਤ ਸਵਾਸਥ ਕੇ ਸਿਪਾਹੀ ਮਰੀਜ਼ਾਂ ਦੇ ਘਰਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਦਵਾਈਆਂ ਪਹੁੰਚਾ ਰਹੇ ਹਨ

ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰਾਂ ਦੇ "ਸਵਾਸਥ ਕੇ ਸਿਪਾਹੀ" ("Swasth ke Sipahi") ਵਜੋਂ ਜਾਣੇ ਜਾਂਦੇ, ਫਾਰਮਾਸਿਸਟ, ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਭਾਰਤੀਯ  ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਤਹਿਤ ਮਰੀਜ਼ਾਂ ਅਤੇ ਬਜ਼ੁਰਗਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾ ਰਹੇ ਹਨ।

https://pib.gov.in/PressReleseDetail.aspx?PRID=1611971

 

ਕੇਂਦਰੀ ਰਾਜ ਮੰਤਰੀ (ਪੀਪੀ) ਡਾ. ਜਿਤੇਂਦਰ ਸਿੰਘ ਨੇ ਅਮਲਾ,ਜਨਤਕ ਸ਼ਿਕਾਇਤਾਂ ਅਤੇ ਪੈਂਨਸ਼ਨਾਂ ਮੰਤਰਾਲੇ ਦੀ ਕੋਵਿਡ-19 ਲਈ ਕਾਰਜਾਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

ਕੇਂਦਰੀ ਰਾਜ ਮੰਤਰੀ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ,ਅਮਲਾ,ਜਨਤਕ ਸ਼ਿਕਾਇਤਾਂ,ਪੈਨਸ਼ਨਾਂ,ਪ੍ਰਮਾਣੂ ਊਰਜਾ ਤੇ ਪੁਲਾੜ ਮੰਤਰਾਲੇ, ਡਾ. ਜਿਤੇਂਦਰ ਸਿੰਘ ਨੇ ਇੰਟਰਐਕਟਿਵ ਵੀਡੀਓ ਕਾਨਫਰੰਸਿੰਗ ਜ਼ਰੀਏ ਅਮਲਾ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ), ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦਾ ਵਿਭਾਗ (ਡੀਏਆਰਪੀਜੀ) ਅਤੇ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੀ ਵਿਆਪਕ ਸਮੀਖਿਆ ਕੀਤੀ।

https://pib.gov.in/PressReleseDetail.aspx?PRID=1611960

 

ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਲਾਈਟਾਂ ਬੰਦ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾਮਿਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ -19 ਵਿਰੁੱਧ ਲੜਾਈ ਵਿੱਚ ਰਾਸ਼ਟਰੀ ਏਕਤਾ ਦੇ ਪ੍ਰਦਰਸ਼ਨ ਵਜੋਂ ਲਾਈਟਾਂ ਬੰਦ ਕਰਨ ਅਤੇ ਦੀਵੇ ਜਗਾਉਣ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ।

https://pib.gov.in/PressReleseDetail.aspx?PRID=1611712

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

ਉੱਤਰ ਪੂਰਬ ਖੇਤਰ

  • ਅਰੁਣਾਚਲ ਪ੍ਰਦੇਸ਼ ਵਿੱਚ ਆਜੀਵਿਕਾ ਮਿਸ਼ਨ ਪਰਿਯੋਜਨਾ ਸਮੇਤ ਕਈ ਐੱਸਐੱਚਜੀ ਕੋਵਿਡ-19 ਨਾਲ ਨਜਿੱਠਣ ਲਈ ਮਾਸਕਾਂ ਸਹਿਤ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਜੁਟੇ ਹੋਏ ਹਨ
  • ਅਸਾਮ ਦੇ ਧੀਂਗ ਤੋਂ ਏਆਈਯੂਡੀਐੱਫ ਵਿਧਾਇਕ ਅਮੀਨੁਲ ਇਸਲਾਮ ਨੂੰ ਕੋਵਿਡ-19 ਬਾਰੇ ਵਿਵਾਦਪੂਰਨ ਟਿੱਪਣੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
  • ਮਣੀਪੁਰ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਲੌਕਡਾਊਨ ਦੇ ਦੌਰਾਨ ਰਾਜ ਤੋਂ ਬਾਹਰ ਫਸੇ ਹਰੇਕ ਵਿਅਕਤੀ ਦੇ ਬੈਂਕ ਖਾਤੇ ਵਿੱਚ ਰਾਜ ਵੱਲੋਂ ਸੀਐੱਮ ਕੋਵਿਡ-19 ਰਾਹਤ ਫੰਡ ਵਿੱਚੋਂ 2000 ਰੁਪਏ ਟਰਾਂਸਫਰ ਕੀਤੇ ਜਾਣਗੇ।
  • ਮੇਘਾਲਿਆ ਵਿੱਚ, ਨਿਜੀ ਹਸਪਤਾਲ ਗ਼ੈਰ-ਕੋਵਿਡ ਰੋਗੀਆਂ ਦੇ ਇਲਾਜ ਲਈ ਤਿਆਰ ਹਨ। ਮੈਡੀਕਲ ਬਿਲਾਂ ਦੀ ਅਦਾਇਗੀ ਸਰਕਾਰ ਕਰੇਗੀ।
  • ਮਿਜ਼ੋਰਮ ਦੇ ਸਿਹਤ ਵਿਭਾਗ ਨੇ ਸਾਰੇ ਡਾਕਟਰਾਂ ਨੂੰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੀਆਂ ਡਾਕਟਰੀ ਸਮੱਸਿਆਵਾਂ ਲਈ ਸੁਲਭ ਰਹਿਣ ਦੇ ਨਿਰਦੇਸ਼ ਦਿੱਤੇ ਹਨ।
  • ਨਾਗਾਲੈਂਡ ਸਰਕਾਰ ਨੇ ਕਿਹਾ ਹੈ ਕਿ ਨਿਜ਼ਾਮੂਦੀਨ ਮਰਕਜ਼ ਦੇ ਸ਼ੱਕੀਆਂ ਦੀ ਪਹਿਚਾਣ ਦਾ ਕਾਰਜ ਅਜੇ ਤੱਕ ਜਾਰੀ ਹੈ। ਉਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ
  • ਸਿੱਕਮ ਵਿੱਚ, 12 ਕੁਆਰੰਟੀਨ ਸੁਵਿਧਾਵਾਂ ਵਿੱਚ 107 ਵਿਅਕਤੀ ਹਨ ਅਤੇ ਇੱਥੇ 4 ਆਈਸੋਲੇਸ਼ਨ ਕੇਂਦਰ ਹਨ
  • ਤ੍ਰਿਪੁਰਾ ਵਿੱਚ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵੱਖ-ਵੱਖ ਸੰਗਠਨ ਇੱਕਠੇ ਹੋਏ

ਪੱਛਮੀ ਖੇਤਰ

  • ਰਾਜਸਥਾਨ ਤੋਂ ਮੰਗਲਵਾਰ ਨੂੰ ਕੋਵਿਡ-19 ਦੇ 24 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏਜ਼ਿਆਦਾਤਰ ਮਾਮਲੇ ਜੋਧਪੁਰ ਤੋਂ ਸਾਹਮਣੇ ਆਏ, ਜਿੱਥੇ ਟੈਸਟ ਵਿੱਚ ਨੌਂ ਲੋਕ ਪਾਜ਼ਿਟਿਵ ਪਾਏ ਗਏ। ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਧਕੇ 325 ਹੋ ਗਈ ਹੈ। (ਰਾਜਸਥਾਨ ਲੋਕ ਸਿਹਤ ਵਿਭਾਗ)
  • ਗੁਜਰਾਤ ਵਿੱਚ ਮੰਗਲਵਾਰ ਨੂੰ ਵਾਇਰਸ ਇਨਫੈਕਸ਼ਨ ਟੈਸਟ ਵਿੱਚ 19 ਹੋਰ ਲੋਕਾਂ ਦੇ ਪਾਜ਼ਿਟਿਵ ਆਉਣ ਨਾਲ ਰਾਜ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧ ਕੇ 165 ਹੋ ਗਈਨਵੇਂ ਮਾਮਲਿਆਂ ਵਿੱਚੋਂ, 13 ਅਹਿਮਦਾਬਾਦ ਤੋਂ ਰਿਪੋਰਟ ਕੀਤੇ ਗਏ ਹਨ। (ਸਰੋਤ: ਪ੍ਰਮੁੱਖ ਸਕੱਤਰ - ਸਿਹਤ)
  • ਭੋਪਾਲ ਵਿੱਚ ਕੋਵਿਡ-19 ਦੇ 12 ਹੋਰ ਮਾਮਲੇ ਆਏ ਹਨ, ਮੱਧ ਪ੍ਰਦੇਸ਼ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 268 ਹੋ ਗਈ ਹੈ। ਨਵੇਂ ਰੋਗੀਆਂ ਵਿੱਚ 7 ​​ਪੁਲਿਸ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਿਹਤ ਵਿਭਾਗ ਦੇ 5 ਕਰਮਚਾਰੀ ਸ਼ਾਮਲ ਹਨ। (ਸਰੋਤ: ਚੀਫ ਮੈਡੀਕਲ ਅਫਸਰ, ਭੋਪਾਲ)
  • ਗੋਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਘਰ-ਘਰ ਜਾ ਕੇ ਕਮਿਊਨਿਟੀ ਸਰਵੇਖਣ ਕਰਨ ਦਾ ਕਾਰਜ ਤਿੰਨ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਪੂਰੇ ਰਾਜ ਵਿੱਚ ਲੋਕਾਂ ਵਿੱਚ ਫਲੂ ਜਿਹੇ ਲੱਛਣਾਂ ਅਤੇ ਉਨ੍ਹਾਂ ਦੀ ਯਾਤਰਾ ਦੇ ਇਤਿਹਾਸ ਬਾਰੇ ਪਤਾ ਲਗਾਉਣ ਦੇ ਸਰਵੇਖਣ ਲਈ ਲਗਭਗ 7,000 ਗਣਿਤ ਕਰਨ ਵਾਲੇ ਲਗਾਏ ਜਾਣਗੇ
  • ਮਹਾਰਾਸ਼ਟਰ ਪੁਲਿਸ ਨੇ ਪਾਲਘਰ ਜ਼ਿਲ੍ਹੇ ਦੇ ਵਾਡਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਛਾਪਾ ਮਾਰ ਕੇ ਐੱਫਡੀਏ ਦੀ ਪ੍ਰਵਾਨਗੀ ਤੋਂ ਬਿਨਾ ਤਿਆਰ ਕੀਤੇ ਜਾ ਰਹੇ ਹੈਂਡ ਸੈਨੀਟਾਈਜ਼ਰ ਅਤੇ ਕੱਚਾ ਮਾਲ ਜ਼ਬਤ ਕੀਤਾ।

ਦੱਖਣੀ ਖੇਤਰ

  • ਕੇਰਲ: ਸਿਹਤ ਮੰਤਰੀ ਨੇ ਕਿਹਾ ਹੈ ਕਿ ਰਾਜ ਵਿੱਚ 14 ਅਪ੍ਰੈਲ ਤੋਂ ਬਾਅਦ ਵੀ ਪਾਬੰਦੀਆਂ ਜਾਰੀ ਰਹਿਣਗੀਆਂ। ਮੁੰਬਈ ਪੁਲਿਸ ਨੇ ਧਾਰਾਵੀ ਦੇ ਪਹਿਲੇ ਕੋਵਿਡ ਮਰੀਜ਼ ਦੇ ਨਾਲ ਰਹੇ ਕੇਰਲਵਾਸੀਆਂ ਦੀ ਪਹਿਚਾਣ ਕਰ ਲਈ ਹੈ; ਇਹ ਸਾਰੇ ਦਿੱਲੀ ਤਬਲੀਗ਼ੀ ਜਮਾਤ ਵਿੱਚ ਸ਼ਾਮਲ ਹੋਏ ਸਨਅਮਰੀਕਾ ਵਿੱਚ ਕੋਵਿਡ ਤੋਂ ਅੱਜ ਇੱਕ ਕੇਰਲਵਾਸੀ ਦੀ ਮੌਤ ਹੋ ਗਈ।
  • ਤਮਿਲ ਨਾਡੂ: ਰਾਜ ਨੇ ਕਿਸਾਨਾਂ ਲਈ ਕਈ ਉਪਾਵਾਂ ਦਾ ਐਲਾਨ ਕੀਤਾ: ਟੋਲ ਫ੍ਰੀ ਨੰਬਰ, ਮੁਫਤ ਕੋਲਡ ਸਟੋਰੇਜ, ਮੋਬਾਈਲ ਸਬਜ਼ੀਆਂ-ਫਲਾਂ ਦੀਆਂ ਦੁਕਾਨਾਂ, ਕਿਸਾਨ ਉਤਪਾਦਕ ਕੰਪਨੀਆਂ ਲਈ ਕਰਜ਼ਾ ਸੁਵਿਧਾ ਆਦਿ।
  • ਆਂਧਰ ਪ੍ਰਦੇਸ਼: ਕੁਰਨੂਲ ਵਿੱਚ ਅੱਜ ਇੱਕ ਕੋਵਿਡ ਮਰੀਜ਼ ਦੀ ਮੌਤ ਦੇ ਨਾਲ, ਰਾਜ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। 900 ਵੈਂਟੀਲੇਟਰ ਉਪਲੱਬਧ ਹਨ ਰਾਜ ਨੇ ਹੌਟਸਪੌਟਸ ਵਿੱਚ ਰੈਂਡਮ ਸੈਂਪਲਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਰਾਜ ਨੇ ਨਿਜੀ ਹਸਪਤਾਲਾਂ ਨੂੰ ਆਰੋਗਯਸ਼੍ਰੀ ਸਵਾਸਥਯ ਦੇਖਭਾਲ਼ ਪੀਜੀਐੱਮ ਦੇ ਤਹਿਤ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਦਾ ਨਿਰਦੇਸ਼ ਦਿੱਤਾ ਹੈ; ਇਲਾਜ ਦਾ ਨਿਰਧਾਰਿਤ ਚਾਰਜ: 16,000 ਰੁਪਏ - 2.16 ਲੱਖ ਰੁਪਏ।
  • ਤੇਲੰਗਾਨਾ: ਹੁਣ ਤੱਕ 11 ਪਾਜ਼ਿਟਿਲ ਮਾਮਲੇ, ਕੁੱਲ ਵਧ ਕੇ 375 ਹੋਈ; ਕਿਰਿਆਸ਼ੀਲ ਮਾਮਲੇ 317 ਹੋਏ। ਤੇਲੰਗਾਨਾ ਵਿੱਚ ਪੂਰਨ ਹਾਈ ਕੋਰਟ ਦੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਹੋਈ, ਜਿਸ ਵਿੱਚ 30 ਅਪ੍ਰੈਲ ਤੱਕ ਲੌਕਡਾਊਨ ਵਧਾਉਣ ਦਾ ਫੈਸਲਾ ਕੀਤਾ ਗਿਆ। ਲੌਕਡਾਊਨ ਲਾਗੂ ਕਰਨ ਲਈ ਪੁਲਿਸ ਆਟੋਮੈਟਿਕ ਨੰਬਰ ਪਲੇਟ ਰੈਕਗਨਿਸ਼ਨ ਸਿਸਟਮ (ਏਐੱਨਪੀਆਰ) ਨਾਲ ਕ੍ਰਾਊਡ ਅਨੈਲੇਟਿਕਸ ਸੌਫਟਵੇਅਕ ਅਤੇ ਡਰੋਨ ਕੈਮਰਿਆਂ ਦੀ ਵਰਤੋਂ ਕਰ ਰਹੀ ਹੈ

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

https://pbs.twimg.com/profile_banners/231033118/1584354869/1500x500

 

 

***

ਵਾਈਕੇਬੀ



(Release ID: 1612134) Visitor Counter : 144