ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਮਹਿਲਾ ਦੇ ਸ਼ਾਟ ਪੁੱਟ ਐੱਫ਼57 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਸ਼ਿਲਪਾ ਕੰਚੂਗਾਰਾਕੋਪਾਲੂ ਸ਼ੈਲਾ ਨੂੰ ਵਧਾਈ ਦਿੱਤੀ

Posted On: 28 JUL 2026 2:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਮਹਿਲਾ ਦੇ ਸ਼ਾਟ ਪੁੱਟ ਐੱਫ਼57 ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਸ਼ਿਲਪਾ ਕੰਚੂਗਾਰਾਕੋਪਾਲੂ ਸ਼ੈਲਾ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਲਪਾ ਦੇ ਸਰਬੋਤਮ ਨਿੱਜੀ ਥ੍ਰੋਅ ਨੇ ਇਸ ਪ੍ਰਾਪਤੀ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ।

ਸ਼੍ਰੀ ਮੋਦੀ ਨੇ ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਿਲਪਾ ਕੰਚੂਗਾਰਾਕੋਪਾਲੂ ਸ਼ੈਲਾ ਵੱਲੋਂ ਸ਼ਾਨਦਾਰ ਪ੍ਰਦਰਸ਼ਨ! 

ਸ਼ਿਲਪਾ ਨੂੰ ਮਹਿਲਾ ਦੇ ਸ਼ਾਟ ਪੁੱਟ ਐੱਫ਼57 ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਸਰਬੋਤਮ ਨਿੱਜੀ ਥ੍ਰੋਅ ਨਾਲ ਜਿੱਤਣ ’ਤੇ ਵਧਾਈ। ਇਹ ਸੱਚਮੁੱਚ ਇੱਕ ਸ਼ਾਨਦਾਰ ਪ੍ਰਾਪਤੀ ਹੈ।

#CWG2026”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2290982) ਵਿਜ਼ੀਟਰ ਕਾਊਂਟਰ : 28