ਵਿੱਤ ਮੰਤਰਾਲਾ
ਯੂਪੀਆਈ ਦੇ ਡਿਜੀਟਲ ਭੁਗਤਾਨ ਕ੍ਰਾਂਤੀ ਦੇ 10 ਵਰ੍ਹੇ ਪੂਰੇ-ਆਲਮੀ ਪੱਧਰ ‘ਤੇ ਸਭ ਤੋਂ ਵੱਡੇ ਰੀਅਲ ਟਾਈਮ ਪੇਮੈਂਟ ਸਿਸਟਮ ਦੀ ਮਾਨਤਾ ਮਿਲੀ
ਲੈਣ-ਦੇਣ ਵਿੱਚ ਲਗਭਗ 13,000 ਗੁਣਾ ਦਾ ਵਾਧਾ, ਵਿੱਤੀ ਵਰ੍ਹੇ 2016-17 ਵਿੱਚ ਸਲਾਨਾ ਲੈਣ-ਦੇਣ 1.78 ਕਰੋੜ ਰੁਪਏ ਤੋਂ ਵਧ ਕੇ ਵਿੱਤੀ ਵਰ੍ਹੇ 2025-26 ਵਿੱਚ 24,162 ਕਰੋੜ ਰੁਪਏ ਤੋਂ ਜ਼ਿਆਦਾ ਹੋਇਆ
ਵਿੱਤੀ ਵਰ੍ਹੇ 2016-17 ਵਿੱਚ 0.07 ਲੱਖ ਕਰੋੜ ਤੋਂ ਵਧ ਕੇ ਵਿੱਤੀ ਵਰ੍ਹੇ 2025-26 ਵਿੱਚ 4000 ਗੁਣਾ ਵਾਧੇ ਦੇ ਨਾਲ ਲਗਭਗ 341 ਲੱਖ ਕਰੋੜ ਰੁਪਏ ਹੋਇਆ
ਯੂਪੀਆਈ ਹਾਲੇ 11 ਦੇਸ਼ਾਂ ਵਿੱਚ ਸੰਚਾਲਿਤ, ਸਰਹੱਦ ਪਾਰ ਡਿਜੀਟਲ ਭੁਗਤਾਨ ਦੇ ਆਲਮੀ ਮੰਚ ਵਜੋਂ ਉਭਾਰ
ਯੂਪੀਆਈ ‘ਤੇ ਲਾਈਵ ਬੈਂਕਾਂ ਦੀ ਗਿਣਤੀ ਵਿੱਤੀ ਵਰ੍ਹੇ 2016-17 ਵਿੱਚ 44 ਤੋਂ ਵਧ ਕੇ ਵਿੱਤੀ ਵਰ੍ਹੇ 2025-26 ਵਿੱਚ 703 ਹੋਈ, ਜਿਸ ਨਾਲ ਯੂਪੀਆਈ ਦੀ ਵਿਆਪਕ ਭੂਗੌਲਿਕ ਪਹੁੰਚ ਅਤੇ ਵਿੱਤੀ ਸਮਾਵੇਸ਼ ਸੰਭਵ
ਯੂਪੀਆਈ ਦੀ ਸਫਲਤਾ ਮਾਪਣਯੋਗ, ਇਸ ਨਾਲ ਸਮਾਵੇਸ਼ੀ ਅਤੇ ਨਵੀਨਤਾਕਾਰੀ ਡਿਜੀਟਲ ਜਨਤਕ ਬੁਨਿਆਦੀ ਢਾਂਚਾਗਤ ਸਥਾਪਨਾ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਰੇਖਾਂਕਿਤ
Posted On:
24 AUG 2026 1:57PM by PIB Chandigarh
ਭਾਰਤੀ ਰਿਜ਼ਰਵ ਬੈਂਕ-ਆਰਬੀਆਈ ਦੀ ਰੈਗੂਲੇਟਰੀ ਨਿਗਰਾਨੀ ਹੇਠ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ-ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਦੁਆਰਾ 25 ਅਗਸਤ 2016 ਨੂੰ ਲਾਂਚ ਕੀਤਾ ਗਿਆ, ਯੂਨੀਫਾਇਡ ਪੇਮੈਂਟਸ ਇੰਟਰਫੇਸ (UPI) ਭਾਰਤ ਵਿੱਚ ਡਿਜੀਟਲ ਭੁਗਤਾਨਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ 10 ਸਾਲ ਪੂਰੇ ਹੋ ਗਏ ਹਨ। UPI ਭਾਰਤ ਦੇ ਡਿਜੀਟਲ ਪੇਮੈਂਟ ਈਕੋਸਿਸਟਮ ਦੀ ਰੀੜ੍ਹ ਦੀ ਹੱਡੀ ਅਤੇ ਵਿੱਤੀ ਸਮਾਵੇਸ਼ ਦਾ ਇੱਕ ਮੁੱਖ ਚਾਲਕ ਬਣ ਕੇ ਉਭਰਿਆ ਹੈ।
UPI ਦੇ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਕਾਰਜਾਂ ਵਿੱਚ, ਅਸਧਾਰਣ ਵਾਧਾ ਅਤੇ ਗਤੀ ਰਹੀ ਹੈ। ਇਸ ਨਾਲ ਸਲਾਨਾ ਲੈਣ-ਦੇਣ ਵਿੱਤੀ ਵਰ੍ਹੇ 2016-17 ਵਿੱਚ 1.78 ਕਰੋੜ ਤੋਂ ਵਧ ਕੇ ਵਿੱਤੀ ਸਾਲ 2025-26 ਵਿੱਚ 24,162 ਕਰੋੜ ਤੋਂ ਵੱਧ ਹੋ ਗਏ ਹਨ, ਜੋ ਕਿ ਵਿੱਤੀ ਲੈਣ-ਦੇਣ ਵਿੱਚ ਲਗਭਗ 13,000 ਗੁਣਾ ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਅਨੁਸਾਰ, ਲੈਣ-ਦੇਣ ਵਿੱਤੀ ਸਾਲ 2016-17 ਵਿੱਚ 0.07 ਲੱਖ ਕਰੋੜ ਰੁਪਏ ਤੋਂ ਵੱਧ ਹੋ ਕੇ ਵਿੱਤੀ ਵਰ੍ਹੇ 2025-26 ਵਿੱਚ ਲਗਭਗ 314 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ, ਜੋ ਕਿ ਵਿੱਤੀ ਲੈਣ-ਦੇਣ ਵਿੱਚ 4,000 ਗੁਣਾ ਤੋਂ ਵੱਧ ਦਾ ਵਾਧਾ ਹੈ।
UPI ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮ੍ਹਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਇੱਕ ਇੰਟਰਓਪਰੇਬਲ ਉਪਰਾਲਾ ਹੈ ਜਿਸ ਨਾਲ ਲੈਣ-ਦੇਣ ਦੇ ਲਾਭਪਾਤਰੀ ਨੂੰ ਤੁਰੰਤ (ਰੀਅਲ-ਟਾਈਮ ਵਿੱਚ) ਫੰਡ ਉਪਲਬਧ ਹੋ ਜਾਂਦਾ ਹੈ। ਇਹ ਇੱਕ ਹੀ ਐਪਲੀਕੇਸ਼ਨ ਰਾਹੀਂ ਸਹਿਜ ਪੀਅਰ-ਟੂ-ਪੀਅਰ (ਦੋ ਵਿਅਕਤੀਆਂ ਵਿਚਕਾਰ ਸਿੱਧਾ ਪੈਸਾ ਟ੍ਰਾਂਸਫਰ) ਅਤੇ ਪੀਅਰ-ਟੂ-ਮਰਚੈਂਟ ਲੈਣ-ਦੇਣ (ਕਿਸੇ ਵਿਅਕਤੀ ਦੁਆਰਾ ਕਿਸੇ ਦੁਕਾਨਦਾਰ ਜਾਂ ਵਪਾਰੀ ਨੂੰ ਭੁਗਤਾਨ ਕਰਨਾ) ਨੂੰ ਸਮਰੱਥ ਬਣਾਉਂਦਾ ਹੈ। ਅੱਜ, ਇਹ ਭਾਰਤ ਵਿੱਚ ਲੈਣ-ਦੇਣ ਦੇ ਤਰੀਕੇ ਬਦਲ ਕੇ ਲੱਖਾਂ ਉਪਭੋਗਤਾਵਾਂ ਦੇ ਭੁਗਤਾਨ ਦਾ ਪਸੰਦੀਦਾ ਜ਼ਰੀਆ ਬਣ ਗਿਆ ਹੈ। UPI ਨੇ ਡਿਜੀਟਲ ਵੰਡ ਨੂੰ ਘਟਾ ਦਿੱਤਾ ਹੈ, ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਡਿਜੀਟਲ ਵਿੱਤੀ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ, ਦੇਸ਼ ਭਰ ਵਿੱਚ ਲੋਕਾਂ ਅਤੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਦੇ ਨਾਲ ਹੀ ਵਿਆਪਕ ਆਰਥਿਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਹੈ।
ਮਾਤਰਾ ਅਤੇ ਮੁੱਲ ਦੋਵਾਂ ਵਿੱਚ ਇਹ ਵਾਧਾ, ਆਮ ਜਨਤਾ ਅਤੇ ਵਪਾਰੀਆਂ ਵਿਚਕਾਰ ਰੋਜ਼ਾਨਾਂ ਦੀਆਂ ਵਸਤਾਂ ਖਰੀਦਣ ਲਈ ਛੋਟੇ ਅਤੇ ਵਾਰ-ਵਾਰ ਹੋਣ ਵਾਲੇ ਰੋਜ਼ਾਨਾ ਦੇ ਲੈਣ-ਦੇਣ ਵਿੱਚ UPI ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। UPI ਦੇ ਬੇਮਿਸਾਲ ਵਿਸਥਾਰ, ਭਰੋਸੇਯੋਗਤਾ ਅਤੇ ਅੰਤਰ-ਕਾਰਜਸ਼ੀਲਤਾ ਨੂੰ ਆਲਮੀ ਮਾਨਤਾ ਮਿਲ ਗਈ ਹੈ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਇਸ ਨੂੰ ਲੈਣ-ਦੇਣ ਦੁਆਰਾ ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਪੇਮੈਂਟ ਸਿਸਟਮ ਮੰਨਿਆ ਹੈ, ਜੋ ਕਿ ਸਕੇਲੇਬਲ, ਸਮਾਵੇਸ਼ੀ ਅਤੇ ਨਵੀਨਤਾਕਾਰੀ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਸਥਾਪਿਤ ਕਰਨ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
ਯੂਪੀਆਈ ਦਾ ਇੱਕ ਦਹਾਕਾ ਅੰਕੜਿਆਂ ਵਿੱਚ
|
ਯੂਪੀਆਈ ਦਾ ਸੰਖੇਪ ਵੇਰਵਾ: ਮੁੱਖ ਅੰਕੜੇ (ਭਾਰਤੀ ਰਾਸ਼ਟਰੀ ਭੁਗਤਾਨ ਨਿਗਮ)
|
|
ਸਲਾਨਾ ਲੈਣ-ਦੇਣ ਮਾਤਰਾ (ਵਿੱਤੀ ਵਰ੍ਹੇ 2016-17)
|
1.78 ਕਰੋੜ
|
|
ਸਲਾਨਾ ਲੈਣ-ਦੇਣ ਮਾਤਰਾ (ਵਿੱਤੀ ਵਰ੍ਹੇ 2025-26)
|
24,162 ਕਰੋੜ
|
|
ਚੱਕਰੀ ਵਾਧਾ ਸਲਾਨਾ ਵਾਧਾ ਦਰ-ਸੀਏਜੀਆਰ
|
188 ਪ੍ਰਤੀਸ਼ਤ
|
|
ਸਲਾਨਾ ਲੈਣ-ਦੇਣ ਮੁੱਲ (ਵਿੱਤੀ ਵਰ੍ਹੇ 2016-17)
|
0.07 ਲੱਖ ਕਰੋੜ ਰੁਪਏ
|
|
ਸਲਾਨਾ ਲੈਣ-ਦੇਣ ਮੁੱਲ (ਵਿੱਤੀ ਵਰ੍ਹੇ 2025-26)
|
314 ਲੱਖ ਕਰੋੜ ਰੁਪਏ
|
|
ਚੱਕਰੀਵਾਧਾ ਸਲਾਨਾ ਵਾਧਾ ਦਰ- ਸੀਏਜੀਆਰ
|
155 ਪ੍ਰਤੀਸ਼ਤ
|
|
ਸਲਾਨਾਵਾਰ ਮਾਤਰਾ ਵਾਧਾ (2025-2026)
|
30 ਪ੍ਰਤੀਸ਼ਤ
|
|
ਸਾਲ-ਦਲ-ਸਾਲ ਮੁੱਲ ਵਾਧਾ (2025-2026)
|
21 ਪ੍ਰਤੀਸ਼ਤ
|
|
ਰੋਜ਼ਾਨਾ ਔਸਤ ਲੈਣ-ਦੇਣ (2026)
|
66 ਕਰੋੜ
|
|
ਰਿਕਾਰਡ ਮਹੀਨਾਵਾਰ ਮਾਤਰਾ
(ਜੁਲਾਈ 2026)
|
2,366 ਕਰੋੜ
|
|
ਰਿਕਾਰਡ ਮਹੀਨਾਵਾਰ ਮੁੱਲ (ਜੁਲਾਈ 2026)
|
29.88 ਲੱਖ ਕਰੋੜ ਰੁਪਏ
|
|
ਯੂਪੀਆਈ ‘ਤੇ ਨਿਰਭਰ ਬੈਂਕ (ਜੁਲਾਈ 2026 ਤੱਕ)
|
741 ਬੈਂਕ
|
|
ਯੂਪੀਆਈ ਦੇ ਸ਼ੁਰੂ ਵਿੱਚ ਕੁੱਲ ਬੈਂਕ (ਅਪ੍ਰੈਲ 2016)
|
21 ਬੈਂਕ
|
|
ਪਹਿਲੇ ਮਹੀਨੇ ਲੈਣ-ਦੇਣ (ਅਗਸਤ 2016)
|
90,000
|
|
ਭਾਰਤ ਦੇ ਡਿਜੀਟਲ ਭੁਗਤਾਨ ਵਿੱਚ ਯੂਪੀਆਈ ਦੀ ਹਿੱਸੇਦਾਰੀ
|
84 ਪ੍ਰਤੀਸ਼ਤ (ਵਿੱਤੀ ਵਰ੍ਹੇ 2025-26)
|
|
ਗਲੋਬਲ ਰੀਅਲ-ਟਾਈਮ ਪੇਮੈਂਟਸ ਹਿੱਸੇਦਾਰੀ
|
ਵਿਸ਼ਵ ਦਾ 49 ਪ੍ਰਤੀਸ਼ਤ (2025)
|
|
ਯੂਪੀਆਈ ਭੁਗਤਾਨ ਮੰਨਣ ਵਾਲੇ ਦੇਸ਼
|
11 ਦੇਸ਼
|
ਸਲਾਨਾ ਲੈਣ-ਦੇਣ ਮਾਤਰਾ (ਵਿੱਤੀ ਵਰ੍ਹੇ 2016-17 ਤੋਂ ਵਿੱਤੀ ਵਰ੍ਹੇ 2026-27*)

ਚਿੱਤਰ 1: ਯੂਪੀਆਈ ਦਾ ਸਲਾਨਾ ਲੈਣ-ਦੇਣ ਮੰਤਰਾ (ਕਰੋੜ ਵਿੱਚ) *31 ਜੁਲਾਈ 2026 ਤੱਕ
ਸਲਾਨਾ ਲੈਣ ਦੇਣ ਮੁੱਲ (ਵਿੱਤੀ ਵਰ੍ਹੇ 2016-17 ਤੋਂ ਵਿੱਤੀ ਵਰ੍ਹੇ 2026-27*)

ਚਿੱਤਰ 2: ਯੂਪੀਆਈ ਦਾ ਸਲਾਨਾ ਲੈਣ-ਦੇਣ ਮੁੱਲ (ਲੱਖ ਕਰੋੜ ਰੁਪਏ ਵਿੱਚ) *31 ਜੁਲਾਈ 2026 ਤੱਕ
ਮਾਸਿਕ ਪ੍ਰਦਰਸ਼ਨ, 2026
UPI ਦੁਆਰਾ ਭੁਗਤਾਨ ਵਿੱਚ ਸਾਲ 2026 ਮਹੱਤਵਪੂਰਨ ਰਿਹਾ ਹੈ। ਮਈ 2026 ਵਿੱਚ ਇਸ ਰਾਹੀਂ ਮਾਸਿਕ ਲੈਣ-ਦੇਣ ਦੀ ਗਿਣਤੀ ਪਹਿਲੀ ਵਾਰ 2,300 ਕਰੋੜ ਦੇ ਪਾਰ 2,320 ਕਰੋੜ ਤੱਕ ਪਹੁੰਚ ਗਈ, ਜੋ UPI ਦੇ ਵਿਆਪਕ ਪ੍ਰਸਾਰ ਨੂੰ ਦਰਸਾਉਂਦੀ ਹੈ। ਸਾਲ ਭਰ ਇਹ ਗਤੀ ਜਾਰੀ ਰਹੀ ਅਤੇ ਜੁਲਾਈ 2026 ਵਿੱਚ, UPI ਦੇ ਮਾਸਿਕ ਲੈਣ-ਦੇਣ ਦੀ ਗਿਣਤੀ 2,366 ਕਰੋੜ ਤੱਕ ਪਹੁੰਚ ਗਈ, ਜੋ ਕਿ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਹੈ।
ਮਜ਼ਬੂਤ ਈਕੋਸਿਸਟਮ, ਬੈਂਕ, ਐਪਸ ਅਤੇ ਭੂਗੋਲ
UPI ਵਿੱਚ ਸ਼ਾਮਲ ਹੋ ਰਹੇ ਬੈਂਕ, ਬੇਮਿਸਾਲ ਭਾਗੀਦਾਰੀ
UPI ਦੀ ਸ਼ੁਰੂਆਤ ਦੇ ਬਾਅਦ ਤੋਂ ਹੀ, ਸੰਸਥਾਗਤ ਭਾਗੀਦਾਰੀ ਵਿੱਚ ਲਗਾਤਾਰ ਅਤੇ ਵਿਆਪਕ ਵਿਸਤਾਰ ਹੋ ਰਿਹਾ ਹੈ। UPI 'ਤੇ ਸਰਗਰਮ ਬੈਂਕਾਂ ਦੀ ਗਿਣਤੀ ਵਿੱਤੀ ਸਾਲ 2016-17 (ਸੰਚਾਲਨ ਦੇ ਪਹਿਲੇ ਸਾਲ) ਵਿੱਚ 44 ਬੈਂਕਾਂ ਤੋਂ ਵੱਧ ਕੇ ਵਿੱਤੀ ਸਾਲ 2025-26 ਤੱਕ 703 ਹੋ ਗਈ ਹੈ। ਇਸ ਵਿੱਚ ਜਨਤਕ ਖੇਤਰ ਦੇ ਬੈਂਕ, ਨਿੱਜੀ ਬੈਂਕ, ਛੋਟੇ ਵਿੱਤੀ ਬੈਂਕ, ਭੁਗਤਾਨ ਬੈਂਕ ਅਤੇ ਸਹਿਕਾਰੀ ਬੈਂਕ ਸ਼ਾਮਲ ਹਨ, ਜਿਸ ਨਾਲ UPI ਦੀ ਵਿਆਪਕ ਪਹੁੰਚ ਹੋ ਗਈ ਹੈ। ਹਰੇਕ ਬੈਂਕ ਫੰਕਸ਼ਨਸ (ਆਊਟਗੋਇੰਗ ਲੈਣ-ਦੇਣ ਦੇ ਪ੍ਰੋਸੈੱਸਰ) ਅਤੇ/ਜਾਂ ਲਾਭਪਾਤਰੀ ਭੁਗਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਦਾ ਹੈ ਅਤੇ NPCI ਸਾਰੇ ਭਾਗੀਦਾਰਾਂ ਦੇ ਪ੍ਰਦਰਸ਼ਨ ਮਿਆਰਾਂ ਦੀ ਨਿਗਰਾਨੀ ਕਰਦਾ ਹੈ।

ਚਿੱਤਰ 4 : ਯੂਪੀਆਈ ਨਾਲ ਜੁੜੇ ਬੈਂਕਾਂ ਦੀ ਗਿਣਤੀ (ਵਿੱਤੀ ਵਰ੍ਹੇ 2017-2026)
ਟ੍ਰਾਂਜੈਕਸ਼ਨ ਸ਼੍ਰੇਣੀ, P2P, ਅਤੇ P2M ਵਿਸ਼ਲੇਸ਼ਣ
UPI ਟ੍ਰਾਂਜੈਕਸ਼ਨਾਂ ਦੇ ਵਿਸ਼ਲੇਸ਼ਣ ਨਾਲ ਭੁਗਤਾਨ ਦੀਆਂ ਵੱਖ-ਵੱਖ ਕਿਸਮਾਂ ਵਿੱਚ ਮਾਤਰਾ ਅਤੇ ਮੁੱਲ ਵਿਚਕਾਰ ਸਪਸ਼ਟ ਅੰਤਰ ਦਿਖਾਈ ਦਿੰਦਾ ਹੈ। ਵਿਅਕਤੀ-ਤੋਂ-ਵਪਾਰੀ (P2M) ਲੈਣ-ਦੇਣ ਕੁੱਲ ਲੈਣ-ਦੇਣ ਦੀ ਮਾਤਰਾ ਦਾ 63 ਪ੍ਰਤੀਸ਼ਤ ਹੈ, ਜੋ ਕਿ ਵਾਰ-ਵਾਰ ਹੋਣ ਵਾਲੇ, ਘੱਟ-ਮੁੱਲ ਵਾਲੇ ਪ੍ਰਚੂਨ ਭੁਗਤਾਨਾਂ ਵਿੱਚ UPI ਦੀ ਵਿਆਪਕ ਵਰਤੋਂ ਨੂੰ ਦਰਸਾਉਂਦਾ ਹੈ। ਇਸ ਦੇ ਉਲਟ, ਵਿਅਕਤੀ-ਤੋਂ-ਵਿਅਕਤੀ (P2P) ਲੈਣ-ਦੇਣ ਮੁੱਲ ਦੁਆਰਾ ਸਭ ਤੋਂ ਵੱਧ ਹਨ, ਜਿਨ੍ਹਾਂ ਦਾ ਯੋਗਦਾਨ 71 ਪ੍ਰਤੀਸ਼ਤ ਹੈ। ਜੋ ਲੋਕਾਂ ਦਰਮਿਆਨ ਉੱਚ-ਮੁੱਲ ਵਾਲੇ ਟ੍ਰਾਂਸਫਰ ਲਈ ਉਨ੍ਹਾਂ ਦੀ ਵਰਤੋਂ ਨੂੰ ਦਰਸਾਉਂਦੇ ਹਨ। ਇਹ ਅੰਤਰ ਵਿਆਪਕ ਪ੍ਰਚੂਨ ਭੁਗਤਾਨ ਮੰਚ ਅਤੇ ਵੱਡੇ ਮੁੱਲ ਦੇ ਪੈਸੇ ਟ੍ਰਾਂਸਫਰ ਲਈ ਇੱਕ ਭਰੋਸੇਯੋਗ ਮਾਧਿਅਮ ਵਜੋਂ UPI ਦੀ ਦੋਹਰੀ ਭੂਮਿਕਾ ਨੂੰ ਉਜਾਗਰ ਕਰਦਾ ਹੈ।


ਚਿੱਤਰ 5 : ਯੂਪੀਆਈ ਪੀ2ਪੀ ਬਨਾਮ ਪੀ2ਐੱਮ ਵੰਡ-ਮਾਤਰਾ ਅਤੇ ਮੁੱਲ
ਲੈਣ-ਦੇਣ ਦੀ ਰਾਸ਼ੀ ਦੇ ਅਧਾਰ ‘ਤੇ ਡਿਜੀਟਲ ਪੇਮੈਂਟ ਦੀ ਵੰਡ ਵਿੱਚ, ਛੋਟੇ ਭੁਗਤਾਨ ਦਾ ਬਜ਼ਾਰ ਵਿੱਚ ਸਪਸ਼ਟ ਦਾਇਰਾ ਦਿਖਾਈ ਦਿੰਦਾ ਹੈ।

ਵਿੱਤੀ ਸਾਲ 2026 ਵਿੱਚ, ਕੁੱਲ 24,162 ਕਰੋੜ ਰੁਪਏ ਦੇ UPI ਲੈਣ-ਦੇਣ ਵਿੱਚ ਦੇਸ਼ ਭਰ ਵਿੱਚ ਰੋਜ਼ਾਨਾ ਦੇ ਡਿਜੀਟਲ ਭੁਗਤਾਨਾਂ ਵਿੱਚ ਖਾਸ ਕਰਕੇ ਕਾਰੋਬਾਰਾਂ ਵਿੱਚ, ਇੱਕ ਮਜ਼ਬੂਤ ਗਤੀ ਦੇ ਨਾਲ ਇਸ ਪਲੈਟਫਾਰਮ ਦੇ ਡੂੰਘੇ ਏਕੀਕਰਣ ਨੂੰ ਦਰਸਾਇਆ। ਪਰਸਨ-ਟੂ-ਮਰਚੈਂਟ’ ਗ੍ਰਾਹਕਾਂ ਦੁਆਰਾ ਕਿਸੇ ਦੁਕਾਨਦਾਰ, ਵਪਾਰੀ ਜਾਂ ਕਾਰੋਬਾਰਾਂ ਨੂੰ ਡਿਜੀਟਲ ਮਾਧਿਅਮ ਨਾਲ ਪੈਸੇ ਦਾ ਲੈਣ-ਦੇਣ ਮੁੱਖ ਤੌਰ ‘ਤੇ ਛੋਟੀ ਰਾਸ਼ੀ ਦੇ ਭੁਗਤਾਨਾਂ ਤੋਂ ਪ੍ਰੇਰਿਤ ਸਨ, ਜਿਨ੍ਹਾਂ ਵਿੱਚੋਂ 86% ਰਕਮ 500 ਰੁਏ ਤੋਂ ਘੱਟ ਸੀ। ਇਹ ਨਿਯਮਿਤ ਪ੍ਰਚੂਨ ਅਤੇ ਰੋਜ਼ਾਨਾ ਵਪਾਰ ਵਿੱਚ UPI ਦੀ ਤੀਬਰ ਵਰਤੋਂ ਨੂੰ ਦਰਸਾਉਂਦਾ ਹੈ, ਜਦਕਿ ਉੱਚ-ਮੁੱਲ ਦੇ ਲੈਣ-ਦੇਣ ਵਿੱਚ ਵੀ ਵਾਧਾ ਜਾਰੀ ਰਿਹਾ। ਆਪਸ ਵਿੱਚ ਸਿੱਧੇ (ਪਰਸਨ-ਟੂ-ਪਰਸਨ) ਲੈਣ-ਦੇਣ ਵਿੱਚ ਵੀ ਘੱਟ-ਮੁੱਲ ਦੇ ਟ੍ਰਾਂਸਫਰ (500 ਰੁਪਏ ਤੋਂ ਘੱਟ 59%) ਦੀ ਵਿਆਪਕ ਵਰਤੋਂ ਦੇਖੀ ਗਈ, ਜਦਕਿ 500 ਰੁਪਏ ਤੋਂ ਵੱਧ ਦੇ ਲੈਣ-ਦੇਣ ਦਾ 41% UPI ਨੂੰ ਨਿਯਮਿਤ ਨਿਜੀ ਭੁਗਤਾਨਾਂ ਅਤੇ ਇੱਕ ਵਾਰ ਵਿੱਚ ਬਹੁਤ ਵੱਡੀ ਰਾਸ਼ੀ ਦੇ ਟ੍ਰਾਂਸਫਰ ਦੋਵਾਂ ਨੂੰ ਸੁਵਿਧਾਜਨਕ ਬਣਾਉਣ ਵਿੱਚ ਵਧ ਰਹੀ ਬਹੁਪੱਖੀ ਸਮਰੱਥਾ ਨੂੰ ਦਰਸਾਉਂਦਾ ਹੈ।

ਚਿੱਤਰ 6- ਰਾਸ਼ੀ ਦੇ ਅਨੁਸਾਰ ਯੂਪੀਆਈ ਲੈਣ-ਦੇਣ ਦੀ ਵੰਡ
UPI ਵਿਸ਼ਵ ਪੱਧਰ 'ਤੇ
ਘਰੇਲੂ ਭੁਗਤਾਨਾਂ ਦੇ ਖੇਤਰ ਵਿੱਚ ਨਵੀਨਤਾ ਵਜੋਂ ਸ਼ੁਰੂ ਹੋਇਆ ਇਹ ਉਪਾਅ ਅੱਜ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਆਲਮੀ ਮਿਆਰ ਬਣ ਗਿਆ ਹੈ।
2025 ਤੱਕ, UPI ਦੀ ਦੁਨੀਆ ਵਿਸ਼ਵ ਦੇ ਅਸਲ-ਸਮੇਂ ਦੇ ਲੈਣ-ਦੇਣ ਭੁਗਤਾਨ ਵਿੱਚ ਲਗਭਗ 49 ਪ੍ਰਤੀਸ਼ਤ ਮਾਤਰਾ ਰਹੀ। ਇਸੇ ਕਾਰਨ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਇਸ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਹੈ।
UPI ਨੇ ਰੋਜ਼ਾਨਾ 66 ਕਰੋੜ ਤੋਂ ਵੱਧ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਹੈ, ਆਲਮੀ ਭੁਗਤਾਨ ਨੈੱਟਵਰਕ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਭਾਰਤ ਤੇਜ਼, ਸੁਰੱਖਿਅਤ ਅਤੇ ਸਮਾਵੇਸੀ ਡਿਜੀਟਲ ਭੁਗਤਾਨਾਂ ਵਿੱਚ ਵਿਸ਼ਵ ਵਿੱਚ ਮੋਹਰੀ ਬਣ ਗਿਆ ਹੈ।
UPI ਸਰਹੱਦ ਪਾਰ ਡਿਜੀਟਲ ਭੁਗਤਾਨ ਦੇ ਗਲੋਬਲ ਪਲੈਟਫਾਰਮ ਵਜੋਂ ਵੀ ਉਭਰ ਕੇ ਸਾਹਮਣੇ ਆਇਆ ਹੈ ਅਤੇ ਹਾਲੇ ਇਹ ਸੰਯੁਕਤ ਅਰਬ ਅਮੀਰਾਤ, ਫਰਾਂਸ, ਭੂਟਾਨ, ਸ੍ਰੀਲੰਕਾ, ਨੇਪਾਲ, ਸਿੰਗਾਪੁਰ, ਮੌਰੀਸ਼ਸ, ਕਤਰ, ਕੰਬੋਡੀਆ, ਗ੍ਰੀਸ ਅਤੇ ਮਾਲਦੀਵ ਸਮੇਤ 11 ਦੇਸ਼ਾਂ ਵਿੱਚ ਸੰਚਾਲਿਤ ਹੈ।
ਭਵਿੱਖ ਦਾ ਰਾਹ, UPI ਦਾ ਅਗਲਾ ਦਹਾਕਾ
UPI ਦਾ ਅਗਲਾ ਦਹਾਕਾ ਭਾਰਤ ਦੇ ਡਿਜੀਟਲ ਭੁਗਤਾਨ ਲੈਂਡਸਕੇਪ ਲਈ ਹੋਰ ਵੀ ਪਰਿਵਰਤਨਸ਼ੀਲ ਰਹੇਗਾ। UPI ਈਕੋਸਿਸਟਮ ਵਿੱਚ ਨਵੇਂ ਉਪਭੋਗਤਾਵਾਂ ਅਤੇ ਵਪਾਰੀਆਂ ਨੂੰ ਸ਼ਾਮਲ ਕਰਕੇ, ਕੇਂਦਰ ਸਰਕਾਰ UPI-ਅਧਾਰਿਤ ਨਵੀਨਤਾਕਾਰੀ ਦੇ ਅਗਲੇ ਪੜਾਅ ਨੂੰ ਸਮਰੱਥ ਬਣਾਉਣ ਅਤੇ ਨਿਰੰਤਰ ਨੀਤੀਗਤ ਸਮਰਥਨ, ਤਕਨੀਕੀ ਤਰੱਕੀ ਅਤੇ ਵਧੇਰੇ ਵਿੱਤੀ ਸਮਾਵੇਸ਼ ਰਾਹੀਂ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
**********
ਐੱਸਆਰ/ਏਡੀ/ਏਕੇ
(Release ID: 2303045)
ਵਿਜ਼ੀਟਰ ਕਾਊਂਟਰ : 44
Read this release in:
Khasi
,
English
,
Gujarati
,
Urdu
,
Nepali
,
हिन्दी
,
Marathi
,
Bengali
,
Bengali-TR
,
Assamese
,
Manipuri
,
Odia
,
Tamil
,
Telugu
,
Kannada
,
Malayalam