Posted On:
12 NOV 2026 8:40PM by PIB Chandigarh
ਭਾਰਤ ਨੇ ਟੀਬੀ ਵਿਰੁੱਧ ਆਪਣੀ ਲੜਾਈ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤਾ ਹੈ। ਸਾਲ 2015 ਤੋਂ ਲੈ ਕੇ ਹੁਣ ਤੱਕ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 38% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਵਿਸ਼ਵ ਪੱਧਰ 'ਤੇ ਅਜਿਹੀਆਂ ਮੌਤਾਂ ਦੀ ਦਰ ਵਿੱਚ 35% ਦੀ ਕਮੀ ਆਈ ਹੈ। ਇਸ ਤੋਂ ਇਲਾਵਾ, ਅਜਿਹੀ ਟੀਬੀ ਬਿਮਾਰੀ, ਜਿਸ ਵਿੱਚ ਟੀਬੀ ਵਿਰੋਧੀ ਦਵਾਈਆਂ ਅਸਰਦਾਰ ਹੁੰਦੀਆਂ ਹਨ, ਉਨ੍ਹਾਂ ਦੇ ਮਰੀਜ਼ਾਂ ਵਿੱਚ ਇਲਾਜ ਦੀ ਸਫਲਤਾ ਦਰ 94% ਤੱਕ ਪਹੁੰਚ ਗਈ ਹੈ। 12 ਨਵੰਬਰ, 2026 ਨੂੰ ਜਾਰੀ ਵਿਸ਼ਵ ਸਿਹਤ ਸੰਗਠਨ (WHO) ਦੀ 'ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026' ਵਿੱਚ ਇਨ੍ਹਾਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਪ੍ਰਾਪਤੀਆਂ ਜਲਦੀ ਪਛਾਣ, ਸਮੇਂ ਸਿਰ ਇਲਾਜ, ਤਕਨੀਕੀ ਨਵੀਨਤਾ ਅਤੇ ਮਰੀਜ਼ਾਂ ਦੀ ਵਿਆਪਕ ਦੇਖਭਾਲ ਰਾਹੀਂ ਟੀਬੀ ਦੇ ਖਾਤਮੇ ਦੀ ਦਿਸ਼ਾ ਵੱਲ ਭਾਰਤ ਦੀ ਨਿਰੰਤਰ ਤਰੱਕੀ ਨੂੰ ਦਰਸਾਉਂਦੀਆਂ ਹਨ।
ਭਾਰਤ ਵਿੱਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ ਕਮੀ ਦੇਸ਼ ਵਿੱਚ ਟੀਬੀ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਭਾਵਸ਼ਾਲੀ ਯਤਨਾਂ ਨੂੰ ਦਰਸਾਉਂਦੀ ਹੈ। ਇਹ ਤਰੱਕੀ ਰਾਸ਼ਟਰੀ ਟੀਬੀ ਦੇ ਖਾਤਮੇ ਦਾ ਪ੍ਰੋਗਰਾਮ (NTEP) ਦੇ ਤਹਿਤ ਕੀਤੇ ਗਏ ਡੂੰਘੇ ਯਤਨਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ, ਜਿਨ੍ਹਾਂ ਵਿੱਚ ਏਆਈ ਸਮਰੱਥ ਯੋਜਨਾ ਅਤੇ ਨਿਕਸ਼ੈ ਮਿਤ੍ਰ ਪਹਿਲਕਦਮੀ ਰਾਹੀਂ ਪੋਸ਼ਣ ਸਬੰਧੀ ਸਹਾਇਤਾ ਸਮੇਤ ਐਕਟਿਵ ਮਾਮਲਿਆਂ ਦਾ ਪਤਾ ਲਗਾਉਣਾ ਸ਼ਾਮਲ ਹੈ। ਇਨ੍ਹਾਂ ਕੋਸ਼ਿਸ਼ਾਂ ਨੂੰ ਕਈ ਏਆਈ ਅਧਾਰਿਤ ਉਪਕਰਣਾਂ ਦਾ ਵੀ ਸਹਿਯੋਗ ਮਿਲਿਆ ਹੈ। ਇਨ੍ਹਾਂ ਵਿੱਚ ਟੀਬੀ ਦੇ ਹੌਟਸਪੌਟ ਦੀ ਪਛਾਣ ਕਰਨ, ਪ੍ਰਤੀਕੂਲ ਨਤੀਜਿਆਂ ਦੇ ਸ਼ੱਕ ਵਾਲੇ ਹਾਈ ਰਿਸਕ ਟੀਬੀ ਦੇ ਮਾਮਲਿਆਂ ਦੀ ਪਛਾਣ ਕਰਨ ਅਤੇ ਪਹਿਲਾਂ ਪਤਾ ਲਗਾਉਣ ਅਤੇ ‘ਖੁਸ਼ੀ-ਏਆਈ ਚੈਟਬੌਟ ਅਤੇ ਅਵਤਾਰ ਵੀਡੀਓਬੌਟ ਵਰਗੇ ਉਪਕਰਣ ਸ਼ਾਮਲ ਹਨ।
ਇਲਾਜ ਦੀ ਦਿਸ਼ਾ ਵਿੱਚ 94% ਦੀ ਉੱਚ ਸਫਲਤਾ ਦਰ, ਭਾਰਤ ਦੇ ਮਰੀਜ਼-ਕੇਂਦ੍ਰਿਤ ਪਹੁੰਚ, ਮਜ਼ਬੂਤ ਇਲਾਜ ਵਿਵਸਥਾ ਅਤੇ ਟੀਬੀ (TB) ਤੋਂ ਪ੍ਰਭਾਵਿਤ ਲੋਕਾਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਭਾਵਸ਼ੀਲਤਾ ਦੀ ਹੋਰ ਪੁਸ਼ਟੀ ਕਰਦੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਦੀ ਟੀਬੀ ਵਿਰੁੱਧ ਲੜਾਈ ਹੁਣ ਇੱਕ ਦੇਸ਼-ਵਿਆਪੀ ਜਨ ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਇਸ ਅਭਿਆਨ ਵਿੱਚ ਸਰਕਾਰੀ ਸੰਸਥਾਨਾਂ, ਸਿਹਤ ਸੰਭਾਲ ਪੇਸ਼ੇਵਰਾਂ, ਭਾਈਚਾਰਿਆਂ ਅਤੇ ਨਾਗਰਿਕਾਂ ਨੂੰ ਇਕਜੁੱਟ ਕਰਦੇ ਹੋਏ ਟੀਬੀ-ਮੁਕਤ ਭਾਰਤ ਦੇ ਟੀਚੇ ਵੱਲ ਸਮੂਹਿਕ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੁਆਰਾ ਜਨਤਕ ਭਾਗੀਦਾਰੀ 'ਤੇ ਵਿਸ਼ੇਸ਼ ਜ਼ੋਰ ਦਿੱਤੇ ਜਾਣ ਦੇ ਅਨੁਸਾਰ, 'ਟੀਬੀ-ਮੁਕਤ ਭਾਰਤ' ਅਭਿਆਨ ਨੇ ਕਮਿਊਨਿਟੀ-ਅਧਾਰਿਤ ਸਕ੍ਰੀਨਿੰਗ, ਏਆਈ-ਸੰਚਾਲਿਤ ਛਾਤੀ ਦੇ ਐਕਸ-ਰੇ, ਰੈਪਿਡ ਮੌਲੀਕਿਉਲਰ ਡਾਇਗਨੌਸਟਿਕ,ਟੀਬੀ ਦੀ ਰੋਕਥਾਮ ਲਈ ਇਲਾਜ ਅਤੇ ਪੋਸ਼ਣ ਸਬੰਧੀ ਸਹਾਇਤਾ ਨੂੰ ਗਤੀ ਪ੍ਰਦਾਨ ਕੀਤੀ ਹੈ। ਇਨ੍ਹਾਂ ਉਪਾਵਾਂ ਰਾਹੀਂ, ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਨੂੰ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੇ ਹੋਰ ਨੇੜੇ ਲਿਆਂਦਾ ਜਾ ਰਿਹਾ ਹੈ।
ਟੀਬੀ ਦੇ ਖਾਤਮੇ ਪ੍ਰਤੀ ਭਾਰਤ ਦੀ ਵਚਨਬੱਧਤਾ ਇਸ ਤੱਥ ਤੋਂ ਵੀ ਝਲਕਦੀ ਹੈ ਕਿ ਟੀਬੀ ਪ੍ਰੋਗਰਾਮ ਦੀਆਂ ਕੁੱਲ ਫੰਡਿੰਗ ਲੋੜਾਂ ਦਾ 96% ਹਿੱਸਾ ਘਰੇਲੂ ਸਰੋਤਾਂ ਤੋਂ ਪੂਰਾ ਕੀਤਾ ਜਾ ਰਿਹਾ ਹੈ। ਇਹ ਟੀਬੀ ਦੇ ਖਾਤਮੇ ਲਈ ਦੇਸ਼ ਵਿੱਚ ਨਿਰੰਤਰ ਨਿਵੇਸ਼, ਮਜ਼ਬੂਤ ਰਾਜਨੀਤਿਕ ਵਚਨਬੱਧਤਾ ਅਤੇ ਸਮੁੱਚੀ ਸਰਕਾਰ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਸਾਂਝੀ ਭਾਈਵਾਲੀ ‘ਤੇ ਅਧਾਰਿਤ ਸੰਪੂਰਨ ਵਿਜ਼ਨ ਨੂੰ ਦਰਸਾਉਂਦਾ ਹੈ।
ਟੀਬੀ ਮੁਕਤ ਭਾਰਤ ਅਭਿਆਨ: 25 ਕਰੋੜ ਤੋਂ ਵੱਧ ਲੋਕ ਗਹਿਨ ਜਾਂਚ ਦੇ ਦਾਇਰੇ ਵਿੱਚ ਲਿਆਂਦੇ ਗਏ
ਟੀਬੀ ਮੁਕਤ ਭਾਰਤ ਅਭਿਆਨ, ਦੇਸ਼ ਵਿੱਚ ਟੀਬੀ ਦੇ ਖਾਤਮੇ ਦੇ ਯਤਨਾਂ ਨੂੰ ਗਤੀ ਦੇਣ ਵਾਲਾ ਇੱਕ ਮੁੱਖ ਅਭਿਆਨ ਬਣ ਕੇ ਉਭਰਿਆ ਹੈ। ਇਹ ਸਰਗਰਮ ਜਾਂਚ, ਤਕਨੀਕ ਅਧਾਰਿਤ ਇਲਾਜ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਟੀਬੀ ਦੀ ਪਛਾਣ ਕਰਨ ਦੇ ਦ੍ਰਿਸ਼ਟੀਕੋਣ ਵਿੱਚ ਵਿਆਪਕ ਤਬਦੀਲੀ ਲਿਆਇਆ ਹੈ।
ਪਹਿਲਾ 100 ਦਿਨਾਂ ਗਹਿਨ ਅਭਿਆਨ 7 ਦਸੰਬਰ, 2024 ਨੂੰ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 347 ਉੱਚ ਤਰਜੀਹੀ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ, ਛੇਤੀ ਪਛਾਣ ਨੂੰ ਮਜ਼ਬੂਤੀ ਦੇਣ, ਵਿਸ਼ੇਸ਼ ਤੌਰ ‘ਤੇ ਕਮਜ਼ੋਰ ਅਤੇ ਉੱਚ ਜੋਖਮ ਵਾਲੇ ਵਰਗਾਂ ਦੇ ਵਿਚਕਾਰ ਟੀਬੀ ਦੇ ਮਾਮਲਿਆਂ ਦਾ ਸਮੇਂ ਸਿਰ ਪਤਾ ਲਗਾਉਣ ਦੇ ਉਦੇਸ਼ ਨਾਲ ਇਸ ਦਾ ਵਿਸਥਾਰ ਪੂਰੇ ਦੇਸ਼ ਵਿੱਚ ਕੀਤਾ ਗਿਆ। ਇਸ ਅਭਿਆਨ ਤੋਂ ਪ੍ਰਾਪਤ ਸਿੱਖਿਆ ਅਤੇ ਇਸੇ ਦਿਸ਼ਾ ਵਿੱਚ ਬਣੀ ਗਤੀ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਸਰਕਾਰ ਨੇ 24 ਮਾਰਚ, 2026 ਨੂੰ ਇੱਕ ਹੋਰ 100 ਦਿਨਾਂ ਗਹਿਨ ਅਭਿਆਨ ਸ਼ੁਰੂ ਕੀਤਾ। ਇਸ ਦੇ ਤਹਿਤ 1.58 ਲੱਖ ਉੱਚ ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ, ਸਮੂਹਿਕ ਨਿਵਾਸ ਵਾਲੀਆਂ ਥਾਵਾਂ ਅਤੇ ਸੰਵੇਦਨਸ਼ੀਲ ਆਬਾਦੀ ਦੇ ਵਿਚਕਾਰ ਟੀਬੀ ਦੀ ਜਾਂਚ ਵੱਲ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ।
-
7 ਦਸੰਬਰ 2024 ਤੋਂ 8 ਨਵੰਬਰ, 2026 ਦੇ ਵਿਚਕਾਰ ਇਸ ਅਭਿਆਨ ਦੇ ਤਹਿਤ ਜ਼ਿਕਰਯੋਗ ਤਰੱਕੀ ਦਰਜ ਕੀਤੀ ਗਈ;
-
25 ਕਰੋੜ ਤੋਂ ਵੱਧ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਟੀਬੀ ਜਾਂਚ ਅਭਿਆਨ ਦੇ ਦਾਇਰੇ ਵਿੱਚ ਲਿਆਂਦਾ ਗਿਆ।
-
ਜਲਦੀ ਪਛਾਣ ਨੂੰ ਮਜ਼ਬੂਤੀ ਦੇਣ ਲਈ 11 ਕਰੋੜ ਤੋਂ ਵੱਧ ਛਾਤੀ ਦੇ ਐਕਸ-ਰੇਅ ਕੀਤੇ ਗਏ।
-
ਤੇਜ਼ ਅਤੇ ਸਟੀਕ ਨਿਦਾਨ ਲਈ 3 ਕਰੋੜ ਤੋਂ ਵੱਧ ਨਿਊਕਲਿਕ ਐਸਿਡ ਐਮਪਲੀਫਿਕੇਸ਼ਨ ਟੈਸਟਿੰਗ (NAAT) ਕੀਤੇ ਗਏ।
-
ਟੀਬੀ ਦੇ 48.64 ਲੱਖ ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ 14.97 ਲੱਖ ਬਿਨਾ ਲੱਛਣ ਵਾਲੇ ਮਾਮਲੇ ਵੀ ਸ਼ਾਮਲ ਹਨ।
ਬਿਨਾ ਲੱਛਣ ਵਾਲੇ ਲਗਭਗ 15 ਲੱਖ ਟੀਬੀ ਮਰੀਜ਼ਾਂ ਦੀ ਪਛਾਣ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਇਹ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਸਰਗਰਮ ਜਾਂਚ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਬਿਮਾਰੀ ਦੀ ਪਛਾਣ ਸ਼ਾਇਦ ਨਹੀਂ ਹੋ ਸਕਦੀ। ਸਮਾਂ ਰਹਿੰਦੇ ਬਿਮਾਰੀ ਦੀ ਪਛਾਣ ਹੋਣ ਨਾਲ ਛੇਤੀ ਇਲਾਜ ਨੂੰ ਯਕੀਨੀ ਬਣਾਉਣ, ਟੀਬੀ ਦੇ ਸੰਕ੍ਰਮਣ ਦੇ ਪ੍ਰਸਾਰ ਨੂੰ ਘੱਟ ਕਰਨ ਅਤੇ ਬਿਮਾਰੀ ਨੂੰ ਗੰਭੀਰ ਸਥਿਤੀ ਵਿੱਚ ਪਹੁੰਚਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ।
ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਇਸ ਅਭਿਆਨ ਦੇ ਤਹਿਤ ਸਮੇਂ ਸਿਰ ਇਲਾਜ ਸ਼ੁਰੂ ਕਰਨ, ਮਰੀਜ਼ਾਂ ਦੀਆਂ ਲੋੜਾਂ ਦੇ ਅਨੁਸਾਰ ਤਿਆਰ ਕੀਤੀ ਗਈ ਵਿਸ਼ੇਸ਼ ਦੇਖਭਾਲ, ਪੋਸ਼ਣ ਸਬੰਧੀ ਸਹਾਇਤਾ ਅਤੇ ਭਾਈਚਾਰਾ-ਅਧਾਰਿਤ ਨਿਰੰਤਰ ਸਹਾਇਤਾ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਸਾਲ 2025 ਵਿੱਚ 67,933 ਗ੍ਰਾਮ ਪੰਚਾਇਤਾਂ ਨੂੰ ਟੀਬੀ ਮੁਕਤ ਐਲਾਨਿਆ ਗਿਆ।
ਟੀਬੀ ਦੀ ਜਾਂਚ ਅਤੇ ਦੇਖਭਾਲ ਵਿੱਚ ਵਿਆਪਕ ਤਬਦੀਲੀ ਲਿਆ ਰਹੀਆਂ ਹਨ ਤਕਨਾਲੋਜੀ ਅਤੇ ਨਵੀਨਤਾ
ਟੀਬੀ ਦੀ ਜਾਂਚ ਅਤੇ ਨਿਦਾਨ ਨੂੰ ਵਧੇਰੇ ਤੇਜ਼, ਵਧੇਰੇ ਸਟੀਕ ਅਤੇ ਪਹੁੰਚਯੋਗ ਬਣਾਉਣ ਲਈ ਭਾਰਤ ਉੱਨਤ ਤਕਨਾਲੋਜੀਆਂ ਦੀ ਤੇਜ਼ੀ ਨਾਲ ਵਰਤੋਂ ਕਰ ਰਿਹਾ ਹੈ।
ਪੋਰਟੇਬਲ ਏਆਈ -ਯੁਕਤ ਡਿਜੀਟਲ ਐਕਸ-ਰੇਅ ਮਸ਼ੀਨਾਂ ਦੀ ਵਰਤੋਂ, NAAT ਸਮੇਤ ਰੈਪਿਡ ਮੌਲੀਕਿਉਲਰ ਡਾਇਗਨੌਸਟਿਕ ਤਕਨੀਕਾ ਦਾ ਵਿਸਤਾਰ ਅਤੇ ਜਾਂਚ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਨਾਲ ਵੱਖੋ-ਵੱਖ ਭੂਗੋਲਿਕ ਅਤੇ ਸਮਾਜਿਕ ਹਾਲਤਾਂ ਵਿੱਚ ਰਹਿਣ ਵਾਲੀ ਆਬਾਦੀ ਤੱਕ ਪਹੁੰਚਣ ਦੀ ਇਸ ਪ੍ਰੋਗਰਾਮ ਦੀ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
'ਨਿਕਸ਼ੈ' (Ni-kshay) ਡਿਜੀਟਲ ਪਲੈਟਫਾਰਮ ਮਰੀਜ਼ਾਂ ਦੀ ਨਿਗਰਾਨੀ, ਇਲਾਜ ਦੀ ਪ੍ਰਗਤੀ 'ਤੇ ਨਜ਼ਰ ਰੱਖਣ ਅਤੇ ਪ੍ਰੋਗਰਾਮ ਦੇ ਪ੍ਰਬੰਧਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਨਾਲ ਮਰੀਜ਼ਾਂ ਦੀ ਨਿਰੰਤਰ ਦੇਖਭਾਲ ਯਕੀਨੀ ਬਣਾਉਣ ਅਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਦੀ ਪ੍ਰਣਾਲੀ ਮਜ਼ਬੂਤ ਹੋਈ ਹੈ।
ਇਸ ਤੋਂ ਇਲਾਵਾ, ਟੀਬੀ ਦੀ ਜਾਂਚ ਨੂੰ ਸ਼ੂਗਰ, ਕੁਪੋਸ਼ਣ ਅਤੇ ਹੋਰ ਸਹਿ-ਬਿਮਾਰੀਆਂ (comorbidities) ਦੀ ਪਛਾਣ ਅਤੇ ਉਨ੍ਹਾਂ ਦੇ ਪ੍ਰਬੰਧਨ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਮਰੀਜ਼ਾਂ ਨੂੰ ਵਿਆਪਕ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਸਰਬਪੱਖੀ ਦੇਖਭਾਲ ਪ੍ਰਦਾਨ ਕਰਨ ਵਿੱਚ ਮਦਦ ਮਿਲ ਰਹੀ ਹੈ।
ਪੋਸ਼ਣ ਸਬੰਧੀ ਸਹਾਇਤਾ ਭਾਰਤ ਦੀ ਟੀਬੀ ਦੇ ਖਾਤਮੇ ਦੀ ਰਣਨੀਤੀ ਦਾ ਇੱਕ ਮੁੱਖ ਥੰਮ੍ਹ ਬਣੀ ਹੋਈ ਹੈ। 'ਨਿਕਸ਼ੈ ਪੋਸ਼ਣ ਯੋਜਨਾ' ਰਾਹੀਂ, ਯੋਗ ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਜ ਦੌਰਾਨ ਪੋਸ਼ਣ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, 'ਨਿਕਸ਼ੈ ਮਿਤ੍ਰ' ਪਹਿਲਕਦਮੀ ਤਹਿਤ ਵਿਅਕਤੀਆਂ, ਸੰਸਥਾਵਾਂ ਅਤੇ ਸੰਗਠਨਾਂ ਨੂੰ ਇੱਕ ਮੰਚ 'ਤੇ ਲਿਆ ਕੇ ਟੀਬੀ ਮਰੀਜ਼ਾਂ ਨੂੰ ਪੋਸ਼ਣ ਸਬੰਧੀ ਅਤੇ ਮਨੋ-ਸਮਾਜਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਬਿਹਤਰ ਜਾਂਚ ਅਤੇ ਮਰੀਜ਼ਾਂ ਦੀ ਨਿਯਮਿਤ ਨਿਗਰਾਨੀ ਸਮੇਤ ਇਹ ਸਾਰੇ ਇਲਾਜ ਦੇ ਬਿਹਤਰ ਨਤੀਜੇ ਯਕੀਨੀ ਬਣਾਉਣ ਅਤੇ ਟੀਬੀ ਨਾਲ ਹੋਣ ਵਾਲੀ ਮੌਤ ਦਰ ਵਿੱਚ ਕਮੀ ਲਿਆਉਣ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ।
ਟੀਬੀ ਦੇ ਖਾਤਮੇ ਵੱਲ ਭਾਰਤ ਦੀ ਤਰੱਕੀ ਨੂੰ ਮਜ਼ਬੂਤ ਵਿਗਿਆਨਕ ਨਿਗਰਾਨੀ ਅਤੇ ਸਬੂਤਾਂ ਦਾ ਸਮਰਥਨ ਪ੍ਰਾਪਤ ਹੈ
ਟੀਬੀ ਦੇ ਖਾਤਮੇ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਮਜ਼ਬੂਤ ਮਹਾਮਾਰੀ ਵਿਗਿਆਨ ਸਬੰਧੀ ਨਿਗਰਾਨੀ, ਵਿਗਿਆਨਕ ਖੋਜ, ਅਤੇ ਸਬੂਤ-ਅਧਾਰਿਤ ਟੀਬੀ ਅਨੁਮਾਨ ਪ੍ਰਣਾਲੀ ਦਾ ਵੀ ਸਮਰਥਨ ਪ੍ਰਾਪਤ ਹੈ।
ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਟੀਬੀ ਰਿਪੋਰਟ 2026 ਵਿੱਚ ਟੀਬੀ ਨਾਲ ਹੋਣ ਵਾਲੀ ਮੌਤ ਦਰ ਦੇ ਅਨੁਮਾਨਾਂ ਨੂੰ ਮਜ਼ਬੂਤ ਕਰਨ ਲਈ ਕਈ ਪੂਰਕ ਸਰੋਤਾਂ ਤੋਂ ਪ੍ਰਾਪਤ ਸਬੂਤ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿੱਚ ਭਾਰਤ ਦੇ ਰਜਿਸਟਰਾਰ ਜਨਰਲ (RGI) ਦੇ ਦਫ਼ਤਰ ਦੇ ਨਮੂਨਾ ਰਜਿਸਟ੍ਰੇਸ਼ਨ ਸਿਸਟਮ (SRS), ਕਮਿਊਨਿਟੀ-ਅਧਾਰਿਤ ਮੌਖਿਕ ਆਟੋਪਸੀ ਮੁਲਾਂਕਣ (ਜਾਂ ਕਮਿਊਨਿਟੀ-ਬੇਸਡ ਵਰਬਲ ਓਸੌਪਸੀ ਅਸੈੱਸਮੈਂਟਸ) ਅਤੇ ਨਿਕਸ਼ੈ ਪੋਰਟਲ ਤੋਂ ਪ੍ਰਾਪਤ ਪ੍ਰੋਗਰਾਮ-ਸਬੰਧੀ ਡੇਟਾ ਸ਼ਾਮਲ ਹਨ।
ਇਨ੍ਹਾਂ ਮੁਲਾਂਕਣਾਂ ਦੇ ਅਧਾਰ ‘ਤੇ, ਰਿਪੋਰਟ ਵਿੱਚ ਭਾਰਤ ਵਿੱਚ ਟੀਬੀ ਨਾਲ ਹੋਣ ਵਾਲੀ ਅਨੁਮਾਨਿਤ ਮੌਤ ਦਰ ਵਿੱਚ 38% ਦੀ ਕਮੀ ਦਰਜ ਕੀਤੀ ਗਈ ਹੈ। ਸਾਲ 2015 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ ਇਹ ਦਰ 28 ਸੀ, ਜੋ ਕਿ ਸਾਲ 2025 ਵਿੱਚ ਘਟ ਕੇ ਪ੍ਰਤੀ ਲੱਖ ਜਨਸੰਖਿਆ ‘ਤੇ 18 ਰਹਿ ਗਈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ – ਨੈਸ਼ਨਲ ਇੰਸਟੀਟਿਊਟ ਫਾਰ ਰਿਸਰਚ ਇਨ ਟਿਊਬਰਕਿਊਲੋਸਿਸ (ICMR-NIRT) ਨੇ ਸਾਲ 2025 ਵਿੱਚ ਦੇਸ਼ ਭਰ ਵਿੱਚ ਟੀਬੀ (TB) ਦੇ ਪ੍ਰਸਾਰ ਬਾਰੇ ਇੱਕ ਸਰਵੇਖਣ ਕੀਤਾ। ਇਸ ਸਰਵੇਖਣ ਦੇ ਨਤੀਜੇ ਵਿਸ਼ਵ ਸਿਹਤ ਸੰਗਠਨ (WHO) ਨਾਲ ਸਾਂਝੇ ਕੀਤੇ ਗਏ ਹਨ ਅਤੇ ਇਨ੍ਹਾਂ ਬਾਰੇ ਤਕਨੀਕੀ ਚਰਚਾ ਚੱਲ ਰਹੀ ਹੈ। ਇਸ ਪ੍ਰਕਿਰਿਆ ਦੇ ਪੂਰਾ ਹੋ ਜਾਣ 'ਤੇ, ਵਿਸ਼ਵ ਸਿਹਤ ਸੰਗਠਨ ਭਾਰਤ ਲਈ ਇੱਕ ਅੱਪਡੇਟ ਕੀਤੀ ਗਈ 'ਕੰਟ੍ਰੀ ਪ੍ਰੋਫਾਈਲ' ਜਾਰੀ ਕਰੇਗਾ।
ਜਨ ਭਾਗੀਦਾਰੀ: ਟੀਬੀ ਦੇ ਖਾਤਮੇ ਨੂੰ ਜਨਤਕ ਅੰਦੋਲਨ ਬਣਾਉਣਾ
ਭਾਰਤ ਵਿੱਚ ਟੀਬੀ ਨੂੰ ਖਤਮ ਕਰਨ ਦੇ ਯਤਨਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਇਸ ਰਾਸ਼ਟਰੀ ਮਿਸ਼ਨ ਵਿੱਚ ਸਰਗਰਮ ਭਾਗੀਦਾਰ ਵਜੋਂ ਸ਼ਾਮਲ ਕਰਨਾ ਰਿਹਾ ਹੈ।
ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਚੁਣੇ ਹੋਏ ਨੁਮਾਇੰਦਿਆਂ, ਸਮਾਜਿਕ ਸੰਸਥਾਵਾਂ, ਨਿਜੀ ਸਿਹਤ ਸੰਭਾਲ ਪ੍ਰਦਾਤਾਵਾਂ, ਕਾਰਪੋਰੇਟ ਭਾਈਵਾਲਾਂ ਅਤੇ ਭਾਈਚਾਰਕ ਆਗੂਆਂ ਦੀ ਸ਼ਮੂਲੀਅਤ ਨੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ, ਟੀਬੀ ਦੀ ਜਾਂਚ, ਪੋਸ਼ਣ ਸਬੰਧੀ ਸਹਾਇਤਾ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਨਿਕਸ਼ੈ ਮਿਤ੍ਰ' ਪਹਿਲਕਦਮੀ ਨੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਟੀਬੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸਿਹਤ, ਰਿਕਵਰੀ ਅਤੇ ਤੰਦਰੁਸਤੀ ਵਿੱਚ ਸਿੱਧਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਹੈ। ਇਸ ਨਾਲ ਸਮੂਹਿਕ ਜ਼ਿੰਮੇਵਾਰੀ ਅਤੇ ਭਾਗੀਦਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਇਸੇ ਗਤੀ ਨੂੰ ਅੱਗੇ ਵਧਾਉਂਦੇ ਹੋਏ, 'ਜੋਸ਼ ਟੀਮ' ਪਹਿਲਕਦਮੀ ਰਾਹੀਂ ਟੀਬੀ ਦੇ ਖਾਤਮੇ ਲਈ ਜਨਤਕ ਅੰਦੋਲਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਦੇ ਤਹਿਤ, ਮਨੋਨੀਤ ਪਹਿਲੀ ਸ਼੍ਰੇਣੀ ਦੇ ਅਧਿਕਾਰੀ ਦੀ ਅਗਵਾਈ ਹੇਠ ਬਲਾਕ ਅਤੇ ਵਾਰਡ ਪੱਧਰ 'ਤੇ ਟੀਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੇ ਪੰਜ ਕੈਡੇਟ ਅਤੇ ਮਾਈ ਭਾਰਤ ਦੇ ਪੰਜ ਵਲੰਟੀਅਰ ਸਹਿਯੋਗ ਕਰਨਗੇ।
ਜਾਗਰੂਕਤਾ ਫੈਲਾਉਣ, ਭਾਈਚਾਰਿਆਂ ਤੱਕ ਪਹੁੰਚ ਕਰਕੇ ਅਤੇ ਲੋਕਾਂ ਨੂੰ ਲਾਮਬੰਦ ਕਰਕੇ, 'ਜੋਸ਼' (Josh) ਟੀਮਾਂ ਜ਼ਮੀਨੀ ਪੱਧਰ 'ਤੇ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ 'ਟੀਬੀ-ਮੁਕਤ ਭਾਰਤ' ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
'ਟੀਬੀ-ਮੁਕਤ ਭਾਰਤ' ਵੱਲ ਵਧ ਰਹੀ ਪ੍ਰਗਤੀ ਦੀ ਗਤੀ ਨੂੰ ਬਰਕਰਾਰ ਰੱਖਣਾ
'ਵਿਸ਼ਵ ਸਿਹਤ ਸੰਗਠਨ (WHO) ਦੀ ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026' ਵਿੱਚ ਉਜਾਗਰ ਕੀਤੀਆਂ ਗਈਆਂ ਪ੍ਰਾਪਤੀਆਂ ਜਨਤਕ ਸਿਹਤ ਦੇ ਖੇਤਰ ਵਿੱਚ ਭਾਰਤ ਦੇ ਨਿਰੰਤਰ ਨਿਵੇਸ਼, ਤਕਨੀਕੀ ਨਵੀਨਤਾ, ਵਿਗਿਆਨਕ ਨਿਗਰਾਨੀ ਅਤੇ ਭਾਈਚਾਰਾ-ਅਧਾਰਿਤ ਪਹਿਲਕਦਮੀਆਂ ਰਾਹੀਂ ਕੀਤੇ ਜਾ ਰਹੇ ਟਿਕਾਊ ਯਤਨਾਂ ਨੂੰ ਦਰਸਾਉਂਦੀਆਂ ਹਨ।
ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 38% ਦੀ ਕਮੀ, ਇਲਾਜ ਦੀ 94% ਸਫਲਤਾ ਦਰ ਅਤੇ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਮਿਸਾਲੀ ਪੱਧਰ ‘ਤੇ ਕੀਤੀ ਗਈ ਜਾਂਚ, ਟੀਬੀ ਦੇ ਖਾਤਮੇ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ।
ਸਰਕਾਰ ਡੂੰਘੀ ਜਾਂਚ ਅਭਿਆਨ, ਗੁਣਵੱਤਾਪੂਰਨ ਰੋਕਥਾਮ ਸਹੂਲਤਾਂ ਤੱਕ ਵਿਆਪਕ ਪਹੁੰਚ, ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ, ਟੀਬੀ ਤੋਂ ਬਚਾਅ ਲਈ ਰੋਕਥਾਮ-ਇਲਾਜ, ਪੋਸ਼ਣ ਸਬੰਧੀ ਸਹਾਇਤਾ ਅਤੇ ਭਾਈਚਾਰਿਆਂ ਦੀ ਵਿਆਪਕ ਭਾਗੀਦਾਰੀ ਰਾਹੀਂ ਇਨ੍ਹਾਂ ਉਪਲਬਧੀਆਂ ਨੂੰ ਅੱਗੇ ਵਧਾਉਣ ਦੇ ਯਤਨ ਜਾਰੀ ਰੱਖੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਆਲਮੀ ਟੀਬੀ ਟੀਚਿਆਂ ਦੀ ਦਿਸ਼ਾ ਵਿੱਚ ਤਰੱਕੀ ਨੂੰ ਗਤੀ ਦੇਣ ਅਤੇ ਟੀਬੀ ਮੁਕਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦਿਸ਼ਾ ਵਿੱਚ ਡਬਲਿਊਐੱਚਓ, ਖੋਜ ਸੰਸਥਾਵਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਵਿਕਾਸ ਭਾਈਵਾਲਾਂ ਅਤੇ ਭਾਈਚਾਰਿਆਂ ਦੇ ਨਾਲ ਮਿਲ ਕੇ ਕੰਮ ਕੀਤੇ ਜਾ ਰਹੇ ਹਨ।
ਟੀਬੀ ਹਾਰੇਗਾ, ਦੇਸ਼ ਜੀਤੇਗਾ!
*****
ਐੱਸਆਰ/ਬਲਜੀਤ ਸਿੰਘ
HFW/WHO World TB Report 2026/12 November 2026/1